ੴ

ਸਿੱਖਬਾਣੀ · SikhBani

ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥

bholatan bhai man vasai hekai paadhar heedd
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1090, 1091 · 3 lines
Translations

ਸਲੋਕੁ ਮਃ ੧ ॥

salok mahalaa 1 | Ang 1090

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino..

ਭੋਲਤਣਿ ਭੈ ਮਨਿ ਵਸੈ; ਹੇਕੈ ਪਾਧਰ ਹੀਡੁ ॥

bholatan bhai man vasai; hekai paadhar heedd | Ang 1091

Sant Singh KhalsaThe Fear of God abides in the mind of the innocent; this is the straight path to the One Lord.
Manmohan SinghForgetting the Lord, other's fear abides in man's mind. The way to meet the One Lord is within the mind.
Manmohan Singh (Punjabi)ਪ੍ਰਭੂ ਨੂੰ ਭੁਲਾਉਣ ਦੁਆਰਾ, ਹੋਰਨਾਂ ਦਾ ਡਰ ਇਨਸਾਨ ਦੇ ਚਿੱਤ ਅੰਦਰ ਵੱਸ ਜਾਂਦਾ ਹੈ। ਇੱਕ ਪ੍ਰਭੂ ਨੂੰ ਮਿਲਣ ਦਾ ਮਾਰਗ, ਮਨ ਵਿੱਚ ਹੀ ਹੈ।
Fareedkot Teekaਪਰਮੇਸਰ ਕੇ ਭੁਲ ਜਾਣੈ ਸੇ ਮਨ ਮੇਂ ਭੈ ਵਸਤਾ ਹੈ। ਏਕ ਪਰਮੇਸਰ ਕਾ (ਪਾਧਰ) ਰਸਤਾ (ਹੀਡੁ) ਹਿਰਦੇ ਮੇਂ ਹੀ ਹੈ, ਭਾਵ ਅੰਤਰਮੁਖ ਹੋਣੇ ਤੇ ਮਿਲਤਾ ਹੈ॥
Prof. Sahib Singhਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ।

ਪਦ ਅਰਥ ਭੋਲਤਣਿ = ਭੋਲਾ-ਪਨ ਦੇ ਕਾਰਨ। ਭੈ = (ਰੱਬ ਦੇ) ਡਰ ਦੀ ਰਾਹੀਂ। ਹੇਕੈ = ਇਹੀ ਇਕ। ਪਾਧਰ = ਪੱਧਰਾ, ਸਰਲ। ਹੀਡੁ = ਹਿਰਦਾ।

SikhNet (Spanish)En la inocencia, la Reverencia por el Señor se posa en el interior, se endereza uno en el Sendero, y camina con paso equilibrado.

ਅਤਿ ਡਾਹਪਣਿ. ਦੁਖੁ ਘਣੋ; ਤੀਨੇ ਥਾਵ ਭਰੀਡੁ ॥੧॥

at ddaahapan. dukh ghano; teene thaav bhareedd |1| Ang 1091

Sant Singh KhalsaJealousy and envy bring terrible pain, and one is cursed throughout the three worlds. ||1||
Manmohan SinghThrough jealousy, man suffer very great pain and his three places of thought, word and deed are accursed.
Manmohan Singh (Punjabi)ਈਰਖਾ ਰਾਹੀਂ ਇਨਸਾਨ ਬਹੁਤ ਹੀ ਜ਼ਿਆਦਾ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੇ ਖ਼ਿਆਲ ਬਚਨ ਅਤੇ ਕਰਮ ਦੀਆਂ ਤਿੰਨੇ ਥਾਵਾਂ ਭਰਿਸ਼ਟ ਹੋ ਜਾਂਦੀਆਂ ਹਨ।
Fareedkot Teekaਅਤੀ (ਡਾਹਪਣਿ) ਡਹਿਕਣੇ ਅਰਥਾਤ ਭ੍ਰਮਣੇ ਸੇ ਬਹੁਤ ਹੀ ਦੁਖੁ ਹੋਤਾ ਹੈ ਔਰ (ਤੀਨੇ ਥਾਵ) ਮਨ, ਬਾਣੀ, ਸਰੀਰ ਪਾਪੋਂ ਕਰਿ ਭਰੇ ਜਾਤੇ ਹੈਂ; ਵਾ ਇਹ ਲੋਕ ਸਰਬ ਬੈਕੁੰਠ ਤੀਨ ਥਾਵੋਂ ਕੇ ਸੁਖ ਸੇ ਵਹੁ ਪੁਰਸ ਭਰਿਸਟ ਹੋਤਾ ਹੈ, ਭਾਵ ਸੁਖ ਕੋ ਨਹੀਂ ਪ੍ਰਾਪਤਿ ਹੋਤਾ॥੧॥
Prof. Sahib Singhਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥

ਪਦ ਅਰਥ ਡਾਹਪਣਿ = {ਡਾਹ = ਸਾੜਾ} ਸਾੜੇ ਈਰਖਾ ਦੇ ਕਾਰਨ। ਤੀਨੇ ਥਾਵ = ਤਿੰਨੇ ਥਾਂ (ਮਨ, ਬਾਣੀ, ਸਰੀਰ)। ਭਰੀਡੁ = ਭਰਿਸ਼ਟ ॥੧॥

SikhNet (Spanish)Los celos y la envidia traen terrible dolor y la maldad lo agobia en los tres mundos. (1)
Answers quote the Granth verbatim with Ang citations. AI commentary is not Gurbani and not a religious ruling.