ੴ

ਸਿੱਖਬਾਣੀ · SikhBani

ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥

eisataree purakhai bahu preet mil mohu vadhaaeaa
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1249, 1250 · 6 lines
Translations

ਪਉੜੀ ॥

paurree | Ang 1249

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਇਸਤਰੀ ਪੁਰਖੈ ਬਹੁ ਪ੍ਰੀਤਿ; ਮਿਲਿ ਮੋਹੁ ਵਧਾਇਆ ॥

eisataree purakhai bahu preet; mil mohu vadhaaeaa | Ang 1249

Sant Singh KhalsaThe husband and wife are very much in love; joining together, their love increases.
Manmohan SinghThe wife and husband greatly love each other and meeting together, they increase their love still more.
Manmohan Singh (Punjabi)ਪਤਨੀ ਤੇ ਪਤੀ ਦਾ ਇਕ ਦੂਜੇ ਨਾਲ ਬਹੁਤ ਪਿਆਰ ਹੈ ਤੇ ਇਕੱਠੇ ਹੋ, ਉਹ ਆਪਣੀ ਮੁਹੱਬਤ ਨੂੰ ਹੋਰ ਭੀ ਵਧੇਰੀ ਕਰ ਲੈਂਦੇ ਹਨ।
Fareedkot Teekaਇਸਤ੍ਰੀ ਔ ਪੁਰਸ਼ ਨੇ ਮਿਲ ਕੇ ਪਰਸਪਰ ਬਹੁਤ ਪ੍ਰੀਤਿ ਅਰ ਮੋਹ ਕੋ ਵਧਾਇਆ ਹੈ॥
Prof. Sahib Singhਮਨੁੱਖ ਦੀ (ਆਪਣੀ) ਵਹੁਟੀ ਨਾਲ ਬੜੀ ਪ੍ਰੀਤ ਹੁੰਦੀ ਹੈ, (ਵਹੁਟੀ ਨੂੰ) ਮਿਲ ਕੇ ਬੜਾ ਮੋਹ ਕਰਦਾ ਹੈ;

ਪਦ ਅਰਥ ਪੁਰਖੈ = ਮਨੁੱਖ ਦੀ। ਮਿਲਿ = (ਇਸਤ੍ਰੀ ਨੂੰ) ਮਿਲ ਕੇ।

SikhNet (Spanish)Mira los seres humanos están enamorados de sus parejas y de sus hijos,

ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ; ਮੋਹਿ ਮਾਇਆ ॥

putru kalatru nit vekhai vigasai; mohi maaeaa | Ang 1249

Sant Singh KhalsaGazing on his children and his wife, the man is pleased and attached to Maya.
Manmohan SinghSeeing his sons and wife, he is ever pleased and is attached to the love of mammon.
Manmohan Singh (Punjabi)ਆਪਣੇ ਪੁੱਤਾਂ ਅਤੇ ਪਤਨੀ ਨੂੰ ਦੇਖ, ਉਹ ਹਮੇਸ਼ਾਂ ਖੁਸ਼ ਹੁੰਦਾ ਹੈ, ਅਤੇ ਧੰਨ-ਦੌਲਤ ਦੀ ਮਮਤਾ ਨਾਲ ਜੁੜਿਆ ਹੋਇਆ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਪੁਤ੍ਰ ਅਰ ਇਸਤ੍ਰੀ ਕੋ ਨਿਤਾਪ੍ਰਤਿ ਦੇਖ ਕਰ ਪ੍ਰਸੰਨ ਹੋਤੇ ਹੈਂ॥
Prof. Sahib Singhਨਿੱਤ (ਆਪਣੇ) ਪੁੱਤਰ ਨੂੰ ਤੇ (ਆਪਣੀ) ਵਹੁਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖ਼ੁਸ਼ ਹੁੰਦਾ ਹੈ;

ਪਦ ਅਰਥ ਕਲਤ੍ਰੁ = ਇਸਤ੍ਰੀ। ਵਿਗਸੈ = ਖ਼ੁਸ਼ ਹੁੰਦਾ ਹੈ, ਖਿੜਦਾ ਹੈ। ਮੋਹਿ = ਮੋਹ ਦੇ ਕਾਰਨ।

SikhNet (Spanish)viven apegados a la ilusión y se proveen sustento de cualquier forma,

ਦੇਸਿ ਪਰਦੇਸਿ ਧਨੁ ਚੋਰਾਇ; ਆਣਿ ਮੁਹਿ ਪਾਇਆ ॥

des parades dhan choraae; aan muhi paaeaa | Ang 1249

Sant Singh KhalsaStealing the wealth of his own country and other lands, he brings it home and feeds them.
Manmohan SinghStealing wealth from the country and abroad, he brings it to put it into their mouth.
Manmohan Singh (Punjabi)ਮੁਲਕਾਂ ਅਤੇ ਦੇਸੰਤਰ ਵਿਚੋਂ ਦੋਲਤ ਚੋਰੀ ਕਰ ਉਹ ਉਨ੍ਹਾਂ ਦੇ ਮੂੰਹ ਵਿੱਚ ਪਾਉਣ ਨਹੀਂ ਲਿਆਉਂਦਾ ਹੈ।
Fareedkot Teekaਸ੍ਵੈ ਦੇਸ ਅਥਵਾ ਪਰਦੇਸ ਮੇਂ ਜਾਇ ਕਰ ਧਨ ਕੋ ਚੁਰਾਇ ਕਰ ਭੀ ਤਿਨ ਕੇ ਮੁਖ ਮੇਂ ਲਿਆਇ ਕਰ ਕੇ ਪਾਵਤਾ ਹੈ॥
Prof. Sahib Singhਦੇਸੋਂ ਪਰਦੇਸੋਂ ਧਨ ਠੱਗ ਕੇ ਲਿਆ ਕੇ ਉਹਨਾਂ ਨੂੰ ਖੁਆਂਦਾ ਹੈ;

ਪਦ ਅਰਥ ਦੇਸਿ = ਆਪਣੇ ਦੇਸ ਵਿਚੋਂ। ਪਰਦੇਸਿ = ਹੋਰ ਦੇਸ ਵਿਚੋਂ। ਆਣਿ = ਲਿਆ ਕੇ। ਮੁਹਿ = ਮੂੰਹ ਵਿਚ।

SikhNet (Spanish)pero después se convierten en extraños para ellos y nadie puede componer la situación.

ਅੰਤਿ ਹੋਵੈ ਵੈਰ ਵਿਰੋਧੁ; ਕੋ ਸਕੈ ਨ, ਛਡਾਇਆ ॥

ant hovai vair virodh; ko sakai na, chhaddaaeaa | Ang 1250

Sant Singh KhalsaIn the end, hatred and conflict well up, and no one can save him.
Manmohan SinghIn the end enmity and variance well up and none can rescue him.
Manmohan Singh (Punjabi)ਅਖੀਰ ਨੂੰ ਦੁਸ਼ਮਨੀ ਅਤੇ ਖਟਪਟੀ ਉਤਪੰਨ ਹੋ ਜਾਂਦੀ ਹੈ ਅਤੇ ਕੋਈ ਭੀ ਉਸ ਦੀ ਖਲਾਸੀ ਨਹੀਂ ਕਰਵਾ ਸਕਦਾ।
Fareedkot Teekaਜਿਨ ਕੇ ਵਾਸਤੇ ਜੀਵੋਂ ਕੇ ਸਾਥ ਵੈਰ ਵਿਰੋਧ ਕਰਤਾ ਹੈ, ਜਬ ਅੰਤ ਕਾ ਸਮਾਂ ਹੋਵੈਗਾ ਤਬ ਕੋਈ ਸਨਬੰਧੀ ਜਮਦੂਤੋਂ ਸੇ ਛੁਡਾਇ ਨਹੀਂ ਸਕੇਗਾ॥
Prof. Sahib Singhਆਖ਼ਰ ਇਹ ਧਨ ਵੈਰ-ਵਿਰੋਧ ਪੈਦਾ ਕਰ ਦੇਂਦਾ ਹੈ (ਤੇ ਧਨ ਦੀ ਖ਼ਾਤਰ ਕੀਤੇ ਪਾਪਾਂ ਤੋਂ) ਕੋਈ ਛਡਾ ਨਹੀਂ ਸਕਦਾ।

ਪਦ ਅਰਥ ਅੰਤਿ = ਆਖ਼ਰ ਨੂੰ।

SikhNet (Spanish)Nanak dice, mal habido es el amor del ser humano sin el Nombre del Señor,

ਨਾਨਕ. ਵਿਣੁ ਨਾਵੈ ਧ੍ਰਿਗੁ ਮੋਹੁ; ਜਿਤੁ ਲਗਿ ਦੁਖੁ ਪਾਇਆ ॥੩੨॥

naanak. vin naavai dhrig mohu; jit lag dukh paaeaa |32| Ang 1250

Sant Singh KhalsaO Nanak, without the Name, those loving attachments are cursed; engrossed in them, he suffers in pain. ||32||
Manmohan SinghWithout the Name, O Nanak, accursed is the worldly love, attached to which man suffers sorrow.
Manmohan Singh (Punjabi)ਨਾਮ ਦੇ ਬਗੈਰ, ਹੇ ਨਾਨਕ! ਫਿਟਕਾਰ-ਯੋਗ ਹੈ ਸੰਸਾਰੀ ਮਮਤਾ, ਜਿਸ ਨਾਲ ਜੁੜ ਕੇ ਇਨਸਾਨ ਤਕਲੀਫ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਸੇ ਬਿਨਾਂ ਔਰ ਮੋਹ ਕੋ ਧ੍ਰਿਕਾਰ ਹੈ ਜਿਸਮੈਂ ਲਗ ਕਰ ਜੀਵ ਨੇ ਦੁਖ ਪਾਇਆ ਹੈ॥੩੨॥
Prof. Sahib Singhਹੇ ਨਾਨਕ! ਨਾਮ ਤੋਂ ਵਾਂਜੇ ਰਹਿ ਕੇ ਇਹ ਮੋਹ ਫਿਟਕਾਰ-ਜੋਗ ਹੈ, ਕਿਉਂਕਿ ਇਸ ਮੋਹ ਵਿਚ ਲੱਗ ਕੇ ਮਨੁੱਖ ਦੁੱਖ ਪਾਂਦਾ ਹੈ ॥੩੨॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਜਿਤੁ = ਜਿਸ ਵਿਚ ॥੩੨॥

SikhNet (Spanish)pues este tipo de amor lleva a vivir en sufrimiento. (32)
Answers quote the Granth verbatim with Ang citations. AI commentary is not Gurbani and not a religious ruling.