ਮਾਰੂ ਮਹਲਾ ੯ ॥
maaroo mahalaa 9 |
Sant Singh KhalsaMaaroo, Ninth Mehl:
Manmohan SinghMaru 9th Guru.
Manmohan Singh (Punjabi)ਮਾਰੂ ਨੌਵੀਂ ਪਾਤਿਸ਼ਾਹੀ।
SikhNet (Spanish)Maru, Mejl Guru Teg Bajadur, Noveno Canal Divino.
ਮਾਈ; ਮੈ ਮਨ ਕੋ ਮਾਨੁ. ਨ ਤਿਆਗਿਓ ॥
maaee; mai man ko maan. na tiaagio |
Sant Singh KhalsaO my mother, I have not renounced the pride of my mind.
Manmohan SinghO my mother, I have not shed the ego of my mind.
Manmohan Singh (Punjabi)ਹੇ ਮੇਰੀ ਮਾਤਾ! ਮੈਂ ਆਪਣੇ ਚਿੱਤ ਦਾ ਹੰਕਾਰ ਨਹੀਂ ਛਡਿਆ।
Fareedkot Teekaਹੇ ਭਾਈ! ਮੈਨੇ ਮਨ ਕਾ ਮਾਨ ਨਹੀਂ ਤਿਆਗਿਆ ਹੈ॥
Prof. Sahib Singhਹੇ ਮਾਂ! (ਜਦੋਂ ਤੋਂ ਮੈਂ ਗੁਰੂ-ਚਰਨਾਂ ਵਿਚ ਪਿਆਰ ਪਾਇਆ ਹੈ, ਤਦੋਂ ਤੋਂ ਮੈਨੂੰ ਪਛੁਤਾਵਾ ਲੱਗਾ ਹੈ ਕਿ) ਮੈਂ ਆਪਣੇ ਮਨ ਦਾ ਅਹੰਕਾਰ ਨਾਹ ਛੱਡਿਆ।ਪਦ ਅਰਥ ਮਾਈ = ਹੇ ਮਾਂ! ਕੋ = ਦਾ।
SikhNet (Spanish)Oh madre, no he logrado quitar el ego negativo de mi mente, e intoxicado con el vino de Maya,
ਮਾਇਆ ਕੇ ਮਦਿ ਜਨਮੁ ਸਿਰਾਇਓ; ਰਾਮ ਭਜਨਿ. ਨਹੀ ਲਾਗਿਓ ॥੧॥ ਰਹਾਉ ॥
maaeaa ke mad janam siraaeo; raam bhajan. nahee laagio |1| rahaau |
Sant Singh KhalsaI have wasted my life intoxicated with Maya; I have not focused myself in meditation on the Lord. ||1||Pause||
Manmohan SinghI have passed my life in the intoxication of wealth and have not applied. myself to the Lord's meditation. Pause.
Manmohan Singh (Punjabi)ਮੈਂ ਧਨ-ਦੌਲਤ ਦੀ ਖ਼ੁਮਾਰੀ ਅੰਦਰ ਆਪਣਾ ਜੀਵਨ ਬਤੀਤ ਕਰ ਲਿਆ ਹੈ ਅਤੇ ਸੁਆਮੀ ਦੇ ਸਿਮਰਨ ਨਾਲ ਆਪਣੇ ਆਪ ਨੂੰ ਨਹੀਂ ਜੋੜਿਆ। ਠਹਿਰਾਉ।
Fareedkot Teekaਮਾਇਆ ਕੇ ਮਦ ਮੇਂ ਲਾਗ ਕਰ ਮੈਨੇ ਜਨਮ ਬਿਤਾਇਆ ਹੈ ਔ ਰਾਮ ਕੇ ਭਜਨ ਮੇਂ ਨਹੀਂ ਲਾਗਾ ਹੂੰ॥੧॥ ਰਹਾਉ ॥
Prof. Sahib Singhਮਾਇਆ ਦੇ ਨਸ਼ੇ ਵਿਚ ਮੈਂ ਆਪਣੀ ਉਮਰ ਗੁਜ਼ਾਰ ਦਿੱਤੀ, ਤੇ, ਪਰਮਾਤਮਾ ਦੇ ਭਜਨ ਵਿਚ ਮੈਂ ਨਾਹ ਲੱਗਾ ॥੧॥ ਰਹਾਉ ॥ਪਦ ਅਰਥ ਮਦਿ = ਨਸ਼ੇ ਵਿਚ। ਸਿਰਾਇਓ = ਗੁਜ਼ਾਰਿਆ ॥੧॥ ਰਹਾਉ ॥
SikhNet (Spanish)he desperdiciado mi vida y no he dedicado mi ser al Nombre del Señor. (1-Pausa)
ਜਮ ਕੋ ਡੰਡੁ ਪਰਿਓ ਸਿਰ ਊਪਰਿ; ਤਬ ਸੋਵਤ ਤੈ ਜਾਗਿਓ ॥
jam ko ddandd pario sir aoopar; tab sovat tai jaagio |
Sant Singh KhalsaWhen Death's club falls on my head, then I will be wakened from my sleep.
Manmohan SinghWhen Death's mace shall fall on my head, then alone shall I awake from my slumber.
Manmohan Singh (Punjabi)ਜਦ ਮੌਤ ਦਾ ਡੰਡਾਂ ਮੇਰੇ ਸਿਰ ਉਤੇ ਪਵੇਗਾ ਕੇਵਲ ਤਦ ਹੀ ਨੀਦ ਤੋਂ ਮੇਰੀ ਅੱਖ ਉਘੜੇਗੀ।
Fareedkot Teekaਜਬ ਜੰਮ ਕਾ ਡੰਡਾ ਸਿਰ ਪਰ ਪੜਾ ਤਬ (ਸੋਵਤ) ਸੋਵਣੇ ਸੇ ਜਾਗ੍ਯਾ, ਭਾਵ ਤਬ ਜੀਵ ਪਸਚਾਤਾਪੁ ਕਰਤਾ ਹੈ॥
Prof. Sahib Singh(ਮਨੁੱਖ ਮਾਇਆ ਦੀ ਨੀਂਦ ਵਿਚ ਗ਼ਾਫ਼ਿਲ ਪਿਆ ਰਹਿੰਦਾ ਹੈ) ਜਦੋਂ ਜਮਦੂਤ ਦਾ ਡੰਡਾ (ਇਸ ਦੇ) ਸਿਰ ਉੱਤੇ ਵੱਸਦਾ ਹੈ, ਤਦੋਂ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁੱਤਾ ਹੋਇਆ ਜਾਗਦਾ ਹੈ।ਪਦ ਅਰਥ ਡੰਡੁ = ਡੰਡਾ। ਪਰਿਓ = ਪਿਆ। ਊਪਰਿ = ਉੱਤੇ। ਸੋਵਤ ਤੈ = ਸੁੱਤੇ ਰਹਿਣ ਤੋਂ।
SikhNet (Spanish)Desperté de mi letargo solamente cuando Yama me pegó con su palo,
ਕਹਾ ਹੋਤ. ਅਬ ਕੈ ਪਛੁਤਾਏ; ਛੂਟਤ ਨਾਹਿਨ ਭਾਗਿਓ ॥੧॥
kahaa hot. ab kai pachhutaae; chhoottat naahin bhaagio |1|
Sant Singh KhalsaBut what good will it do to repent at that time? I cannot escape by running away. ||1||
Manmohan SinghBut what avails it to repent at this time? I can escape not by running.
Manmohan Singh (Punjabi)ਪ੍ਰੰਤੂ ਉਸ ਵੇਲੇ ਪਸਚਾਤਾਪ ਕਰਨ ਦਾ ਕੀ ਲਾਭ ਹੈ? ਮੈਂ ਭੱਜ ਕੇ ਖ਼ਲਾਸੀ ਪਰਾਪਤ ਨਹੀਂ ਕਰ ਸਕਦਾ।
Fareedkot Teekaਤਬ ਜਮਦੂਤ ਕਹਤੇ ਹੈਂ: ਅਬ ਕੇ ਪਛਤਾਏ ਹੂਏ ਕਿਆ ਹੋਤਾ ਹੈ, ਹੇ ਅਭਾਗੇ! ਅਬ ਤੂੰ ਨਹੀਂ ਛੂਟਤਾ ਹੈਂ॥੧॥
Prof. Sahib Singhਪਰ ਉਸ ਵੇਲੇ ਦੇ ਪਛੁਤਾਵੇ ਨਾਲ ਕੁਝ ਸੰਵਰਦਾ ਨਹੀਂ, (ਕਿਉਂਕਿ ਉਸ ਵੇਲੇ ਜਮਾਂ ਪਾਸੋਂ) ਭੱਜਿਆਂ ਖ਼ਲਾਸੀ ਨਹੀਂ ਹੋ ਸਕਦੀ ॥੧॥ਪਦ ਅਰਥ ਕਹਾ ਹੋਤ = ਕੀਹ ਹੋ ਸਕਦਾ ਹੈ? ਛੂਟਤ ਨਾਹਿਨ ਭਾਗਿਓ = ਭੱਜਿਆਂ (ਜਮ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੧॥
SikhNet (Spanish)y aun el remordimiento en este momento de nada sirvió, porque uno no se puede esconder de su propio ser.(1)
ਇਹ ਚਿੰਤਾ ਉਪਜੀ. ਘਟ ਮਹਿ ਜਬ; ਗੁਰ ਚਰਨਨ ਅਨੁਰਾਗਿਓ ॥
eih chintaa upajee. ghatt meh jab; gur charanan anuraagio |
Sant Singh KhalsaWhen this anxiety arises in the heart, then, one comes to love the Guru's feet.
Manmohan SinghWhen this anxiety wells up in the man's mind, then does he come to love the Guru's feet.
Manmohan Singh (Punjabi)ਜਦ ਇਹ iਫ਼ਕਰ ਬੰਦੇ ਦੇ ਦਿਲ ਵਿੱਚ ਉਤਪੰਨ ਹੋ ਜਾਂਦਾ ਹੈਂ ਤਦ ਉਹ ਗੁਰਾਂ ਦੇ ਪੈਰਾਂ ਨੂੰ ਪਿਆਰ ਕਰਨ ਲਗ ਜਾਂਦਾ ਹੈ।
Fareedkot Teekaਜਬ ਇਹੁ ਚਿੰਤਾ ਰਿਦੇ ਮੇਂ ਉਤਪੰਨ ਹੂਈ ਤਬ ਗੁਰੋਂ ਕੇ ਚਰਨੋਂ ਮੇਂ ਪ੍ਰੇਮ ਯੁਕਤ ਹੂਆ॥
Prof. Sahib Singhਜਦੋਂ ਮਨੁੱਖ ਗੁਰੂ ਦੇ ਚਰਨਾਂ ਵਿਚ ਪਿਆਰ ਪਾਂਦਾ ਹੈ, ਤਦੋਂ ਉਸ ਦੇ ਹਿਰਦੇ ਵਿਚ ਇਹ ਫੁਰਨਾ ਉੱਠਦਾ ਹੈ (ਕਿ ਪ੍ਰਭੂ ਦੇ ਭਜਨ ਤੋਂ ਬਿਨਾ ਉਮਰ ਵਿਅਰਥ ਹੀ ਬੀਤਦੀ ਰਹੀ)।ਪਦ ਅਰਥ ਉਪਜੀ = ਪੈਦਾ ਹੋਈ। ਘਟ ਮਹਿ = ਹਿਰਦੇ ਵਿਚ। ਅਨੁਰਾਗਿਓ = ਪਿਆਰ ਪਾਇਆ।
SikhNet (Spanish)Este remordimiento creció en mí, después de que con todo mi corazón me enamoré de los Pies del Guru.
ਸੁਫਲੁ ਜਨਮੁ ਨਾਨਕ. ਤਬ ਹੂਆ; ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥
sufal janam naanak. tab hooaa; jau prabh jas meh paagio |2|3|
Sant Singh KhalsaMy life becomes fruitful, O Nanak, only when I am absorbed in the Praises of God. ||2||3||
Manmohan SinghWhen I am absorbed in the Lord's praise, then alone my life becomes profitable, O Nanak.
Manmohan Singh (Punjabi)ਜਦ ਮੈਂ ਸਾਈਂ ਦੀ ਕੀਰਤੀ ਅੰਦਰ ਲੀਨ ਹੁੰਦਾ ਹਾਂ, ਕੇਵਲ ਤਾਂ ਹੀ ਮੇਰਾ ਜੀਵਨ ਲਾਭਦਾਇਕ ਹੁੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਪ੍ਰਭੂ ਕੇ ਜਸ ਮੇਂ ਰੰਗਿਆ ਹੈ ਤਿਸ ਜੀਵ ਕਾ ਜਨਮ ਸਫਲ ਹੂਆ॥੨॥੩॥☬ਨਾਮ ਸੇ ਬਿਨਾਂ ਪਾਖੰਡੀ ਜੋ ਤੀਰਥੋਂ ਮੇਂ ਜਾਤੇ ਹੈਂ ਔ ਪਾਪ ਕਮਾਤੇ ਹੈਂ। ਤਿਨੋਂ ਕੀ ਨਿਖੇਧੀ ਕਰਤੇ ਹੂਏ ਪਰਮੇਸਰ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮਨੁੱਖ ਦੀ ਜ਼ਿੰਦਗੀ ਕਾਮਯਾਬ ਤਦੋਂ ਹੀ ਹੁੰਦੀ ਹੈ ਜਦੋਂ (ਇਹ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜਦਾ ਹੈ ॥੨॥੩॥ਪਦ ਅਰਥ ਸੁਫਲੁ = ਕਾਮਯਾਬ। ਜਉ = ਜਦੋਂ। ਪ੍ਰਭ ਜਸ ਮਹਿ = ਪ੍ਰਭੂ ਦੇ ਜਸ ਵਿਚ। ਪਾਗਿਓ = (ਮੈਂ) ਪਿਆ ॥੨॥੩॥
SikhNet (Spanish)Mi vida será fructífera, oh, dice Nanak, sólo cuando esté absorto en la Alabanzas del Señor.(2-3)