ੴ

ਸਿੱਖਬਾਣੀ · SikhBani

Ang 1008

Sri Guru Granth Sahib · Raag Maaroo · 5 shabads, 37 lines
Translations
Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਵੈਦੋ ਨ ਵਾਈ. ਭੈਣੋ ਨ ਭਾਈ; ਏਕੋ ਸਹਾਈ ਰਾਮੁ ਹੇ ॥੧॥

vaido na vaaee. bhaino na bhaaee; eko sahaaee raam he |1|

Sant Singh KhalsaThe One Lord alone is our help and support; neither physician nor friend, nor sister nor brother can be this. ||1||
Manmohan SinghThe Lord alone is the mortal's succourer. It is neither the physician, nor the well-wisher, nor his sister nor brother.
Manmohan Singh (Punjabi)ਇੱਕ ਪ੍ਰਭੂ ਹੀ ਪ੍ਰਾਣੀ ਦਾ ਸਹਾਇਕ ਹੈ। ਨਾਂ ਕੋਈ ਹਕੀਮ ਹੈ, ਨਾਂ ਸ਼ੁਭਚਿੰਤਕ, ਨਾਂ ਉਸ ਦੀ ਭੈਣ ਨਾਂ ਹੀ ਵੀਰ।
Fareedkot Teekaਵਾਈ ਰੋਗੁ ਸੁਦਾਉ ਜੋ ਜਨਮ ਮਰਨ ਰੂਪ ਹੈ, ਤਿਸ ਤੇ ਰਖਨੇ ਵਾਲਾ ਵੈਦ ਕੋਈ ਨਹੀਂ ਹੈ। ਔ ਭੈਨ ਭਾਈ ਭੀ ਨਹੀਂ ਸਹਾਈ ਹੋਤੇ, ਏਕ ਰਾਮ ਹੀ ਸਹਾਈ ਹੈ; ਵਾ ਵੈ ਜੋ ਰਾਮ ਹੈ (ਦੋ ਨ ਵਾਈ) ਦੁਨੀਆਂ ਵਾਲਾ ਏਕ ਓਹੀ ਸਹਾਈ ਜੀਵ ਕਾ ਹੈ, ਹੋਰ ਭੈਣ ਭਾਈ ਸਹਾਈ ਕੋਈ ਨਹੀਂ ਹੈ॥੧॥
Prof. Sahib Singh(ਦੁੱਖ-ਦਰਦ ਦੇ ਵੇਲੇ) ਸਿਰਫ਼ ਇਕ ਪਰਮਾਤਮਾ ਹੀ ਮਦਦ ਕਰਨ ਵਾਲਾ ਹੁੰਦਾ ਹੈ। ਨਾਹ ਕੋਈ ਵੈਦ ਨਾਹ ਕਿਸੇ ਵੈਦ ਦੀ ਦਵਾਈ; ਨਾਹ ਕੋਈ ਭੈਣ ਨਾਹ ਕੋਈ ਭਰਾ-ਕੋਈ ਭੀ ਮਦਦ ਕਰਨ ਜੋਗਾ ਨਹੀਂ ਹੁੰਦਾ ॥੧॥

ਪਦ ਅਰਥ ਵੈਦੋ = ਵੈਦ, ਹਕੀਮ। ਵੈਦੋ ਨ ਵਾਈ = ਨਾਹ ਕੋਈ ਵੈਦ ਤੇ ਨਾਹ ਕਿਸੇ ਵੈਦ ਦੀ ਦਵਾਈ। ਵਾਈ = ਦਵਾਈ। ਸਹਾਈ = ਮਦਦ ਕਰਨ ਵਾਲਾ ॥੧॥

SikhNet (Spanish)El Señor es nuestra Única Ayuda y Soporte, no lo son ni nuestros hermanos, ni nuestras hermanas, tampoco el médico puede serlo. (1)

ਕੀਤਾ ਜਿਸੋ ਹੋਵੈ, ਪਾਪਾਂ ਮਲੋ ਧੋਵੈ; ਸੋ ਸਿਮਰਹੁ. ਪਰਧਾਨੁ ਹੇ ॥੨॥

keetaa jiso hovai, paapaan malo dhovai; so simarahu. paradhaan he |2|

Sant Singh KhalsaHis actions alone come to pass; He washes off the filth of sins. Meditate in remembrance on that Supreme Lord. ||2||
Manmohan SinghO man, meditate thou on that Supreme Lord, whose doings come to pass and who washes off the filth of sins.
Manmohan Singh (Punjabi)ਹੇ ਬੰਦੇ! ਤੂੰ ਉਸ ਸ੍ਰੋਮਣੀ ਸਾਹਿਬ ਦਾ ਆਰਾਧਨ ਕਰ, ਜਿਸ ਦੇ ਕੀਤਿਆਂ ਸਭ ਕੁਛ ਹੁੰਦਾ ਹੈ ਅਤੇ ਜੋ ਕਸਮਲਾਂ ਦੀ ਮਲੀਣਤਾ ਨੂੰ ਧੋ ਸੁਟਦਾ ਹੈ।
Fareedkot Teekaਜਿਸ ਕਾ ਕੀਤਾ ਹੂਆ ਹੋਤਾ ਹੈ ਔ ਜਿਸ ਕਾ ਨਾਮ ਪਾਪੋਂ ਰੂਪ ਮਲ ਕੋ ਧੋਵਤਾ ਹੈ, ਸੋ ਐਸਾ ਜੋ (ਪਰਧਾਨੁ) ਮੁਖ ਹੈ ਤਿਸ ਕੋ ਸਿਮਰੋ॥੨॥
Prof. Sahib Singhਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਜਿਸ ਦਾ ਕੀਤਾ ਹਰੇਕ ਕੰਮ (ਜਗਤ ਵਿਚ) ਹੋ ਰਿਹਾ ਹੈ, ਜੋ (ਜੀਵਾਂ ਦੇ) ਪਾਪਾਂ ਦੀ ਮੈਲ ਧੋਂਦਾ ਹੈ। ਉਹ ਪਰਮਾਤਮਾ ਹੀ (ਜਗਤ ਵਿਚ) ਸ਼ਿਰੋਮਣੀ ਹੈ ॥੨॥

ਪਦ ਅਰਥ ਜਿਸੋ = ਜਿਸੁ, ਜਿਸ ਦਾ। ਮਲੋ = ਮਲੁ, ਮੈਲ। ਪਰਧਾਨੁ = ਸ਼ਿਰੋਮਣੀ ॥੨॥

SikhNet (Spanish)Contémplalo entonces, al Ser Supremo, Cuyo Hacer siempre ocurre y Quien nos purifica de todas nuestras faltas.(2)

ਘਟਿ ਘਟੇ ਵਾਸੀ. ਸਰਬ ਨਿਵਾਸੀ; ਅਸਥਿਰੁ ਜਾ ਕਾ ਥਾਨੁ ਹੇ ॥੩॥

ghatt ghatte vaasee. sarab nivaasee; asathir jaa kaa thaan he |3|

Sant Singh KhalsaHe abides in each and every heart, and dwells in all; His seat and place are eternal. ||3||
Manmohan SinghWho abides in all the hearts and dwells amongst all and eternal is whose sear;
Manmohan Singh (Punjabi)ਜੋ ਸਾਰੀਆਂ ਦਿਲਾਂ ਅੰਦਰ ਰਹਿੰਦਾ ਹੈ ਤੇ ਸਾਰਿਆ ਅੰਦਰ ਵਸਦਾ ਹੈ ਅਤੇ ਅਬਿਨਾਸੀ ਹੈ ਜਿਸ ਦਾ ਟਿਕਾਣਾ।
Fareedkot Teekaਅੰਤਰ ਘਟੋਂ ਘਟੋਂ ਮੇਂ ਵਸਣੇ ਵਾਲਾ ਹੈ ਔ ਬਾਹਰ ਭੀ ਸਰਬ ਸਥਾਨੋਂ ਮੇਂ ਨਵਾਸੁ ਕਰ ਰਹਾ ਹੈ, ਪੁਨਾ ਜਿਸ ਕਾ ਸਥਾਨ ਅਸਥਿਰ ਹੈ॥੩॥
Prof. Sahib Singh(ਉਸ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਆਸਣ ਸਦਾ ਅਡੋਲ ਰਹਿਣ ਵਾਲਾ ਹੈ, ਜੋ ਹਰੇਕ ਸਰੀਰ ਵਿਚ ਵੱਸਦਾ ਹੈ, ਜੋ ਸਭ ਜੀਵਾਂ ਵਿਚ ਨਿਵਾਸ ਰੱਖਣ ਵਾਲਾ ਹੈ ॥੩॥

ਪਦ ਅਰਥ ਘਟਿ ਘਟੇ = ਘਟਿ ਘਟਿ, ਹਰੇਕ ਸਰੀਰ ਵਿਚ। ਵਾਸੀ = ਵੱਸਣ ਵਾਲਾ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਥਾਨੁ = ਥਾਂ, ਟਿਕਾਣਾ ॥੩॥

SikhNet (Spanish)Sí, Aquél que habita en todos los corazones y Cuyo Recinto es Eterno.(3)

ਆਵੈ ਨ ਜਾਵੈ. ਸੰਗੇ ਸਮਾਵੈ; ਪੂਰਨ ਜਾ ਕਾ ਕਾਮੁ ਹੇ ॥੪॥

aavai na jaavai. sange samaavai; pooran jaa kaa kaam he |4|

Sant Singh KhalsaHe does not come or go, and He is always with us. His actions are perfect. ||4||
Manmohan SinghWho comes and goes not and never lives with us and perfect are whose deeds.
Manmohan Singh (Punjabi)ਜੋ ਆਉਂਦਾ ਤੇ ਜਾਂਦਾ ਨਹੀਂ ਤੇ ਸਦਾ ਸਾਡੇ ਨਾਲ ਰਹਿੰਦਾ ਹੈ ਅਤੇ ਮੁਕੰਮਲ ਹਨ ਜਿਸ ਦੇ ਕੰਮ।
Fareedkot Teekaਨਾ ਕਹੀਂ ਆਵਤਾ ਹੈ ਨਾ ਜਾਤਾ ਹੈ, ਸਰਬ ਕੇ ਸੰਗ ਸਮਾਵਤਾ ਹੈ ਔ ਜੋ ਕਾਮ ਹੈ, ਸੋ ਸਭ ਜਿਸ ਕਾ ਪੂਰਣ ਹੈ, ਭਾਵ ਜਿਸ ਕੇ ਕੀਏ ਮੇਂ ਊਨਤਾ ਨਹੀਂ ਰਹਿਤੀ ਹੈ॥੪॥
Prof. Sahib Singh(ਉਸੇ ਪਰਮਾਤਮਾ ਦਾ ਹੀ ਸਿਮਰਨ ਕਰੋ) ਜਿਸ ਦਾ ਹਰੇਕ ਕੰਮ ਮੁਕੰਮਲ (ਅਭੁੱਲ) ਹੈ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ, ਪਰ ਹਰੇਕ ਜੀਵ ਦੇ ਨਾਲ ਗੁਪਤ ਵੱਸਦਾ ਹੈ ॥੪॥

ਪਦ ਅਰਥ ਆਵੈ ਨ ਜਾਵੈ = ਨਾਹ ਜੰਮਦਾ ਹੈ ਨਾਹ ਮਰਦਾ ਹੈ। ਸੰਗੇ = (ਹਰੇਕ ਦੇ) ਨਾਲ ਹੀ। ਸਮਾਵੈ = ਗੁਪਤ ਵੱਸਦਾ ਹੈ। ਪੂਰਨ = ਮੁਕੰਮਲ, ਅਭੁੱਲ। ਕਾਮੁ = ਕੰਮ ॥੪॥

SikhNet (Spanish)Él vive siempre con nosotros, no va ni viene, Perfecto es Su Hacer.(4)

ਭਗਤ ਜਨਾ ਕਾ ਰਾਖਣਹਾਰਾ ॥

bhagat janaa kaa raakhanahaaraa |

Sant Singh KhalsaHe is the Savior and the Protector of His devotees.
Manmohan SinghThe Lord is the Saviour of His saints.
Manmohan Singh (Punjabi)ਸੁਆਮੀ ਆਪਣੇ ਸੰਤਾਂ ਦੀ ਰੰਖਿਆ ਕਰਨ ਵਾਲਾ ਹੈ।
Fareedkot Teekaਭਗਤ ਜਨਾ ਕਾ ਤੋ ਰਾਖਨੇਹਾਰਾ ਹੈ॥
Prof. Sahib Singhਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ,
SikhNet (Spanish)Sí, Él es el Único Refugio de Sus Devotos

ਸੰਤ ਜੀਵਹਿ; ਜਪਿ ਪ੍ਰਾਨ ਅਧਾਰਾ ॥

sant jeeveh; jap praan adhaaraa |

Sant Singh KhalsaThe Saints live by meditating on God, the support of the breath of life.
Manmohan SinghThe Pious persons live by remembering God, the support of life.
Manmohan Singh (Punjabi)ਪਵਿੱਤਰ ਪੁਰਸ਼ ਜਿੰਦ ਜਾਨ ਦੇ ਆਸਰੇ ਵਾਹਿਗੁਰੂ ਦਾ ਸਿਮਰਨ ਕਰਕੇ ਜੀਉਂਦੇ ਹਨ।
Fareedkot Teekaਐਸੇ ਪ੍ਰਾਨੋਂ ਕੇ ਆਸਰੇ ਕੋ ਜਪ ਕੇ ਸੰਤ ਜੀਵਤੇ ਹੈਂ।
Prof. Sahib Singhਉਹ ਹਰੇਕ ਦੇ ਪ੍ਰਾਣਾਂ ਦਾ ਆਸਰਾ ਹੈ। ਸੰਤ ਜਨ (ਉਸ ਦਾ ਨਾਮ) ਜਪ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ।

ਪਦ ਅਰਥ ਜੀਵਹਿ = {ਬਹੁ-ਵਚਨ} ਜੀਊਂਦੇ ਹਨ। ਜਪਿ = ਜਪ ਕੇ। ਪ੍ਰਾਨ ਅਧਾਰਾ = ਜਿੰਦ ਦਾ ਆਸਰਾ।

SikhNet (Spanish)y es lo Principal en la respiración vital del Santo,

ਕਰਨ ਕਾਰਨ ਸਮਰਥੁ ਸੁਆਮੀ; ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥

karan kaaran samarath suaamee; naanak tis kurabaan he |5|2|32|

Sant Singh KhalsaThe Almighty Lord and Master is the Cause of causes; Nanak is a sacrifice to Him. ||5||2||32||
Manmohan SinghThe Lord is Omnipotent to do all the deeds. Nanak is a sacrifice unto Him.
Manmohan Singh (Punjabi)ਪ੍ਰਭੂ ਸਾਰਿਆ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਨਾਨਕ ਉਸ ਉਤੋਂ ਬਲਿਹਾਰਨੇ ਵੰਝਦਾ ਹੈ।
Fareedkot Teekaਸਭ ਬ੍ਰਹਮਾਦਿ ਕਾਰਣੋਂ ਕੇ ਕਰਣੇ ਕੋ ਸਾਮਰਥ ਸ੍ਵਾਮੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਪਰ ਕੁਰਬਾਨ ਜਾਤੇ ਹੈਂ॥੫॥੨॥੩੨॥☬ਗੁਰੂ ਤੇਗ ਬਹਾਦਰ ਸਾਹਿਬ ਜੀ ਉਦਾਹਰਣੋਂ ਸਹਿਤ ਨਾਮ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਉਹ ਪਰਮਾਤਮਾ ਇਸ ਜਗਤ-ਰਚਨਾ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਭ ਦਾ ਖਸਮ ਹੈ। ਨਾਨਕ (ਸਦਾ) ਉਸ ਤੋਂ ਸਦਕੇ ਜਾਂਦਾ ਹੈ ॥੫॥੨॥੩੨॥

ਪਦ ਅਰਥ ਕਰਨ ਕਾਰਨ = ਜਗਤ ਦਾ ਮੂਲ {ਕਰਨ = ਸ੍ਰਿਸ਼ਟੀ}। ਸਮਰਥੁ = ਸਭ ਤਾਕਤਾਂ ਦਾ ਮਾਲਕ। ਤਿਸੁ = ਉਸ ਤੋਂ। ਕੁਰਬਾਨੁ = ਸਦਕੇ। ਹੇ = ਹੈ ॥੫॥੨॥੩੨॥

* ਵੇਰਵਾ: ਮਾਰੂ ਰਾਗ ਵਿਚ 'ਮਹਲਾ ੫' ਦੇ ੩੨ ਸ਼ਬਦ ਹਨ। 'ਮਹਲਾ ੩' ਦੇ ੫ ਸ਼ਬਦ ਅਤੇ 'ਮਹਲਾ ੪' ਦੇ ੮ ਸ਼ਬਦ ਹਨ। ਗੁਰੂ ਨਾਨਕ ਦੇਵ ਜੀ ਦੇ ੧੨ ਸ਼ਬਦ ਹਨ। ਕੁੱਲ ਵੇਰਵਾ ਇਉਂ ਹੈ: ਮਹਲਾ ੧ = ੧੨। ਮਹਲਾ ੩ = ੫। ਮਹਲਾ ੪ = ੮। ਮਹਲਾ ੫ = ੩੨। ਜੋੜ = ੫੭।

SikhNet (Spanish)pues Él es nuestro Dios Todopoderoso, el Hacedor y la Causa, y así Nanak ofrece su ser en sacrificio a Él. (5-2-32)

Open this shabad →

Shabad Guru Tegh Bahadur Ji Raag Maaroo

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਾਰੂ ਮਹਲਾ ੯ ॥

maaroo mahalaa 9 |

Sant Singh KhalsaMaaroo, Ninth Mehl:
Manmohan SinghMaru 9th Guru.
Manmohan Singh (Punjabi)ਮਾਰੂ ਨੌਵੀਂ ਪਾਤਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Maru, Mejl Guru Teg Bajadur, Noveno Canal Divino.

ਹਰਿ ਕੋ ਨਾਮੁ; ਸਦਾ ਸੁਖਦਾਈ ॥

har ko naam; sadaa sukhadaaee |

Sant Singh KhalsaThe Name of the Lord is forever the Giver of peace.
Manmohan SinghPeace-giving ever is the Lord's Name.
Manmohan Singh (Punjabi)ਸਦੀਵ ਹੀ ਆਰਾਮ-ਬਖਸ਼ਣਹਾਰ ਹੈ ਸੁਆਮੀ ਦਾ ਨਾਮ।
Fareedkot Teekaਹਰਿ ਨਾਮ ਸਦੀਵ ਸੁਖੋਂ ਕੇ ਦੇਣੇਹਾਰਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ,

ਪਦ ਅਰਥ ਕੋ = ਦਾ। ਸੁਖਦਾਈ = ਆਤਮਕ ਆਨੰਦ ਦੇਣ ਵਾਲਾ ਹੈ।

SikhNet (Spanish)Dador de Éxtasis es para siempre el Nombre del Señor.

ਜਾ ਕਉ ਸਿਮਰਿ. ਅਜਾਮਲੁ ਉਧਰਿਓ; ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥

jaa kau simar. ajaamal udhario; ganikaa hoo gat paaee |1| rahaau |

Sant Singh KhalsaMeditating in remembrance on it, Ajaamal was saved, and Ganika the prostitute was emancipated. ||1||Pause||
Manmohan SinghMeditating on which Ajamal was saved and the courtesan obtained emancipation. Pause.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਰ ਉੱਤਰ ਗਿਆ ਅਤੇ ਵੇਸਵਾ ਨੂੰ ਮੋਖਸ਼ ਪਰਾਪਤ ਹੋ ਗਈ। ਠਹਿਰਾਉ।
Fareedkot Teekaਜਿਸ ਕੋ ਸਿਮਰ ਕੇ ਅਜਾਮਲ ਉਧਰ ਗਿਆ ਹੈ ਪੁਨਾ ਵੇਸਿਆ ਨੇ ਭੀ ਗਤ ਪਾਈ ਹੈ॥੧॥ ਰਹਾਉ ॥☬ਮਿਥਲਾ ਪੁਰੀ ਅਰ ਜਿਸ ਕੋ ਸਾਧੂਓਂ ਨੇ ਤੋਤਾ ਦੀਆ ਥਾ, ਅਰ ਏਕ ਵੇਸ ਨੇ ਰੰਗ ਨਾਥ ਜੀ ਕੋ ਮੁਕਟ ਪਹਿਰਾਇਆ ਹੈ, ਏਹੁ ਸਭ ਪ੍ਰਸੰਗ ਪ੍ਰਸਿਧ ਹੈ॥
Prof. Sahib Singhਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ, (ਇਸ ਨਾਮ ਨੂੰ ਸਿਮਰ ਕੇ) ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ॥੧॥ ਰਹਾਉ ॥

ਪਦ ਅਰਥ ਕਉ = ਨੂੰ। ਸਿਮਰਿ = ਸਿਮਰ ਕੇ। ਅਜਾਮਲੁ = {ਇਸ ਨੇ ਇਕ ਮਹਾਤਮਾ ਦੇ ਕਹੇ ਆਪਣੇ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ ਸੀ। 'ਨਾਰਾਇਣ, ਨਾਰਾਇਣ' ਆਖਦਿਆਂ ਸਚ-ਮੁਚ 'ਨਾਰਾਇਣ-ਪਰਮਾਤਮਾ' ਨਾਲ ਇਸ ਦਾ ਪਿਆਰ ਬਣ ਗਿਆ}। ਉਧਰਿਓ = ਵਿਕਾਰਾਂ ਤੋਂ ਬਚ ਗਿਆ। ਗਨਿਕਾ = ਵੇਸਵਾ (ਤੋਤੇ ਨੂੰ 'ਰਾਮ ਨਾਮ' ਪੜ੍ਹਾਂਦਿਆਂ ਇਸ ਦੀ ਆਪਣੀ ਲਿਵ ਭੀ ਪਰਮਾਤਮਾ ਵਿਚ ਲੱਗ ਗਈ}। ਹੂ = ਭੀ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)Contemplándolo, Ayamal fue emancipado y Ganika obtuvo el Estado Supremo de Éxtasis.(1-Pausa)

ਪੰਚਾਲੀ ਕਉ. ਰਾਜ ਸਭਾ ਮਹਿ; ਰਾਮ ਨਾਮ ਸੁਧਿ ਆਈ ॥

panchaalee kau. raaj sabhaa meh; raam naam sudh aaee |

Sant Singh KhalsaDropadi the princess of Panchaala remembered the Lord's Name in the royal court.
Manmohan SinghDaropadi, the Princess of the King of Panchal remembered the Lord's Name in the royal court.
Manmohan Singh (Punjabi)ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਪ੍ਰਭੂ ਦੇ ਨਾਮ ਨੂੰ ਯਾਦ ਕੀਤਾ।
Fareedkot Teekaਪੰਚਾਲ ਦੇਸ ਕੇ ਰਾਜੇ ਕੀ ਪੁਤ੍ਰੀ ਹੋਨੇ ਤੇ ਦ੍ਰੋਪਦੀ ਕਾ ਨਾਮ⁽¹⁾ ਪੰਚਾਲੀ ਲਿਖਾ ਹੈ। ਦ੍ਰੋਪਦੀ ਕੋ ਦੁਰਯੋਧਨ ਰਾਜਾ ਕੀ ਸਭਾ ਮੇਂ ਰਾਮ ਨਾਮ ਕੀ ਜਬ ਸੁਧ ਆਈ॥
Prof. Sahib Singhਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ,

ਪਦ ਅਰਥ ਪੰਚਾਲੀ = ਪੰਚਾਲ ਦੇਸ ਦੀ ਰਾਜ-ਕੁਮਾਰੀ, ਦ੍ਰੋਪਦੀ। ਰਾਜ ਸਭਾ ਮਹਿ = ਰਾਜ-ਸਭਾ ਵਿਚ, ਦੁਰਯੋਧਨ ਦੇ ਦਰਬਾਰ ਵਿਚ। ਸੁਧਿ = ਸੂਝ। ਰਾਮ ਨਾਮ ਸੁਧਿ = ਪਰਮਾਤਮਾ ਦੇ ਨਾਮ ਦਾ ਧਿਆਨ {ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜੋ "ਹਾ ਹਾ ਕ੍ਰਿਸ਼ਨ ਕਰੈ" ਲਿਖਿਆ ਹੈ, ਉਹ ਆਮ ਪਰਚਲਤ ਕਹਾਣੀ ਦਾ ਹਵਾਲਾ ਹੈ। ਉਹਨਾਂ ਦਾ ਆਪਣਾ ਸਿੱਧਾਂਤ ਅਖ਼ੀਰ ਤੇ ਹੈ ਕਿ "ਨਾਥੁ ਅਨਾਥਾਂ ਬਾਣ ਧੁਰਾਂ ਦੀ"}।

SikhNet (Spanish)Daropadi, princesa de Panchala, recordó el Nombre de Dios en la corte real de Duriodhan

ਤਾ ਕੋ ਦੂਖੁ ਹਰਿਓ. ਕਰੁਣਾ ਮੈ; ਅਪਨੀ ਪੈਜ ਬਢਾਈ ॥੧॥

taa ko dookh hario. karunaa mai; apanee paij badtaaee |1|

Sant Singh KhalsaThe Lord, the embodiment of mercy, removed her suffering; thus His own glory was increased. ||1||
Manmohan SinghGod, the Embodiment of mercy, removed her suffering and enhanced His own glory.
Manmohan Singh (Punjabi)ਰਹਿਮਤ ਦੇ ਸ਼ਰੂਪ ਵਾਹਿਗੁਰੂ ਨੇ ਉਸ ਦਾ ਦੁਖੜਾ ਦੂਰ ਕਰ ਦਿੱਤਾ ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ।
Fareedkot Teeka(ਕਰੁਣਾ ਮੈ) ਭਗਵੰਤ ਨੇ ਤਬ ਹੀ ਤਿਸ ਕਾ ਦੂਖ ਹਰਿਓ ਔ ਅਪਨੀ (ਪੈਜ) ਪ੍ਰਤਗ੍ਯਾ ਬਢਾਈ ਹੈ ॥੧॥
Prof. Sahib Singhਤੇ, ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ ॥੧॥

ਪਦ ਅਰਥ ਕੋ = ਦਾ। ਹਰਿਓ = ਦੂਰ ਕੀਤਾ। ਕਰੁਣਾਮੈ = {ਕਰੁਣਾ = ਤਰਸ} ਤਰਸ-ਰਰੂਪ ਪਰਮਾਤਮਾ। ਪੈਜ = ਇੱਜ਼ਤ, ਨਾਮਣਾ ॥੧॥

SikhNet (Spanish)y mira, el Señor Compasivo la liberó de sus aflicciones y le hizo manifiesta Su Propia Gloria. (1)

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ; ਤਾ ਕਉ ਭਇਓ ਸਹਾਈ ॥

jih nar jas kirapaa nidh gaaeo; taa kau bheo sahaaee |

Sant Singh KhalsaThat man, who sings the Praise of the Lord, the treasure of mercy, has the help and support of the Lord.
Manmohan SinghThe man, who hymns the praise of God, the Treasure of compassion; Him the Lord succours.
Manmohan Singh (Punjabi)ਜਿਹੜਾ ਬੰਦ, ਮਿਹਰ ਦੇ ਖਜ਼ਾਨੇ, ਵਾਹਿਗੁਰੂ, ਦੀ ਕੀਰਤੀ ਗਾਇਨ ਕਰਦਾ ਹੈ, ਉਸ ਦੀ ਸੁਆਮੀ ਸਹਾਇਤਾ ਕਰਦਾ ਹੈ।
Fareedkot Teekaਜਿਸ ਪੁਰਸ ਨੇ ਕ੍ਰਿਪਾ ਸਮੁੰਦ੍ਰ ਪਰਮੇਸ੍ਵਰ ਕਾ ਜਸੁ ਗਾਇਆ ਹੈ ਤਿਸ ਕਾ ਸਹਾਇਕ ਹੂਆ ਹੈ॥
Prof. Sahib Singhਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ।

ਪਦ ਅਰਥ ਜਿਹ ਨਰ = ਜਿਨ੍ਹਾਂ ਬੰਦਿਆਂ ਨੇ। ਕਿਰਪਾ ਨਿਧਿ ਜਸੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ। ਸਹਾਈ = ਮਦਦਗਾਰ।

SikhNet (Spanish)Aquél que canta la Alabanza del Señor, a él, el Señor le provee de Soporte.

ਕਹੁ ਨਾਨਕ. ਮੈ ਇਹੀ ਭਰੋਸੈ; ਗਹੀ ਆਨਿ ਸਰਨਾਈ ॥੨॥੧॥

kahu naanak. mai ihee bharosai; gahee aan saranaaee |2|1|

Sant Singh KhalsaSays Nanak, I have come to rely on this. I seek the Sanctuary of the Lord. ||2||1||
Manmohan SinghSays Nanak, relying on this, I have come and sought the Lord's protection.
Manmohan Singh (Punjabi)?????।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂਨੇ ਤੋ (ਇਹੀ) ਇਸੀ ਭਰੋਸੇ ਪਰ (ਆਨਿ) ਆਇ ਕਰ ਕੇ ਸਰਣ (ਗਹੀ) ਪਕੜੀ ਹੈ॥੨॥੧॥
Prof. Sahib Singhਨਾਨਕ ਆਖਦਾ ਹੈ- ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ ॥੨॥੧॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਇਹੀ ਭਰੋਸੈ = ਇਸੇ ਭਰੋਸੇ ਤੇ। ਗਹੀ = ਫੜੀ। ਆਨਿ = ਆ ਕੇ ॥੨॥੧॥

SikhNet (Spanish)Dice Nanak, creyendo en esto, yo mismo he llegado hasta el Refugio del Señor. (2-1)

Open this shabad →

Shabad Guru Tegh Bahadur Ji Raag Maaroo

ਮਾਰੂ ਮਹਲਾ ੯ ॥

maaroo mahalaa 9 |

Sant Singh KhalsaMaaroo, Ninth Mehl:
Manmohan SinghMaru 9th Guru.
Manmohan Singh (Punjabi)ਮਾਰੂ ਨੌਵੀਂ ਪਾਤਿਸ਼ਾਹੀ।
SikhNet (Spanish)Maru, Mejl Guru Teg Bajadur, Noveno Canal Divino.

ਅਬ ਮੈ; ਕਹਾ ਕਰਉ. ਰੀ ਮਾਈ ॥

ab mai; kahaa krau. ree maaee |

Sant Singh KhalsaWhat should I do now, O mother?
Manmohan SinghWhat should I do now, O mother?
Manmohan Singh (Punjabi)ਮੈਂ ਹੁਣ ਕੀ ਕਰਾਂ, ਹੇ ਮਾਤਾ?
Fareedkot Teekaਹੇ ਭਾਈ! ਅਬ ਮੈਂ ਕਿਆ ਕਰੋਂ॥
Prof. Sahib Singhਹੇ ਮਾਂ! (ਵੇਲਾ ਵਿਹਾ ਜਾਣ ਤੇ) ਹੁਣ ਮੈਂ ਕੀਹ ਕਰ ਸਕਦਾ ਹਾਂ? (ਭਾਵ, ਵੇਲਾ ਵਿਹਾ ਜਾਣ ਤੇ ਮਨੁੱਖ ਕੁਝ ਭੀ ਨਹੀਂ ਕਰ ਸਕਦਾ)।

ਪਦ ਅਰਥ ਅਬ = ਹੁਣ, ਜਵਾਨੀ ਦਾ ਸਮਾ ਲੰਘਾ ਕੇ। ਕਹਾ = ਕੀਹ? ਕਰਉ = ਕਰਉਂ, ਮੈਂ ਕਰਾਂ। ਰੀ ਮਾਈ = ਹੇ ਮਾਂ! {ਲਫ਼ਜ਼ 'ਰੀ' ਇਸਤ੍ਰੀ ਲਿੰਗ ਹੈ, 'ਰੇ' ਪੁਲਿੰਗ। "ਕਹਤ ਕਬੀਰ ਸੁਨਹੁ ਰੇ ਲੋਈ" ਵਿਚ 'ਰੇ' ਪੁਲਿੰਗ ਹੈ। ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}।

SikhNet (Spanish)¿Qué puedo hacer ahora, oh madre?, pues mi vida la he desperdiciado en el vicio

ਸਗਲ ਜਨਮੁ. ਬਿਖਿਅਨ ਸਿਉ ਖੋਇਆ; ਸਿਮਰਿਓ ਨਾਹਿ. ਕਨੑਾਈ ॥੧॥ ਰਹਾਉ ॥

sagal janam. bikhian siau khoeaa; simario naeh. kanaaee |1| rahaau |

Sant Singh KhalsaI have wasted my whole life in sin and corruption; I never remembered the Lord. ||1||Pause||
Manmohan SinghThe whole life I have lost in sins and have not remembered my Lord ever. Pause.
Manmohan Singh (Punjabi)ਸਾਰਾ ਜੀਵਨ ਮੈਂ ਪਾਪਾਂ ਵਿੱਚ ਗੁਆ ਦਿੱਤਾ ਹੈ ਅਤੇ ਕਦੇ ਭੀ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਠਹਿਰਾਉ।
Fareedkot Teekaਸਗਲ ਜਨਮ ਤੌ ਮੈਨੇ ਬਿਸਿਓਂ ਸੇ ਲਗ ਕੇ ਖੋਇ ਦੀਆ ਹੈ, (ਕਨ੍ਹ੍ਹਾਈ) ਕਨ੍ਹਈਆ ਕ੍ਰਿਸਨ, ਭਾਵ ਪਰਮੇਸੁਰ ਸਿਮਰਿਆ ਨਹੀਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਤੇ, ਪਰਮਾਤਮਾ ਦਾ ਸਿਮਰਨ ਕਦੇ ਭੀ ਨਾਹ ਕੀਤਾ (ਉਹ ਸਮਾ ਖੁੰਝ ਜਾਣ ਤੇ ਫਿਰ ਕੁਝ ਨਹੀਂ ਕਰ ਸਕਦਾ) ॥੧॥ ਰਹਾਉ ॥

ਪਦ ਅਰਥ ਸਗਲ = ਸਾਰਾ। ਬਿਖਿਅਨ ਸਿਉ = ਵਿਸ਼ੇ-ਵਿਕਾਰਾਂ ਨਾਲ। ਕਨ੍ਹ੍ਹਾਈ = ਕਨ੍ਹਈਆ, ਪਰਮਾਤਮਾ ॥੧॥ ਰਹਾਉ ॥

SikhNet (Spanish)y no he habitado para nada en Dios.(1-Pausa)

ਕਾਲ ਫਾਸ ਜਬ ਗਰ ਮਹਿ ਮੇਲੀ; ਤਿਹ ਸੁਧਿ ਸਭ ਬਿਸਰਾਈ ॥

kaal faas jab gar meh melee; tih sudh sabh bisaraaee |

Sant Singh KhalsaWhen Death places the noose around my neck, then I lose all my senses.
Manmohan SinghWhen Death casts its noose round my neck; it makes me lose all my senses.
Manmohan Singh (Punjabi)ਜਦ ਮੌਤ ਆਪਣੀ ਫਾਹੀ ਮੇਰੀ ਗਰਦਨ ਦੁਆਲੇ ਪਾਉਂਦੀ ਹੈ; ਉਸ ਨਾਲ ਮੇਰੇ ਸਾਰੇ ਹੋਸ਼ ਹਵਾਸ ਬਾਖਤਾ ਹੋ ਜਾਂਦੇ ਹਨ।
Fareedkot Teekaਜਬ ਕਾਲ ਨੇ ਗਲ ਕੇ ਬੀਚ ਫਾਹੀ (ਮੇਲੀ) ਪਾਈ ਤਬ ਤਿਸ ਨੇ ਸਭ ਗ੍ਯਾਤ ਬਿਸਰਾਇ ਦੀਨੀ ਹੈ, ਫੇਰ ਜੀਵ ਐਸੇ ਕਹਿਤਾ ਹੈ॥
Prof. Sahib Singhਹੇ ਮਾਂ! ਜਦੋਂ ਜਮਰਾਜ (ਮਨੁੱਖ ਦੇ) ਗਲ ਵਿਚ ਮੌਤ ਦੀ ਫਾਹੀ ਪਾ ਦੇਂਦਾ ਹੈ, ਤਦੋਂ ਉਹ ਉਸ ਦੀ ਸਾਰੀ ਸੁਧ-ਬੁਧ ਭੁਲਾ ਦੇਂਦਾ ਹੈ।

ਪਦ ਅਰਥ ਫਾਸ = ਫਾਹੀ। ਕਾਲ = ਮੌਤ। ਗਰ ਮਹਿ = ਗਲ ਵਿਚ। ਮੇਲੀ = ਪਾ ਦਿੱਤੀ। ਤਿਹ = ਉਸ ਦੀ। ਸੁਧਿ = ਹੋਸ਼। ਬਿਸਰਾਈ = ਭੁਲਾ ਦਿੱਤੀ।

SikhNet (Spanish)Ahora, cuando Yama, el emisario de la muerte, ha puesto su dogal sobre mi cuello, he perdido todo sentido del ser,

ਰਾਮ ਨਾਮ ਬਿਨੁ ਯਾ ਸੰਕਟ ਮਹਿ; ਕੋ ਅਬ ਹੋਤ ਸਹਾਈ ॥੧॥

raam naam bin yaa sankatt meh; ko ab hot sahaaee |1|

Sant Singh KhalsaNow, in this disaster, other than the Name of the Lord, who will be my help and support? ||1||
Manmohan SinghWho else, other than the Name of the Lord, can now be the man's succourer in this calamity?
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ, ਇਸ ਮੁਸੀਬਤ ਵਿੱਚ ਬੰਦੇ ਦਾ ਹੁਣ ਕੌਣ ਮਦਦਗਾਰ ਹੋ ਸਕਦਾ ਹੈ।
Fareedkot Teekaਰਾਮ ਨਾਮ ਸੇ ਬਿਨਾਂ ਇਸ ਸੰਕਟ ਕੇ ਬੀਚ ਕੌਨ ਹੈ, ਜੋ ਅਬ ਮੇਰਾ ਸਹਾਈ ਹੋਵੈ॥੧॥
Prof. Sahib Singhਉਸ ਬਿਪਤਾ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਮਦਦਗਾਰ ਨਹੀਂ ਬਣ ਸਕਦਾ (ਜਮਾਂ ਦੀ ਫਾਹੀ ਤੋਂ, ਆਤਮਕ ਮੌਤ ਤੋਂ ਸਹਿਮ ਤੋਂ ਸਿਰਫ਼ ਹਰਿ-ਨਾਮ ਹੀ ਬਚਾਂਦਾ ਹੈ) ॥੧॥

ਪਦ ਅਰਥ ਯਾ ਸੰਕਟ ਮਹਿ = ਇਸ ਬਿਪਤਾ ਵਿਚ। ਕੋ = ਕੌਣ? ਸਹਾਈ = ਮਦਦਗਾਰ ॥੧॥

SikhNet (Spanish)y fuera del Nombre del Señor, no hay nadie más que me socorra cuando me estoy sintiendo mal.(1)

ਜੋ ਸੰਪਤਿ ਅਪਨੀ ਕਰਿ ਮਾਨੀ; ਛਿਨ ਮਹਿ ਭਈ ਪਰਾਈ ॥

jo sanpat apanee kar maanee; chhin meh bhee paraaee |

Sant Singh KhalsaThat wealth, which he believes to be his own, in an instant, belongs to another.
Manmohan SinghThe wealth, which man deems as his own, in an instant, becomes another's.
Manmohan Singh (Punjabi)ਜਿਹੜੇ ਮਾਲਧਨ ਨੂੰ ਬੰਦਾ ਆਪਣਾ ਨਿੱਜ ਦਾ ਕਰਕੇ ਜਾਣਦਾ ਹੈ, ਇਕ ਮੁਹਤ ਵਿੱਚ ਉਹ ਕਿਸੇ ਹੋਰਸ ਦਾ ਹੋ ਜਾਂਦਾ ਹੈ।
Fareedkot Teekaਜੌਨ ਸੀ ਸੰਪਤਿ ਅਪਨੀ ਕਰ ਕੇ ਮਾਨੀ ਹੂਈ ਥੀ, ਸੋ ਛਿਨ ਮਾਤ੍ਰ ਮੇਂ ਬਿਗਾਨੀ ਹੂਈ ਹੈ॥
Prof. Sahib Singhਹੇ ਮਾਂ! ਜਿਹੜੇ ਧਨ-ਪਦਾਰਥ ਨੂੰ ਮਨੁੱਖ ਸਦਾ ਆਪਣਾ ਸਮਝੀ ਰੱਖਦਾ ਹੈ (ਜਦੋਂ ਮੌਤ ਆਉਂਦੀ ਹੈ, ਉਹ ਧਨ-ਪਦਾਰਥ) ਇਕ ਖਿਨ ਵਿਚ ਬਿਗਾਨਾ ਹੋ ਜਾਂਦਾ ਹੈ।

ਪਦ ਅਰਥ ਸੰਪਤਿ = ਸੰਪੱਤੀ, ਧਨ-ਪਦਾਰਥ। ਕਰਿ ਮਾਨੀ = ਕਰ ਕੇ ਮੰਨੀ ਸੀ, ਸਮਝ ਲਈ ਹੋਈ ਸੀ। ਪਰਾਈ = ਬਿਗਾਨੀ।

SikhNet (Spanish)Las posesiones que pensaba que eran mías, en un momento ya no las podía identificar como mías,

ਕਹੁ ਨਾਨਕ. ਯਹ ਸੋਚ ਰਹੀ ਮਨਿ; ਹਰਿ ਜਸੁ ਕਬਹੂ. ਨ ਗਾਈ ॥੨॥੨॥

kahu naanak. yeh soch rahee man; har jas kabahoo. na gaaee |2|2|

Sant Singh KhalsaSays Nanak, this still really bothers my mind - I never sang the Praises of the Lord. ||2||2||
Manmohan SinghSays Nanak; this anxiety haunts man's mind, that he sang not God's praise ever.
Manmohan Singh (Punjabi)ਗੁਰੂ ਜੀ ਆਖਦੇ ਹਨ ਕਿ ਇਹ ਫਿਕਰ ਬੰਦੇ ਦੇ ਦਿਲ ਵਿੱਚ ਸਦਾ ਲੱਗਾ ਰਹਿੰਦਾ ਹੈ ਕਿ ਉਸ ਨੇ ਕਦੇ ਭੀ ਹਰੀ ਦੀ ਕੀਰਤੀ ਗਾਇਨ ਨਹੀਂ ਕੀਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹਿ ਮਨ ਮੇਂ ਚਿੰਤਾ ਰਹੀ ਹੈ, ਜੋ ਹਰ ਜਸ ਕੇ ਹਮ (ਗਾਈ) ਗਾਵਨੇਹਾਰੇ ਕਬੀ ਨਹੀਂ ਹੂਏ ਹੈਂ॥੨॥੨॥
Prof. Sahib Singhਨਾਨਕ ਆਖਦਾ ਹੈ- ਉਸ ਵੇਲੇ ਮਨੁੱਖ ਦੇ ਮਨ ਵਿਚ ਇਹ ਪਛੁਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਦੇ ਭੀ ਨਾਹ ਕੀਤੀ ॥੨॥੨॥

ਪਦ ਅਰਥ ਸੋਚ = ਪਛੁਤਾਵਾ। ਮਨਿ = ਮਨ ਵਿਚ।੨। ❀ ਨੋਟ: ਭੂਤ ਕਾਲ ਨੂੰ ਵਰਤਮਾਨ ਸਮਝਣਾ ਹੈ, ਇਹ ਹਾਲਤ ਸਦਾ ਹੀ ਹੁੰਦੀ ਰਹਿੰਦੀ ਹੈ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਜਗਤ ਦੀ ਆਮ ਦਸ਼ਾ ਦੱਸ ਰਹੇ ਹਨ ॥੨॥੨॥

SikhNet (Spanish)dice Nanak, ahora me arrepiento de que en el pasado no alabé a mi Dios.(2-2)

Open this shabad →

Shabad Guru Tegh Bahadur Ji Raag Maaroo

ਮਾਰੂ ਮਹਲਾ ੯ ॥

maaroo mahalaa 9 |

Sant Singh KhalsaMaaroo, Ninth Mehl:
Manmohan SinghMaru 9th Guru.
Manmohan Singh (Punjabi)ਮਾਰੂ ਨੌਵੀਂ ਪਾਤਿਸ਼ਾਹੀ।
SikhNet (Spanish)Maru, Mejl Guru Teg Bajadur, Noveno Canal Divino.

ਮਾਈ; ਮੈ ਮਨ ਕੋ ਮਾਨੁ. ਨ ਤਿਆਗਿਓ ॥

maaee; mai man ko maan. na tiaagio |

Sant Singh KhalsaO my mother, I have not renounced the pride of my mind.
Manmohan SinghO my mother, I have not shed the ego of my mind.
Manmohan Singh (Punjabi)ਹੇ ਮੇਰੀ ਮਾਤਾ! ਮੈਂ ਆਪਣੇ ਚਿੱਤ ਦਾ ਹੰਕਾਰ ਨਹੀਂ ਛਡਿਆ।
Fareedkot Teekaਹੇ ਭਾਈ! ਮੈਨੇ ਮਨ ਕਾ ਮਾਨ ਨਹੀਂ ਤਿਆਗਿਆ ਹੈ॥
Prof. Sahib Singhਹੇ ਮਾਂ! (ਜਦੋਂ ਤੋਂ ਮੈਂ ਗੁਰੂ-ਚਰਨਾਂ ਵਿਚ ਪਿਆਰ ਪਾਇਆ ਹੈ, ਤਦੋਂ ਤੋਂ ਮੈਨੂੰ ਪਛੁਤਾਵਾ ਲੱਗਾ ਹੈ ਕਿ) ਮੈਂ ਆਪਣੇ ਮਨ ਦਾ ਅਹੰਕਾਰ ਨਾਹ ਛੱਡਿਆ।

ਪਦ ਅਰਥ ਮਾਈ = ਹੇ ਮਾਂ! ਕੋ = ਦਾ।

SikhNet (Spanish)Oh madre, no he logrado quitar el ego negativo de mi mente, e intoxicado con el vino de Maya,

ਮਾਇਆ ਕੇ ਮਦਿ ਜਨਮੁ ਸਿਰਾਇਓ; ਰਾਮ ਭਜਨਿ. ਨਹੀ ਲਾਗਿਓ ॥੧॥ ਰਹਾਉ ॥

maaeaa ke mad janam siraaeo; raam bhajan. nahee laagio |1| rahaau |

Sant Singh KhalsaI have wasted my life intoxicated with Maya; I have not focused myself in meditation on the Lord. ||1||Pause||
Manmohan SinghI have passed my life in the intoxication of wealth and have not applied. myself to the Lord's meditation. Pause.
Manmohan Singh (Punjabi)ਮੈਂ ਧਨ-ਦੌਲਤ ਦੀ ਖ਼ੁਮਾਰੀ ਅੰਦਰ ਆਪਣਾ ਜੀਵਨ ਬਤੀਤ ਕਰ ਲਿਆ ਹੈ ਅਤੇ ਸੁਆਮੀ ਦੇ ਸਿਮਰਨ ਨਾਲ ਆਪਣੇ ਆਪ ਨੂੰ ਨਹੀਂ ਜੋੜਿਆ। ਠਹਿਰਾਉ।
Fareedkot Teekaਮਾਇਆ ਕੇ ਮਦ ਮੇਂ ਲਾਗ ਕਰ ਮੈਨੇ ਜਨਮ ਬਿਤਾਇਆ ਹੈ ਔ ਰਾਮ ਕੇ ਭਜਨ ਮੇਂ ਨਹੀਂ ਲਾਗਾ ਹੂੰ॥੧॥ ਰਹਾਉ ॥
Prof. Sahib Singhਮਾਇਆ ਦੇ ਨਸ਼ੇ ਵਿਚ ਮੈਂ ਆਪਣੀ ਉਮਰ ਗੁਜ਼ਾਰ ਦਿੱਤੀ, ਤੇ, ਪਰਮਾਤਮਾ ਦੇ ਭਜਨ ਵਿਚ ਮੈਂ ਨਾਹ ਲੱਗਾ ॥੧॥ ਰਹਾਉ ॥

ਪਦ ਅਰਥ ਮਦਿ = ਨਸ਼ੇ ਵਿਚ। ਸਿਰਾਇਓ = ਗੁਜ਼ਾਰਿਆ ॥੧॥ ਰਹਾਉ ॥

SikhNet (Spanish)he desperdiciado mi vida y no he dedicado mi ser al Nombre del Señor. (1-Pausa)

ਜਮ ਕੋ ਡੰਡੁ ਪਰਿਓ ਸਿਰ ਊਪਰਿ; ਤਬ ਸੋਵਤ ਤੈ ਜਾਗਿਓ ॥

jam ko ddandd pario sir aoopar; tab sovat tai jaagio |

Sant Singh KhalsaWhen Death's club falls on my head, then I will be wakened from my sleep.
Manmohan SinghWhen Death's mace shall fall on my head, then alone shall I awake from my slumber.
Manmohan Singh (Punjabi)ਜਦ ਮੌਤ ਦਾ ਡੰਡਾਂ ਮੇਰੇ ਸਿਰ ਉਤੇ ਪਵੇਗਾ ਕੇਵਲ ਤਦ ਹੀ ਨੀਦ ਤੋਂ ਮੇਰੀ ਅੱਖ ਉਘੜੇਗੀ।
Fareedkot Teekaਜਬ ਜੰਮ ਕਾ ਡੰਡਾ ਸਿਰ ਪਰ ਪੜਾ ਤਬ (ਸੋਵਤ) ਸੋਵਣੇ ਸੇ ਜਾਗ੍ਯਾ, ਭਾਵ ਤਬ ਜੀਵ ਪਸਚਾਤਾਪੁ ਕਰਤਾ ਹੈ॥
Prof. Sahib Singh(ਮਨੁੱਖ ਮਾਇਆ ਦੀ ਨੀਂਦ ਵਿਚ ਗ਼ਾਫ਼ਿਲ ਪਿਆ ਰਹਿੰਦਾ ਹੈ) ਜਦੋਂ ਜਮਦੂਤ ਦਾ ਡੰਡਾ (ਇਸ ਦੇ) ਸਿਰ ਉੱਤੇ ਵੱਸਦਾ ਹੈ, ਤਦੋਂ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁੱਤਾ ਹੋਇਆ ਜਾਗਦਾ ਹੈ।

ਪਦ ਅਰਥ ਡੰਡੁ = ਡੰਡਾ। ਪਰਿਓ = ਪਿਆ। ਊਪਰਿ = ਉੱਤੇ। ਸੋਵਤ ਤੈ = ਸੁੱਤੇ ਰਹਿਣ ਤੋਂ।

SikhNet (Spanish)Desperté de mi letargo solamente cuando Yama me pegó con su palo,

ਕਹਾ ਹੋਤ. ਅਬ ਕੈ ਪਛੁਤਾਏ; ਛੂਟਤ ਨਾਹਿਨ ਭਾਗਿਓ ॥੧॥

kahaa hot. ab kai pachhutaae; chhoottat naahin bhaagio |1|

Sant Singh KhalsaBut what good will it do to repent at that time? I cannot escape by running away. ||1||
Manmohan SinghBut what avails it to repent at this time? I can escape not by running.
Manmohan Singh (Punjabi)ਪ੍ਰੰਤੂ ਉਸ ਵੇਲੇ ਪਸਚਾਤਾਪ ਕਰਨ ਦਾ ਕੀ ਲਾਭ ਹੈ? ਮੈਂ ਭੱਜ ਕੇ ਖ਼ਲਾਸੀ ਪਰਾਪਤ ਨਹੀਂ ਕਰ ਸਕਦਾ।
Fareedkot Teekaਤਬ ਜਮਦੂਤ ਕਹਤੇ ਹੈਂ: ਅਬ ਕੇ ਪਛਤਾਏ ਹੂਏ ਕਿਆ ਹੋਤਾ ਹੈ, ਹੇ ਅਭਾਗੇ! ਅਬ ਤੂੰ ਨਹੀਂ ਛੂਟਤਾ ਹੈਂ॥੧॥
Prof. Sahib Singhਪਰ ਉਸ ਵੇਲੇ ਦੇ ਪਛੁਤਾਵੇ ਨਾਲ ਕੁਝ ਸੰਵਰਦਾ ਨਹੀਂ, (ਕਿਉਂਕਿ ਉਸ ਵੇਲੇ ਜਮਾਂ ਪਾਸੋਂ) ਭੱਜਿਆਂ ਖ਼ਲਾਸੀ ਨਹੀਂ ਹੋ ਸਕਦੀ ॥੧॥

ਪਦ ਅਰਥ ਕਹਾ ਹੋਤ = ਕੀਹ ਹੋ ਸਕਦਾ ਹੈ? ਛੂਟਤ ਨਾਹਿਨ ਭਾਗਿਓ = ਭੱਜਿਆਂ (ਜਮ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੧॥

SikhNet (Spanish)y aun el remordimiento en este momento de nada sirvió, porque uno no se puede esconder de su propio ser.(1)

ਇਹ ਚਿੰਤਾ ਉਪਜੀ. ਘਟ ਮਹਿ ਜਬ; ਗੁਰ ਚਰਨਨ ਅਨੁਰਾਗਿਓ ॥

eih chintaa upajee. ghatt meh jab; gur charanan anuraagio |

Sant Singh KhalsaWhen this anxiety arises in the heart, then, one comes to love the Guru's feet.
Manmohan SinghWhen this anxiety wells up in the man's mind, then does he come to love the Guru's feet.
Manmohan Singh (Punjabi)ਜਦ ਇਹ iਫ਼ਕਰ ਬੰਦੇ ਦੇ ਦਿਲ ਵਿੱਚ ਉਤਪੰਨ ਹੋ ਜਾਂਦਾ ਹੈਂ ਤਦ ਉਹ ਗੁਰਾਂ ਦੇ ਪੈਰਾਂ ਨੂੰ ਪਿਆਰ ਕਰਨ ਲਗ ਜਾਂਦਾ ਹੈ।
Fareedkot Teekaਜਬ ਇਹੁ ਚਿੰਤਾ ਰਿਦੇ ਮੇਂ ਉਤਪੰਨ ਹੂਈ ਤਬ ਗੁਰੋਂ ਕੇ ਚਰਨੋਂ ਮੇਂ ਪ੍ਰੇਮ ਯੁਕਤ ਹੂਆ॥
Prof. Sahib Singhਜਦੋਂ ਮਨੁੱਖ ਗੁਰੂ ਦੇ ਚਰਨਾਂ ਵਿਚ ਪਿਆਰ ਪਾਂਦਾ ਹੈ, ਤਦੋਂ ਉਸ ਦੇ ਹਿਰਦੇ ਵਿਚ ਇਹ ਫੁਰਨਾ ਉੱਠਦਾ ਹੈ (ਕਿ ਪ੍ਰਭੂ ਦੇ ਭਜਨ ਤੋਂ ਬਿਨਾ ਉਮਰ ਵਿਅਰਥ ਹੀ ਬੀਤਦੀ ਰਹੀ)।

ਪਦ ਅਰਥ ਉਪਜੀ = ਪੈਦਾ ਹੋਈ। ਘਟ ਮਹਿ = ਹਿਰਦੇ ਵਿਚ। ਅਨੁਰਾਗਿਓ = ਪਿਆਰ ਪਾਇਆ।

SikhNet (Spanish)Este remordimiento creció en mí, después de que con todo mi corazón me enamoré de los Pies del Guru.

ਸੁਫਲੁ ਜਨਮੁ ਨਾਨਕ. ਤਬ ਹੂਆ; ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥

sufal janam naanak. tab hooaa; jau prabh jas meh paagio |2|3|

Sant Singh KhalsaMy life becomes fruitful, O Nanak, only when I am absorbed in the Praises of God. ||2||3||
Manmohan SinghWhen I am absorbed in the Lord's praise, then alone my life becomes profitable, O Nanak.
Manmohan Singh (Punjabi)ਜਦ ਮੈਂ ਸਾਈਂ ਦੀ ਕੀਰਤੀ ਅੰਦਰ ਲੀਨ ਹੁੰਦਾ ਹਾਂ, ਕੇਵਲ ਤਾਂ ਹੀ ਮੇਰਾ ਜੀਵਨ ਲਾਭਦਾਇਕ ਹੁੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਪ੍ਰਭੂ ਕੇ ਜਸ ਮੇਂ ਰੰਗਿਆ ਹੈ ਤਿਸ ਜੀਵ ਕਾ ਜਨਮ ਸਫਲ ਹੂਆ॥੨॥੩॥☬ਨਾਮ ਸੇ ਬਿਨਾਂ ਪਾਖੰਡੀ ਜੋ ਤੀਰਥੋਂ ਮੇਂ ਜਾਤੇ ਹੈਂ ਔ ਪਾਪ ਕਮਾਤੇ ਹੈਂ। ਤਿਨੋਂ ਕੀ ਨਿਖੇਧੀ ਕਰਤੇ ਹੂਏ ਪਰਮੇਸਰ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮਨੁੱਖ ਦੀ ਜ਼ਿੰਦਗੀ ਕਾਮਯਾਬ ਤਦੋਂ ਹੀ ਹੁੰਦੀ ਹੈ ਜਦੋਂ (ਇਹ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜਦਾ ਹੈ ॥੨॥੩॥

ਪਦ ਅਰਥ ਸੁਫਲੁ = ਕਾਮਯਾਬ। ਜਉ = ਜਦੋਂ। ਪ੍ਰਭ ਜਸ ਮਹਿ = ਪ੍ਰਭੂ ਦੇ ਜਸ ਵਿਚ। ਪਾਗਿਓ = (ਮੈਂ) ਪਿਆ ॥੨॥੩॥

SikhNet (Spanish)Mi vida será fructífera, oh, dice Nanak, sólo cuando esté absorto en la Alabanzas del Señor.(2-3)

Open this shabad →

Shabad Guru Nanak Dev Ji Raag Maaroo continues on Ang 1009

ਮਾਰੂ ਅਸਟਪਦੀਆ ਮਹਲਾ ੧ ਘਰੁ ੧ ॥

maaroo asattapadeea mahalaa 1 ghar 1 |

Sant Singh KhalsaMaaroo, Ashtpadheeyaa, First Mehl, First House:
Manmohan SinghMaru Ashatpadis 1st Guru.
Manmohan Singh (Punjabi)ਮਾਰੂ ਅਸ਼ਟਪਦੀਆਂ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Maru, Mejl Guru Nanak, Primer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By true Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਬੇਦ ਪੁਰਾਣ ਕਥੇ ਸੁਣੇ; ਹਾਰੇ ਮੁਨੀ ਅਨੇਕਾ ॥

bed puraan kathe sune; haare munee anekaa |

Sant Singh KhalsaReciting and listening to the Vedas and the Puraanas, countless wise men have grown weary.
Manmohan SinghToo many sages have grown weary of reciting and hearing the Vedas and the Puranas.
Manmohan Singh (Punjabi)ਵੇਦਾਂ ਅਤੇ ਪੁਰਾਨਾਂ ਨੂੰ ਵਾਚ ਅਤੇ ਸੁਣ ਕੇ ਘਣੇਰੇ ਰਿਸ਼ੀ ਹਾਰ ਹੁਟ ਗਏ ਹਨ।
Fareedkot Teekaਨਾਮ ਸੇ ਬਿਨਾਂ ਬੇਦਾਂ ਔ ਪੁਰਾਣੋਂ ਕੋ ਕਥਨ ਕਰਤੇ ਹੂਏ ਪੁਨਾ ਸੁਨਤੇ ਹੂਏ ਅਨੇਕ ਮੁਨੀ ਹਾਰ ਗਏ ਹੈਂ॥
Prof. Sahib Singhਅਨੇਕਾਂ ਰਿਸ਼ੀ ਮੁਨੀ (ਮੋਨਧਾਰੀ) ਵੇਦ ਪੁਰਾਣ (ਆਦਿਕ ਧਰਮ ਪੁਸਤਕਾਂ) ਸੁਣਾ ਸੁਣਾ ਕੇ ਸੁਣ ਸੁਣ ਕੇ ਥੱਕ ਗਏ।

ਪਦ ਅਰਥ ਕਥੇ = ਕਥਿ, ਕਥ ਕੇ, ਸੁਣਾ ਕੇ। ਸੁਣੇ = ਸੁਣਿ, ਸੁਣ ਕੇ। ਹਾਰੇ = ਥੱਕ ਗਏ।

SikhNet (Spanish)Recitando y escuchando los Vedas y los Puranas, miles se han cansado, miles más se han agotado vagando de santuario en santuario

ਅਠਸਠਿ ਤੀਰਥ ਬਹੁ ਘਣਾ; ਭ੍ਰਮਿ ਥਾਕੇ ਭੇਖਾ ॥

atthasatth teerath bahu ghanaa; bhram thaake bhekhaa |

Sant Singh KhalsaSo many in their various religious robes have grown weary, wandering to the sixty-eight sacred shrines of pilgrimage.
Manmohan SinghMyriads of sectarians are tried by wandering at sixty eight places of pilgrimage.
Manmohan Singh (Punjabi)ਕ੍ਰੋੜਾਂ ਹੀ ਸ਼ਪ੍ਰਦਾਈ ਅਠਾਹਟ ਯਾਤ੍ਰਾ ਅਸਥਾਨਾਂ ਤੇ ਰਟਨ ਕਰਦੇ ਹੋਏ ਹੰਭ ਗਏ ਹਨ।
Fareedkot Teekaਅਠਾਹਟੋਂ ਤੀਰਥੋਂ ਮੇਂ ਬਹੁਤ ਭੇਖੋਂ ਕੋ ਧਾਰ ਕੇ ਘਣਾ ਈ ਭ੍ਰਮ ਕੇ ਥਾਕ ਗਏ ਹੈਂ, ਨਾਮ ਜਪੇ ਬਿਨਾਂ ਕੁਛ ਸੁਖ ਨਹੀਂ ਹੂਆ ਹੈ॥
Prof. Sahib Singhਸਭ ਭੇਖਾਂ ਦੇ ਅਨੇਕਾਂ ਸਾਧੂ ਅਠਾਹਠ ਤੀਰਥਾਂ ਤੇ ਭੌਂ ਭੌਂ ਕੇ ਥੱਕ ਗਏ (ਪਰੰਤੂ ਪਰਮਾਤਮਾ ਨੂੰ ਪ੍ਰਸੰਨ ਨਾਹ ਕਰ ਸਕੇ)।

ਪਦ ਅਰਥ ਅਠਸਠਿ = ਅਠਾਹਠ। ਘਣਾ = ਬਹੁਤੇ। ਭ੍ਰਮਿ = ਭੌਂ ਕੇ। ਭੇਖਾ = ਕਈ ਭੇਖਾਂ ਦੇ ਸਾਧੂ।

SikhNet (Spanish)y vistiendo todo tipo de túnicas, pero el Dios Verdadero e Inmaculado es sólo Uno,

ਸਾਚੋ ਸਾਹਿਬੁ ਨਿਰਮਲੋ; ਮਨਿ ਮਾਨੈ ਏਕਾ ॥੧॥

saacho saahib niramalo; man maanai ekaa |1|

Sant Singh KhalsaThe True Lord and Master is immaculate and pure. The mind is satisfied only by the One Lord. ||1||
Manmohan SinghImmaculate is the True Lord. Contemplating the one Lord, the mind is propitiated.
Manmohan Singh (Punjabi)ਪਾਵਨ ਪਵਿੱਤ੍ਰ ਹੈ ਸੱਚਾ ਸੁਆਮੀ। ਇਕ ਸਾਈਂ ਦਾ ਸਿਮਰਨ ਕਰਨ ਦੁਆਰਾ ਮਲ ਪਤੀਜ ਜਾਂਦਾ ਹੈ।
Fareedkot Teekaਸਚਾ ਸਾਹਿਬ ਜੋ ਤੂੰ ਨਿਰਮਲ ਹੈਂ ਏਕ ਨਾਮ ਜਪਨੇ ਸੇ ਹੀ ਤੇਰਾ ਮਨ ਮਾਨਤਾ ਹੈ, ਭਾਵ ਤੂੰ ਭਗਤੀ ਕਰ ਕੇ ਹੀ ਪ੍ਰਸੰਨ ਹੋਤਾ ਹੈਂ॥੧॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪਵਿਤ੍ਰ ਮਾਲਕ ਸਿਰਫ਼ ਮਨ (ਦੀ ਪਵਿਤ੍ਰਤਾ) ਦੀ ਰਾਹੀਂ ਪਤੀਜਦਾ ਹੈ ॥੧॥

ਪਦ ਅਰਥ ਸਾਚੋ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਦੀ ਰਾਹੀਂ। ਏਕਾ = ਕੇਵਲ, ਸਿਰਫ਼ ॥੧॥

SikhNet (Spanish)oh mente ten Fe en tu Dios Único. (1)

ਤੂ ਅਜਰਾਵਰੁ. ਅਮਰੁ ਤੂ; ਸਭ ਚਾਲਣਹਾਰੀ ॥

too ajaraavar. amar too; sabh chaalanahaaree |

Sant Singh KhalsaYou are eternal; You do not grow old. All others pass away.
Manmohan SinghThou are sublime and ages not. Though are eternal when all others pass away
Manmohan Singh (Punjabi)ਤੂੰ ਬਿਰਧ ਨਹੀਂ ਹੁੰਦਾ ਅਤੇ ਸ੍ਰੇਸ਼ਟ ਹੈ। ਅਬਿਨਾਸ਼ੀ ਹੈਂ ਤੂੰ ਅਤੇ ਹੋਰ ਸਾਰੇ ਟੁਰ ਵੰਝਣ ਵਾਲੇ ਹਨ।
Fareedkot Teeka(ਅਜਰ) ਦੇਵਤਿਓਂ ਸੇ ਤੂੰ (ਵਰੁ) ਸ੍ਰੇਸ੍ਟ ਹੈਂ ਪੁਨਾ ਤੂੰ ਅਮਰ ਹੈਂ, ਹੋਰ ਸਭ ਸ੍ਰਿਸ੍ਟੀ ਚਲਣੇ ਹਾਰੀ ਹੈ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਨਾਸਵੰਤ ਹੈ। (ਪਰ) ਤੂੰ ਕਦੇ ਬੁੱਢਾ ਨਹੀਂ ਹੁੰਦਾ, ਤੂੰ ਅੱਤ ਸ੍ਰੇਸ਼ਟ ਹੈਂ, ਤੂੰ ਮੌਤ ਤੋਂ ਰਹਿਤ ਹੈਂ।

ਪਦ ਅਰਥ ਅਜਰਾਵਰੁ = {ਅਜਰ ਅਵਰ}। ਅਜਰ = ਕਦੇ ਬੁੱਢਾ ਨਾਹ ਹੋਣ ਵਾਲਾ। ਅਵਰੁ = {अत्यन्त श्रेष्ठ} ਅੱਤ ਸ੍ਰੇਸ਼ਟ।

SikhNet (Spanish)Eres Eterno, no Envejeces, pero los demás tienen que morir.

ਨਾਮੁ ਰਸਾਇਣੁ ਭਾਇ ਲੈ; ਪਰਹਰਿ ਦੁਖੁ ਭਾਰੀ ॥੧॥ ਰਹਾਉ ॥

naam rasaaein bhaae lai; parahar dukh bhaaree |1| rahaau |

Sant Singh KhalsaOne who lovingly focuses on the Naam, the source of nectar - his pains are taken away. ||1||Pause||
Manmohan SinghHe, who contemplates the Name, the Home of elixir, with love; his intensive agonies are averted. Pause.
Manmohan Singh (Punjabi)ਜੋ ਅੰਮ੍ਰਿਤ ਦੇ ਘਰ ਨਾਮ ਦਾ ਪਿਆਰ ਨਾਲ ਸਿਮਰਨ ਕਰਦਾ ਹੈ, ਉਸ ਦੇ ਪਰਮ ਦੁੱਖੜੇ ਦੂਰ ਹੋ ਜਾਂਦੇ ਹਨ। ਠਹਿਰਾਉ।
Fareedkot Teekaਨਾਮ ਅੰਮ੍ਰਿਤੁ ਜਿਸ ਨੇ ਪ੍ਰੇਮ ਕਰ ਲੀਆ ਹੈ, ਤਿਸ ਨੇ ਜਨਮ ਮਰਨ ਕਾ ਜੋ ਭਾਰੀ ਦੁਖ ਸੀ ਸੋ (ਪਰਹਰਿ) ਤਿਆਗਿਆ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ ਸਾਰੇ ਰਸਾਂ ਦਾ ਸੋਮਾ ਹੈ। ਜੇਹੜਾ ਜੀਵ (ਤੇਰਾ ਨਾਮ) ਪ੍ਰੇਮ ਨਾਲ ਜਪਦਾ ਹੈ, ਉਹ ਆਪਣਾ ਵੱਡੇ ਤੋਂ ਵੱਡਾ ਦੁੱਖ ਦੂਰ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਰਸਾਇਣ = {ਰਸ ਅਯਨੁ} ਰਸਾਂ ਦਾ ਘਰ, ਰਸਾਂ ਦਾ ਸੋਮਾ। ਭਾਇ = ਪ੍ਰੇਮ ਨਾਲ। ਪਰਹਰਿ = ਪਰਹਰੇ, ਦੂਰ ਕਰ ਲੈਂਦਾ ਹੈ ॥੧॥ ਰਹਾਉ ॥

SikhNet (Spanish)Y sin embargo, los sufrimientos de quien se enfoca en el Naam, la Fuente de Néctar, desaparecen. (1-Pausa)

Open this shabad (28 lines, Angs 1008-1009) →

Ang 1008 of 1430