ਟੋਡੀ ਮਹਲਾ ੫ ॥
ttoddee mahalaa 5 | Ang 712
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਕ੍ਰਿਪਾ ਨਿਧਿ; ਬਸਹੁ ਰਿਦੈ ਹਰਿ ਨੀਤ ॥
kripaa nidh; basahu ridai har neet | Ang 712
Sant Singh KhalsaO Lord, ocean of mercy, please abide forever in my heart.
Manmohan SinghO God, the Ocean, of mercy, abide Thou ever in my mind.
Manmohan Singh (Punjabi)ਹੇ ਮਿਹਰ ਦੇ ਸਮੁੰਦਰ ਵਾਹਿਗੁਰੂ! ਤੂੰ ਸਦਾ ਮੇਰੇ ਮਨ ਅੰਦਰ ਵੱਸ।
Fareedkot Teekaਹੇ ਹਰੀ! ਕ੍ਰਿਪਾ ਕੇ ਨਿਧੀ ਮੇਰੇ ਰਿਦੇ ਮੇਂ ਨਿਤ ਹੀ ਨਿਵਾਸ ਕਰੋ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੇਰੇ ਹਿਰਦੇ ਵਿਚ ਵੱਸਦਾ ਰਹੁ।ਪਦ ਅਰਥ ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਰਿਦੈ = ਹਿਰਦੇ ਵਿਚ। ਨੀਤ = ਨਿੱਤ।
SikhNet (Spanish)Oh Fuente de Misericordia, habita siempre en mi corazón
ਤੈਸੀ ਬੁਧਿ ਕਰਹੁ ਪਰਗਾਸਾ; ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥
taisee budh karahu paragaasaa; laagai prabh sang preet | rahaau | Ang 712
Sant Singh KhalsaPlease awaken such understanding within me, that I may be in love with You, God. ||Pause||
Manmohan SinghEnlighten Thou such intellect in me, that I may bear love with Thee, O Lord. Pause.
Manmohan Singh (Punjabi)ਤੂੰ ਮੇਰੇ ਅੰਦਰ ਐਹੋ ਜੇਹੀ ਮਤ ਪ੍ਰਕਾਸ਼ ਕਰ ਕਿ ਮੇਰੀ ਤੇਰੇ ਨਾਲ ਪ੍ਰੀਤ ਪੈ ਜਾਵੇ, ਹੇ ਸੁਆਮੀ! ਠਹਿਰਾਉ।
Fareedkot Teekaਤੁਸੀ ਬੁਧੀ ਕਾ ਮੇਰੇ ਮੇਂ ਪ੍ਰਕਾਸ ਕਰੋ, ਹੇ ਪ੍ਰਭੂ! ਜਿਸ ਤੇ ਤੇਰੇ ਸਾਥ ਮੇਰੀ ਪ੍ਰੀਤੀ ਲਗ ਜਾਵੈ॥ ਰਹਾਉ ॥
Prof. Sahib Singhਹੇ ਪ੍ਰਭੂ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪ੍ਰੀਤ ਬਣੀ ਰਹੇ ਰਹਾਉ॥ਪਦ ਅਰਥ ਕਰਹੁ ਪਰਗਾਸਾ = ਪਰਗਟ ਕਰੋ। ਸੰਗਿ = ਨਾਲ ॥ਰਹਾਉ॥
SikhNet (Spanish)y despierta esa intuición en mí para que Te comience a amar.(Pausa)
ਦਾਸ ਤੁਮਾਰੇ ਕੀ ਪਾਵਉ ਧੂਰਾ; ਮਸਤਕਿ ਲੇ ਲੇ ਲਾਵਉ ॥
daas tumaare kee paavau dhooraa; masatak le le laavau | Ang 712
Sant Singh KhalsaPlease, bless me with the dust of the feet of Your slaves; I touch it to my forehead.
Manmohan SinghBless me with the dust of Thy slave's feet. Obtaining and gathering it, I shall apply it to my forehead.
Manmohan Singh (Punjabi)ਮੈਨੂੰ ਆਪਣੇ ਸੇਵਕ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ। ਇਸ ਨੂੰ ਪ੍ਰਾਪਤ ਕਰ ਕੇ, ਮੈਂ ਆਪਣੇ ਮੱਥੇ ਉਤੇ ਲਾਵਾਂਗਾ।
Fareedkot Teekaਤੁਮਾਰੇ ਦਾਸ ਜੋ ਸੰਤ ਜਨ ਹੈਂ ਤਿਨੋਂ ਕੇ ਚਰਨੋਂ ਕੀ ਧੂੜੀ ਕੋ ਲੇ ਲੇ ਕਰ ਕੇ ਅਪਨੇ ਮਸਤਕ ਪਰ ਲਗਾਵੋਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸੇਵਕ ਦੀ ਚਰਨ-ਧੂੜ ਪ੍ਰਾਪਤ ਕਰਾਂ, (ਉਹ ਚਰਨ-ਧੂੜ) ਲੈ ਲੈ ਕੇ ਮੈਂ (ਆਪਣੇ) ਮੱਥੇ ਉੱਤੇ ਲਾਂਦਾ ਰਹਾਂ।ਪਦ ਅਰਥ ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਧੂਰਾ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਵਉ = ਲਾਵਉਂ, ਮੈਂ ਲਾਵਾਂ।
SikhNet (Spanish)Oh Dios, bendíceme con el Polvo de los Santos para que me lo unte en mi frente
ਮਹਾ ਪਤਿਤ ਤੇ. ਹੋਤ ਪੁਨੀਤਾ; ਹਰਿ ਕੀਰਤਨ ਗੁਨ ਗਾਵਉ ॥੧॥
mahaa patit te. hot puneetaa; har keeratan gun gaavau |1| Ang 712
Sant Singh KhalsaI was a great sinner, but I have been made pure, singing the Kirtan of the Lord's Glorious Praises. ||1||
Manmohan SinghFrom a supreme sinner, I am rendered pure, by singing God's praises and virtues.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਅਤੇ ਨੇਕੀਆਂ ਦਾ ਗਾਇਨ ਕਰਨ ਦੁਆਰਾ ਮੈਂ ਪਰਮ ਪਾਂਬਰ ਤੋਂ ਪ੍ਰਵਿੱਤਰ ਹੋ ਗਿਆ ਹਾਂ।
Fareedkot Teekaਜਿਨੋਂ ਕਰ ਮਹਾਂ ਪਾਪੀ ਪੁਰਸ ਪਵਿਤ੍ਰ ਹੋਤੇ ਹੈਂ, ਹੇ ਹਰੀ! ਤਿਨੋਂ ਤੇਰੇ ਗੁਣੋਂ ਕੇ ਕੀਰਤਨ ਕੋ ਗਾਵੌ॥੧॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ (ਜਿਸ ਦੀ ਬਰਕਤਿ ਨਾਲ) ਵੱਡੇ ਵੱਡੇ ਵਿਕਾਰੀਆਂ ਤੋਂ ਭੀ ਪਵਿਤ੍ਰ ਹੋ ਜਾਂਦੇ ਹਨ ॥੧॥ਪਦ ਅਰਥ ਪਤਿਤ = ਵਿਕਾਰੀ। ਤੇ = ਤੋਂ। ਹੋਤ = ਹੋ ਜਾਂਦੇ ਹਨ। ਪੁਨੀਤਾ = ਪਵਿਤ੍ਰ। ਗਾਵਉ = ਮੈਂ ਗਾਵਾਂ, ਗਾਵਉਂ ॥੧॥
SikhNet (Spanish)y de ser lo más bajo de lo bajo, me convierta en lo Puro de lo puro y cante siempre Tu Alabanza. (1)
ਆਗਿਆ ਤੁਮਰੀ ਮੀਠੀ ਲਾਗਉ; ਕੀਓ ਤੁਹਾਰੋ ਭਾਵਉ ॥
aagiaa tumaree meetthee laagau; keeo tuhaaro bhaavau | Ang 713
Sant Singh KhalsaYour Will seems so sweet to me; whatever You do, is pleasing to me.
Manmohan SinghThine will seems sweet unto me and whatever Thou doest, pleases me.
Manmohan Singh (Punjabi)ਤੇਰੀ ਰਜ਼ਾ ਮੈਨੂੰ ਮਿੱਠੜੀ ਲਗਦੀ ਹੈ। ਅਤੇ ਜੋ ਵੀ ਤੂੰ ਕਰਦਾ ਹੈ, ਮੈਨੂੰ ਭਾਉਂਦਾ ਹੈ।
Fareedkot Teekaਆਪ ਕੀ ਆਗਿਆ ਮੇਰੇ ਕੋ ਮੀਠੀ ਅਰਥਾਤ ਪਿਆਰੀ ਲਾਗੇ, ਆਪ ਕਾ ਕੀਆ ਹੂਆ ਮੇਰੇ ਕੋ ਭਾਵੈ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ।ਪਦ ਅਰਥ ਆਗਿਆ = ਹੁਕਮ, ਰਜ਼ਾ। ਲਾਗਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਲੱਗੇ। ਭਾਵਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਚੰਗੀ ਲੱਗੇ, ਪਸੰਦ ਆ ਜਾਏ।
SikhNet (Spanish)Tu Voluntad la siento dulce y estoy complacida con lo que haces.
ਜੋ ਤੂ ਦੇਹਿ. ਤਹੀ ਇਹੁ ਤ੍ਰਿਪਤੈ; ਆਨ. ਨ ਕਤਹੂ ਧਾਵਉ ॥੨॥
jo too dehi. tahee ihu tripatai; aan. na katahoo dhaavau |2| Ang 713
Sant Singh KhalsaWhatever You give me, with that I am satisfied; I shall chase after no one else. ||2||
Manmohan SinghWhatever Thou givest, with that, this soul of mine is satiated. I run after no one else.
Manmohan Singh (Punjabi)ਜਿਹੜਾ ਕੁਛ ਤੂੰ ਮੈਨੂੰ ਦਿੰਦਾ ਹੈ, ਉਸੇ ਨਾਲ ਹੀ ਇਹ ਮੇਰੀ ਆਤਮਾ ਰੱਜ ਜਾਂਦੀ ਹੈ। ਮੈਂ ਕਿਸੇ ਹੋਰ ਮਗਰ ਨਹੀਂ ਦੌੜਦਾ।
Fareedkot Teekaਜੋ ਤੂੰ ਦੇਵੈ ਤਿਸੀ ਮੇਂ ਇਹ ਮੇਰਾ ਮਨ ਤ੍ਰਿਪਤ ਹੋਵੈ ਔਰ ਕਿਸੀ ਜਗੈ ਧਾਵੈ ਨਹੀਂ॥੨॥
Prof. Sahib Singhਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ ॥੨॥ਪਦ ਅਰਥ ਤਹੀ = ਉਸੇ ਵਿਚ। ਤ੍ਰਿਪਤੈ = ਰੱਜਿਆ ਰਹੇ। ਆਨ = {अन्य} ਹੋਰ ਹੋਰ ਪਾਸੇ। ਆਨ ਕਤ ਹੂ = ਕਿਸੇ ਹੋਰ ਪਾਸੇ। ਧਾਵਉ = ਧਾਵਉਂ, ਮੈਂ ਦੌੜਾਂ ॥੨॥
SikhNet (Spanish)Estoy contenta con lo que me das y vago tratando de tocar la puerta del otro. (2)
ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ; ਸਗਲ ਰੇਣ ਹੋਇ ਰਹੀਐ ॥
sad hee nikatt jaanau prabh suaamee; sagal ren hoe raheeai | Ang 713
Sant Singh KhalsaI know that my Lord and Master God is always with me; I am the dust of all men's feet.
Manmohan SinghI ever reckon the Lord Master near me and I remain the dust of all men's feet.
Manmohan Singh (Punjabi)ਮੈਂ ਸੁਆਮੀ ਮਾਲਕ ਨੂੰ ਸਦਾ ਆਪਣੇ ਨੇੜੇ ਜਾਣਦਾ ਹਾਂ, ਅਤੇ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋਇਆ ਰਹਿੰਦਾ ਹੈ।
Fareedkot Teekaਹੇ ਪ੍ਰਭੂ ਸੁਆਮੀ! ਮੈਂ ਸਦਾ ਤੇਰੇ ਕੋ ਅਪਨੇ ਨਿਕਟ ਹੀ ਜਾਨਤਾ ਰਹੂੰ ਔਰ ਸੰਪੂਰਨ ਕੀ (ਰੇਣ) ਧੂੜੀ ਰੂਪ ਹਮ ਹੋਏ ਰਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ।ਪਦ ਅਰਥ ਸਦ = ਸਦਾ। ਨਿਕਟਿ = ਨੇੜੇ। ਜਾਨਉ = ਜਾਨਉਂ, ਮੈਂ ਜਾਣਾਂ। ਰੇਣ = ਚਰਨ-ਧੂੜ।
SikhNet (Spanish)Siente a tu Maestro cerca de ti, oh hombre, y siente el polvo bajo los pies de los hombres.
ਸਾਧੂ ਸੰਗਤਿ ਹੋਇ ਪਰਾਪਤਿ; ਤਾ ਪ੍ਰਭੁ ਅਪੁਨਾ ਲਹੀਐ ॥੩॥
saadhoo sangat hoe paraapat; taa prabh apunaa laheeai |3| Ang 713
Sant Singh KhalsaIf I find the Saadh Sangat, the Company of the Holy, I shall obtain God. ||3||
Manmohan SinghIf I meet the society of saints, then shall I obtain my Lord.
Manmohan Singh (Punjabi)ਜੇਕਰ ਮੈਂ ਸਤਿ ਸੰਗਤ ਨਾਲ ਜੁੜ ਜਾਵਾਂ, ਤਦ ਮੈਂ ਆਪਣੇ ਸੁਆਮੀ ਨੂੰ ਪਾ ਲਵਾਂਗਾ।
Fareedkot Teekaਜਬ ਸੰਤੋਂ ਕੀ ਸੰਗਤ ਪ੍ਰਾਪਤਿ ਹੋਵੈ, ਹੇ ਪ੍ਰਭੂ! ਤਬ ਤੇਰੇ ਅਪਨੇ ਆਪ ਕੋ (ਲਹੀਏ) ਪ੍ਰਾਪਤਿ ਹੋਈਏ॥੩॥
Prof. Sahib Singhਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ ॥੩॥ਪਦ ਅਰਥ ਹੋਇ = ਹੋ ਕੇ। ਲਹੀਐ = ਲੱਭ ਸਕੀਦਾ ਹੈ ॥੩॥
SikhNet (Spanish)Únete a la Saad Sangat, la Sociedad de los Santos, para que logres a tu Maestro. (3)
ਸਦਾ ਸਦਾ ਹਮ ਛੋਹਰੇ ਤੁਮਰੇ; ਤੂ ਪ੍ਰਭ ਹਮਰੋ ਮੀਰਾ ॥
sadaa sadaa ham chhohare tumare; too prabh hamaro meeraa | Ang 713
Sant Singh KhalsaForever and ever, I am Your child; You are my God, my King.
Manmohan SinghEver and ever I am Thy child. Thou art my Lord and King.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਮੈਂ ਤੇਰਾ ਬੱਚਾ ਹਾਂ। ਤੂੰ ਮੇਰਾ ਸੁਆਮੀ ਅਤੇ ਪਾਤਿਸ਼ਾਹ ਹੈ।
Fareedkot Teekaਸਰਬ ਸਮੈਂ ਮੇਂ ਹਮ ਤੁਮਾਰੇ (ਛੋਹਰੇ) ਬਾਲਕੇ, ਭਾਵ ਦਾਸ ਹੈਂ, ਤੂੰ ਹਮਾਰਾ ਪ੍ਰਭੂ (ਮੀਰਾ) ਪਾਤਿਸ਼ਾਹ ਰੂਪ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ ਸਾਡਾ ਪਿਉ ਹੈਂ।ਪਦ ਅਰਥ ਛੋਹਰੇ = ਬੱਚੇ। ਹਮਰੋ = ਸਾਡਾ। ਮੀਰਾ = ਮਾਲਕ।
SikhNet (Spanish)Somos para siempre Tus niños, oh Señor; Tú eres nuestro Maestro y nuestro Rey.
ਨਾਨਕ ਬਾਰਿਕ. ਤੁਮ ਮਾਤ ਪਿਤਾ; ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥
naanak baarik. tum maat pitaa; mukh naam tumaaro kheeraa |4|3|5| Ang 713
Sant Singh KhalsaNanak is Your child; You are my mother and father; please, give me Your Name, like milk in my mouth. ||4||3||5||
Manmohan SinghNanak is Thine child and Thou O Lord, art my mother and father, Put thou Thy Name as milk into my mouth.
Manmohan Singh (Punjabi)ਨਾਨਕ ਤੇਰਾ ਬੱਚਾ ਹੈ। ਤੂੰ ਹੇ ਸੁਆਮੀ ਮੇਰੀ ਅੰਮੜੀ ਤੇ ਬਾਬਲ ਹੈ! ਤੂੰ ਆਪਣੇ ਨਾਮ ਦਾ ਦੁੱਧ ਮੇਰੇ ਮੂੰਹ ਵਿੱਚ ਪਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਬਾਲਕ ਹੂੰ ਆਪ ਮਾਤਾ ਪਿਤਾ ਰੂਪ ਹੋ ਔ ਮੁਖ ਮੇਂ ਤੁਮਾਰਾ ਨਾਮ ਰੂਪੀ (ਖੀਰਾ) ਅਸਥਨ ਹੈ, ਭਾਵ ਸੇ ਸਦਾ ਤੇਰਾ ਨਾਮ ਹੀ ਜਪਤਾ ਰਹੂੰ॥੪॥੩॥੫॥
Prof. Sahib Singhਹੇ ਨਾਨਕ! (ਆਖ-ਮੇਹਰ ਕਰ!) ਤੇਰਾ ਨਾਮ ਸਾਡੇ ਮੂੰਹ ਵਿਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿਚ ਦੁੱਧ (ਪਾਂਦੇ ਰਹਿੰਦੇ ਹਨ) ॥੪॥੩॥੫॥ਪਦ ਅਰਥ ਬਾਰਿਕ = ਬਾਲਕ। ਮੁਖਿ = ਮੂੰਹ ਵਿਚ। ਖੀਰਾ = ਦੁੱਧ ॥੪॥੩॥੫॥
SikhNet (Spanish)Nanak es Tu niño, oh Padre, oh Madre, y en su boca está la leche de Tu Nombre.(4-3-5)