ੴ

ਸਿੱਖਬਾਣੀ · SikhBani

ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥

har ek niranjan gaaeeai sabh antar soee
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 706 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਏਕੁ ਨਿਰੰਜਨੁ ਗਾਈਐ; ਸਭ ਅੰਤਰਿ ਸੋਈ ॥

har ek niranjan gaaeeai; sabh antar soee |

Sant Singh KhalsaSing the Praise of the One, the Immaculate Lord; He is contained within all.
Manmohan SinghSing thou the praise of the one Immaculate Lord, who is contained in everything.
Manmohan Singh (Punjabi)ਤੂੰ ਇਕ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰ, ਜੋ ਹਰ ਸ਼ੈ ਅੰਦਰ ਰਮਿਆ ਹੋਇਆ ਹੈ।
Fareedkot Teekaਹੇ ਭਾਈ! ਏਕ ਹਰੀ ਨਿਰੰਜਨ ਕੋ ਗਾਈਐ ਕਿਉਂਕਿ ਸਰਬ ਕੇ ਅੰਤਰ ਸੋਈ ਵਿਆਪਕ ਸਰੂਪ ਹੈ॥
Prof. Sahib Singhਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ।

ਪਦ ਅਰਥ ਨਿਰੰਜਨੁ = ਨਿਰ-ਅੰਜਨੁ {ਅੰਜਨੁ = ਕਾਲਖ, ਮਾਇਆ} ਮਾਇਆ ਤੋਂ ਨਿਰਲੇਪ।

SikhNet (Spanish)Canta las Alabanzas del Único Dios en tu interior,

ਕਰਣ ਕਾਰਣ ਸਮਰਥ ਪ੍ਰਭੁ; ਜੋ ਕਰੇ ਸੁ ਹੋਈ ॥

karan kaaran samarath prabh; jo kare su hoee |

Sant Singh KhalsaThe Cause of causes, the Almighty Lord God; whatever He wills, comes to pass.
Manmohan SinghThe Omnipotent Lord is the Doer and the Cause and whatever he willeth that alone takes places.
Manmohan Singh (Punjabi)ਸਰਬ-ਸ਼ਕਤੀਵਾਨ ਸੁਆਮੀ ਕਰਣ, ਕਰਾਉਣ ਵਾਲਾ ਹੈ। ਜਿਹੜਾ ਕੁਛ ਉਹ ਕਰਦਾ ਹੈ, ਕੇਵਲ ਉਹੀ ਹੁੰਦਾ ਹੈ।
Fareedkot Teekaਵਹੁ (ਕਾਰਣ) ਮਹਤਤ ਆਦਿਕੋਂ ਕੇ ਕਰਨੇਹਾਰਾ ਸਮਰਥ ਪ੍ਰਭੂ ਜੋ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singhਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।

ਪਦ ਅਰਥ ਕਰਣ = ਰਚਿਆ ਹੋਇਆ ਜਗਤ। ਕਰਣ ਕਾਰਣ = ਸਾਰੇ ਜਗਤ ਦਾ ਮੂਲ।

SikhNet (Spanish)pues Él es el Todopoderoso, el Hacedor y la Causa y sólo ocurre lo que Él desea.

ਖਿਨ ਮਹਿ ਥਾਪਿ ਉਥਾਪਦਾ; ਤਿਸੁ ਬਿਨੁ. ਨਹੀ ਕੋਈ ॥

khin meh thaap uthaapadaa; tis bin. nahee koee |

Sant Singh KhalsaIn an instant, He establishes and disestablishes; without Him, there is no other.
Manmohan SinghHe establishes and disestablishes in a moment, for, without Him, there is not another.
Manmohan Singh (Punjabi)ਇਕ ਮੁਹਤ ਵਿੱਚ ਉਹ ਕਾਇਮ ਕਰਦਾ ਹੈ ਅਤੇ ਉਖੇੜ ਦਿੰਦਾ ਹੈ ਕਿਉਂਕਿ ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਏਕ ਖਿਨ ਮੇਂ ਅਸਥਾਪਨ ਕਰ ਔਰ (ਉਥਾਪਦਾ) ਉਠਾਇ ਦੇਤਾ ਹੈ, ਐਪਰ ਸਮਰਥ ਤਿਸ ਤੇ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।

ਪਦ ਅਰਥ ਖਿਨੁ = ਪਲ, ਰਤਾ ਕੁ ਸਮਾ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰ ਦੇਂਦਾ ਹੈ।

SikhNet (Spanish)Dios establece y desestabiliza todo en un momento, pues no hay nadie más que Él en el Universo entero, en los bajos mundos,

ਖੰਡ ਬ੍ਰਹਮੰਡ ਪਾਤਾਲ ਦੀਪ; ਰਵਿਆ ਸਭ ਲੋਈ ॥

khandd brahamandd paataal deep; raviaa sabh loee |

Sant Singh KhalsaHe pervades the continents, solar systems, nether worlds, islands and all worlds.
Manmohan SinghThe Lord is pervading the continents, solar systems, the under worlds, the islands and all the worlds.
Manmohan Singh (Punjabi)ਪ੍ਰਮਾਤਮਾ ਮਹਾਂਦੀਪਾਂ, ਸੂਰਜ ਮੰਡਲਾਂ, ਪਾਤਾਲਾਂ, ਟਾਪੂਆਂ ਅਤੇ ਸਾਰੀਆਂ ਸ੍ਰਿਸ਼ਟੀਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਖੰਡ ਔ ਬ੍ਰਹਮੰਡ ਪਾਤਾਲ ਦੀਪ ਆਦੀ ਸਰਬ ਲੋਕੋਂ ਮੇਂ ਪੂਰਨ ਹੋ ਰਹਿਆ ਹੈ ਵਾ ਤਿਸ ਕੀ (ਲੋਈ) ਜੋਤਿ ਪੂਰਨ ਹੈ॥
Prof. Sahib Singhਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਪਦ ਅਰਥ ਖੰਡ = ਧਰਤੀ ਦੇ ਟੋਟੇ, ਵੱਡੇ ਵੱਡੇ ਦੇਸ। ਬ੍ਰਹਮੰਡ = ਸਾਰਾ ਜਗਤ। ਦੀਪ = ਜਜ਼ੀਰੇ। ਲੋਈ = ਜਗਤ, ਲੋਕ।

SikhNet (Spanish)en la tierra y en el cielo. Pero sólo Lo conoce aquél a quien el Mismo Señor lo enseña,

ਜਿਸੁ ਆਪਿ ਬੁਝਾਏ ਸੋ ਬੁਝਸੀ; ਨਿਰਮਲ ਜਨੁ ਸੋਈ ॥੧॥

jis aap bujhaae so bujhasee; niramal jan soee |1|

Sant Singh KhalsaHe alone understands, whom the Lord Himself instructs; he alone is a pure and unstained being. ||1||
Manmohan SinghHe, whom the Lord Himself instructs, understands Him, He alone is the pure person.
Manmohan Singh (Punjabi)ਜਿਸ ਨੂੰ ਸੁਆਮੀ ਖੁਦ ਸੂਝ ਬਖਸ਼ਦਾ ਹੈ, ਉਹੀ ਉਸ ਨੂੰ ਸਮਝਦਾ ਹੈ। ਕੇਵਲ ਉਹ ਹੀ ਪਵਿੱਤਰ ਪੁਰਸ਼ ਹੈ।
Fareedkot Teekaਪਰੰਤੂ ਜਿਸ ਕੋ ਆਪ ਹੀ ਅਪਨਾ ਸਰੂਪ ਗੁਰੋਂ ਦੁਆਰੇ ਸਮਝਾਵੇਗਾ ਸੋ ਜਾਣੇਗਾ, ਅਰ ਜਿਸ ਨੇ ਸਮਝਾ ਹੈ, ਸੋਈ ਸੰਤ ਜਨ ਨਿਰਮਲ ਹੈ॥੧॥
Prof. Sahib Singhਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੧॥

ਪਦ ਅਰਥ ਨਿਰਮਲ = ਪਵਿਤ੍ਰ। ਸੁ = ਸੋ, ਉਹੀ ॥੧॥

SikhNet (Spanish)es entonces cuando se convierte en un Ser Puro. (1)
Answers quote the Granth verbatim with Ang citations. AI commentary is not Gurbani and not a religious ruling.