ੴ

ਸਿੱਖਬਾਣੀ · SikhBani

Ang 1250

Sri Guru Granth Sahib · Raag Saarang · 8 shabads, 42 lines
Translations
Shabad Guru Ramdas Ji Raag Saarang continued from Ang 1249

ਅੰਤਿ ਹੋਵੈ ਵੈਰ ਵਿਰੋਧੁ; ਕੋ ਸਕੈ ਨ, ਛਡਾਇਆ ॥

ant hovai vair virodh; ko sakai na, chhaddaaeaa |

Sant Singh KhalsaIn the end, hatred and conflict well up, and no one can save him.
Manmohan SinghIn the end enmity and variance well up and none can rescue him.
Manmohan Singh (Punjabi)ਅਖੀਰ ਨੂੰ ਦੁਸ਼ਮਨੀ ਅਤੇ ਖਟਪਟੀ ਉਤਪੰਨ ਹੋ ਜਾਂਦੀ ਹੈ ਅਤੇ ਕੋਈ ਭੀ ਉਸ ਦੀ ਖਲਾਸੀ ਨਹੀਂ ਕਰਵਾ ਸਕਦਾ।
Fareedkot Teekaਜਿਨ ਕੇ ਵਾਸਤੇ ਜੀਵੋਂ ਕੇ ਸਾਥ ਵੈਰ ਵਿਰੋਧ ਕਰਤਾ ਹੈ, ਜਬ ਅੰਤ ਕਾ ਸਮਾਂ ਹੋਵੈਗਾ ਤਬ ਕੋਈ ਸਨਬੰਧੀ ਜਮਦੂਤੋਂ ਸੇ ਛੁਡਾਇ ਨਹੀਂ ਸਕੇਗਾ॥
Prof. Sahib Singhਆਖ਼ਰ ਇਹ ਧਨ ਵੈਰ-ਵਿਰੋਧ ਪੈਦਾ ਕਰ ਦੇਂਦਾ ਹੈ (ਤੇ ਧਨ ਦੀ ਖ਼ਾਤਰ ਕੀਤੇ ਪਾਪਾਂ ਤੋਂ) ਕੋਈ ਛਡਾ ਨਹੀਂ ਸਕਦਾ।

ਪਦ ਅਰਥ ਅੰਤਿ = ਆਖ਼ਰ ਨੂੰ।

SikhNet (Spanish)Nanak dice, mal habido es el amor del ser humano sin el Nombre del Señor,

ਨਾਨਕ. ਵਿਣੁ ਨਾਵੈ ਧ੍ਰਿਗੁ ਮੋਹੁ; ਜਿਤੁ ਲਗਿ ਦੁਖੁ ਪਾਇਆ ॥੩੨॥

naanak. vin naavai dhrig mohu; jit lag dukh paaeaa |32|

Sant Singh KhalsaO Nanak, without the Name, those loving attachments are cursed; engrossed in them, he suffers in pain. ||32||
Manmohan SinghWithout the Name, O Nanak, accursed is the worldly love, attached to which man suffers sorrow.
Manmohan Singh (Punjabi)ਨਾਮ ਦੇ ਬਗੈਰ, ਹੇ ਨਾਨਕ! ਫਿਟਕਾਰ-ਯੋਗ ਹੈ ਸੰਸਾਰੀ ਮਮਤਾ, ਜਿਸ ਨਾਲ ਜੁੜ ਕੇ ਇਨਸਾਨ ਤਕਲੀਫ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਸੇ ਬਿਨਾਂ ਔਰ ਮੋਹ ਕੋ ਧ੍ਰਿਕਾਰ ਹੈ ਜਿਸਮੈਂ ਲਗ ਕਰ ਜੀਵ ਨੇ ਦੁਖ ਪਾਇਆ ਹੈ॥੩੨॥
Prof. Sahib Singhਹੇ ਨਾਨਕ! ਨਾਮ ਤੋਂ ਵਾਂਜੇ ਰਹਿ ਕੇ ਇਹ ਮੋਹ ਫਿਟਕਾਰ-ਜੋਗ ਹੈ, ਕਿਉਂਕਿ ਇਸ ਮੋਹ ਵਿਚ ਲੱਗ ਕੇ ਮਨੁੱਖ ਦੁੱਖ ਪਾਂਦਾ ਹੈ ॥੩੨॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਜਿਤੁ = ਜਿਸ ਵਿਚ ॥੩੨॥

SikhNet (Spanish)pues este tipo de amor lleva a vivir en sufrimiento. (32)

Open this shabad (6 lines, Angs 1249-1250) →

Shabad Guru Amardas Ji Raag Saarang

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰਮੁਖਿ ਅੰਮ੍ਰਿਤੁ ਨਾਮੁ ਹੈ; ਜਿਤੁ ਖਾਧੈ ਸਭ ਭੁਖ ਜਾਇ ॥

guramukh amrit naam hai; jit khaadhai sabh bhukh jaae |

Sant Singh KhalsaThe Guru's Word is the Ambrosial Nectar of the Naam. Eating it, all hunger departs.
Manmohan SinghBy the Guru's grace, is obtained the ambrosial Name, partaking of which all the hunger departs.
Manmohan Singh (Punjabi)ਗੁਰਾ ਦੀ ਦਇਆ ਦੁਆਰਾ, ਅੰਮ੍ਰਿਤਮਈ ਨਾਮ ਪ੍ਰਾਪਤ ਹੁੰਦਾ ਹੈ, ਜਿਸ ਨੂੰ ਛਕਣ ਦੁਆਰਾ ਸਾਰੀ ਖੁਧਿਆ ਨਵਿਰਤ ਹੋ ਜਾਂਦੀ ਹੈ।
Fareedkot Teekaਗੁਰਮੁਖੋਂ ਨੇ ਨਾਮ ਕੋ ਅੰਮ੍ਰਿਤ ਭੋਜਨ ਜਾਣਾ ਹੈ, ਜਿਸ ਕੇ ਖਾਣੇ ਕਰ ਸਭ ਭੁਖ ਨਿਬਿਰਤ ਹੋ ਜਾਤੀ ਹੈ॥
Prof. Sahib Singhਗੁਰੂ ਦੇ ਪਾਸ ਪ੍ਰਭੂ ਦਾ ਨਾਮ ਇਕ ਐਸਾ ਪਵਿਤ੍ਰ ਭੋਜਨ ਹੈ ਜਿਸ ਦੇ ਖਾਣ ਨਾਲ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਕੋਲ। ਅੰਮ੍ਰਿਤੁ = ਸੁੱਚਾ ਪਵਿਤ੍ਰ ਭੋਜਨ, ਆਤਮਕ ਜੀਵਨ ਦੇਣ ਵਾਲਾ ਭੋਜਨ। ਜਿਤੁ ਖਾਧੇ = ਜਿਸ ਦੇ ਖਾਣ ਨਾਲ। ਭੁਖ = ਤ੍ਰਿਸ਼ਨਾ, ਮਾਇਆ ਦੀ ਭੁੱਖ।

SikhNet (Spanish)Para el Ser Conciente en Dios, Néctar Dulce es el Nombre de Dios,

ਤ੍ਰਿਸਨਾ ਮੂਲਿ. ਨ ਹੋਵਈ; ਨਾਮੁ ਵਸੈ ਮਨਿ ਆਇ ॥

trisanaa mool. na hovee; naam vasai man aae |

Sant Singh KhalsaThere is no thirst or desire at all, when the Naam comes to dwell in the mind.
Manmohan SinghThen man craves not at all and the Name comes to abide in his mind.
Manmohan Singh (Punjabi)ਤਾਂ ਆਦਮੀ ਹੱਢੋਂ ਹੀ ਲਾਲਸਾ ਨਹੀਂ ਕਰਦਾ ਅਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਜਬ ਨਾਮ ਮਨ ਮੇਂ ਆਇ ਕਰ ਬਸਤਾ ਹੈ ਤਬ ਤ੍ਰਿਸ਼ਨਾ (ਮੂਲਿ) ਕਦਾਚਿਤ ਨਹੀਂ ਹੋਤੀ॥
Prof. Sahib Singh(ਮਾਇਆ ਦੀ) ਤ੍ਰਿਸ਼ਨਾ ਉੱਕਾ ਹੀ ਨਹੀਂ ਰਹਿੰਦੀ, ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)y Tomándolo uno se libera de todas sus ansiedades y, sin preocupaciones,

ਬਿਨੁ ਨਾਵੈ. ਜਿ ਹੋਰੁ ਖਾਣਾ; ਤਿਤੁ ਰੋਗੁ ਲਗੈ ਤਨਿ ਧਾਇ ॥

bin naavai. ji hor khaanaa; tith rog lagai tan dhaae |

Sant Singh KhalsaEating anything other than the Name, disease runs to afflict the body.
Manmohan SinghWithout the Name to eat aught else; with that the disease hastens to cling to one's body.
Manmohan Singh (Punjabi)ਨਾਮ ਦੇ ਬਾਝੋਂ ਹੋਰ ਕੁਛ ਛਕਣ, ਉਸ ਨਾਲ ਬੀਮਾਰੀ ਭਜ ਕੇ ਬੰਦੇ ਦੇ ਸਰੀਰ ਨੂੰ ਆ ਚਿਮੜਦੀ ਹੈ।
Fareedkot Teekaਨਾਮ ਸੇ ਬਿਨਾਂ ਜੋ ਹੋਰ ਬਿਕਾਰੋਂ ਕੇ ਵਾਸਤੇ ਖਾਣਾ ਹੈ ਤਿਸ ਕਰ ਸਰੀਰ ਕੋ ਰੋਗ ਧਾਇ ਕਰ ਲਾਗਤਾ ਹੈ॥
Prof. Sahib Singhਪ੍ਰਭੂ ਦਾ ਨਾਮ ਵਿਸਾਰ ਕੇ ਖਾਣ-ਪੀਣ ਦਾ ਜੋ ਭੀ ਕੋਈ ਹੋਰ ਚਸਕਾ (ਮਨੁੱਖ ਨੂੰ ਲੱਗਦਾ) ਹੈ ਉਸ ਦੀ ਰਾਹੀਂ (ਤ੍ਰਿਸ਼ਨਾ ਦਾ) ਰੋਗ ਸਰੀਰ ਵਿਚ ਬੜਾ ਡੂੰਘਾ ਅਸਰ ਪਾ ਕੇ ਆ ਗ੍ਰਸਦਾ ਹੈ।

ਪਦ ਅਰਥ ਬਿਨੁ ਨਾਵੈ = ਨਾਮ ਨੂੰ ਵਿਸਾਰ ਕੇ। ਜਿ ਹੋਰ ਖਾਣਾ = ਖਾਣ ਪੀਣ ਦਾ ਹੋਰ ਜੋ ਭੀ ਚਸਕਾ ਹੈ। ਤਿਤੁ = ਉਸ (ਚਸਕੇ) ਦੇ ਕਾਰਨ। ਧਾਇ = ਧਾ ਕੇ, ਡੂੰਘਾ ਅਸਰ ਕਰਕੇ।

SikhNet (Spanish)enaltece el Nombre del Señor en la mente. Si uno no vive del Nombre, el dolor le aflige.

ਨਾਨਕ. ਰਸ ਕਸ ਸਬਦੁ ਸਲਾਹਣਾ; ਆਪੇ ਲਏ ਮਿਲਾਇ ॥੧॥

naanak. ras kas sabad salaahanaa; aape le milaae |1|

Sant Singh KhalsaO Nanak, whoever takes the Praise of the Shabad as his spices and flavors - the Lord unites him in His Union. ||1||
Manmohan SinghNanak, whosoever deems the Lord's praise as his sweet and saltish savours; him the Lord unites with Himself.
Manmohan Singh (Punjabi)ਨਾਨਕ ਜੋ ਕੋਈ ਸੁਆਮੀ ਦੀ ਸਿਫ਼ਤ ਸ਼ਲਾਘਾ ਨੂੰ ਆਪਣੇ ਮਿੱਠੇ ਤੇ ਸਲੂਣੇ ਸੁਆਦ ਜਾਣਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਸ ਕਸ ਛੋਡ ਕੇ ਸਬਦ ਕਾ ਸਲਾਹਣਾ ਕਰੀਏ ਤਬ ਆਪੇ ਪਰਮੇਸ੍ਵਰ ਅਪਨੇ ਸਾਥ ਮਿਲਾਇ ਲੇਤਾ ਹੈ॥
Prof. Sahib Singhਹੇ ਨਾਨਕ! ਜੇ ਮਨੁੱਖ (ਮਾਇਆ ਦੇ) ਅਨੇਕਾਂ ਕਿਸਮ ਦੇ ਸੁਆਦਾਂ ਦੇ ਥਾਂ ਗੁਰੂ ਦੇ ਸ਼ਬਦ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਗ੍ਰਹਿਣ ਕਰੇ ਤਾਂ ਪ੍ਰਭੂ ਆਪ ਹੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੧॥

ਪਦ ਅਰਥ ਰਸ ਕਸ = ਕਈ ਤਰ੍ਹਾਂ ਦੇ ਰਸ ਚਸਕੇ। ਸਾਲਾਹਣਾ = ਸਿਫ਼ਤ-ਸਾਲਾਹ ॥੧॥

SikhNet (Spanish)Dice Nanak, uno saborea de todo cuando alaba la Palabra del Señor, a tal ser el Señor lo une en Su Ser. (1)

Open this shabad →

Shabad Guru Amardas Ji Raag Saarang

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਜੀਆ ਅੰਦਰਿ ਜੀਉ ਸਬਦੁ ਹੈ; ਜਿਤੁ ਸਹ ਮੇਲਾਵਾ ਹੋਇ ॥

jeea andar jeeo sabad hai; jit seh melaavaa hoe |

Sant Singh KhalsaThe life within all living beings is the Word of the Shabad. Through it, we meet our Husband Lord.
Manmohan SinghWithin the mortal, the life is of the Lord's name, by which he meet's with his Spouse.
Manmohan Singh (Punjabi)ਪ੍ਰਾਣੀ ਦੇ ਅੰਦਰ, ਜਿੰਦਗੀ ਸੁਆਮੀ ਦੇ ਨਾਮ ਦੀ ਹੀ ਹੈ, ਜਿਸ ਦੁਆਰਾ ਉਹ ਆਪਣੇ ਪਤੀ ਨੂੰ ਮਿਲ ਪੈਦਾ ਹੈ।
Fareedkot Teekaਜੀਵੋਂ ਕੇ ਅੰਦਰ ਜੀਵਣ ਰੂਪ ਗੁਰ ਸਬਦ ਹੈ, ਜਿਸ ਕਰ ਕੇ (ਸਹ) ਪਤੀ ਵਾਹਿਗੁਰੂ ਕੇ ਸਾਥ ਮਿਲਾਪ ਹੋ ਜਾਤਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਹੀ ਜੀਵਾਂ ਦੇ ਅੰਦਰ ਜ਼ਿੰਦਗੀ ਹੈ, ਇਸ ਸਿਫ਼ਤ-ਸਾਲਾਹ ਦੀ ਰਾਹੀਂ ਖਸਮ-ਪ੍ਰਭੂ ਨਾਲ (ਜੀਵ ਦਾ) ਮਿਲਾਪ ਹੁੰਦਾ ਹੈ;

ਪਦ ਅਰਥ ਜੀਉ = ਜਿੰਦ। ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਜਿਤੁ = ਜਿਸ ਦੀ ਰਾਹੀਂ। ਸਹ = ਖਸਮ ਦਾ।

SikhNet (Spanish)La Palabra del Guru, es la Vida de toda vida, pues es a través de Ella que uno experimenta a Dios.

ਬਿਨੁ ਸਬਦੈ. ਜਗਿ ਆਨੑੇਰੁ ਹੈ; ਸਬਦੇ ਪਰਗਟੁ ਹੋਇ ॥

bin sabadai. jag aanaer hai; sabade paragatt hoe |

Sant Singh KhalsaWithout the Shabad, the world is in darkness. Through the Shabad, it is enlightened.
Manmohan SinghWithout the Name, there is darkness in the world, Through the Name, the Lord becomes manifest.
Manmohan Singh (Punjabi)ਨਾਮ ਦੇ ਬਾਝੋਂ, ਸੰਸਾਰ ਅੰਦਰ ਅੰਧੇਰਾ ਹੈ। ਨਾਮ ਦੇ ਰਾਹੀਂ, ਪ੍ਰਭੂ ਪ੍ਰਤੱਖ ਹੋ ਜਾਂਦਾ ਹੈ।
Fareedkot Teekaਗੁਰ ਸਬਦ ਸੇ ਬਿਨਾਂ (ਜਗਿ) ਜੀਵ ਕੋ ਅੰਧੇਰ ਹੀ ਹੈ ਔਰ ਸਬਦ ਕਰ ਪਰਮੇਸ੍ਵਰ ਪ੍ਰਗਟ ਹੋਤਾ ਹੈ, ਭਾਵ ਗਿਆਨ ਰੂਪੀ ਚਾਨਣ ਕਰ ਪਾਈਤਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਜਗਤ ਵਿਚ (ਆਤਮਕ ਜੀਵਨ ਵਲੋਂ) ਹਨੇਰਾ ਹੈ, ਸ਼ਬਦ ਦੀ ਰਾਹੀਂ ਹੀ (ਹਨੇਰਾ ਦੂਰ ਹੋ ਕੇ, ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੁੰਦਾ ਹੈ।

ਪਦ ਅਰਥ ਜਗਿ = ਜਗਤ ਵਿਚ। ਪਰਗਟੁ = ਚਾਨਣ।

SikhNet (Spanish)Sin la Palabra, la oscuridad llena el mundo; es mediante la Palabra que Dios se vuelve Manifiesto.

ਪੰਡਿਤ ਮੋਨੀ ਪੜਿ ਪੜਿ ਥਕੇ; ਭੇਖ ਥਕੇ ਤਨੁ ਧੋਇ ॥

panddit monee parr parr thake; bhekh thake tan dhoe |

Sant Singh KhalsaThe Pandits, the religious scholars, and the silent sages read and write until they are weary. The religious fanatics are tired of washing their bodies.
Manmohan SinghOf reading, reading, the scholars and silent sages are tired, and weary are the sectarians of washing their bodies.
Manmohan Singh (Punjabi)ਵਾਚ, ਵਾਚ ਕੇ ਵਿਦਵਾਨ ਤੇ ਖਾਮੋਸ਼ ਰਿਸ਼ੀ ਹੰਭ ਗਏ ਹਨ ਅਤੇ ਹਾਰ ਹੁੱਟ ਗਹੇ ਹਨ ਸੰਪ੍ਰਦਾਈ ਆਪਣੀਆਂ ਦੇਹਾਂ ਨੂੰ ਧੋਦੇ।
Fareedkot Teekaਪੰਡਤ ਪੜ ਪੜ ਕਰ ਔ ਮੋਨੀ ਮੋਨ ਕਰ ਕੇ ਥਕਤ ਹੂਏ ਹੈਂ, ਭੇਖ ਧਾਰੀ ਭੇਖ ਧਾਰ ਥਾਕੇ, ਤੀਰਥ ਵਾਸੀ ਤੀਰਥੋਂ ਮੇਂ ਤਨ ਧੋਇ ਕਰ ਥਕਤ ਹੂਏ ਹੈਂ॥
Prof. Sahib Singhਮੁਨੀ ਲੋਕ ਤੇ ਪੰਡਿਤ (ਧਾਰਮਿਕ ਪੁਸਤਕਾਂ) ਪੜ੍ਹ ਪੜ੍ਹ ਕੇ ਹਾਰ ਗਏ, ਭੇਖਾਂ ਵਾਲੇ ਸਾਧੂ ਤੀਰਥਾਂ ਉਤੇ ਇਸ਼ਨਾਨ ਕਰ ਕਰ ਕੇ ਥੱਕ ਗਏ,

ਪਦ ਅਰਥ ਮੋਨੀ = ਮੁਨੀ ਲੋਕ। ਭੇਖ = ਭੇਖਾਂ ਵਾਲੇ। ਤਨੁ ਧੋਇ = (ਤੀਰਥਾਂ ਉਤੇ) ਸਰੀਰ ਨੂੰ ਧੋ ਕੇ।

SikhNet (Spanish)Cansados están lo Pandits y los que viven en silencio,

ਬਿਨੁ ਸਬਦੈ ਕਿਨੈ. ਨ ਪਾਇਓ; ਦੁਖੀਏ ਚਲੇ ਰੋਇ ॥

bin sabadai kinai. na paaeo; dukhee chale roe |

Sant Singh KhalsaWithout the Shabad, no one attains the Lord; the miserable depart weeping and wailing.
Manmohan SinghWithout the Name no one attains unto God and the woe-begone depart wailing.
Manmohan Singh (Punjabi)ਨਾਮ ਦੇ ਬਗੈਰ, ਕਿਸੇ ਨੂੰ ਭੀ ਹਰੀ ਪ੍ਰਾਪਤ ਨਹੀਂ ਹੁੰਦਾ ਅਤੇ ਦੁਖਿਆਰੇ ਵਿਰਲਾਪ ਕਰਦੇ ਟੁਰ ਜਾਂਦੇ ਹਨ।
Fareedkot Teekaਗੁਰ ਸਬਦ ਸੇ ਬਿਨਾਂ ਪਰਮੇਸ੍ਵਰ ਕੋ ਕਿਸੀ ਨੇ ਨਹੀਂ ਪਾਇਆ, ਦੁਖੀ ਹੂਏ ਰੋਇ ਕਰ ਚਲੇ ਜਾਤੇ ਹੈਂ॥
Prof. Sahib Singhਪਰ ਸਿਫ਼ਤ-ਸਾਲਾਹ ਦੀ ਬਾਣੀ ਤੋਂ ਬਿਨਾ ਕਿਸੇ ਨੂੰ ਭੀ ਖਸਮ ਪ੍ਰਭੂ ਨਹੀਂ ਮਿਲਿਆ, ਸਭ ਦੁਖੀ ਹੋ ਕੇ ਰੋ ਕੇ ਹੀ ਇਥੋਂ ਗਏ।
SikhNet (Spanish)se bañan todo el tiempo y se visten de muchas y variadas formas. Pero sin la Palabra del Guru nadie llega hasta Dios y se aflige.

ਨਾਨਕ. ਨਦਰੀ ਪਾਈਐ; ਕਰਮਿ ਪਰਾਪਤਿ ਹੋਇ ॥੨॥

naanak. nadaree paaeeai; karam paraapat hoe |2|

Sant Singh KhalsaO Nanak, by His Glance of Grace, the Merciful Lord is attained. ||2||
Manmohan SinghNanak, if man's good destiny awakes, the attains unto the Merciful Master.
Manmohan Singh (Punjabi)ਨਾਨਕ, ਜੇਕਰ ਇਨਸਾਨ ਦੀ ਚੰਗੀ ਪ੍ਰਾਲਭਧ ਜਾਗ ਉਠੇ ਤਾਂ ਉਹ ਮਿਹਰਬਾਨ ਮਾਲਕ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਨਦਰੀ) ਵਾਹਿਗੁਰੂ ਤਬ ਪਾਈਤਾ ਹੈ, ਜਬ ਪੂਰਬਲਾ ਉਤਮ ਕਰਮ ਪ੍ਰਾਪਤਿ ਹੋ ਜਾਵੈ॥੨॥
Prof. Sahib Singhਹੇ ਨਾਨਕ! ਸਿਫ਼ਤ-ਸਾਲਾਹ ਭੀ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ, ਪ੍ਰਭੂ ਦੀ ਬਖ਼ਸ਼ਸ਼ ਨਾਲ ਹੀ ਪ੍ਰਾਪਤ ਹੁੰਦੀ ਹੈ ॥੨॥

ਪਦ ਅਰਥ ਨਦਰਿ = ਮਿਹਰ ਦੀ ਨਜ਼ਰ ਨਾਲ। ਕਰਮਿ = ਬਖ਼ਸ਼ਸ਼ ਦੀ ਰਾਹੀਂ ॥੨॥

SikhNet (Spanish)Nanak dice, mediante la Gracia del Señor, Él es obtenido y el Destino de uno despierta. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਇਸਤ੍ਰੀ ਪੁਰਖੈ ਅਤਿ ਨੇਹੁ; ਬਹਿ ਮੰਦੁ ਪਕਾਇਆ ॥

eisatree purakhai at nehu; beh mand pakaaeaa |

Sant Singh KhalsaThe husband and wife are very much in love; sitting together, they make evil plans.
Manmohan SinghBetween wife and husband there is great love, sitting together they hatch evil designs.
Manmohan Singh (Punjabi)ਪਤਨੀ ਤੇ ਪਤੀ ਦੇ ਵਿਚਕਾਰ ਘਣੇਰਾ ਪਿਆਰ ਹੈ। ਇਕੱਠੇ ਬੈਠ ਕੇ ਉਹ ਮਾੜੇ ਮਨਸੂਬੇ ਗੁੰਦਦੇ ਹਨ।
Fareedkot Teekaਇਸਤ੍ਰੀ ਅਰ ਪੁਰਸ਼ ਕਾ ਅਤਿਸੈ ਕਰ ਪ੍ਰੇਮ ਹੈ ਔਰ ਬਹਿ ਕਰ ਮੰਦ ਸਲਾਹ, ਭਾਵ ਸੇ ਵਿਸ਼੍ਯ ਮੰਤਰ ਕੋ ਪਕਾਇਆ ਹੈ ਅਰਥਾਤ ਦ੍ਰਿੜ ਕੀਆ ਹੈ॥
Prof. Sahib Singh(ਜੇ) ਮਨੁੱਖ ਦਾ (ਆਪਣੀ) ਇਸਤ੍ਰੀ ਨਾਲ ਬਹੁਤ ਪਿਆਰ ਹੈ (ਤਾਂ ਇਸ ਦਾ ਸਿੱਟਾ ਆਮ ਤੌਰ ਤੇ ਇਹੀ ਨਿਕਲਦਾ ਹੈ ਕਿ) ਬੈਠ ਕੇ ਕੋਈ ਵਿਕਾਰ ਦੀ ਚਿਤਵਨੀ ਹੀ ਚਿਤਵਦਾ ਹੈ (ਤੇ ਨਾਸਵੰਤ ਨਾਲ ਮੋਹ ਵਧਦਾ ਜਾਂਦਾ ਹੈ);

ਪਦ ਅਰਥ ਅਤਿ ਨੇਹੁ = ਬਹੁਤ ਪਿਆਰ। ਬਹਿ = ਬੈਠ ਕੇ। ਮੰਦੁ = ਮੰਦੀ ਸਲਾਹ, ਵਿਕਾਰ ਦੀ ਚਿਤਵਨੀ।

SikhNet (Spanish)Los seres humanos se apegan a sus parejas buscando satisfacer sus vicios y deseos.

ਦਿਸਦਾ ਸਭੁ ਕਿਛੁ ਚਲਸੀ; ਮੇਰੇ ਪ੍ਰਭ ਭਾਇਆ ॥

disadaa sabh kichh chalasee; mere prabh bhaaeaa |

Sant Singh KhalsaAll that is seen shall pass away. This is the Will of my God.
Manmohan SinghAll that comes to view, shall pass away. This is the will of my Lord.
Manmohan Singh (Punjabi)ਸਾਰਾ ਕੁਝ ਜੋ ਨਜ਼ਰੀ ਪੈਦਾ ਹੈ, ਨਾਸ ਹੋ ਜਾਏਗਾ। ਇਹ ਹੈ ਰਜਾ ਮੇਰੇ ਸੁਆਮੀ ਦੀ।
Fareedkot Teekaਜੋ ਦ੍ਰਿਸਟ ਆਵਤਾ ਹੈ ਸਭੀ ਕਿਛ ਚਲਾ ਜਾਵੇਗਾ, ਮੇਰੇ ਪ੍ਰਭੂ ਕੋ ਏਹੀ ਭਾਇਆ ਹੈ॥☬ਪ੍ਰਸ਼ਨ:
Prof. Sahib Singhਪਰ, ਮੇਰੇ ਪ੍ਰਭੂ ਦਾ ਭਾਣਾ ਇਹ ਹੈ ਕਿ ਜੋ ਕੁਝ (ਅੱਖੀਂ) ਦਿੱਸਦਾ ਹੈ ਇਹ ਸਭ ਨਾਸ ਹੋ ਜਾਣਾ ਹੈ।

ਪਦ ਅਰਥ ਚਲਸੁ = ਨਾਸ ਹੋ ਜਾਇਗੀ।

SikhNet (Spanish)Pero mira, todo lo que parece desvanecerá, tal es la Voluntad del Señor.

ਕਿਉ ਰਹੀਐ ਥਿਰੁ ਜਗਿ; ਕੋ ਕਢਹੁ ਉਪਾਇਆ ॥

kiau raheeai thir jag; ko kadtahu upaaeaa |

Sant Singh KhalsaHow can anyone remain in this world forever? Some may try to devise a plan.
Manmohan SinghHow should one eternally live in this world? Let some one devise some such scheme.
Manmohan Singh (Punjabi)ਇਨਸਾਨ ਇਹ ਜਹਾਨ ਅੰਦਰ ਕਿਸ ਤਰ੍ਹਾਂ ਹਮੇਸ਼ਾਂ ਜੀਉਂਦਾ ਰਹੇ? ਕੋਈ ਜਣਾ ਕੋਈ ਐਹੋ ਜੇਹੀ ਯੁਕਤੀ ਤਜਵੀਜ਼ ਕਰੇ।
Fareedkot Teekaਜਗਤ ਮੇਂ ਕੈਸੇ ਥਿਰ ਰਹੀਐ ਉਸ ਕਾ ਕੋਈ ਉਪਾਉ ਨਿਕਾਲੋ?☬ਉਤ੍ਰ:
Prof. Sahib Singhਫਿਰ ਕੋਈ ਐਸਾ ਉਪਾਉ ਲੱਭੋ ਜਿਸ ਕਰ ਕੇ ਜਗਤ ਵਿਚ ਸਦਾ ਟਿਕੇ ਰਹਿ ਸਕੀਏ (ਭਾਵ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨਾਲ ਇਕ-ਸੁਰ ਹੋ ਸਕੀਏ),

ਪਦ ਅਰਥ ਜਗਿ = ਜਗਤ ਵਿਚ। ਕੋ ਉਪਾਇਆ = ਕੋਈ ਉਪਾਉ। ਕਢਹੁ = ਲੱਭੋ।

SikhNet (Spanish)Oh mis amigos, encuentren las maneras por las cuales uno logra vivir eternamente en el mundo,

ਗੁਰ ਪੂਰੇ ਕੀ ਚਾਕਰੀ; ਥਿਰੁ ਕੰਧੁ ਸਬਾਇਆ ॥

gur poore kee chaakaree; thir kandh sabaaeaa |

Sant Singh KhalsaWorking for the Perfect Guru, the wall becomes permanent and stable.
Manmohan SinghServing the Perfect Guru, the wall of one's entire life becomes stable.
Manmohan Singh (Punjabi)ਪੂਰਨ ਗੁਰਾਂ ਦੀ ਟਹਿਲ ਕਮਾਉਣ ਦੁਆਰਾ, ਬੰਦੇ ਦੇ ਸਮੂਹ ਜੀਵਨ ਦੀ ਦੀਵਾਰ ਅਸਥਿਰ ਹੋ ਜਾਂਦੀ ਹੈ।
Fareedkot Teeka(ਸਬਾਇਆ) ਸਭਨਾਂ ਤੇ ਗੁਰੂ ਪੂਰੇ ਕੀ ਚਾਕਰੀ ਕਰਨੇ ਵਾਲੇ ਕਾ (ਕੰਧੁ) ਸਰੀਰ ਸੇ ਰਹਿਤ ਹੋ ਕਰ ਜੀਵ ਇਸਥਿਤ ਰਹਤਾ ਹੈ॥
Prof. Sahib Singh(ਉਹ ਉਪਾਉ) ਪੂਰੇ ਸਤਿਗੁਰੂ ਦੀ (ਦੱਸੀ) ਸੇਵਾ-ਭਗਤੀ ਹੀ ਹੈ ਜਿਸ ਕਰਕੇ ਸਾਰਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) (ਵਿਕਾਰਾਂ ਦੇ ਟਾਕਰੇ ਤੇ) ਅਡੋਲ ਰਹਿ ਸਕਦਾ ਹੈ।

ਪਦ ਅਰਥ ਚਾਕਰੀ = ਸੇਵਾ। ਥਿਰੁ = ਸਦਾ-ਕਾਇਮ। ਕੰਧੁ = ਸਰੀਰ। ਸਬਾਇਆ = ਸਾਰਾ। ਥਿਰੁ = ਅਟੱਲ, ਅਡੋਲ, (ਵਿਕਾਰਾਂ ਦੇ ਟਾਕਰੇ ਤੇ) ਤਕੜਾ

SikhNet (Spanish)sí, si uno sirve al Guru Perfecto, la pared de nuestro cuerpo no se acaba.

ਨਾਨਕ. ਬਖਸਿ ਮਿਲਾਇਅਨੁ; ਹਰਿ ਨਾਮਿ ਸਮਾਇਆ ॥੩੩॥

naanak. bakhas milaaeian; har naam samaaeaa |33|

Sant Singh KhalsaO Nanak, the Lord forgives them, and merges them into Himself; they are absorbed in the Lord's Name. ||33||
Manmohan SinghThey who are absorbed in the God's name; granting pardon, the Lord unites them with Himself, O Nanak.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ, ਮੁਆਫੀ ਦੇ ਕੇ, ਸੁਆਮੀ ਉਨ੍ਹਾਂ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਨਾਮੀ ਵਿਖੇ ਜਿਨ ਕਾ ਮਨ ਸਮਾਇਆ ਹੈ, ਤਿਨ ਕੋ ਹਰੀ ਨੇ ਬਖਸ ਕਰ ਅਪਨੇ ਸਾਥ ਮਿਲਾਇਆ ਹੈ॥੩੩॥
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਉਸ ਪ੍ਰਭੂ ਨੇ ਮਿਹਰ ਕਰ ਕੇ (ਆਪਣੇ ਨਾਲ) ਮਿਲਾਇਆ ਹੈ ਉਹ ਉਸ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩੩॥

ਪਦ ਅਰਥ ਬਖਸਿ = ਮਿਹਰ ਕਰ ਕੇ। ਮਿਲਾਇਅਨੁ = ਮਿਲਾਏ ਹਨ ਉਸ (ਪ੍ਰਭੂ) ਨੇ। ਨਾਮਿ = ਨਾਮ ਵਿਚ। ਸੇਵਾ = ਭਗਤੀ।॥੩੩॥

SikhNet (Spanish)Nanak dice, a él, el Señor lo bendice, lo une a Su Ser y lo inmerge en Su Nombre. (33)

Open this shabad →

Shabad Guru Amardas Ji Raag Saarang

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਾਇਆ ਮੋਹਿ ਵਿਸਾਰਿਆ; ਗੁਰ ਕਾ ਭਉ ਹੇਤੁ ਅਪਾਰੁ ॥

maaeaa mohi visaariaa; gur kaa bhau het apaar |

Sant Singh KhalsaAttached to Maya, the mortal forgets the Fear of God and Guru, and love for the Infinite Lord.
Manmohan SinghBeing attached to the love of riches, one forgets the Guru's fear and the affection of the Infinite Lord.
Manmohan Singh (Punjabi)ਧਨ-ਦੌਲਤ ਦੀ ਮੁਹੱਬਤ ਨਾਲ ਜੁੜ ਕੇ ਇਨਸਾਨ ਗੁਰਾਂ ਦੇ ਡਰ ਅਤੇ ਬੇਅੰਤ ਪ੍ਰਭੂ ਦੇ ਪਿਆਰ ਨੂੰ ਭੁਲਾ ਦਿੰਦਾ ਹੈ।
Fareedkot Teekaਹੇ ਭਾਈ! ਜੀਵਨ ਨੇ ਮਾਇਆ ਕੇ ਮੋਹ ਕਰ ਗੁਰੋਂ ਕਾ ਭ੍ਯ ਔਰ (ਅਪਾਰੁ) ਪਰਮੇਸ੍ਵਰ ਕਾ ਹੇਤ ਬਿਸਾਰ ਦੀਆ ਹੈ॥
Prof. Sahib Singhਮਾਇਆ ਦੇ ਮੋਹ ਵਿਚ ਪੈ ਕੇ ਮਨੁੱਖ ਗੁਰੂ ਦਾ ਅਦਬ ਭੁਲਾ ਦੇਂਦਾ ਹੈ, ਤੇ (ਇਹ ਭੀ) ਵਿਸਾਰ ਦੇਂਦਾ ਹੈ ਕਿ ਗੁਰੂ (ਕਿਤਨਾ) ਬੇਅੰਤ ਪਿਆਰ (ਇਸ ਨਾਲ ਕਰਦਾ ਹੈ);

ਪਦ ਅਰਥ ਹੇਤੁ = ਪਿਆਰ, ਹਿਤ। ਅਪਾਰੁ = ਬੇਅੰਤ। ਅਪਾਰੁ ਹੇਤੁ = ਬੇਅੰਤ ਪਿਆਰ (ਜੋ ਗੁਰੂ ਜੀਵਾਂ ਨਾਲ ਕਰਦਾ ਹੈ)। ਭਉ = ਡਰ, ਅਦਬ।

SikhNet (Spanish)Uno se olvida del Amor y Reverencia al Guru, dejándose apegar a otro y,

ਲੋਭਿ ਲਹਰਿ ਸੁਧਿ ਮਤਿ ਗਈ; ਸਚਿ. ਨ ਲਗੈ ਪਿਆਰੁ ॥

lobh lehar sudh mat gee; sach. na lagai piaar |

Sant Singh KhalsaThe waves of greed take away his wisdom and understanding, and he does not embrace love for the True Lord.
Manmohan SinghThrough the currents of avarice, man loses his sound understanding and embraces not affection for the True Name.
Manmohan Singh (Punjabi)ਲਾਲਚ ਦੇ ਤਰੰਗਾ ਰਾਹੀਂ ਆਦਮੀ ਦੀ ਦਰੁਸਤ ਸਮਝ ਦੂਰ ਹੋ ਜਾਂਦੀ ਹੈ ਅਤੇ ਉਹ ਸੱਚੇ ਨਾਮ ਨਾਲ ਪ੍ਰੇਮ ਨਹੀਂ ਪਾਉਂਦਾ।
Fareedkot Teekaਲੋਭ ਕੀ ਲਹਿਰ ਕਰ ਕੇ ਮਨਮੁਖ ਜੀਵ ਕੀ ਸੁਧ ਬੁਧ ਦੂਰ ਹੋ ਗਈ ਹੈ, ਇਸੀ ਹੇਤ ਸਚ ਮੇਂ ਤਿਸ ਕਾ ਪ੍ਯਾਰ ਨਹੀਂ ਲਾਗਤਾ ਹੈ॥
Prof. Sahib Singhਲੋਭ-ਲਹਿਰ ਵਿਚ ਫਸ ਕੇ ਇਸ ਦੀ ਅਕਲ-ਹੋਸ਼ ਗੁੰਮ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਵਿਚ ਇਸ ਦਾ ਪਿਆਰ ਨਹੀਂ ਬਣਦਾ।

ਪਦ ਅਰਥ ਲੋਭਿ = ਲੋਭ ਵਿਚ। ਲੋਭਿ ਲਹਰਿ = ਲੋਭ-ਰੂਪ ਲਹਿਰ ਵਿਚ ਫਸ ਕੇ। ਸੁਧਿ ਮਤਿ = ਅਕਲ-ਹੋਸ਼। ਸਚਿ = ਸੱਚੇ ਪ੍ਰਭੂ ਵਿਚ।

SikhNet (Spanish)engañado por la avaricia, pierde el Sentido de sus Valores sin amar la Verdad de Dios.

ਗੁਰਮੁਖਿ ਜਿਨਾ ਸਬਦੁ ਮਨਿ ਵਸੈ; ਦਰਗਹ ਮੋਖ ਦੁਆਰੁ ॥

guramukh jinaa sabad man vasai; daragah mokh duaar |

Sant Singh KhalsaThe Word of the Shabad abides in the mind of the Gurmukhs, who find the Gate of Salvation.
Manmohan SinghThey, within whose mind, by the Guru's grace, the Name abides, obtain the door of salvation in the Lord's Court.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ ਗੁਰਾਂ ਦੀ ਦਇਆ ਦੁਆਰਾ ਨਾਮ ਵਸਦਾ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਮੁਕਤੀ ਦੇ ਦਰਵਾਜੇ ਨੂੰ ਪਰਾਪਤ ਹੋ ਜਾਂਦੇ ਹਨ।
Fareedkot Teekaਗੁਰੋਂ ਦੁਆਰੇ ਜਿਨ ਕੇ ਮਨ ਮੇਂ ਉਪਦੇਸ ਬਸਤਾ ਹੈ ਤਿਨੋਂ ਨੇ (ਦਰ) ਅੰਤਰ (ਗਹਿ) ਜਗਾਂ ਕੇ, ਭਾਵ ਸੇ ਅੰਤਹਕਰਨ ਮੇਂ (ਮੋਖ ਦੁਆਰੁ) ਗਿਆਨ ਕੋ ਪਾਇਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਬਚਣ ਦਾ ਰਾਹ ਲੱਭ ਪੈਂਦਾ ਹੈ;

ਪਦ ਅਰਥ ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਬਚਣ ਦਾ ਰਾਹ।

SikhNet (Spanish)Los que enaltecen la Palabra del Guru en la mente, por Su Gracia logran la Liberación.

ਨਾਨਕ. ਆਪੇ ਮੇਲਿ ਲਏ; ਆਪੇ ਬਖਸਣਹਾਰੁ ॥੧॥

naanak. aape mel le; aape bakhasanahaar |1|

Sant Singh KhalsaO Nanak, the Lord Himself forgives them, and unites them in Union with Himself. ||1||
Manmohan SinghNanak, the Lord, of Himself, forgives and of Himself unites men with Himself.
Manmohan Singh (Punjabi)ਨਾਨਕ ਸੁਆਮੀ ਖੁਦ ਹੀ, ਮਾਫ ਕਰਦਾ ਹੈ ਅਤੇ ਖੁਦ ਹੀ ਬੰਦੇ ਨੂੰ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਬਖਸ਼ਣਹਾਰੇ ਵਾਹਿਗੁਰੂ ਨੇ ਆਪੇ ਹੀ ਆਪਣੇ ਸਾਥ ਮੇਲ ਲਏ ਹੈਂ॥੧॥
Prof. Sahib Singhਹੇ ਨਾਨਕ! ਬਖ਼ਸ਼ਣਹਾਰ ਪ੍ਰਭੂ ਆਪ ਹੀ ਗੁਰਮੁਖਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ॥੧॥
SikhNet (Spanish)Nanak dice, el Señor, por Sí Mismo, lo une y por Sí Mismo lo perdona. (1)

Open this shabad →

Shabad Guru Ramdas Ji Raag Saarang

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਨਾਨਕ. ਜਿਸੁ ਬਿਨੁ ਘੜੀ. ਨ ਜੀਵਣਾ; ਵਿਸਰੇ ਸਰੈ ਨ. ਬਿੰਦ ॥

naanak. jis bin gharree. na jeevanaa; visare sarai na. bind |

Sant Singh KhalsaO Nanak, without Him, we could not live for a moment. Forgetting Him, we could not succeed for an instant.
Manmohan SinghSays Nanak, O man, without whom we can live not even for a moment and forgetting whom we can succeed not even a trice,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਇਨਸਾਨ, ਜਿਸ ਦੇ ਬਗੈਰ ਅਸੀਂ ਇਕ ਮੁਹਤ ਭਰ ਭੀ ਜੀਊ ਨਹੀਂ ਸਕਦੇ ਅਤੇ ਜਿਸ ਨੂੰ ਭੁਲਾਉਣ ਦੁਆਰਾ ਅਸੀਂ ਭੋਰਾ ਭਰ ਭੀ ਕਾਮਯਾਬ ਨਹੀਂ ਹੋ ਸਕਦੇ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੀ ਸਤਾ ਸਫੁਰਤੀ ਤੇ ਬਿਨਾਂ ਘੜੀ ਮਾਤ੍ਰ ਭੀ ਜੀਵਣਾ ਨਹੀਂ ਹੋਤਾ ਹੈ ਔਰ ਜਿਸ ਕੇ ਨਾਮ ਕੇ ਵਿਸਰਨੇ ਕਰ ਹਮ ਕੋ (ਬਿੰਦ) ਰੰਚਕ ਮਾਤ੍ਰ ਨਹੀਂ ਸਰਤਾ॥
Prof. Sahib Singhਨਾਨਕ ਆਖਦਾ ਹੈ- ਜਿਸ ਪ੍ਰਭੂ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦਾ, ਜਿਸ ਨੂੰ ਇਕ ਘੜੀ ਭੀ ਵਿਸਾਰਿਆਂ ਨਿੱਭਦੀ ਨਹੀਂ,

ਪਦ ਅਰਥ ਸਰੈ ਨ ਬਿੰਦ = ਇਕ ਘੜੀ ਭੀ ਨਹੀਂ ਨਿੱਭਦੀ। ਵਿਸਰੈ ਸਰੈ ਨ ਬਿੰਦ = ਇਕ ਘੜੀ ਭਰ ਭੀ ਵਿਸਾਰਨਾ ਨਹੀਂ ਪੁੱਜਦਾ।

SikhNet (Spanish)A Él, sin el Cuál uno no dura ni un segundo, no Lo hagas a un lado,

ਤਿਸੁ ਸਿਉ. ਕਿਉ ਮਨ ਰੂਸੀਐ; ਜਿਸਹਿ ਹਮਾਰੀ ਚਿੰਦ ॥੨॥

tis siau. kiau man rooseeai; jiseh hamaaree chind |2|

Sant Singh KhalsaO mortal, how can you be angry with the One who cares for you? ||2||
Manmohan Singhwhy are thou angry with Him, who feels anxiety (cares) for us?
Manmohan Singh (Punjabi)ਤੂੰ ਉਸ ਨਾਲ ਕਿਉਂ ਰੁਸਦਾ ਹੈ, ਜਿਸ ਨੂੰ ਸਾਡੀ ਚਿੰਤਾ ਹੈ?
Fareedkot Teekaਹੇ ਮਨ! ਤਿਸ ਕੇ ਸਾਥ ਕਿਉਂ ਰੁਸਣਾ ਕਰੀਏ, ਭਾਵ ਮੁਖ ਫੇਰੀਏ, ਜਿਸ ਕੋ ਸਰਬ ਪਰਕਾਰ (ਹਮਾਰੀ) ਅਸਮਦਾਦਿਕ ਸਰਬ ਜੀਵੋਂ ਕੀ ਚਿੰਤਾ ਹੈ, ਭਾਵ ਸਰਬ ਕੋ ਖਾਨ ਪਾਨ ਆਦਿਕ ਦੇਤਾ ਹੈ॥੨॥
Prof. Sahib Singhਹੇ ਮਨ! ਜਿਸ ਪ੍ਰਭੂ ਨੂੰ ਅਸਾਡਾ (ਹਰ ਵੇਲੇ) ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ॥੨॥

ਪਦ ਅਰਥ ਜਿਸਹਿ = ਜਿਸੈ, ਜਿਸ ਨੂੰ। ਚਿੰਦ = ਫ਼ਿਕਰ ॥੨॥

SikhNet (Spanish)oh mente, pues Él siempre te tiene en Su Mirada. (2)

Open this shabad →

Shabad Guru Ramdas Ji Raag Saarang

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਾਵਣੁ ਆਇਆ ਝਿਮਝਿਮਾ; ਹਰਿ ਗੁਰਮੁਖਿ ਨਾਮੁ ਧਿਆਇ ॥

saavan aaeaa jhimajhimaa; har guramukh naam dhiaae |

Sant Singh KhalsaThe rainy season of Saawan has come. The Gurmukh meditates on the Lord's Name.
Manmohan SinghThe uniformly-raining month of Sawan has come. Meditate thou on the Lord's Name, by the Guru's grace.
Manmohan Singh (Punjabi)ਇਕ ਰਸ ਵਰਸਣ ਵਾਲਾ ਸਾਵਣ ਦਾ ਮਹੀਨਾ ਆ ਗਿਆ ਹੈ। ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਪੁਰਸ਼! ਮਨੁਖ ਜਨਮ ਰੂਪੀ (ਝਿਮਝਿਮਾ) ਆਨੰਦਦਾਇਕ ਸਾਵਣ ਆਇਆ ਹੈ, ਤਾਂ ਤੇ ਗੁਰੋਂ ਦੁਆਰੇ ਹਰੀ ਕੇ ਨਾਮ ਕੋ ਧਿਆਵਣਾ ਕਰੁ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਸਿਮਰਦਾ ਹੈ (ਉਸ ਦੇ ਵਾਸਤੇ, ਮਾਨੋ) ਇਕ-ਰਸ ਵਰ੍ਹਨ ਵਾਲਾ ਸਾਵਣ (ਦਾ ਮਹੀਨਾ) ਆ ਜਾਂਦਾ ਹੈ,

ਪਦ ਅਰਥ ਝਿਮਝਿਮਾ = ਇਕ-ਰਸ ਵਰ੍ਹਨ ਵਾਲਾ, ਝੜੀ ਲਾਣ ਵਾਲਾ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ।

SikhNet (Spanish)Mira, el mes de Saawan ha llegado y la Misericordia del Señor es rociada en la conciencia, habita ahora en el Nombre del Señor por la Gracia del Guru.

ਦੁਖ ਭੁਖ ਕਾੜਾ ਸਭੁ ਚੁਕਾਇਸੀ; ਮੀਹੁ ਵੁਠਾ ਛਹਬਰ ਲਾਇ ॥

dukh bhukh kaarraa sabh chukaaeisee; meehu vutthaa chhahabar laae |

Sant Singh KhalsaAll pain, hunger and misfortune end, when the rain falls in torrents.
Manmohan SinghAll trouble, hunger and woe end, when the rain falls in torrents.
Manmohan Singh (Punjabi)ਸਾਰੀ ਤਕਲੀਫ, ਖੁਧਿਆ ਤੇ ਝੋਰਾ ਮੁੱਕ ਜਾਂਦੇ ਹਨ ਜਦ ਬਾਰਸ਼ ਮੁਸਲਾਧਾਰ ਵਰਸਦੀ ਹੈ।
Fareedkot Teekaਜਬ ਗੁਰੂ ਰੂਪੀ ਮੇਘ ਛਹਿਬਰ ਲਾਇ ਕਰ ਅਰਥਾਤ ਏਕ ਰਸ ਹੋ ਕਰ (ਵੁਠਾ) ਬਰਸਾ, ਭਾਵ ਇਹ ਕਿ ਜਬ ਗੁਰੂ ਅਤੀ ਦਿਆਲ ਹੋ ਕਰ ਉਪਦੇਸ ਕਰੇਗਾ ਤਬ ਦੁਖ ਸਰੀਰ ਕੇ ਅਰ ਭੂਖ ਪਦਾਰਥੋਂ ਕੀ ਔਰ ਮਨ ਕਾ ਝੋਰਾ ਸਭ ਚੁਕਾਇ ਦੇਵੇਗਾ॥
Prof. Sahib Singhਜਦੋਂ ਝੜੀ ਲਾ ਕੇ ਮੀਂਹ ਵੱਸਦਾ ਹੈ, ਘੁੰਮਾ ਤੇ ਲੋਕਾਂ ਦੇ ਦੁੱਖ ਤੇ ਭੁੱਖਾਂ ਸਭ ਦੂਰ ਕਰ ਦੇਂਦਾ ਹੈ,

ਪਦ ਅਰਥ ਕਾੜਾ = ਕਾੜ੍ਹਾ, ਘੁੰਮਾ, ਗਰਮੀ। ਵੁਠਾ = ਵੱਸਦਾ ਹੈ। ਛਹਬਰ = ਝੜੀ।

SikhNet (Spanish)Sí, llueve incesantemente y uno es refrescado, las aflicciones ya no le afectan.

ਸਭ ਧਰਤਿ ਭਈ ਹਰੀਆਵਲੀ; ਅੰਨੁ ਜੰਮਿਆ ਬੋਹਲ ਲਾਇ ॥

sabh dharat bhee hareeaavalee; an jamiaa bohal laae |

Sant Singh KhalsaThe entire earth is rejuvenated, and the grain grows in abundance.
Manmohan SinghThe entire earth becomes green, the seed germinates and there appear the corn-heaps.
Manmohan Singh (Punjabi)ਸਾਰੀ ਧਰਤੀ ਸਰਸਬਜ਼ ਹੋ ਜਾਂਦੀ ਹੈ, ਬੀਜ ਉਗ ਆਉਂਦਾ ਹੈ ਅਤੇ ਦਾਣਿਆਂ ਦੇ ਢੇਰ ਲੱਗ ਜਾਂਦੇ ਹਨ।
Fareedkot Teekaਜਿਨ ਕੀ ਬੁਧੀ ਰੂਪੀ ਧਰਤੀ ਸੁਭ ਗੁਣੋਂ ਕਰ ਹਰੀਆਵਲੀ ਹੂਈ ਹੈ, ਤਿਨ ਕੇ ਰਿਦੇ ਮੇਂ ਨਿਹਚੇ ਰੂਪੀ ਅੰਨ ਉਤਪਤਿ ਹੂਆ ਹੈ (ਬੋਹਲ ਲਾਇ), ਭਾਵ ਬਖਸੀਸ ਰੂਪੀ ਬੋਹਲ ਲਾਇਆ ਹੈ; ਵਾ ਸੰਸੇ ਬਿਪਰਜੇ ਰਹਤ ਤਤ ਗਿਆਨ ਹੂਆ ਹੈ॥
Prof. Sahib Singh(ਕਿਉਂਕਿ) ਸਾਰੀ ਧਰਤੀ ਉਤੇ ਹਰਿਆਉਲ ਹੀ ਦਿੱਸਦੀ ਹੈ ਤੇ ਢੇਰਾਂ ਦੇ ਢੇਰ ਅੰਨ ਪੈਦਾ ਹੁੰਦਾ ਹੈ;

ਪਦ ਅਰਥ ਹਰੀਆਵਲੀ = (ਹਰੀ-ਆਵਲੀ) ਸਬਜ਼ੀ ਵਾਲੀ। ਜੰਮਿਆ = ਪੈਦਾ ਹੁੰਦਾ ਹੈ। ਬੋਹਲ = ਦਾਣਿਆਂ ਦੇ ਢੇਰ।

SikhNet (Spanish)La tierra completa ha sido decorada de todos los tonos de verde y la semilla que te da sustento ha germinado en abundancia.

ਹਰਿ ਅਚਿੰਤੁ ਬੁਲਾਵੈ. ਕ੍ਰਿਪਾ ਕਰਿ; ਹਰਿ ਆਪੇ ਪਾਵੈ ਥਾਇ ॥

har achint bulaavai. kripaa kar; har aape paavai thaae |

Sant Singh KhalsaThe Carefree Lord, by His Grace, summons that mortal whom the Lord Himself approves.
Manmohan SinghShowing His mercy, the carefree God calls the man and himself approves of his service.
Manmohan Singh (Punjabi)ਆਪਣੀ ਰਹਿਮਤ ਧਾਰ ਚਿੰਤਾ-ਰਹਿਤ ਵਾਹਿਗੁਰੂ ਬੰਦੇ ਨੂੰ ਬੁਲਾ, ਖੁਦ ਉਸ ਦੀ ਸੇਵਾ ਪਰਵਾਨ ਕਰ ਲੈਂਦਾ ਹੈ।
Fareedkot Teekaਹਰੀ ਅਚਿੰਤ ਦਇਆ ਕਰ ਕੇ ਅਪਣੇ ਜਸ ਕੋ ਉਚਰਾਵਤਾ ਹੈ ਔਰ ਆਪੇ ਹੀ ਬੋਲੇ ਹੂਏ ਜਸ ਕੋ ਥਾਇ ਪਾਵਤਾ ਹੈ॥
Prof. Sahib Singh(ਇਸੇ ਤਰ੍ਹਾਂ, ਗੁਰਮੁਖ ਨੂੰ) ਅਚਿੰਤ ਪ੍ਰਭੂ ਆਪ ਹੀ ਮਿਹਰ ਕਰ ਕੇ ਆਪਣੇ ਨੇੜੇ ਲਿਆਉਂਦਾ ਹੈ, ਉਸ ਦੀ ਮਿਹਨਤ ਨੂੰ ਆਪ ਹੀ ਪ੍ਰਵਾਨ ਕਰਦਾ ਹੈ।

ਪਦ ਅਰਥ ਪਾਵੈ ਥਾਇ = ਕਬੂਲ ਕਰਦਾ ਹੈ। ਅਚਿੰਤੁ = ਅ-ਚਿੰਤੁ, ਜਿਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।

SikhNet (Spanish)Escucha cómo el Señor te llama en Su Misericordia y aprueba tu Devoción.

ਹਰਿ ਤਿਸਹਿ ਧਿਆਵਹੁ ਸੰਤ ਜਨਹੁ; ਜੁ. ਅੰਤੇ ਲਏ ਛਡਾਇ ॥

har tiseh dhiaavahu sant janahu; ju. ante le chhaddaae |

Sant Singh KhalsaSo meditate on the Lord, O Saints; He shall save you in the end.
Manmohan SinghO saintly persons, contemplate ye that Lord, who shall deliver ye in the end.
Manmohan Singh (Punjabi)ਹੈ ਸਾਧ ਸਰੂਪ ਪੁਰਸ਼ੋ! ਤੁਸੀਂ ਉਸ ਸੁਆਮੀ ਦਾ ਸਿਮਰਨ ਕਰੋ, ਜੋ ਅਖੀਰ ਦੇ ਵੇਲੇ ਤੁਹਾਨੂੰ ਬੰਦ ਖਲਾਸ ਕਰਾਵੇਗਾ।
Fareedkot Teekaਹੇ ਸੰਤ ਜਨੋਂ! ਤਿਸ ਹਰੀ ਕੋ ਧਿਆਵਣਾ ਕਰੋ ਜੋ ਅੰਤ ਕੋ ਜਮਾਦਿਕੋਂ ਸੇ ਛੁਡਾਇ ਲੇਤਾ ਹੈ॥
Prof. Sahib Singhਹੇ ਸੰਤ ਜਨੋ! ਉਸ ਪ੍ਰਭੂ ਨੂੰ ਯਾਦ ਕਰੋ ਜੋ ਆਖ਼ਰ (ਇਹਨਾਂ ਦੁੱਖਾਂ ਭੁੱਖਾਂ ਤੋਂ) ਖ਼ਲਾਸੀ ਦਿਵਾਉਂਦਾ ਹੈ।
SikhNet (Spanish)Oh Santos, mediten en Él, Quien los salva al final; alaben a Su Señor,

ਹਰਿ ਕੀਰਤਿ ਭਗਤਿ ਅਨੰਦੁ ਹੈ; ਸਦਾ ਸੁਖੁ ਵਸੈ ਮਨਿ ਆਇ ॥

har keerat bhagat anand hai; sadaa sukh vasai man aae |

Sant Singh KhalsaThe Kirtan of the Lord's Praises and devotion to Him is bliss; peace shall come to dwell in the mind.
Manmohan SinghBliss is in the Lord's praise and devotion. By these eternal peace comes to abide in man's mind.
Manmohan Singh (Punjabi)ਖੁਸ਼ੀ ਸੁਆਮੀ ਦੇ ਜੱਸ ਅਤੇ ਸ਼ਰਧਾ-ਪ੍ਰੇਮ ਵਿੱਚ ਹੈ। ਇਨ੍ਹਾਂ ਦੁਆਰਾ ਸਦੀਵੀ ਆਰਾਮ ਆ ਕੇ ਬੰਦੇ ਦੇ ਰਿਦੇ ਵਿੱਚ ਟਿਕ ਜਾਂਦਾ ਹੈ।
Fareedkot Teekaਹਰੀ ਕੀ ਕੀਰਤੀ ਆਦਿਕ ਜੋ ਭਗਤੀ ਹੈ, ਸੋ ਆਨੰਦਦਾਇਕ ਹੈ, ਤਿਸ ਕਰ ਕੇ (ਸਦਾ ਸੁਖ) ਆਤਮ ਸੁਖ ਮਨ ਮੇਂ ਆਇ ਬਸਤਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਤੇ ਬੰਦਗੀ ਵਿਚ ਹੀ (ਅਸਲ) ਆਨੰਦ ਹੈ, ਸਦਾ ਲਈ ਮਨ ਵਿਚ ਸੁਖ ਆ ਵੱਸਦਾ ਹੈ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਭਗਤਿ = ਬੰਦਗੀ।

SikhNet (Spanish)mostrando su Devoción para que el Éxtasis llene sus mentes. Aquéllos que, por la Gracia del Guru,

ਜਿਨੑਾ ਗੁਰਮੁਖਿ ਨਾਮੁ ਅਰਾਧਿਆ; ਤਿਨਾ ਦੁਖ ਭੁਖ ਲਹਿ ਜਾਇ ॥

jinaa guramukh naam araadhiaa; tinaa dukh bhukh leh jaae |

Sant Singh KhalsaThose Gurmukhs who worship the Naam, the Name of the Lord - their pain and hunger departs.
Manmohan SinghThe Guru-wards, who ponder over the Name; their pain and hunger depart.
Manmohan Singh (Punjabi)ਜਿਹੜੇ ਗੁਰੂ-ਸਮਰਪਨ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਪੀੜ ਅਤੇ ਖੁਧਿਆ ਦੂਰ ਹੋ ਜਾਂਦੇ ਹਨ।
Fareedkot Teekaਜਿਨ ਪੁਰਸ਼ੋਂ ਨੇ ਗੁਰੋਂ ਦੁਆਰੇ ਨਾਮ ਕੋ ਅਰਾਧਨ ਕੀਆ ਹੈ ਤਿਨੋਂ ਕੀ ਦੁਖ ਭੁਖ ਸਭ ਲਹਿ ਜਾਤੀ ਹੈ॥☬ਤਾਂ ਤੇ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਨ੍ਹਾਂ ਗੁਰਮੁਖਾਂ ਨੇ ਨਾਮ ਸਿਮਰਿਆ ਹੈ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ

SikhNet (Spanish)meditan en el Nombre del Señor, se liberan de toda ansiedad y dolor.

ਜਨ ਨਾਨਕੁ. ਤ੍ਰਿਪਤੈ ਗਾਇ ਗੁਣ; ਹਰਿ ਦਰਸਨੁ ਦੇਹੁ ਸੁਭਾਇ ॥੩॥

jan naanak. tripatai gaae gun; har darasan dehu subhaae |3|

Sant Singh KhalsaServant Nanak is satisfied, singing the Glorious Praises of the Lord. Please embellish him with the Blessed Vision of Your Darshan. ||3||
Manmohan SinghSinging the Lord's praise, slave Nanak is sated. O God, bless him Thou with Thy vision, that he may be embellished.
Manmohan Singh (Punjabi)ਸੁਆਮੀ ਦੀ ਕੀਰਤੀ ਗਾਇਨ ਕਰ ਗੋਲਾ ਨਾਨਕ ਰਜ ਗਿਆ ਹੈ, ਹੇ ਹਰੀ! ਤੂੰ ਉਸ ਨੂੰ ਆਪਣਾ ਦੀਦਾਰ ਬਖਸ਼ ਤਾਂ ਜੋ ਉਹ ਸ਼ਸ਼ੋਭਤ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਮੈਂ ਜਨ ਤੇਰੇ ਗੁਣੋਂ ਕੋ ਗਾਇ ਕਰ ਤ੍ਰਿਪਤਿ ਹੋਵੋਂ, ਮੇਰੇ ਕੋ ਦਰਸਨ ਦੇਹੋ ਜੋ ਮੈਂ ਸੁਭਾਇਵਾਨ ਹੋਵਾਂ॥੩॥
Prof. Sahib Singhਦਾਸ ਨਾਨਕ ਭੀ ਪ੍ਰਭੂ ਦੇ ਗੁਣ ਗਾ ਗਾ ਕੇ ਹੀ (ਮਾਇਆ ਵਲੋਂ) ਤ੍ਰਿਪਤ ਹੈ (ਤੇ ਅਰਜ਼ੋਈ ਕਰਦਾ ਹੈ-) ਹੇ ਹਰੀ! ਮਿਹਰ ਕਰ ਕੇ ਦੀਦਾਰ ਦੇਹ ॥੩॥

ਪਦ ਅਰਥ ਤ੍ਰਿਪਤੈ = ਰੱਜਦਾ ਹੈ। ਸੁਭਾਇ = ਸੁਭਾਉ ਅਨੁਸਾਰ ਮਿਹਰ ਨਾਲ ॥੩॥

SikhNet (Spanish)Nanak está a gusto cantando las Alabanzas del Señor, oh Dios, bendícelo con Tu Visión, en Tu Amor. (3)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਗੁਰ ਪੂਰੇ ਕੀ ਦਾਤਿ; ਨਿਤ ਦੇਵੈ ਚੜੈ ਸਵਾਈਆ ॥

gur poore kee daat; nit devai charrai savaaeea |

Sant Singh KhalsaThe Perfect Guru bestows His gifts, which increase day by day.
Manmohan SinghThe Perfect Guru ever blesses with bounties, which increases day by day.
Manmohan Singh (Punjabi)ਪੂਰਨ ਗੁਰਦੇਵ ਜੀ ਸਦਾ ਹੀ ਬਖਸ਼ਸ਼ਾ ਦਿੰਦੇ ਹਨ ਜੋ ਰੋਜ਼-ਬ-ਰੋਜ ਵਧਦੀਆਂ ਜਾਂਦੀਆਂ ਹਨ।
Fareedkot Teekaਪੂਰੇ ਗੁਰੋਂ ਕੀ ਦਾਤ ਨਿਤਾਪ੍ਰਤਿ ਦੇਵਣੇ ਸੇ ਸਵਾਈ ਚੜਤੀ ਹੈ, ਭਾਵ ਗੁਰੋਂ ਕਾ ਉਪਦੇਸ ਕੀਆ ਹੂਆ ਆਗੇ ਉਪਦੇਸ ਦੇਣੇ ਮੇਂ ਦਿਨੋਂ ਦਿਨ ਸਵਾਇਆ ਹੋਤਾ ਹੈ ਅਰਥਾਤ ਦ੍ਰਿੜ ਹੋਤਾ ਹੈ ਕਮ ਨਹੀਂ ਹੋਤਾ॥
Prof. Sahib Singhਪੂਰੇ ਸਤਿਗੁਰੂ ਦੀ ਦਿੱਤੀ ਹੋਈ (ਨਾਮ ਦੀ) ਦਾਤ ਜੋ ਉਹ ਸਦਾ ਦੇਂਦਾ ਹੈ ਵਧਦੀ ਰਹਿੰਦੀ ਹੈ

ਪਦ ਅਰਥ ਦਾਤਿ = ਬਖ਼ਸ਼ਸ਼। ਚੜੈ ਸਵਾਈਆ = ਵਧਦੀ ਹੈ।

SikhNet (Spanish)Las Bondades del Guru se incrementan día con día.

ਤੁਸਿ ਦੇਵੈ ਆਪਿ ਦਇਆਲੁ; ਨ ਛਪੈ ਛਪਾਈਆ ॥

tus devai aap deaal; na chhapai chhapaaeea |

Sant Singh KhalsaThe Merciful Lord Himself bestows them; they cannot be concealed by concealment.
Manmohan SinghIn his pleasure, the Merciful master, of Himself grants them. By concealing, they can be concealed not.
Manmohan Singh (Punjabi)ਆਪਣੀ ਪ੍ਰਸੰਨਤਾ ਅੰਦਰ, ਮਿਹਰਬਾਨ ਮਾਲਕ, ਖੁਦ ਉਨ੍ਹਾਂ ਨੂੰ ਦਿੰਦਾ ਹੈ। ਲੁਕਾਉਣ ਦੁਆਰਾ, ਉਹ ਲੁਕਾਈ ਨਹੀਂ ਜਾ ਸਕਦੀਆਂ।
Fareedkot Teeka(ਤੁਸਿ) ਪ੍ਰਸੰਨ ਹੋ ਕਰ ਜਿਸ ਕੋ ਆਪ ਪਰਮੇਸ੍ਵਰ ਦੇਤਾ ਹੈ ਵਹੁ ਦਾਤ ਛਪਾਈ ਹੂਈ ਛਪਤੀ ਨਹੀਂ ਹੈ॥
Prof. Sahib Singh; (ਗੁਰੂ ਦੀ ਮਿਹਰ ਦੀ ਨਜ਼ਰ ਦੇ ਕਾਰਨ ਇਹ ਦਾਤਿ) ਦਿਆਲ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਤੇ ਕਿਸੇ ਦੀ ਲੁਕਾਈ ਲੁਕਦੀ ਨਹੀਂ;

ਪਦ ਅਰਥ ਤੁਸਿ = ਤ੍ਰੁਠ ਕੇ, ਪ੍ਰਸੰਨ ਹੋ ਕੇ। ਨ ਛਪੈ ਛਪਾਈਆ = ਲੁਕਾਈ ਲੁਕਦੀ ਨਹੀਂ।

SikhNet (Spanish)El Señor en Su Misericordia, bendice y Sus Bendiciones se vuelven manifiestas para todos.

ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ॥

hiradai kaval pragaas; unaman liv laaeea |

Sant Singh KhalsaThe heart-lotus blossoms forth, and the mortal is lovingly absorbed in the state of supreme bliss.
Manmohan SinghMan's heart lotus blooms and becomes to embrace affection for the state of supreme bliss.
Manmohan Singh (Punjabi)ਇਨਸਾਨ ਦਾ ਦਿਲ ਕਮਲ ਖਿੜ ਜਾਂਦਾ ਹੈ ਅਤੇ ਉਸ ਦਾ ਪਰਮ ਪ੍ਰਸੰਨਤਾ ਦੀ ਅਵਸਥਾ ਨਾਲ ਪਿਆਰ ਪੇ ਜਾਂਦਾ ਹੈ।
Fareedkot Teekaਹਿਰਦੇ ਕਵਲ ਮੇਂ ਪ੍ਰਗਾਸ ਹੂਆ ਹੈ ਔਰ (ਉਨਮਨਿ) ਤੁਰੀਆ ਪਦ ਮੇਂ ਬਿਰਤੀ ਲਗਾਈ ਹੈ॥
Prof. Sahib Singh(ਜਿਸ ਮਨੁੱਖ ਉਤੇ ਗੁਰੂ ਵਲੋਂ ਬਖ਼ਸ਼ਸ਼ ਹੋਵੇ ਉਸ ਦੇ) ਹਿਰਦੇ ਦਾ ਕਉਲ ਫੁੱਲ ਖਿੜ ਪੈਂਦਾ ਹੈ, ਉਹ ਪੂਰਨ ਖਿੜਾਉ ਵਿਚ ਟਿਕਿਆ ਰਹਿੰਦਾ ਹੈ;

ਪਦ ਅਰਥ ਉਨਮਨ = ਉਨਮਨ ਵਿਚ, ਚੜ੍ਹਦੀ ਕਲਾ ਵਿਚ, ਪੂਰਨ ਖਿੜਾਉ ਵਿਚ।

SikhNet (Spanish)El Loto del Corazón de uno florece y uno permanece entonado en el Estado de Supremo Éxtasis,

ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ॥

je ko kare us dee rees; sir chhaaee paaeea |

Sant Singh KhalsaIf anyone tries to challenge him, the Lord throws dust on his head.
Manmohan SinghIf some one rivals him, then the Lord thrown dust on his head.
Manmohan Singh (Punjabi)ਜੇਕਰ ਕੋਈ ਜਣਾ ਉਸ ਦੀ ਬਰਾਬਰੀ ਕਰਦਾ ਹੈ, ਤਾਂ ਪ੍ਰਭੂ ਉਸ ਦੇ ਮੂੰਡ ਤੇ ਸੁਆਹ ਪਾਉਂਦਾ ਹੈ।
Fareedkot Teekaਜੋ ਕੋਈ ਉਸ ਕੀ ਰੀਸ ਕਰਤਾ ਹੈ ਤਿਸ ਕੇ ਸਿਰ ਪੁਰ (ਛਾਈ) ਮਿਟੀ ਪੜਤੀ ਹੈ॥
Prof. Sahib Singhਜੋ ਮਨੁੱਖ ਉਸ ਦੀ ਬਰਾਬਰੀ ਕਰਨ ਦਾ ਜਤਨ ਕਰਦਾ ਹੈ ਉਹ ਨਮੋਸ਼ੀ ਹੀ ਖੱਟਦਾ ਹੈ।

ਪਦ ਅਰਥ ਸਿਰਿ = ਸਿਰ ਉੱਤੇ। ਛਾਈ = ਸੁਆਹ। ਸਿਰਿ ਛਾਈ ਪਾਇਆ = ਨਮੋਸ਼ੀ ਖੱਟਦਾ ਹੈ।

SikhNet (Spanish)y si alguien muestra alguna rivalidad, Dios Mismo tira polvo sobre su cabeza.

ਨਾਨਕ. ਅਪੜਿ ਕੋਇ, ਨ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ॥੩੪॥

naanak. aparr koe, na sakee; poore satigur kee vaddiaaeea |34|

Sant Singh KhalsaO Nanak, no one can equal the glory of the Perfect True Guru. ||34||
Manmohan SinghNanak, none can equal the glory of the Perfect True Guru.
Manmohan Singh (Punjabi)ਨਾਨਕ ਕੋਈ ਭੀ ਪੂਰਨ ਸੱਚੇ ਗੁਰਾਂ ਦੀਪ੍ਰਭਤਾ ਦੀ ਤੁਲਨਾ ਨਹੀਂ ਕਰ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੂਰੇ ਗੁਰੋਂ ਕੀ ਵਡਿਆਈ ਕੋ ਕੋਈ ਨਿੰਦਕ ਸਾਕਤ ਪਹੁੰਚ ਨਹੀਂ ਸਕਤਾ ਹੈ॥੩੪॥
Prof. Sahib Singhਹੇ ਨਾਨਕ! ਪੂਰੇ ਗੁਰੂ ਦੀ ਬਖ਼ਸ਼ੀ ਹੋਈ ਵਡਿਆਈ ਦੀ ਕੋਈ ਮਨੁੱਖ ਬਰਾਬਰੀ ਨਹੀਂ ਕਰ ਸਕਦਾ ॥੩੪॥
SikhNet (Spanish)Sí, tal es la Gloria del Guru, nadie iguala a Su Devoto. (34)

Open this shabad →

Ang 1250 of 1430