ਪਾਵਉ ਧੂਰਿ ਤੇਰੇ ਦਾਸ ਕੀ; ਨਾਨਕ ਕੁਰਬਾਣੀ ॥੪॥੩॥੩੩॥
paavau dhoor tere daas kee; naanak kurabaanee |4|3|33|
ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਧੂਰਿ = ਚਰਨਾਂ ਦੀ ਧੂੜ। ਨਾਨਕ = ਹੇ ਨਾਨਕ! ॥੪॥੩॥੩੩॥
ਪਾਵਉ ਧੂਰਿ ਤੇਰੇ ਦਾਸ ਕੀ; ਨਾਨਕ ਕੁਰਬਾਣੀ ॥੪॥੩॥੩੩॥
paavau dhoor tere daas kee; naanak kurabaanee |4|3|33|
ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਧੂਰਿ = ਚਰਨਾਂ ਦੀ ਧੂੜ। ਨਾਨਕ = ਹੇ ਨਾਨਕ! ॥੪॥੩॥੩੩॥
ਬਿਲਾਵਲੁ ਮਹਲਾ ੫ ॥
bilaaval mahalaa 5 |
ਰਾਖਹੁ ਅਪਨੀ ਸਰਣਿ ਪ੍ਰਭ; ਮੋਹਿ ਕਿਰਪਾ ਧਾਰੇ ॥
raakhahu apanee saran prabh; mohi kirapaa dhaare |
ਪਦ ਅਰਥ ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ। ਕਿਰਪਾ ਧਾਰੇ = ਕਿਰਪਾ ਧਾਰਿ, ਕਿਰਪਾ ਕਰ ਕੇ।
ਸੇਵਾ ਕਛੂ. ਨ ਜਾਨਊ; ਨੀਚੁ ਮੂਰਖਾਰੇ ॥੧॥
sevaa kachhoo. na jaanaoo; neech moorakhaare |1|
ਪਦ ਅਰਥ ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਨੀਚ = ਨੀਵੇਂ ਆਤਮਕ ਜੀਵਨ ਵਾਲਾ। ਮੂਰਖਾਰੇ = ਮੂਰਖ ॥੧॥
ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ ॥
maan krau tudh aoopare; mere preetam piaare |
ਪਦ ਅਰਥ ਮਾਨੁ = ਫ਼ਖ਼ਰ। ਮਾਨੁ ਕਰਉ = ਮਾਨੁ ਕਰਉਂ, ਮੈਂ ਫ਼ਖ਼ਰ ਕਰਦਾ ਹਾਂ, ਮੈਂ ਭਰੋਸਾ ਰੱਖੀ ਬੈਠਾ ਹਾਂ। ਊਪਰੇ = ਉਪਰ ਹੀ, ਉੱਤੇ ਹੀ। ਪ੍ਰੀਤਮ = ਹੇ ਪ੍ਰੀਤਮ!
ਹਮ ਅਪਰਾਧੀ ਸਦ ਭੂਲਤੇ; ਤੁਮੑ ਬਖਸਨਹਾਰੇ ॥੧॥ ਰਹਾਉ ॥
ham aparaadhee sad bhoolate; tuma bakhasanahaare |1| rahaau |
ਪਦ ਅਰਥ ਸਦ = ਸਦਾ। ਤੁਮ੍ਹ੍ਹ = {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਬਖਸਨਹਾਰੇ = ਬਖ਼ਸ਼ਸ਼ ਕਰਨ ਦੀ ਸਮਰਥਾ ਵਾਲਾ ॥੧॥ ਰਹਾਉ ॥
ਹਮ ਅਵਗਨ ਕਰਹ ਅਸੰਖ ਨੀਤਿ; ਤੁਮੑ ਨਿਰਗੁਨ ਦਾਤਾਰੇ ॥
ham avagan karah asankh neet; tuma niragun daataare |
ਪਦ ਅਰਥ ਹਮ ਕਰਹ = ਅਸੀਂ ਕਰਦੇ ਹਾਂ {ਕਰਹ = ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਨੀਤਿ = ਨਿੱਤ, ਸਦਾ। ਨਿਰਗੁਨ ਦਾਤਾਰੇ = ਗੁਣ ਹੀਨਾਂ ਦਾ ਦਾਤਾ।
ਦਾਸੀ ਸੰਗਤਿ. ਪ੍ਰਭੂ ਤਿਆਗਿ; ਏ ਕਰਮ ਹਮਾਰੇ ॥੨॥
daasee sangat. prabhoo tiaag; e karam hamaare |2|
ਪਦ ਅਰਥ ਦਾਸੀ = (ਤੇਰੀ) ਦਾਸੀ, ਮਾਇਆ। ਤਿਆਗਿ = ਵਿਸਾਰ ਕੇ ॥੨॥
ਤੁਮੑ ਦੇਵਹੁ ਸਭੁ ਕਿਛੁ. ਦਇਆ ਧਾਰਿ; ਹਮ ਅਕਿਰਤਘਨਾਰੇ ॥
tuma devahu sabh kichh. deaa dhaar; ham akirataghanaare |
ਪਦ ਅਰਥ ਸਭੁ ਕਿਛੁ = ਹਰੇਕ ਚੀਜ਼। ਅਕਿਰਤਘਨਾਰੇ = {कृतघ्न = ਕੀਤੇ (ਉਪਕਾਰ) ਨੂੰ ਭੁਲਾਣ ਵਾਲੇ} ਨਾ-ਸ਼ੁਕਰੇ।
ਲਾਗਿ ਪਰੇ ਤੇਰੇ ਦਾਨ ਸਿਉ; ਨਹ ਚਿਤਿ ਖਸਮਾਰੇ ॥੩॥
laag pare tere daan siau; neh chit khasamaare |3|
ਪਦ ਅਰਥ ਲਾਗਿ ਪਰੇ = ਮੋਹ ਕਰ ਰਹੇ ਹਾਂ। ਸਿਉ = ਨਾਲ। ਚਿਤਿ = ਚਿੱਤ ਵਿਚ ॥੩॥
ਤੁਝ ਤੇ ਬਾਹਰਿ. ਕਿਛੁ ਨਹੀ; ਭਵ ਕਾਟਨਹਾਰੇ ॥
tujh te baahar. kichh nahee; bhav kaattanahaare |
ਪਦ ਅਰਥ ਤੇ = ਤੋਂ। ਬਾਹਰਿ = ਆਕੀ, ਵੱਖਰਾ। ਭਵ = ਜਨਮ ਮਰਨ (ਦਾ ਗੇੜ)।
ਕਹੁ ਨਾਨਕ. ਸਰਣਿ ਦਇਆਲ ਗੁਰ; ਲੇਹੁ ਮੁਗਧ ਉਧਾਰੇ ॥੪॥੪॥੩੪॥
kahu naanak. saran deaal gur; lehu mugadh udhaare |4|4|34|
ਪਦ ਅਰਥ ਗੁਰ = ਹੇ ਗੁਰੂ! ਲੇਹ ਉਧਾਰੇ = ਉਧਾਰਿ ਲੇਹੁ, ਬਚਾ ਲੈ। ਮੁਗਧ = ਮੂਰਖ ॥੪॥੪॥੩੪॥
ਬਿਲਾਵਲੁ ਮਹਲਾ ੫ ॥
bilaaval mahalaa 5 |
ਦੋਸੁ. ਨ ਕਾਹੂ ਦੀਜੀਐ; ਪ੍ਰਭੁ ਅਪਨਾ ਧਿਆਈਐ ॥
dos. na kaahoo deejeeai; prabh apanaa dhiaaeeai |
ਪਦ ਅਰਥ ਕਾਹੂ = ਕਿਸੇ ਨੂੰ ਭੀ। ਨ ਦੀਜੀਐ = ਨਹੀਂ ਦੇਣਾ ਚਾਹੀਦਾ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ।
ਜਿਤੁ ਸੇਵਿਐ ਸੁਖੁ ਹੋਇ ਘਨਾ; ਮਨ ਸੋਈ ਗਾਈਐ ॥੧॥
jit seviai sukh hoe ghanaa; man soee gaaeeai |1|
ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਸੇਵਾ-ਭਗਤੀ ਦੀ ਰਾਹੀਂ। ਘਨਾ = ਬਹੁਤ। ਮਨ = ਹੇ ਮਨ! ਸੋਈ = ਉਹੀ ਪ੍ਰਭੂ ॥੧॥
ਕਹੀਐ ਕਾਇ; ਪਿਆਰੇ ਤੁਝੁ ਬਿਨਾ ॥
kaheeai kaae; piaare tujh binaa |
ਪਦ ਅਰਥ ਕਾਇ = ਕਿਸ ਨੂੰ?
ਤੁਮੑ ਦਇਆਲ ਸੁਆਮੀ; ਸਭ ਅਵਗਨ ਹਮਾ ॥੧॥ ਰਹਾਉ ॥
tuma deaal suaamee; sabh avagan hamaa |1| rahaau |
ਪਦ ਅਰਥ ਦਇਆਲ = ਦਇਆ ਦਾ ਘਰ। ਸੁਆਮੀ = ਮਾਲਕ। ਹਮਾ = ਸਾਡੇ ਵਿਚ ਹੀ ॥੧॥ ਰਹਾਉ ॥
ਜਿਉ ਤੁਮੑ ਰਾਖਹੁ ਤਿਉ ਰਹਾ; ਅਵਰੁ. ਨਹੀ ਚਾਰਾ ॥
jiau tuma raakhahu tiau rahaa; avar. nahee chaaraa |
ਪਦ ਅਰਥ ਰਹਾ = ਰਹਾਂ, ਮੈਂ ਰਹਿੰਦਾ ਹਾਂ। ਚਾਰਾ = ਜ਼ੋਰ, ਹੀਲਾ।
ਨੀਧਰਿਆ. ਧਰ ਤੇਰੀਆ; ਇਕ ਨਾਮ ਅਧਾਰਾ ॥੨॥
needhariaa. dhar tereea; ik naam adhaaraa |2|
ਪਦ ਅਰਥ ਧਰ = ਓਟ। ਨੀਧਰਿਆ = ਨਿਓਟਿਆਂ ਨੂੰ। ਅਧਾਰਾ = ਆਸਰਾ ॥੨॥
ਜੋ ਤੁਮੑ ਕਰਹੁ ਸੋਈ ਭਲਾ; ਮਨਿ ਲੇਤਾ ਮੁਕਤਾ ॥
jo tuma karahu soee bhalaa; man letaa mukataa |
ਪਦ ਅਰਥ ਮਨਿ ਲੇਤਾ = ਮੰਨਿ ਲੇਤਾ, ਮੰਨ ਲੈਂਦਾ ਹੈ। ਮੁਕਤਾ = (ਔਗੁਣਾਂ ਤੋਂ, ਦੁੱਖਾਂ ਤੋਂ) ਬਚਿਆ ਹੋਇਆ।
ਸਗਲ ਸਮਗ੍ਰੀ ਤੇਰੀਆ; ਸਭ ਤੇਰੀ ਜੁਗਤਾ ॥੩॥
sagal samagree tereea; sabh teree jugataa |3|
ਪਦ ਅਰਥ ਸਗਲ = ਸਾਰੀ। ਸਮਗ੍ਰੀ = ਸਾਰੇ ਪਦਾਰਥ। ਜੁਗਤਾ = ਜੁਗਤੀ, ਮਰਯਾਦਾ ॥੩॥
ਚਰਨ ਪਖਾਰਉ ਕਰਿ ਸੇਵਾ; ਜੇ ਠਾਕੁਰ ਭਾਵੈ ॥
charan pakhaarau kar sevaa; je tthaakur bhaavai |
ਪਦ ਅਰਥ ਪਖਾਰਉ = ਪਖਾਰਉਂ, ਮੈਂ ਧੋਵਾਂ। ਕਰਿ = ਕਰ ਕੇ। ਭਾਵੈ = ਚੰਗਾ ਲੱਗੇ।
ਹੋਹੁ ਕ੍ਰਿਪਾਲ ਦਇਆਲ ਪ੍ਰਭ; ਨਾਨਕੁ ਗੁਣ ਗਾਵੈ ॥੪॥੫॥੩੫॥
hohu kripaal deaal prabh; naanak gun gaavai |4|5|35|
ਪਦ ਅਰਥ ਗਾਵੈ = ਗਾਂਦਾ ਰਹੇ ॥੪॥੫॥੩੫॥
ਬਿਲਾਵਲੁ ਮਹਲਾ ੫ ॥
bilaaval mahalaa 5 |
ਮਿਰਤੁ ਹਸੈ. ਸਿਰ ਊਪਰੇ; ਪਸੂਆ. ਨਹੀ ਬੂਝੈ ॥
mirat hasai. sir aoopare; pasooaa. nahee boojhai |
ਪਦ ਅਰਥ ਮਿਰਤੁ = {मृत्यु} ਮੌਤ।
ਬਾਦ ਸਾਦ ਅਹੰਕਾਰ ਮਹਿ; ਮਰਣਾ ਨਹੀ ਸੂਝੈ ॥੧॥
baad saad ahankaar meh; maranaa nahee soojhai |1|
ਪਦ ਅਰਥ ਬਾਦ = ਝਗੜੇ। ਸਾਦ = (ਪਦਾਰਥਾਂ ਦੇ) ਸੁਆਦ। ਮਹਿ = ਵਿਚ ॥੧॥
ਸਤਿਗੁਰੁ ਸੇਵਹੁ ਆਪਨਾ; ਕਾਹੇ ਫਿਰਹੁ ਅਭਾਗੇ ॥
satigur sevahu aapanaa; kaahe firahu abhaage |
ਪਦ ਅਰਥ ਅਭਾਗੇ = ਹੇ ਮੰਦ-ਭਾਗੀ! ਹੇ ਬਦ-ਕਿਸਮਤ!
ਦੇਖਿ ਕਸੁੰਭਾ ਰੰਗੁਲਾ; ਕਾਹੇ ਭੂਲਿ ਲਾਗੇ ॥੧॥ ਰਹਾਉ ॥
dekh kasunbhaa rangulaa; kaahe bhool laage |1| rahaau |
ਪਦ ਅਰਥ ਦੇਖਿ = ਵੇਖ ਕੇ। ਰੰਗੁਲਾ = ਸੋਹਣੇ ਰੰਗ ਵਾਲਾ ॥੧॥ ਰਹਾਉ ॥
ਕਰਿ ਕਰਿ ਪਾਪ. ਦਰਬੁ ਕੀਆ; ਵਰਤਣ ਕੈ ਤਾਈ ॥
kar kar paap. darab keea; varatan kai taaee |
ਪਦ ਅਰਥ ਦਰਬੁ = {द्रव्य} ਧਨ। ਕੀਆ = ਇਕੱਠਾ ਕੀਤਾ। ਕੈ ਤਾਈ = ਦੀ ਖ਼ਾਤਰ।
ਮਾਟੀ ਸਿਉ ਮਾਟੀ ਰਲੀ; ਨਾਗਾ ਉਠਿ ਜਾਈ ॥੨॥
maattee siau maattee ralee; naagaa utth jaaee |2|
ਪਦ ਅਰਥ ਸਿਉ = ਨਾਲ। ਨਾਗਾ = ਨਾਂਗਾ, ਨੰਗਾ, ਖ਼ਾਲੀ-ਹੱਥ ॥੨॥
ਜਾ ਕੈ ਕੀਐ ਸ੍ਰਮੁ ਕਰੈ; ਤੇ ਬੈਰ ਬਿਰੋਧੀ ॥
jaa kai keeai sram karai; te bair birodhee |
ਪਦ ਅਰਥ ਜਾ ਕੈ ਕੀਐ = ਜਿਨ੍ਹਾਂ (ਸੰਬੰਧੀਆਂ) ਦੀ ਖ਼ਾਤਰ। ਸ੍ਰਮੁ = ਮੇਹਨਤ। ਤੇ = ਉਹ {ਬਹੁ-ਵਚਨ}।
ਅੰਤ ਕਾਲਿ. ਭਜਿ ਜਾਹਿਗੇ; ਕਾਹੇ ਜਲਹੁ ਕਰੋਧੀ ॥੩॥
ant kaal. bhaj jaahige; kaahe jalahu karodhee |3|
ਪਦ ਅਰਥ ਅੰਤ ਕਾਲਿ = ਆਖ਼ਰੀ ਸਮੇ। ਭਜਿ ਜਾਹਿਗੇ = ਸਾਥ ਛੱਡ ਜਾਣਗੇ। ਕਰੋਧੀ = ਕ੍ਰੋਧ (ਦੀ ਅੱਗ) ਵਿਚ ॥੩॥
ਦਾਸ ਰੇਣੁ ਸੋਈ ਹੋਆ; ਜਿਸੁ ਮਸਤਕਿ ਕਰਮਾ ॥
daas ren soee hoaa; jis masatak karamaa |
ਪਦ ਅਰਥ ਰੇਣ = ਚਰਨਾਂ ਦੀ ਧੂੜ। ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਕਰਮਾ = ਭਾਗ।
ਕਹੁ ਨਾਨਕ. ਬੰਧਨ ਛੁਟੇ; ਸਤਿਗੁਰ ਕੀ ਸਰਨਾ ॥੪॥੬॥੩੬॥
kahu naanak. bandhan chhutte; satigur kee saranaa |4|6|36|
ਬਿਲਾਵਲੁ ਮਹਲਾ ੫ ॥
bilaaval mahalaa 5 |
ਪਿੰਗੁਲ. ਪਰਬਤ ਪਾਰਿ ਪਰੇ; ਖਲ. ਚਤੁਰ ਬਕੀਤਾ ॥
pingul. parabat paar pare; khal. chatur bakeetaa |
ਪਦ ਅਰਥ ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ।
ਅੰਧੁਲੇ ਤ੍ਰਿਭਵਣ ਸੂਝਿਆ; ਗੁਰ ਭੇਟਿ ਪੁਨੀਤਾ ॥੧॥
andhule tribhavan soojhiaa; gur bhett puneetaa |1|
ਪਦ ਅਰਥ ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ ॥੧॥
ਮਹਿਮਾ ਸਾਧੂ ਸੰਗ ਕੀ; ਸੁਨਹੁ ਮੇਰੇ ਮੀਤਾ ॥
mahimaa saadhoo sang kee; sunahu mere meetaa |
ਪਦ ਅਰਥ ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ!
ਮੈਲੁ ਖੋਈ ਕੋਟਿ ਅਘ ਹਰੇ; ਨਿਰਮਲ ਭਏ ਚੀਤਾ ॥੧॥ ਰਹਾਉ ॥
mail khoee kott agh hare; niramal bhe cheetaa |1| rahaau |
ਪਦ ਅਰਥ ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ ॥੧॥ ਰਹਾਉ ॥
ਐਸੀ ਭਗਤਿ ਗੋਵਿੰਦ ਕੀ; ਕੀਟਿ ਹਸਤੀ ਜੀਤਾ ॥
aisee bhagat govind kee; keett hasatee jeetaa |
ਪਦ ਅਰਥ ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ-ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ।
ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ॥੨॥
jo jo keeno aapano; tis abhai daan deetaa |2|
ਪਦ ਅਰਥ ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ ॥੨॥
ਸਿੰਘੁ ਬਿਲਾਈ ਹੋਇ ਗਇਓ; ਤ੍ਰਿਣੁ ਮੇਰੁ ਦਿਖੀਤਾ ॥
singh bilaaee hoe geo; trin mer dikheetaa |
ਪਦ ਅਰਥ ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ-ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ।