ੴ

ਸਿੱਖਬਾਣੀ · SikhBani

ਧੋਤੀ ਖੋਲਿ ਵਿਛਾਏ ਹੇਠਿ ॥

dhotee khol vichhaae hetth
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 201 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਧੋਤੀ ਖੋਲਿ; ਵਿਛਾਏ ਹੇਠਿ ॥

dhotee khol; vichhaae hetth |

Sant Singh KhalsaHe opens his loin-cloth, and spreads it out beneath him.
Manmohan SinghThe Brahman opens his loin-cloth, and spreads it beneath him.
Manmohan Singh (Punjabi)ਬ੍ਰਾਹਮਣ ਆਪਣੇ ਤੇੜ ਦੀ ਚਾਦਰ ਖੋਲ੍ਹ ਕੇ ਆਪਣੇ ਥਲੇ ਵਿਛਾ ਲੈਂਦਾ ਹੈ।
Fareedkot Teekaਧੋਤੀ ਖੋਲਿ ਕਰ ਤੁਮ ਨੀਚੇ ਵਿਛਾਇ ਕਰ ਨਗਨ ਹੋਤੇ ਹੋ॥
Prof. Sahib Singh(ਪਰ, ਹੇ ਭਾਈ! ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ) ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੋਖ-ਪਦਵੀ ਮਿਲਣ ਦਾ ਰਸਤਾ ਹੈ।

ਪਦ ਅਰਥ ਧੋਤੀ ਖੋਲਿ = ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ। ਹੇਠਿ = ਹੇਠ, ਭੁੰਞੇ।

SikhNet (Spanish)El Brahmán tiende su tapete, y en cuclillas,

ਗਰਧਪ ਵਾਂਗੂ; ਲਾਹੇ ਪੇਟਿ ॥੧॥

garadhap vaangoo; laahe pett |1|

Sant Singh KhalsaLike a donkey, he gulps down all that comes his way. ||1||
Manmohan SinghLike donkey, he gulps down his belly all that comes in his way.
Manmohan Singh (Punjabi)ਜੋ ਕੁਝ ਉਸ ਨੂੰ ਹੱਥ ਆਉਂਦਾ ਹੈ, ਉਹ ਖੋਤੇ ਵਾਙੂ ਆਪਣੇ ਢਿੱਡ ਵਿੱਚ ਉਤਾਰੀ ਜਾਂਦਾ ਹੈ।
Fareedkot Teekaਅਰੁ ਗਧੇ ਕੀ ਤਰਾਂ ਪੇਟ ਮੇਂ ਅੰਨ ਪਾਵਤੇ ਹੋ॥੧॥
Prof. Sahib Singhਉਹ ਬ੍ਰਾਹਮਣ ਸਰਾਧ ਆਦਿਕ ਦੇ ਸਮੇ ਜਜਮਾਨ ਦੇ ਘਰ ਜਾ ਕੇ ਚੌਕੇ ਵਿਚ ਬੈਠ ਕੇ) ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ ਹੇਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ (ਦਬਾਦਬ ਖੀਰ ਆਦਿਕ) ਆਪਣੇ ਢਿੱਡ ਵਿਚ ਪਾਈ ਜਾਂਦਾ ਹੈ ॥੧॥

ਪਦ ਅਰਥ ਗਰਧਪ = ਖੋਤਾ। ਪੇਟਿ = ਪੇਟ ਵਿਚ, ਢਿੱਡ ਵਿਚ। ਲਾਹੇ = ਪਾਈ ਜਾਂਦਾ ਹੈ, (ਖੀਰ ਆਦਿਕ) ॥੧॥

SikhNet (Spanish)como un burro, se traga todo lo que le pongan enfrente.(1)

ਬਿਨੁ ਕਰਤੂਤੀ; ਮੁਕਤਿ ਨ ਪਾਈਐ ॥

bin karatootee; mukat na paaeeai |

Sant Singh KhalsaWithout good deeds, liberation is not obtained.
Manmohan SinghWithout good actions, emancipation is not obtained.
Manmohan Singh (Punjabi)ਚੰਗੇ ਅਮਲਾਂ ਦੇ ਬਗੈਰ ਮੋਖਸ਼ ਦੀ ਪ੍ਰਾਪਤੀ ਨਹੀਂ ਹੁੰਦੀ।
Fareedkot Teekaਬ੍ਰਹਮਣੋ ਕਾ ਧਰਮ ਏਹ ਹੈ ਕਿ ਮੁਕਤੀ ਹੇਤੁ ਧਰਮ ਭਜਨ ਮੇਂ ਤਤਪਰ ਹੋਣਾ, ਕ੍ਯੋਂਕਿ ਉਤਮ ਕਰਣੀ ਜੋ ਭਗਤੀ ਹੈ ਤਿਸ ਸੇ ਬਿਨਾ ਮੁਕਤੀ ਨਹੀਂ ਪਾਈਤੀ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਦੇਂਦਾ ਹੈ।

ਪਦ ਅਰਥ ਕਰਤੂਤੀ = ਕਰਤੂਤ, ਨਾਮ ਸਿਮਰਨ ਦਾ ਉੱਦਮ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।

SikhNet (Spanish)Pero no será emancipado por más que haga eso,

ਮੁਕਤਿ ਪਦਾਰਥੁ; ਨਾਮੁ ਧਿਆਈਐ ॥੧॥ ਰਹਾਉ ॥

mukat padaarath; naam dhiaaeeai |1| rahaau |

Sant Singh KhalsaThe wealth of liberation is only obtained by meditating on the Naam, the Name of the Lord. ||1||Pause||
Manmohan SinghThe wealth of salvation is procured by remembering the name. Pause.
Manmohan Singh (Punjabi)ਕਲਿਆਣ ਦੀ ਦੌਲਤ, ਨਾਮ ਦਾ ਆਰਾਧਨ ਕਰਨ ਦੁਆਰਾ ਮਿਲਦੀ ਹੈ। ਠਹਿਰਾਉ।
Fareedkot Teekaਮੁਕਤਿ ਪਦਾਰਥ ਤਬ ਹੀ ਮਿਲਤਾ ਹੈ, ਜਬ ਪਰਮੇਸ੍ਵਰ ਕਾ ਨਾਮ ਧਿਆਈਤਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੋਖ-ਪਦਵੀ ਨਹੀਂ ਮਿਲਦੀ ॥੧॥ ਰਹਾਉ ॥
SikhNet (Spanish)porque la Emancipación viene por habitar en el Naam, el Nombre del Señor. (1-Pausa)

ਪੂਜਾ ਤਿਲਕ; ਕਰਤ ਇਸਨਾਨਾਂ ॥

poojaa tilak; karat isanaanaan |

Sant Singh KhalsaHe performs worship ceremonies, applies the ceremonial tilak mark to his forehead, and takes his ritual cleansing baths;
Manmohan SinghHe performs worship and ablution, and puts sacred mark on his brow.
Manmohan Singh (Punjabi)ਉਹ ਪੂਜਾ ਤੇ ਇਸ਼ਨਾਨ ਕਰਦਾ ਹੈ ਅਤੇ ਆਪਣੇ ਮੱਥੇ ਉਤੇ ਟਿੱਕਾ ਲਾਉਂਦਾ ਹੈ।
Fareedkot Teekaਪੂਜਾ ਤਿਲਕ ਇਸਨਾਨ ਕਰਤੇ ਹੋ॥
Prof. Sahib Singh(ਬ੍ਰਾਹਮਣ) ਇਸਨਾਨ ਕਰਕੇ, ਤਿਲਕ ਲਾ ਕੇ ਪੂਜਾ ਕਰਦਾ ਹੈ,
SikhNet (Spanish)Él se lava, se unta perfumes y alaba las deidades;

ਛੁਰੀ ਕਾਢਿ; ਲੇਵੈ ਹਥਿ ਦਾਨਾ ॥੨॥

chhuree kaadt; levai hath daanaa |2|

Sant Singh Khalsahe pulls out his knife, and demands donations. ||2||
Manmohan SinghWith his hand, he pulls out the Knife to get alms.
Manmohan Singh (Punjabi)ਪੁੰਨ ਦਾਨ ਲੈਣ ਲਈ ਉਹ ਆਪਣੇ ਹੱਥ ਵਿੱਚ ਕਰਦ ਕਢ ਲੇਂਦਾ ਹੈ।
Fareedkot Teekaਹਾਥ ਮੇਂ ਛੁਰੀ ਪਕੜਤੇ ਹੋ ਇਉਂ ਦਾਨ ਲੇਤੇ ਹੋ॥੨॥
Prof. Sahib Singhਤੇ ਛੁਰੀ ਕਢ ਕੇ, ਹਥ ਵਿੱਚ ਦਾਨ ਲੈਂਦਾ ਹੈ ॥੨॥

ਪਦ ਅਰਥ ਛੁਰੀ ਕਾਢਿ = ਛੁਰੀ ਕੱਢ ਕੇ, ਨਿਰਦਇਤਾ ਨਾਲ, (ਸੁਰਗ ਆਦਿਕ ਦਾ) ਧੋਖਾ ਦੇ ਕੇ। ਲੇਵੈ ਹਥਿ = ਹੱਥ ਵਿਚ ਲੈਂਦਾ ਹੈ, ਹਾਸਲ ਕਰਦਾ ਹੈ ॥੨॥

SikhNet (Spanish)después amenaza a otros con su cuchillo para que le den caridades.(2)

ਬੇਦੁ ਪੜੈ; ਮੁਖਿ ਮੀਠੀ ਬਾਣੀ ॥

bed parrai; mukh meetthee baanee |

Sant Singh KhalsaWith his mouth, he recites the Vedas in sweet musical measures,
Manmohan SinghWith mouth's sweet tune he recites the Vedas.
Manmohan Singh (Punjabi)ਮੂੰਹ ਦੀ ਮਿੱਠੜੀ ਸੁਰ ਨਾਲ ਉਹ ਵੇਦਾਂ ਦਾ ਪਾਠ ਕਰਦਾ ਹੈ।
Fareedkot Teekaਮੀਠੀ ਬਾਣੀ ਕਰ ਮੁਖ ਸੇ ਬੇਦ ਪੜਤੇ ਹੋ॥
Prof. Sahib Singh(ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ,

ਪਦ ਅਰਥ ਮੁਖਿ = ਮੂੰਹੋਂ। ਮੀਠੀ ਬਾਣੀ = ਮਿੱਠੀ ਸੁਰ ਨਾਲ।

SikhNet (Spanish)Y todo esto lo hace de manera suave,

ਜੀਆਂ ਕੁਹਤ; ਨ ਸੰਗੈ ਪਰਾਣੀ ॥੩॥

jeean kuhat; na sangai paraanee |3|

Sant Singh Khalsaand yet he does not hesitate to take the lives of others. ||3||
Manmohan SinghThe mortal shirks not from killing the sentient beings.
Manmohan Singh (Punjabi)ਫਾਨੀ ਬੰਦਾ ਪ੍ਰਾਣ-ਧਾਰੀਆਂ ਨੂੰ ਮਾਰਨੋ ਸੰਕੋਚ ਨਹੀਂ ਕਰਦਾ।
Fareedkot Teekaਹੇ ਪ੍ਰਾਣੀ! ਜੀਵੋਂ ਕੋ ਮਾਰਤੇ ਅਰਥਾਤ ਦੁਖ ਦੇਤੇ (ਸੰਗੈ) ਸਰਮ ਨਹੀਂ ਕਰਤੇ, ਵਾ ਜੀਵੋਂ ਕੋ ਮਾਰਤੇ ਸੰਕਾ ਨਹੀਂ ਕਰਤੇ ਹੋ॥੩॥
Prof. Sahib Singhਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ ॥੩॥

ਪਦ ਅਰਥ ਕੁਹਤ = ਮਾਰਦਿਆਂ। ਜੀਆਂ ਕੁਹਤ = ਜੀਵਾਂ ਨੂੰ ਕੁਂਹਦਿਆਂ, ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ। ਨ ਸੰਗੈ = ਨਹੀਂ ਸੰਗਦਾ, ਨਹੀਂ ਝਕਦਾ ॥੩॥

SikhNet (Spanish)pero no se tienta el corazón para violar la vida. (3)

ਕਹੁ ਨਾਨਕ; ਜਿਸੁ ਕਿਰਪਾ ਧਾਰੈ ॥

kahu naanak; jis kirapaa dhaarai |

Sant Singh KhalsaSays Nanak, when God showers His Mercy,
Manmohan SinghSays Nanak, he unto whom God shows mercy,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਉਤੇ ਹਰੀ ਮਿਹਰ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਪਰਮੇਸ੍ਵਰ ਦਯਾ ਕਰਤਾ ਹੈ॥
Prof. Sahib Singh(ਪਰ) ਨਾਨਕ ਆਖਦਾ ਹੈ- (ਬ੍ਰਾਹਮਣ ਦੇ ਭੀ ਕੀਹ ਵੱਸ?) ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦਾ ਹੈ,
SikhNet (Spanish)Oh, dice Nanak, aquél sobre quien recae la Gracia del Señor,

ਹਿਰਦਾ ਸੁਧੁ; ਬ੍ਰਹਮੁ ਬੀਚਾਰੈ ॥੪॥੧੦੭॥

hiradaa sudh; braham beechaarai |4|107|

Sant Singh Khalsaeven his heart becomes pure, and he contemplates God. ||4||107||
Manmohan Singhis pure in mind and reflects on the Lord.
Manmohan Singh (Punjabi)ਉਹ ਆਪਣੇ ਮਨ ਵਿੱਚ ਪਵਿੱਤ੍ਰ ਹੈ ਤੇ ਸਾਈਂ ਦਾ ਸਿਮਰਨ ਕਰਦਾ ਹੈ।
Fareedkot Teekaਤਿਸ ਕਾ ਹਿਰਦਾ ਸੁਧ ਹੋਤਾ ਹੈ ਔਰ ਬ੍ਰਹਮ ਕਾ ਬੀਚਾਰ ਕਰਤਾ ਹੈ। ਸੋ ਬ੍ਰਾਹਮਣ ਗੁਰੂ ਜੀ ਕੇ ਉਪਦੇਸ ਸੇ ਸਾਂਤੀ ਕੋ ਪ੍ਰਾਪਤ ਭਯਾ ਹੈ॥੪॥੧੦੭॥੧੭੬॥☬ਪ੍ਰਿਥਮ ਜਬ ਮਾਤਾ ਜੀ ਧੂਮ ਧਾਮ ਸਾਥ ਗਏ ਤਬ ਬਾਬੇ ਬੁਢੇ ਜੀ ਨੇ ਪੂਛਾ ਕੇ ਏਹੁ ਕੈਸੀ ਗਰਦ ਅਕਾਸ ਚੜੀ ਹੈ। ਸਿਖੋਂ ਨੇ ਗੁਰੂ ਕੇ ਮਹਲ ਆਵਤੇ ਬਤਾਏ। ਬਾਬੇ ਬੁਢੇ ਜੀ ਨੇ ਕਹਾ ਕਿ ਗੁਰੂ ਕਿਆਂ ਨੂੰ ਕਿਆ ਭਾਜੜ ਪੜ ਗਈ। ਤਬ ਮਾਤਾ ਜੀ ਕੋ ਗੁਰੂ ਜੀ ਨੇ ਕਹਾ ਕਿ ਪੁਤ੍ਰ ਕਾ ਵਰ ਲੇਨੇ ਗਏ ਸਰਾਪ ਲੈ ਆਏ। ਉਸ ਬਚਨ ਕੇ ਸਤਿ ਕਰਨੇ ਕੋ ਅੰਮ੍ਰਿਤਸਰ ਛੋਡ ਗੁਰੂ ਜੀ ਵਿਡਾਲੀ ਮੇਂ ਜਾਇ ਰਹੇ। ਜੋ ਅੰਮ੍ਰਿਤਸਰ ਜੀ ਸੇ ਪਛਮ ਕੀ ਤਰਫ ਚਾਰ ਕੋਸ ਪਰ ਹੈ। ਸੁਲਹੀ ਸੁਨ ਕਰ ਰਸਤੇ ਸੇ ਹੀ ਦਿਲੀ ਕੋ ਫਿਰ ਗਿਆ। ਦੂਜੀ ਵਾਰ ਜਲ ਕਰ ਮਰਾ ਹੈ। ਏਕ ਬਰਸ ਗੁਰੂ ਜੀ ਬਿਡਾਲੀ ਮੇਂ ਰਹੇ। ਊਹਾਂ ਹੀ ਗੁਰੂ ਹਰਿ ਗੋਬਿੰਦ ਜੀ ਕਾ ਜਨਮ ਹੂਆ। ਬਰਸ ਉਪਰਾਂਤ ਜਬ ਅੰਮ੍ਰਿਤਸਰ ਆਵਨੇ ਕੀ ਤਿਆਰੀ ਕਰੀ ਤਬ ਗੁਰੂ ਹਰਿਗੋਵਿੰਦ ਜੀ ਕੇ ਪ੍ਰਥਾਇ ਸਬਦ ਉਚਾਰਤੇ ਭਏ:
Prof. Sahib Singh(ਜਿਸ ਦੀ ਬਰਕਤਿ ਨਾਲ) ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ (ਤੇ ਉਹ ਕਿਸੇ ਨਾਲ ਠੱਗੀ-ਫ਼ਰੇਬ ਨਹੀਂ ਕਰਦਾ) ॥੪॥੧੦੭॥

ਪਦ ਅਰਥ ਸੁਧੁ = ਪਵਿੱਤਰ। ਬ੍ਰਹਮੁ = ਪਰਮਾਤਮਾ ॥੪॥

SikhNet (Spanish)su corazón es puro y ahí habita el Señor.(4-107)
Answers quote the Granth verbatim with Ang citations. AI commentary is not Gurbani and not a religious ruling.