ੴ

ਸਿੱਖਬਾਣੀ · SikhBani

ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥

baanaarasee tap karai ulatt teerath marai agan dahai kaaeaa...
Bhagat Namdev Ji ਭਗਤ ਨਾਮਦੇਵ ਜੀ · Raag Raamkalee · Ang 973 · 11 lines
Translations

ਰਾਮਕਲੀ ਘਰੁ ੨ ॥

raamakalee ghar 2 |

Sant Singh KhalsaRaamkalee, Second House:
Manmohan SinghRamkali.
Manmohan Singh (Punjabi)ਰਾਮਕਲੀ।
SikhNet (Spanish)Ramkali

ਬਾਨਾਰਸੀ ਤਪੁ ਕਰੈ ਉਲਟਿ. ਤੀਰਥ ਮਰੈ; ਅਗਨਿ ਦਹੈ. ਕਾਇਆ ਕਲਪੁ ਕੀਜੈ ॥

baanaarasee tap karai ulatt. teerath marai; agan dahai. kaaeaa kalap keejai |

Sant Singh KhalsaSomeone may practice austerities at Benares, or die upside-down at a sacred shrine of pilgrimage, or burn his body in fire, or rejuvenate his body to live almost forever;
Manmohan SinghIf man practises penance at Kanshi, or dies inverted at a shrine, or burns himself in fire or makes his body long-lived.
Manmohan Singh (Punjabi)ਜੇਕਰ ਬੰਦਾ, ਕਾਂਸ਼ੀ ਵਿੱਚ ਤਪੱਸਿਆ ਕਰੇ, ਜਾਂ ਪੁੱਠਾ ਟੰਗਿਆ ਧਰਮ ਅਸਥਾਨਾਂ ਤੇ ਮਰ ਜਾਵੇ, ਜਾਂ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ ਜਾਂ ਆਪਣੀ ਦੇਹ ਨੂੰ ਚਿਰੰਜੀਵੀ ਬਣਾ ਲਵੇ;
Fareedkot Teekaਕਾਂਸੀ ਜੀ ਮੇਂ ਤਪ ਕਰੈ ਹੈ ਵਾ ਉਲਟਾ ਹੋ ਕੇ ਸਿਰ ਹੇਠ ਔ ਪਾਉਂ ਉਪਰ ਕਰ ਕੇ ਲਟਕੇ ਔ ਤੀਰਥੋਂ ਮੇਂ ਅਗਨੀ ਕਰ ਕੇ ਮਰੈ, ਅਪਨੇ ਆਪ ਕੇ ਸਤੀਓਂ ਕੀ ਨਿਆਈ ਜਾਲੇ ਔ ਕਾਇਆ ਕੇ ਕਲਪ ਪਰਯੰਤ ਜੀਵਤੀ ਕਰ ਲਏ ਵਾ ਕਾਇਆ ਕਲਪ ਕਰੇ, ਭਾਵ ਜੋਗ ਸਾਧਨ ਕਰੇ॥
Prof. Sahib Singh(ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ;

ਪਦ ਅਰਥ ਉਲਟਿ = ਪੁੱਠਾ ਲਟਕ ਕੇ। ਦਹੈ = ਸੜੇ। ਕਾਇਆ = ਸਰੀਰ। ਕਲਪ = {Skt. कल्प = medical treatment of the sick} ਇਲਾਜ। ਕਾਇਆ ਕਲਪੁ = ਸਰੀਰ ਦਾ ਇਲਾਜ, ਜੋਗ-ਅਭਿਆਸ ਤੇ ਦਵਾਈਆਂ ਨਾਲ ਸਰੀਰ ਨੂੰ ਨਵਾਂ-ਨਰੋਆ ਕਰ ਕੇ ਬੁਢੇਪੇ ਤੋਂ ਬਚਾ ਲੈਣਾ ਤੇ ਚਿਰੰਜੀਵੀ ਹੋ ਜਾਣਾ।

SikhNet (Spanish)Practicar austeridades en Benares; morirse boca abajo en un lugar de peregrinaje y cremar el cuerpo; o rejuvenecer su ser; practicar la ceremonia del sacrificio del caballo;

ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੧॥

asumedh jag keejai, sonaa garabh daan deejai; raam naam sar taoo. na poojai |1|

Sant Singh Khalsahe may perform the horse-sacrifice ceremony, or give donations of gold covered over, but none of these is equal to the worship of the Lord's Name. ||1||
Manmohan SinghIf he performs the horse sacrificial feast, or give concealed alms of gold; even then all these equal not the Lord's Name.
Manmohan Singh (Punjabi)ਜੇਕਰ ਉਹ ਘੋੜੇ ਦੀ ਕੁਰਬਾਨੀ ਵਾਲਾ ਭੰਡਾਰਾ ਕਰੇ, ਜਾਂ ਸੁਵਰਨ ਦਾ ਗੁਪਤਦਾਨ ਕਰੇ; ਤਦ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।
Fareedkot Teekaਅਸਮੇਧ ਜਗ ਕਰੇ, ਸੁਇਨਾ (ਗਰਭ) ਗੁਪਤ ਪੇਠੇ ਆਦਿਕੋਂ ਮੇਂ ਪਾਇਕੇ ਦਾਨ ਦੇਵੇ, ਰਾਮ ਕੇ ਨਾਮ ਬਰਾਬਰ ਤਬ ਭੀ ਨਹੀਂ ਪੁਜੇਗਾ॥੧॥
Prof. Sahib Singhਜੇ ਕੋਈ ਅਸਮੇਧ ਜੱਗ ਕਰੇ, ਜਾਂ ਸੋਨਾ (ਫਲ ਆਦਿਕਾਂ ਵਿਚ) ਲੁਕਾ ਕੇ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੧॥

ਪਦ ਅਰਥ ਅਸਮੇਧ ਜਗੁ = ਉਹ ਜੱਗ ਜਿਸ ਵਿਚ ਘੋੜੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਗਰਭ ਦਾਨੁ = (ਫਲ ਆਦਿਕਾਂ ਵਿਚ) ਲੁਕਾ ਕੇ ਦਾਨ। ਸਰਿ = ਬਰਾਬਰ ॥੧॥

SikhNet (Spanish)o regalar su oro… nada de esto iguala la Práctica del Nombre del Señor. (1)

ਛੋਡਿ ਛੋਡਿ ਰੇ ਪਾਖੰਡੀ; ਮਨ ਕਪਟੁ. ਨ ਕੀਜੈ ॥

chhodd chhodd re paakhanddee; man kapatt. na keejai |

Sant Singh KhalsaO hypocrite, renounce and abandon your hypocrisy; do not practice deception.
Manmohan SinghO hypocritical man, renounce and forsake deception and practise it not.
Manmohan Singh (Punjabi)ਹੇ ਦੰਭੀ ਇਨਸਾਨ! ਵਲਛਲ ਨੂੰ ਤਰਕ ਅਤੇ ਤਿਆਗ ਕਰ ਦੇ ਅਤੇ ਇਸ ਨੂੰ ਨਾਂ ਕਰ।
Fareedkot Teekaਹੇ ਪਖੰਡੀ ਮਨ ਵਾਲੇ ਪੁਰਸ਼! ਮਨ ਬਾਨੀ ਕਰ ਕੇ ਪਾਖੰਡ ਛੋੜ, ਕਿਸੀ ਕੇ ਸਾਥ ਕਪਟ ਨਾ ਕਰਿ॥
Prof. Sahib Singhਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ।
SikhNet (Spanish)Abandona tus engaños, oh mente,

ਹਰਿ ਕਾ ਨਾਮੁ; ਨਿਤ ਨਿਤਹਿ ਲੀਜੈ ॥੧॥ ਰਹਾਉ ॥

har kaa naam; nit niteh leejai |1| rahaau |

Sant Singh KhalsaConstantly, continually, chant the Name of the Lord. ||1||Pause||
Manmohan SinghEver, ever utter thou the Name of the Lord. Pause.
Manmohan Singh (Punjabi)ਸਦਾ, ਸਦਾ ਹੀ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
Fareedkot Teekaਹਰੀ ਨਾਮ ਜੋ ਨਿਤ ਸਰੂਪੁ ਹੈ ਤਿਸੁ ਕੋ ਨਿਤ੍ਯੰਪ੍ਰਤੀ ਲੈ॥੧॥ ਰਹਾਉ ॥
Prof. Sahib Singhਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)y canta el Nombre de Dios.

ਗੰਗਾ ਜਉ ਗੋਦਾਵਰਿ ਜਾਈਐ, ਕੁੰਭਿ ਜਉ ਕੇਦਾਰ ਨੑਾਈਐ; ਗੋਮਤੀ ਸਹਸ ਗਊ ਦਾਨੁ ਕੀਜੈ ॥

gangaa jau godaavar jaaeeai, kunbh jau kedaar naaeeai; gomatee sehas gaoo daan keejai |

Sant Singh KhalsaSomeone may go to the Ganges or the Godaavari, or to the Kumbha festival, or bathe at Kaydaar Naat'h, or make donations of thousands of cows at Gomti;
Manmohan SinghIf one goes to the Ganges and Godawari every twelfth year, or bathes at Kedar Nath, or makes alms of thousands of cows at Gomti.
Manmohan Singh (Punjabi)ਜੇਕਰ ਇਨਸਾਨ ਹਰ ਬਾਰ੍ਹਵੇਂ ਸਾਲ ਗੰਗਾ ਅਤੇ ਗੋਦਾਵਰੀ ਜਾਵੇ, ਜਾਂ ਕਿਦਾਰਨਾਥ ਦਾ ਇਸ਼ਨਾਨ ਕਰੇ, ਜਾਂ ਗੋਮਤੀ ਤੇ ਹਜ਼ਾਰਾਂ ਹੀ ਗਾਈਆਂ ਪੁੰਨ ਦਾਨ ਕਰੇ,
Fareedkot Teekaਗੋਦਾਵਰਿ ਨਾਮ ਗੰਗਾ ਪਰ ਭੀ ਜਾਈਐ ਵਾ ਗੰਗਾ ਮੇਂ ਔ ਗੋਦਾਵਰੀ ਕੁੰਭ ਮੇਂ ਭੀ ਜਾਈਐ। ਜੇਕਰ ਕਿਦਾਰ ਖੰਡ ਮੇਂ ਭੀ ਨਾਈਐ ਪੁਨਃ ਗੋਮਤੀ ਮੇਂ ਜਾਇਕੈ ਹਜਾਰਾਂ ਗਊਓਂ ਕਾ ਦਾਨ ਕਰੀਏ; ਵਾ ਗੋਮਤੀ ਮੇਂ ਸਨਾਨ ਕਰੀਏ ਔ ਗਊਆਂ ਹਜਾਰੋਂ ਹੀ ਨਿਤ ਦਾਨ ਕਰੀਏ॥
Prof. Sahib Singh(ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ;

ਪਦ ਅਰਥ ਕੁੰਭਿ = ਕੁੰਭ (ਸਮੇ) ਤੇ। ਕੇਦਾਰ = ਇਕ ਹਿੰਦੂ ਤੀਰਥ ਹੈ, ਜੋ ਰਿਆਸਤ ਗੜ੍ਹਵਾਲ (ਯੂ.ਪੀ.) ਵਿਚ ਰੁਦ੍ਰ ਹਿਮਾਲੇ ਦੀ ਬਰਫ਼ਾਨੀ ਧਾਰਾ ਵਿਚ ਮਹਾ ਪੰਥ ਦੀ ਚੋਟੀ ਹੇਠ ਇਕ ਟਿੱਲੇ ਉੱਤੇ ਹੈ। ਇਸ ਦੀ ਉਚਾਈ ੧੧੭੫੩ ਫ਼ੁਟ ਹੈ। ਇੱਥੇ ਸਦਾ-ਸ਼ਿਵ ਦਾ ਮੰਦਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ। ਦੱਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਖਾ ਕੇ ਸ਼ਿਵ ਜੀ ਇਸ ਥਾਂ ਝੋਟਾ ਬਣ ਕੇ ਆਏ। ਅੰਦਰ ਦੇ ਪੁਜਾਰੀ ਜੰਗਮ ਹਨ। ਅਰਜਨ ਤੋਂ ਹਾਰ ਖਾ ਕੇ ਸ਼ਿਵ ਜੀ ਨੇ ਝੋਟੇ ਦੀ ਸ਼ਕਲ ਵਿਚ ਇਥੇ ਪਨਾਹ ਲਈ। ਧੜ ਪਹਾੜ ਵਿਚ ਧਸ ਗਿਆ, ਸਿਰਫ਼ ਪਿੱਠ ਬਾਹਰ ਦਿਖਾਈ ਦੇਂਦੀ ਹੈ, ਜਿਸ ਦੀ ਲੋਕ ਪੂਜਾ ਕਰਦੇ ਹਨ। ਬਾਕੀ ਹਿੱਸਿਆਂ ਦੀ ਪੂਜਾ ਚਾਰ ਹੋਰਨਾਂ ਥਾਵਾਂ ਤੇ ਹੁੰਦੀ ਹੈ: ਬਾਹਾਂ ਦੀ ਪੂਜਾ ਤੁੰਗ ਨਾਥ ਤੇ; ਮੂੰਹ ਦੀ ਰੁਦ੍ਰਨਾਥ ਤੇ; ਨਾਭੀ ਦੀ ਮਧਯਮੇਸ੍ਵਰ ਤੇ; ਸਿਰ ਅਤੇ ਜਟਾਂ ਦੀ ਕਲਪੇਸ਼੍ਵਰ ਤੇ। ਇਹ ਪੰਜੇ ਅਸਥਾਨ ਪੰਜ ਕੇਦਾਰ ਸਦਾਂਦੇ ਹਨ।। ਗੋਮਤੀ = ਇਕ ਨਦੀ ਜੋ ਯੂ.ਪੀ. ਵਿਚ ਪੀਲੀਭੀਤ ਜ਼ਿਲੇ ਵਿਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲ ਕੇ ਖੇੜੀ, ਲਖਨਊ, ਜੋਨਪੁਰ ਆਦਿਕ ੫੦੦ ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕਾਮ (ਜ਼ਿਲਾ ਗ਼ਾਜ਼ੀਪੁਰ ਵਿਚ) ਗੰਗਾ ਨਾਲ ਮਿਲ ਜਾਂਦੀ ਹੈ। ਇਸ ਦਾ ਦੂਜਾ ਨਾਮ ਵਸ਼ਿਸ਼ਟੀ ਭੀ ਹੈ। ਗੋਮਤੀ ਨਾਮ ਦੀ ਇਕ ਨਦੀ ਦੁਆਰਾਵਤੀ ਪਾਸ ਭੀ ਹੈ।। ਗੋਦਾਵਰਿ = ਗੋ (ਸ੍ਵਰਗ) ਦੇਣ ਵਾਲੀ ਦੱਖਣ ਦੀ ਇਕ ਨਦੀ ਜੋ ਪੂਰਬੀ ਘਾਟਾਂ ਤੋਂ ਤ੍ਰਿਅੰਬਕ ਪਾਸੋਂ ਨਿਕਲ ਕੇ ਨੌ ਸੌ ਮੀਲ ਵਹਿੰਦੀ ਹੋ

SikhNet (Spanish)Si uno va al Ganges, al Godavari o al festival de Kumba, en Keydar, o regala mil vacas en el Gomti, hace miles de peregrinajes a lugares santos,

ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ; ਰਾਮ ਨਾਮ ਸਰਿ ਤਊ. ਨ ਪੂਜੈ ॥੨॥

kott jau teerath karai, tan jau hivaale gaarai; raam naam sar taoo. na poojai |2|

Sant Singh Khalsahe may make millions of pilgrimages to sacred shrines, or freeze his body in the Himalayas; still, none of these is equal to the worship of the Lord's Name. ||2||
Manmohan SinghIf he performs millions of pilgrimages of holies or freezes his body in the Himalayas; Even then all these equal not the Lord's Name.
Manmohan Singh (Punjabi)ਜੇਕਰ ਉਹ ਕ੍ਰੋੜਾਂ ਹੀ ਧਰਮ ਅਸਥਾਨਾਂ ਦੀਆਂ ਯਾਤ੍ਰਾ ਕਰ ਲਵੇ, ਜਾਂ ਆਪਣੀ ਦੇਹ ਨੂੰ ਹਿਮਾਲਿਆ ਵਿੱਚ ਠੰਡ ਨਾਲ ਗਾਲ ਦੇਵੇ, ਤਾਂ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।
Fareedkot Teekaਕ੍ਰੋੜੋਂ ਹੀ ਜੇ ਤੀਰਥ ਕਰੈ ਪੁਨਃ ਸਰੀਰ ਭੀ ਹਿਵਾਲੇ ਮੇਂ ਗਾਲੇ, ਰਾਮ ਨਾਮ ਕੇ ਬਰਾਬਰ ਤਬ ਭੀ ਨਾ ਪੁਜੇਗਾ॥੨॥
Prof. Sahib Singh(ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੨॥

ਪਦ ਅਰਥ ਕੋਟਿ = ਕ੍ਰੋੜਾਂ। ਹਿਵਾਲੇ = ਹਿਮਾਲੈ ਪਰਬਤ ਉੱਤੇ, ਬਰਫ਼ ਵਿਚ ॥੨॥

SikhNet (Spanish)o congela su cuerpo en el Himalaya, no se compara a la Práctica del Nombre de Dios. (2)

ਅਸੁ ਦਾਨ ਗਜ ਦਾਨ. ਸਿਹਜਾ ਨਾਰੀ. ਭੂਮਿ ਦਾਨ; ਐਸੋ ਦਾਨੁ ਨਿਤ ਨਿਤਹਿ ਕੀਜੈ ॥

as daan gaj daan. sihajaa naaree. bhoom daan; aiso daan nit niteh keejai |

Sant Singh KhalsaSomeone may give away horses and elephants, or women on their beds, or land; he may give such gifts over and over again.
Manmohan SinghI f man makes gifts of horses, gifts of elephants, Gifts of women with their couches and lands, and Makes such gifts of women with their couches and lands, and makes such gifts ever and ever.
Manmohan Singh (Punjabi)ਜੇਕਰ ਇਨਸਾਨ ਘੋੜਿਆਂ ਦੀਆਂ ਦਾਤਾ, ਹਾਥੀਆਂ ਦੀਆਂ ਦਾਤਾ, ਪਲੰਘਾ ਸਣੇ ਇਸਤ੍ਰੀਆਂ ਤੇ ਜ਼ਮੀਨਾਂ ਦੀਆਂ ਦਾਤਾਂ ਦੇਵੇ ਅਤੇ ਐਹੋ ਜੇਹੀਆਂ ਬਖਸ਼ੀਸਾਂ ਸਦਾ ਤੇ ਸਦਾ ਹੀ ਕਰੇ।
Fareedkot Teekaਘੋੜਿਓਂ ਕੇ ਦਾਨ, ਹਾਥੀਓਂ ਕਾ ਦਾਨੁ, ਸਿਹਜਾ ਸਮੇਤ ਇਸਤ੍ਰੀ ਔ ਪ੍ਰਿਥ੍ਵੀ ਕਾ ਦਾਨ, ਐਸਾ ਦਾਨ ਨਿਤ੍ਯੰਪ੍ਰਤੀ ਕਰੇ॥
Prof. Sahib Singh(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ;

ਪਦ ਅਰਥ ਅਸੁ = ਘੋੜੇ। ਸਿਹਜਾ = ਸੇਜ। ਭੂਮਿ = ਜ਼ਮੀਨ।

SikhNet (Spanish)Si uno regala caballos, elefantes, tierras o esclavos o se ofrece a los dioses

ਆਤਮ ਜਉ ਨਿਰਮਾਇਲੁ ਕੀਜੈ, ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੩॥

aatam jau niramaaeil keejai, aap baraabar kanchan deejai; raam naam sar taoo. na poojai |3|

Sant Singh KhalsaHe may purify his soul, and give away in charity his body weight in gold; none of these is equal to the worship of the Lord's Name. ||3||
Manmohan SinghIf he purifies himself and gives alms of gold equal to his body's weight; even then all these equal not the Lord's Name.
Manmohan Singh (Punjabi)ਜੇਕਰ ਉਹ ਆਪਣੇ ਆਪ ਨੂੰ ਪਵਿੱਤਰ ਕਰ ਲਵੇ ਅਤੇ ਆਪਣੀ ਦੇਹ ਦੇ ਭਾਰ ਦੇ ਸਮਾਨ ਸੋਨਾ ਦਾਨ ਵਿੱਚੱ ਦੇਵੇ; ਤਾਂ ਭੀ ਇਹ ਸਾਰੇ ਸਾਈਂ ਦੇ ਨਾਮ ਦੇ ਤੁਲ ਨਹੀਂ ਪੁਜਦੇ।
Fareedkot Teekaਸਰੀਰ ਜੋ ਜਲ ਮ੍ਰਿਤਕਾ ਕਰ ਕੇ ਸੁਧ ਕਰੀਏ ਔ ਅਪਨੇ ਬਰਾਬਰ ਤੋਲਕੈ ਸੁਵਰਨ ਦੀਜੀਏ, ਰਾਮ ਨਾਮ ਕੇ ਬਰਾਬਰ ਤਊ ਭੀ ਨ ਪੁਜੇਗਾ॥੩॥
Prof. Sahib Singhਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੩॥

ਪਦ ਅਰਥ ਆਤਮੁ = ਆਪਣਾ ਆਪ। ਨਿਰਮਾਇਲੁ = {Skt. निर्माल्य ਨਿਰਮਾਲਯ} ਦੇਵਤਿਆਂ ਦੀ ਭੇਟ। ਕੰਚਨੁ = ਸੋਨਾ ॥੩॥

SikhNet (Spanish)o da sus riquezas una por una, todo esto no iguala a la Práctica del Nombre del Señor. (3)

ਮਨਹਿ. ਨ ਕੀਜੈ ਰੋਸੁ, ਜਮਹਿ. ਨ ਦੀਜੈ ਦੋਸੁ; ਨਿਰਮਲ ਨਿਰਬਾਣ ਪਦੁ ਚੀਨੑਿ ਲੀਜੈ ॥

maneh. na keejai ros, jameh. na deejai dos; niramal nirabaan pad cheena leejai |

Sant Singh KhalsaDo not harbor anger in your mind, or blame the Messenger of Death; instead, realize the immaculate state of Nirvaanaa.
Manmohan SinghEntertain thou not anger in thy mind and attribute not blame to the Death's courier, but recognise thou the immaculate dignity of salvation.
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਗੁੱਸਾ ਨਾਂ ਧਾਰ ਅਤੇ ਮੌਤ ਦੇ ਦੂਤ ਉੱਤੇ ਇਲਜ਼ਾਮ ਨਾਂ ਲਾ, ਤੂੰ ਮੋਖਸ਼ ਦੇ ਪਵਿੱਤਰ ਮਰਤਬੇ ਦੀ ਪਛਾਣ ਕਰ।
Fareedkot Teekaਪੂਰਬ ਸਾਧਨ ਨਿਸੇਧਨੇ ਕਾ ਮਨ ਮੇਂ ਰੋਸ ਨ ਕਰੋ ਔ ਜਮ ਕੋ ਦੋਸ ਨਾ ਦੇਵੋ, ਭਾਵ ਪੂਰਬੋਕਤ ਸਾਧਨ ਕਰਨੇ ਸੇ ਜਮ ਦੰਡ ਤੇ ਰਹਿਤ ਨਾ ਹੋਵੋਗੇ। ਨਿਰਮਲ ਜੋ ਨਿਰਬਾਣ ਪਦ ਕੈਵਲ੍ਯ ਮੁਕਤੀ ਹੈ, ਤਿਸ ਕੋ ਦੇਖ ਲੇਵੋ ਤਉ ਜਮਦੰਡ ਤੇ ਰਹਤ ਹੋਵੋਗੇ॥
Prof. Sahib Singh(ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ;

ਪਦ ਅਰਥ ਮਨਹਿ = ਮਨ ਵਿਚ। ਰੋਸੁ = ਗਿਲਾ, ਗੁੱਸਾ। ਜਮਹਿ = ਜਮ ਨੂੰ। ਨਿਰਬਾਣ ਪਦੁ = ਉਹ ਅਵਸਥਾ ਜੋ ਵਾਸ਼ਨਾ-ਰਹਿਤ ਹੈ। ਚੀਨ੍ਹ੍ਹਿ ਲੀਜੈ = ਪਛਾਣ ਲਈਏ।

SikhNet (Spanish)No te dejes engañar por tu mente, ni culpes al mensajero de tu mente; conoce mejor el Estado Inmaculado donde no tienen cabida las pasiones.

ਜਸਰਥ ਰਾਇ ਨੰਦੁ, ਰਾਜਾ ਮੇਰਾ ਰਾਮ ਚੰਦੁ; ਪ੍ਰਣਵੈ ਨਾਮਾ, ਤਤੁ ਰਸੁ, ਅੰਮ੍ਰਿਤੁ ਪੀਜੈ ॥੪॥੪॥

jasarath raae nand, raajaa meraa raam chand; pranavai naamaa, tat ras, amrit peejai |4|4|

Sant Singh KhalsaMy Sovereign Lord King is Raam Chandra, the Son of the King Dasrat'h; prays Naam Dayv, I drink in the Ambrosial Nectar. ||4||4||
Manmohan SinghPrays Namdev, My Sovereign Lord is Ram Chander, the son of king Dasrath and I quaff the quintessence of the immortalising elixir.
Manmohan Singh (Punjabi)ਨਾਮਦੇਵ ਬੇਨਤੀ ਕਰਦਾ ਹੈ, ਮੇਰਾ ਸ਼ਹਿਨਸ਼ਾਹ ਸੁਆਮੀ ਰਾਜੇ ਦਸਰਥ ਦਾ ਪੁੱਤ੍ਰ, ਰਾਮ ਚੰਦ ਹੈ ਅਤੇ ਮੈਂ ਸੁਰਜੀਤ ਕਰਨਹਾਰ ਅੰਮ੍ਰਿਤ ਦਾ ਜੌਹਰ ਪਾਨ ਕਰਦਾ ਹਾਂ।
Fareedkot Teekaਦਸਰਥ ਰਾਜਾ ਕਾ ਜੋ ਬੇਟਾ ਹੂਆ ਹੈ ਭਗਤੋਂ ਕੀ ਰਛਾ ਲੀਏ, ਸੋ ਮੇਰਾ ਰਾਜਾ ਸੁਆਮੀ ਰਾਮਚੰਦ ਹੈ। ਨਾਮਦੇਵ ਜੀ ਕਹਤੇ ਹੈਂ: ਅੰਮ੍ਰਿਤ ਜੋ ਸਾਰ ਰੂਪ ਰਸ ਹੈ, ਤਿਸੁ ਰਾਮ ਕਾ ਨਾਮੁ ਸਿਮਰਨ ਰੂਪ ਤਿਸ ਕੋ ਪੀਵਨਾ ਕਰੋ॥੪॥੪॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ ॥੪॥੪॥

ਪਦ ਅਰਥ ਜਸਰਥ ਰਾਇ ਨੰਦੁ = ਰਾਜਾ ਜਸਰਥ ਦਾ ਪੁੱਤਰ। ਮੇਰਾ = ਮੇਰੇ ਵਾਸਤੇ, ਮੇਰੇ ਭਾ ਦਾ। ਤਤੁ ਰਸੁ = ਨਾਮ-ਰੂਪ ਰਸ। ਪੀਜੈ = ਪੀਣਾ ਚਾਹੀਦਾ ਹੈ। ਰਾਇ = ਰਾਜਾ। ਨੰਦੁ = ਪੁੱਤਰ ॥੪॥੪॥

* ਸ਼ਬਦ ਦਾ ਭਾਵ: ਸਿਮਰਨ ਦੀ ਮਹਾਨਤਾ-ਤਪ, ਤੀਰਥ-ਇਸ਼ਨਾਨ, ਦਾਨ, ਮੂਰਤੀ-ਪੂਜਾ, ਇਹ ਕੋਈ ਭੀ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ। * ਨੋਟ: 'ਰਹਾਉ' ਦੀ ਤੁਕ ਵਿਚ ਜ਼ਿਕਰ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਬਾਕੀ ਹੋਰ ਧਾਰਮਿਕ ਆਹਰ ਪਖੰਡ ਹੀ ਹਨ। ਇਹ ਹੈ ਸ਼ਬਦ ਦਾ ਬੀਜ-ਰੂਪ ਭਾਵ; ਇਸ ਦਾ ਵਿਸਥਾਰ ਚਾਰ ਬੰਦਾਂ ਵਿਚ ਹੈ। ਪਹਿਲੇ ਤਿੰਨ ਬੰਦਾਂ ਵਿਚ ਤਾਂ ਸਾਫ਼ ਤੌਰ ਤੇ ਉਹਨਾਂ ਕੰਮਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਲੋਕ ਧਾਰਮਿਕ ਸਮਝਦੇ ਹਨ, ਪਰ ਜੋ ਭਗਤ ਜੀ ਦੇ ਖ਼ਿਆਲ ਵਿਚ ਸਿਮਰਨ ਦੇ ਟਾਕਰੇ ਤੇ ਨਿਰਾ ਪਖੰਡ ਹਨ। ਅਖ਼ੀਰ ਤੇ ਆਖਦੇ ਹਨ ਕਿ ਜੇ ਤੁਸੀ ਅਜਿਹੇ ਕੰਮ ਹੀ ਕਰਦੇ ਰਹੇ ਤਾਂ ਜਮਾਂ ਤੋਂ ਖ਼ਲਾਸੀ ਨਹੀਂ ਹੋਣੀ, ਫਿਰ ਇਹ ਗਿਲਾ ਨਾ ਕਰਨਾ ਕਿ ਜਮ ਸਿਰ ਉੱਤੇ ਹੀ ਰਿਹਾ। ਪਰ ਚੌਥੇ ਪਦ ਵਿਚ ਅਚਨਚੇਤ ਰਾਜਾ ਜਸਰਥ ਦੇ ਪੁੱਤਰ ਸ੍ਰੀ ਰਾਮ ਚੰਦਰ ਜੀ ਦਾ ਨਾਮ ਆ ਜਾਣਾ ਹੈਰਾਨੀ ਵਿਚ ਪਾ ਦੇਂਦਾ ਹੈ। ਕਈ ਸੱਜਣ ਅਰਥ ਕਰਦੇ ਹਨ-"ਰਾਜਾ ਜਸਰਥ ਦੇ ਪੁੱਤਰ ਦਾ ਰਾਜਾ"। ਇਹ ਅਰਥ ਗ਼ਲਤ ਹੈ ਕਿਉਂਕਿ ਲਫ਼ਜ਼ 'ਨੰਦੁ' ਦਾ ਅਰਥ ਹੈ 'ਪੁੱਤਰ'; "ਪੁੱਤਰ ਦਾ" ਨਹੀਂ ਹੋ ਸਕਦਾ; ਜੇ ਇਸ ਦਾ ਅਰਥ ਹੁੰਦਾ "ਪੁੱਤਰ ਦਾ" ਤਾਂ ਇਸ ਲਫ਼ਜ਼ ਦੇ ਹੇਠ (ੁ) ਨਾ ਹੁੰਦਾ। ਕਈ ਸੱਜਣ ਇਹ ਸਮਝਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਨੇ ਵੱਡੇ ਵੱਡੇ ਕੰਮ ਕੀਤੇ ਹਨ, ਇਸ ਵਾਸਤੇ ਇਹਨਾਂ ਕੰਮਾਂ ਨੂੰ ਪਰਮਾਤਮਾ ਦੇ ਕੰਮ ਦੱਸ ਕੇ ਲਫ਼ਜ਼ "ਰਾਮ ਚੰਦੁ" ਨੂੰ ਪਰਮਾਤਮਾ ਵਾਸਤੇ ਵਰਤਿਆ ਹੈ। ਇਹ ਭੀ ਅਨਹੋਣੀ ਗੱਲ ਹੈ। ਫਿਰ, ਇਸ ਗੱਲ

SikhNet (Spanish)Dice Nam Dev, mi Señor es Ramchandra, hijo de Dasratha y así, bebo el Néctar de la Quintaesencia del Señor. (4-4)
Answers quote the Granth verbatim with Ang citations. AI commentary is not Gurbani and not a religious ruling.