ੴ

ਸਿੱਖਬਾਣੀ · SikhBani

ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥

rain sabaaee jal muee kant na laaeo bhaau
Guru Amardas Ji ਗੁਰੂ ਅਮਰਦਾਸ ਜੀ · Raag Gujri · Ang 510 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਰੈਣਿ ਸਬਾਈ ਜਲਿ ਮੁਈ; ਕੰਤ. ਨ ਲਾਇਓ ਭਾਉ ॥

rain sabaaee jal muee; kant. na laaeo bhaau |

Sant Singh KhalsaShe who does not love her Husband Lord, burns and wastes away all through the night of her life.
Manmohan SinghThe evil wife, who loves not her Spouse, keeps on burning and wasting the whole night.
Manmohan Singh (Punjabi)ਮੰਦੀ ਪਤਨੀ, ਜੋ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ, ਸਾਰੀ ਰਾਤ ਸੜਦੀ ਅਤੇ ਸੱਤਿਆਨਾਸ ਹੁੰਦੀ ਰਹਿੰਦੀ ਹੈ।
Fareedkot Teekaਮਨਮੁਖ ਜੀਵ ਰੂਪ ਇਸਤ੍ਰੀ ਸਾਰੀ ਅਵਸਥਾ ਰੂਪ ਰਾਤ੍ਰੀ ਮੇਂ ਤ੍ਰਿਸਨਾ ਅਗਨੀ ਕਰ ਜਲ ਜਲ ਮਰਤੀ ਰਹੀ ਹੈ, ਪਤੀ ਪਰਮੇਸ੍ਵਰ ਵਿਖੈ ਤਿਸ ਨੇ ਪ੍ਰੇਮੁ ਨਹੀਂ ਲਾਇਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾਹ ਕੀਤਾ, ਉਹ (ਜ਼ਿੰਦਗੀ ਰੂਪ) ਸਾਰੀ ਰਾਤ ਸੜ ਮੁਈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ)।

ਪਦ ਅਰਥ ਰੈਣਿ ਸਬਾਈ = (ਜ਼ਿੰਦਗੀ ਰੂਪ) ਸਾਰੀ ਰਾਤਿ। ਭਾਉ = ਪਿਆਰ।

SikhNet (Spanish)Me pasé la noche entera en angustia, pues no recibí el Amor del Señor.

ਨਾਨਕ. ਸੁਖਿ ਵਸਨਿ ਸੋੁਹਾਗਣੀ; ਜਿਨੑ ਪਿਆਰਾ ਪੁਰਖੁ ਹਰਿ ਰਾਉ ॥੨॥

naanak. sukh vasan suohaaganee; jina piaaraa purakh har raau |2|

Sant Singh KhalsaO Nanak, the soul-brides dwell in peace; they have the Lord, their King, as their Husband. ||2||
Manmohan SinghNanak, the chaste brides, who have God the King as their dear Spouse, abide in peace.
Manmohan Singh (Punjabi)ਨਾਨਕ, ਪਾਕ ਪਤਨੀਆਂ, ਜਿਨ੍ਹਾਂ ਨੂੰ ਪ੍ਰਮੇਸ਼ਰ ਪਾਤਿਸ਼ਾਹ ਆਪਣੇ ਪਿਆਰੇ ਪਤੀ ਵੱਜੋਂ ਪ੍ਰਾਪਤ ਹੈ, ਆਰਾਮ ਵਿੱਚ ਵਸਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹਰਿ ਰਾਜਾ ਪੁਰਖੁ ਪ੍ਯਾਰਾ ਲਗਾ ਹੈ, ਸੋ ਸੁਹਾਗਣੀ ਸੁਖ ਪੂਰਬਕ ਬਸਤੀ ਹੈ ਅਰਥਾਤ ਉਨ ਕੀ ਅਵਸਥਾ ਅਨੰਦ ਮੇਂ ਬੀਤਤੀ ਹੈ॥੨॥
Prof. Sahib Singhਪਰ, ਹੇ ਨਾਨਕ! ਜਿਨ੍ਹਾਂ ਦਾ ਪਿਆਰਾ ਅਕਾਲ ਪੁਰਖ (ਖਸਮ) ਹੈ ਉਹ ਭਾਗਾਂ ਵਾਲੀਆਂ ਸੁਖ ਨਾਲ ਸੌਂਦੀਆਂ ਹਨ (ਜ਼ਿੰਦਗੀ ਦੀ ਰਾਤ ਸੁਖ ਨਾਲ ਗੁਜ਼ਾਰਦੀਆਂ ਹਨ) ॥੨॥

ਪਦ ਅਰਥ ਸੁਖਿ = ਸੁਖ ਨਾਲ। ਸਹਾਗਣੀ = ਅੱਖਰ 'ਸ' ਦੀਆਂ ਦੋ ਲਗਾਂ (ੋ) ਤੇ (ੁ) ਵਿਚੋਂ ਏਥੇ (ੁ) ਪੜ੍ਹਨਾ ਹੈ ॥੨॥

SikhNet (Spanish)Dice Nanak, las verdaderas novias habitan en Paz, pues el Señor, su Rey, es su Único Amor. (2)
Answers quote the Granth verbatim with Ang citations. AI commentary is not Gurbani and not a religious ruling.