ੴ

ਸਿੱਖਬਾਣੀ · SikhBani

ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥

kabeer maaree mrau kusang kee kele nikatt ju ber
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ਜੁ ਬੇਰਿ ॥

kabeer. maaree mrau kusang kee; kele nikatt ju ber |

Sant Singh KhalsaKabeer, I have been ruined and destroyed by bad company, like the banana plant near the thorn bush.
Manmohan SinghKabir, I am destroyed and ruined by the evil company, like the plantain near the wild caper.
Manmohan Singh (Punjabi)ਕਬੀਰ, ਉਸ ਬੇਰੀ ਦੀ ਮਾਨੰਦ ਹੈ ਜੋ ਕੋਲੇ ਦੇ ਨੇੜੇ ਹੁੰਦੀ ਹੈ ਮੈਨੂੰ ਬੁਰੀ ਸੁਹਬਤ ਨੇ ਤਬਾਹ ਤੇ ਬਰਬਾਦ ਕਰ ਦਿੱਤਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੇ ਕੇਲੇ ਕੇ ਸਮੀਪ ਜੋ ਬੇਰੀ ਹੈ, ਸੋ ਤਿਸ ਕੇਲੇ ਕੋ ਕੁਸੰਗ ਹੈ, ਤਿਸ ਕੀ ਮਾਰੀ ਹੋਈ ਓਹ ਕੇਲ੍ਯੋਂ ਕੀ ਪੰਕਤੀ ਮਰਤੀ ਹੈ॥
Prof. Sahib Singhਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ,

ਪਦ ਅਰਥ ਮਰਉ = ਮੈਂ ਮਰ ਜਾਵਾਂਗੀ, ਮੇਰੀ ਜਿੰਦ ਆਤਮਕ ਮੌਤ ਮਰ ਜਾਇਗੀ। ਕੁਸੰਗ ਕੀ ਮਾਰੀ = ਭੈੜੀ ਸੁਹਬਤਿ ਦੀ ਮਾਰ ਨਾਲ, ਭੈੜੀ ਸੁਹਬਤਿ ਵਿਚ ਬੈਠਿਆਂ, ਵਿਕਾਰਾਂ ਦੇ ਅਸਰ ਹੇਠ ਆ ਕੇ। ਨਿਕਟਿ = ਨੇੜੇ। ਜੁ = ਜਿਉਂ, ਜਿਵੇਂ। ਬੇਰਿ = ਬੇਰੀ।

SikhNet (Spanish)Kabir, me he destruido y arruinado por la mala compañía, como el árbol de plátano que está cerca de la higuera,

ਉਹ ਝੂਲੈ. ਉਹ ਚੀਰੀਐ; ਸਾਕਤ ਸੰਗੁ. ਨ ਹੇਰਿ ॥੮੮॥

auh jhoolai. uh cheereeai; saakat sang. na her |88|

Sant Singh KhalsaThe thorn bush waves in the wind, and pierces the banana plant; see this, and do not associate with the faithless cynics. ||88||
Manmohan SinghThe latter waves and the former is pierced through by its thorns, So see thou not even, the sinner's society.
Manmohan Singh (Punjabi)ਉਹ ਮਗਰਲੀ ਝੂਮਦੀ ਹੈ ਅਤੇ ਉਹ ਪਹਿਲਾ ਉਸ ਦੇ ਕੰਡਿਆ ਦੇ ਨਾਲ ਚੀਰਿਆਂ ਜਾਂਦਾ ਹੈ। ਇਸ ਲਈ ਤੂੰ ਪਾਪੀ ਦੀ ਸੁਹਬਤ ਨੂੰ ਦੇਖ ਤਕ ਨਾਂ।
Fareedkot Teeka(ਉਹ) ਕੇਲਾ ਝੂਲਤਾ ਹੈ ਮਾਨੋਂ ਪੰਖਾ ਕਰਤਾ ਹੈ; ਵਾ ਬੇਰੀ ਪਰ ਵਾਰਨੇ ਜਾਤਾ ਹੈ ਅਰ ਓਹ ਬੇਰੀ ਆਗੇ ਤੇ ਤਿਸ ਕਉ ਕੰਡਿਓਂ ਸੇ ਚੀਰਤੀ ਹੈ। ਤੈਸੇ ਹੀ ਗੁਰਮੁਖ ਗੁਣ ਕਰਤਿਆਂ ਕੋ ਸਾਕਤ ਔਗੁਣ ਕਰਤੇ ਹੈਂ, ਤਾਂ ਤੇ ਹੇ ਭਾਈ! ਸਾਕਤੋਂ ਕੀ ਸੰਗਤ ਕੋ ਦੇਖਣਾ ਭੀ ਨਹੀਂ ਕਰੋ॥੮੮॥
Prof. Sahib Singhਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ॥੮੮॥

ਪਦ ਅਰਥ ਉਹ ਝੂਲੈ = ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਝੂਮਦੀ ਹੈ। ਉਹ ਚੀਰੀਐ = ਉਹ ਕੇਲਾ ਚੀਰੀਦਾ ਹੈ। ਨ ਹੇਰਿ = ਨਾਹ ਵੇਖ, ਨਾਹ ਤੱਕ। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਉਹ ਮਨੁੱਖ ਜੋ ਪਰਮਾਤਮਾ ਦੀ ਯਾਦ ਭੁਲਾ ਬੈਠਾ ਹੈ ॥੮੮॥

* ਨੋਟ: ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਇਸ ਦੀ ਬਰਕਤਿ ਨਾਲ ਕੁਸੰਗ ਤੋਂ ਬਚੇ ਰਹੀਦਾ ਹੈ ਤੇ ਜਿੰਦ ਆਤਮਕ ਮੌਤੇ ਮਰਨੋਂ ਬਚ ਜਾਂਦੀ ਹੈ।

SikhNet (Spanish)que se mueve con el viento y sus espinas se le encajan al plátano, ve esto y no te asocies con el cínico sin Fe.(88)
Answers quote the Granth verbatim with Ang citations. AI commentary is not Gurbani and not a religious ruling.