ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਤ੍ਰੈ ਗੁਣ ਮਾਇਆ ਮੋਹੁ ਹੈ; ਗੁਰਮੁਖਿ. ਚਉਥਾ ਪਦੁ ਪਾਇ ॥
trai gun maaeaa mohu hai; guramukh. chauthaa pad paae |
Sant Singh KhalsaThe three qualities hold people in attachment to Maya. The Gurmukh attains the fourth state of higher consciousness.
Manmohan SinghIn the three temperaments is the attachment of wealth. The Guru-beloved attains to the fourth state of celestial beatitude.
Manmohan Singh (Punjabi)ਤਿੰਨਾਂ ਮਿਜਾਜ਼ਾ ਵਿੱਚ ਧਨ ਦੌਲਤ ਦੀ ਲਗਣ ਹੀ ਹੈ। ਗੁਰੂ-ਪਿਆਰਾ ਚੋਥੀ ਬੈਕੁੰਠੀ ਪ੍ਰਸੰਨਤਾ ਦੀ ਅਵਸਥਾ ਨੂੰ ਪਾ ਲੈਂਦਾ ਹੈ।
Fareedkot Teekaਹੇ ਭਾਈ! ਤਾਂ ਤੇ ਐਸੇ ਜੋ ਗੁਰਮੁਖਿ ਹੈਂ, ਤਿਨ ਕੋ ਹੀ ਚੌਥਾ ਪਦੁ ਜੋ ਤੁਰੀਯ ਅਵਸਥਾ ਹੈ, ਸੋ ਪ੍ਰਾਪਤਿ ਹੋਤੀ ਹੈ ਅਰਥਾਤ ਜਾਗ੍ਰਤਿ, ਪੁਨਃ ਸੁਪਨ ਔਰੁ ਸੁਖੋਪਤਿ, ਇਨ ਤੀਨੋਂ ਅਵਸਥਾ ਕਾ ਸਾਖੀ ਜੋ ਨਿਜ ਸ੍ਵਰੂਪੁ ਹੈ, ਤਿਸ ਕੋ ਜਾਨਿਆ ਹੈ। ਔਰੁ ਜੋ ਰਜੋ ਗੁਨ ਸੇ ਮਾਨੁਖ, ਔਰ ਤਮੋ ਗੁਨ ਸੇ ਅਸੁਰ ਤਥਾ ਨਾਗਾਦਿ, ਔਰੁ ਸਤੋ ਗੁਨ ਸੇ ਦੇਵਤਾ, ਏਹਿ ਜੋ ਤ੍ਰਿਗੁਣਾਂਤਮਕ ਪ੍ਰਪੰਚ ਕੇ ਜੀਵ ਹੈਂ, ਸੋ ਸਭ ਮਾਯਾ ਕਰ ਕੇ ਮੋਹਿਤ ਹੈਂ॥
Prof. Sahib Singh(ਜਗਤ ਵਿਚ) ਤ੍ਰਿਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਚਉਥਾ ਪਦੁ = ਚੌਥਾ ਦਰਜਾ, ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ।
SikhNet (Spanish)Aquél que permanece atrapado en las tres modalidades, no logra el Cuarto Estado de Éxtasis.
ਕਰਿ ਕਿਰਪਾ ਮੇਲਾਇਅਨੁ; ਹਰਿ ਨਾਮੁ ਵਸਿਆ ਮਨਿ ਆਇ ॥
kar kirapaa melaaeian; har naam vasiaa man aae |
Sant Singh KhalsaGranting His Grace, God unites us with Himself. The Name of the Lord comes to abide within the mind.
Manmohan SinghThe Lord mercifully unites with Himself those, within whose mind God's Name enters and acquires an abode.
Manmohan Singh (Punjabi)ਸੁਆਮੀ ਉਨ੍ਹਾਂ ਨੂੰ ਮਿਹਰਬਾਨੀ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਆ ਕੇ ਨਿਵਾਸ ਕਰ ਲੈਂਦਾ ਹੈ।
Fareedkot Teekaਹੇ ਭਾਈ! ਤ੍ਰਿਗੁਣਾਤਮਕ ਪਰਪੰਚ ਮੇਂ ਆਇ ਕਰ ਜਿਸ ਕੇ ਰਿਦੇ ਮੇਂ ਹਰੀ ਨਾਮ ਵਸਿਆ ਹੈ, ਤਿਸ ਕੋ ਕਿਰਪਾ ਕਰ ਕੇ ਅਪਨੇ ਸ੍ਵਰੂਪ ਮੇਂ ਪਰਮਾਤਮਾਂ ਨੇ ਮਿਲਾਇ ਲੀਆ ਹੈ॥
Prof. Sahib Singhਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।ਪਦ ਅਰਥ ਮੇਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਮਨਿ = ਮਨ ਵਿਚ।
SikhNet (Spanish)Si Él, el Señor, en Su Misericordia, te une en Su Ser, entonces en tu corazón, Su Nombre comenzará a habitar.
ਪੋਤੈ ਜਿਨ ਕੈ ਪੁੰਨੁ ਹੈ; ਤਿਨ ਸਤਸੰਗਤਿ ਮੇਲਾਇ ॥੧॥
potai jin kai pun hai; tin satasangat melaae |1|
Sant Singh KhalsaThose who have the treasure of goodness join the Sat Sangat, the True Congregation. ||1||
Manmohan SinghThey in whose treasure is benevolence, them the Lord unites with saints congregation.
Manmohan Singh (Punjabi)ਜਿਨ੍ਹਾਂ ਦੇ ਖ਼ਜ਼ਾਨੇ ਅੰਦਰ ਬਖ਼ਸ਼ਿਸ਼ ਹੈ, ਉਨ੍ਹਾਂ ਨੂੰ ਪ੍ਰਭੂ ਸਾਧ ਸੰਗਤ ਨਾਲ ਜੋੜ ਦਿੰਦਾ ਹੈ।
Fareedkot Teekaਪਰੰਤੂ ਜਿਨ ਕੇ ਪੂਰਬ ਸੰਚਿਤ ਕਰਮੋਂ ਕੇ (ਪੋਤੈ) ਖਜ਼ਾਨੇ ਮੇਂ ਪੁੰਨ ਬਿਸੇਸ ਹੈਂ, ਪਰਮੇਸ੍ਵਰ ਨੇ ਸੋਈ ਪੁਰਸ ਸਤਸੰਗਿ ਮੇਂ ਮਿਲਾਏ ਹੈਂ॥੧॥
Prof. Sahib Singhਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ ॥੧॥ਪਦ ਅਰਥ ਪੋਤੈ = ਪੋਤੇ ਵਿਚ, ਖ਼ਜ਼ਾਨੇ ਵਿਚ। ਪੁੰਨੁ = ਨੇਕੀ॥੧॥
SikhNet (Spanish)Los que tienen a la Bondad como parte de su Tesoro, El Señor los conduce hasta la Saad Sangat, la Sociedad de los Santos. (1)
ਭਾਈ ਰੇ; ਗੁਰਮਤਿ ਸਾਚਿ ਰਹਾਉ ॥
bhaaee re; guramat saach rahaau |
Sant Singh KhalsaO Siblings of Destiny, follow the Guru's Teachings and dwell in truth.
Manmohan SinghO Brother! abide thou in Truth by guru's instructions.
Manmohan Singh (Punjabi)ਹੇ ਭਰਾ! ਗੁਰਾਂ ਦੀ ਸਿੱਖਿਆ ਦੁਆਰਾ, ਸੱਚ ਅੰਦਰ ਰਹੁ।
Fareedkot Teekaਹੇ ਭਾਈ! ਗੁਰੋਂ ਕੀ ਸਿਖ੍ਯਾ ਲੇ ਕਰ (ਸਾਚਿ) ਜੋ ਪਰਮੇਸ੍ਵਰ ਹੈ ਤਿਸ ਮੇਂ (ਰਹਾਉ) ਇਸਥਿਤੀ ਕਰੁ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੁ।ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਹਾਉ = ਟਿਕੇ ਰਹੁ।
SikhNet (Spanish)Hermano, habita en la Verdad, a través de la Instrucción del Guru.
ਸਾਚੋ ਸਾਚੁ ਕਮਾਵਣਾ; ਸਾਚੈ ਸਬਦਿ ਮਿਲਾਉ ॥੧॥ ਰਹਾਉ ॥
saacho saach kamaavanaa; saachai sabad milaau |1| rahaau |
Sant Singh KhalsaPractice truth, and only truth, and merge in the True Word of the Shabad. ||1||Pause||
Manmohan SinghPractise nothing but Truth and unite with the True Name. Pause.
Manmohan Singh (Punjabi)ਨਿਰੋਲ ਸੱਚ ਦੀ ਕਮਾਈ ਕਰ ਅਤੇ ਸੱਚੇ ਨਾਮ ਨਾਲ ਜੁੜ ਜਾ। ਠਹਿਰਾਉ।
Fareedkot Teekaਵਾ ਸਾਚ ਨਾਮ ਕੋ (ਰਹਾਉ) ਬੀਜੁ, ਭਾਵ ਏਹਿ ਕਿ ਜਪੁ, ਜਿਨੋਂ ਨੈ ਮਨ, ਬਚ, ਕ੍ਰਮ, ਕਰ ਕੇ ਸਾਚ ਨਾਮ ਕਾ ਕਮਾਵਨਾ ਅਰਥਾਤ ਜਪੁ ਔਰੁ ਧਿਆਨ ਕੀਆ ਹੈ, ਸੋ ਪੁਰਸ ਸਾਚੇ ਸਬਦਿ ਬ੍ਰਹਮ ਸ੍ਵਰੂਪੁ ਮੇਂ ਅਭੇਦ ਭਏ ਹੈਂ॥੧॥ ਰਹਾਉ ॥
Prof. Sahib Singhਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹੋ ॥੧॥ ਰਹਾਉ ॥ਪਦ ਅਰਥ ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ (ਦਾ ਸਿਮਰਨ) ਹੀ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਮਿਲਾਉ = ਮਿਲੇ ਰਹੋ॥੧॥ਰਹਾਉ॥
SikhNet (Spanish)Practica la Verdad, vive la Verdad, y únete a la Palabra Verdadera. (1-Pausa)
ਜਿਨੀ ਨਾਮੁ ਪਛਾਣਿਆ; ਤਿਨ ਵਿਟਹੁ ਬਲਿ ਜਾਉ ॥
jinee naam pachhaaniaa; tin vittahu bal jaau |
Sant Singh KhalsaI am a sacrifice to those who recognize the Naam, the Name of the Lord.
Manmohan SinghI am a sacrifice unto those, who have recognised God's Name.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਹਰੀ ਨਾਮ ਨੂੰ ਸਿੰਞਾਣਿਆ ਹੈ।
Fareedkot Teekaਔਰੁ ਜਿਨ ਪੁਰਸੋਂ ਨੇ ਨਾਮੁ ਜਪਨੇ ਕਰ ਕੇ ਸ੍ਵਰੂਪੁ ਕੋ ਪਛਾਣਿਆ ਹੈ, (ਤਿਨ ਵਿਟਹੁ) ਤਿਨ ਕੇ ਊਪਰ ਸੇ ਮੇਂ ਬਲਿਹਾਰ ਜਾਵਾਂ॥
Prof. Sahib Singhਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ।ਪਦ ਅਰਥ ਨਾਮੁ ਪਛਾਣਿਆ = ਪ੍ਰਭੂ ਚੇ ਨਾਮ ਦੀ ਕਦਰ ਪਛਾਣੀ ਹੈ। ਵਿਟਹੁ = ਤੋਂ। ਜਾਉ = ਜਾਉਂ, ਮੈਂ ਜਾਂਦਾ ਹਾਂ।
SikhNet (Spanish)Ofrezco mi vida en sacrificio, a aquéllos que realizan el Nombre del Señor.
ਆਪੁ ਛੋਡਿ ਚਰਣੀ ਲਗਾ; ਚਲਾ ਤਿਨ ਕੈ ਭਾਇ ॥
aap chhodd charanee lagaa; chalaa tin kai bhaae |
Sant Singh KhalsaRenouncing selfishness, I fall at their feet, and walk in harmony with His Will.
Manmohan SinghHaving renounced my self conceit I fall at their feet and walk (act) in accordance with their-will.
Manmohan Singh (Punjabi)ਆਪਣੀ ਸਵੇ-ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੇ ਪੈਰੀ ਪੈਦਾ ਅਤੇ ਉਨ੍ਹਾਂ ਦੇ ਭਾਣੇ ਅਨੁਸਾਰ ਟੁਰਦਾ ਹਾਂ।
Fareedkot Teeka(ਆਪੁ) ਹੰਕਾਰ ਕੋ ਛੋਡਿ ਕਰ ਤਿਨ ਮਹਾਤਮਾਂ ਪੁਰਸੋਂ ਕੇ ਚਰਨੋਂ ਸੇ ਲਾਗਉ ਔਰ ਤਿਨ ਕੇ ਭਾਇ ਆਗ੍ਯਾਨੁਸਾਰ ਚਲਉ॥☬ਪ੍ਰਸ਼ਨ: ਤਿਨ ਕੇ ਅਨੁਸਾਰ ਚਲਣੇ ਸੇ ਕਿਆ ਲਾਭੁ ਹੋਤਾ ਹੈ?
Prof. Sahib Singhਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ।ਪਦ ਅਰਥ ਆਪੁ = ਆਪਾ-ਭਾਵ। ਲਗਾ = ਲੱਗਾਂ, ਮੈਂ ਲੱਗਦਾ ਹਾਂ। ਭਾਇ = ਪ੍ਰੇਮ ਵਿਚ, ਰਜ਼ਾ ਵਿਚ।
SikhNet (Spanish)Doblego mi ego y me amarro a los Pies del Señor, siguiendo Su Sendero.
ਲਾਹਾ. ਹਰਿ ਹਰਿ ਨਾਮੁ ਮਿਲੈ; ਸਹਜੇ ਨਾਮਿ ਸਮਾਇ ॥੨॥
laahaa. har har naam milai; sahaje naam samaae |2|
Sant Singh KhalsaEarning the Profit of the Name of the Lord, Har, Har, I am intuitively absorbed in the Naam. ||2||
Manmohan SinghReaping the profit of Lord God's Name, I shall thus be easily absorbed in Name.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਮੈਂ ਇਸ ਤਰ੍ਹਾਂ ਸੁਭਾਵਕ ਹੀ ਨਾਮ ਵਿੱਚ ਲੀਨ ਹੋ ਜਾਵਾਂਗਾ।
Fareedkot Teekaਹੇ ਭਾਈ! ਤਿਸ ਕਰ ਕੇ ਹਰਿ ਹਰਿ ਨਾਮ ਕਾ ਲਾਭੁ ਪ੍ਰਾਪਤਿ ਹੋਤਾ ਹੈ, ਤਿਸ ਨਾਮ ਕਰ (ਸਹਜੇ) ਸ੍ਵਭਾਵਕ ਹੀ ਨਾਮੀ ਵਾਹਿਗੁਰੂ ਮੇਂ ਅਭੇਦ ਹੋ ਜਾਈਤਾ ਹੈ॥੨॥
Prof. Sahib Singh(ਜੇਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ ॥੨॥ਪਦ ਅਰਥ ਲਾਹਾ = ਲਾਭ। ਸਹਜੇ = ਸਹਿਜ, ਆਤਮਕ ਅਡੋਲਤਾ ਦੀ ਰਾਹੀਂ। ਸਮਾਇ = ਲੀਨ ਹੋ ਜਾਂਦਾ ਹੈ॥੨॥
SikhNet (Spanish)Así es como uno obtiene el Beneficio del Nombre del Señor e inadvertidamente se funde en Él. (2)
ਬਿਨੁ ਗੁਰ. ਮਹਲੁ ਨ ਪਾਈਐ; ਨਾਮੁ. ਨ ਪਰਾਪਤਿ ਹੋਇ ॥
bin gur. mehal na paaeeai; naam. na paraapat hoe |
Sant Singh KhalsaWithout the Guru, the Mansion of the Lord's Presence is not found, and the Naam is not obtained.
Manmohan SinghWithout the Guru, man obtains not God's mansion, nor does he attain to His Name.
Manmohan Singh (Punjabi)ਗੁਰਾਂ ਦੇ ਬਗੈਰ ਜੀਵ ਹਰੀ ਦੇ ਮੰਦਰ ਨੂੰ ਨਹੀਂ ਪਾਉਂਦਾ ਅਤੇ ਨਾਂ ਹੀ ਉਸ ਦੇ ਨਾਮ ਨੂੰ ਹਾਸਲ ਕਰਦਾ ਹੈ।
Fareedkot Teekaਪਰੰਤੂ ਗੁਰੁ ਕਿਰਪਾ ਸੇ ਬਿਨਾ ਹਰੀ ਨਾਮ ਕੀ ਪ੍ਰਾਪਤੀ ਨਹੀਂ ਹੋਤੀ ਔਰੁ ਨਾਮ ਸੇ ਬਿਨਾ (ਮਹਲੁ) ਸਰੂਪ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ।ਪਦ ਅਰਥ ਮਹਲੁ = ਪਰਮਾਤਮਾ ਦਾ ਦਰ।
SikhNet (Spanish)Sin el Guru, uno no sube hasta el Castillo del Señor, ni le es dado el Nombre.
ਐਸਾ ਸਤਗੁਰੁ. ਲੋੜਿ ਲਹੁ; ਜਿਦੂ ਪਾਈਐ ਸਚੁ ਸੋਇ ॥
aisaa satagur. lorr lahu; jidoo paaeeai sach soe |
Sant Singh KhalsaSeek and find such a True Guru, who shall lead you to the True Lord.
Manmohan SinghSearch for and obtain such True Guru through whom mayest gain that True Lord.
Manmohan Singh (Punjabi)ਖੋਜ ਕੇ ਐਹੋ ਜੇਹੇ ਸਚੇ ਗੁਰਾਂ ਨੂੰ ਪਰਾਪਤ ਕਰ ਜਿਨ੍ਹਾਂ ਦੇ ਰਾਹੀਂ ਤੂੰ ਉਸ ਸਚੇ ਸਾਈਂ ਨੂੰ ਪਾ ਲਵੇ।
Fareedkot Teekaਇਸ ਸੇ ਹੇ ਭਾਈ! ਐਸਾ ਗ੍ਯਾਨਵਾਨੁ ਸਤਿਗੁਰੂ (ਲੋੜਿ) ਢੂੰਢ ਲੇਵੋ, (ਜਿਦੂ) ਜਿਸੁ ਸਤਿਗੁਰੂ ਸੇ ਓਹੁ ਸਚਾ ਵਾਹਿਗੁਰੂ ਪ੍ਰਾਪਤਿ ਹੋਵੇ॥
Prof. Sahib Singh(ਹੇ ਭਾਈ! ਤੂੰ ਭੀ) ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ।ਪਦ ਅਰਥ ਲੋੜਿ ਲਹੁ = ਲੱਭ ਲਵੋ। ਜਿਦੂ = ਜਿਸ ਤੋਂ। ਸਚੁ ਸੋਇ = ਉਹ ਸਦਾ-ਥਿਰ ਪ੍ਰਭੂ।
SikhNet (Spanish)Encuentra al Guru Verdadero, pues de Él podrás recibir la Verdad del Señor.
ਅਸੁਰ ਸੰਘਾਰੈ. ਸੁਖਿ ਵਸੈ; ਜੋ ਤਿਸੁ ਭਾਵੈ ਸੁ ਹੋਇ ॥੩॥
asur sanghaarai. sukh vasai; jo tis bhaavai su hoe |3|
Sant Singh KhalsaDestroy your evil passions, and you shall dwell in peace. Whatever pleases the Lord comes to pass. ||3||
Manmohan SinghHe, who slays his evil passion abides in peace. What ever pleases Him that comes to pass.
Manmohan Singh (Punjabi)ਜੋ ਆਪਣੇ ਮੰਦ-ਵਿਸ਼ੇ ਨੂੰ ਮਾਰਦਾ ਹੈ, ਉਹ ਆਰਾਮ ਅੰਦਰ ਰਹਿੰਦਾ ਹੈ। ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
Fareedkot Teekaਪੁਨ: ਜੀਵ (ਅਸੁਰ) ਕਾਮ ਕ੍ਰੋਧਾਦਿ ਆਸੁਰੀ ਸੰਪਦਾ ਕੋ (ਸੰਘਾਰੈ) ਨਾਸੁ ਕਰੇ ਔਰੁ ਐਸੇ ਨਿਸਚੇ ਕੋ ਧਾਰਨ ਕਰੇ ਕਿ ਜੋ ਕੁਛ ਵਾਹਿਗੁਰੂ ਕੋ ਭਾਵਤਾ ਹੈ, ਸੋਈ ਹੋਤਾ ਹੈ, ਐਸੇ ਜਾਨ ਕਰ ਅਪਨੀ ਕਲਪਨਾ ਕਾ ਤ੍ਯਾਗੁ ਕਰੇ, ਤਬ ਸੁਖ ਸ੍ਵਰੂਪੁ ਆਤਮਾ ਮੇਂ ਇਸਥਿਤ ਹੋਤਾ ਹੈ॥੩॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ) ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ (ਉਸਨੂੰ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੩॥ਪਦ ਅਰਥ ਅਸੁਰ = ਕਾਮਾਦਿਕ ਦੈਂਤਾਂ ਨੂੰ। ਸੰਘਾਰੈ = ਮਾਰ ਲੈਂਦਾ ਹੈ॥੩॥
SikhNet (Spanish)Él elimina la maldad de tu interior y la Paz llega; lo que sea que es Su Voluntad, eso acéptalo. (3)
ਜੇਹਾ ਸਤਗੁਰੁ ਕਰਿ ਜਾਣਿਆ; ਤੇਹੋ ਜੇਹਾ ਸੁਖੁ ਹੋਇ ॥
jehaa satagur kar jaaniaa; teho jehaa sukh hoe |
Sant Singh KhalsaAs one knows the True Guru, so is the peace obtained.
Manmohan SinghAs is the intensity of belief in the True Guru, so is the comfort, the mortal obtains.
Manmohan Singh (Punjabi)ਜਿਹੋ ਜਿਹਾ ਭਰੋਸਾ ਸਚੇ ਗੁਰਾਂ ਅੰਦਰ ਹੈ, ਉਹੋ ਜਿਹਾ ਹੀ ਆਰਾਮ ਜੀਵ ਪਾਉਂਦਾ ਹੈ।
Fareedkot Teekaਜੈਸਾ ਕਰ ਕੇ ਸਤਿਗੁਰੋਂ ਕੋ ਕੋਈ ਜਾਣਤਾ ਹੈ, ਤਿਸ ਕੀ ਭਾਵਨਾ ਅਨੁਸਾਰ ਤੈਸਾ ਹੀ ਸੁਖੁ ਦੁਖੁ ਫਲੁ ਹੋਤਾ ਹੈ॥
Prof. Sahib Singhਕੋਈ ਭੀ ਮਨੁੱਖ (ਗੁਰੂ-ਚਰਨਾਂ ਵਿਚ) ਸਰਧਾ ਬਣ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ।
SikhNet (Spanish)Conociendo al verdadero Guru la paz es obtenida.
ਏਹੁ ਸਹਸਾ ਮੂਲੇ ਨਾਹੀ; ਭਾਉ ਲਾਏ ਜਨੁ ਕੋਇ ॥
ehu sahasaa moole naahee; bhaau laae jan koe |
Sant Singh KhalsaThere is no doubt at all about this, but those who love Him are very rare.
Manmohan SinghThere is absolutely no doubt in this, but only a rare person embraces love for the Guru.
Manmohan Singh (Punjabi)ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਏਹੁ ਜੋ ਮੇਰਾ ਕਥਨੁ ਹੈ ਇਸ ਮੇਂ (ਮੂਲੇ) ਕਦਾਚਿਤ ਭੀ ਸੰਦੇਹ ਨਹੀਂ ਹੈ, ਚਾਹੇ ਕੋਈ ਪੁਰਸੁ ਇਸ ਮੇਂ (ਭਾਉ) ਪ੍ਰੇਮੁ ਲਗਾਇ ਕਰ ਦੇਖ ਲੇਵੇ॥
Prof. Sahib Singhਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।) (ਕਿਉਂਕਿ)ਪਦ ਅਰਥ ਸਹਸਾ = ਸ਼ੱਕ। ਮੂਲੇ = ਬਿਲਕੁਲ। ਭਾਉ = ਪਿਆਰ। ਜਨੁ ਕੋਇ = ਕੋਈ ਭੀ ਮਨੁੱਖ।
SikhNet (Spanish)No hay duda de que está allí pero extraordinario es Aquél que La logra vivir.
ਨਾਨਕ. ਏਕ ਜੋਤਿ ਦੁਇ ਮੂਰਤੀ; ਸਬਦਿ ਮਿਲਾਵਾ ਹੋਇ ॥੪॥੧੧॥੪੪॥
naanak. ek jot due mooratee; sabad milaavaa hoe |4|11|44|
Sant Singh KhalsaO Nanak, the One Light has two forms; through the Shabad, union is attained. ||4||11||44||
Manmohan SinghNanak, God and the Guru have two forms but they have the same one Light. It is by the word that mortal attains to the union with God.1
Manmohan Singh (Punjabi)ਨਾਨਕ ਵਾਹਿਗੁਰੂ ਅਤੇ ਗੁਰੂ ਦੇ ਦੋ ਸਰੂਪ ਹਨ, ਪਰ ਉਨ੍ਹਾਂ ਦਾ ਐਨ ਓਹੀ ਇਕ ਨੂਰ ਹੈ। ਨਾਮ ਦੁਆਰਾ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰੋਂ ਕੇ ਉਪਦੇਸ਼ ਕਰ ਕੇ ਜੀਵੋਂ ਕਾ ਪਰਮੇਸ੍ਵਰ ਸਾਥ ਮਿਲਾਪੁ ਹੋਤਾ ਹੈ, ਵਾਹਿਗੁਰੂ ਔਰੁ ਪਰਮੇਸ੍ਵਰ ਦੋਨੋ ਏਕ ਰੂਪੁ ਹੀ ਹੈਂ ਕੇਵਲ ਕਥਨ ਮਾਤ੍ਰ ਮੇਂ ਭੇਦੁ ਹੈ॥੪॥੧੧॥੪੪॥
Prof. Sahib Singhਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ ॥੪॥੧੧॥੪੪॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ॥੪॥
SikhNet (Spanish)Dice Nanak, aunque diferentes en Su Forma, el Guru y Dios tienen la misma Esencia, pero nuestra Unión con el Guru se da a través de la Palabra del Shabd. (4-11-44)