ੴ

ਸਿੱਖਬਾਣੀ · SikhBani

ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥

kaaeaa hans kiaa preet hai ji peaa hee chhadd jaae
Guru Amardas Ji ਗੁਰੂ ਅਮਰਦਾਸ ਜੀ · Raag Gujri · Ang 510, 511 · 6 lines
Translations

ਸਲੋਕੁ ਮਃ ੩ ॥

salok mahalaa 3 | Ang 510

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਕਾਇਆ ਹੰਸ. ਕਿਆ ਪ੍ਰੀਤਿ ਹੈ; ਜਿ ਪਇਆ ਹੀ ਛਡਿ ਜਾਇ ॥

kaaeaa hans. kiaa preet hai; ji peaa hee chhadd jaae | Ang 510

Sant Singh KhalsaWhat love is this between the body and soul, which ends when the body falls?
Manmohan SinghWhat love subsists between the body and soul, which leaves the Body when fallen?
Manmohan Singh (Punjabi)ਦੇਹ ਤੇ ਭਉਰ ਦਾ ਕੀ ਪਿਆਰ ਹੈ, ਜਿਹੜਾ ਇਸ ਨੂੰ ਡਿੱਗੀ ਪਈ ਦੇਖ ਕੇ ਟੁਰ ਜਾਂਦਾ ਹੈ?
Fareedkot Teekaਇਸ ਸਰੀਰ ਸੇ ਹੰਸ ਜੀਵ ਕੀ ਕਿਆ ਪ੍ਰੀਤਿ ਹੈ, ਭਾਵ ਕੁਛ ਪ੍ਰੀਤਿ ਨਹੀਂ। ਕ੍ਯੋਂ ਜੋ ਸਰੀਰ ਕੋ ਪੜਿਆ ਹੀ ਛੋੜ ਕਰ ਚਲਾ ਜਾਤਾ ਹੈ॥
Prof. Sahib Singhਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ;

ਪਦ ਅਰਥ ਹੰਸ = ਜੀਵ-ਆਤਮਾ। ਕਿਆ ਪ੍ਰੀਤਿ = ਕਾਹਦੀ ਪ੍ਰੀਤ (ਕੱਚੀ ਪ੍ਰੀਤ)। ਪਇਆ ਹੀ = ਪਈ ਨੂੰ ਹੀ।

SikhNet (Spanish)¿Qué clase de amor hay entre el cuerpo y el Alma que se destruye tan pronto como llega?

ਏਸ ਨੋ ਕੂੜੁ ਬੋਲਿ ਕਿ ਖਵਾਲੀਐ; ਜਿ ਚਲਦਿਆ ਨਾਲਿ. ਨ ਜਾਇ ॥

es no koorr bol ki khavaaleeai; ji chaladiaa naal. na jaae | Ang 510

Sant Singh KhalsaWhy feed it by telling lies? When you leave, it does not go with you.
Manmohan SinghWhy then to feed this body by telling lies, when at the time of departure it goes not with thee?
Manmohan Singh (Punjabi)ਤਾਂ ਇਸ ਦੇਹ ਨੂੰ ਝੂਠ ਬੋਲ ਕੇ ਕਿਉਂ ਖੁਆਈਏ, ਜਦ ਤੁਰਨ ਵੇਲੇ ਇਹ ਤੇਰੇ ਨਾਲ ਨਹੀਂ ਜਾਂਦੀ?
Fareedkot Teekaਜੋ ਚਲਨੇ ਕੇ ਸਮ੍ਯ ਸਾਥ ਹੀ ਨਹੀਂ ਜਾਤਾ ਪੁਨਾ ਇਸ ਸਰੀਰ ਕੋ ਝੂਠ ਬੋਲ ਬੋਲ ਕਰ ਕੇ (ਖਵਾਲੀਐ), ਭਾਵ ਪੁਸਟ ਕਰੀਏ ਹੈ, ਭਾਵ ਪਰਸਪਰ ਦੋਨੋਂ ਕੀ ਪ੍ਰੀਤੀ ਮਿਥ੍ਯਾ ਹੈ॥☬ਜੇ ਕਹੇ ਕਰਮੋਂ ਕਾ ਲੇਖਾ ਕਿਸ ਸੇ ਲੀਆ ਜਾਤਾ ਹੈ?
Prof. Sahib Singhਜਦੋਂ (ਆਖ਼ਰ) ਤੁਰਨ ਵੇਲੇ ਇਹ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ?

ਪਦ ਅਰਥ ਕਿ = ਕੀਹ।

SikhNet (Spanish)¿Por qué alimentar el cuerpo en la falsedad cuando no nos va a acompañar en el más allá?

ਕਾਇਆ ਮਿਟੀ ਅੰਧੁ ਹੈ; ਪਉਣੈ ਪੁਛਹੁ ਜਾਇ ॥

kaaeaa mittee andh hai; paunai puchhahu jaae | Ang 511

Sant Singh KhalsaThe body is merely blind dust; go, and ask the soul.
Manmohan SinghThe body is the blind dust. Go and ask the soul.
Manmohan Singh (Punjabi)ਦੇਹ ਤਾਂ ਅੰਨ੍ਹੀ ਖੇਹ ਹੈ। ਜਾ ਕੇ ਆਤਮਾ ਪਾਸੋਂ ਪੁੱਛ-ਗਿਛ ਕਰੋ।
Fareedkot Teekaਯੇਦ ਦੇਹ ਤੋ ਪੰਚ ਤਤ੍ਵ ਰਚਿਤ ਮ੍ਰਿਤ ਕਾ ਰੂਪ ਅੰਧ, ਭਾਵ ਜੜ ਹੈ। ਧਰਮਰਾਜ ਅਪਨੇ ਦੂਤੋਂ ਸੇ ਕਹਿਤਾ ਹੈ ਤੁਮ ਪਵਨ ਪ੍ਰਾਣ ਪ੍ਰਧਾਨ ਰੂਪ ਜੀਵ ਸੇ ਜਾਇ ਕਰ ਕਰਮੋਂ ਕਾ ਹਿਸਾਬ ਪੂਛਹੁ, ਤਬ ਜੀਵ ਦੂਤੋਂ ਕੇ ਪੂਛਣੇ ਸੇ ਉਤ੍ਰ ਕਹਤਾ ਹੈ॥
Prof. Sahib Singhਸਰੀਰ ਤਾਂ ਗ੍ਯਾਨਹੀਣ ਮਿੱਟੀ ਹੈ, ਆਖ਼ਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ।

ਪਦ ਅਰਥ ਅੰਧੁ = ਗਿਆਨ-ਹੀਣ। ਪਉਣੈ = ਪਉਣ ਨੂੰ, ਜੀਵਾਤਮਾ ਨੂੰ।

SikhNet (Spanish)El cuerpo es el polvo ciego; pregúntale al Alma, el recinto de la chispa de la vida, y ella contestará,

ਹਉ ਤਾ. ਮਾਇਆ ਮੋਹਿਆ; ਫਿਰਿ ਫਿਰਿ ਆਵਾ ਜਾਇ ॥

hau taa. maaeaa mohiaa; fir fir aavaa jaae | Ang 511

Sant Singh KhalsaThe soul answers, "I am enticed by Maya, and so I come and go, again and again."
Manmohan SinghThe soul says "I am allured by mammon, so I come and go again and again".
Manmohan Singh (Punjabi)ਆਤਮਾ ਆਖਦੀ ਹੈ, "ਮੈਨੂੰ ਤਾਂ ਮੋਹਣੀ ਨੇ ਲੁਭਾਇਮਾਨ ਕਰ ਲਿਆ ਹੈ, ਇਸ ਲਈ ਮੈਂ, ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਿੰਦੀ ਹੈ।"
Fareedkot Teekaਮੈਂ ਤੋ ਮਾਇਆ ਕਾ ਮੋਹਿਆ ਹੂਆ ਹੂੰ। ਇਸੀ ਤੇ (ਫਿਰਿ ਫਿਰ), ਭਾਵ ਬਾਰੰਬਾਰ (ਆਵਾ ਜਾਇ), ਭਾਵ ਜਨਮਤਾ ਮਰਤਾ ਹੂੰ॥
Prof. Sahib Singhਮੈਂ ਮਾਇਆ ਦੇ ਮੋਹ ਵਿਚ ਫਸਿਆ ਮੁੜ ਮੁੜ ਜਨਮ ਮਰਨ ਵਿਚ ਪਿਆ ਰਿਹਾ;

ਪਦ ਅਰਥ ਫਿਰਿ ਫਿਰਿ = ਮੁੜ ਮੁੜ। ਆਵਾ ਜਾਇ = ਆਉਂਦਾ ਜਾਂਦਾ ਹਾਂ।

SikhNet (Spanish)“Soy seducida por Maya y así voy y vengo;

ਨਾਨਕ. ਹੁਕਮੁ, ਨ ਜਾਤੋ ਖਸਮ ਕਾ; ਜਿ ਰਹਾ ਸਚਿ ਸਮਾਇ ॥੧॥

naanak. hukam, na jaato khasam kaa; ji rahaa sach samaae |1| Ang 511

Sant Singh KhalsaO Nanak, I do not know my Lord and Master's Command, by which I would merge in the Truth. ||1||
Manmohan SinghNanak, I know not my Lord's order, by which I should have merged into the True Lord.
Manmohan Singh (Punjabi)ਮੈਂ ਆਪਣੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਜਾਣਦੀ, ਜਿਸ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੀਵ ਨੇ ਅਪਨੇ ਸ੍ਵਾਮੀ ਕਾ ਹੁਕਮ ਮੰਨ ਨਹੀਂ ਜਾਨਿਆਂ। ਜੇ ਹੁਕਮ ਮੰਨ ਜਾਨਤਾ ਤੌ ਸਚੇ ਪਤੀ ਸਾਥ (ਸਮਾਇ) ਅਭੇਦ ਹੋ ਰਹਤਾ॥੧॥☬ਕਿਸੀ ਸਿਖ ਨੇ ਯਹ ਪੂਛਾ ਕਿ ਅਚਲ ਧਨ ਕੌਨ ਹੈ ਔ ਕਹਾਂ ਸੇ ਮਿਲਤਾ ਹੈ ਔ ਕਿਸਕੋ ਨਹੀਂ ਮਿਲਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ ॥੧॥

ਪਦ ਅਰਥ ਜਿ = ਜਿਸ ਕਰਕੇ। ਰਹਾ = ਮੈਂ ਰਹਾਂ ॥੧॥

SikhNet (Spanish)í, no conocí la Voluntad del Señor para que pudiera inmergirme en Su Verdad”. (1)
Answers quote the Granth verbatim with Ang citations. AI commentary is not Gurbani and not a religious ruling.