ਗਉੜੀ ਮਹਲਾ ੫ ॥
gaurree mahalaa 5 | Ang 200
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਸਤਿਗੁਰੁ ਪੂਰਾ; ਭਇਆ ਕ੍ਰਿਪਾਲੁ ॥
satigur pooraa; bheaa kripaal | Ang 200
Sant Singh KhalsaWhen the Perfect True Guru becomes merciful,
Manmohan SinghWhen the perfect True Guru becomes merciful,
Manmohan Singh (Punjabi)ਜਦ ਪੂਰਨ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,
Fareedkot Teekaਜਿਸ ਪਰ ਸਤਗੁਰੂ ਪੂਰਾ ਕ੍ਰਿਪਾਲੁ ਭਯਾ ਹੈ॥
Prof. Sahib Singh(ਹੇ ਭਾਈ!) ਅਭੁੱਲ ਗੁਰੂ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ,ਪਦ ਅਰਥ ਕ੍ਰਿਪਾਲੁ = {कृपा-आलय} ਕਿਰਪਾ ਦਾ ਘਰ, ਦਇਆਵਾਨ।
SikhNet (Spanish)Cuando el Verdadero Guru me toma en su Gracia,
ਹਿਰਦੈ ਵਸਿਆ; ਸਦਾ ਗੁਪਾਲੁ ॥੧॥
hiradai vasiaa; sadaa gupaal |1| Ang 200
Sant Singh Khalsathe Lord of the World abides in the heart forever. ||1||
Manmohan SinghGod, the Nurturer of the universe, ever, abides within man's mind.
Manmohan Singh (Punjabi)ਤਾਂ ਆਲਮ ਦੀ ਪਰਵਰਸ਼ ਕਰਨ ਵਾਲਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਹਮੇਸ਼ਾਂ ਲਈ ਟਿਕ ਜਾਂਦਾ ਹੈ।
Fareedkot Teekaਤਿਸ ਕੇ ਹਿਰਦੇ ਮੇਂ ਸਦੀਵ ਕਾਲ ਗੋਪਾਲ ਵਸਿਆ ਹੈ॥੧॥
Prof. Sahib Singhਸ੍ਰਿਸ਼ਟੀ ਦੇ ਰੱਖਿਅਕ ਪਰਮਾਤਮਾ (ਦਾ ਨਾਮ) ਸਦਾ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ॥੧॥ਪਦ ਅਰਥ ਹਿਰਦੈ = ਹਿਰਦੇ ਵਿਚ ॥੧॥
SikhNet (Spanish)enaltezco en mi corazón al Señor, el Soporte de la Tierra.(1)
ਰਾਮੁ ਰਵਤ; ਸਦ ਹੀ ਸੁਖੁ ਪਾਇਆ ॥
raam ravat; sad hee sukh paaeaa | Ang 200
Sant Singh KhalsaMeditating on the Lord, I have found eternal peace.
Manmohan SinghBy deliberating over the Pervading Lord, I have gained Eternal peace.
Manmohan Singh (Punjabi)ਵਿਆਪਕ ਪ੍ਰਭੂ ਦਾ ਚਿੰਤਨ ਕਰਨ ਦੁਆਰਾ, ਮੈਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਗਿਆ ਹਾਂ।
Fareedkot Teekaਤਿਸ ਪੁਰਸ ਨੇ ਰਾਮ ਜਪਿਆ ਹੈ ਔਰ ਨਿਤ ਸੁਖ ਪਾਇਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ,ਪਦ ਅਰਥ ਰਵਤ = ਸਿਮਰਦਿਆਂ। ਸਦ ਹੀ = ਸਦਾ ਹੀ।
SikhNet (Spanish)Obtengo la Paz para siempre, habitando en el Señor,
ਮਇਆ ਕਰੀ; ਪੂਰਨ ਹਰਿ ਰਾਇਆ ॥੧॥ ਰਹਾਉ ॥
meaa karee; pooran har raaeaa |1| rahaau | Ang 201
Sant Singh KhalsaThe Sovereign Lord, the Perfect King, has shown His Mercy to me. ||1||Pause||
Manmohan SinghGod, the perfect king, has shown mercy unto me. Pause.
Manmohan Singh (Punjabi)ਪੂਰੇ ਪਾਤਸ਼ਾਹ, ਵਾਹਿਗੁਰੂ ਨੇ ਮੇਰੇ ਉਤੇ ਰਹਿਮਤ ਧਾਰੀ ਹੈ। ਠਹਿਰਾਉ।
Fareedkot Teekaਜਿਸ ਪਰ ਪੂਰਨ ਹਰੀ ਰਾਜਾ ਨੇ ਦਯਾ ਕਰੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਉੱਤੇ ਸਰਬ-ਵਿਆਪਕ ਪ੍ਰਭੂ-ਪਾਤਿਸ਼ਾਹ ਨੇ ਮਿਹਰ ਕੀਤੀ ਹੈ ॥੧॥ ਰਹਾਉ ॥ਪਦ ਅਰਥ ਮਇਆ = ਕਿਰਪਾ। ਪੂਰਨ = ਸਰਬ-ਵਿਆਪਕ। ਹਰਿ ਰਾਇਆ = ਪ੍ਰਭੂ ਪਾਤਸ਼ਾਹ ॥੧॥ ਰਹਾਉ ॥
SikhNet (Spanish)El Verdadero Rey mostró Su Misericordia conmigo. (1-Pausa)
ਕਹੁ ਨਾਨਕ; ਜਾ ਕੇ ਪੂਰੇ ਭਾਗ ॥
kahu naanak; jaa ke poore bhaag | Ang 201
Sant Singh KhalsaSays Nanak, one whose destiny is perfect,
Manmohan SinghSays Nanak, he, whose destiny is perfect,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸਦੀ ਪੂਰਨ ਪ੍ਰਾਲਬਧ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਪੂਰਨ ਭਾਗ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ (ਮੱਥੇ ਉਤੇ) ਪੂਰੇ ਭਾਗ ਜਾਗ ਪੈਂਦੇ ਹਨ,ਪਦ ਅਰਥ ਜਾ ਕੇ = ਜਿਸ (ਮਨੁੱਖ) ਦੇ।
SikhNet (Spanish)Oh, dice Nanak, aquél, cuyo Destino es Perfecto,
ਹਰਿ ਹਰਿ ਨਾਮੁ; ਅਸਥਿਰੁ ਸੋਹਾਗੁ ॥੨॥੧੦੬॥
har har naam; asathir sohaag |2|106| Ang 201
Sant Singh Khalsameditates on the Name of the Lord, Har, Har, the Everlasting Husband. ||2||106||
Manmohan Singhmeditates on the Name of Lord God, the Ever-stable Spouse.
Manmohan Singh (Punjabi)ਉਹ ਸਦੀਵੀ ਸਥਿਰ, ਭਰਤੇ, ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਿਸ ਕੋ ਹਰਿ ਹਰਿ ਨਾਮ ਜਪਨੇ ਸੇ ਅਚਲ ਪਤੀ ਪਰਮੇਸ੍ਵਰ ਮਿਲਾ ਹੈ॥੨॥੧੦੬॥੧੭੫॥☬ਏਕ ਬ੍ਰਾਹਮਣ ਜਿਸ ਕੀ 'ਕੁਦੂ' ਸੰਗਿਆ ਥੀ। ਸੋ ਐਸਾ ਥਾ ਕਿ ਜਹਾਂ ਕਿਸੀ ਕੇ ਘਰ ਵਿਵਾਹ ਹੋਤਾ ਥਾ ਤਹਾਂ ਜਾਇ ਕਰ ਕੂਦਤਾ ਔਰ ਨਾਚਤਾ ਥਾ ਅਰ ਬਸਤ੍ਰ ਉਤਾਰ ਕਰ ਅਤਸੇ ਕਰ ਕੇ ਭੰਡੀ ਪਾਇ ਕਰ ਰੁਪਯਾ ਲੇ ਲੇਤਾ ਥਾ। ਓਹ ਬ੍ਰਾਹਮਣ ਸ੍ਰੀ ਅੰਮ੍ਰਿਤਸਰ ਜੀ ਮੇਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਕੇ ਵਿਵਾਹ ਪਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਹਜੂਰ ਆਇਆ। ਤਾਂ ਸਿਖਾਂ ਨੇ ਉਸ ਕੋ ਦੇਖ ਕਰ ਸ੍ਰੀ ਗੁਰੂ ਜੀ ਅੱਗੇ ਅਰਦਾਸ ਕਰੀ ਕਿ ਹੇ ਸਚੇ ਪਾਤਿਸਾਹੁ ਏਹੁ ਬ੍ਰਾਹਮਣ ਲੋਕੋਂ ਕੋ ਬਹੁਤ ਦੁਖ ਦੇਤਾ ਹੈ। ਤਾਂ ਸ੍ਰੀ ਗੁਰੂ ਜੀ ਨੇ ਤਿਸ ਕੇ ਪਰਥਾਇ ਏਹ ਸਬਦ ਉਚਾਰਿਆ:
Prof. Sahib Singhਉਹ ਸਦਾ ਪਰਮਾਤਮਾ ਦਾ ਨਾਮ ਜਪਦਾ ਹੈ, (ਉਸ ਦੇ ਸਿਰ ਤੇ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਖਸਮ (ਆਪਣਾ ਹੱਥ ਰੱਖਦਾ ਹੈ) ॥੨॥੧੦੬॥ਪਦ ਅਰਥ ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸੋਹਾਗੁ = {सौभाग्य} ਖਸਮ, ਪਤੀ ॥੨॥
* ਨੋਟ: ਇਥੋਂ ਤਕ ਗੁਰੂ ਅਰਜਨ ਸਾਹਿਬ ਦੇ ੧੦੬ ਸ਼ਬਦ ਹਨ। ਪਿਛਲਾ ਜੋੜ ੭੦ ਸੀ। ਵੱਡਾ ਜੋੜ ੧੭੬ ਬਣਦਾ ਹੈ, ਪਰ ਹੁਣ ਤਕ ਵੱਡੇ ਜੋੜ ਵਿਚ ਇੱਕ ਦੀ ਕਮੀ ਚਲੀ ਆ ਰਹੀ ਸੀ, ਇਥੇ ਪਹੁੰਚ ਕੇ ਉਹ ਕਮੀ ਦਿੱਸ ਪਈ ਹੈ। ਪਿਛਲੇ ਸਾਰੇ ਵੱਡੇ ਅੰਕ ਭੰਨਣੇ ਪੈਂਦੇ ਸਨ। ਇਸ ਦੇ ਥਾਂ ਅਗਾਂਹ ਵੱਡਾ ਅੰਕ ਲਿਖਣਾ ਬੰਦ ਕਰ ਦਿੱਤਾ ਗਿਆ ਹੈ।
SikhNet (Spanish)medita en el Naam, el Nombre del Esposo Eterno. (2-106)