ੴ

ਸਿੱਖਬਾਣੀ · SikhBani

ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥

kabeer jaa kau khojate paaeo soee tthaur
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਜਾ ਕਉ ਖੋਜਤੇ; ਪਾਇਓ ਸੋਈ ਠਉਰੁ ॥

kabeer. jaa kau khojate; paaeo soee tthaur |

Sant Singh KhalsaKabeer, you have found that place which you were seeking.
Manmohan SinghKabir, thou have obtained the place, which thou were searching.
Manmohan Singh (Punjabi)ਕਬੀਰ ਤੂੰ ਉਹ ਅਸਥਾਨ ਪਰਾਪਤ ਕਰ ਲਿਆ ਹੈ, ਜਿਸ ਨੂੰ ਤੂੰ ਢੂਡਦਾ ਫਿਰਦਾ ਸੈਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਵਾਹਿਗੁਰੂ ਕੋ ਖੋਜਤੇ ਥੇ, ਸੋ ਅੰਤਸਕਰਨ ਅਸਥਾਨ ਮੇਂ ਹੀ ਪਾਇ ਲਿਆ ਹੈ॥ ਕੈਸੇ ਪਾਇ ਲਿਆ ਹੈ?
Prof. Sahib Singhਹੇ ਕਬੀਰ! (ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਂਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ; ਪਰ ਸਿਫ਼ਤ-ਸਾਲਾਹ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ।

ਪਦ ਅਰਥ ਠਉਰੁ = ਥਾਂ।

SikhNet (Spanish)Kabir, has encontrado el lugar buscado tanto por ti,

ਸੋਈ ਫਿਰਿ ਕੈ. ਤੂ ਭਇਆ; ਜਾ ਕਉ ਕਹਤਾ ਅਉਰੁ ॥੮੭॥

soee fir kai. too bheaa; jaa kau kahataa aaur |87|

Sant Singh KhalsaYou have become that which you thought was separate from yourself. ||87||
Manmohan SinghThou thyself have turned to be the One, whom thou thought to be different from thee.
Manmohan Singh (Punjabi)ਤੂੰ ਖੁਦ ਹੀ ਬਦਲ ਕੇ ਉਹ ਥੀ ਗਿਆ ਹੈ, ਜਿਸ ਨੂੰ ਤੂੰ ਆਪਣੇ ਨਾਲੋ ਵਖਰਾ ਖਿਆਲ ਕਰਦਾ ਸੈ।
Fareedkot Teekaਹੇ ਮਨ! ਜਿਸ ਕੋ ਔਰ ਰੂਪ ਵਾ ਔਰ ਕੋਈ ਕਹਿਤਾ ਥਾ, ਭਾਵ ਯੇਹ ਜਿਸ ਕੋ ਪਰੋਖ ਜਾਨਤਾ ਥਾ। ਜਬ ਤੈਨੇ (ਫਿਰਿ ਕੈ) ਅੰਤਰ ਮੁਖ ਹੋ ਕਰ ਦੇਖਿਆ ਤਬ ਤੂੰ ਆਪ ਹੀ ਓਹ ਸਰੂਪ ਭਯਾ ਹੈ॥੮੭॥
Prof. Sahib Singhਹੇ ਕਬੀਰ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ 'ਕੋਈ ਹੋਰ' ਆਖਦਾ ਸੈਂ (ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ, (ਉਸੇ ਵਿਚ ਲੀਨ ਹੋ ਗਿਆ ਹੈਂ, ਉਸੇ ਨਾਲ ਇਕ-ਮਿਕ ਹੋ ਗਿਆ ਹੈਂ) ॥੮੭॥

ਪਦ ਅਰਥ ਫਿਰਿ ਕੈ = ਪਲਟ ਕੇ, ਤਬਦੀਲ ਹੋ ਕੇ। ਜਾ ਕਉ = ਜਿਸ (ਥਾਂ) ਨੂੰ ॥੮੭॥

SikhNet (Spanish)te has vuelto lo mismo que lo que buscabas y que pensabas que era distinto de ti.(87)
Answers quote the Granth verbatim with Ang citations. AI commentary is not Gurbani and not a religious ruling.