ੴ

ਸਿੱਖਬਾਣੀ · SikhBani

ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥

rachant jeea rachanaa maat garabh asathaapanan
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 706 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਰਚੰਤਿ ਜੀਅ ਰਚਨਾ; ਮਾਤ ਗਰਭ ਅਸਥਾਪਨੰ ॥

rachant jeea rachanaa; maat garabh asathaapanan |

Sant Singh KhalsaCreating the soul, the Lord places this creation in the womb of the mother.
Manmohan SinghCreating man, the Lord installs the creation in the mother's womb.
Manmohan Singh (Punjabi)ਮਨੁੱਖ ਮਾਤਾਰ ਜੀਅ ਘੜ, ਸੁਆਮੀ ਇਸ ਘੜਤ ਨੂੰ ਮਾਂ ਦੇ ਉਦਰ ਵਿੱਚ ਟਿਕਾ ਦਿੰਦਾ ਹੈ।
Fareedkot Teekaਹੇ ਭਾਈ! ਜੋ ਵਾਹਿਗੁਰੂ ਮਾਤਾ ਕੇ ਗਰਭ ਮੇਂ (ਅਸਥਾਪਨੰ) ਇਸਥਿਤਿ ਕਰ ਕੇ ਜੀਵੋਂ ਕੀ ਰਚਨਾ ਰਚਤਾ ਹੈ॥
Prof. Sahib Singhਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ,

ਪਦ ਅਰਥ ਜੀਅ ਰਚਨਾ = ਜੀਵਾਂ ਦੀ ਬਨਾਵਟ। ਰਚੰਤਿ = ਬਣਾਉਂਦਾ ਹੈ। ਅਸਥਾਪਨੰ = ਟਿਕਾਉਂਦਾ ਹੈ।

SikhNet (Spanish)El Señor crea al hombre a través del vientre de la madre,

ਸਾਸਿ ਸਾਸਿ ਸਿਮਰੰਤਿ ਨਾਨਕ; ਮਹਾ ਅਗਨਿ. ਨ ਬਿਨਾਸਨੰ ॥੧॥

saas saas simarant naanak; mahaa agan. na binaasanan |1|

Sant Singh KhalsaWith each and every breath, it meditates in remembrance on the Lord, O Nanak; it is not consumed by the great fire. ||1||
Manmohan SinghAt every breath, it remembers the Lord, O Nanak, and the great fire consumes it not.
Manmohan Singh (Punjabi)ਹਰ ਸੁਆਸ ਨਾਲ ਇਹ ਸੁਆਮੀ ਨੂੰ ਯਾਦ ਕਰਦੀ ਹੈ, ਹੇ ਨਾਨਕ ਅਤੇ ਡਾਢੀ ਅੱਗ ਇਸ ਨੂੰ ਨਸ਼ਟ ਨਹੀਂ ਕਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਮੇਂ ਏਹ ਜੀਵ ਸੁਆਸ ਸੁਆਸ ਤਿਸ ਕਾ ਸਿਮਰਨ ਕਰਤਾ ਹੈ, ਤਿਸੀ ਤੇ ਵਹੁ ਉਦਰ ਕੀ ਮਹਾ ਅਗਨੀ ਜੋ ਹੈ, ਸੋ ਇਹ ਕੇ ਨਾਸ ਨਹੀਂ ਕਰਤੀ ਹੈ॥੧॥
Prof. Sahib Singhਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ॥੧॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ। ਮਹਾ ਅਗਨਿ = (ਮਾਂ ਦੇ ਪੇਟ ਦੀ) ਵੱਡੀ ਅੱਗ ॥੧॥

SikhNet (Spanish)ahí él vive en Dios en cada momento, protegido aun en el gran fuego. (1)

ਮੁਖੁ ਤਲੈ. ਪੈਰ ਉਪਰੇ; ਵਸੰਦੋ ਕੁਹਥੜੈ ਥਾਇ ॥

mukh talai. pair upare; vasando kuhatharrai thaae |

Sant Singh KhalsaWith its head down, and feet up, it dwells in that slimy place.
Manmohan SinghWith head downwards and feet upwards, thou abidest in a filthy place.
Manmohan Singh (Punjabi)ਮੂੰਹ ਹੇਠਾਂ ਅਤੇ ਪੈਰ ਉਤਾਹਾਂ ਵੱਲ, ਇਸ ਤਰ੍ਹਾਂ ਤੂੰ ਕਲੀਨ ਥਾਂ ਤੇ ਵਸਦਾ ਹੈ।
Fareedkot Teekaਪੁਨਾ ਮੁਖ ਨੀਚਾ ਹੋਤਾ ਹੈ ਔਰ ਪੈਰ ਉਪਰ ਹੋਤੇ ਹੈਂ, ਤਹਾਂ (ਕੁਹਥੜੈ) ਮਲੀਨ ਅਸਥਾਨ ਮੇਂ ਨਿਵਾਸ ਕਰਤਾ ਥਾ॥
Prof. Sahib Singh(ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ,

ਪਦ ਅਰਥ ਤਲੈ = ਹੇਠਾਂ ਨੂੰ। ਕੁਹਥੜੈ ਥਾਇ = ਔਖੇ ਥਾਂ ਵਿਚ।

SikhNet (Spanish)Cuando Tú, oh mortal, vivías volteado de cabeza,

ਨਾਨਕ ਸੋ ਧਣੀ. ਕਿਉ ਵਿਸਾਰਿਓ; ਉਧਰਹਿ. ਜਿਸ ਦੈ ਨਾਇ ॥੨॥

naanak so dhanee. kiau visaario; udhareh. jis dai naae |2|

Sant Singh KhalsaO Nanak, how could we forget the Master? Through His Name, we are saved. ||2||
Manmohan SinghNanak, why forgettest thou the Master by remembering whose Name, thou wert saved?
Manmohan Singh (Punjabi)ਨਾਨਕ ਤੂੰ ਉਸ ਮਾਲਕ ਨੂੰ ਕਿਉਂ ਭੁਲਾਉਂਦਾ ਹੈ, ਜਿਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਤੂੰ ਬੱਚ ਗਿਆ ਸੈਂ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੋ (ਧਣੀ) ਸੁਆਮੀ ਤੈਨੇ ਅਬ ਕਿਉਂ ਵਿਸਾਰਿਆ ਹੈ ਅਰਥਾਤ ਤਿਸ ਕਾ ਸਿਮਰਣ ਕਿਉਂ ਨਹੀਂ ਕਰਤਾ ਹੈਂ, ਜਿਸ ਕੇ ਨਾਮਕਰ ਤੂੰ ਐਸੇ ਗਰਭ ਅਸਥਾਨ ਸੇ ਨਿਕਸਿਆ ਹੈਂ ਵਾ ਆਗੇ ਕਲਿਆਣ ਪਾਵੈਂਗਾ॥੨॥
Prof. Sahib Singhਹੇ ਨਾਨਕ! (ਆਖ-) ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ॥੨॥

ਪਦ ਅਰਥ ਧਣੀ = ਮਾਲਕ ਪ੍ਰਭੂ। ਉਧਰਹਿ = ਬਚਦਾ ਹੈਂ। ਜਿਸ ਦੈ ਨਾਇ = ਜਿਸ ਪ੍ਰਭੂ ਦੇ ਨਾਮ ਦੀ ਰਾਹੀਂ ॥੨॥

SikhNet (Spanish)aun ahí fuiste salvado meditando en el Nombre de Dios. ¿Por qué abandonarlo ahora? (2)
Answers quote the Granth verbatim with Ang citations. AI commentary is not Gurbani and not a religious ruling.