ੴ

ਸਿੱਖਬਾਣੀ · SikhBani

ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥

kaal faas jab gar meh melee tih sudh sabh bisaraaee
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Maaroo · Ang 1008 · 7 lines
Translations

ਮਾਰੂ ਮਹਲਾ ੯ ॥

maaroo mahalaa 9 |

Sant Singh KhalsaMaaroo, Ninth Mehl:
Manmohan SinghMaru 9th Guru.
Manmohan Singh (Punjabi)ਮਾਰੂ ਨੌਵੀਂ ਪਾਤਿਸ਼ਾਹੀ।
SikhNet (Spanish)Maru, Mejl Guru Teg Bajadur, Noveno Canal Divino.

ਅਬ ਮੈ; ਕਹਾ ਕਰਉ. ਰੀ ਮਾਈ ॥

ab mai; kahaa krau. ree maaee |

Sant Singh KhalsaWhat should I do now, O mother?
Manmohan SinghWhat should I do now, O mother?
Manmohan Singh (Punjabi)ਮੈਂ ਹੁਣ ਕੀ ਕਰਾਂ, ਹੇ ਮਾਤਾ?
Fareedkot Teekaਹੇ ਭਾਈ! ਅਬ ਮੈਂ ਕਿਆ ਕਰੋਂ॥
Prof. Sahib Singhਹੇ ਮਾਂ! (ਵੇਲਾ ਵਿਹਾ ਜਾਣ ਤੇ) ਹੁਣ ਮੈਂ ਕੀਹ ਕਰ ਸਕਦਾ ਹਾਂ? (ਭਾਵ, ਵੇਲਾ ਵਿਹਾ ਜਾਣ ਤੇ ਮਨੁੱਖ ਕੁਝ ਭੀ ਨਹੀਂ ਕਰ ਸਕਦਾ)।

ਪਦ ਅਰਥ ਅਬ = ਹੁਣ, ਜਵਾਨੀ ਦਾ ਸਮਾ ਲੰਘਾ ਕੇ। ਕਹਾ = ਕੀਹ? ਕਰਉ = ਕਰਉਂ, ਮੈਂ ਕਰਾਂ। ਰੀ ਮਾਈ = ਹੇ ਮਾਂ! {ਲਫ਼ਜ਼ 'ਰੀ' ਇਸਤ੍ਰੀ ਲਿੰਗ ਹੈ, 'ਰੇ' ਪੁਲਿੰਗ। "ਕਹਤ ਕਬੀਰ ਸੁਨਹੁ ਰੇ ਲੋਈ" ਵਿਚ 'ਰੇ' ਪੁਲਿੰਗ ਹੈ। ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}।

SikhNet (Spanish)¿Qué puedo hacer ahora, oh madre?, pues mi vida la he desperdiciado en el vicio

ਸਗਲ ਜਨਮੁ. ਬਿਖਿਅਨ ਸਿਉ ਖੋਇਆ; ਸਿਮਰਿਓ ਨਾਹਿ. ਕਨੑਾਈ ॥੧॥ ਰਹਾਉ ॥

sagal janam. bikhian siau khoeaa; simario naeh. kanaaee |1| rahaau |

Sant Singh KhalsaI have wasted my whole life in sin and corruption; I never remembered the Lord. ||1||Pause||
Manmohan SinghThe whole life I have lost in sins and have not remembered my Lord ever. Pause.
Manmohan Singh (Punjabi)ਸਾਰਾ ਜੀਵਨ ਮੈਂ ਪਾਪਾਂ ਵਿੱਚ ਗੁਆ ਦਿੱਤਾ ਹੈ ਅਤੇ ਕਦੇ ਭੀ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਠਹਿਰਾਉ।
Fareedkot Teekaਸਗਲ ਜਨਮ ਤੌ ਮੈਨੇ ਬਿਸਿਓਂ ਸੇ ਲਗ ਕੇ ਖੋਇ ਦੀਆ ਹੈ, (ਕਨ੍ਹ੍ਹਾਈ) ਕਨ੍ਹਈਆ ਕ੍ਰਿਸਨ, ਭਾਵ ਪਰਮੇਸੁਰ ਸਿਮਰਿਆ ਨਹੀਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਤੇ, ਪਰਮਾਤਮਾ ਦਾ ਸਿਮਰਨ ਕਦੇ ਭੀ ਨਾਹ ਕੀਤਾ (ਉਹ ਸਮਾ ਖੁੰਝ ਜਾਣ ਤੇ ਫਿਰ ਕੁਝ ਨਹੀਂ ਕਰ ਸਕਦਾ) ॥੧॥ ਰਹਾਉ ॥

ਪਦ ਅਰਥ ਸਗਲ = ਸਾਰਾ। ਬਿਖਿਅਨ ਸਿਉ = ਵਿਸ਼ੇ-ਵਿਕਾਰਾਂ ਨਾਲ। ਕਨ੍ਹ੍ਹਾਈ = ਕਨ੍ਹਈਆ, ਪਰਮਾਤਮਾ ॥੧॥ ਰਹਾਉ ॥

SikhNet (Spanish)y no he habitado para nada en Dios.(1-Pausa)

ਕਾਲ ਫਾਸ ਜਬ ਗਰ ਮਹਿ ਮੇਲੀ; ਤਿਹ ਸੁਧਿ ਸਭ ਬਿਸਰਾਈ ॥

kaal faas jab gar meh melee; tih sudh sabh bisaraaee |

Sant Singh KhalsaWhen Death places the noose around my neck, then I lose all my senses.
Manmohan SinghWhen Death casts its noose round my neck; it makes me lose all my senses.
Manmohan Singh (Punjabi)ਜਦ ਮੌਤ ਆਪਣੀ ਫਾਹੀ ਮੇਰੀ ਗਰਦਨ ਦੁਆਲੇ ਪਾਉਂਦੀ ਹੈ; ਉਸ ਨਾਲ ਮੇਰੇ ਸਾਰੇ ਹੋਸ਼ ਹਵਾਸ ਬਾਖਤਾ ਹੋ ਜਾਂਦੇ ਹਨ।
Fareedkot Teekaਜਬ ਕਾਲ ਨੇ ਗਲ ਕੇ ਬੀਚ ਫਾਹੀ (ਮੇਲੀ) ਪਾਈ ਤਬ ਤਿਸ ਨੇ ਸਭ ਗ੍ਯਾਤ ਬਿਸਰਾਇ ਦੀਨੀ ਹੈ, ਫੇਰ ਜੀਵ ਐਸੇ ਕਹਿਤਾ ਹੈ॥
Prof. Sahib Singhਹੇ ਮਾਂ! ਜਦੋਂ ਜਮਰਾਜ (ਮਨੁੱਖ ਦੇ) ਗਲ ਵਿਚ ਮੌਤ ਦੀ ਫਾਹੀ ਪਾ ਦੇਂਦਾ ਹੈ, ਤਦੋਂ ਉਹ ਉਸ ਦੀ ਸਾਰੀ ਸੁਧ-ਬੁਧ ਭੁਲਾ ਦੇਂਦਾ ਹੈ।

ਪਦ ਅਰਥ ਫਾਸ = ਫਾਹੀ। ਕਾਲ = ਮੌਤ। ਗਰ ਮਹਿ = ਗਲ ਵਿਚ। ਮੇਲੀ = ਪਾ ਦਿੱਤੀ। ਤਿਹ = ਉਸ ਦੀ। ਸੁਧਿ = ਹੋਸ਼। ਬਿਸਰਾਈ = ਭੁਲਾ ਦਿੱਤੀ।

SikhNet (Spanish)Ahora, cuando Yama, el emisario de la muerte, ha puesto su dogal sobre mi cuello, he perdido todo sentido del ser,

ਰਾਮ ਨਾਮ ਬਿਨੁ ਯਾ ਸੰਕਟ ਮਹਿ; ਕੋ ਅਬ ਹੋਤ ਸਹਾਈ ॥੧॥

raam naam bin yaa sankatt meh; ko ab hot sahaaee |1|

Sant Singh KhalsaNow, in this disaster, other than the Name of the Lord, who will be my help and support? ||1||
Manmohan SinghWho else, other than the Name of the Lord, can now be the man's succourer in this calamity?
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ, ਇਸ ਮੁਸੀਬਤ ਵਿੱਚ ਬੰਦੇ ਦਾ ਹੁਣ ਕੌਣ ਮਦਦਗਾਰ ਹੋ ਸਕਦਾ ਹੈ।
Fareedkot Teekaਰਾਮ ਨਾਮ ਸੇ ਬਿਨਾਂ ਇਸ ਸੰਕਟ ਕੇ ਬੀਚ ਕੌਨ ਹੈ, ਜੋ ਅਬ ਮੇਰਾ ਸਹਾਈ ਹੋਵੈ॥੧॥
Prof. Sahib Singhਉਸ ਬਿਪਤਾ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਮਦਦਗਾਰ ਨਹੀਂ ਬਣ ਸਕਦਾ (ਜਮਾਂ ਦੀ ਫਾਹੀ ਤੋਂ, ਆਤਮਕ ਮੌਤ ਤੋਂ ਸਹਿਮ ਤੋਂ ਸਿਰਫ਼ ਹਰਿ-ਨਾਮ ਹੀ ਬਚਾਂਦਾ ਹੈ) ॥੧॥

ਪਦ ਅਰਥ ਯਾ ਸੰਕਟ ਮਹਿ = ਇਸ ਬਿਪਤਾ ਵਿਚ। ਕੋ = ਕੌਣ? ਸਹਾਈ = ਮਦਦਗਾਰ ॥੧॥

SikhNet (Spanish)y fuera del Nombre del Señor, no hay nadie más que me socorra cuando me estoy sintiendo mal.(1)

ਜੋ ਸੰਪਤਿ ਅਪਨੀ ਕਰਿ ਮਾਨੀ; ਛਿਨ ਮਹਿ ਭਈ ਪਰਾਈ ॥

jo sanpat apanee kar maanee; chhin meh bhee paraaee |

Sant Singh KhalsaThat wealth, which he believes to be his own, in an instant, belongs to another.
Manmohan SinghThe wealth, which man deems as his own, in an instant, becomes another's.
Manmohan Singh (Punjabi)ਜਿਹੜੇ ਮਾਲਧਨ ਨੂੰ ਬੰਦਾ ਆਪਣਾ ਨਿੱਜ ਦਾ ਕਰਕੇ ਜਾਣਦਾ ਹੈ, ਇਕ ਮੁਹਤ ਵਿੱਚ ਉਹ ਕਿਸੇ ਹੋਰਸ ਦਾ ਹੋ ਜਾਂਦਾ ਹੈ।
Fareedkot Teekaਜੌਨ ਸੀ ਸੰਪਤਿ ਅਪਨੀ ਕਰ ਕੇ ਮਾਨੀ ਹੂਈ ਥੀ, ਸੋ ਛਿਨ ਮਾਤ੍ਰ ਮੇਂ ਬਿਗਾਨੀ ਹੂਈ ਹੈ॥
Prof. Sahib Singhਹੇ ਮਾਂ! ਜਿਹੜੇ ਧਨ-ਪਦਾਰਥ ਨੂੰ ਮਨੁੱਖ ਸਦਾ ਆਪਣਾ ਸਮਝੀ ਰੱਖਦਾ ਹੈ (ਜਦੋਂ ਮੌਤ ਆਉਂਦੀ ਹੈ, ਉਹ ਧਨ-ਪਦਾਰਥ) ਇਕ ਖਿਨ ਵਿਚ ਬਿਗਾਨਾ ਹੋ ਜਾਂਦਾ ਹੈ।

ਪਦ ਅਰਥ ਸੰਪਤਿ = ਸੰਪੱਤੀ, ਧਨ-ਪਦਾਰਥ। ਕਰਿ ਮਾਨੀ = ਕਰ ਕੇ ਮੰਨੀ ਸੀ, ਸਮਝ ਲਈ ਹੋਈ ਸੀ। ਪਰਾਈ = ਬਿਗਾਨੀ।

SikhNet (Spanish)Las posesiones que pensaba que eran mías, en un momento ya no las podía identificar como mías,

ਕਹੁ ਨਾਨਕ. ਯਹ ਸੋਚ ਰਹੀ ਮਨਿ; ਹਰਿ ਜਸੁ ਕਬਹੂ. ਨ ਗਾਈ ॥੨॥੨॥

kahu naanak. yeh soch rahee man; har jas kabahoo. na gaaee |2|2|

Sant Singh KhalsaSays Nanak, this still really bothers my mind - I never sang the Praises of the Lord. ||2||2||
Manmohan SinghSays Nanak; this anxiety haunts man's mind, that he sang not God's praise ever.
Manmohan Singh (Punjabi)ਗੁਰੂ ਜੀ ਆਖਦੇ ਹਨ ਕਿ ਇਹ ਫਿਕਰ ਬੰਦੇ ਦੇ ਦਿਲ ਵਿੱਚ ਸਦਾ ਲੱਗਾ ਰਹਿੰਦਾ ਹੈ ਕਿ ਉਸ ਨੇ ਕਦੇ ਭੀ ਹਰੀ ਦੀ ਕੀਰਤੀ ਗਾਇਨ ਨਹੀਂ ਕੀਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹਿ ਮਨ ਮੇਂ ਚਿੰਤਾ ਰਹੀ ਹੈ, ਜੋ ਹਰ ਜਸ ਕੇ ਹਮ (ਗਾਈ) ਗਾਵਨੇਹਾਰੇ ਕਬੀ ਨਹੀਂ ਹੂਏ ਹੈਂ॥੨॥੨॥
Prof. Sahib Singhਨਾਨਕ ਆਖਦਾ ਹੈ- ਉਸ ਵੇਲੇ ਮਨੁੱਖ ਦੇ ਮਨ ਵਿਚ ਇਹ ਪਛੁਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਦੇ ਭੀ ਨਾਹ ਕੀਤੀ ॥੨॥੨॥

ਪਦ ਅਰਥ ਸੋਚ = ਪਛੁਤਾਵਾ। ਮਨਿ = ਮਨ ਵਿਚ।੨। ❀ ਨੋਟ: ਭੂਤ ਕਾਲ ਨੂੰ ਵਰਤਮਾਨ ਸਮਝਣਾ ਹੈ, ਇਹ ਹਾਲਤ ਸਦਾ ਹੀ ਹੁੰਦੀ ਰਹਿੰਦੀ ਹੈ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਜਗਤ ਦੀ ਆਮ ਦਸ਼ਾ ਦੱਸ ਰਹੇ ਹਨ ॥੨॥੨॥

SikhNet (Spanish)dice Nanak, ahora me arrepiento de que en el pasado no alabé a mi Dios.(2-2)
Answers quote the Granth verbatim with Ang citations. AI commentary is not Gurbani and not a religious ruling.