ਮਾਇ. ਨ ਹੋਤੀ, ਬਾਪੁ ਨ ਹੋਤਾ; ਕਰਮੁ ਨ ਹੋਤੀ ਕਾਇਆ ॥
maae. na hotee, baap na hotaa; karam na hotee kaaeaa |
Sant Singh KhalsaWhen there was no mother and no father, no karma and no human body,
Manmohan SinghWhen there was no mother, no father, no deed and no human body;
Manmohan Singh (Punjabi)ਜਦ ਮਾਂ ਨਹੀਂ ਸੀ, ਪਿਉ ਨਹੀਂ ਸੀ, ਨਾਂ ਕੋਈ ਅਮਲ ਸੀ ਤੇ ਨਾਂ ਹੀ ਮਨੁੱਖੀ ਦੇਹ।
Fareedkot Teekaਪਰਲੋ ਮੇਂ ਜਬ ਮਾਇ ਨਹੀਂ ਥੀ ਔ ਬਾਪ ਨਹੀਂ ਥਾ, ਨਾ ਕਰਮ ਥਾ, ਨਾ ਕਾਇਆ ਹੀ ਹੋਤੀ ਥੀ॥
Prof. Sahib Singh(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ;ਪਦ ਅਰਥ ਮਾਇ = ਮਾਂ। ਕਾਇਆ = ਮਨੁੱਖਾ ਸਰੀਰ।
SikhNet (Spanish)Cuando no había ni padre, ni madre, ni forma, ¿de dónde entonces se originó el Karma?
ਹਮ ਨਹੀ ਹੋਤੇ. ਤੁਮ ਨਹੀ ਹੋਤੇ; ਕਵਨੁ ਕਹਾਂ ਤੇ ਆਇਆ ॥੧॥
ham nahee hote. tum nahee hote; kavan kahaan te aaeaa |1|
Sant Singh Khalsawhen I was not and you were not, then who came from where? ||1||
Manmohan SinghWhen we were not and you were not, who was there then and whence did he, come?
Manmohan Singh (Punjabi)ਅਸੀਂ ਨਹੀਂ ਸੀ ਤੇ ਤੁਸੀਂ ਨਹੀਂ ਸਉ, ਤਦ ਕੌਣ ਹੁੰਦਾ ਸੀ ਅਤੇ ਉਹ ਕਿੱਥੋਂ ਆਇਆ ਸੀ?
Fareedkot Teekaਹਮ ਭੀ ਨਹੀਂ ਥੇ ਔ ਤੁਮ ਭੀ ਨਹੀਂ ਥੇ ਤਬ ਇਹੁ ਜੀਵ ਕਵਨ ਥਾ ਔ ਕਹਾਂ ਸੇ ਆਇਆ ਥਾ? ਇਹੁ ਕੈਹਨਾ ਊਹਾਂ ਹੈ ਨਹੀਂ ਥਾ॥੧॥
Prof. Sahib Singhਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥ਪਦ ਅਰਥ ਹਮ ਤੁਮ = ਅਸੀਂ ਸਾਰੇ ਜੀਵ। ਹੋਤੇ = ਹੁੰਦੇ ਸਾਂ ॥੧॥
SikhNet (Spanish)Yo no estaba ahí, ni tú tampoco; oh, ¿quién sabe entonces quién vino y de dónde?(1)
ਰਾਮ; ਕੋਇ. ਨ ਕਿਸ ਹੀ ਕੇਰਾ ॥
raam; koe. na kis hee keraa |
Sant Singh KhalsaO Lord, no one belongs to anyone else.
Manmohan SinghMy Lord, here one belongs to no one.
Manmohan Singh (Punjabi)ਮੈਂਡੇ ਮਾਲਕ, ਕੋਈ ਕਿਸੇ ਦਾ ਨਹੀਂ।
Fareedkot Teeka(ਰਾਮ) ਹੇ ਭਾਈ! ਕੋਈ ਕਿਸੀ ਕਾ ਨਹੀਂ॥
Prof. Sahib Singhਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ 'ਕਰਮ' ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ),ਪਦ ਅਰਥ ਰਾਮ = ਹੇ ਪ੍ਰਭੂ! (ਤੈਥੋਂ ਬਿਨਾ)। ਕੇਰਾ = ਦਾ।
SikhNet (Spanish)Por Dios, nadie pertenece a nadie;
ਜੈਸੇ; ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥
jaise; taravar pankh baseraa |1| rahaau |
Sant Singh KhalsaWe are like birds perched on a tree. ||1||Pause||
Manmohan SinghWe are here like the perching of a bird on a tree. Pause.
Manmohan Singh (Punjabi)ਆਪਾਂ ਏਥੇ ਪਰਿੰਦੇ ਦੇ ਦਰਖਤ ਉਤੇ ਬੈਠਣ ਦੀ ਮਾਨੰਦ ਹਾਂ। ਠਹਿਰਾਉ।
Fareedkot Teekaਜੈਸੇ ਬ੍ਰਿਛ ਪਰ ਪੰਛੀਓਂ ਕਾ ਬਾਸਾ ਹੋਤਾ ਹੈ ਐਸੇ ਸੰਸਾਰ ਮੇਂ ਸੰਬੰਧੀਓਂ ਕਾ ਮਿਲਾਪ ਹੈ॥੧॥ ਰਹਾਉ ॥
Prof. Sahib Singhਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥ਪਦ ਅਰਥ ਤਰਵਰ = ਰੁੱਖਾਂ ਉੱਤੇ। ਪੰਖਿ = ਪੰਛੀ ॥੧॥ ਰਹਾਉ ॥
SikhNet (Spanish)somos como los pájaros parados en la rama de un árbol durante una larga noche. (1-Pausa)
ਚੰਦੁ. ਨ ਹੋਤਾ, ਸੂਰੁ. ਨ ਹੋਤਾ; ਪਾਨੀ ਪਵਨੁ ਮਿਲਾਇਆ ॥
chand. na hotaa, soor. na hotaa; paanee pavan milaaeaa |
Sant Singh KhalsaWhen there was no moon and no sun, then water and air were blended together.
Manmohan SinghWhen there was neither the moon nor the sun, then the water and air were merged in the Lord.
Manmohan Singh (Punjabi)ਜਦੋਂ ਨਾਂ ਚੰਦਰਮਾਂ ਸੀ, ਨਾਂ ਹੀ ਸੂਰਜ, ਤਦ ਜਲ ਅਤੇ ਹਵਾ ਪ੍ਰਭੂ ਅੰਦਰ ਲੀਨ ਸਨ।
Fareedkot Teekaਨਾ ਚੰਦ ਹੀ ਥਾ, ਨਾ ਸੂਰਜ ਹੀ ਥਾ, ਪਾਨੀ ਔ ਪੌਨ ਅਪਨੇ ਮੇਂ ਪ੍ਰਮੇਸਰ ਨੇ ਲੈ ਚਿੰਤਨ ਕੀ ਰੀਤ ਸੇ ਪ੍ਰਲੋ ਕਾਲ ਕੇ ਸਮੇਂ ਮਿਲਾਇਆ ਹੂਆ ਥਾ॥
Prof. Sahib Singhਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ,ਪਦ ਅਰਥ ਸੂਰੁ = ਸੂਰਜ। ਮਿਲਾਇਆ = ਪ੍ਰਭੂ ਨੇ ਆਪਣੇ ਵਿਚ ਹੀ ਮਿਲਾਏ ਹੋਏ ਸਨ, ਪ੍ਰਭੂ ਨੇ ਅਜੇ ਬਣਾਏ ਨਹੀਂ ਸਨ।
SikhNet (Spanish)Cuando no había ni sol, ni luna, y el agua y el aire estaban inmergidos en Dios,
ਸਾਸਤੁ. ਨ ਹੋਤਾ, ਬੇਦੁ. ਨ ਹੋਤਾ; ਕਰਮੁ ਕਹਾਂ ਤੇ ਆਇਆ ॥੨॥
saasat. na hotaa, bed. na hotaa; karam kahaan te aaeaa |2|
Sant Singh KhalsaWhen there were no Shaastras and no Vedas, then where did karma come from? ||2||
Manmohan SinghWhen there were no Shastras and no Vedas, whence did good and bad actions come then?
Manmohan Singh (Punjabi)ਜਦ ਨਾਂ ਸ਼ਾਸਤਰ ਸਨ ਅਤੇ ਨਾਂ ਹੀ ਵੇਦ, ਤਦ ਚੰਗੇ ਤੇ ਮੰਦੇ ਅਮਲ ਕਿੱਥੋਂ ਆਏ ਸਨ?
Fareedkot Teekaਜਬ ਸਾਸਤ੍ਰ ਨਹੀਂ ਥਾ ਔ ਬੇਦ ਭੀ ਨਹੀਂ ਥਾ ਤਬ ਕਰਮ ਕਾਂਡ ਕਹਾਂ ਸੇ ਆਇਆ ਥਾ ਅਰਥਾਤ ਕਰਮੋਂ ਕਾ ਅਭਾਵ ਥਾ॥੨॥
Prof. Sahib Singhਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥ਪਦ ਅਰਥ ਕਰਮੁ ਕਹਾਂ ਤੇ ਆਇਆ = ਜੀਵ ਦੇ ਕੀਤੇ ਕਰਮਾਂ ਦੀ ਅਜੇ ਹਸਤੀ ਹੀ ਨਹੀਂ ਸੀ ॥੨॥
SikhNet (Spanish)y no existían ni los Vedas ni los Shastras, ¿de dónde entonces se originó el Karma? (2)
ਖੇਚਰ ਭੂਚਰ ਤੁਲਸੀ ਮਾਲਾ; ਗੁਰ ਪਰਸਾਦੀ ਪਾਇਆ ॥
khechar bhoochar tulasee maalaa; gur parasaadee paaeaa |
Sant Singh KhalsaControl of the breath and positioning of the tongue, focusing at the third eye and wearing malas of tulsi beads, are all obtained through Guru's Grace.
Manmohan SinghBreath-control, fixation of attention and wearing of the rosary of sweet basil; these I have found contained in the Guru's grace.
Manmohan Singh (Punjabi)ਸੁਆਸਾਂ ਦਾ ਅਟਕਾਉਣਾ, ਬਿਰਤੀ ਦਾ ਜੋੜਨਾ ਅਤੇ ਨਿਆਜ਼ਬੋਂ ਦੀ ਜਪਨੀ ਪਾਉਣੀ, ਇਨ੍ਹਾਂ ਨੂੰ ਮੈਂ ਗੁਰਾਂ ਦੀ ਦਇਆ ਵਿੱਚ ਸਮਾਏ ਹੋਏ ਪਾ ਲਿਆ ਹੈ।
Fareedkot Teekaਅਕਾਸ ਚਾਰੀ ਔ ਪ੍ਰਿਥੀ ਮੇਂ ਬਿਚਰਨੇ ਵਾਲੇ ਜੀਵੋਂ ਕੀ ਜੋ ਪੰਕਤੀ ਹੈ, ਤਿਨੋਂ ਮੇਂ ਤੁਲ ਬਿਆਪਕ ਜੋ ਅਸੀਂ ਹੈਂ, ਸੋ ਗੁਰੋਂ ਕੀ ਕ੍ਰਿਪਾ ਤੇ ਪਾਇਆ ਹੈ; ਵਾ ਖੇਚਰੀ ੧, ਭੂਚਰੀ ੨, ਚਾਚਰੀ ੩, ਉਨਮਨੀ ੪, ਅਗੋਚਰੀ ੫, ਪੰਜ ਮੁੰਦ੍ਰਾਨਾਮ ਪੰਚ ਪ੍ਰਕਾਰ ਕੀ ਪੰਚ ਤਤੋਂ ਕੀ ਧਾਰਨਾ ਕਰਨ ਕਾ ਨਾਮੁ ਹੈ। ਭਾਵ ਜਿਸ ਕੇ ਵਾਸਤੇ ਇਹੁ ਮੁਦ੍ਰਾ ਕਰਤੇ ਹੈਂ ਅਰ ਵੈਸਨਵਾ ਤੁਲਸੀ ਆਦ ਮਾਲਾ ਧਾਰਤੇ ਹੈਂ, ਸੋ ਹਮ ਨੇ ਗੁਰ ਕਿਰਪਾ ਤੇ ਪਾਇਆ ਹੈ॥
Prof. Sahib Singhਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ।ਪਦ ਅਰਥ ਖੇਚਰ = {ਖੇ = ਅਕਾਸ਼। ਚਰ = ਚੱਲਣਾ} ਪ੍ਰਾਣ ਉਤਾਂਹ ਚਾੜ੍ਹਨੇ। ਭੂਚਰ = {ਭੂ = ਧਰਤੀ} ਪ੍ਰਾਣ ਹੇਠ ਉਤਾਰਨੇ। ਖੇਚਰ ਭੂਚਰ = ਪ੍ਰਾਣ ਚਾੜ੍ਹਨੇ ਉਤਾਰਨੇ, ਪ੍ਰਾਣਾਯਾਮ।
SikhNet (Spanish)Para mí, los métodos del control de la respiración y de mover el rosario de Tulsi están contenidos en la Gracia del Guru.
ਨਾਮਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰ ਹੋਇ ਲਖਾਇਆ ॥੩॥੩॥
naamaa pranavai. param tat hai; satigur hoe lakhaaeaa |3|3|
Sant Singh KhalsaNaam Dayv prays, this is the supreme essence of reality; the True Guru has inspired this realization. ||3||3||
Manmohan SinghSupplicates Namdev, the Lord is the Supreme Reality. If one meets with the True Guru, It is then that one realises Him.
Manmohan Singh (Punjabi)ਨਾਮਦੇਵ ਬੇਨਤੀ ਕਰਦਾ ਹੈ, ਪ੍ਰਭੂ ਮਹਾਨ ਅਸਲੀਅਤ ਹੈ। ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਹੀ ਉਹ ਉਸ ਨੂੰ ਅਨੁਭਵ ਕਰਦਾ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ: ਪਰਮ ਤਤ ਸਰੂਪ ਜੋ ਪ੍ਰਮੇਸਰ ਹੈ ਤਿਸ ਕਾ ਸਤਿਗੁਰੋਂ ਦੁਆਰੇ ਲਖਾਉ ਹੋਤਾ ਹੈ॥੩॥੩॥☬ਰਾਮ ਨਾਮ ਕੀ ਮਹਮਾ ਦਿਖਾਵਤੇ ਪਖੰਡ ਆਦ ਨਿਖੇਧੇ ਹੈਂ ਕਿ ਰਾਮ ਨਾਮ ਤੁਲ ਹੋਰ ਕੋਈ ਸਾਧਨ ਨਹੀਂ ਹੋ ਸਕਤਾ।
Prof. Sahib Singhਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥ਪਦ ਅਰਥ ਤਤੁ = ਮੂਲ। ਪਰਮ ਤਤੁ = ਸਭ ਤੋਂ ਵੱਡਾ ਜੋ ਜਗਤ ਦਾ ਮੂਲ ਹੈ। ਹੋਇ = ਪਰਗਟ ਹੋ ਕੇ, ਮਿਲ ਕੇ ॥੩॥੩॥
* ਭਾਵ: ਆਪਣੇ ਉੱਧਾਰ ਵਾਸਤੇ ਕੋਈ ਤਾਂ ਸ਼ਾਸਤਰਾਂ ਦੇ ਦੱਸੇ ਚੰਗੇ ਕਰਮਾਂ ਦੀ ਆਸ ਰੱਖੀ ਬੈਠਾ ਹੈ, ਕੋਈ ਪ੍ਰਾਣਾਯਾਮ ਦੀ ਟੇਕ ਰੱਖਦਾ ਹੈ, ਕਿਸੇ ਨੇ ਤੁਲਸੀ ਮਾਲਾ ਆਦਿਕ ਧਾਰਮਿਕ ਚਿੰਨ੍ਹਾਂ ਦਾ ਆਸਰਾ ਲਿਆ ਹੈ; ਪਰ ਗੁਰੂ ਦੀ ਸ਼ਰਨ ਪਿਆਂ ਸਮਝ ਆਉਂਦੀ ਹੈ ਕਿ ਅਸਲ ਸਹਾਈ ਪ੍ਰਭੂ ਆਪ ਹੈ।
SikhNet (Spanish)Dice Nam Dev, el Dios es la Quintaesencia de la Realidad, pero uno entiende esto sólo por la Gracia del Guru. (3-3)