ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਮਾਨੁਖੁ; ਬਿਨੁ ਬੂਝੇ ਬਿਰਥਾ ਆਇਆ ॥
maanukh; bin boojhe birathaa aaeaa |
Sant Singh KhalsaWithout understanding, his coming into the world is useless.
Manmohan SinghWithout knowing the Lord, vain is the man's advent.
Manmohan Singh (Punjabi)ਸਾਈਂ ਜਾਨਣ ਦੇ ਬਾਝੋਂ ਵਿਅਰਥ ਹੇ ਬੰਦੇ ਦਾ ਆਗਮਨ।
Fareedkot Teekaਹੇ ਭਾਈ! ਮਨਮੁਖ ਪੁਰਸ਼ ਸ੍ਵੈ ਸ੍ਵਰੂਪ ਕੇ ਸਮਲੇ ਬਿਨਾਂ ਇਸ ਮਾਨੁਖ ਦੇਹ ਮੇਂ ਵਿਅਰਥ ਹੀ ਆਇਆ ਹੈ॥
Prof. Sahib Singhਹੇ ਭਾਈ! (ਜਨਮ-ਮਨੋਰਥ ਨੂੰ) ਸਮਝਣ ਤੋਂ ਬਿਨਾ ਮਨੁੱਖ (ਜਗਤ ਵਿਚ) ਆਇਆ ਵਿਅਰਥ ਹੀ ਜਾਣੋ।
SikhNet (Spanish)Sin sabiduría la vida del hombre pasa en vano,
ਅਨਿਕ ਸਾਜ ਸੀਗਾਰ ਬਹੁ ਕਰਤਾ; ਜਿਉ ਮਿਰਤਕੁ ਓਢਾਇਆ ॥ ਰਹਾਉ ॥
anik saaj seegaar bahu karataa; jiau miratak odtaaeaa | rahaau |
Sant Singh KhalsaHe puts on various ornaments and many decorations, but it is like dressing a corpse. ||Pause||
Manmohan SinghHe makes various embellishments and many decorations but it is like dressing a corpse. Pause.
Manmohan Singh (Punjabi)ਉਹ ਅਨੇਕਾਂ ਸਜਾਵਟਾ ਅਤੇ ਘਣੇਰੇ ਹਾਰਸ਼ਿੰਗਾਰ ਕਰਦਾ ਹੈ, ਪਰ ਇਹ ਮੁਰਦੇ ਨੂੰ ਕੱਪੜੇ ਪਾਉਣ ਦੀ ਮਾਨਿੰਦ ਹੈ। ਠਹਿਰਾਉ।
Fareedkot Teekaਅਨੇਕ ਪ੍ਰਕਾਰ ਬਸਤ੍ਰ ਭੂਖਨੋਂ ਕੌ ਸਾਜ ਕੇ ਜੋ ਸੀਗਾਰ ਕਰਤਾ ਹੈ, ਸੋ ਐਸੇ ਹੈਂ ਜੈਸੇ ਮਿਰਤਕ ਕੋ ਬਸਤ੍ਰ ਉਢਾਇਆ ਹੈ; ਭਾਵ ਸੇ ਜੈਸੇ ਵਹੁ ਵਿਅਰਥ ਹੋਤਾ ਹੈ, ਤੈਸੇ ਬਿਨ ਸਮਝੇ ਸੀਂਗਾਰ ਕਰਨਾ ਨਿਸਫਲ ਹੈ॥ ਰਹਾਉ ॥
Prof. Sahib Singh(ਜਨਮ-ਮਨੋਰਥ ਦੀ ਸੂਝ ਤੋਂ ਬਿਨਾ ਜੇ ਮਨੁੱਖ ਆਪਣੇ ਸਰੀਰ ਵਾਸਤੇ) ਅਨੇਕਾਂ ਸਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ (ਤਾਂ ਇਉਂ ਹੀ ਹੈ) ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ ਰਹਾਉ॥ਪਦ ਅਰਥ ਸਾਜ ਸੀਗਾਰ = ਸਿੰਗਾਰ ਦੀਆਂ ਬਨਾਵਟਾਂ। ਮਿਰਤਕੁ = ਮੁਰਦਾ ॥ਰਹਾਉ॥
SikhNet (Spanish)y todos sus adornos son los de un cadáver. (Pausa)
ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ; ਇਕਤ੍ਰ ਕਰੀ ਹੈ ਮਾਇਆ ॥
dhaae dhaae kripan sram keeno; ikatr karee hai maaeaa |
Sant Singh KhalsaWith great effort and exertion, the miser works to gather in the riches of Maya.
Manmohan SinghWith utmost efforts, the miser toils and amasses riches.
Manmohan Singh (Punjabi)ਸੂਮ, ਅਧਿਕ ਕੋਸ਼ਿਸ਼ਾਂ ਦੁਆਰਾ, ਦੁੱਖਾਂ ਨਾਲ ਧਨ-ਦੌਲਤ ਜਮ੍ਹਾਂ ਕਰਦਾ ਹੈ।
Fareedkot Teekaਕਿਰਪਨਤਾ ਕੌ ਧਾਰ ਕਰ ਦੌੜ ਦੌੜ ਕੇ ਅਤੀ ਸ੍ਰਮ ਕੀਆ ਅਰਥਾਤ ਕਸਟ ਸਹਾਰ ਕੇ ਮਾਇਆ ਇਕਤ੍ਰ ਕਰੀ ਹੈ॥
Prof. Sahib Singh(ਹੇ ਭਾਈ! ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ,ਪਦ ਅਰਥ ਧਾਇ = ਦੌੜ ਕੇ। ਕ੍ਰਿਪਨ = ਕੰਜੂਸ। ਸ੍ਰਮੁ = ਮੇਹਨਤ।
SikhNet (Spanish)Con todo su esfuerzo el miserable acaricia sus riquezas,
ਦਾਨੁ ਪੁੰਨੁ ਨਹੀ ਸੰਤਨ ਸੇਵਾ; ਕਿਤ ਹੀ ਕਾਜਿ. ਨ ਆਇਆ ॥੧॥
daan pun nahee santan sevaa; kit hee kaaj. na aaeaa |1|
Sant Singh KhalsaHe does not give anything in charity or generosity, and he does not serve the Saints; his wealth does not do him any good at all. ||1||
Manmohan SinghHe gives not alms, ministers not charity and serves not the saints. His wealth avails him not the least.
Manmohan Singh (Punjabi)ਉਹ ਸਖਾਵਤ ਦੀ ਟਹਿਲ ਨਹੀਂ ਕਮਾਉਂਦਾ। ਉਸ ਦੀ ਦੌਲਤ ਉਸ ਦੇ ਕਿਸੇ ਕੰਮ ਨਹੀਂ ਆਉਂਦੀ।
Fareedkot Teekaਤਿਸ ਕੇ ਸਾਥ ਨਾ ਤੌ ਦਾਨ ਪੁੰਨ ਹੀ ਕੀਆ ਔਰ ਨਾ ਸੰਤੋਂ ਕੀ ਸੇਵਾ ਹੀ ਕਰੀ, ਤਾਂ ਤੇ ਇਨ ਸਭ ਕਰਮੋਂ ਬਿਨਾਂ ਵਹੁ ਧਨ ਕਿਸੀ ਕਾਰਜ ਨ ਆਇਆ ਨਿਸਫਲ ਹੀ ਗਇਆ॥੧॥☬ਦ੍ਰਿਸ਼ਟਾਂਤ ਦੇਤੇ ਹੈਂ:
Prof. Sahib Singh(ਪਰ ਉਸ ਮਾਇਆ ਨਾਲ) ਉਹ ਦਾਨ-ਪੁੰਨ ਨਹੀਂ ਕਰਦਾ, ਸੰਤ ਜਨਾਂ ਦੀ ਸੇਵਾ ਭੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਭੀ ਕੰਮ ਨਹੀਂ ਆਉਂਦਾ ॥੧॥ਪਦ ਅਰਥ ਕਿਤ ਹੀ ਕਾਜਿ = ਕਿਸੇ ਭੀ ਕੰਮ ਵਿਚ ॥੧॥
SikhNet (Spanish)pero no da caridad, ni sirve a los Santos y por eso de nada le sirven. (1)
ਕਰਿ ਆਭਰਣ ਸਵਾਰੀ ਸੇਜਾ; ਕਾਮਨਿ ਥਾਟੁ ਬਨਾਇਆ ॥
kar aabharan savaaree sejaa; kaaman thaatt banaaeaa |
Sant Singh KhalsaThe soul-bride puts on her ornaments, embellishes her bed, and fashions decorations.
Manmohan SinghThe woman puts on ornaments, decks her couch and makes great decorations.
Manmohan Singh (Punjabi)ਇਸਤਰੀ, ਗਹਿਣਾ ਗੱਟਾ ਪਾਉਂਦੀ ਹੈ, ਪਲੰਘ ਨੂੰ ਸਜਾਉਂਦੀ ਹੈ, ਅਤੇ ਭਾਰਾ ਠਾਠ ਰਚਦੀ ਹੈ।
Fareedkot Teekaਜੈਸੇ (ਆਭਰਣ) ਭੂਖਨੋਂ ਕੌ ਪਹਰ ਕਰ ਕੇ ਇਸਤ੍ਰੀ ਨੇ ਸਿਹਜਾ ਸਵਾਰੀ ਔ ਕਾਮ ਸੁਖ ਕਾ ਬਣਾਉ ਸਭੀ ਬਨਾਇਆ ਹੈ।
Prof. Sahib Singh(ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਇਸਤ੍ਰੀ ਗਹਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ, (ਸੁੰਦਰਤਾ ਦਾ) ਅਡੰਬਰ ਕਰਦੀ ਹੈ,ਪਦ ਅਰਥ ਆਭਰਣ = ਗਹਣੇ। ਕਾਮਨਿ = ਇਸਤ੍ਰੀ। ਥਾਟੁ = ਬਣਤਰ।
SikhNet (Spanish)La mujer se adorna, se arregla y se acuesta en un bello aposento,
ਸੰਗੁ. ਨ ਪਾਇਓ ਅਪੁਨੇ ਭਰਤੇ; ਪੇਖਿ ਪੇਖਿ ਦੁਖੁ ਪਾਇਆ ॥੨॥
sang. na paaeo apune bharate; pekh pekh dukh paaeaa |2|
Sant Singh KhalsaBut if she does not obtain the company of her Husband Lord, the sight of these decorations only brings her pain. ||2||
Manmohan SinghBut, if she obtains not the company of her husband, she is pained looking at her decorations.
Manmohan Singh (Punjabi)ਪਰ ਜੇ ਉਸ ਨੂੰ ਆਪਣੇ ਕੰਤ ਦਾ ਸੰਜੋਗ ਪ੍ਰਾਪਤ ਨਹੀਂ ਹੁੰਦਾ, ਤਾਂ ਉਹ ਆਪਣੀਆਂ ਸਜਾਵਟਾਂ ਨੂੰ ਵੇਖ ਵੇਖ ਕੇ ਦੁੱਖ ਉਠਾਉਂਦੀ ਹੈ।
Fareedkot Teekaਪਰੰਤੂ ਤਿਸ ਨੇ ਜਬ ਅਪਨੇ ਪਤੀ ਕਾ ਸੰਗ ਨ ਪਾਯਾ, ਭਾਵ ਸੇ ਪਤੀ ਨਾ ਮਿਲਾ, ਤਬ ਉਸ ਥਾਟ ਕੌ ਦੇਖ ਦੇਖ ਕਰ ਕੇ ਤਿਸ ਨੇ ਮਹਾਂ ਦੁਖ ਕੋ ਪਾਇਆ॥੨॥
Prof. Sahib Singhਪਰ ਉਸ ਨੂੰ ਆਪਣੇ ਖਸਮ ਦਾ ਮਿਲਾਪ ਹਾਸਲ ਨਹੀਂ ਹੁੰਦਾ। (ਉਹਨਾਂ ਗਹਣਿਆਂ ਆਦਿ ਨੂੰ) ਵੇਖ ਵੇਖ ਕੇ ਉਸ ਨੂੰ ਸਗੋਂ ਦੁੱਖ ਪ੍ਰਤੀਤ ਹੁੰਦਾ ਹੈ ॥੨॥ਪਦ ਅਰਥ ਸੰਗੁ = ਮਿਲਾਪ। ਪੇਖਿ = ਵੇਖ ਕੇ ॥੨॥
SikhNet (Spanish)pero si su Esposo no la viene a acompañar, con todos sus adornos se pone a llorar. (2)
ਸਾਰੋ ਦਿਨਸੁ ਮਜੂਰੀ ਕਰਤਾ; ਤੁਹੁ ਮੂਸਲਹਿ ਛਰਾਇਆ ॥
saaro dinas majooree karataa; tuhu moosaleh chharaaeaa |
Sant Singh KhalsaThe man works all day long, threshing the husks with the pestle.
Manmohan SinghThe man labours all day long, pounding husks with a pestle.
Manmohan Singh (Punjabi)ਆਦਮੀ ਸਾਰਾ ਦਿਹਾੜਾ ਛਿਲਕੇ ਨੂੰ ਮੋਹਲੇ ਨਾਲ ਛੜਨ ਦੀ ਮਿਹਨਤ ਮੁਸ਼ੱਕਤ ਕਰਦਾ ਹੈ।
Fareedkot Teekaਜੈਸਾ ਸਾਰਾ ਦਿਨ ਮਜੂਰ ਮਜੂਰੀ ਕਰਤਾ ਹੈ ਧਾਨੋਂ ਕੇ ਤੁਹ ਕੋ ਮੂਸਲ ਸੇ ਛੜਨੇ ਕੋ ਆਇਆ ਹੈ। ਭਾਵ ਜੀਵ ਜੋ ਕਛੁ ਕਰਤਾ ਹੈ, ਸੋ ਸੁਖ ਕੀ ਇਛਾ ਕਰ ਕੇ ਕਰਤਾ ਹੈ, ਸੁਖ ਰੂਪ ਪਰਮੇਸ੍ਵਰ ਹੀ ਹੈ। ਤਾਂ ਤੇ ਬਿਨਾਂ ਪਰਮੇਸ੍ਵਰ ਪ੍ਰਾਪਤੀ ਕੇ ਸੁਖ ਨਹੀਂ ਹੋਤਾ ਹੈ, ਇਸ ਵਾਸਤੇ ਸਭ ਕਰਤਵ ਬਿਅਰਥ ਹੋਤੇ ਭਏ ਹੈਂ॥
Prof. Sahib Singh(ਨਾਮ-ਹੀਣ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਮਨੁੱਖ ਸਾਰਾ ਦਿਨ (ਇਹ) ਮਜੂਰੀ ਕਰਦਾ ਹੈ (ਕਿ) ਮੂਹਲੀ ਨਾਲ ਤੁਹ ਹੀ ਛੜਦਾ ਰਹਿੰਦਾ ਹੈ,ਪਦ ਅਰਥ ਮੂਸਲਹਿ = ਮੂਹਲੀ ਨਾਲ।
SikhNet (Spanish)El hombre trabaja todo el día con la trilladora desgranando el trigo,
ਖੇਦੁ ਭਇਓ ਬੇਗਾਰੀ ਨਿਆਈ; ਘਰ ਕੈ ਕਾਮਿ. ਨ ਆਇਆ ॥੩॥
khed bheo begaaree niaaee; ghar kai kaam. na aaeaa |3|
Sant Singh KhalsaHe is depressed, like a forced laborer, and so he is of no use to his own home. ||3||
Manmohan SinghHe, suffers pain like a forced labourer and is of no use to his home.
Manmohan Singh (Punjabi)ਉਹ ਵਗਾਰੀ ਦੀ ਤਰ੍ਹਾਂ ਤਕਲੀਫ ਉਠਾਉਂਦਾ ਹੈ ਅਤੇ ਆਪਣੇ ਘਰ ਦਾ ਕੋਈ ਕੰਮ ਨਹੀਂ ਸੁਆਰਦਾ।
Fareedkot Teekaਪੁਨਾ ਜੈਸੇ ਵਿਗਾਰੀ ਕੋ ਬੋਝਾ ਉਠਾਵਣੇ ਸੇ ਖੇਦ ਹੋਤਾ ਹੈ, ਤੈਸੇ ਹੇ ਭਾਈ! ਜੀਵ ਕੋ ਤਿਸ ਵਿਗਾਰੀ ਕੀ ਨਿਆਈਂ ਖੇਦ ਭਯਾ ਹੈ, ਭਾਵ ਸੇ ਧਨ ਕੋ ਕਸਟ ਸੇ ਸੰਚਨ ਕਰ ਕੇ ਤਿਸ ਕੀ ਰਖ੍ਯਾ ਮੇਂ ਤਤਪਰ ਹੋ ਕੇ ਖੇਦਵਾਨ ਰਹਿਤਾ ਹੈ। ਪਰੰਤੂ ਵਹੁ ਧਨ ਪਰਾਏ ਬੋਝੇ ਵਤ ਘਰ ਕੇ ਕੰਮ ਨ ਆਵਤਾ ਭਯਾ ਅਰਥਾਤ ਪ੍ਰਲੋਕ ਕਾ ਸਾਧਨ ਨ ਹੂਆ ॥੩॥
Prof. Sahib Singh(ਜਾਂ) ਕਿਸੇ ਵਿਗਾਰੀ ਨੂੰ (ਵਿਗਾਰ ਵਿਚ ਨਿਰਾ) ਕਸ਼ਟ ਹੀ ਮਿਲਦਾ ਹੈ। (ਮਜੂਰ ਦੀ ਮਜੂਰੀ ਜਾਂ ਵਿਗਾਰੀ ਦੀ ਵਿਗਾਰ ਵਿਚੋਂ) ਉਹਨਾਂ ਦੇ ਆਪਣੇ ਕੰਮ ਕੁਝ ਭੀ ਨਹੀਂ ਆਉਂਦਾ ॥੩॥ਪਦ ਅਰਥ ਖੇਦੁ = ਦੁੱਖ। ਨਿਆਈ = ਜਿਵੇਂ। ਘਰ ਕੈ ਕਾਮਿ = ਆਪਣੇ ਘਰ ਦੇ ਕੰਮ ਵਿਚ ॥੩॥
SikhNet (Spanish)pero por esforzarse tanto en su labor, de nada sirve en su hogar.(3)
ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ; ਤਿਸੁ ਹਿਰਦੈ ਨਾਮੁ ਵਸਾਇਆ ॥
bheo anugrahu jaa kau prabh ko; tis hiradai naam vasaaeaa |
Sant Singh KhalsaBut when God shows His Mercy and Grace, He implants the Naam, the Name of the Lord, within the heart.
Manmohan SinghHe, on whom is the Lord's grace, within his mind, He implants His Name.
Manmohan Singh (Punjabi)ਜਿਸ ਉਤੇ ਸੁਆਮੀ ਦੀ ਰਹਿਮਤ ਹੈ, ਉਸ ਦਾ ਮਨ ਅੰਦਰ ਸੁਆਮੀ ਆਪਣਾ ਨਾਮ ਟਿਕਾਉਂਦਾ ਹੈ।
Fareedkot Teekaਜਿਸ ਕੋ ਪ੍ਰਭੂ ਕਾ (ਅਨੁਗ੍ਰਾਹ) ਪ੍ਰਸਾਦ ਹੂਆ ਹੈ, ਭਾਵ ਸੇ ਜਿਸ ਪਰ ਪ੍ਰਭੂ ਕ੍ਰਿਪਾਲ ਹੂਆ ਹੈ, ਤਿਸ ਨੇ ਹੀ ਅਪਨੇ ਹਿਰਦੇ ਮੇਂ ਹਰੀ ਕਾ ਨਾਮ ਵਸਾਯਾ ਹੈ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਦੇ ਹਿਰਦੇ ਵਿਚ (ਪਰਮਾਤਮਾ ਆਪਣਾ) ਨਾਮ ਵਸਾਂਦਾ ਹੈ,ਪਦ ਅਰਥ ਅਨੁਗ੍ਰਹੁ = ਕਿਰਪਾ। ਜਾ ਕਉ = ਜਿਸ (ਮਨੁੱਖ) ਉਤੇ। ਕੋ = ਦੀ। ਹਿਰਦੈ = ਹਿਰਦੇ ਵਿਚ।
SikhNet (Spanish)Dice Nanak, aquél que cuenta con la Gracia del Señor,
ਸਾਧਸੰਗਤਿ ਕੈ ਪਾਛੈ ਪਰਿਅਉ; ਜਨ ਨਾਨਕ. ਹਰਿ ਰਸੁ ਪਾਇਆ ॥੪॥੨॥੪॥
saadhasangat kai paachhai pariaau; jan naanak. har ras paaeaa |4|2|4|
Sant Singh KhalsaSearch the Saadh Sangat, the Company of the Holy, O Nanak, and find the sublime essence of the Lord. ||4||2||4||
Manmohan SinghHe searches the society of saints, O slave, Nanak, and obtains Lord's Nectar.
Manmohan Singh (Punjabi)ਉਹ ਸਤਿ ਸੰਗਤ ਦੀ ਭਾਲ ਕਰਦਾ ਹੈ, ਹੇ ਦਾਸ ਨਾਨਕ! ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਸਾਧ ਸੰਗਤ ਕੇ ਪੀਛੇ ਪਾਇਆ ਹੈ ਅਰਥਾਤ ਜਿਸ ਨੇ ਸੰਤਾਂ ਕੀ ਸ਼ਰਣ ਲਈ ਹੈ ਤਿਸ ਨੇ ਹਰੀ ਕਾ ਅਨੰਦ ਪਾਇਆ ਹੈ॥੪॥੨॥੪॥☬ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਉਹ ਮਨੁੱਖ ਸਾਧ ਸੰਗਤਿ ਦੀ ਸਰਨੀ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ ॥੪॥੨॥੪॥ਪਦ ਅਰਥ ਕੈ ਪਾਛੈ = ਦੀ ਸਰਨ ॥੪॥੨॥੪॥
SikhNet (Spanish)su corazón es adornado con el Nombre del Señor. Él sigue el Sendero de los Santos y prueba el Sabor de Dios. (4-2-4)