ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਰਾਖਹੁ ਅਪਨੀ ਸਰਣਿ ਪ੍ਰਭ; ਮੋਹਿ ਕਿਰਪਾ ਧਾਰੇ ॥
raakhahu apanee saran prabh; mohi kirapaa dhaare |
Sant Singh KhalsaKeep me under Your Protection, God; shower me with Your Mercy.
Manmohan SinghMy Master, mercifully keep me under Thy protection,
Manmohan Singh (Punjabi)ਮੇਰੇ ਮਾਲਕ ਮਿਹਰਬਾਨੀ ਕਰ ਕੇ ਮੈਨੂੰ ਆਪਣੀ ਪਨਾਹ ਵਿੱਚ ਰੱਖ,
Fareedkot Teekaਤਾਂ ਤੇ ਹੇ ਬਖਸ਼ਿੰਦ ਪ੍ਰਭੂ ਮੇਰੇ ਪਰ ਅਪਣੀ ਕਿਰਪਾ ਧਾਰ ਕਰ ਆਪਣੇ ਚਰਨਾਰਬਿੰਦ ਕੀ ਸਰਣ ਮੇਂ ਹੀ ਰਾਖੋ॥
Prof. Sahib Singhਹੇ ਪ੍ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ।ਪਦ ਅਰਥ ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ। ਕਿਰਪਾ ਧਾਰੇ = ਕਿਰਪਾ ਧਾਰਿ, ਕਿਰਪਾ ਕਰ ਕੇ।
SikhNet (Spanish)Oh Señor, ten compasión de mí y entra en Tu Refugio;
ਸੇਵਾ ਕਛੂ. ਨ ਜਾਨਊ; ਨੀਚੁ ਮੂਰਖਾਰੇ ॥੧॥
sevaa kachhoo. na jaanaoo; neech moorakhaare |1|
Sant Singh KhalsaI do not know how to serve You; I am just a low-life fool. ||1||
Manmohan SinghI know not how to perform Thine service, as I am a groveling fool.
Manmohan Singh (Punjabi)ਮੈਨੂੰ ਤੇਰੀ ਚਾਕਰੀ ਕਮਾਉਣੀ ਨਹੀਂ ਆਉਂਦੀ, ਕਿਉਂਕਿ ਮੈਂ ਅਧਮ ਮੂਰਖ ਹਾਂ।
Fareedkot Teekaਮੈਂ ਆਪ ਕੀ ਸੇਵਾ ਕਰਨੀ ਕਛੂ ਭੀ ਨਹੀਂ ਜਾਨਤਾ ਹੂੰ, ਪੁਨਾ ਮੈਂ ਮੂਰਖੋਂ ਤੇ ਭੀ ਨੀਚ ਮੂਰਖ ਹੂੰ, ਭਾਵ ਸੇਵਾ ਤੇ ਅਗਿਆਤ ਹੂੰ॥੧॥
Prof. Sahib Singhਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ। ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ ॥੧॥ਪਦ ਅਰਥ ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਨੀਚ = ਨੀਵੇਂ ਆਤਮਕ ਜੀਵਨ ਵਾਲਾ। ਮੂਰਖਾਰੇ = ਮੂਰਖ ॥੧॥
SikhNet (Spanish)no sé cómo servirte, pues soy de baja clase y tonto.(1)
ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ ॥
maan krau tudh aoopare; mere preetam piaare |
Sant Singh KhalsaI take pride in You, O my Darling Beloved.
Manmohan SinghI take pride on Thee, O my darling Beloved.
Manmohan Singh (Punjabi)ਮੈਂ ਤੇਰੇ ਉਤੇ ਫਖਰ ਕਰਦਾ ਹਾਂ, ਹੇ ਮੇਰੇ ਲਾਡਲੇ ਦਿਲਬਰ!
Fareedkot Teekaਹੇ ਮੇਰੇ ਪਰਮ ਪਿਆਰੇ ਪ੍ਰੀਤਮ! ਮੈਂ ਸਰਬ ਤਰਹ ਕਾ ਮਾਨੁ ਤੇਰੇ ਊਪਰ ਹੀ ਕਰ ਰਹਾ ਹੂੰ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ! ਮੈਂ ਤੇਰੇ ਉਤੇ ਹੀ (ਤੇਰੀ ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ।ਪਦ ਅਰਥ ਮਾਨੁ = ਫ਼ਖ਼ਰ। ਮਾਨੁ ਕਰਉ = ਮਾਨੁ ਕਰਉਂ, ਮੈਂ ਫ਼ਖ਼ਰ ਕਰਦਾ ਹਾਂ, ਮੈਂ ਭਰੋਸਾ ਰੱਖੀ ਬੈਠਾ ਹਾਂ। ਊਪਰੇ = ਉਪਰ ਹੀ, ਉੱਤੇ ਹੀ। ਪ੍ਰੀਤਮ = ਹੇ ਪ੍ਰੀਤਮ!
SikhNet (Spanish)Pero me enorgullezco de Ti, oh mi Amor, pues mientras
ਹਮ ਅਪਰਾਧੀ ਸਦ ਭੂਲਤੇ; ਤੁਮੑ ਬਖਸਨਹਾਰੇ ॥੧॥ ਰਹਾਉ ॥
ham aparaadhee sad bhoolate; tuma bakhasanahaare |1| rahaau |
Sant Singh KhalsaI am a sinner, continuously making mistakes; You are the Forgiving Lord. ||1||Pause||
Manmohan SinghI am a sinner and ever perpetrate mistakes. Thou art ever the Pardoner of mine. Pause.
Manmohan Singh (Punjabi)ਮੈਂ ਪਾਪੀ ਹਾਂ ਅਤੇ ਹਮੇਸ਼ਾਂ ਗਲਤੀਆਂ ਕਰਦਾ ਹਾਂ। ਤੂੰ ਸਦੀਵ ਹੀ ਮੈਨੂੰ ਮਾਫੀ ਦੇਣਹਾਰ ਹੈ। ਠਹਿਰਾਉ।
Fareedkot Teekaਹਮ ਤੋ ਸਦਾ ਅਪਰਾਧੀ ਭੂਲਣ ਹਾਰੇ ਹੀ ਹੈਂ, ਪਰੰਤੂ ਤੁਮ ਹਮਾਰੇ ਅਪਰਾਧੋਂ ਕੋ ਬਖਸ਼ਨੇ ਹਾਰੇ ਹੋ॥੧॥ ਰਹਾਉ ॥
Prof. Sahib Singhਅਸੀਂ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ ॥੧॥ ਰਹਾਉ ॥ਪਦ ਅਰਥ ਸਦ = ਸਦਾ। ਤੁਮ੍ਹ੍ਹ = {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਬਖਸਨਹਾਰੇ = ਬਖ਼ਸ਼ਸ਼ ਕਰਨ ਦੀ ਸਮਰਥਾ ਵਾਲਾ ॥੧॥ ਰਹਾਉ ॥
SikhNet (Spanish)que yo ando cometiendo errores, Tú, mi Señor Benévolo, me los perdonas. (1-Pausa)
ਹਮ ਅਵਗਨ ਕਰਹ ਅਸੰਖ ਨੀਤਿ; ਤੁਮੑ ਨਿਰਗੁਨ ਦਾਤਾਰੇ ॥
ham avagan karah asankh neet; tuma niragun daataare |
Sant Singh KhalsaI make mistakes each and every day. You are the Great Giver;
Manmohan SinghI commit numberless sins every day and Though art the beneficent Lord of me, The virtueless one.
Manmohan Singh (Punjabi)ਮੈਂ ਹਰ ਰੋਜ਼ ਅਣਗਿਣਤ ਹੀ ਪਾਪ ਕਮਾਉਂਦਾ ਹਾਂ ਅਤੇ ਤੂੰ ਮੈਂ ਗੁਣ-ਵਿਹੂਣ ਦਾ ਸਖੀ-ਸੁਆਮੀ ਹੈਂ।
Fareedkot Teekaਹਮ ਤੋ ਨਿਤ ਹੀ (ਅਸੰਖ) ਅਨਗਿਣਤ ਔਗਣਾਂ ਕੇ ਕਰਨ ਵਾਲੇ ਹੈਂ ਔਰ ਤੁਮ ਐਸੇ ਨਿਰਗੁਣੋਂ ਕੇ ਦਾਤਾਰ ਅਪਣੀ ਦਾਤ ਦੇਨਹਾਰੇ ਹੋ॥
Prof. Sahib Singhਹੇ ਪ੍ਰਭੂ! ਅਸੀਂ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ।ਪਦ ਅਰਥ ਹਮ ਕਰਹ = ਅਸੀਂ ਕਰਦੇ ਹਾਂ {ਕਰਹ = ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਨੀਤਿ = ਨਿੱਤ, ਸਦਾ। ਨਿਰਗੁਨ ਦਾਤਾਰੇ = ਗੁਣ ਹੀਨਾਂ ਦਾ ਦਾਤਾ।
SikhNet (Spanish)Cada día cometo errores mientras que Tú, Señor Inmaculado,
ਦਾਸੀ ਸੰਗਤਿ. ਪ੍ਰਭੂ ਤਿਆਗਿ; ਏ ਕਰਮ ਹਮਾਰੇ ॥੨॥
daasee sangat. prabhoo tiaag; e karam hamaare |2|
Sant Singh KhalsaI am worthless. I associate with Maya, your hand-maiden, and I renounce You, God; such are my actions. ||2||
Manmohan SinghForsaking Thee, O Lord, I associate with mammon, Thy handmaiden, Such are my deeds.
Manmohan Singh (Punjabi)ਤੈਨੂੰ ਛੱਡ ਕੇ, ਹੇ ਸੁਆਮੀ! ਮੇਰਾ, ਤੇਰੀ ਗੋਲੀ, ਮਾਇਆ ਨਾਲ ਮੇਲ-ਮਿਲਾਪ ਹੈ। ਇਹੋ ਜਿਹੇ ਹਨ ਮੇਰੇ ਅਮਲ।
Fareedkot Teekaਹੇ ਪ੍ਰਭੂ! ਤੇਰੇ ਭਜਨ ਕੌ ਤਿਆਗ ਕਰ ਕੇ ਤੇਰੀ ਦਾਸੀ ਜੋ ਮਾਇਆ ਹੈ ਹਮ ਤਿਸ ਕੀ ਸੰਗਤ ਕਰ ਰਹੇ ਹੈਂ, ਭਾਵ ਮਾਇਕ ਪਦਾਰਥੋਂ ਮੇਂ ਪਰਚੇ ਹੂਏ ਹੈਂ, ਐਸੇ ਹਮਾਰੇ ਕਰਮ ਹੈਂ॥੨॥
Prof. Sahib Singhਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀਂ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ ॥੨॥ਪਦ ਅਰਥ ਦਾਸੀ = (ਤੇਰੀ) ਦਾਸੀ, ਮਾਇਆ। ਤਿਆਗਿ = ਵਿਸਾਰ ਕੇ ॥੨॥
SikhNet (Spanish)los perdonas, pues guardo la compañía de Maya, Tu esclava, y Te abandono, tales son mis acciones. (2)
ਤੁਮੑ ਦੇਵਹੁ ਸਭੁ ਕਿਛੁ. ਦਇਆ ਧਾਰਿ; ਹਮ ਅਕਿਰਤਘਨਾਰੇ ॥
tuma devahu sabh kichh. deaa dhaar; ham akirataghanaare |
Sant Singh KhalsaYou bless me with everything, showering me with Mercy; And I am such an ungrateful wretch!
Manmohan SinghIn Thine mercy, Thou blesseth me with everything, while I am an ungrateful fellow.
Manmohan Singh (Punjabi)ਆਪਣੀ ਕਿਰਪਾ ਕਰ ਕੇ ਤੂੰ ਮੈਂ ਨਾਂ-ਸ਼ੁਕਰੇ ਨੂੰ ਹਰ ਵਸਤੂ ਪ੍ਰਦਾਨ ਕਰਦਾ ਹੈ।
Fareedkot Teekaਤੁਮ ਅਪਨੀ ਦਇਆ ਧਾਰ ਕਰ ਸਰਬ ਸੁਖ ਦੇ ਰਹੇ ਹੋ, ਪਰੰਤੂ ਹਮ ਕ੍ਰਿਤਘਨ ਹੈਂ॥
Prof. Sahib Singhਹੇ ਪ੍ਰਭੂ! ਅਸੀਂ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ।ਪਦ ਅਰਥ ਸਭੁ ਕਿਛੁ = ਹਰੇਕ ਚੀਜ਼। ਅਕਿਰਤਘਨਾਰੇ = {कृतघ्न = ਕੀਤੇ (ਉਪਕਾਰ) ਨੂੰ ਭੁਲਾਣ ਵਾਲੇ} ਨਾ-ਸ਼ੁਕਰੇ।
SikhNet (Spanish)Me bendices en Tu Misericordia mientras que yo, el pobre desgraciado, no me doy cuenta.
ਲਾਗਿ ਪਰੇ ਤੇਰੇ ਦਾਨ ਸਿਉ; ਨਹ ਚਿਤਿ ਖਸਮਾਰੇ ॥੩॥
laag pare tere daan siau; neh chit khasamaare |3|
Sant Singh KhalsaI am attached to Your gifts, but I do not even think of You, O my Lord and Master. ||3||
Manmohan SinghI am attached with Thine gifts and contemplate not on Thee, O my Master.
Manmohan Singh (Punjabi)ਮੈਂ ਤੇਰੀਆਂ ਦਾਤਾਂ ਨਾਲ ਚਿਮੜ ਗਿਆ ਹਾਂ ਅਤੇ ਤੈਨੂੰ ਚੇਤੇ ਨਹੀਂ ਕਰਦਾ, ਹੇ ਮੇਰੇ ਮਾਲਕ!
Fareedkot Teekaਤੇਰੇ ਦਾਨ ਦੀਏ ਹੂਏ ਮੇਂ ਪ੍ਰੀਤੀ ਕੋ ਪੜੇ ਲਗਾਵਤੇ ਹੈਂ। ਔਰ ਤੂੰ ਜੋ (ਖਸਮਾਰੇ) ਮਾਲਕ ਦਾਨ ਦੇਨੇ ਵਾਲਾ ਹੈਂ ਤੇਰੇ ਨਾਮ ਕੋ ਚਿਤ ਮੇਂ ਸਿਮਰਨ ਨਹੀਂ ਕਰਤੇ। ਯਥਾ-☬"ਦਾਤਿ ਪਿਆਰੀ ਵਿਸਰਿਆ ਦਾਤਾਰਾ॥" (ਧ: ਮ: ੫)॥੩॥
Prof. Sahib Singhਹੇ ਖਸਮ-ਪ੍ਰਭੂ! ਅਸੀਂ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ॥੩॥ਪਦ ਅਰਥ ਲਾਗਿ ਪਰੇ = ਮੋਹ ਕਰ ਰਹੇ ਹਾਂ। ਸਿਉ = ਨਾਲ। ਚਿਤਿ = ਚਿੱਤ ਵਿਚ ॥੩॥
SikhNet (Spanish)Amo todo lo que me das, pero no a Ti, el Dador, mi Esposo.(3)
ਤੁਝ ਤੇ ਬਾਹਰਿ. ਕਿਛੁ ਨਹੀ; ਭਵ ਕਾਟਨਹਾਰੇ ॥
tujh te baahar. kichh nahee; bhav kaattanahaare |
Sant Singh KhalsaThere is none other than You, O Lord, Destroyer of fear.
Manmohan SinghO The Remover of birth and death, without Thee, is not another.
Manmohan Singh (Punjabi)ਹੇ ਜਨਮ-ਮਰਨ ਮੇਟਣ ਵਾਲੇ! ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਤਾਂ ਤੇ ਹੇ ਪ੍ਰਭੂ! ਤੇਰੇ ਤੇ (ਬਾਹਰਿ) ਬਿਨਾਂ ਕੁਛ ਨਹੀਂ ਹੋਤਾ, ਤੂਹੀਂ ਅਨੇਕ (ਭਵਿ) ਜਨਮੋਂ ਕੇ ਕਾਟਨੇਹਾਰੇ ਹੋ॥
Prof. Sahib Singhਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ)।ਪਦ ਅਰਥ ਤੇ = ਤੋਂ। ਬਾਹਰਿ = ਆਕੀ, ਵੱਖਰਾ। ਭਵ = ਜਨਮ ਮਰਨ (ਦਾ ਗੇੜ)।
SikhNet (Spanish)Oh Señor, Tú qué me llevas a través del mar de la existencia,
ਕਹੁ ਨਾਨਕ. ਸਰਣਿ ਦਇਆਲ ਗੁਰ; ਲੇਹੁ ਮੁਗਧ ਉਧਾਰੇ ॥੪॥੪॥੩੪॥
kahu naanak. saran deaal gur; lehu mugadh udhaare |4|4|34|
Sant Singh KhalsaSays Nanak, I have come to Your Sanctuary, O Merciful Guru; I am so foolish - please, save me! ||4||4||34||
Manmohan SinghSays Nanak, I have entered thy sanctuary, O merciful Guru. Deliver, thou me the unwise one.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਮੇਰੀ ਓਟ ਟਿਕਾਈ ਹੈ, ਹੇ ਮਇਆਵਾਨ ਗੁਰਦੇਵ! ਤੂੰ ਮੈਂ ਮੂਰਖ ਦਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦੀਨ ਦਇਆਲ (ਸਰਬ) ਤੇ (ਗੁਰ) ਬਡੇ ਵਾਹਿਗੁਰੂ! ਮੈਂ ਤੇਰੀ ਸ਼ਰਣ ਕੋ ਪ੍ਰਾਪਤਿ ਭਇਆ ਹੂੰ, ਤਾਂ ਤੇ ਮੈਂ ਮੁਗਧ ਕੋ ਅਪਣੀ ਕਿਰਪਾ ਕਰ ਉਧਾਰ ਲੀਜੀਏ॥੪॥੪॥੩੪॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਦਇਆ ਦੇ ਸੋਮੇ ਗੁਰੂ! ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ ॥੪॥੪॥੩੪॥ਪਦ ਅਰਥ ਗੁਰ = ਹੇ ਗੁਰੂ! ਲੇਹ ਉਧਾਰੇ = ਉਧਾਰਿ ਲੇਹੁ, ਬਚਾ ਲੈ। ਮੁਗਧ = ਮੂਰਖ ॥੪॥੪॥੩੪॥
SikhNet (Spanish)Sin Ti no hay nadie más. He buscado Tu Refugio, oh Guru Compasivo; ten Compasión y emancipa a esta tonta piltrafa. (4-4-34)