ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਗੁਰਮੁਖਿ ਅੰਮ੍ਰਿਤੁ ਨਾਮੁ ਹੈ; ਜਿਤੁ ਖਾਧੈ ਸਭ ਭੁਖ ਜਾਇ ॥
guramukh amrit naam hai; jit khaadhai sabh bhukh jaae |
Sant Singh KhalsaThe Guru's Word is the Ambrosial Nectar of the Naam. Eating it, all hunger departs.
Manmohan SinghBy the Guru's grace, is obtained the ambrosial Name, partaking of which all the hunger departs.
Manmohan Singh (Punjabi)ਗੁਰਾ ਦੀ ਦਇਆ ਦੁਆਰਾ, ਅੰਮ੍ਰਿਤਮਈ ਨਾਮ ਪ੍ਰਾਪਤ ਹੁੰਦਾ ਹੈ, ਜਿਸ ਨੂੰ ਛਕਣ ਦੁਆਰਾ ਸਾਰੀ ਖੁਧਿਆ ਨਵਿਰਤ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਨੇ ਨਾਮ ਕੋ ਅੰਮ੍ਰਿਤ ਭੋਜਨ ਜਾਣਾ ਹੈ, ਜਿਸ ਕੇ ਖਾਣੇ ਕਰ ਸਭ ਭੁਖ ਨਿਬਿਰਤ ਹੋ ਜਾਤੀ ਹੈ॥
Prof. Sahib Singhਗੁਰੂ ਦੇ ਪਾਸ ਪ੍ਰਭੂ ਦਾ ਨਾਮ ਇਕ ਐਸਾ ਪਵਿਤ੍ਰ ਭੋਜਨ ਹੈ ਜਿਸ ਦੇ ਖਾਣ ਨਾਲ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ,ਪਦ ਅਰਥ ਗੁਰਮੁਖਿ = ਗੁਰੂ ਦੇ ਕੋਲ। ਅੰਮ੍ਰਿਤੁ = ਸੁੱਚਾ ਪਵਿਤ੍ਰ ਭੋਜਨ, ਆਤਮਕ ਜੀਵਨ ਦੇਣ ਵਾਲਾ ਭੋਜਨ। ਜਿਤੁ ਖਾਧੇ = ਜਿਸ ਦੇ ਖਾਣ ਨਾਲ। ਭੁਖ = ਤ੍ਰਿਸ਼ਨਾ, ਮਾਇਆ ਦੀ ਭੁੱਖ।
SikhNet (Spanish)Para el Ser Conciente en Dios, Néctar Dulce es el Nombre de Dios,
ਤ੍ਰਿਸਨਾ ਮੂਲਿ. ਨ ਹੋਵਈ; ਨਾਮੁ ਵਸੈ ਮਨਿ ਆਇ ॥
trisanaa mool. na hovee; naam vasai man aae |
Sant Singh KhalsaThere is no thirst or desire at all, when the Naam comes to dwell in the mind.
Manmohan SinghThen man craves not at all and the Name comes to abide in his mind.
Manmohan Singh (Punjabi)ਤਾਂ ਆਦਮੀ ਹੱਢੋਂ ਹੀ ਲਾਲਸਾ ਨਹੀਂ ਕਰਦਾ ਅਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਜਬ ਨਾਮ ਮਨ ਮੇਂ ਆਇ ਕਰ ਬਸਤਾ ਹੈ ਤਬ ਤ੍ਰਿਸ਼ਨਾ (ਮੂਲਿ) ਕਦਾਚਿਤ ਨਹੀਂ ਹੋਤੀ॥
Prof. Sahib Singh(ਮਾਇਆ ਦੀ) ਤ੍ਰਿਸ਼ਨਾ ਉੱਕਾ ਹੀ ਨਹੀਂ ਰਹਿੰਦੀ, ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)y Tomándolo uno se libera de todas sus ansiedades y, sin preocupaciones,
ਬਿਨੁ ਨਾਵੈ. ਜਿ ਹੋਰੁ ਖਾਣਾ; ਤਿਤੁ ਰੋਗੁ ਲਗੈ ਤਨਿ ਧਾਇ ॥
bin naavai. ji hor khaanaa; tith rog lagai tan dhaae |
Sant Singh KhalsaEating anything other than the Name, disease runs to afflict the body.
Manmohan SinghWithout the Name to eat aught else; with that the disease hastens to cling to one's body.
Manmohan Singh (Punjabi)ਨਾਮ ਦੇ ਬਾਝੋਂ ਹੋਰ ਕੁਛ ਛਕਣ, ਉਸ ਨਾਲ ਬੀਮਾਰੀ ਭਜ ਕੇ ਬੰਦੇ ਦੇ ਸਰੀਰ ਨੂੰ ਆ ਚਿਮੜਦੀ ਹੈ।
Fareedkot Teekaਨਾਮ ਸੇ ਬਿਨਾਂ ਜੋ ਹੋਰ ਬਿਕਾਰੋਂ ਕੇ ਵਾਸਤੇ ਖਾਣਾ ਹੈ ਤਿਸ ਕਰ ਸਰੀਰ ਕੋ ਰੋਗ ਧਾਇ ਕਰ ਲਾਗਤਾ ਹੈ॥
Prof. Sahib Singhਪ੍ਰਭੂ ਦਾ ਨਾਮ ਵਿਸਾਰ ਕੇ ਖਾਣ-ਪੀਣ ਦਾ ਜੋ ਭੀ ਕੋਈ ਹੋਰ ਚਸਕਾ (ਮਨੁੱਖ ਨੂੰ ਲੱਗਦਾ) ਹੈ ਉਸ ਦੀ ਰਾਹੀਂ (ਤ੍ਰਿਸ਼ਨਾ ਦਾ) ਰੋਗ ਸਰੀਰ ਵਿਚ ਬੜਾ ਡੂੰਘਾ ਅਸਰ ਪਾ ਕੇ ਆ ਗ੍ਰਸਦਾ ਹੈ।ਪਦ ਅਰਥ ਬਿਨੁ ਨਾਵੈ = ਨਾਮ ਨੂੰ ਵਿਸਾਰ ਕੇ। ਜਿ ਹੋਰ ਖਾਣਾ = ਖਾਣ ਪੀਣ ਦਾ ਹੋਰ ਜੋ ਭੀ ਚਸਕਾ ਹੈ। ਤਿਤੁ = ਉਸ (ਚਸਕੇ) ਦੇ ਕਾਰਨ। ਧਾਇ = ਧਾ ਕੇ, ਡੂੰਘਾ ਅਸਰ ਕਰਕੇ।
SikhNet (Spanish)enaltece el Nombre del Señor en la mente. Si uno no vive del Nombre, el dolor le aflige.
ਨਾਨਕ. ਰਸ ਕਸ ਸਬਦੁ ਸਲਾਹਣਾ; ਆਪੇ ਲਏ ਮਿਲਾਇ ॥੧॥
naanak. ras kas sabad salaahanaa; aape le milaae |1|
Sant Singh KhalsaO Nanak, whoever takes the Praise of the Shabad as his spices and flavors - the Lord unites him in His Union. ||1||
Manmohan SinghNanak, whosoever deems the Lord's praise as his sweet and saltish savours; him the Lord unites with Himself.
Manmohan Singh (Punjabi)ਨਾਨਕ ਜੋ ਕੋਈ ਸੁਆਮੀ ਦੀ ਸਿਫ਼ਤ ਸ਼ਲਾਘਾ ਨੂੰ ਆਪਣੇ ਮਿੱਠੇ ਤੇ ਸਲੂਣੇ ਸੁਆਦ ਜਾਣਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਸ ਕਸ ਛੋਡ ਕੇ ਸਬਦ ਕਾ ਸਲਾਹਣਾ ਕਰੀਏ ਤਬ ਆਪੇ ਪਰਮੇਸ੍ਵਰ ਅਪਨੇ ਸਾਥ ਮਿਲਾਇ ਲੇਤਾ ਹੈ॥
Prof. Sahib Singhਹੇ ਨਾਨਕ! ਜੇ ਮਨੁੱਖ (ਮਾਇਆ ਦੇ) ਅਨੇਕਾਂ ਕਿਸਮ ਦੇ ਸੁਆਦਾਂ ਦੇ ਥਾਂ ਗੁਰੂ ਦੇ ਸ਼ਬਦ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਗ੍ਰਹਿਣ ਕਰੇ ਤਾਂ ਪ੍ਰਭੂ ਆਪ ਹੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੧॥ਪਦ ਅਰਥ ਰਸ ਕਸ = ਕਈ ਤਰ੍ਹਾਂ ਦੇ ਰਸ ਚਸਕੇ। ਸਾਲਾਹਣਾ = ਸਿਫ਼ਤ-ਸਾਲਾਹ ॥੧॥
SikhNet (Spanish)Dice Nanak, uno saborea de todo cuando alaba la Palabra del Señor, a tal ser el Señor lo une en Su Ser. (1)