ੴ

ਸਿੱਖਬਾਣੀ · SikhBani

ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥

sabh jag fir mai dekhiaa har iko daataa
Guru Amardas Ji ਗੁਰੂ ਅਮਰਦਾਸ ਜੀ · Raag Gujri · Ang 510 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਭੁ ਜਗੁ ਫਿਰਿ. ਮੈ ਦੇਖਿਆ; ਹਰਿ ਇਕੋ ਦਾਤਾ ॥

sabh jag fir. mai dekhiaa; har iko daataa |

Sant Singh KhalsaRoaming over the entire world, I have seen that the Lord is the only Giver.
Manmohan SinghRoaming the whole world through, I have seen God to be the only Giver.
Manmohan Singh (Punjabi)ਸਾਰੇ ਜਹਾਨ ਦਾ ਚੱਕਰ ਕੱਟ ਕੇ, ਮੈਂ ਕੇਵਲ ਵਾਹਿਗੁਰੂ ਨੂੰ ਹੀ ਦਾਤਾਰ ਵੇਖਿਆ ਹੈ।
Fareedkot Teekaਮੈਨੇ ਸਾਰਾ ਸੰਸਾਰ ਫਿਰ ਦੇਖਾ ਹੈ, ਸਭ ਕਾ ਦਾਤਾ ਏਕ ਹਰਿ ਹੀ ਹੈ॥
Prof. Sahib Singhਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ;

ਪਦ ਅਰਥ ਫਿਰਿ = ਭਉਂ ਕੇ।

SikhNet (Spanish)He andado por el mundo entero; hay solamente un Señor Bondadoso. Uno no lo encuentra a través de sus propios esfuerzos,

ਉਪਾਇ ਕਿਤੈ. ਨ ਪਾਈਐ; ਹਰਿ ਕਰਮ ਬਿਧਾਤਾ ॥

aupaae kitai. na paaeeai; har karam bidhaataa |

Sant Singh KhalsaThe Lord cannot be obtained by any device at all; He is the Architect of Karma.
Manmohan SinghBy no device, whatever, God the destiny's scribe can be attained.
Manmohan Singh (Punjabi)ਕਿਸੇ ਭੀ ਢੰਗ ਦੁਆਰਾ ਕਿਸਮਤ ਦਾ ਲਿਖਾਰੀ ਵਾਹਿਗੁਰੂ ਪਾਇਆ ਨਹੀਂ ਜਾ ਸਕਦਾ।
Fareedkot Teekaਜੋ ਐਸਾ ਕਰਮੋਂ ਕਾ (ਬਿਧਾਤਾ) ਫਲ ਪ੍ਰਦਾਤਾ ਹਰੀ ਹੈ, ਸੋ ਕਿਸੀ ਉਪਾਇ ਸੇ ਪਾਯਾ ਨਹੀਂ ਜਾਤਾ॥
Prof. Sahib Singhਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਉਹ ਪ੍ਰਭੂ ਕਿਸੇ ਚਤੁਰਾਈ ਸਿਆਣਪ ਨਾਲ ਨਹੀਂ ਲੱਭਦਾ;

ਪਦ ਅਰਥ ਉਪਾਇ ਕਿਤੈ = ਕਿਸੇ ਢੰਗ ਨਾਲ। ਕਰਮ ਵਿਧਾਤਾ = ਕਰਮਾਂ ਦੀ ਬਿਧ ਬਨਾਣ ਵਾਲਾ, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ।

SikhNet (Spanish)pues el Señor Mismo nos bendice con el fruto de nuestras propias acciones.

ਗੁਰਸਬਦੀ ਹਰਿ ਮਨਿ ਵਸੈ; ਹਰਿ ਸਹਜੇ ਜਾਤਾ ॥

gurasabadee har man vasai; har sahaje jaataa |

Sant Singh KhalsaThrough the Word of the Guru's Shabad, the Lord comes to dwell in the mind, and the Lord is easily revealed within.
Manmohan SinghBy Guru's instruction the Lord God abides in man's mind and is easily revealed unto him.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਸੁਆਮੀ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਨੂੰ ਸੁਖੈਨ ਹੀ ਦਿੱਸ ਆਉਂਦਾ ਹੈ।
Fareedkot Teekaਗੁਰ ਉਪਦੇਸ ਕਰ ਕੇ ਜਿਨ ਕੇ ਮਨ ਮੇਂ ਹਰਿ ਬਸਤਾ ਹੈ ਤਿਨੋਂ ਨੇ (ਸਹਜੇ) ਗ੍ਯਾਨ ਕਰ ਕੇ ਵਾ ਸ੍ਵਭਾਵਕ ਹੀ ਹਰੀ ਸ੍ਵਰੂਪ ਕੋ ਜਾਨਾ ਹੈ॥
Prof. Sahib Singhਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿਚ ਵੱਸਦਾ ਹੈ ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)A través de la Palabra del Shabd del Guru, el Señor llega a habitar en la mente y se nos revela en el interior.

ਅੰਦਰਹੁ ਤ੍ਰਿਸਨਾ ਅਗਨਿ ਬੁਝੀ; ਹਰਿ ਅੰਮ੍ਰਿਤ ਸਰਿ ਨਾਤਾ ॥

andarahu trisanaa agan bujhee; har amrit sar naataa |

Sant Singh KhalsaThe fire of desire within is quenched, and one bathes in the Lord's Pool of Ambrosial Nectar.
Manmohan SinghFrom within him the fire of desire is quenched and he bathes in the God's tank of Nectar.
Manmohan Singh (Punjabi)ਉਸ ਦੇ ਅੰਦਰੋਂ ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਵਾਹਿਗੁਰੂ ਦੇ ਆਬਿ-ਹਿਯਾਤ (ਅੰਮ੍ਰਿਤ) ਦੇ ਤਲਾਅ ਵਿੱਚ ਨਹਾ ਲੈਂਦਾ ਹੈ।
Fareedkot Teekaਅੰਤਸਕਰਨ ਸੇ ਤਿਸ ਕੀ ਤ੍ਰਿਸਨਾ ਅਗਨੀ ਬੁਝ ਗਈ ਹੈ ਅਰ ਹਰਿ ਨਾਮ ਅੰਮ੍ਰਿਤ ਸਰੋਵਰ ਮੇਂ ਤਿਸ ਨੇ ਇਸਨਾਨ ਕੀਆ ਹੈ ਅਰਥਾਤ ਨਾਮ ਜਪ ਕਰ ਕੇ ਸੁਧ ਹੂਆ ਹੈ। ਵਾ ਹਰੀ ਕੇ ਅੰਮ੍ਰਿਤ ਰੂਪ ਸਰੋਵਰ ਸਤਸੰਗ ਮੇਂ ਨ੍ਹਾਯਾ ਹੈ, ਭਾਵ ਨਾਮੁ ਜਪਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ;

ਪਦ ਅਰਥ ਅੰਮ੍ਰਿਤਸਰਿ = ਅੰਮ੍ਰਿਤ ਦੇ ਸਰ ਵਿਚ। ਹਰਿ ਅੰਮ੍ਰਿਤਸਰਿ = ਹਰੀ ਦੇ ਨਾਮ ਅੰਮ੍ਰਿਤ ਦੇ ਸਰੋਵਰ ਵਿਚ।

SikhNet (Spanish)En éste mismo el fuego de la angustia es extinguido y uno se baña en la Laguna de Néctar.

ਵਡੀ ਵਡਿਆਈ ਵਡੇ ਕੀ; ਗੁਰਮੁਖਿ ਬੋਲਾਤਾ ॥੬॥

vaddee vaddiaaee vadde kee; guramukh bolaataa |6|

Sant Singh KhalsaThe great greatness of the great Lord God - the Gurmukh speaks of this. ||6||
Manmohan SinghThe Guru-ward utters forth the great greatness of the great Lord.
Manmohan Singh (Punjabi)ਗੁਰੂ-ਸਮਰਪਨ, ਉਚੇ ਪ੍ਰਭੂ ਦੀ ਉਚੀ ਉਚਤਾ ਨੂੰ ਉਚਾਰਨ ਕਰਦਾ ਹੈ।
Fareedkot Teekaਬਡੇ ਅਕਾਲ ਪੁਰਖ ਕੀ ਵਡਿਆਈ ਬਡੀ ਹੈ ਅਰੁ ਗੁਰਮੁਖ ਜਨ (ਬੋਲਾਤਾ) ਕਹਤਾ ਹੈ, ਭਾਵ ਬਡਿਆਈ ਕਰਤੇ ਹੈਂ॥੬॥☬ਦੇਹ ਅਰ ਜੀਵ ਕਾ ਵਿਜੋਗੁ ਦਿਖਵਤੇ ਹੂਏ ਕਹਤੇ ਹੈਂ:
Prof. Sahib Singhਇਹ ਉਸ ਵੱਡੇ ਦੀ ਵਡਿਆਈ ਹੈ ਕਿ (ਜੀਵ ਪਾਸੋਂ) ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਕਰਾਂਦਾ ਹੈ ॥੬॥

ਪਦ ਅਰਥ ਬੋਲਾਤਾ = ਬੁਲਾਂਦਾ ਹੈ, ਆਪਣੀ ਸਿਫ਼ਤ ਕਰਾਂਦਾ ਹੈ ॥੬॥

SikhNet (Spanish)Gloria sea el Señor de Gloria; es por la Gracia del Guru que el Gurmukj habla así. (6)
Answers quote the Granth verbatim with Ang citations. AI commentary is not Gurbani and not a religious ruling.