ੴ

ਸਿੱਖਬਾਣੀ · SikhBani

ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥

mirat hasai sir aoopare pasooaa nahee boojhai
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 809 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮਿਰਤੁ ਹਸੈ. ਸਿਰ ਊਪਰੇ; ਪਸੂਆ. ਨਹੀ ਬੂਝੈ ॥

mirat hasai. sir aoopare; pasooaa. nahee boojhai |

Sant Singh KhalsaDeath hovers over his head, laughing, but the beast does not understand.
Manmohan SinghDeath laughs over man's head, but the beast understands it not.
Manmohan Singh (Punjabi)ਮੌਤ ਬੰਦੇ ਨੂੰ ਮੂੰਡ ਉਤੇ ਹੱਸਦੀ ਹੈ, ਪ੍ਰੰਤੂ ਡੰਗਰ ਇਸ ਨੂੰ ਨਹੀਂ ਸਮਝਦਾ।
Fareedkot Teekaਹੇ ਜੀਵ! ਮ੍ਰਿਤੂ ਸਿਰ ਊਪਰ ਖੜੀ ਹੋ ਕਰ ਤੇਰੇ ਕੋ ਹਸ ਰਹੀ ਹੈ, ਪ੍ਰੰਤੂ ਐਸਾ ਪਸੂ ਹੋਇ ਰਹਿਆ ਹੈਂ, ਜੋ ਤਿਸ ਮਰਨੇ ਕੋ ਕਦਾਚਿਤ ਨਹੀਂ (ਬੂਝੈ) ਸਮਝਤਾ ਹੈਂ॥
Prof. Sahib Singhਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ (-ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ।

ਪਦ ਅਰਥ ਮਿਰਤੁ = {मृत्यु} ਮੌਤ।

SikhNet (Spanish)La muerte danza sonriente sobre su cabeza, pero este cuadrúpedo no se da cuenta.

ਬਾਦ ਸਾਦ ਅਹੰਕਾਰ ਮਹਿ; ਮਰਣਾ ਨਹੀ ਸੂਝੈ ॥੧॥

baad saad ahankaar meh; maranaa nahee soojhai |1|

Sant Singh KhalsaEntangled in conflict, pleasure and egotism, he does not even think of death. ||1||
Manmohan SinghInvolved in strifes, pleasures and pride, the thinks not of death.
Manmohan Singh (Punjabi)ਬਖੇੜਿਆਂ, ਸੁਆਦਾਂ ਅਤੇ ਹੰਗਤਾ ਅੰਦਰ ਫਾਥਾ ਹੋਇਆ ਉਹ ਮੌਤ ਦਾ ਖਿਆਲ ਹੀ ਨਹੀਂ ਕਰਦਾ।
Fareedkot Teekaਵਿਸਅਹੁ ਕੇ ਸ੍ਵਾਦ ਔ ਹੰਕਾਰ (ਬਾਦ) ਝਗੜਿਹੁ ਮੇਂ ਲਾਗ ਕਰ ਤੇਰੇ ਕੋ ਆਪਣਾ ਮ੍ਰਿਤ ਹੋਣਾ ਨਹੀਂ (ਸੂਝੈ) ਦ੍ਰਿਸਟ ਆਵਤਾ ਹੈ॥੧॥
Prof. Sahib Singhਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ ॥੧॥

ਪਦ ਅਰਥ ਬਾਦ = ਝਗੜੇ। ਸਾਦ = (ਪਦਾਰਥਾਂ ਦੇ) ਸੁਆਦ। ਮਹਿ = ਵਿਚ ॥੧॥

SikhNet (Spanish)Está envuelto en la contienda, lleno de ego, y no conoce la muerte.(1)

ਸਤਿਗੁਰੁ ਸੇਵਹੁ ਆਪਨਾ; ਕਾਹੇ ਫਿਰਹੁ ਅਭਾਗੇ ॥

satigur sevahu aapanaa; kaahe firahu abhaage |

Sant Singh KhalsaSo serve your True Guru; why wander around miserable and unfortunate?
Manmohan SinghServe thy True Guru, Why wander, O luckless mortal?
Manmohan Singh (Punjabi)ਆਪਣੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾ। ਤੂੰ ਐਵੇਂ ਕਿਉਂ ਭਟਕਦਾ ਫਿਰਦਾ ਹੈ, ਹੇ ਨਿਕਰਮਣਜੀਵ?
Fareedkot Teekaਹੇ ਅਭਾਗੀ ਪੁਰਸੋ! ਕਿਉਂ ਜਨਮਾਤ੍ਰੋਂ ਮੇਂ ਫਿਰ ਰਹੇ ਹੋ, ਸਤਿਗੁਰੋਂ ਕੇ ਚਰਨੋਂ ਕੌ ਸੇਵਨ ਕਰੋ॥
Prof. Sahib Singhਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ।

ਪਦ ਅਰਥ ਅਭਾਗੇ = ਹੇ ਮੰਦ-ਭਾਗੀ! ਹੇ ਬਦ-ਕਿਸਮਤ!

SikhNet (Spanish)Sirve a tu Guru; ¿por qué desperdiciar tu vida impunemente como un pobre sin fortuna?

ਦੇਖਿ ਕਸੁੰਭਾ ਰੰਗੁਲਾ; ਕਾਹੇ ਭੂਲਿ ਲਾਗੇ ॥੧॥ ਰਹਾਉ ॥

dekh kasunbhaa rangulaa; kaahe bhool laage |1| rahaau |

Sant Singh KhalsaYou gaze upon the transitory, beautiful safflower, but why do you get attached to it? ||1||Pause||
Manmohan SinghSeeing the beauteous saf-flower, why makest thou the mistake of attaching thyself to it?. Pause.
Manmohan Singh (Punjabi)ਸੋਹਣੇ ਕਸੁੰਭੇ ਦੇ ਫੁੱਲ ਨੂੰ ਵੇਖ ਕੇ ਤੂੰ ਇਸ ਨਾਲ ਜੁੜਨ ਦੀ ਕਿਉਂ ਗਲਤੀ ਕਰਦਾ ਹੇ? ਠਹਿਰਾਉ।
Fareedkot Teekaਕਸੁੰਭੇ ਰੰਗ ਕੋ (ਰੰਗੁਲਾ) ਸੁੰਦਰ ਦੇਖ ਕਰ ਕਿਉਂ ਭੂਲ ਕਰ ਉਸ ਰੰਗਿ ਮੇਂ ਲਗੇ ਹੋ, ਭਾਵ ਯੇਹ ਕਿ ਵਿਸ੍ਯ ਰੂਪ ਝੂਠੇ ਪਦਾਰਥੋਂ ਕੋ ਤ੍ਯਾਗੋ॥੧॥ ਰਹਾਉ ॥
Prof. Sahib Singhਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ? ॥੧॥ ਰਹਾਉ ॥

ਪਦ ਅਰਥ ਦੇਖਿ = ਵੇਖ ਕੇ। ਰੰਗੁਲਾ = ਸੋਹਣੇ ਰੰਗ ਵਾਲਾ ॥੧॥ ਰਹਾਉ ॥

SikhNet (Spanish)El color del azafrán es deslumbrante, pero ¿por qué dejarse llevar por su apariencia tan falsa? (1-Pausa)

ਕਰਿ ਕਰਿ ਪਾਪ. ਦਰਬੁ ਕੀਆ; ਵਰਤਣ ਕੈ ਤਾਈ ॥

kar kar paap. darab keea; varatan kai taaee |

Sant Singh KhalsaYou commit sins again and again, to gather wealth to spend.
Manmohan SinghConstantly committing sings, thou hast amassed wealth for expending.
Manmohan Singh (Punjabi)ਪਾਪ ਕਮਾ ਕਮਾ ਕੇ ਤੂੰ ਖਰਚਣ ਲਈ ਮਾਲ ਧਨ ਇਕੱਤਰ ਕੀਤਾ ਹੈ।
Fareedkot Teekaਅਪਣੇ (ਵਰਤਣ) ਭੋਗਣੇ ਕੇ (ਤਾਈ) ਵਾਸਤੇ ਤੈਨੇ ਪਾਪੋਂ ਕੋ ਕਰਿ ਕਰ ਕੇ (ਦਰਬ) ਧਨ ਕੌ ਇਕਤ੍ਰਤਾ ਕਰਨੇ ਹੀ ਮੇਂ ਪ੍ਰਾਨ ਨਿਕਸ ਜਾਤੇ ਹੈਂ॥
Prof. Sahib Singhਹੇ ਭਾਈ! (ਸਾਰੀ ਉਮਰ) ਪਾਪ ਕਰ ਕਰ ਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ,

ਪਦ ਅਰਥ ਦਰਬੁ = {द्रव्य} ਧਨ। ਕੀਆ = ਇਕੱਠਾ ਕੀਤਾ। ਕੈ ਤਾਈ = ਦੀ ਖ਼ਾਤਰ।

SikhNet (Spanish)Uno comete errores y junta riquezas sólo para gastarlas,

ਮਾਟੀ ਸਿਉ ਮਾਟੀ ਰਲੀ; ਨਾਗਾ ਉਠਿ ਜਾਈ ॥੨॥

maattee siau maattee ralee; naagaa utth jaaee |2|

Sant Singh KhalsaBut your dust shall mix with dust; you shall arise and depart naked. ||2||
Manmohan SinghThy dust shall mix with dust and thou shalt depart naked.
Manmohan Singh (Punjabi)ਤੇਰੀ ਮਿੱਟੀ, ਮਿੱਟੀ ਨਾਲ ਮਿਲ ਜਾਏਗੀ ਅਤੇ ਤੂੰ ਨੰਗ-ਧੜੰਗਾ ਟੁਰ ਜਾਏਗਾ।
Fareedkot Teekaਤਬ ਇਹ ਮਿਟੀ ਕੀ ਦੇਹ ਮਾਟੀ ਮੇਂ ਹੀ ਰਲ ਜਾਤੀ ਹੈ ਔਰ ਉਸ ਮਾਯਾ ਕੋ ਛੋਡਕਰ ਨਗਨ ਹੀ ਉਠ ਕਰ ਚਲਾ ਜਾਤਾ ਹੈ। ਜਥਾ: "ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ॥" (ਜੈ: ਵ: ਮ: ੫)॥੨॥
Prof. Sahib Singh(ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ ॥੨॥

ਪਦ ਅਰਥ ਸਿਉ = ਨਾਲ। ਨਾਗਾ = ਨਾਂਗਾ, ਨੰਗਾ, ਖ਼ਾਲੀ-ਹੱਥ ॥੨॥

SikhNet (Spanish)pero el polvo regresa al polvo y uno se va desnudo.(2)

ਜਾ ਕੈ ਕੀਐ ਸ੍ਰਮੁ ਕਰੈ; ਤੇ ਬੈਰ ਬਿਰੋਧੀ ॥

jaa kai keeai sram karai; te bair birodhee |

Sant Singh KhalsaThose for whom you work, will become your spiteful enemies.
Manmohan SinghThey for whom thou toilest, they are at variance and have enmity with thee.
Manmohan Singh (Punjabi)ਜਿਨ੍ਹਾਂ ਦੀ ਖਾਤਿਰ ਤੂੰ ਮਿਹਨਤ ਮੁਸ਼ੱਕਤ ਕਰਦਾ ਹੈ, ਉਨ੍ਹਾਂ ਦੀ ਤੇਰੇ ਨਾਲ ਅਣਬਣ ਅਤੇ ਦੁਸ਼ਮਣੀ ਹੈ।
Fareedkot Teekaਹੇ ਜੀਵ! ਤੂੰ ਜਿਨ ਇੰਦ੍ਰੀਆਂ ਵਾ ਸਨਬੰਧੀਆਂ ਕੀ ਪਾਲਨਾ ਕਰਨੇ (ਕੀਐ) ਵਾਸਤੇ (ਸ੍ਰਮੁ) ਕਸਟੁ ਕਰ ਥਕਤ ਹੋਤਾ ਹੈ, ਤੇ ਸਨਬੰਧੀ (ਅੰਤਕਾਲਿ) ਬ੍ਰਿਧ ਅਵਸਥਾ ਮੇਂ ਤੇਰੇ ਸਾਥ ਵਿਰੋਧੀ ਹੂਏ ਵੈਰੀ ਹੋਇ ਜਾਤੇ ਹੈਂ॥
Prof. Sahib Singhਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ।

ਪਦ ਅਰਥ ਜਾ ਕੈ ਕੀਐ = ਜਿਨ੍ਹਾਂ (ਸੰਬੰਧੀਆਂ) ਦੀ ਖ਼ਾਤਰ। ਸ੍ਰਮੁ = ਮੇਹਨਤ। ਤੇ = ਉਹ {ਬਹੁ-ਵਚਨ}।

SikhNet (Spanish)Los parientes por los que uno lucha tanto se convierten en enemigos y lo abandonan al final.

ਅੰਤ ਕਾਲਿ. ਭਜਿ ਜਾਹਿਗੇ; ਕਾਹੇ ਜਲਹੁ ਕਰੋਧੀ ॥੩॥

ant kaal. bhaj jaahige; kaahe jalahu karodhee |3|

Sant Singh KhalsaIn the end, they will run away from you; why do you burn for them in anger? ||3||
Manmohan SinghAt the last hour, they shall flee from thee. Why thou burn yourself for them, O wrathful man?
Manmohan Singh (Punjabi)ਅਖੀਰ ਦੇ ਵੇਲੇ ਉਹ ਤੇਰੇ ਕੋਲੋਂ ਦੋੜ ਜਾਣਗੇ ਤੇ ਉਨ੍ਹਾਂ ਦੇ ਲਈ ਕਿਉਂ ਸੜਦਾ-ਬਲਦਾ ਹੈ? ਹੇ ਇਨਸਾਨ!
Fareedkot Teekaਅੰਤ ਸਮੇਂ ਦੁਖੀ ਦੇਖੁ ਭਾਗ ਜਾਵੇਂਗੇ, ਭਾਵ ਪ੍ਰੀਤ ਤ੍ਯਾਗ ਦੇਵੇਂਗੇ। ਹੇ ਜੀਵ! ਤਿਨਾਂ ਦੇ ਵਾਸਤੇ ਕ੍ਰੋਧੀ ਹੋ ਕਰ ਕੇ ਕਿਉਂ ਜਲਤਾ ਹੈਂ॥੩॥
Prof. Sahib Singhਹੇ ਭਾਈ! ਤੂੰ (ਇਹਨਾਂ ਦੀ ਖ਼ਾਤਰ ਹੋਰਨਾਂ ਨਾਲ ਵੈਰ ਸਹੇੜ ਸਹੇੜ ਕੇ) ਕਿਉਂ ਕ੍ਰੋਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ ॥੩॥

ਪਦ ਅਰਥ ਅੰਤ ਕਾਲਿ = ਆਖ਼ਰੀ ਸਮੇ। ਭਜਿ ਜਾਹਿਗੇ = ਸਾਥ ਛੱਡ ਜਾਣਗੇ। ਕਰੋਧੀ = ਕ੍ਰੋਧ (ਦੀ ਅੱਗ) ਵਿਚ ॥੩॥

SikhNet (Spanish)¿Por qué se debe uno quemar en el fuego de la oscuridad de la conciencia sólo por su bien?(3)

ਦਾਸ ਰੇਣੁ ਸੋਈ ਹੋਆ; ਜਿਸੁ ਮਸਤਕਿ ਕਰਮਾ ॥

daas ren soee hoaa; jis masatak karamaa |

Sant Singh KhalsaHe alone becomes the dust of the Lord's slaves, who has such good karma upon his forehead.
Manmohan SinghHe alone becomes the dust of the feet of the Lord's slave, On whose brow such destiny is writ.
Manmohan Singh (Punjabi)ਕੇਵਲ ਉਹ ਹੀ ਸਾਹਿਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੁੰਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਦਾਸ ਸੰਤ ਜਨੋਂ ਕੇ ਚਰਣੋਂ ਕੀ ਧੂੜੀ ਸੋਈ ਪੁਰਸ ਹੂਆ ਹੈ, ਜਿਸ ਕੇ ਮਸਤਕ ਮੇਂ (ਕਰਮਾ) ਬਡੇ ਭਾਗ ਹੈਂ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ।

ਪਦ ਅਰਥ ਰੇਣ = ਚਰਨਾਂ ਦੀ ਧੂੜ। ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਕਰਮਾ = ਭਾਗ।

SikhNet (Spanish)Sólo aquél que tiene la Bendición en su Destino se vuelve el Polvo debajo de los Pies de los Esclavos del Señor.

ਕਹੁ ਨਾਨਕ. ਬੰਧਨ ਛੁਟੇ; ਸਤਿਗੁਰ ਕੀ ਸਰਨਾ ॥੪॥੬॥੩੬॥

kahu naanak. bandhan chhutte; satigur kee saranaa |4|6|36|

Sant Singh KhalsaSays Nanak, he is released from bondage, in the Sanctuary of the True Guru. ||4||6||36||
Manmohan SinghSays Nanak, In the sanctuary of the True Guru, the mortal is released from hi bonds.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਗੁਰਾਂ ਦੀ ਸ਼ਰਣਾਗਤ ਵਿੱਚ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੂ ਕੀ ਸਰਨ ਹੋਨੇ ਤੇ ਤਿਸ ਕੇ ਬੰਧਨ ਨਿਵਿਰਤ ਹੂਏ ਹੈਂ॥੪॥੬॥੩੬॥☬ਅਬ ਸਤਸੰਗ ਕੀ ਮਹਿਮਾਂ ਕਹਤੇ ਹੂਏ ਉਪਦੇਸੁ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ ॥੪॥੬॥੩੬॥
SikhNet (Spanish)Dice Nanak, es en el Refugio del Guru Verdadero que las amarras de uno son quitadas.(4-6-36)
Answers quote the Granth verbatim with Ang citations. AI commentary is not Gurbani and not a religious ruling.