ੴ

ਸਿੱਖਬਾਣੀ · SikhBani

ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥

maandal bed si baajano ghano dharreeai joe
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1091 · 3 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਮਾਂਦਲੁ ਬੇਦਿ. ਸਿ ਬਾਜਣੋ; ਘਣੋ ਧੜੀਐ, ਜੋਇ ॥

maandal bed. si baajano; ghano dharreeai, joe |

Sant Singh KhalsaThe drum of the Vedas vibrates, bringing dispute and divisiveness.
Manmohan SinghThe drum of the Vedas, which preach many dissension, is ringing.
Manmohan Singh (Punjabi)ਵੇਦਾਂ ਦਾ ਢੋਲ, ਜੋ ਬਹੁਤੇ ਪੱਖਾਪਾਤ ਪ੍ਰਚਾਰਦੇ ਹਨ, ਵੱਜ ਰਿਹਾ ਹੈ।
Fareedkot Teekaਬੇਦ ਰੂਪ ਢੋਲ (ਸਿ) ਤੀਨੋਂ ਲੋਕੋਂ ਮੇਂ ਬਾਜ ਰਹਿਆ ਦੇਖੀਤਾ ਹੈ, ਬਹੁਤ (ਧੜੀਐ) ਪਖਾਂ ਵਾਲਾ ਦੇਖੀਤਾ ਹੈ। ਕੌਨ ਪਖ ਹੈ? ਕਰਮ, ਉਪਾਸਨਾ, ਯਗਦਾਨ, ਤਪ ਆਦਿਕੋਂ ਕੋ ਕਥਨ ਕਰਤਾ ਹੈ॥
Prof. Sahib Singhਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}।

ਪਦ ਅਰਥ ਮਾਂਦਲੁ = ਢੋਲ। ਬੇਦਿ = ਬੇਦ ਨੇ। ਸਿ = ਉਸ (ਮਾਂਦਲ) ਨੂੰ। ਬਾਜਣੋ = ਵਜਾਇਆ। ਘਣੋ ਧੜੀਐ = ਘਣਾ ਧੜਾ, ਬਹੁਤ ਲੁਕਾਈ। ਜੋਇ = ਤੱਕਦਾ ਹੈ {ਨੋਟ: ਇਹ ਲਫ਼ਜ਼ "ਜੋਇ" ਪਉੜੀ ਨੰ: ੧੨, ੧੩ ਤੇ ੧੪ ਦੇ ਨਾਲ ਵਰਤੇ ਹੋਏ ਸ਼ਲੋਕਾਂ ਵਿਚ ਆਇਆ ਹੈ ਸ਼ਲੋਕ ਤਿੰਨੇ ਹੀ ਗੁਰੂ ਨਾਨਕ ਦੇਵ ਜੀ ਦੇ ਹਨ। 'ਬੋਲੀ' ਭੀ ਹਰੇਕ ਵਿਚ 'ਲਹਿੰਦੀ' ਹੈ। ਸੋ, ਹਰੇਕ ਸ਼ਲੋਕ ਵਿਚ ਇਸ ਲਫ਼ਜ਼ ਦਾ ਅਰਥ ਇਕੋ ਹੀ ਚਾਹੀਦਾ ਹੈ}।

SikhNet (Spanish)El tambor de los Vedas vibra, trayendo la disputa y la división.

ਨਾਨਕ ਨਾਮੁ ਸਮਾਲਿ ਤੂ; ਬੀਜਉ ਅਵਰੁ. ਨ ਕੋਇ ॥੨॥

naanak naam samaal too; beejau avar. na koe |2|

Sant Singh KhalsaO Nanak, contemplate the Naam, the Name of the Lord; there is none except Him. ||2||
Manmohan SinghO Nanak, contemplate thou the Lord's Name, for without Him, there is not any other.
Manmohan Singh (Punjabi)ਹੇ ਨਾਨਕ! ਤੂੰ ਸਾਹਿਬ ਦੇ ਨਾਮ ਦਾ ਸਿਮਰਨ ਕਰ, ਕਿਉਂ ਜੋ ਉਸ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਤੋ ਨਾਮ ਕੋ ਸੰਭਾਲੁ, ਨਾਮ ਔ ਗਿਆਨ ਸੇ ਬਿਨਾਂ ਔ (ਬੀਜਉ) ਬੇਦ ਦਾ ਸਿਧਾਂਤ ਦੂਜਾ ਕੋਈ ਨਹੀਂ॥੨॥
Prof. Sahib Singhਹੇ ਨਾਨਕ! ਤੂੰ 'ਨਾਮ' ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥

ਪਦ ਅਰਥ ਬੀਜਉ = ਦੂਜਾ ॥੨॥

* ਨੋਟ: ਵੇਖੋ, ਸਲੋਕ ਕਬੀਰ ਜੀ ਨੰ: ੧੬੫: ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥

SikhNet (Spanish)Oh dice Nanak, aprecia sólo el Naam, el Nombre del Señor en tu corazón, pues no hay nada que lo iguale. (2)
Answers quote the Granth verbatim with Ang citations. AI commentary is not Gurbani and not a religious ruling.