ਮਾਰੂ ਅਸਟਪਦੀਆ ਮਹਲਾ ੧ ਘਰੁ ੧ ॥
maaroo asattapadeea mahalaa 1 ghar 1 | Ang 1008
Sant Singh KhalsaMaaroo, Ashtpadheeyaa, First Mehl, First House:
Manmohan SinghMaru Ashatpadis 1st Guru.
Manmohan Singh (Punjabi)ਮਾਰੂ ਅਸ਼ਟਪਦੀਆਂ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Maru, Mejl Guru Nanak, Primer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1008
Sant Singh KhalsaOne Universal Creator God. By The Grace Of The True Guru:
Manmohan SinghThere is but One God. By true Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਬੇਦ ਪੁਰਾਣ ਕਥੇ ਸੁਣੇ; ਹਾਰੇ ਮੁਨੀ ਅਨੇਕਾ ॥
bed puraan kathe sune; haare munee anekaa | Ang 1008
Sant Singh KhalsaReciting and listening to the Vedas and the Puraanas, countless wise men have grown weary.
Manmohan SinghToo many sages have grown weary of reciting and hearing the Vedas and the Puranas.
Manmohan Singh (Punjabi)ਵੇਦਾਂ ਅਤੇ ਪੁਰਾਨਾਂ ਨੂੰ ਵਾਚ ਅਤੇ ਸੁਣ ਕੇ ਘਣੇਰੇ ਰਿਸ਼ੀ ਹਾਰ ਹੁਟ ਗਏ ਹਨ।
Fareedkot Teekaਨਾਮ ਸੇ ਬਿਨਾਂ ਬੇਦਾਂ ਔ ਪੁਰਾਣੋਂ ਕੋ ਕਥਨ ਕਰਤੇ ਹੂਏ ਪੁਨਾ ਸੁਨਤੇ ਹੂਏ ਅਨੇਕ ਮੁਨੀ ਹਾਰ ਗਏ ਹੈਂ॥
Prof. Sahib Singhਅਨੇਕਾਂ ਰਿਸ਼ੀ ਮੁਨੀ (ਮੋਨਧਾਰੀ) ਵੇਦ ਪੁਰਾਣ (ਆਦਿਕ ਧਰਮ ਪੁਸਤਕਾਂ) ਸੁਣਾ ਸੁਣਾ ਕੇ ਸੁਣ ਸੁਣ ਕੇ ਥੱਕ ਗਏ।ਪਦ ਅਰਥ ਕਥੇ = ਕਥਿ, ਕਥ ਕੇ, ਸੁਣਾ ਕੇ। ਸੁਣੇ = ਸੁਣਿ, ਸੁਣ ਕੇ। ਹਾਰੇ = ਥੱਕ ਗਏ।
SikhNet (Spanish)Recitando y escuchando los Vedas y los Puranas, miles se han cansado, miles más se han agotado vagando de santuario en santuario
ਅਠਸਠਿ ਤੀਰਥ ਬਹੁ ਘਣਾ; ਭ੍ਰਮਿ ਥਾਕੇ ਭੇਖਾ ॥
atthasatth teerath bahu ghanaa; bhram thaake bhekhaa | Ang 1008
Sant Singh KhalsaSo many in their various religious robes have grown weary, wandering to the sixty-eight sacred shrines of pilgrimage.
Manmohan SinghMyriads of sectarians are tried by wandering at sixty eight places of pilgrimage.
Manmohan Singh (Punjabi)ਕ੍ਰੋੜਾਂ ਹੀ ਸ਼ਪ੍ਰਦਾਈ ਅਠਾਹਟ ਯਾਤ੍ਰਾ ਅਸਥਾਨਾਂ ਤੇ ਰਟਨ ਕਰਦੇ ਹੋਏ ਹੰਭ ਗਏ ਹਨ।
Fareedkot Teekaਅਠਾਹਟੋਂ ਤੀਰਥੋਂ ਮੇਂ ਬਹੁਤ ਭੇਖੋਂ ਕੋ ਧਾਰ ਕੇ ਘਣਾ ਈ ਭ੍ਰਮ ਕੇ ਥਾਕ ਗਏ ਹੈਂ, ਨਾਮ ਜਪੇ ਬਿਨਾਂ ਕੁਛ ਸੁਖ ਨਹੀਂ ਹੂਆ ਹੈ॥
Prof. Sahib Singhਸਭ ਭੇਖਾਂ ਦੇ ਅਨੇਕਾਂ ਸਾਧੂ ਅਠਾਹਠ ਤੀਰਥਾਂ ਤੇ ਭੌਂ ਭੌਂ ਕੇ ਥੱਕ ਗਏ (ਪਰੰਤੂ ਪਰਮਾਤਮਾ ਨੂੰ ਪ੍ਰਸੰਨ ਨਾਹ ਕਰ ਸਕੇ)।ਪਦ ਅਰਥ ਅਠਸਠਿ = ਅਠਾਹਠ। ਘਣਾ = ਬਹੁਤੇ। ਭ੍ਰਮਿ = ਭੌਂ ਕੇ। ਭੇਖਾ = ਕਈ ਭੇਖਾਂ ਦੇ ਸਾਧੂ।
SikhNet (Spanish)y vistiendo todo tipo de túnicas, pero el Dios Verdadero e Inmaculado es sólo Uno,
ਸਾਚੋ ਸਾਹਿਬੁ ਨਿਰਮਲੋ; ਮਨਿ ਮਾਨੈ ਏਕਾ ॥੧॥
saacho saahib niramalo; man maanai ekaa |1| Ang 1008
Sant Singh KhalsaThe True Lord and Master is immaculate and pure. The mind is satisfied only by the One Lord. ||1||
Manmohan SinghImmaculate is the True Lord. Contemplating the one Lord, the mind is propitiated.
Manmohan Singh (Punjabi)ਪਾਵਨ ਪਵਿੱਤ੍ਰ ਹੈ ਸੱਚਾ ਸੁਆਮੀ। ਇਕ ਸਾਈਂ ਦਾ ਸਿਮਰਨ ਕਰਨ ਦੁਆਰਾ ਮਲ ਪਤੀਜ ਜਾਂਦਾ ਹੈ।
Fareedkot Teekaਸਚਾ ਸਾਹਿਬ ਜੋ ਤੂੰ ਨਿਰਮਲ ਹੈਂ ਏਕ ਨਾਮ ਜਪਨੇ ਸੇ ਹੀ ਤੇਰਾ ਮਨ ਮਾਨਤਾ ਹੈ, ਭਾਵ ਤੂੰ ਭਗਤੀ ਕਰ ਕੇ ਹੀ ਪ੍ਰਸੰਨ ਹੋਤਾ ਹੈਂ॥੧॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪਵਿਤ੍ਰ ਮਾਲਕ ਸਿਰਫ਼ ਮਨ (ਦੀ ਪਵਿਤ੍ਰਤਾ) ਦੀ ਰਾਹੀਂ ਪਤੀਜਦਾ ਹੈ ॥੧॥ਪਦ ਅਰਥ ਸਾਚੋ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਦੀ ਰਾਹੀਂ। ਏਕਾ = ਕੇਵਲ, ਸਿਰਫ਼ ॥੧॥
SikhNet (Spanish)oh mente ten Fe en tu Dios Único. (1)
ਤੂ ਅਜਰਾਵਰੁ. ਅਮਰੁ ਤੂ; ਸਭ ਚਾਲਣਹਾਰੀ ॥
too ajaraavar. amar too; sabh chaalanahaaree | Ang 1008
Sant Singh KhalsaYou are eternal; You do not grow old. All others pass away.
Manmohan SinghThou are sublime and ages not. Though are eternal when all others pass away
Manmohan Singh (Punjabi)ਤੂੰ ਬਿਰਧ ਨਹੀਂ ਹੁੰਦਾ ਅਤੇ ਸ੍ਰੇਸ਼ਟ ਹੈ। ਅਬਿਨਾਸ਼ੀ ਹੈਂ ਤੂੰ ਅਤੇ ਹੋਰ ਸਾਰੇ ਟੁਰ ਵੰਝਣ ਵਾਲੇ ਹਨ।
Fareedkot Teeka(ਅਜਰ) ਦੇਵਤਿਓਂ ਸੇ ਤੂੰ (ਵਰੁ) ਸ੍ਰੇਸ੍ਟ ਹੈਂ ਪੁਨਾ ਤੂੰ ਅਮਰ ਹੈਂ, ਹੋਰ ਸਭ ਸ੍ਰਿਸ੍ਟੀ ਚਲਣੇ ਹਾਰੀ ਹੈ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਨਾਸਵੰਤ ਹੈ। (ਪਰ) ਤੂੰ ਕਦੇ ਬੁੱਢਾ ਨਹੀਂ ਹੁੰਦਾ, ਤੂੰ ਅੱਤ ਸ੍ਰੇਸ਼ਟ ਹੈਂ, ਤੂੰ ਮੌਤ ਤੋਂ ਰਹਿਤ ਹੈਂ।ਪਦ ਅਰਥ ਅਜਰਾਵਰੁ = {ਅਜਰ ਅਵਰ}। ਅਜਰ = ਕਦੇ ਬੁੱਢਾ ਨਾਹ ਹੋਣ ਵਾਲਾ। ਅਵਰੁ = {अत्यन्त श्रेष्ठ} ਅੱਤ ਸ੍ਰੇਸ਼ਟ।
SikhNet (Spanish)Eres Eterno, no Envejeces, pero los demás tienen que morir.
ਨਾਮੁ ਰਸਾਇਣੁ ਭਾਇ ਲੈ; ਪਰਹਰਿ ਦੁਖੁ ਭਾਰੀ ॥੧॥ ਰਹਾਉ ॥
naam rasaaein bhaae lai; parahar dukh bhaaree |1| rahaau | Ang 1008
Sant Singh KhalsaOne who lovingly focuses on the Naam, the source of nectar - his pains are taken away. ||1||Pause||
Manmohan SinghHe, who contemplates the Name, the Home of elixir, with love; his intensive agonies are averted. Pause.
Manmohan Singh (Punjabi)ਜੋ ਅੰਮ੍ਰਿਤ ਦੇ ਘਰ ਨਾਮ ਦਾ ਪਿਆਰ ਨਾਲ ਸਿਮਰਨ ਕਰਦਾ ਹੈ, ਉਸ ਦੇ ਪਰਮ ਦੁੱਖੜੇ ਦੂਰ ਹੋ ਜਾਂਦੇ ਹਨ। ਠਹਿਰਾਉ।
Fareedkot Teekaਨਾਮ ਅੰਮ੍ਰਿਤੁ ਜਿਸ ਨੇ ਪ੍ਰੇਮ ਕਰ ਲੀਆ ਹੈ, ਤਿਸ ਨੇ ਜਨਮ ਮਰਨ ਕਾ ਜੋ ਭਾਰੀ ਦੁਖ ਸੀ ਸੋ (ਪਰਹਰਿ) ਤਿਆਗਿਆ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ ਸਾਰੇ ਰਸਾਂ ਦਾ ਸੋਮਾ ਹੈ। ਜੇਹੜਾ ਜੀਵ (ਤੇਰਾ ਨਾਮ) ਪ੍ਰੇਮ ਨਾਲ ਜਪਦਾ ਹੈ, ਉਹ ਆਪਣਾ ਵੱਡੇ ਤੋਂ ਵੱਡਾ ਦੁੱਖ ਦੂਰ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਰਸਾਇਣ = {ਰਸ ਅਯਨੁ} ਰਸਾਂ ਦਾ ਘਰ, ਰਸਾਂ ਦਾ ਸੋਮਾ। ਭਾਇ = ਪ੍ਰੇਮ ਨਾਲ। ਪਰਹਰਿ = ਪਰਹਰੇ, ਦੂਰ ਕਰ ਲੈਂਦਾ ਹੈ ॥੧॥ ਰਹਾਉ ॥
SikhNet (Spanish)Y sin embargo, los sufrimientos de quien se enfoca en el Naam, la Fuente de Néctar, desaparecen. (1-Pausa)
ਹਰਿ ਪੜੀਐ ਹਰਿ ਬੁਝੀਐ; ਗੁਰਮਤੀ ਨਾਮਿ ਉਧਾਰਾ ॥
har parreeai har bujheeai; guramatee naam udhaaraa | Ang 1009
Sant Singh KhalsaStudy the Lord's Name, and understand the Lord's Name; follow the Guru's Teachings, and through the Naam, you shall be saved.
Manmohan SinghBy Gurus instruction utter and realise thou the Lord's Name. It is through the Name that thou shall be emancipated.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਪ੍ਰਭੂ ਦੇ ਨਾਮ ਨੂੰ ਉਚਾਰ ਅਤੇ ਅਨੁਭਵ ਕਰ। ਨਾਮ ਦੇ ਰਾਹੀਂ ਹੀ ਤੇਰੀ ਕਲਿਆਣ ਹੋਵੇਗੀ।
Fareedkot Teekaਹੇ ਹਰੀ! ਗੁਰੋਂ ਕੀ ਸਿਖਿਆ ਕਰ ਜੌ ਤੇਰੇ ਨਾਮ ਕੋ ਪੜੀਐ ਔ ਹੇ ਹਰੀ! ਤੇਰੇ ਸਰੂਪ ਕੋ ਸਮਝੀਏ, ਤੌ ਹੇ (ਨਾਮਿ) ਪਰਮੇਸਰ! ਤੂੰ ਉਧਾਰ ਲੇਤਾ ਹੈਂ॥
Prof. Sahib Singhਪਰਮਾਤਮਾ ਦਾ ਨਾਮ (ਹੀ) ਪੜ੍ਹਨਾ ਚਾਹੀਦਾ ਹੈ ਨਾਮ ਹੀ ਸਮਝਣਾ ਚਾਹੀਦਾ ਹੈ, ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ (ਪਾਪਾਂ ਤੋਂ) ਬਚਾਉ ਹੁੰਦਾ ਹੈ।ਪਦ ਅਰਥ ਨਾਮਿ = ਨਾਮ ਦੀ ਰਾਹੀਂ। ਉਧਾਰਾ = (ਪਾਪਾਂ ਤੋਂ) ਬਚਾਉ।
SikhNet (Spanish)Estudia el Nombre del Señor y entiéndelo, sigue las Enseñanzas del Guru.
ਗੁਰਿ ਪੂਰੈ. ਪੂਰੀ ਮਤਿ ਹੈ; ਪੂਰੈ ਸਬਦਿ ਬੀਚਾਰਾ ॥
gur poorai. pooree mat hai; poorai sabad beechaaraa | Ang 1009
Sant Singh KhalsaPerfect are the Teachings of the Perfect Guru; contemplate the Perfect Word of the Shabad.
Manmohan SinghPerfect is the understanding of the Perfect Guru and through the Perfect Guru, the Lord is meditated upon.
Manmohan Singh (Punjabi)ਪੂਰਨ ਹੈ ਸਮਝ ਪੂਰਨ ਗੁਰਾਂ ਦੀ। ਪੂਰਨ ਗੁਰਾਂ ਦੇ ਰਾਹੀਂ ਹੀ ਸਾਹਿਬ ਸਿਮਰਿਆ ਜਾਂਦਾ ਹੈ।
Fareedkot Teekaਗੁਰ ਪੂਰੇ ਦੁਆਰਾ ਜਿਸ ਕੋ ਪੂਰੀ ਮਤਿ ਪ੍ਰਾਪਤਿ ਹੂਈ ਹੈ ਤਿਸ ਨੇ ਪੂਰੇ ਉਪਦੇਸ ਕੇ ਸਿਧਾਂਤ ਕਾ ਬੀਚਾਰ ਕੀਆ ਹੈ॥
Prof. Sahib Singhਇਹ ਪੂਰੀ ਮੱਤ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੀ ਰਾਹੀਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਮਿਲਦੀ ਹੈ,ਪਦ ਅਰਥ ਗੁਰਿ = ਗੁਰਿ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਾ = ਸ੍ਰੇਸ਼ਟ ਵਿਚਾਰ।
SikhNet (Spanish)A través del Naam, serás salvado, pues Perfecta es la Sabiduría del Guru, medita en la Palabra Perfecta del Shabd.
ਅਠਸਠਿ ਤੀਰਥ ਹਰਿ ਨਾਮੁ ਹੈ; ਕਿਲਵਿਖ ਕਾਟਣਹਾਰਾ ॥੨॥
atthasatth teerath har naam hai; kilavikh kaattanahaaraa |2| Ang 1009
Sant Singh KhalsaThe Lord's Name is the sixty-eight sacred shrines of pilgrimage, and the Eradicator of sins. ||2||
Manmohan SinghGod's Name is the sixty-eight holies and the destroyer of sins.
Manmohan Singh (Punjabi)ਵਾਹਿਗੁਰੂ ਨਾਮ ਅਠਾਹਟ ਧਰਮ ਅਸਥਾਨ ਅਤੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਹੇ ਹਰੀ! ਪਾਪੋਂ ਕੇ ਕਾਟਣੇਹਾਰਾ ਜੋ ਤੁਮਾਰਾ ਨਾਮ ਹੈ, ਸੋਈ ਅਠਾਹਠ ਤੀਰਥ ਰੂਪ ਹੈ॥੨॥
Prof. Sahib Singhਕਿ ਪਰਮਾਤਮਾ ਦਾ ਨਾਮ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ ॥੨॥ਪਦ ਅਰਥ ਕਿਲਵਿਖ = ਪਾਪ ॥੨॥
SikhNet (Spanish)El Nombre de Dios contiene a los sesenta y ocho santuarios de peregrinos, es el Erradicador de los errores.(2)
ਜਲੁ ਬਿਲੋਵੈ. ਜਲੁ ਮਥੈ; ਤਤੁ ਲੋੜੈ ਅੰਧੁ ਅਗਿਆਨਾ ॥
jal bilovai. jal mathai; tat lorrai andh agiaanaa | Ang 1009
Sant Singh KhalsaThe blind ignorant mortal stirs the water and churns the water, wishing to obtain butter.
Manmohan SinghThe blind, ignorant man stirs water and water he churns and seeks to find butter.
Manmohan Singh (Punjabi)ਅੰਨ੍ਹਾਂ, ਬੇਸਮਝ ਬੰਦਾ ਪਾਣੀ ਨੂੰ ਹਿਲਾਉਂਦਾ ਹੈ ਅਤੇ ਪਾਣੀ ਨੂੰ ਹੀ ਉਹ ਰਿੜਕਦਾ ਹੈ ਅਤੇ ਮੱਖਣਕਢਣਾ ਚਾਹੁੰਦਾ ਹੈ।
Fareedkot Teekaਜੋ ਸਕਾਂਮ ਕਰਮ ਕਰਤਾ ਹੈ, ਸੋ ਜਲ ਕੋ ਰਿੜਕਤਾ ਹੈ; ਪੁਨਾ ਬਾਰੰਬਾਰ ਜੋ ਸਕਾਂਮ ਕਰਮ ਕਰਤਾ ਹੈ, ਸੋ ਜਲ ਕੋ ਮਥਤਾ ਹੈ। ਔ ਅਗ੍ਯਾਨੀ ਅੰਧੁ ਫਲੁ ਤਿਨ ਕਾ ਸਾਰ ਰੂਪ ਮੋਖ ਚਾਹੁਤਾ ਹੈ॥
Prof. Sahib Singhਜੇਹੜਾ ਮਨੁੱਖ ਪਾਣੀ ਰਿੜਕਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ।ਪਦ ਅਰਥ ਬਿਲੋਵੈ = ਰਿੜਕਦਾ ਹੈ। ਮਥੈ = ਮਥਦਾ ਹੈ। ਤਤੁ = ਮੱਖਣ, ਸ੍ਰੇਸ਼ਟ ਵਸਤ। ਅੰਧੁ = ਅੰਨ੍ਹਾ ਮਨੁੱਖ।
SikhNet (Spanish)El tonto ciego, bate el agua pensando encontrar la Esencia Real de la Sabiduría,
ਗੁਰਮਤੀ. ਦਧਿ ਮਥੀਐ; ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥
guramatee. dadh matheeai; amrit paaeeai naam nidhaanaa | Ang 1009
Sant Singh KhalsaFollowing the Guru's Teachings, one churns the cream, and the treasure of the Ambrosial Naam is obtained.
Manmohan SinghChurning curd by Guru's instruction, the treasure of the ambrosial Name is found.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਦਹੀ ਰਿੜਕਣ ਨਾਲ ਅੰਮ੍ਰਿਤਮਈ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ।
Fareedkot Teekaਜੋ ਗੁਰ ਸਿਖ੍ਯਾਕਰਿ ਨਿਸਕਾਮ ਕਰਮ ਰੂਪ ਵਾ ਸਤਿ ਅਸਤ ਕਾ ਬੀਚਾਰ ਰੂਪ ਦਹੀਂ ਮਥੀਐ, ਤੌ ਨਾਮ ਅੰਮ੍ਰਿਤ ਜੋ ਨਿਧੀ ਕਾ ਘਰ ਹੈ ਤਿਸ ਕੋ ਪਾਈਤਾ ਹੈ॥
Prof. Sahib Singhਜੇ ਦਹੀਂ ਰਿੜਕੀਏ ਤਾਂ ਮੱਖਣ ਲੱਭਦਾ ਹੈ (ਇਸੇ ਤਰ੍ਹਾਂ) ਜੇ ਗੁਰੂ ਦੀ ਮੱਤ ਲਈਏ ਤਾਂ ਪ੍ਰਭੂ ਦਾ ਨਾਮ ਮਿਲਦਾ ਹੈ ਜੋ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ।ਪਦ ਅਰਥ ਦਧਿ = ਦਹੀਂ। ਮਥੀਐ = ਰਿੜਕੀਏ। ਨਿਧਾਨਾ = ਖ਼ਜ਼ਾਨਾ (ਸਭ ਪਦਾਰਥਾਂ ਦਾ)।
SikhNet (Spanish)pero sólo batiendo la crema de la Palabra del Guru, uno obtiene el Naam Ambrosial.
ਮਨਮੁਖ. ਤਤੁ, ਨ ਜਾਣਨੀ; ਪਸੂ ਮਾਹਿ ਸਮਾਨਾ ॥੩॥
manamukh. tat, na jaananee; pasoo maeh samaanaa |3| Ang 1009
Sant Singh KhalsaThe self-willed manmukh is a beast; he does not know the essence of reality that is contained within himself. ||3||
Manmohan SinghThe infidel beast realises not the quintessence that is contained in him.
Manmohan Singh (Punjabi)ਅਧਰਮੀ ਡੰਗਰ ਉਸ ਜੌਹਰ ਨੂੰ ਅਨੂਭਵ ਨਹੀਂ ਕਰਦਾ ਜੋ ਉਸ ਦੇ ਅੰਦਰ ਸਮਾਇਆ ਹੋਇਆ ਹੈ।
Fareedkot Teekaਮਨਮੁਖਤਾ ਕਰ ਕੇ ਸਾਰ ਰੂਪ ਕੋ ਨਹੀਂ ਜਾਨਤੇ, ਇਨ ਪਸੂ ਜੀਵੋਂ ਕੇ ਰਿਦੇ ਬੀਚ ਹੀ ਸਮਾਇਆ ਹੂਆ ਹੈ; ਵਾ ਪਸੂਓਂ ਮੇਂ ਮਿਲ ਰਹਾ ਹੈ; ਵਾ ਪਸੂਓਂ ਮੇਂ ਸਮਾਨ ਪਸੂ ਜੈਸੇ ਗਧਾ ਹੈ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਹਰਨ ਵਾਲੇ ਮਨੁੱਖ ਇਸ ਭੇਤ ਨੂੰ ਨਹੀਂ ਸਮਝਦੇ, ਉਹ ਪਸ਼ੂ-ਬ੍ਰਿਤੀ ਵਿਚ ਟਿਕੇ ਰਹਿੰਦੇ ਹਨ ॥੩॥ਪਦ ਅਰਥ ਜਾਣਨੀ = ਜਾਣਨਿ, ਜਾਣਦੇ ਹਨ। ਪਸੂ = ਪਸ਼ੂ-ਸੁਭਾਵ ॥੩॥
SikhNet (Spanish)Mira, el arrogante Manmukj no conoce la Quintaescencia, pues se identifica a sí mismo con la naturaleza animal. (3)
ਹਉਮੈ ਮੇਰਾ ਮਰੀ ਮਰੁ; ਮਰਿ ਜੰਮੈ ਵਾਰੋ ਵਾਰ ॥
haumai meraa maree mar; mar jamai vaaro vaar | Ang 1009
Sant Singh KhalsaDying in egotism and self-conceit, one dies, and dies again, only to be reincarnated over and over again.
Manmohan SinghHe, who dies the death of egotism and egoism, continues to come and go, again and again.
Manmohan Singh (Punjabi)ਜੋ ਹੰਕਾਰ ਅਤੇ ਅਪਣੱਤ ਦੀ ਮੌਤੇ ਮਰਦਾ ਹੈ। ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹੰਤਾ ਮਮਤਾ ਧਾਰਨੇ ਸੇ (ਮਰੀ) ਮ੍ਰਿਤੂ ਕਰ ਮਰਤਾ ਹੈ। ਪੁਨਾ ਐਸਾ ਮਰਤਾ ਹੈ ਕਿ ਬਾਰੰਬਾਰ ਜਨਮਤਾ ਮਰਤਾ ਹੀ ਰਹਿਤਾ ਹੈ॥
Prof. Sahib Singhਹਉਮੈ ਤੇ ਮਮਤਾ ਨਿਰੀ ਆਤਮਕ ਮੌਤ ਹੈ, ਇਸ ਆਤਮਕ ਮੌਤੇ ਮਰ ਕੇ ਜੀਵ ਮੁੜ ਮੁੜ ਜੰਮਦਾ ਮਰਦਾ ਹੈ।ਪਦ ਅਰਥ ਮਰੀ = (ਆਤਮਕ) ਮੌਤ। ਮਰੁ = ਮੌਤ। ਵਾਰੋ ਵਾਰ = ਮੁੜ ਮੁੜ।
SikhNet (Spanish)Aquél que es destruido por su ego negativo, muere para renacer y morir otra vez,
ਗੁਰ ਕੈ ਸਬਦੇ. ਜੇ ਮਰੈ; ਫਿਰਿ ਮਰੈ ਨ. ਦੂਜੀ ਵਾਰ ॥
gur kai sabade. je marai; fir marai na. doojee vaar | Ang 1009
Sant Singh KhalsaBut when he dies in the Word of the Guru's Shabad, then he does not die, ever again.
Manmohan SinghBut when man dies by Guru's word, he dies not again, a second time.
Manmohan Singh (Punjabi)ਪ੍ਰੰਤੂ ਜਦ ਬੰਦਾ ਗੁਰਾਂ ਦੇ ਉਪਦੇਸ਼ ਦੁ ਆਰਾ ਮਰ ਜਾਂਦਾ ਹੈ, ਉਹ ਮੁੜ ਕੇ ਦੂਸਰੀ ਦਫਾ ਨਹੀਂ ਮਰਦਾ।
Fareedkot Teekaਜੌ ਗੁਰੋਂ ਕੇ ਉਪਦੇਸ਼ ਸਾਥ ਜੀਵ ਭਾਵ ਸੇ ਮਰੇ ਤੌ ਦੂਜੀ ਬਾਰ ਫੇਰ ਨਹੀਂ ਮਰਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਹਉਮੈ ਤੇ ਮਮਤਾ ਵਲੋਂ) ਸਦਾ ਲਈ ਤਰਕ ਕਰ ਲਏ ਤਾਂ ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ।ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ। ਮਰੈ = (ਆਪਾ-ਭਾਵ ਵਲੋਂ) ਮਰਦਾ ਹੈ। ਨ ਮਰੈ = 'ਹਉਮੈ' ਦੀ ਮੌਤ ਨਹੀਂ ਮਰਦਾ।
SikhNet (Spanish)pero aquél que se inmerge en la Palabra del Guru, ya no muere más.
ਗੁਰਮਤੀ ਜਗਜੀਵਨੁ ਮਨਿ ਵਸੈ; ਸਭਿ ਕੁਲ ਉਧਾਰਣਹਾਰ ॥੪॥
guramatee jagajeevan man vasai; sabh kul udhaaranahaar |4| Ang 1009
Sant Singh KhalsaWhen he follows the Guru's Teachings, and enshrines the Lord, the Life of the World, within his mind, he redeems all his generations. ||4||
Manmohan SinghIf man enshrines God, the life of the world in his mind, through Guru's instruction, he saves his entire lineage.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਜੇਕਰ ਬੰਦਾ ਜਗਤ ਦੀ ਜਿੰਦਜਾਨ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਵੇ, ਤਾਂ ਉਹ ਆਪਣੀ ਸਮੂਹ ਵੰਸ਼ ਨੂੰ ਭੀ ਤਾਰ ਲੈਂਦਾ ਹੈ।
Fareedkot Teekaਹੇ (ਜਗ ਜੀਵਨੁ) ਪਰਮੇਸਰ! ਤੂੰ ਜਿਨ ਗੁਰਮਤੀਓਂ ਕੇ ਮਨ ਮੇਂ ਬਸਤਾ ਹੈਂ ਵਹੁ ਸੰਪੂਰਨ ਕੁਲੋਂ ਕੇ ਉਧਾਰਨਹਾਰੇ ਹੂਏ ਹੈਂ॥੪॥
Prof. Sahib Singhਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਜਗਤ ਦਾ ਜੀਵਨ ਪਰਮਾਤਮਾ ਵੱਸ ਪੈਂਦਾ ਹੈ (ਆਪ ਤਾਂ ਤਰਦਾ ਹੀ ਹੈ) ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਆਤਮਕ ਮੌਤ ਤੋਂ ਬਚਾ ਲੈਂਦਾ ਹੈ ॥੪॥ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ ਪ੍ਰਭੂ। ਮਨਿ = (ਜਿਸ ਦੇ) ਮਨ ਵਿਚ। ਸਭਿ = ਸਾਰੇ ॥੪॥
SikhNet (Spanish)Si uno alaba al Señor de la vida en la mente, a través de la Palabra del Guru, uno emancipa a sus generaciones.(4)
ਸਚਾ ਵਖਰੁ ਨਾਮੁ ਹੈ; ਸਚਾ ਵਾਪਾਰਾ ॥
sachaa vakhar naam hai; sachaa vaapaaraa | Ang 1009
Sant Singh KhalsaThe Naam, the Name of the Lord, is the true object, the true commodity.
Manmohan SinghThe Lord's Name is the true merchandise and true is its trade.
Manmohan Singh (Punjabi)ਪ੍ਰਭੂ ਦਾ ਨਾਮ ਸੱਚਾ ਸੌਦਾ ਸੂਤ ਹੈ ਅਤੇ ਸੱਚਾ ਹੈ ਇਸ ਦਾ ਵਣਜ।
Fareedkot Teekaਹੇ ਹਰੀ! ਸਚਾ ਸੌਦਾ ਤੌ ਤੇਰਾ ਨਾਮ ਹੈ ਔ ਵਪਾਰ ਭੀ ਸਚਾ ਹੈ॥
Prof. Sahib Singh(ਜੀਵ-ਵਣਜਾਰਾ ਜਗਤ-ਹੱਟ ਵਿਚ ਵਪਾਰ ਕਰਨ ਆਇਆ ਹੈ) ਸਦਾ ਕਾਇਮ ਰਹਿਣ ਵਾਲਾ (ਕਦੇ ਨਾਸ ਨਾਹ ਹੋਣ ਵਾਲਾ) ਸੌਦਾ ਪਰਮਾਤਮਾ ਦਾ ਨਾਮ (ਹੀ) ਹੈ, ਇਹੀ ਐਸਾ ਵਪਾਰ ਹੈ ਜੋ ਸਦਾ-ਥਿਰ ਰਹਿੰਦਾ ਹੈ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)El Nombre del señor es la Mercancía Verdadera, su comercio también es Verdadero.
ਲਾਹਾ ਨਾਮੁ ਸੰਸਾਰਿ ਹੈ; ਗੁਰਮਤੀ ਵੀਚਾਰਾ ॥
laahaa naam sansaar hai; guramatee veechaaraa | Ang 1009
Sant Singh KhalsaThe Naam is the only true profit in this world. Follow the Guru's Teachings, and contemplate it.
Manmohan SinghThe Name is the only profit in this world, deliberate over it under the Guru's instruction.
Manmohan Singh (Punjabi)ਇਸ ਜਗਤ ਅੰਦਰ ਕੇਵਲ ਨਾਮ ਹੀ ਮੁਨਾਫ਼ਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਇਸ ਦਾ ਆਰਾਧਨ ਕਰ।
Fareedkot Teekaਜੋ ਜਪਨਾ ਜਪਾਉਨਾ ਹੈ ਇਸ ਸੰਸਾਰ ਮੇਂ ਨਾਮ ਕਾ ਹੀ ਲਾਭ ਹੈ। ਪਰੰਤੂ ਗੁਰੋਂ ਕੀ ਸਿਖ੍ਯਾ ਦੁਆਰਾ ਬੀਚਾਰਿਆ ਜਾਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਮੱਤ ਲੈ ਕੇ ਇਹ ਸੂਝ ਆ ਜਾਂਦੀ ਹੈ ਉਹ ਜਗਤ (-ਹੱਟ) ਵਿਚ ਨਾਮ (ਦੀ) ਖੱਟੀ ਖੱਟਦਾ ਹੈ।ਪਦ ਅਰਥ ਲਾਹਾ = ਖੱਟੀ। ਸੰਸਾਰਿ = ਸੰਸਾਰ ਵਿਚ। ਵੀਚਾਰਾ = ਸੂਝ।
SikhNet (Spanish)Sí, si uno reflexiona en la Palabra del Guru, uno cosecha la utilidad del Nombre del Señor en este mismo mundo.
ਦੂਜੈ ਭਾਇ ਕਾਰ ਕਮਾਵਣੀ; ਨਿਤ ਤੋਟਾ ਸੈਸਾਰਾ ॥੫॥
doojai bhaae kaar kamaavanee; nit tottaa saisaaraa |5| Ang 1009
Sant Singh KhalsaTo work in the love of duality, brings constant loss in this world. ||5||
Manmohan SinghTo perform service for the love of mammon, is ever to suffer loss in this world.
Manmohan Singh (Punjabi)ਮਾਇਆ ਦੇ ਮੋਹ ਦੀ ਖ਼ਾਤਰ ਕੰਮ ਕਰਨਾ ਇਸ ਜਹਾਨ ਅੰਦਰ ਸਦਾ ਹੀ ਘਾਟਾ ਉਠਾਉਣਾ ਹੈ।
Fareedkot Teekaਜੋ ਦ੍ਵੈਤ ਭਾਇ ਸਾਥ ਕਰ ਕਮਾਵਣੀ ਕਰਤੇ ਹੈਂ, ਭਾਵ ਜੋ ਸਕਾਮ ਕਰਮ ਹੈਂ, ਤਿਨ ਕੋ ਸੰਸਾਰ ਮੇਂ ਨਿਤ ਤੋਟਾ ਹੀ ਹੋਤਾ ਹੈ॥੫॥
Prof. Sahib Singhਪਰ ਜੇ ਮਾਇਆ ਦੇ ਪਿਆਰ ਵਿਚ ਹੀ (ਸਦਾ) ਕਿਰਤ-ਕਾਰ ਕੀਤੀ ਜਾਏ, ਤਾਂ ਸੰਸਾਰ ਵਿਚ (ਆਤਮਕ ਜੀਵਨ ਦੀ ਪੂੰਜੀ ਨੂੰ) ਘਾਟਾ ਹੀ ਘਾਟਾ ਪੈਂਦਾ ਹੈ ॥੫॥ਪਦ ਅਰਥ ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਪ੍ਰੇਮ ਵਿਚ। ਤੋਟਾ = ਘਾਟਾ (ਆਤਮਕ ਜੀਵਨ ਵਿਚ) ॥੫॥
SikhNet (Spanish)Pero si uno devota su ser en el otro, uno pierde y pierde cada vez más.(5)
ਸਾਚੀ ਸੰਗਤਿ ਥਾਨੁ ਸਚੁ; ਸਚੇ ਘਰ ਬਾਰਾ ॥
saachee sangat thaan sach; sache ghar baaraa | Ang 1009
Sant Singh KhalsaTrue is one's association, true is one's place,
Manmohan SinghTrue is man's association, true his seat, true his heart and home,
Manmohan Singh (Punjabi)ਸੱਚੀ ਹੈ ਇਨਸਾਨ ਦੀ ਊਠਕ ਬੈਠਕ, ਸੱਚਾ ਉਸ ਦਾ ਟਿਕਾਣਾ, ਸੱਚਾ ਉਸ ਦਾ ਝੁੱਗਾ ਝਾਹਾ,
Fareedkot Teekaਸੰਤੋਂ ਕੀ ਸੰਗਤ ਭੀ ਸਾਚੀ ਹੈ ਸੰਤੋਂ ਕਾ ਅਸਥਾਨੁ ਭੀ ਸਚਾ ਹੈ, ਘਰ ਗੋਲਕ ਇੰਦ੍ਰੇਂ ਕੇ ਸਚੇ ਹੈਂ ਔ (ਬਾਰਾ) ਮੁਖ ਭੀ ਸਚਾ ਹੈ॥
Prof. Sahib Singhਉਸ ਦੀ ਸੰਗਤ ਪਵਿਤ੍ਰ, ਉਸ ਦਾ ਰਿਹੈਸ਼ੀ ਥਾਂ ਪਵਿਤ੍ਰ, ਉਸ ਦੇ ਘਰ ਬਾਰ ਪਵਿਤ੍ਰ ਹਨ।ਪਦ ਅਰਥ ਸਚੀ = ਸਦਾ ਇਕ-ਰਸ ਰਹਿਣ ਵਾਲੀ, ਉਕਾਈ ਨ ਖਾਣ ਵਾਲੀ।
SikhNet (Spanish)Verdadera es nuestra asociación, Verdad es el recinto, Verdad es el hogar.
ਸਚਾ ਭੋਜਨੁ ਭਾਉ ਸਚੁ; ਸਚੁ ਨਾਮੁ ਅਧਾਰਾ ॥
sachaa bhojan bhaau sach; sach naam adhaaraa | Ang 1009
Sant Singh KhalsaAnd true is one's hearth and home, when one has the support of the Naam.
Manmohan Singhtrue his food and true his love, if he has the True Name's support.
Manmohan Singh (Punjabi)ਸੱਚੀ ਉਸ ਦੀ ਖ਼ੁਰਾਕ ਅਤੇ ਸੱਚਾ ਉਸ ਦਾ ਪਿਆਰ, ਜੇਕਰ ਉਸ ਨੂੰ ਸੱਚੇ ਨਾਮ ਦਾ ਆਸਰਾ ਹੈ।
Fareedkot Teekaਸਚੇ ਨਾਮ ਕਾ ਜਿਨਾਂ ਆਸਰਾ ਲੀਆ ਹੈ ਏਹੁ ਸਭ ਬਾਤ ਤਿਨ ਕੀ ਸਚੀ ਹੈ॥
Prof. Sahib Singhਪਰਮਾਤਮਾ ਦਾ ਸਦਾ-ਥਿਰ ਨਾਮ ਪਰਮਾਤਮਾ ਦਾ ਸਦਾ-ਥਿਰ ਪ੍ਰੇਮ ਉਸ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ ਉਸ ਦੇ ਆਤਮਕ ਜੀਵਨ ਦੀ ਸਦਾ-ਟਿਕਵੀਂ ਖ਼ੁਰਾਕ ਬਣ ਜਾਂਦਾ ਹੈ।ਪਦ ਅਰਥ ਭਾਉ = ਪ੍ਰੇਮ। ਆਧਾਰਾ = ਆਸਰਾ।
SikhNet (Spanish)Verdad es el alimento, Verdad es el amor de uno si uno se apoya en el Nombre Verdadero,
ਸਚੀ ਬਾਣੀ ਸੰਤੋਖਿਆ; ਸਚਾ ਸਬਦੁ ਵੀਚਾਰਾ ॥੬॥
sachee baanee santokhiaa; sachaa sabad veechaaraa |6| Ang 1009
Sant Singh KhalsaContemplating the True Word of the Guru's Bani, and the True Word of the Shabad, one becomes content. ||6||
Manmohan SinghPondering over the true Gurbani and the True Name, he remains satiated.
Manmohan Singh (Punjabi)ਸੱਚੀ ਗੁਰਬਾਣੀ ਅਤੇ ਸੱਚੇ ਨਾਮ ਦਾ ਧਿਆਨ ਧਾਰਨ ਦੁਆਰਾ ਉਹ ਸੰਤੁਸ਼ਟ ਹੋਇਆ ਰਹਿੰਦਾ ਹੈ।
Fareedkot Teekaਤਿਨ ਕੀ ਬਾਣੀ ਸਚੀ ਹੈ, ਉਨ ਕਾ ਮਨ ਸਚੇ ਉਪਦੇਸ ਕੋ ਬੀਚਾਰ ਕਰ ਕੇ ਸੰਤੋਖ ਕੋ ਪ੍ਰਾਪਤਿ ਹੂਆ ਹੈ॥੬॥
Prof. Sahib Singhਉਹ ਮਨੁੱਖ ਸਦਾ-ਥਿਰ ਬਾਣੀ ਦੀ ਰਾਹੀਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ ॥੬॥ਪਦ ਅਰਥ ਬਾਣੀ = ਬਾਣੀ ਦੀ ਰਾਹੀਂ। ਸੰਤੋਖਿਆ = (ਜੋ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ ॥੬॥
SikhNet (Spanish)si uno es confortado por la Palabra Verdadera y habita siempre en Ella. (6)
ਰਸ ਭੋਗਣ ਪਾਤਿਸਾਹੀਆ; ਦੁਖ ਸੁਖ ਸੰਘਾਰਾ ॥
ras bhogan paatisaaheea; dukh sukh sanghaaraa | Ang 1009
Sant Singh KhalsaEnjoying princely pleasures, one shall be destroyed in pain and pleasure.
Manmohan SinghEnjoying royal revelries, one is destroyed by pain and pleasure.
Manmohan Singh (Punjabi)ਸ਼ਾਹੀ ਰੰਗਰਲੀਆਂ ਮਾਣਨ ਦੁਆਰਾ ਇਨਸਾਨ ਗ਼ਮੀ ਅਤੇ ਖ਼ੁਸ਼ੀ ਅੰਦਰ ਤਬਾਹ ਹੋ ਜਾਂਦਾ ਹੈ।
Fareedkot Teekaਜੋ ਪਾਤਸ਼ਾਹੀਆਂ ਕੇ ਰਸੋਂ ਕੋ ਭੋਗਣਾ ਹੈ ਤਿਨੋਂ ਕਰ ਸੁਖ ਦੁਖ ਮੇਂ ਜੀਵੋਂ ਕਾ ਸੰਘਾਰ ਹੋਤਾ ਹੈ॥
Prof. Sahib Singhਪਰ ਦੁਨੀਆ ਦੇ ਰਸ ਮਾਣਨ ਨਾਲ, ਦੁਨੀਆ ਦੀਆਂ ਪਾਤਿਸ਼ਾਹੀਆਂ ਨਾਲ (ਮਨੁੱਖ ਨੂੰ) ਦੁਖ ਸੁਖ ਵਿਆਪਦੇ ਰਹਿੰਦੇ ਹਨ।ਪਦ ਅਰਥ ਸੰਘਾਰਾ = ਵਿਆਪਦੇ ਹਨ।
SikhNet (Spanish)Si uno decide desfrutar de las delicias de este mundo, uno será destruido por el dolor y el placer.
ਮੋਟਾ ਨਾਉ ਧਰਾਈਐ; ਗਲਿ ਅਉਗਣ ਭਾਰਾ ॥
mottaa naau dharaaeeai; gal aaugan bhaaraa | Ang 1009
Sant Singh KhalsaAdopting a name of greatness, one strings heavy sins around his neck.
Manmohan SinghAssuming big Name, heinous sins cling to the mortal's neck.
Manmohan Singh (Punjabi)ਵਡਾ ਨਾਮ ਇਖ਼ਤਿਆਰ ਕਰਨ ਦੁਆਰਾ, ਬੱਜਰ ਪਾਪ ਪ੍ਰਾਣੀ ਦੇ ਗਲ ਨੂੰ ਚਿਮੜਦੇ ਹਨ।
Fareedkot Teekaਵੱਡਾ ਨਾਮ ਧਰਾਇ ਲਈਏ, ਔਗੁਨ ਕਰੀਏ, ਤੋ ਗਲ ਮੇਂ ਭਾਰਾ ਫਾਹਾ ਪੜਤਾ ਹੈ॥
Prof. Sahib Singhਜੇ (ਦੁਨੀਆ ਦੇ ਵਡੱਪਣ ਦੇ ਕਾਰਨ ਆਪਣਾ) ਵੱਡਾ ਨਾਮ ਭੀ ਰਖਾ ਲਈਏ, ਤਾਂ ਭੀ ਸਗੋਂ ਗਲ ਵਿਚ ਔਗੁਣਾਂ ਦੇ ਭਾਰ ਬੱਝ ਪੈਂਦੇ ਹਨ (ਜਿਨ੍ਹਾਂ ਕਰਕੇ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਦਾ ਹੀ ਹੈ)।ਪਦ ਅਰਥ ਮੋਟਾ = ਵੱਡਾ। ਗਲਿ = ਗਲ ਵਿਚ।
SikhNet (Spanish)Sí, si uno ha tratado de darse a conocer como un ser grandioso, cargará el collar del error.
ਮਾਣਸ ਦਾਤਿ. ਨ ਹੋਵਈ; ਤੂ ਦਾਤਾ ਸਾਰਾ ॥੭॥
maanas daat. na hovee; too daataa saaraa |7| Ang 1009
Sant Singh KhalsaMankind cannot give gifts; You alone are the Giver of everything. ||7||
Manmohan SinghMan is potent to give no gifts. Thou alone are the Beneficient Lord of everything.
Manmohan Singh (Punjabi)ਆਦਮੀ ਕੋਈ ਬਖ਼ਸ਼ੀਸ਼ ਦੇਣ ਜੋਗਾ ਨਹੀਂ। ਹਰ ਵਸਤੂ ਦਾ ਕੇਵਲ ਤੂੰ ਹੀ ਦਾਤਾਰ ਸੁਆਮੀ ਹੈਂ।
Fareedkot Teekaਮਾਨੁਖ ਸੇ ਤੌ ਕੋਈ ਦਾਤ ਨਹੀਂ ਹੋ ਸਕਤੀ ਅਰੁ ਮਨ ਬਾਂਛਤ ਕਾ ਸਾਰਾ ਸਰਬ ਪ੍ਰਕਾਰ ਕਾ ਦਾਤਾ ਤੂੰ ਹੀ ਹੈਂ॥੭॥
Prof. Sahib Singhਹੇ ਪ੍ਰਭੂ! ਤੂੰ ਵੱਡਾ ਦਾਤਾ ਹੈਂ (ਸਭ ਦਾਤਾਂ ਦੇਂਦਾ ਹੈਂ), ਪਰ ਤੇਰੀਆਂ (ਮਾਇਕ) ਦਾਤਾਂ ਨਾਲ ਮਨੁੱਖਾਂ ਦੀ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ ॥੭॥ਪਦ ਅਰਥ ਸਾਰਾ = ਸ੍ਰੇਸ਼ਟ ॥੭॥
SikhNet (Spanish)Oh Dios, el ser humano no le puede hacer favores a otro, sólo Tú eres nuestro Dios Inmaculado y Bondadoso.(7)
ਅਗਮ ਅਗੋਚਰੁ ਤੂ ਧਣੀ; ਅਵਿਗਤੁ ਅਪਾਰਾ ॥
agam agochar too dhanee; avigat apaaraa | Ang 1009
Sant Singh KhalsaYou are inaccessible and unfathomable; O Lord, You are imperishable and infinite.
Manmohan SinghThou O Master, are Unapproachable, Imperishable and infinite.
Manmohan Singh (Punjabi)ਤੂੰ ਹੇ ਮਾਲਕ! ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚਰਾ, ਅਬਿਨਾਸ਼ੀ ਅਤੇ ਬੇਅੰਤ ਹੈਂ।
Fareedkot Teekaਮਨ ਸੇ ਅਗਮ ਹੈਂ ਪੁਨਾ ਇੰਦ੍ਰੀਓਂ ਸੇ ਅਵਿਸੇ ਹੈਂ ਤਥਾ ਤੂੰ ਸਭ ਕਾ ਧਨੀ ਹੈਂ। ਐ ਤੇਰੀ ਗਤੀ ਕੋਈ ਨਹੀਂ ਪਾਇ ਸਕਤਾ, ਇਸੀ ਸੇ ਤੂੰ ਅਪਾਰ ਕਹੀਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਗਮ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ, ਤੂੰ ਸਭ ਪਦਾਰਥਾਂ ਦਾ ਮਾਲਕ ਹੈਂ, ਤੂੰ ਅਦ੍ਰਿਸ਼ਟ ਹੈਂ, ਤੂੰ ਬੇਅੰਤ ਹੈਂ।ਪਦ ਅਰਥ ਅਗਮ = ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਧਣੀ = ਮਾਲਕ। ਅਵਿਗਤੁ = {अव्यत्तत्र्} ਅਦ੍ਰਿਸ਼ਟ। ਅਪਾਰਾ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ।
SikhNet (Spanish)Oh Señor, Insondable, Imperceptible y Eterno eres Tú.
ਗੁਰਸਬਦੀ ਦਰੁ ਜੋਈਐ; ਮੁਕਤੇ ਭੰਡਾਰਾ ॥
gurasabadee dar joeeai; mukate bhanddaaraa | Ang 1009
Sant Singh KhalsaThrough the Word of the Guru's Shabad, seeking at the Lord's Door, one finds the treasure of liberation.
Manmohan SinghSearching the Lord's door, by Guru's instruction, the mortal comes upon the treasure of salvation.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਬੂਹੇ ਨੂੰ ਭਾਲਣ ਨਾਲ ਇਨਸਾਨ ਮੋਖ਼ਸ਼ ਦੇ ਖ਼ਜਾਨੇ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਤੇਰੇ ਕੋ (ਦਰੁ) ਅੰਦਰ ਹੀ ਦੇਖੀਤਾ ਹੈ। ਤੂੰ ਕੈਸਾ ਹੈਂ? (ਮੁਕਤੇ) ਬਹੁਤੇ ਸੁਖੋਂ ਕਾ ਭੰਡਾਰਾ ਹੈਂ॥
Prof. Sahib Singhਜੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰਾ ਦਰਵਾਜ਼ਾ ਭਾਲੀਏ ਤਾਂ (ਤੇਰੇ ਦਰ ਤੋਂ ਨਾਮ ਦਾ ਉਹ) ਖ਼ਜ਼ਾਨਾ ਮਿਲਦਾ ਹੈ ਜੋ (ਮਾਇਆ ਦੇ ਮੋਹ ਵਲੋਂ) ਖ਼ਲਾਸੀ ਦੇਂਦਾ ਹੈ।ਪਦ ਅਰਥ ਦਰੁ = ਦਰਵਾਜ਼ਾ। ਜੋਈਐ = ਢੂੰਢੀਏ। ਮੁਕਤੇ = ਵਿਕਾਰਾਂ ਤੋਂ ਖ਼ਲਾਸੀ।
SikhNet (Spanish)Sí, si uno busca en la Puerta del Señor a través de la Palabra del Shabd del Guru, uno encuentra el Tesoro del Naam, el Nombre del Señor, que lo libera.
ਨਾਨਕ. ਮੇਲੁ ਨ ਚੂਕਈ; ਸਾਚੇ ਵਾਪਾਰਾ ॥੮॥੧॥
naanak. mel na chookee; saache vaapaaraa |8|1| Ang 1009
Sant Singh KhalsaO Nanak, this union is not broken, if one deals in the merchandise of Truth. ||8||1||
Manmohan SinghNanak, by dealing in the True Name, man's union with the Lord breaks not.
Manmohan Singh (Punjabi)ਨਾਨਕ ਸੱਚੇ ਨਾਮ ਦਾ ਵਣਜ ਕਰਨ ਦੁਆਰਾ ਸੁਆਮੀ ਨਾਲੋਂ ਇਨਸਾਨ ਦਾ ਮਲਾਮ ਟੁਟਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਾਚੇ ਨਾਮ ਕਾ ਬ੍ਯਾਪਾਰ ਕੀਆ ਹੈ, ਤਿਨ ਕਾ ਹੇ ਪਰਮੇਸਰ! ਤੇਰੇ ਸੇ ਮੇਲ ਨਹੀਂ ਚੂਕਤਾ ਅਰਥਾਤ ਦੂਰ ਨਹੀਂ ਹੋਤਾ॥੮॥੧॥
Prof. Sahib Singhਹੇ ਨਾਨਕ! (ਨਾਮ ਦਾ ਵਪਾਰ) ਸਦਾ-ਥਿਰ ਰਹਿਣ ਵਾਲਾ ਵਪਾਰ ਹੈ (ਇਸ ਵਪਾਰ ਦੀ ਬਰਕਤਿ ਨਾਲ ਜੀਵ-ਵਣਜਾਰੇ ਦਾ ਪਰਮਾਤਮਾ-ਸ਼ਾਹ ਨਾਲੋਂ ਕਦੇ) ਮਿਲਾਪ ਮੁੱਕਦਾ ਨਹੀਂ ॥੮॥੧॥ਪਦ ਅਰਥ ਚੂਕਈ = ਮੁੱਕਦਾ ॥੮॥੧॥
SikhNet (Spanish)Dice Nanak, si uno comercia con la Verdad, Irrompible se vuelve la Unión de uno con Dios.(8-1)