ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਰਕਤੁ ਬਿੰਦੁ ਕਰਿ ਨਿੰਮਿਆ; ਅਗਨਿ ਉਦਰ ਮਝਾਰਿ ॥
rakat bind kar ninmiaa; agan udar majhaar |
Sant Singh KhalsaFrom egg and sperm, you were conceived, and placed in the fire of the womb.
Manmohan SinghO mortal, thou wert conceived from the female egg and the male sperm and wert placed in the fire of the womb.
Manmohan Singh (Punjabi)ਹੇ ਪ੍ਰਾਣੀ! ਤੂੰ ਮਦੀਨ ਦੇ ਆਂਡੇ ਅਤੇ ਮਰਦ ਦੇ ਵੀਰਜ ਤੋਂ ਨਿਪਜਿਆ ਸੈਂ ਅਤੇ ਪੇਟ ਦੀ ਅੱਗ ਵਿੱਚ ਟਿਕਾਇਆ ਗਿਆ ਸੈਂ।
Fareedkot Teekaਪ੍ਰਿਥਮੈ ਜਿਸ ਵਾਹਿਗੁਰੂ ਨੇ ਤੇਰੇ ਕੋ ਮਾਤਾ ਕੀ ਰਕਤ ਔਰ ਪਿਤਾ ਕੇ ਬੀਰਜ ਸੇ ਅਗਨੀ ਵਾ ਉਦਰ ਬੀਚ ਨਿੰਮਿਆ ਹੈ॥
Prof. Sahib Singh(ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ।ਪਦ ਅਰਥ ਰਕਤੁ = ਰੱਤ, ਲਹੂ {ਇਸ ਲਫ਼ਜ਼ ਦੇ ਅਖ਼ੀਰ ਤੇ ਸਦਾ (ੁ) ਆਉਂਦਾ ਹੈ, ਸ਼ਕਲ ਤੋਂ ਪੁਲਿੰਗ ਜਾਪਦਾ ਹੈ, ਪਰ ਹੈ ਇਸਤ੍ਰੀ ਲਿੰਗ, ਦੇਖੋ 'ਗੁਰਬਾਣੀ ਵਿਆਕਰਣ'}। ਬਿੰਦੁ = ਵੀਰਜ। ਨਿੰਮਿਆ = ਉੱਗਿਆ। ਉਦਰ = ਪੇਟ। ਮਝਾਰਿ = ਵਿਚ।
SikhNet (Spanish)En el fuego del vientre fuiste concebido con el esperma de tu padre y el óvulo de tu madre.
ਉਰਧ ਮੁਖੁ ਕੁਚੀਲ ਬਿਕਲੁ; ਨਰਕਿ ਘੋਰਿ ਗੁਬਾਰਿ ॥
auradh mukh kucheel bikal; narak ghor gubaar |
Sant Singh KhalsaHead downwards, you abided restlessly in that dark, dismal, terrible hell.
Manmohan SinghWith head downward thou dwelt restlessly in the filthy, dark and terrible hell.
Manmohan Singh (Punjabi)ਤੇਰਾ ਮੂੰਹ ਹੇਠਾਂ ਨੂੰ ਸੀ, ਤੂੰ ਬੇਚੈਨ ਸੈਂ ਅਤੇ ਮਲੀਣ ਤੇ ਭਿਆਨਕ ਦੋਖਕ ਦੇ ਅਨ੍ਹੇਰੇ ਵਿੱਚ ਵਸਦਾ ਸੈਂ।
Fareedkot Teeka(ਉਰਧ) ਉਲਟਾ ਮੁਖ ਕੀਆ ਹੂਆ (ਕੁਚੀਲ) ਅਪਵ੍ਰਿਤ ਗਰਭ ਅਸਥਾਨ ਮੇਂ ਤੂੰ (ਬਿਕਲੁ) ਵਿਆਕੁਲ, ਭਾਵ ਦੁਖੀ ਹੋਤਾ ਥਾ ਅਰ ਘੋਰ ਅੰਧੇਰੇ ਨਰਕ ਮੇਂ ਤੂੰ ਪੜਾ ਥਾ॥
Prof. Sahib Singhਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ।ਪਦ ਅਰਥ ਉਰਧ = ਉਲਟਾ, ਪੁੱਠਾ। ਕੁਚੀਲ = ਗੰਦਾ। ਬਿਕਲੁ = ਡਰਾਉਣਾ। ਨਰਕਿ = ਨਰਕ ਵਿਚ। ਗੁਬਾਰਿ ਨਰਕਿ = ਹਨੇਰੇ ਨਰਕ ਵਿਚ।
SikhNet (Spanish)Estuviste de cabeza a oscuras e indefenso, y viviendo en Dios, nada te pasó.
ਹਰਿ ਸਿਮਰਤ. ਤੂ ਨਾ ਜਲਹਿ; ਮਨਿ ਤਨਿ ਉਰ ਧਾਰਿ ॥
har simarat. too naa jaleh; man tan ur dhaar |
Sant Singh KhalsaRemembering the Lord in meditation, you were not burnt; enshrine Him in your heart, mind and body.
Manmohan SinghRemembering God, thou wert burnt, not, go keep Him clasped to thy mind, body and heart.
Manmohan Singh (Punjabi)ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਤੂੰ ਸੜਿਆ ਨਹੀਂ ਸੈਂ। ਹੁਣ ਤੂੰ ਉਸ ਨੂੰ ਆਪਣੇ ਹਿਰਦੇ, ਦੇਹ ਤੇ ਦਿਲ ਨਾਲ ਲਾਈ ਰੱਖ।
Fareedkot Teekaਤਿਸ ਮੇਂ ਹਰੀ ਕੋ ਸਿਮਰਿਆਂ ਹੋਇਆਂ ਤੂੰ ਗਰਭ ਕੀ ਅਗਨੀ ਸੇ ਨਾ ਜਲਤਾ ਭਇਆ, ਅਬ ਭੀ ਤਿਸ ਕੋ ਮਨ ਤਨ ਸੇ ਰਿਦੇ ਮੇਂ ਧਾਰਨ ਕਰ॥
Prof. Sahib Singhਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ।ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਉਰ = ਹਿਰਦਾ।
SikhNet (Spanish)¿Por qué Abandonarlo ahora aunque sea por un momento?
ਬਿਖਮ ਥਾਨਹੁ ਜਿਨਿ ਰਖਿਆ; ਤਿਸੁ ਤਿਲੁ. ਨ ਵਿਸਾਰਿ ॥
bikham thaanahu jin rakhiaa; tis til. na visaar |
Sant Singh KhalsaIn that treacherous place, He protected and preserved you; do not forget Him, even for an instant.
Manmohan SinghHe, who preserved thee in an arduous place, forget Him not thou, even for an instant.
Manmohan Singh (Punjabi)ਜਿਸ ਨੇ ਤੈਨੂੰ ਔਖੀ ਥਾਂ ਤੋਂ ਬਚਾਇਆ ਹੈ, ਤੂੰ ਉਸ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ।
Fareedkot Teekaਜਿਸ ਵਾਹਿਗੁਰੂ ਨੇ ਤੇਰੇ ਕੋ ਐਸੇ (ਬਿਖਮ) ਔਖੇ ਅਸਥਾਨ ਮੇਂ ਅਗਨੀ ਸੇ ਰਖਿਆ ਕਰੀ ਹੈ, ਤਿਸ ਕੋ ਹੇ ਭਾਈ! ਅਬ (ਤਿਲੁ) ਥੋੜੇ ਮਾਤ੍ਰ ਭੀ ਵਿਸਾਰ ਨਹੀਂ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।ਪਦ ਅਰਥ ਬਿਖਮ = ਔਖਾ। ਥਾਨਹੁ = ਥਾਂ ਤੋਂ।
SikhNet (Spanish)Si olvidas a tu Dios, al Ser Compasivo,
ਪ੍ਰਭ ਬਿਸਰਤ. ਸੁਖੁ ਕਦੇ ਨਾਹਿ; ਜਾਸਹਿ ਜਨਮੁ ਹਾਰਿ ॥੨॥
prabh bisarat. sukh kade naeh; jaaseh janam haar |2|
Sant Singh KhalsaForgetting God, you shall never find peace; you shall forfeit your life, and depart. ||2||
Manmohan SinghForgetting the Lord, thou shalt never obtain peace and shalt depart, losing thy life.
Manmohan Singh (Punjabi)ਸਾਹਿਬ ਨੂੰ ਭੁਲਾ ਕੇ ਤੈਨੂੰ ਕਦਾਚਿਤ ਸੁੱਖ ਪ੍ਰਾਪਤ ਨਹੀਂ ਹੋਣਾ ਅਤੇ ਤੂੰ ਆਪਣਾ ਜੀਵਨ ਗੁਆ ਕੇ ਟੁਰ ਜਾਵਨੂੰਗਾ।
Fareedkot Teekaਕਿਉਂਕਿ ਪ੍ਰਭੂ ਕੇ ਵਿਸਰਨੇ ਤੇ ਤੇਰੇ ਕੋ ਸੁਖ ਕਬੀ ਨਹੀਂ ਹੋਇਗਾ ਔਰ ਇਸ ਮਨੁਖ ਜਨਮ ਕੋ ਹਾਰ ਕਰ ਚਲਾ ਜਾਵੇਗਾ, ਭਾਵ ਸੇ ਵਿਅਰਥ ਗਵਾਵੇਗਾ॥੨॥
Prof. Sahib Singhਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ ॥੨॥
SikhNet (Spanish)la Paz te será negada y perderás el juego de la vida. (2)