ੴ

ਸਿੱਖਬਾਣੀ · SikhBani

Ang 973

Sri Guru Granth Sahib · Raag Raamkalee · 4 shabads, 32 lines
Translations
Shabad Bhagat Namdev Ji Raag Raamkalee continued from Ang 972

ਅਖੰਡ ਮੰਡਲ ਨਿਰੰਕਾਰ ਮਹਿ; ਅਨਹਦ ਬੇਨੁ ਬਜਾਵਉਗੋ ॥੧॥

akhandd manddal nirankaar meh; anahad ben bajaavaugo |1|

Sant Singh KhalsaIn the imperishable realm of the Formless Lord, I play the flute of the unstruck sound current. ||1||
Manmohan SinghIn the imperishable region of the Formless Lord, I shall play the celestial strain.
Manmohan Singh (Punjabi)ਸਰੂਪ-ਰਹਿਤ ਸੁਆਮੀ ਦੇ ਅਬਿਨਾਸ਼ੀ ਲੋਕ ਵਿੱਚੱ ਮੈਂ ਬੈਕੁੰਠੀ ਕੀਰਤਨ ਦੀ ਧੁਨ ਉਠਾਵਾਂਗਾ।
Fareedkot Teekaਪ੍ਰਿਥੀ ਅਕਾਸ ਮੰਡਲੋਂ ਮੇਂ ਜੋ ਏਕ ਰਸ ਨਿਰੰਕਾਰ ਬਿਆਪਕ ਹੈ, ਤਿਸ ਕੇ (ਮਹਿ) ਬੀਚ ਏਕ ਰਸ ਬਾਜਾ ਬਜਾਵੋਂਗਾ, ਭਾਵ ਤੇਲ ਧਾਰਾ ਵਤ ਹੰਬ੍ਰਹਮ ਬ੍ਰਿਤੀ ਲਗਾਵਤਾ ਹਾਂ॥੧॥
Prof. Sahib Singhਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ॥੧॥

ਪਦ ਅਰਥ ਅਖੰਡ = ਅਵਿਨਾਸ਼ੀ। ਅਖੰਡ ਮੰਡਲ = ਅਵਿਨਾਸ਼ੀ ਟਿਕਾਣੇ ਵਾਲਾ (ਪ੍ਰਭੂ)। ਅਨਹਦ ਬੇਨੁ = ਇਕ-ਰਸ ਵੱਜਦੀ ਰਹਿਣ ਵਾਲੀ ਬੰਸਰੀ। ਬਜਾਵਉਗੋ = ਬਜਾਂਵਉ, ਮੈਂ ਵਜਾ ਰਿਹਾ ਹਾਂ ॥੧॥

SikhNet (Spanish)En el Reino del Señor Sin Forma, toco la flauta de la Melodía Celestial.(1)

ਬੈਰਾਗੀ; ਰਾਮਹਿ ਗਾਵਉਗੋ ॥

bairaagee; raameh gaavaugo |

Sant Singh KhalsaBecoming detached, I sing the Lord's Praises.
Manmohan SinghBecoming desire-free, I sing the Lord's praise.
Manmohan Singh (Punjabi)ਇੱਛਾ-ਰਹਿਤ ਹੈ, ਮੈਂ ਸੁਆਮੀਂ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਹੇ ਬੈਰਾਗੀ! ਹਮ ਤੌ ਰਾਮ ਕੋ ਗਾਵੋਂਗਾ॥
Prof. Sahib Singh(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ,

ਪਦ ਅਰਥ ਬੈਰਾਗੀ = ਵੈਰਾਗਵਾਨ ਹੋ ਕੇ, ਮਾਇਆ ਵਲੋਂ ਉਪਰਾਮ ਹੋ ਕੇ, ਮਾਇਆ ਨਾਲੋਂ ਮੋਹ ਤੋੜ ਕੇ।

SikhNet (Spanish)Volviéndome desapegado, canto las Alabanzas del Señor.

ਸਬਦਿ ਅਤੀਤ ਅਨਾਹਦਿ ਰਾਤਾ; ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥

sabad ateet anaahad raataa; aakul kai ghar jaaugo |1| rahaau |

Sant Singh KhalsaImbued with the unattached, unstruck Word of the Shabad, I shall go to the home of the Lord, who has no ancestors. ||1||Pause||
Manmohan SinghImbued with the love of the detached and indestructible Lord, I shall go to the mansion of the Unlineal one. Pause.
Manmohan Singh (Punjabi)ਨਿਰਲੇਪ ਅਤੇ ਆਖੰਡ ਸੁਆਮੀ ਦੇ ਪ੍ਰੇਮ ਨਾਲ ਰੰਗਿਆ ਹੋਇਆ, ਮੈਂ ਵੰਜ ਰਹਿਤ ਪੁਰਖ ਦੇ ਮੰਦਰ ਨੂੰ ਜਾਵਾਂਗਾ। ਠਹਿਰਾਉ।
Fareedkot Teekaਗੁਰੋਂ ਕੇ ਸਬਦ ਬੀਚ ਰਾਤਾ ਹੂਆ ਅਤੀਤ ਜੋ (ਆਕੁਲ) ਪੂਰਨ ਹੈ ਤਿਸ ਘਰ ਮੇਂ ਜਾਵੋਂਗਾ॥੧॥ ਰਹਾਉ ॥
Prof. Sahib Singhਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ॥੧॥ ਰਹਾਉ ॥

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਅਤੀਤ = ਵਿਰਕਤ, ਉਦਾਸ। ਅਨਾਹਦਿ = ਅਨਾਹਦ ਵਿਚ, ਇੱਕ-ਰਸ ਟਿਕੇ ਰਹਿਣ ਵਾਲੇ ਹਰੀ ਵਿਚ, ਅਵਿਨਾਸ਼ੀ ਪ੍ਰਭੂ ਵਿਚ। ਆਕੁਲ ਕੈ ਘਰਿ = ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਵਿਚ। ਜਾਉਗੋ = ਜਾਉ, ਮੈਂ ਜਾਂਦਾ ਹਾਂ, ਮੈਂ ਟਿਕਿਆ ਰਹਿੰਦਾ ਹਾਂ ॥੧॥ ਰਹਾਉ ॥

SikhNet (Spanish)Absorto en la Palabra Desapegada del Shabd iré a la Casa del Señor, Quien no tiene ancestros.(1-Pausa)

ਇੜਾ ਪਿੰਗੁਲਾ ਅਉਰੁ ਸੁਖਮਨਾ; ਪਉਨੈ ਬੰਧਿ ਰਹਾਉਗੋ ॥

eirraa pingulaa aaur sukhamanaa; paunai bandh rahaaugo |

Sant Singh KhalsaThen, I shall no longer control the breath through the energy channels of the Ida, Pingala and Shushmanaa.
Manmohan SinghI have abandoned to hold my breath in the left, right and central wind pipes.
Manmohan Singh (Punjabi)ਮੈਂ ਆਪਣੇ ਸੁਆਸ ਨੂੰ ਖੱਬੀ, ਸੱਜੀ ਤੇ ਵਿਚਕਾਰਲੀ ਹਵਾ-ਨਾੜੀਆਂ ਵਿੱਚ ਰੋਕਣਾ ਛੱਡ ਛੱਡਿਆ ਹੈ।
Fareedkot Teekaਇੜਾ, ਪਿੰਗੁਲਾ, ਸੁਖਮਨਾ, ਜੋ ਨਾੜੀ ਹੈਂ, ਇਨ ਦੁਆਰੇ ਜੋ ਪੌਨ ਕਾ ਬੰਧਨਾ ਹੈ ਤਿਸ ਤੇ ਰਹਤਿ ਹੋ ਜਾਵੋਂਗਾ॥
Prof. Sahib Singh(ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜੋ ਮੈਂ) ਚੰਚਲ ਮਨ ਨੂੰ ਰੋਕਿਆ ਹੈ, ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ;

ਪਦ ਅਰਥ ਪਉਨੈ ਬੰਧਿ = ਪਵਨ ਨੂੰ ਬੰਨ੍ਹ ਕੇ, ਪਵਨ ਵਰਗੇ ਚੰਚਲ ਮਨ ਨੂੰ ਕਾਬੂ ਵਿਚ ਰੱਖ ਕੇ। (ਨੋਟ: ਸਾਰੇ ਬੰਦ ਗਹੁ ਨਾਲ ਪੜ੍ਹੋ; ਸਿਫ਼ਤ-ਸਾਲਾਹ ਦੇ ਟਾਕਰੇ ਤੇ ਕਰਮ ਕਾਂਡ ਤੇ ਤੀਰਥ ਇਸ਼ਨਾਨ ਆਦਿਕ ਦੀ ਨਿਖੇਧੀ ਕਰ ਰਹੇ ਹਨ; ਇਸ ਬੰਦ ਵਿਚ ਭੀ ਪ੍ਰਾਣਾਯਾਮ ਨੂੰ ਬੇ-ਲੋੜਵਾਂ ਕਹਿ ਰਹੇ ਹਨ)। ਸੁਖਮਨਾ {Skt. सुषुम्णा = A particular artery of the human body said to lie between इड़ा and पिंगला two of the vessels of the body} ਨੱਕ ਦੇ ਉੱਪਰਵਾਰ ਮੱਥੇ ਦੇ ਵਿਚ ਉਹ ਨਾੜੀ ਜਿਸ ਵਿਚ ਪ੍ਰਾਣਾਯਾਮ ਵੇਲੇ ਜੋਗੀ ਲੋਕ ਖੱਬੀ ਸੁਰ (ਇੜਾ) ਦੇ ਰਾਹ ਪ੍ਰਾਣ ਚਾੜ੍ਹ ਕੇ ਟਿਕਾਉਂਦੇ ਹਨ ਤੇ ਸੱਜੀ ਨਾਸ ਦੀ ਨਾੜੀ ਪਿੰਗਲਾ ਦੇ ਰਾਹ ਉਤਾਰ ਦੇਂਦੇ ਹਨ।

SikhNet (Spanish)Así ya no controlaré la respiración a través de los canales de energía sutiles de Ida, Píngala y Shushmana,

ਚੰਦੁ ਸੂਰਜੁ ਦੁਇ. ਸਮ ਕਰਿ ਰਾਖਉ; ਬ੍ਰਹਮ ਜੋਤਿ ਮਿਲਿ ਜਾਉਗੋ ॥੨॥

chand sooraj due. sam kar raakhau; braham jot mil jaaugo |2|

Sant Singh KhalsaI look upon both the moon and the sun as the same, and I shall merge in the Light of God. ||2||
Manmohan SinghI deem both the moon and the sun the same and shall merge in the Light of the Omnipresent Lord.
Manmohan Singh (Punjabi)ਮੈਂ ਦੋਨੋਂ, ਚੰਦਰਮੇਂ ਅਤੇ ਸੂਰਜ ਨੂੰ ਇਕ ਸਮਾਨ ਜਾਣਦਾ ਹਾਂ ਅਤੇ ਮੈਂ ਸਰਬ-ਵਿਆਪਕ ਸੁਆਮੀ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਵਾਂਗਾ।
Fareedkot Teekaਚੰਦ ਸੂਰਜ ਸੁਰੋਂ ਕੋ ਪੂਰਬ ਕਹੇ ਸਾਧਨੋਂ ਕੇ ਤੁਲ ਰਾਖੋਂਗਾ, ਭਾਵ ਇਹੁ ਸਾਧਨ ਨ ਕਰੋਂਗਾ; ਵਾ ਚੰਦ ਸੂਰਜ ਸੀਤ ਉਸਨ ਉਪਲਖਤ ਸਭ ਦੰਦੋਂ ਕੋ ਸਮਕਰ ਰਖੋਂਗਾ, ਭਾਵ ਇਨਤੇ ਰਹਤ ਹੋਵੋਂਗਾ। ਹੇਤੂ ਕਹਤੇ ਹੈਂ: ਕਿਉਂਕਿ ਬ੍ਰਹਮ ਜੋ ਜੋਤੀ ਹੈਂ ਤਿਸ ਮੇਂ ਮਿਲ ਜਾਵੋਂਗਾ॥੨॥
Prof. Sahib Singhਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ॥੨॥

ਪਦ ਅਰਥ ਚੰਦੁ = ਖੱਬੀ ਸੁਰ ਇੜਾ। ਸੂਰਜੁ = ਸੱਜੀ ਸੁਰ ਪਿੰਗਲਾ। ਸਮ = ਬਰਾਬਰ, ਇੱਕੋ ਜਿਹੀ ॥੨॥

SikhNet (Spanish)pues veo que la luna y el sol son lo mismo, que me voy a fundir en la Luz de Dios. (2)

ਤੀਰਥ ਦੇਖਿ. ਨ ਜਲ ਮਹਿ ਪੈਸਉ; ਜੀਅ ਜੰਤ. ਨ ਸਤਾਵਉਗੋ ॥

teerath dekh. na jal meh paisau; jeea jant. na sataavaugo |

Sant Singh KhalsaI do not go to see sacred shrines of pilgrimage, or bathe in their waters; I do not bother any beings or creatures.
Manmohan SinghI go not to see places of pilgrimage, nor enter into their water, nor annoy I the mortals and lower animals.
Manmohan Singh (Punjabi)ਮੈਂ ਯਾਤ੍ਰਾ ਅਸਥਾਨ ਵੇਖਣ ਲਈ ਨਹੀਂ ਜਾਂਦਾ, ਨਾਂ ਮੈਂ ਉਨ੍ਹਾਂ ਦੇ ਪਾਣੀ ਵਿੱਚ ਪ੍ਰਵੇਸ਼ ਕਰਦਾ ਹਾਂ, ਨਾਂ ਹੀ ਮੈਂ ਪ੍ਰਾਣੀਆਂ ਤੇ ਹੋਰ ਨੀਵੇਂ ਜੀਵਾਂ ਨੂੰ ਦੁੱਖ ਦਿੰਦਾ ਹਾਂ।
Fareedkot Teekaਤੀਰਥ ਕਾ ਮਹਾਤਮ ਦੇਖ ਕੇ ਮੈਂ ਜਲ ਬੀਚ ਨਹੀਂ ਪ੍ਰਵੇਸ ਕਰੂੰਗਾ, ਤਹਾਂ ਜੀਆਂ ਪੁਨਾ ਸੂਖਮ ਜੰਤਾਂ ਕੋ ਮੈਂ ਦੁਖ ਨਹੀਂ ਦੇਊਂਗਾ॥
Prof. Sahib Singhਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ।

ਪਦ ਅਰਥ ਨ ਪੈਸਉ = ਨਹੀਂ ਪੈਂਦਾ।

SikhNet (Spanish)No me voy a bañar en los lugares de peregrinaje, ni voy a molestar a las criaturas del agua;

ਅਠਸਠਿ ਤੀਰਥ ਗੁਰੂ ਦਿਖਾਏ; ਘਟ ਹੀ ਭੀਤਰਿ ਨੑਾਉਗੋ ॥੩॥

atthasatth teerath guroo dikhaae; ghatt hee bheetar naaugo |3|

Sant Singh KhalsaThe Guru has shown me the sixty-eight places of pilgrimage within my own heart, where I now take my cleansing bath. ||3||
Manmohan SinghThe Guru has shown me the sixty eight shrines within my mind, wherein I bathe now.
Manmohan Singh (Punjabi)ਗੁਰਾਂ ਨੇ ਮੈਨੂੰ ਅਠਾਹਟ ਧਰਮ ਅਸਥਾਨ ਮੇਰੇ ਮਨ ਵਿੱਚ ਹੀ ਵਿਖਾਲ ਦਿੱਤੇ ਹਨ, ਜਿਨ੍ਹਾਂ ਵਿੱਚ ਮੈਂ ਹੁਣ ਇਸ਼ਨਾਨ ਕਰਦਾ ਹਾਂ।
Fareedkot Teekaਮੁਖ ਜੋ ਅਠਾਹਠ ਤੀਰਥ ਹੈਂ, ਸੋ ਘਟ ਕੇ ਬੀਚ ਹੀ ਸਤਿਗੁਰੋਂ ਨੇ ਦਿਖਾਏ ਹੈਂ। ਸੋ ਤਿਨੋਂ ਮੇਂ ਅੰਤਸਕਰਣ ਕੇ ਬੀਚ ਹੀ ਨਹਾਵਾਂਗਾ, ਭਾਵ ਅੰਤਰ ਮੁਖ ਬਿਰਤੀ ਵਾਲਾ ਹੋ ਕਰ ਬ੍ਰਹਮ ਬਿਚਾਰ ਕਰ ਪ੍ਰਮਾਤਮਾ ਮੇਂ ਅਭੇਦ ਹੋਵੋਂਗਾ॥੩॥
Prof. Sahib Singhਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ॥੩॥

ਪਦ ਅਰਥ ਭੀਤਰਿ = ਅੰਦਰ ॥੩॥

SikhNet (Spanish)sí, me voy a bañar en la fuente de mi ser, pues mi Guru se ha revelado en mi interior. (3)

ਪੰਚ ਸਹਾਈ ਜਨ ਕੀ ਸੋਭਾ; ਭਲੋ ਭਲੋ. ਨ ਕਹਾਵਉਗੋ ॥

panch sahaaee jan kee sobhaa; bhalo bhalo. na kahaavaugo |

Sant Singh KhalsaI do not pay attention to anyone praising me, or calling me good and nice.
Manmohan SinghI listen not praise of the flattering persons nor care I to be flattering persons nor care I to be called good and holy.
Manmohan Singh (Punjabi)ਮੈਂ ਖੁਸ਼ਾਮਦੀ ਪੁਰਸ਼ਾਂ ਦੀ ਤਾਰੀਫ ਨਹੀਂ ਸੁਣਦਾ, ਨਾਂ ਹੀ ਮੈਂ ਚੰਗਾ ਤੇ ਨੇਕ ਅਖਵਾਉਂਦਾ ਹਾਂ।
Fareedkot Teekaਪਰਧਾਨ ਹੋ ਕੇ ਸਹਾਇਤਾ ਕਰਨੀ ਜਨਾ ਕੀ ਔ ਸੋਭਾ ਕੇ ਕਰਮ ਕਰਨੇ ਲੋਕੋਂ ਤੇ ਭਲਾ ਭਲਾ ਕਹਾਉਣੇ ਵਾਸਤੇ, ਸੋ ਨਾ ਕਰੋਂਗਾ ਔ ਭਲਾ ਭਲਾ ਨਾ ਕਹਾਵੋਂਗਾ॥
Prof. Sahib Singh(ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ।

ਪਦ ਅਰਥ ਪੰਚ ਸਹਾਈ = ਸੱਜਣ ਮਿੱਤਰ।

SikhNet (Spanish)No me voy a preocupar de las fantasías psíquicas de los cinco enemigos, ni me va a importar ser llamado bueno o Santo,

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ; ਸੁੰਨ ਸਮਾਧਿ ਸਮਾਉਗੋ ॥੪॥੨॥

naamaa kahai chit har siau raataa; sun samaadh samaaugo |4|2|

Sant Singh KhalsaSays Naam Dayv, my consciousness is imbued with the Lord; I am absorbed in the profound state of Samaadhi. ||4||2||
Manmohan SinghSays Namdev, my mind is imbued with God and now I shall be absorbed in His seedless trance.
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਮੈਡਾਂ ਮਨ ਹਰੀ ਨਾਲ ਰੰਗਿਆ ਗਿਆ ਹੈ ਅਤੇ ਮੈਂ ਹੁਣ ਉਸ ਦੀ ਅਫੁਰ ਤਾੜੀ ਵਿੱਚ ਲੀਨ ਹੋ ਜਾਵਾਂਗਾ।
Fareedkot Teekaਨਾਮਦੇਵ ਜੀ ਕਹਤੇ ਹੈਂ: ਹਮਾਰਾ ਚਿਤ ਹਰੀ ਕੇ ਸਾਥ ਰੰਗਿਆ ਹੈ। ਇਸੀ ਤੇ ਮੈਂ ਅਬ ਅਫੁਰ ਸਮਾਧੀ ਕੇ ਬੀਚ ਸਮਾਵੋਂਗਾ, ਭਾਵ ਸੰਕਲਪ ਵਿਕਲਪ ਰਹਿਤ ਹੋਊਂਗਾ॥੪॥੨॥☬ਬੈਰਾਗ ਜਨਾਵਤੇ ਹੂਏ ਜਗਤ ਕੋ ਝੂਠਾ ਕਹੇ ਹੈਂ:
Prof. Sahib Singhਨਾਮਦੇਵ ਆਖਦਾ ਹੈ ਮੇਰਾ ਚਿੱਤ ਪ੍ਰਭੂ (ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ॥੪॥੨॥

ਪਦ ਅਰਥ ਰਾਤਾ = ਰੰਗਿਆ ਹੋਇਆ। ਸੁੰਨ ਸਮਾਧਿ = ਮਨ ਦੀ ਉਹ ਇਕਾਗ੍ਰਤਾ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, ਜਿਸ ਵਿਚ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ ॥੪॥੨॥

* ਸ਼ਬਦ ਦਾ ਭਾਵ: ਜਿਸ ਮਨੁੱਖ ਦਾ ਮਨ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸਦਾ ਪਰਮਾਤਮਾ ਵਿਚ ਟਿਕਿਆ ਰਹੇ, ਉਸ ਨੂੰ ਸ਼ਾਸਤਰਾਂ ਦੇ ਕਰਮ-ਕਾਂਡ, ਜੋਗੀਆਂ ਦੇ ਪ੍ਰਾਣਾਯਾਮ, ਤੀਰਥਾਂ ਦੇ ਇਸ਼ਨਾਨ ਤੇ ਲੋਕ-ਸੋਭਾ ਦੀ ਪਰਵਾਹ ਨਹੀਂ ਰਹਿੰਦੀ। * ਨੋਟ: ਲਫ਼ਜ਼ 'ਗਾਵਉਗੋ, ਬਜਾਵਉਗੋ' ਆਦਿਕ ਵਿਚ ਅੱਖਰ 'ਗੋ' ਸਿਰਫ਼ ਪਦ-ਪੂਰਤੀ ਵਾਸਤੇ ਹੈ, ਭਵਿੱਖਤ ਕਾਲ ਵਾਸਤੇ ਨਹੀਂ। ਅਰਥ ਕਰਨ ਲਈ ਇਹਨਾਂ ਨੂੰ 'ਗਾਵਉ, ਬਜਾਵਉ' ਆਦਿਕ ਹੀ ਸਮਝਣਾ ਹੈ।

SikhNet (Spanish)pues mi mente está absorta en Dios y así, me voy a fundir en el Trance Infinito.(4-2)

Open this shabad (10 lines, Angs 972-973) →

Shabad Bhagat Namdev Ji Raag Raamkalee

ਮਾਇ. ਨ ਹੋਤੀ, ਬਾਪੁ ਨ ਹੋਤਾ; ਕਰਮੁ ਨ ਹੋਤੀ ਕਾਇਆ ॥

maae. na hotee, baap na hotaa; karam na hotee kaaeaa |

Sant Singh KhalsaWhen there was no mother and no father, no karma and no human body,
Manmohan SinghWhen there was no mother, no father, no deed and no human body;
Manmohan Singh (Punjabi)ਜਦ ਮਾਂ ਨਹੀਂ ਸੀ, ਪਿਉ ਨਹੀਂ ਸੀ, ਨਾਂ ਕੋਈ ਅਮਲ ਸੀ ਤੇ ਨਾਂ ਹੀ ਮਨੁੱਖੀ ਦੇਹ।
Fareedkot Teekaਪਰਲੋ ਮੇਂ ਜਬ ਮਾਇ ਨਹੀਂ ਥੀ ਔ ਬਾਪ ਨਹੀਂ ਥਾ, ਨਾ ਕਰਮ ਥਾ, ਨਾ ਕਾਇਆ ਹੀ ਹੋਤੀ ਥੀ॥
Prof. Sahib Singh(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ;

ਪਦ ਅਰਥ ਮਾਇ = ਮਾਂ। ਕਾਇਆ = ਮਨੁੱਖਾ ਸਰੀਰ।

SikhNet (Spanish)Cuando no había ni padre, ni madre, ni forma, ¿de dónde entonces se originó el Karma?

ਹਮ ਨਹੀ ਹੋਤੇ. ਤੁਮ ਨਹੀ ਹੋਤੇ; ਕਵਨੁ ਕਹਾਂ ਤੇ ਆਇਆ ॥੧॥

ham nahee hote. tum nahee hote; kavan kahaan te aaeaa |1|

Sant Singh Khalsawhen I was not and you were not, then who came from where? ||1||
Manmohan SinghWhen we were not and you were not, who was there then and whence did he, come?
Manmohan Singh (Punjabi)ਅਸੀਂ ਨਹੀਂ ਸੀ ਤੇ ਤੁਸੀਂ ਨਹੀਂ ਸਉ, ਤਦ ਕੌਣ ਹੁੰਦਾ ਸੀ ਅਤੇ ਉਹ ਕਿੱਥੋਂ ਆਇਆ ਸੀ?
Fareedkot Teekaਹਮ ਭੀ ਨਹੀਂ ਥੇ ਔ ਤੁਮ ਭੀ ਨਹੀਂ ਥੇ ਤਬ ਇਹੁ ਜੀਵ ਕਵਨ ਥਾ ਔ ਕਹਾਂ ਸੇ ਆਇਆ ਥਾ? ਇਹੁ ਕੈਹਨਾ ਊਹਾਂ ਹੈ ਨਹੀਂ ਥਾ॥੧॥
Prof. Sahib Singhਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥

ਪਦ ਅਰਥ ਹਮ ਤੁਮ = ਅਸੀਂ ਸਾਰੇ ਜੀਵ। ਹੋਤੇ = ਹੁੰਦੇ ਸਾਂ ॥੧॥

SikhNet (Spanish)Yo no estaba ahí, ni tú tampoco; oh, ¿quién sabe entonces quién vino y de dónde?(1)

ਰਾਮ; ਕੋਇ. ਨ ਕਿਸ ਹੀ ਕੇਰਾ ॥

raam; koe. na kis hee keraa |

Sant Singh KhalsaO Lord, no one belongs to anyone else.
Manmohan SinghMy Lord, here one belongs to no one.
Manmohan Singh (Punjabi)ਮੈਂਡੇ ਮਾਲਕ, ਕੋਈ ਕਿਸੇ ਦਾ ਨਹੀਂ।
Fareedkot Teeka(ਰਾਮ) ਹੇ ਭਾਈ! ਕੋਈ ਕਿਸੀ ਕਾ ਨਹੀਂ॥
Prof. Sahib Singhਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ 'ਕਰਮ' ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ),

ਪਦ ਅਰਥ ਰਾਮ = ਹੇ ਪ੍ਰਭੂ! (ਤੈਥੋਂ ਬਿਨਾ)। ਕੇਰਾ = ਦਾ।

SikhNet (Spanish)Por Dios, nadie pertenece a nadie;

ਜੈਸੇ; ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥

jaise; taravar pankh baseraa |1| rahaau |

Sant Singh KhalsaWe are like birds perched on a tree. ||1||Pause||
Manmohan SinghWe are here like the perching of a bird on a tree. Pause.
Manmohan Singh (Punjabi)ਆਪਾਂ ਏਥੇ ਪਰਿੰਦੇ ਦੇ ਦਰਖਤ ਉਤੇ ਬੈਠਣ ਦੀ ਮਾਨੰਦ ਹਾਂ। ਠਹਿਰਾਉ।
Fareedkot Teekaਜੈਸੇ ਬ੍ਰਿਛ ਪਰ ਪੰਛੀਓਂ ਕਾ ਬਾਸਾ ਹੋਤਾ ਹੈ ਐਸੇ ਸੰਸਾਰ ਮੇਂ ਸੰਬੰਧੀਓਂ ਕਾ ਮਿਲਾਪ ਹੈ॥੧॥ ਰਹਾਉ ॥
Prof. Sahib Singhਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥

ਪਦ ਅਰਥ ਤਰਵਰ = ਰੁੱਖਾਂ ਉੱਤੇ। ਪੰਖਿ = ਪੰਛੀ ॥੧॥ ਰਹਾਉ ॥

SikhNet (Spanish)somos como los pájaros parados en la rama de un árbol durante una larga noche. (1-Pausa)

ਚੰਦੁ. ਨ ਹੋਤਾ, ਸੂਰੁ. ਨ ਹੋਤਾ; ਪਾਨੀ ਪਵਨੁ ਮਿਲਾਇਆ ॥

chand. na hotaa, soor. na hotaa; paanee pavan milaaeaa |

Sant Singh KhalsaWhen there was no moon and no sun, then water and air were blended together.
Manmohan SinghWhen there was neither the moon nor the sun, then the water and air were merged in the Lord.
Manmohan Singh (Punjabi)ਜਦੋਂ ਨਾਂ ਚੰਦਰਮਾਂ ਸੀ, ਨਾਂ ਹੀ ਸੂਰਜ, ਤਦ ਜਲ ਅਤੇ ਹਵਾ ਪ੍ਰਭੂ ਅੰਦਰ ਲੀਨ ਸਨ।
Fareedkot Teekaਨਾ ਚੰਦ ਹੀ ਥਾ, ਨਾ ਸੂਰਜ ਹੀ ਥਾ, ਪਾਨੀ ਔ ਪੌਨ ਅਪਨੇ ਮੇਂ ਪ੍ਰਮੇਸਰ ਨੇ ਲੈ ਚਿੰਤਨ ਕੀ ਰੀਤ ਸੇ ਪ੍ਰਲੋ ਕਾਲ ਕੇ ਸਮੇਂ ਮਿਲਾਇਆ ਹੂਆ ਥਾ॥
Prof. Sahib Singhਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ,

ਪਦ ਅਰਥ ਸੂਰੁ = ਸੂਰਜ। ਮਿਲਾਇਆ = ਪ੍ਰਭੂ ਨੇ ਆਪਣੇ ਵਿਚ ਹੀ ਮਿਲਾਏ ਹੋਏ ਸਨ, ਪ੍ਰਭੂ ਨੇ ਅਜੇ ਬਣਾਏ ਨਹੀਂ ਸਨ।

SikhNet (Spanish)Cuando no había ni sol, ni luna, y el agua y el aire estaban inmergidos en Dios,

ਸਾਸਤੁ. ਨ ਹੋਤਾ, ਬੇਦੁ. ਨ ਹੋਤਾ; ਕਰਮੁ ਕਹਾਂ ਤੇ ਆਇਆ ॥੨॥

saasat. na hotaa, bed. na hotaa; karam kahaan te aaeaa |2|

Sant Singh KhalsaWhen there were no Shaastras and no Vedas, then where did karma come from? ||2||
Manmohan SinghWhen there were no Shastras and no Vedas, whence did good and bad actions come then?
Manmohan Singh (Punjabi)ਜਦ ਨਾਂ ਸ਼ਾਸਤਰ ਸਨ ਅਤੇ ਨਾਂ ਹੀ ਵੇਦ, ਤਦ ਚੰਗੇ ਤੇ ਮੰਦੇ ਅਮਲ ਕਿੱਥੋਂ ਆਏ ਸਨ?
Fareedkot Teekaਜਬ ਸਾਸਤ੍ਰ ਨਹੀਂ ਥਾ ਔ ਬੇਦ ਭੀ ਨਹੀਂ ਥਾ ਤਬ ਕਰਮ ਕਾਂਡ ਕਹਾਂ ਸੇ ਆਇਆ ਥਾ ਅਰਥਾਤ ਕਰਮੋਂ ਕਾ ਅਭਾਵ ਥਾ॥੨॥
Prof. Sahib Singhਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥

ਪਦ ਅਰਥ ਕਰਮੁ ਕਹਾਂ ਤੇ ਆਇਆ = ਜੀਵ ਦੇ ਕੀਤੇ ਕਰਮਾਂ ਦੀ ਅਜੇ ਹਸਤੀ ਹੀ ਨਹੀਂ ਸੀ ॥੨॥

SikhNet (Spanish)y no existían ni los Vedas ni los Shastras, ¿de dónde entonces se originó el Karma? (2)

ਖੇਚਰ ਭੂਚਰ ਤੁਲਸੀ ਮਾਲਾ; ਗੁਰ ਪਰਸਾਦੀ ਪਾਇਆ ॥

khechar bhoochar tulasee maalaa; gur parasaadee paaeaa |

Sant Singh KhalsaControl of the breath and positioning of the tongue, focusing at the third eye and wearing malas of tulsi beads, are all obtained through Guru's Grace.
Manmohan SinghBreath-control, fixation of attention and wearing of the rosary of sweet basil; these I have found contained in the Guru's grace.
Manmohan Singh (Punjabi)ਸੁਆਸਾਂ ਦਾ ਅਟਕਾਉਣਾ, ਬਿਰਤੀ ਦਾ ਜੋੜਨਾ ਅਤੇ ਨਿਆਜ਼ਬੋਂ ਦੀ ਜਪਨੀ ਪਾਉਣੀ, ਇਨ੍ਹਾਂ ਨੂੰ ਮੈਂ ਗੁਰਾਂ ਦੀ ਦਇਆ ਵਿੱਚ ਸਮਾਏ ਹੋਏ ਪਾ ਲਿਆ ਹੈ।
Fareedkot Teekaਅਕਾਸ ਚਾਰੀ ਔ ਪ੍ਰਿਥੀ ਮੇਂ ਬਿਚਰਨੇ ਵਾਲੇ ਜੀਵੋਂ ਕੀ ਜੋ ਪੰਕਤੀ ਹੈ, ਤਿਨੋਂ ਮੇਂ ਤੁਲ ਬਿਆਪਕ ਜੋ ਅਸੀਂ ਹੈਂ, ਸੋ ਗੁਰੋਂ ਕੀ ਕ੍ਰਿਪਾ ਤੇ ਪਾਇਆ ਹੈ; ਵਾ ਖੇਚਰੀ ੧, ਭੂਚਰੀ ੨, ਚਾਚਰੀ ੩, ਉਨਮਨੀ ੪, ਅਗੋਚਰੀ ੫, ਪੰਜ ਮੁੰਦ੍ਰਾਨਾਮ ਪੰਚ ਪ੍ਰਕਾਰ ਕੀ ਪੰਚ ਤਤੋਂ ਕੀ ਧਾਰਨਾ ਕਰਨ ਕਾ ਨਾਮੁ ਹੈ। ਭਾਵ ਜਿਸ ਕੇ ਵਾਸਤੇ ਇਹੁ ਮੁਦ੍ਰਾ ਕਰਤੇ ਹੈਂ ਅਰ ਵੈਸਨਵਾ ਤੁਲਸੀ ਆਦ ਮਾਲਾ ਧਾਰਤੇ ਹੈਂ, ਸੋ ਹਮ ਨੇ ਗੁਰ ਕਿਰਪਾ ਤੇ ਪਾਇਆ ਹੈ॥
Prof. Sahib Singhਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ।

ਪਦ ਅਰਥ ਖੇਚਰ = {ਖੇ = ਅਕਾਸ਼। ਚਰ = ਚੱਲਣਾ} ਪ੍ਰਾਣ ਉਤਾਂਹ ਚਾੜ੍ਹਨੇ। ਭੂਚਰ = {ਭੂ = ਧਰਤੀ} ਪ੍ਰਾਣ ਹੇਠ ਉਤਾਰਨੇ। ਖੇਚਰ ਭੂਚਰ = ਪ੍ਰਾਣ ਚਾੜ੍ਹਨੇ ਉਤਾਰਨੇ, ਪ੍ਰਾਣਾਯਾਮ।

SikhNet (Spanish)Para mí, los métodos del control de la respiración y de mover el rosario de Tulsi están contenidos en la Gracia del Guru.

ਨਾਮਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰ ਹੋਇ ਲਖਾਇਆ ॥੩॥੩॥

naamaa pranavai. param tat hai; satigur hoe lakhaaeaa |3|3|

Sant Singh KhalsaNaam Dayv prays, this is the supreme essence of reality; the True Guru has inspired this realization. ||3||3||
Manmohan SinghSupplicates Namdev, the Lord is the Supreme Reality. If one meets with the True Guru, It is then that one realises Him.
Manmohan Singh (Punjabi)ਨਾਮਦੇਵ ਬੇਨਤੀ ਕਰਦਾ ਹੈ, ਪ੍ਰਭੂ ਮਹਾਨ ਅਸਲੀਅਤ ਹੈ। ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਹੀ ਉਹ ਉਸ ਨੂੰ ਅਨੁਭਵ ਕਰਦਾ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ: ਪਰਮ ਤਤ ਸਰੂਪ ਜੋ ਪ੍ਰਮੇਸਰ ਹੈ ਤਿਸ ਕਾ ਸਤਿਗੁਰੋਂ ਦੁਆਰੇ ਲਖਾਉ ਹੋਤਾ ਹੈ॥੩॥੩॥☬ਰਾਮ ਨਾਮ ਕੀ ਮਹਮਾ ਦਿਖਾਵਤੇ ਪਖੰਡ ਆਦ ਨਿਖੇਧੇ ਹੈਂ ਕਿ ਰਾਮ ਨਾਮ ਤੁਲ ਹੋਰ ਕੋਈ ਸਾਧਨ ਨਹੀਂ ਹੋ ਸਕਤਾ।
Prof. Sahib Singhਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥

ਪਦ ਅਰਥ ਤਤੁ = ਮੂਲ। ਪਰਮ ਤਤੁ = ਸਭ ਤੋਂ ਵੱਡਾ ਜੋ ਜਗਤ ਦਾ ਮੂਲ ਹੈ। ਹੋਇ = ਪਰਗਟ ਹੋ ਕੇ, ਮਿਲ ਕੇ ॥੩॥੩॥

* ਭਾਵ: ਆਪਣੇ ਉੱਧਾਰ ਵਾਸਤੇ ਕੋਈ ਤਾਂ ਸ਼ਾਸਤਰਾਂ ਦੇ ਦੱਸੇ ਚੰਗੇ ਕਰਮਾਂ ਦੀ ਆਸ ਰੱਖੀ ਬੈਠਾ ਹੈ, ਕੋਈ ਪ੍ਰਾਣਾਯਾਮ ਦੀ ਟੇਕ ਰੱਖਦਾ ਹੈ, ਕਿਸੇ ਨੇ ਤੁਲਸੀ ਮਾਲਾ ਆਦਿਕ ਧਾਰਮਿਕ ਚਿੰਨ੍ਹਾਂ ਦਾ ਆਸਰਾ ਲਿਆ ਹੈ; ਪਰ ਗੁਰੂ ਦੀ ਸ਼ਰਨ ਪਿਆਂ ਸਮਝ ਆਉਂਦੀ ਹੈ ਕਿ ਅਸਲ ਸਹਾਈ ਪ੍ਰਭੂ ਆਪ ਹੈ।

SikhNet (Spanish)Dice Nam Dev, el Dios es la Quintaesencia de la Realidad, pero uno entiende esto sólo por la Gracia del Guru. (3-3)

Open this shabad →

Shabad Bhagat Namdev Ji Raag Raamkalee

ਰਾਮਕਲੀ ਘਰੁ ੨ ॥

raamakalee ghar 2 |

Sant Singh KhalsaRaamkalee, Second House:
Manmohan SinghRamkali.
Manmohan Singh (Punjabi)ਰਾਮਕਲੀ।
SikhNet (Spanish)Ramkali

ਬਾਨਾਰਸੀ ਤਪੁ ਕਰੈ ਉਲਟਿ. ਤੀਰਥ ਮਰੈ; ਅਗਨਿ ਦਹੈ. ਕਾਇਆ ਕਲਪੁ ਕੀਜੈ ॥

baanaarasee tap karai ulatt. teerath marai; agan dahai. kaaeaa kalap keejai |

Sant Singh KhalsaSomeone may practice austerities at Benares, or die upside-down at a sacred shrine of pilgrimage, or burn his body in fire, or rejuvenate his body to live almost forever;
Manmohan SinghIf man practises penance at Kanshi, or dies inverted at a shrine, or burns himself in fire or makes his body long-lived.
Manmohan Singh (Punjabi)ਜੇਕਰ ਬੰਦਾ, ਕਾਂਸ਼ੀ ਵਿੱਚ ਤਪੱਸਿਆ ਕਰੇ, ਜਾਂ ਪੁੱਠਾ ਟੰਗਿਆ ਧਰਮ ਅਸਥਾਨਾਂ ਤੇ ਮਰ ਜਾਵੇ, ਜਾਂ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ ਜਾਂ ਆਪਣੀ ਦੇਹ ਨੂੰ ਚਿਰੰਜੀਵੀ ਬਣਾ ਲਵੇ;
Fareedkot Teekaਕਾਂਸੀ ਜੀ ਮੇਂ ਤਪ ਕਰੈ ਹੈ ਵਾ ਉਲਟਾ ਹੋ ਕੇ ਸਿਰ ਹੇਠ ਔ ਪਾਉਂ ਉਪਰ ਕਰ ਕੇ ਲਟਕੇ ਔ ਤੀਰਥੋਂ ਮੇਂ ਅਗਨੀ ਕਰ ਕੇ ਮਰੈ, ਅਪਨੇ ਆਪ ਕੇ ਸਤੀਓਂ ਕੀ ਨਿਆਈ ਜਾਲੇ ਔ ਕਾਇਆ ਕੇ ਕਲਪ ਪਰਯੰਤ ਜੀਵਤੀ ਕਰ ਲਏ ਵਾ ਕਾਇਆ ਕਲਪ ਕਰੇ, ਭਾਵ ਜੋਗ ਸਾਧਨ ਕਰੇ॥
Prof. Sahib Singh(ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ;

ਪਦ ਅਰਥ ਉਲਟਿ = ਪੁੱਠਾ ਲਟਕ ਕੇ। ਦਹੈ = ਸੜੇ। ਕਾਇਆ = ਸਰੀਰ। ਕਲਪ = {Skt. कल्प = medical treatment of the sick} ਇਲਾਜ। ਕਾਇਆ ਕਲਪੁ = ਸਰੀਰ ਦਾ ਇਲਾਜ, ਜੋਗ-ਅਭਿਆਸ ਤੇ ਦਵਾਈਆਂ ਨਾਲ ਸਰੀਰ ਨੂੰ ਨਵਾਂ-ਨਰੋਆ ਕਰ ਕੇ ਬੁਢੇਪੇ ਤੋਂ ਬਚਾ ਲੈਣਾ ਤੇ ਚਿਰੰਜੀਵੀ ਹੋ ਜਾਣਾ।

SikhNet (Spanish)Practicar austeridades en Benares; morirse boca abajo en un lugar de peregrinaje y cremar el cuerpo; o rejuvenecer su ser; practicar la ceremonia del sacrificio del caballo;

ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੧॥

asumedh jag keejai, sonaa garabh daan deejai; raam naam sar taoo. na poojai |1|

Sant Singh Khalsahe may perform the horse-sacrifice ceremony, or give donations of gold covered over, but none of these is equal to the worship of the Lord's Name. ||1||
Manmohan SinghIf he performs the horse sacrificial feast, or give concealed alms of gold; even then all these equal not the Lord's Name.
Manmohan Singh (Punjabi)ਜੇਕਰ ਉਹ ਘੋੜੇ ਦੀ ਕੁਰਬਾਨੀ ਵਾਲਾ ਭੰਡਾਰਾ ਕਰੇ, ਜਾਂ ਸੁਵਰਨ ਦਾ ਗੁਪਤਦਾਨ ਕਰੇ; ਤਦ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।
Fareedkot Teekaਅਸਮੇਧ ਜਗ ਕਰੇ, ਸੁਇਨਾ (ਗਰਭ) ਗੁਪਤ ਪੇਠੇ ਆਦਿਕੋਂ ਮੇਂ ਪਾਇਕੇ ਦਾਨ ਦੇਵੇ, ਰਾਮ ਕੇ ਨਾਮ ਬਰਾਬਰ ਤਬ ਭੀ ਨਹੀਂ ਪੁਜੇਗਾ॥੧॥
Prof. Sahib Singhਜੇ ਕੋਈ ਅਸਮੇਧ ਜੱਗ ਕਰੇ, ਜਾਂ ਸੋਨਾ (ਫਲ ਆਦਿਕਾਂ ਵਿਚ) ਲੁਕਾ ਕੇ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੧॥

ਪਦ ਅਰਥ ਅਸਮੇਧ ਜਗੁ = ਉਹ ਜੱਗ ਜਿਸ ਵਿਚ ਘੋੜੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਗਰਭ ਦਾਨੁ = (ਫਲ ਆਦਿਕਾਂ ਵਿਚ) ਲੁਕਾ ਕੇ ਦਾਨ। ਸਰਿ = ਬਰਾਬਰ ॥੧॥

SikhNet (Spanish)o regalar su oro… nada de esto iguala la Práctica del Nombre del Señor. (1)

ਛੋਡਿ ਛੋਡਿ ਰੇ ਪਾਖੰਡੀ; ਮਨ ਕਪਟੁ. ਨ ਕੀਜੈ ॥

chhodd chhodd re paakhanddee; man kapatt. na keejai |

Sant Singh KhalsaO hypocrite, renounce and abandon your hypocrisy; do not practice deception.
Manmohan SinghO hypocritical man, renounce and forsake deception and practise it not.
Manmohan Singh (Punjabi)ਹੇ ਦੰਭੀ ਇਨਸਾਨ! ਵਲਛਲ ਨੂੰ ਤਰਕ ਅਤੇ ਤਿਆਗ ਕਰ ਦੇ ਅਤੇ ਇਸ ਨੂੰ ਨਾਂ ਕਰ।
Fareedkot Teekaਹੇ ਪਖੰਡੀ ਮਨ ਵਾਲੇ ਪੁਰਸ਼! ਮਨ ਬਾਨੀ ਕਰ ਕੇ ਪਾਖੰਡ ਛੋੜ, ਕਿਸੀ ਕੇ ਸਾਥ ਕਪਟ ਨਾ ਕਰਿ॥
Prof. Sahib Singhਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ।
SikhNet (Spanish)Abandona tus engaños, oh mente,

ਹਰਿ ਕਾ ਨਾਮੁ; ਨਿਤ ਨਿਤਹਿ ਲੀਜੈ ॥੧॥ ਰਹਾਉ ॥

har kaa naam; nit niteh leejai |1| rahaau |

Sant Singh KhalsaConstantly, continually, chant the Name of the Lord. ||1||Pause||
Manmohan SinghEver, ever utter thou the Name of the Lord. Pause.
Manmohan Singh (Punjabi)ਸਦਾ, ਸਦਾ ਹੀ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
Fareedkot Teekaਹਰੀ ਨਾਮ ਜੋ ਨਿਤ ਸਰੂਪੁ ਹੈ ਤਿਸੁ ਕੋ ਨਿਤ੍ਯੰਪ੍ਰਤੀ ਲੈ॥੧॥ ਰਹਾਉ ॥
Prof. Sahib Singhਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)y canta el Nombre de Dios.

ਗੰਗਾ ਜਉ ਗੋਦਾਵਰਿ ਜਾਈਐ, ਕੁੰਭਿ ਜਉ ਕੇਦਾਰ ਨੑਾਈਐ; ਗੋਮਤੀ ਸਹਸ ਗਊ ਦਾਨੁ ਕੀਜੈ ॥

gangaa jau godaavar jaaeeai, kunbh jau kedaar naaeeai; gomatee sehas gaoo daan keejai |

Sant Singh KhalsaSomeone may go to the Ganges or the Godaavari, or to the Kumbha festival, or bathe at Kaydaar Naat'h, or make donations of thousands of cows at Gomti;
Manmohan SinghIf one goes to the Ganges and Godawari every twelfth year, or bathes at Kedar Nath, or makes alms of thousands of cows at Gomti.
Manmohan Singh (Punjabi)ਜੇਕਰ ਇਨਸਾਨ ਹਰ ਬਾਰ੍ਹਵੇਂ ਸਾਲ ਗੰਗਾ ਅਤੇ ਗੋਦਾਵਰੀ ਜਾਵੇ, ਜਾਂ ਕਿਦਾਰਨਾਥ ਦਾ ਇਸ਼ਨਾਨ ਕਰੇ, ਜਾਂ ਗੋਮਤੀ ਤੇ ਹਜ਼ਾਰਾਂ ਹੀ ਗਾਈਆਂ ਪੁੰਨ ਦਾਨ ਕਰੇ,
Fareedkot Teekaਗੋਦਾਵਰਿ ਨਾਮ ਗੰਗਾ ਪਰ ਭੀ ਜਾਈਐ ਵਾ ਗੰਗਾ ਮੇਂ ਔ ਗੋਦਾਵਰੀ ਕੁੰਭ ਮੇਂ ਭੀ ਜਾਈਐ। ਜੇਕਰ ਕਿਦਾਰ ਖੰਡ ਮੇਂ ਭੀ ਨਾਈਐ ਪੁਨਃ ਗੋਮਤੀ ਮੇਂ ਜਾਇਕੈ ਹਜਾਰਾਂ ਗਊਓਂ ਕਾ ਦਾਨ ਕਰੀਏ; ਵਾ ਗੋਮਤੀ ਮੇਂ ਸਨਾਨ ਕਰੀਏ ਔ ਗਊਆਂ ਹਜਾਰੋਂ ਹੀ ਨਿਤ ਦਾਨ ਕਰੀਏ॥
Prof. Sahib Singh(ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ;

ਪਦ ਅਰਥ ਕੁੰਭਿ = ਕੁੰਭ (ਸਮੇ) ਤੇ। ਕੇਦਾਰ = ਇਕ ਹਿੰਦੂ ਤੀਰਥ ਹੈ, ਜੋ ਰਿਆਸਤ ਗੜ੍ਹਵਾਲ (ਯੂ.ਪੀ.) ਵਿਚ ਰੁਦ੍ਰ ਹਿਮਾਲੇ ਦੀ ਬਰਫ਼ਾਨੀ ਧਾਰਾ ਵਿਚ ਮਹਾ ਪੰਥ ਦੀ ਚੋਟੀ ਹੇਠ ਇਕ ਟਿੱਲੇ ਉੱਤੇ ਹੈ। ਇਸ ਦੀ ਉਚਾਈ ੧੧੭੫੩ ਫ਼ੁਟ ਹੈ। ਇੱਥੇ ਸਦਾ-ਸ਼ਿਵ ਦਾ ਮੰਦਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ। ਦੱਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਖਾ ਕੇ ਸ਼ਿਵ ਜੀ ਇਸ ਥਾਂ ਝੋਟਾ ਬਣ ਕੇ ਆਏ। ਅੰਦਰ ਦੇ ਪੁਜਾਰੀ ਜੰਗਮ ਹਨ। ਅਰਜਨ ਤੋਂ ਹਾਰ ਖਾ ਕੇ ਸ਼ਿਵ ਜੀ ਨੇ ਝੋਟੇ ਦੀ ਸ਼ਕਲ ਵਿਚ ਇਥੇ ਪਨਾਹ ਲਈ। ਧੜ ਪਹਾੜ ਵਿਚ ਧਸ ਗਿਆ, ਸਿਰਫ਼ ਪਿੱਠ ਬਾਹਰ ਦਿਖਾਈ ਦੇਂਦੀ ਹੈ, ਜਿਸ ਦੀ ਲੋਕ ਪੂਜਾ ਕਰਦੇ ਹਨ। ਬਾਕੀ ਹਿੱਸਿਆਂ ਦੀ ਪੂਜਾ ਚਾਰ ਹੋਰਨਾਂ ਥਾਵਾਂ ਤੇ ਹੁੰਦੀ ਹੈ: ਬਾਹਾਂ ਦੀ ਪੂਜਾ ਤੁੰਗ ਨਾਥ ਤੇ; ਮੂੰਹ ਦੀ ਰੁਦ੍ਰਨਾਥ ਤੇ; ਨਾਭੀ ਦੀ ਮਧਯਮੇਸ੍ਵਰ ਤੇ; ਸਿਰ ਅਤੇ ਜਟਾਂ ਦੀ ਕਲਪੇਸ਼੍ਵਰ ਤੇ। ਇਹ ਪੰਜੇ ਅਸਥਾਨ ਪੰਜ ਕੇਦਾਰ ਸਦਾਂਦੇ ਹਨ।। ਗੋਮਤੀ = ਇਕ ਨਦੀ ਜੋ ਯੂ.ਪੀ. ਵਿਚ ਪੀਲੀਭੀਤ ਜ਼ਿਲੇ ਵਿਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲ ਕੇ ਖੇੜੀ, ਲਖਨਊ, ਜੋਨਪੁਰ ਆਦਿਕ ੫੦੦ ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕਾਮ (ਜ਼ਿਲਾ ਗ਼ਾਜ਼ੀਪੁਰ ਵਿਚ) ਗੰਗਾ ਨਾਲ ਮਿਲ ਜਾਂਦੀ ਹੈ। ਇਸ ਦਾ ਦੂਜਾ ਨਾਮ ਵਸ਼ਿਸ਼ਟੀ ਭੀ ਹੈ। ਗੋਮਤੀ ਨਾਮ ਦੀ ਇਕ ਨਦੀ ਦੁਆਰਾਵਤੀ ਪਾਸ ਭੀ ਹੈ।। ਗੋਦਾਵਰਿ = ਗੋ (ਸ੍ਵਰਗ) ਦੇਣ ਵਾਲੀ ਦੱਖਣ ਦੀ ਇਕ ਨਦੀ ਜੋ ਪੂਰਬੀ ਘਾਟਾਂ ਤੋਂ ਤ੍ਰਿਅੰਬਕ ਪਾਸੋਂ ਨਿਕਲ ਕੇ ਨੌ ਸੌ ਮੀਲ ਵਹਿੰਦੀ ਹੋ

SikhNet (Spanish)Si uno va al Ganges, al Godavari o al festival de Kumba, en Keydar, o regala mil vacas en el Gomti, hace miles de peregrinajes a lugares santos,

ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ; ਰਾਮ ਨਾਮ ਸਰਿ ਤਊ. ਨ ਪੂਜੈ ॥੨॥

kott jau teerath karai, tan jau hivaale gaarai; raam naam sar taoo. na poojai |2|

Sant Singh Khalsahe may make millions of pilgrimages to sacred shrines, or freeze his body in the Himalayas; still, none of these is equal to the worship of the Lord's Name. ||2||
Manmohan SinghIf he performs millions of pilgrimages of holies or freezes his body in the Himalayas; Even then all these equal not the Lord's Name.
Manmohan Singh (Punjabi)ਜੇਕਰ ਉਹ ਕ੍ਰੋੜਾਂ ਹੀ ਧਰਮ ਅਸਥਾਨਾਂ ਦੀਆਂ ਯਾਤ੍ਰਾ ਕਰ ਲਵੇ, ਜਾਂ ਆਪਣੀ ਦੇਹ ਨੂੰ ਹਿਮਾਲਿਆ ਵਿੱਚ ਠੰਡ ਨਾਲ ਗਾਲ ਦੇਵੇ, ਤਾਂ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।
Fareedkot Teekaਕ੍ਰੋੜੋਂ ਹੀ ਜੇ ਤੀਰਥ ਕਰੈ ਪੁਨਃ ਸਰੀਰ ਭੀ ਹਿਵਾਲੇ ਮੇਂ ਗਾਲੇ, ਰਾਮ ਨਾਮ ਕੇ ਬਰਾਬਰ ਤਬ ਭੀ ਨਾ ਪੁਜੇਗਾ॥੨॥
Prof. Sahib Singh(ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੨॥

ਪਦ ਅਰਥ ਕੋਟਿ = ਕ੍ਰੋੜਾਂ। ਹਿਵਾਲੇ = ਹਿਮਾਲੈ ਪਰਬਤ ਉੱਤੇ, ਬਰਫ਼ ਵਿਚ ॥੨॥

SikhNet (Spanish)o congela su cuerpo en el Himalaya, no se compara a la Práctica del Nombre de Dios. (2)

ਅਸੁ ਦਾਨ ਗਜ ਦਾਨ. ਸਿਹਜਾ ਨਾਰੀ. ਭੂਮਿ ਦਾਨ; ਐਸੋ ਦਾਨੁ ਨਿਤ ਨਿਤਹਿ ਕੀਜੈ ॥

as daan gaj daan. sihajaa naaree. bhoom daan; aiso daan nit niteh keejai |

Sant Singh KhalsaSomeone may give away horses and elephants, or women on their beds, or land; he may give such gifts over and over again.
Manmohan SinghI f man makes gifts of horses, gifts of elephants, Gifts of women with their couches and lands, and Makes such gifts of women with their couches and lands, and makes such gifts ever and ever.
Manmohan Singh (Punjabi)ਜੇਕਰ ਇਨਸਾਨ ਘੋੜਿਆਂ ਦੀਆਂ ਦਾਤਾ, ਹਾਥੀਆਂ ਦੀਆਂ ਦਾਤਾ, ਪਲੰਘਾ ਸਣੇ ਇਸਤ੍ਰੀਆਂ ਤੇ ਜ਼ਮੀਨਾਂ ਦੀਆਂ ਦਾਤਾਂ ਦੇਵੇ ਅਤੇ ਐਹੋ ਜੇਹੀਆਂ ਬਖਸ਼ੀਸਾਂ ਸਦਾ ਤੇ ਸਦਾ ਹੀ ਕਰੇ।
Fareedkot Teekaਘੋੜਿਓਂ ਕੇ ਦਾਨ, ਹਾਥੀਓਂ ਕਾ ਦਾਨੁ, ਸਿਹਜਾ ਸਮੇਤ ਇਸਤ੍ਰੀ ਔ ਪ੍ਰਿਥ੍ਵੀ ਕਾ ਦਾਨ, ਐਸਾ ਦਾਨ ਨਿਤ੍ਯੰਪ੍ਰਤੀ ਕਰੇ॥
Prof. Sahib Singh(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ;

ਪਦ ਅਰਥ ਅਸੁ = ਘੋੜੇ। ਸਿਹਜਾ = ਸੇਜ। ਭੂਮਿ = ਜ਼ਮੀਨ।

SikhNet (Spanish)Si uno regala caballos, elefantes, tierras o esclavos o se ofrece a los dioses

ਆਤਮ ਜਉ ਨਿਰਮਾਇਲੁ ਕੀਜੈ, ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੩॥

aatam jau niramaaeil keejai, aap baraabar kanchan deejai; raam naam sar taoo. na poojai |3|

Sant Singh KhalsaHe may purify his soul, and give away in charity his body weight in gold; none of these is equal to the worship of the Lord's Name. ||3||
Manmohan SinghIf he purifies himself and gives alms of gold equal to his body's weight; even then all these equal not the Lord's Name.
Manmohan Singh (Punjabi)ਜੇਕਰ ਉਹ ਆਪਣੇ ਆਪ ਨੂੰ ਪਵਿੱਤਰ ਕਰ ਲਵੇ ਅਤੇ ਆਪਣੀ ਦੇਹ ਦੇ ਭਾਰ ਦੇ ਸਮਾਨ ਸੋਨਾ ਦਾਨ ਵਿੱਚੱ ਦੇਵੇ; ਤਾਂ ਭੀ ਇਹ ਸਾਰੇ ਸਾਈਂ ਦੇ ਨਾਮ ਦੇ ਤੁਲ ਨਹੀਂ ਪੁਜਦੇ।
Fareedkot Teekaਸਰੀਰ ਜੋ ਜਲ ਮ੍ਰਿਤਕਾ ਕਰ ਕੇ ਸੁਧ ਕਰੀਏ ਔ ਅਪਨੇ ਬਰਾਬਰ ਤੋਲਕੈ ਸੁਵਰਨ ਦੀਜੀਏ, ਰਾਮ ਨਾਮ ਕੇ ਬਰਾਬਰ ਤਊ ਭੀ ਨ ਪੁਜੇਗਾ॥੩॥
Prof. Sahib Singhਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੩॥

ਪਦ ਅਰਥ ਆਤਮੁ = ਆਪਣਾ ਆਪ। ਨਿਰਮਾਇਲੁ = {Skt. निर्माल्य ਨਿਰਮਾਲਯ} ਦੇਵਤਿਆਂ ਦੀ ਭੇਟ। ਕੰਚਨੁ = ਸੋਨਾ ॥੩॥

SikhNet (Spanish)o da sus riquezas una por una, todo esto no iguala a la Práctica del Nombre del Señor. (3)

ਮਨਹਿ. ਨ ਕੀਜੈ ਰੋਸੁ, ਜਮਹਿ. ਨ ਦੀਜੈ ਦੋਸੁ; ਨਿਰਮਲ ਨਿਰਬਾਣ ਪਦੁ ਚੀਨੑਿ ਲੀਜੈ ॥

maneh. na keejai ros, jameh. na deejai dos; niramal nirabaan pad cheena leejai |

Sant Singh KhalsaDo not harbor anger in your mind, or blame the Messenger of Death; instead, realize the immaculate state of Nirvaanaa.
Manmohan SinghEntertain thou not anger in thy mind and attribute not blame to the Death's courier, but recognise thou the immaculate dignity of salvation.
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਗੁੱਸਾ ਨਾਂ ਧਾਰ ਅਤੇ ਮੌਤ ਦੇ ਦੂਤ ਉੱਤੇ ਇਲਜ਼ਾਮ ਨਾਂ ਲਾ, ਤੂੰ ਮੋਖਸ਼ ਦੇ ਪਵਿੱਤਰ ਮਰਤਬੇ ਦੀ ਪਛਾਣ ਕਰ।
Fareedkot Teekaਪੂਰਬ ਸਾਧਨ ਨਿਸੇਧਨੇ ਕਾ ਮਨ ਮੇਂ ਰੋਸ ਨ ਕਰੋ ਔ ਜਮ ਕੋ ਦੋਸ ਨਾ ਦੇਵੋ, ਭਾਵ ਪੂਰਬੋਕਤ ਸਾਧਨ ਕਰਨੇ ਸੇ ਜਮ ਦੰਡ ਤੇ ਰਹਿਤ ਨਾ ਹੋਵੋਗੇ। ਨਿਰਮਲ ਜੋ ਨਿਰਬਾਣ ਪਦ ਕੈਵਲ੍ਯ ਮੁਕਤੀ ਹੈ, ਤਿਸ ਕੋ ਦੇਖ ਲੇਵੋ ਤਉ ਜਮਦੰਡ ਤੇ ਰਹਤ ਹੋਵੋਗੇ॥
Prof. Sahib Singh(ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ;

ਪਦ ਅਰਥ ਮਨਹਿ = ਮਨ ਵਿਚ। ਰੋਸੁ = ਗਿਲਾ, ਗੁੱਸਾ। ਜਮਹਿ = ਜਮ ਨੂੰ। ਨਿਰਬਾਣ ਪਦੁ = ਉਹ ਅਵਸਥਾ ਜੋ ਵਾਸ਼ਨਾ-ਰਹਿਤ ਹੈ। ਚੀਨ੍ਹ੍ਹਿ ਲੀਜੈ = ਪਛਾਣ ਲਈਏ।

SikhNet (Spanish)No te dejes engañar por tu mente, ni culpes al mensajero de tu mente; conoce mejor el Estado Inmaculado donde no tienen cabida las pasiones.

ਜਸਰਥ ਰਾਇ ਨੰਦੁ, ਰਾਜਾ ਮੇਰਾ ਰਾਮ ਚੰਦੁ; ਪ੍ਰਣਵੈ ਨਾਮਾ, ਤਤੁ ਰਸੁ, ਅੰਮ੍ਰਿਤੁ ਪੀਜੈ ॥੪॥੪॥

jasarath raae nand, raajaa meraa raam chand; pranavai naamaa, tat ras, amrit peejai |4|4|

Sant Singh KhalsaMy Sovereign Lord King is Raam Chandra, the Son of the King Dasrat'h; prays Naam Dayv, I drink in the Ambrosial Nectar. ||4||4||
Manmohan SinghPrays Namdev, My Sovereign Lord is Ram Chander, the son of king Dasrath and I quaff the quintessence of the immortalising elixir.
Manmohan Singh (Punjabi)ਨਾਮਦੇਵ ਬੇਨਤੀ ਕਰਦਾ ਹੈ, ਮੇਰਾ ਸ਼ਹਿਨਸ਼ਾਹ ਸੁਆਮੀ ਰਾਜੇ ਦਸਰਥ ਦਾ ਪੁੱਤ੍ਰ, ਰਾਮ ਚੰਦ ਹੈ ਅਤੇ ਮੈਂ ਸੁਰਜੀਤ ਕਰਨਹਾਰ ਅੰਮ੍ਰਿਤ ਦਾ ਜੌਹਰ ਪਾਨ ਕਰਦਾ ਹਾਂ।
Fareedkot Teekaਦਸਰਥ ਰਾਜਾ ਕਾ ਜੋ ਬੇਟਾ ਹੂਆ ਹੈ ਭਗਤੋਂ ਕੀ ਰਛਾ ਲੀਏ, ਸੋ ਮੇਰਾ ਰਾਜਾ ਸੁਆਮੀ ਰਾਮਚੰਦ ਹੈ। ਨਾਮਦੇਵ ਜੀ ਕਹਤੇ ਹੈਂ: ਅੰਮ੍ਰਿਤ ਜੋ ਸਾਰ ਰੂਪ ਰਸ ਹੈ, ਤਿਸੁ ਰਾਮ ਕਾ ਨਾਮੁ ਸਿਮਰਨ ਰੂਪ ਤਿਸ ਕੋ ਪੀਵਨਾ ਕਰੋ॥੪॥੪॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ ॥੪॥੪॥

ਪਦ ਅਰਥ ਜਸਰਥ ਰਾਇ ਨੰਦੁ = ਰਾਜਾ ਜਸਰਥ ਦਾ ਪੁੱਤਰ। ਮੇਰਾ = ਮੇਰੇ ਵਾਸਤੇ, ਮੇਰੇ ਭਾ ਦਾ। ਤਤੁ ਰਸੁ = ਨਾਮ-ਰੂਪ ਰਸ। ਪੀਜੈ = ਪੀਣਾ ਚਾਹੀਦਾ ਹੈ। ਰਾਇ = ਰਾਜਾ। ਨੰਦੁ = ਪੁੱਤਰ ॥੪॥੪॥

* ਸ਼ਬਦ ਦਾ ਭਾਵ: ਸਿਮਰਨ ਦੀ ਮਹਾਨਤਾ-ਤਪ, ਤੀਰਥ-ਇਸ਼ਨਾਨ, ਦਾਨ, ਮੂਰਤੀ-ਪੂਜਾ, ਇਹ ਕੋਈ ਭੀ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ। * ਨੋਟ: 'ਰਹਾਉ' ਦੀ ਤੁਕ ਵਿਚ ਜ਼ਿਕਰ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਬਾਕੀ ਹੋਰ ਧਾਰਮਿਕ ਆਹਰ ਪਖੰਡ ਹੀ ਹਨ। ਇਹ ਹੈ ਸ਼ਬਦ ਦਾ ਬੀਜ-ਰੂਪ ਭਾਵ; ਇਸ ਦਾ ਵਿਸਥਾਰ ਚਾਰ ਬੰਦਾਂ ਵਿਚ ਹੈ। ਪਹਿਲੇ ਤਿੰਨ ਬੰਦਾਂ ਵਿਚ ਤਾਂ ਸਾਫ਼ ਤੌਰ ਤੇ ਉਹਨਾਂ ਕੰਮਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਲੋਕ ਧਾਰਮਿਕ ਸਮਝਦੇ ਹਨ, ਪਰ ਜੋ ਭਗਤ ਜੀ ਦੇ ਖ਼ਿਆਲ ਵਿਚ ਸਿਮਰਨ ਦੇ ਟਾਕਰੇ ਤੇ ਨਿਰਾ ਪਖੰਡ ਹਨ। ਅਖ਼ੀਰ ਤੇ ਆਖਦੇ ਹਨ ਕਿ ਜੇ ਤੁਸੀ ਅਜਿਹੇ ਕੰਮ ਹੀ ਕਰਦੇ ਰਹੇ ਤਾਂ ਜਮਾਂ ਤੋਂ ਖ਼ਲਾਸੀ ਨਹੀਂ ਹੋਣੀ, ਫਿਰ ਇਹ ਗਿਲਾ ਨਾ ਕਰਨਾ ਕਿ ਜਮ ਸਿਰ ਉੱਤੇ ਹੀ ਰਿਹਾ। ਪਰ ਚੌਥੇ ਪਦ ਵਿਚ ਅਚਨਚੇਤ ਰਾਜਾ ਜਸਰਥ ਦੇ ਪੁੱਤਰ ਸ੍ਰੀ ਰਾਮ ਚੰਦਰ ਜੀ ਦਾ ਨਾਮ ਆ ਜਾਣਾ ਹੈਰਾਨੀ ਵਿਚ ਪਾ ਦੇਂਦਾ ਹੈ। ਕਈ ਸੱਜਣ ਅਰਥ ਕਰਦੇ ਹਨ-"ਰਾਜਾ ਜਸਰਥ ਦੇ ਪੁੱਤਰ ਦਾ ਰਾਜਾ"। ਇਹ ਅਰਥ ਗ਼ਲਤ ਹੈ ਕਿਉਂਕਿ ਲਫ਼ਜ਼ 'ਨੰਦੁ' ਦਾ ਅਰਥ ਹੈ 'ਪੁੱਤਰ'; "ਪੁੱਤਰ ਦਾ" ਨਹੀਂ ਹੋ ਸਕਦਾ; ਜੇ ਇਸ ਦਾ ਅਰਥ ਹੁੰਦਾ "ਪੁੱਤਰ ਦਾ" ਤਾਂ ਇਸ ਲਫ਼ਜ਼ ਦੇ ਹੇਠ (ੁ) ਨਾ ਹੁੰਦਾ। ਕਈ ਸੱਜਣ ਇਹ ਸਮਝਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਨੇ ਵੱਡੇ ਵੱਡੇ ਕੰਮ ਕੀਤੇ ਹਨ, ਇਸ ਵਾਸਤੇ ਇਹਨਾਂ ਕੰਮਾਂ ਨੂੰ ਪਰਮਾਤਮਾ ਦੇ ਕੰਮ ਦੱਸ ਕੇ ਲਫ਼ਜ਼ "ਰਾਮ ਚੰਦੁ" ਨੂੰ ਪਰਮਾਤਮਾ ਵਾਸਤੇ ਵਰਤਿਆ ਹੈ। ਇਹ ਭੀ ਅਨਹੋਣੀ ਗੱਲ ਹੈ। ਫਿਰ, ਇਸ ਗੱਲ

SikhNet (Spanish)Dice Nam Dev, mi Señor es Ramchandra, hijo de Dasratha y así, bebo el Néctar de la Quintaesencia del Señor. (4-4)

Open this shabad →

Shabad Bhagat Ravidas Ji Raag Raamkalee continues on Ang 974

ਰਾਮਕਲੀ ਬਾਣੀ ਰਵਿਦਾਸ ਜੀ ਕੀ ॥

raamakalee baanee ravidaas jee kee |

Sant Singh KhalsaRaamkalee, The Word Of Ravi Daas Jee:
Manmohan SinghRamkali. Hymns of Sire Ravidas.
Manmohan Singh (Punjabi)ਰਾਮਕਲੀ। ਸ਼ਬਦ ਪੂਜਯ ਰਵਿਦਾਸ ਜੀ ਦੇ।
Prof. Sahib Singhਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Ramkali, Palabras de Ravi Das yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਪੜੀਐ ਗੁਨੀਐ ਨਾਮੁ ਸਭੁ ਸੁਨੀਐ; ਅਨਭਉ ਭਾਉ. ਨ ਦਰਸੈ ॥

parreeai guneeai naam sabh suneeai; anbhau bhaau. na darasai |

Sant Singh KhalsaThey read and reflect upon all the Names of God; they listen, but they do not see the Lord, the embodiment of love and intuition.
Manmohan SinghThe mortals read, hear and reflect upon the innumerable Names of the Lord. but they can see not the Embodiment of gnosis and love.
Manmohan Singh (Punjabi)ਪ੍ਰਾਨੀ ਪ੍ਰਭੂ ਦੇ ਅਣਗਿਣਤ ਨਾਵਾਂ ਨੂੰ ਵਾਚਦੇ, ਸ੍ਰਵਨ ਕਰਦੇ ਅਤੇ ਵੀਚਾਰਦੇ ਹਨ, ਪ੍ਰੰਤੂ ਉਹ ਗਿਆਨ ਅਤੇ ਪਿਆਰ ਦੇ ਪੁੰਜ ਨੂੰ ਵੇਖ ਨਹੀਂ ਸਕਦੇ।
Fareedkot Teekaਪ੍ਰਸ਼੍ਨ: ਪੜੀਤਾ ਭੀ ਹੈ ਬਿਚਾਰੀਤਾ ਭੀ ਹੈ ਔ ਭਗਵਤ ਕੇ ਸਭ ਨਾਮੋਂ ਕੋ ਭੀ ਸੁਨੀਤਾ ਹੈ, ਪਰੰਤੂ ਅਨਭਉ ਸਰੂਪ ਦਿਖਾਈ ਨਹੀਂ ਦੇਤਾ ਹੈ?
Prof. Sahib Singhਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ;

ਪਦ ਅਰਥ ਪੜੀਐ = ਪੜ੍ਹੀਦਾ ਹੈ। ਗੁਨੀਐ = ਵਿਚਾਰੀਦਾ ਹੈ। ਸਭੁ = ਹਰ ਥਾਂ। ਸੁਨੀਐ = ਸੁਣੀਦਾ ਹੈ। ਭਾਉ = ਪ੍ਰੇਮ, ਲਗਨ, ਖਿੱਚ। ਅਨਭਉ = {Skt. अनुभव = Direct perception} ਪ੍ਰਤੱਖ ਦਰਸ਼ਨ।

SikhNet (Spanish)Leemos, escuchamos y meditamos en muchos nombres, pero esa encarnación de Amor y Sabiduría no la encontramos en ellos.

ਲੋਹਾ. ਕੰਚਨੁ ਹਿਰਨ ਹੋਇ ਕੈਸੇ; ਜਉ ਪਾਰਸਹਿ. ਨ ਪਰਸੈ ॥੧॥

lohaa. kanchan hiran hoe kaise; jau paaraseh. na parasai |1|

Sant Singh KhalsaHow can iron be transformed into gold, unless it touches the Philosopher's Stone? ||1||
Manmohan SinghHow can iron become invaluable gold, if it touches not the philosopher's stone?
Manmohan Singh (Punjabi)ਲੋਹਾ ਕਿਸ ਤਰ੍ਹਾਂ ਅਮੋਲਕ ਸੋਨਾ ਬਣ ਸਕਦਾ ਹੈ, ਜੇਕਰ ਉਹ ਕਸਵੱਟੀ ਦੇ ਪੱਥਰ ਨਾਲ ਨਾਂ ਲੱਗੇ।
Fareedkot Teekaਉਤ੍ਰ: ਲੋਹਾ ਜੋ ਹੈ, ਜੋ ਪਾਰਸ ਕੋ ਨਾ ਸਪਰਸ ਕਰੇ ਤੋ ਬਾਰਾਂ ਵੰਨੀ ਕਾ ਸੋਇਨਾ ਕੈਸੇ ਹੋਵੈ॥ ਦ੍ਰਿਸ੍ਟਾਂਤ ਮੇਂ: ਜੇ ਗੁਰੂ ਕੋ ਨਾ ਮਿਲੇ ਤੌ ਜੀਵ ਸੁਧ ਬ੍ਰਹਮ ਕੈਸੇ ਹੋਵੈ॥
Prof. Sahib Singh(ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? ॥੧॥

ਪਦ ਅਰਥ ਕੰਚਨੁ = ਸੋਨਾ। ਹਿਰਨ = Skt. हिरणय} ਸੋਨਾ। ਪਾਰਸਹਿ = ਪਾਰਸ ਨੂੰ। ਪਰਸੈ = ਛੋਹੇ ॥੧॥

SikhNet (Spanish)Oh, ¿cómo es que el hierro puede convertirse en oro si no es tocado por la Piedra Filosofal? (1)

Open this shabad (10 lines, Angs 973-974) →

Ang 973 of 1430