ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਦੋਸੁ. ਨ ਕਾਹੂ ਦੀਜੀਐ; ਪ੍ਰਭੁ ਅਪਨਾ ਧਿਆਈਐ ॥
dos. na kaahoo deejeeai; prabh apanaa dhiaaeeai |
Sant Singh KhalsaDon't blame anyone else; meditate on your God.
Manmohan SinghBlame thou not any one and meditate on Thy Lord.
Manmohan Singh (Punjabi)ਤੂੰ ਕਿਸੇ ਤੇ ਇਲਜ਼ਾਮ ਨਾਂ ਲਾ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਵਾਹਿਗੁਰੂ! ਐਸੀ ਦਇਆ ਕਰ ਦੋਸ ਕਿਸੀ ਕੌ ਨ ਦੇਵੀਏ, ਔ ਅਪਨਾ ਸੁਆਮੀ ਜੋ ਤੂੰ ਹੈਂ ਤੇਰਾ ਹੀ ਨਿਤੰਪ੍ਰਤੀ ਧਿਆਵਨਾ ਕਰੀਏ। ਯਥਾ-☬"ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥" (ਅ: ਪਟੀ: ੧)॥
Prof. Sahib Singhਹੇ ਮੇਰੇ ਮਨ! (ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ) ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ (ਇਹਨਾਂ ਦੁੱਖਾਂ ਤੋਂ ਬਚਣ ਲਈ) ਆਪਣੇ ਪਰਮਾਤਮਾ ਨੂੰ (ਹੀ) ਯਾਦ ਕਰਨਾ ਚਾਹੀਦਾ ਹੈਂ,ਪਦ ਅਰਥ ਕਾਹੂ = ਕਿਸੇ ਨੂੰ ਭੀ। ਨ ਦੀਜੀਐ = ਨਹੀਂ ਦੇਣਾ ਚਾਹੀਦਾ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ।
SikhNet (Spanish)No culpes a nadie de tus males; vive en tu Dios,
ਜਿਤੁ ਸੇਵਿਐ ਸੁਖੁ ਹੋਇ ਘਨਾ; ਮਨ ਸੋਈ ਗਾਈਐ ॥੧॥
jit seviai sukh hoe ghanaa; man soee gaaeeai |1|
Sant Singh KhalsaServing Him, great peace is obtained; O mind, sing His Praises. ||1||
Manmohan SinghO my soul, hymn thou His praise, by serving whom great bliss is obtained.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਜੱਸ ਗਾਇਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਬਹੁਤੀ ਖੁਸ਼ੀ ਪ੍ਰਾਪਤ ਹੁੰਦੀ ਹੈ।
Fareedkot Teekaਜਿਸ ਤੇਰੇ ਚਰਣੋਂ ਕੇ ਸੇਵਨੇ ਤੇ ਘਨਾ ਸੁਖ ਹੋਤਾ ਹੈ, ਸੋ ਤੇਰਾ ਹੀ ਮਨਨ ਕਰਨਾ ਔ ਤੇਰੇ ਜਸ ਕੋ ਗਾਇਨ ਕਰੀਏ॥੧॥
Prof. Sahib Singhਕਿਉਂਕਿ ਉਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ ॥੧॥ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਸੇਵਾ-ਭਗਤੀ ਦੀ ਰਾਹੀਂ। ਘਨਾ = ਬਹੁਤ। ਮਨ = ਹੇ ਮਨ! ਸੋਈ = ਉਹੀ ਪ੍ਰਭੂ ॥੧॥
SikhNet (Spanish)Contemplándolo uno recibe inmenso Éxtasis. Canta Su Alabanza. (1)
ਕਹੀਐ ਕਾਇ; ਪਿਆਰੇ ਤੁਝੁ ਬਿਨਾ ॥
kaheeai kaae; piaare tujh binaa |
Sant Singh KhalsaO Beloved, other than You, who else should I ask?
Manmohan SinghO my beloved, without Thee, whom should I ask for forgiveness?
Manmohan Singh (Punjabi)ਹੇ ਮੇਰੇ ਪ੍ਰੀਤਮਾਂ! ਤੇਰੇ ਬਗੈਰ, ਮੈਂ ਹੋਰ ਕਿਸੇ ਕੋਲ ਮਾਫੀ ਮੰਗਾਂ?
Fareedkot Teekaਹੇ ਮੇਰੇ ਪਿਆਰੇ ਵਾਹਿਗੁਰੂ! ਤੇਰੇ ਬਿਨਾਂ ਔਰ ਕਿਸ ਪਾਸ ਹਮ ਅਪਨਾ ਹਾਲ ਉਚਾਰਨ ਕਰੀਏ॥
Prof. Sahib Singhਹੇ ਪਿਆਰੇ ਪ੍ਰਭੂ! (ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ) ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ?ਪਦ ਅਰਥ ਕਾਇ = ਕਿਸ ਨੂੰ?
SikhNet (Spanish)Oh Amor, ¿a quién más que a Ti puedo irle a pedir perdón?
ਤੁਮੑ ਦਇਆਲ ਸੁਆਮੀ; ਸਭ ਅਵਗਨ ਹਮਾ ॥੧॥ ਰਹਾਉ ॥
tuma deaal suaamee; sabh avagan hamaa |1| rahaau |
Sant Singh KhalsaYou are my Merciful Lord and Master; I am filled with all faults. ||1||Pause||
Manmohan SinghThou art my Compassionate Lord. to me are all the demerits. Pause.
Manmohan Singh (Punjabi)ਤੂੰ ਮੇਰੇ ਮਿਹਰਬਾਨ ਮਾਲਕ ਹੈਂ। ਮੇਰੇ ਵਿੱਚ ਸਾਰੀਆਂ ਬੁਰਿਆਈਆਂ ਹਨ। ਠਹਿਰਾਉ।
Fareedkot Teekaਤੁਮ ਤੋ ਦੀਨ ਦ੍ਯਾਲ ਮੇਰੇ ਸੁਆਮੀ ਹੋ ਔ ਹਮਾਰੇ ਮੇਂ ਸੰਪੂਰਨ ਅਵਗੁਣ ਹੈਂ॥੧॥ ਰਹਾਉ ॥
Prof. Sahib Singhਹੇ (ਮੇਰੇ) ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ (ਜਿਨ੍ਹਾਂ ਕਰ ਕੇ ਸਾਨੂੰ ਦੁੱਖ-ਕਲੇਸ਼ ਵਾਪਰਦੇ ਹਨ) ॥੧॥ ਰਹਾਉ ॥ਪਦ ਅਰਥ ਦਇਆਲ = ਦਇਆ ਦਾ ਘਰ। ਸੁਆਮੀ = ਮਾਲਕ। ਹਮਾ = ਸਾਡੇ ਵਿਚ ਹੀ ॥੧॥ ਰਹਾਉ ॥
SikhNet (Spanish)Tú eres mi Único Maestro Misericordioso y yo un malvado.(1-Pausa)
ਜਿਉ ਤੁਮੑ ਰਾਖਹੁ ਤਿਉ ਰਹਾ; ਅਵਰੁ. ਨਹੀ ਚਾਰਾ ॥
jiau tuma raakhahu tiau rahaa; avar. nahee chaaraa |
Sant Singh KhalsaAs You keep me, I remain; there is no other way.
Manmohan SinghAs Thou keepst me, so do I Live. There is no other way out.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਹੋਰ ਕੋਈ ਹੀਲਾ ਨਹੀਂ।
Fareedkot Teekaਤਾਂ ਤੇ ਹੇ ਸ੍ਵਾਮੀ! ਜਿਸ ਪ੍ਰਕਾਰ ਤੁਮ ਰਾਖੋ ਤਿਸੀ ਪ੍ਰਕਾਰ ਮੈਂ ਰਹਿਤਾ ਹਾਂ, ਔਰ ਕੋਈ ਮੇਰਾ ਚਾਰਾ ਬਲੁ ਨਹੀਂ ਹੈਂ॥
Prof. Sahib Singhਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, (ਤੇਰੀ ਰਜ਼ਾ ਦੇ ਉਲਟ) ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ।ਪਦ ਅਰਥ ਰਹਾ = ਰਹਾਂ, ਮੈਂ ਰਹਿੰਦਾ ਹਾਂ। ਚਾਰਾ = ਜ਼ੋਰ, ਹੀਲਾ।
SikhNet (Spanish)Permanezco tal y como me conservas, pues no cuento con ninguna otra ayuda.
ਨੀਧਰਿਆ. ਧਰ ਤੇਰੀਆ; ਇਕ ਨਾਮ ਅਧਾਰਾ ॥੨॥
needhariaa. dhar tereea; ik naam adhaaraa |2|
Sant Singh KhalsaYou are the Support of the unsupported; You Name is my only Support. ||2||
Manmohan SinghYou are the only support of the supportless. Thy Name alone is my sustenance.
Manmohan Singh (Punjabi)ਨਿਆਸਰਿਆਂ ਦਾ, ਹੇ ਸਾਈਂ! ਸਿਰਫ ਤੂੰ ਹੀ ਆਸਰਾ ਹੈਂ, ਕੇਵਲ ਤੇਰਾ ਨਾਮ ਹੀ ਮੇਰਾ ਅਹਾਰ ਹੈ।
Fareedkot Teekaਹੇ ਨਿਆਸਰਿਓਂ ਕੇ ਆਸਰਾ ਸਰੂਪ ਹਰੀ! ਮੈਂ ਤੇਰੀ ਸਰਣਿ ਕੋ ਆਇ ਪ੍ਰਾਪਤਿ ਭਯਾ ਹੂੰ, ਤਾਂ ਤੇ ਏਕ ਤੇਰੇ ਨਾਮ ਕਾ ਹੀ ਮੁਝ ਕੋ (ਅਧਾਰਾ) ਆਸਰਾ ਹੈ॥੨॥
Prof. Sahib Singhਹੇ ਪ੍ਰਭੂ! ਤੂੰ ਹੀ ਨਿਓਟਿਆਂ ਦੀ ਓਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ ॥੨॥ਪਦ ਅਰਥ ਧਰ = ਓਟ। ਨੀਧਰਿਆ = ਨਿਓਟਿਆਂ ਨੂੰ। ਅਧਾਰਾ = ਆਸਰਾ ॥੨॥
SikhNet (Spanish)Eres el Único Soporte del débil; para ese ser, Tu Nombre es su Único Refugio. (2)
ਜੋ ਤੁਮੑ ਕਰਹੁ ਸੋਈ ਭਲਾ; ਮਨਿ ਲੇਤਾ ਮੁਕਤਾ ॥
jo tuma karahu soee bhalaa; man letaa mukataa |
Sant Singh KhalsaOne who accepts whatever You do as good - that mind is liberated.
Manmohan SinghHe, who accepts as good that, what Thou doest, is emancipated.
Manmohan Singh (Punjabi)ਜੋ ਕੁਛ ਭੀ ਤੂੰ ਕਰਦਾ ਹੈਂ, ਜਿਹੜਾ ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Fareedkot Teekaਜੋ ਤੁਮ ਕਰੋ ਤਿਸ ਤੇਰੇ ਕੀਏ ਹੂਏ ਕੋ ਜੋ ਭਲਾ ਮਾਨ ਲੇਤਾ ਹੈ, ਸੋਈ ਜਨ ਮੁਕਤ ਰੂਪ ਹੋ ਜਾਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ।ਪਦ ਅਰਥ ਮਨਿ ਲੇਤਾ = ਮੰਨਿ ਲੇਤਾ, ਮੰਨ ਲੈਂਦਾ ਹੈ। ਮੁਕਤਾ = (ਔਗੁਣਾਂ ਤੋਂ, ਦੁੱਖਾਂ ਤੋਂ) ਬਚਿਆ ਹੋਇਆ।
SikhNet (Spanish)Aquél que acepta Tu Voluntad es emancipado;
ਸਗਲ ਸਮਗ੍ਰੀ ਤੇਰੀਆ; ਸਭ ਤੇਰੀ ਜੁਗਤਾ ॥੩॥
sagal samagree tereea; sabh teree jugataa |3|
Sant Singh KhalsaThe entire creation is Yours; all are subject to Your Ways. ||3||
Manmohan SinghThe entire creation belong to Thee, and all are subject to Thy administration.
Manmohan Singh (Punjabi)ਸਮੂਹ ਰਚਨਾ ਤੇਰੀ ਮਲਕੀਅਤ ਹੈ ਅਤੇ ਸਾਰੇ ਹੀ ਤੇਰੀ ਹਕੂਮਤ ਦੇ ਅਧੀਨ ਹਨ।
Fareedkot Teekaਪੁਨ: ਸੋ ਜਨ ਇਸ ਸੰਸਾਰ ਸਮਗ੍ਰੀ ਕੋ ਤੇਰੀ ਹੀ ਕਰੀ ਹੋਈ ਜਾਨਤਾ ਹੈ ਔ ਸਰਬ ਓਰ ਸੇ ਤੇਰੀ ਸਤਾ ਸਰਬ ਵਿਖੇ (ਜਗਤਾ) ਮਿਲੀ ਹੋਈ ਪਛਾਨਤਾ ਹੈ ਵਾ ਸਭ ਤੇਰੀਆਂ ਹੀ ਜੁਗਤਾਂ ਹੈਂ॥੩॥
Prof. Sahib Singhਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ ॥੩॥ਪਦ ਅਰਥ ਸਗਲ = ਸਾਰੀ। ਸਮਗ੍ਰੀ = ਸਾਰੇ ਪਦਾਰਥ। ਜੁਗਤਾ = ਜੁਗਤੀ, ਮਰਯਾਦਾ ॥੩॥
SikhNet (Spanish)Tuya es la creación entera y es Tu Decreto quien la gobierna.(3)
ਚਰਨ ਪਖਾਰਉ ਕਰਿ ਸੇਵਾ; ਜੇ ਠਾਕੁਰ ਭਾਵੈ ॥
charan pakhaarau kar sevaa; je tthaakur bhaavai |
Sant Singh KhalsaI wash Your Feet and serve You, if it pleases You, O Lord and Master.
Manmohan SinghIf it please Thee, O Lord, I shall wash Thine feet and serve Thee.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ, ਹੇ ਪ੍ਰਭੂ! ਮੈਂ ਤੇਰੇ ਪੈਰ ਧੌਵਾਂਗਾ ਅਤੇ ਸੇਵਾ ਟਹਿਲ ਕਮਾਵਾਂਗਾ।
Fareedkot Teekaਸੰਤ ਗੁਰੂ ਜੋ ਤੇਰੇ ਸ੍ਵਰੂਪ ਹੈਂ ਤਿਨ ਕੇ ਚਰਨਾਂ ਕਉ (ਪਖਾਰਉ) ਧੋਵੋ ਪੁਨਾ ਅਵਰ ਸੇਵਾ ਕਰੋ, ਪਰੰਤੂ ਹੇ ਠਾਕਰ! ਜੇਕਰ ਤੇਰੇ ਚਿਤ ਬੀਚ ਮੇਰੀ ਸੇਵਾ ਭਾਇ ਜਾਵੈ॥
Prof. Sahib Singhਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ)।ਪਦ ਅਰਥ ਪਖਾਰਉ = ਪਖਾਰਉਂ, ਮੈਂ ਧੋਵਾਂ। ਕਰਿ = ਕਰ ਕੇ। ਭਾਵੈ = ਚੰਗਾ ਲੱਗੇ।
SikhNet (Spanish)Lavaría Tus Pies y Te serviría si me lo permitieras, oh Maestro;
ਹੋਹੁ ਕ੍ਰਿਪਾਲ ਦਇਆਲ ਪ੍ਰਭ; ਨਾਨਕੁ ਗੁਣ ਗਾਵੈ ॥੪॥੫॥੩੫॥
hohu kripaal deaal prabh; naanak gun gaavai |4|5|35|
Sant Singh KhalsaBe Merciful, O God of Compassion, that Nanak may sing Your Glorious Praises. ||4||5||35||
Manmohan SinghBe Thou compassionate, O merciful Master, that Nanak may ever hymns Thy praise.
Manmohan Singh (Punjabi)ਤੂੰ ਦਇਆਵਾਨ ਹੋ, ਹੇ ਮਿਹਰਬਾਨ ਮਾਲਕ! ਤਾਂ ਜੋ ਨਾਨਕ ਸਦਾ ਹੀ ਤੇਰੀ ਸਿਫ਼ਤ-ਸ਼ਲਾਘਾ ਗਾਇਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਮੇਰੇ ਦੀਨ ਦਯਾਲ! ਮੇਰੇ ਪਰ ਕ੍ਰਿਪਾਲ ਹੂਜੀਏ, ਜਿਸ ਤੇ ਮੈਂ ਤੇਰਾ ਜਨੁ ਤੇਰੇ ਜਸੁ ਕੌ ਹੀ ਸਦਾ ਗਾਵਤਾ ਰਹੋਂ॥੪॥੫॥੩੫॥☬ਅਬ ਵੈਰਾਗ ਜਨਕ ਉਪਦੇਸ ਕਰਤੇ ਹੈਂ:
Prof. Sahib Singhਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾ ਕਿ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ ॥੪॥੫॥੩੫॥ਪਦ ਅਰਥ ਗਾਵੈ = ਗਾਂਦਾ ਰਹੇ ॥੪॥੫॥੩੫॥
SikhNet (Spanish)ten Compasión de mí para que pueda cantar siempre Tu Alabanza. (4-5-35)