ੴ

ਸਿੱਖਬਾਣੀ · SikhBani

Ang 30

Sri Guru Granth Sahib · Siree Raag · 3 shabads, 40 lines
Translations
Shabad Guru Amardas Ji Siree Raag continued from Ang 29

ਹਰਿ ਜੀਉ ਸਦਾ ਧਿਆਇ ਤੂ; ਗੁਰਮੁਖਿ ਏਕੰਕਾਰੁ ॥੧॥ ਰਹਾਉ ॥

har jeeo sadaa dhiaae too; guramukh ekankaar |1| rahaau |

Sant Singh KhalsaBecome Gurmukh, and meditate forever on the Dear Lord, the One and Only Creator. ||1||Pause||
Manmohan SinghThrough the Guru do thou ever remember the venerable Lord, the Unique Being. Pause.
Manmohan Singh (Punjabi)ਗੁਰਾਂ ਦੇ ਰਾਹੀਂ ਤੂੰ ਸਦੀਵ ਹੀ ਪੂਜਯ ਪ੍ਰਭੂ ਅਦੁੱਤੀ ਵਿਅਕਤੀ ਦਾ ਚਿੰਤਨ ਕਰ। ਠਹਿਰਾਉ।
Fareedkot Teekaਤੂੰ ਗੁਰੋਂ ਦ੍ਵਾਰਾ ਏਕ (ਹਰਿ ਜੀਉ) ਅਕਾਲ ਪੁਰਖ ਕਾ ਧ੍ਯਾਨੁ ਕਰੁ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਤੂੰ ਸਦਾ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੁ ॥੧॥ ਰਹਾਉ ॥

ਪਦ ਅਰਥ ਏਕੰਕਾਰੁ = ਇਕ ਵਿਆਪਕ ਪ੍ਰਭੂ ਨੂੰ॥੧॥ਰਹਾਉ॥

SikhNet (Spanish)Vuélvete Gurmukj y medita para siempre en el Amado Señor, el Uno y Único Creador. (1-Pausa)

ਗੁਰਮੁਖਾ ਕੇ ਮੁਖ ਉਜਲੇ; ਗੁਰਸਬਦੀ ਬੀਚਾਰਿ ॥

guramukhaa ke mukh ujale; gurasabadee beechaar |

Sant Singh KhalsaThe faces of the Gurmukhs are radiant and bright; they reflect on the Word of the Guru's Shabad.
Manmohan SinghBright are the faces of the Guru-beloved. They reflect over Guru's words.
Manmohan Singh (Punjabi)ਰੋਸ਼ਨ ਹਨ ਚਿਹਰੇ ਗੁਰੂ-ਪਿਆਰਿਆਂ ਦੇ। ਉਹ ਗੁਰੂ ਦੇ ਸ਼ਬਦ ਦਾ ਧਿਆਨ ਧਰਦੇ ਹਨ।
Fareedkot Teekaਜਿਨ ਪੁਰਸੋਂ ਨੇ ਗੁਰੋਂ ਕੇ ਸਬਦ ਦ੍ਵਾਰਾ ਬੀਚਾਰੁ ਕੀਆ ਹੈ, ਤਿਨੋਂ ਕੇ ਮੁਖ ਉਜਲੇ ਭਏ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰ ਕੇ ਉਹ (ਸਦਾ) ਸੁਰਖ਼ਰੂ ਰਹਿੰਦੇ ਹਨ।

ਪਦ ਅਰਥ ਬੀਚਾਰਿ = ਵਿਚਾਰ ਕਰ ਕੇ।

SikhNet (Spanish)Los semblantes de aquéllos que miraron hacia Dios son puros, pues ellos reflejan la Palabra del Shabd del Guru.

ਹਲਤਿ ਪਲਤਿ ਸੁਖੁ ਪਾਇਦੇ; ਜਪਿ ਜਪਿ ਰਿਦੈ ਮੁਰਾਰਿ ॥

halat palat sukh paaeide; jap jap ridai muraar |

Sant Singh KhalsaThey obtain peace in this world and the next, chanting and meditating within their hearts on the Lord.
Manmohan SinghBy pondering and deliberating over, in their mind, on God, the enemy of ego they obtain peace in this world and the next world.
Manmohan Singh (Punjabi)ਆਪਣੇ ਚਿੱਤ ਵਿੱਚ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਚਿੰਤਨ ਤੇ ਸਿਮਰਨ ਕਰਨ ਦੁਆਰਾ, ਉਹ ਇਸ ਲੋਕ ਤੇ ਪ੍ਰਲੋਕ ਵਿੱਚ ਆਰਾਮ ਪਾਉਂਦੇ ਹਨ।
Fareedkot Teeka(ਹਲਤਿ) ਇਸ ਲੋਕ ਮੇਂ ਔਰੁ (ਪਲਤਿ) ਪਰਲੋਕ ਮੇਂ ਸੋ ਪੁਰਸ ਸੁਖ ਕੋ ਪ੍ਰਾਪਤਿ ਹੋਤੇ ਹੈਂ, ਜੋ ਬਾਨੀ ਕਰ ਕੇ ਤੋ ਹਰੀ ਨਾਮ ਕੇ ਜਪ ਕੋ ਜਪਤੇ ਹੈਂ ਔਰੁ ਰਿਦੇ ਕਰ ਕੇ (ਮੁਰਾਰਿ) ਵਾਹਿਗੁਰੂ ਕੇ ਧ੍ਯਾਨ ਕੋ ਧਾਰਤੇ ਹੈਂ॥
Prof. Sahib Singhਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿਚ ਸੁਖ ਮਾਣਦੇ ਹਨ।

ਪਦ ਅਰਥ ਹਲਤਿ = ਇਸ ਲੋਕ ਵਿਚ {अत्र}। ਪਲਤਿ = ਪਰ ਲੋਕ ਵਿਚ {परत्र}। ਮੁਰਾਰਿ = {मुर-अरि} ਪਰਮਾਤਮਾ।

SikhNet (Spanish)Ellos logran la Paz aquí y aquí después y el Señor habita en sus corazones,

ਘਰ ਹੀ ਵਿਚਿ ਮਹਲੁ ਪਾਇਆ; ਗੁਰਸਬਦੀ ਵੀਚਾਰਿ ॥੨॥

ghar hee vich mehal paaeaa; gurasabadee veechaar |2|

Sant Singh KhalsaWithin the home of their own inner being, they obtain the Mansion of the Lord's Presence, reflecting on the Guru's Shabad. ||2||
Manmohan SinghIn their own house they get to Lord's presence by reflecting on Guru's words.
Manmohan Singh (Punjabi)ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ, ਉਹ ਆਪਣੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਪਾਂ ਲੈਂਦੇ ਹਨ।
Fareedkot Teekaਤਿਨ ਗੁਰ ਸਬਦੁਵਾਨੋਂ ਨੈ ਵੀਚਾਰ ਕਰ ਕੇ (ਘਰ) ਅੰਤਹਕਰਣ ਮੇਂ ਹੀ (ਮਹਲੁ) ਬ੍ਰਹਮ ਰੂਪ ਸਾਖੀ ਆਤਮਾ ਕੋ ਪਾਇਆ ਹੈ॥੨॥☬ਅਬ ਮਨਮੁਖੋਂ ਕਾ ਨਿਸੇਧ ਕਰਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕੇ ਉਹਨਾਂ ਆਪਣੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ ॥੨॥

ਪਦ ਅਰਥ ਮਹਲੁ = ਟਿਕਾਣਾ॥੨॥

SikhNet (Spanish)en su propio hogar ellos entran a la Mansión del Señor, meditando en la Palabra del Guru. (2)

ਸਤਗੁਰ ਤੇ. ਜੋ ਮੁਹ ਫੇਰਹਿ; ਮਥੇ ਤਿਨ ਕਾਲੇ ॥

satagur te. jo muh fereh; mathe tin kaale |

Sant Singh KhalsaThose who turn their faces away from the True Guru shall have their faces blackened.
Manmohan SinghBlack become the brows of those who turn their faces away from the True Guru.
Manmohan Singh (Punjabi)ਸਿਆਹ ਹੋ ਜਾਂਦੇ ਹਨ ਉਨ੍ਹਾਂ ਦੇ ਮਸਤਕ ਜਿਹੜੇ ਸੱਚੇ ਗੁਰਾਂ ਵਲੋ ਆਪਣੇ ਮੂੰਹ ਮੋੜ ਲੈਂਦੇ ਹਨ।
Fareedkot Teekaਜੋ ਮਨਮੁਖ ਪੁਰਸ ਸਤਿਗੁਰੋਂ ਸੇ ਬੇਮੁਖ ਹੋਤੇ ਭਏ ਹੈਂ, ਤਿਨ ਕੇ ਮਸਤਕ (ਕਾਲੇ) ਕਲੰਕ ਸਹਿਤ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ, ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ)।

ਪਦ ਅਰਥ ਤੇ = ਤੋਂ, ਵਲੋਂ। ਫੇਰਹਿ = ਭਵਾਂਦੇ ਹਨ। ਤਿਨ = ਉਹਨਾਂ ਦੇ।

SikhNet (Spanish)Aquél que le da la espalda a Dios, tiene una sombra negra en la frente,

ਅਨਦਿਨੁ ਦੁਖ ਕਮਾਵਦੇ; ਨਿਤ ਜੋਹੇ ਜਮ ਜਾਲੇ ॥

anadin dukh kamaavade; nit johe jam jaale |

Sant Singh KhalsaNight and day, they suffer in pain; they see the noose of Death always hovering above them.
Manmohan SinghBy night and day, they do afflictive deeds, and death's noose ever spies them.
Manmohan Singh (Punjabi)ਰਾਤ੍ਰੀ ਦਿਹੁੰ ਉਹ ਦੁਖ ਦੇਣ ਹਾਰ ਕਰਮ ਕਰਦੇ ਹਨ ਅਤੇ ਮੌਤ ਦੀ ਫਾਹੀ ਹਮੇਸ਼ਾਂ ਹੀ ਉਨ੍ਹਾਂ ਨੂੰ ਤਾੜਦੀ ਹੈ।
Fareedkot Teekaਸੋ ਮਨਮੁਖ ਰਾਤ੍ਰੀ ਦਿਨ ਜੋ ਕਰਮ ਕਰਤੇ ਹੈਂ ਤਿਨ ਕਰ ਦੁਖੁ ਕੋ ਹੀ ਪ੍ਰਾਪਤਿ ਹੋਤੇ ਹੈਂ, ਪੁਨਃ ਤਿਨ ਕੋ ਜਮ ਭੀ ਨਿਤ ਹੀ ਵਾਸੀ ਲੇ ਕਰ ਭਾਲ ਰਹਾ ਹੈ, ਭਾਵ ਏਹਿ ਕਿ ਸਦਾ ਹੀ ਜਨਮਤੇ ਔਰੁ ਮਰਤੇ ਹੈਂ॥
Prof. Sahib Singhਉਹ ਸਦਾ ਉਹੀ ਕਰਤੂਤਾਂ ਕਰਦੇ ਹਨ, ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸਦਾ ਜਮ ਦੇ ਜਾਲ ਵਿਚ ਜਮ ਦੀ ਤੱਕ ਵਿਚ ਰਹਿੰਦੇ ਹਨ।

ਪਦ ਅਰਥ ਜੋਹੇ = ਤੱਕ ਵਿਚ ਰਹਿੰਦੇ ਹਨ। ਜਮ ਜਾਲੇ = ਜਮ ਜਾਲਿ, ਜਮ ਦੇ ਜਾਲ ਨੇ।

SikhNet (Spanish)vaga en el dolor día y noche y el mensajero de la muerte le clava la garra en el pescuezo.

ਸੁਪਨੈ ਸੁਖੁ. ਨ ਦੇਖਨੀ; ਬਹੁ ਚਿੰਤਾ ਪਰਜਾਲੇ ॥੩॥

supanai sukh. na dekhanee; bahu chintaa parajaale |3|

Sant Singh KhalsaEven in their dreams, they find no peace; they are consumed by the fires of intense anxiety. ||3||
Manmohan SinghEven in dream they perceive not pleasure and are wholly burnt by intense anxiety.
Manmohan Singh (Punjabi)ਸੁਫਨੇ ਵਿੱਚ ਭੀ ਉਹ ਖੁਸ਼ੀ ਨਹੀਂ ਵੇਖਦੇ ਅਤੇ ਅਧਿਕ ਫਿਕਰ ਨੇ ਉਨ੍ਹਾਂ ਨੂੰ ਸੰਪੂਰਨ ਤੌਰ ਤੇ ਸਾੜ ਸੁੱਟਿਆ ਹੈ।
Fareedkot Teekaਜਾਗ੍ਰਤ ਅਵਸਥਾ ਮੇਂ ਤੋ ਕ੍ਯਾ ਐਸੇ ਮਨਮੁਖ ਪੁਰਸ ਸਪਨੇ ਮੇਂ ਭੀ ਸੁਖ ਕੋ ਨਹੀਂ ਦੇਖਤੇ ਅਰਥਾਤ ਅਨੁਭਵ ਨਹੀਂ ਕਰਤੇ ਹੈਂ। ਕ੍ਯੋਂਕਿ ਸੁਪਨਾ ਭੀ ਬਿਸੇਸ ਕਰ ਕੇ ਸਿਮ੍ਰਤੀ ਰੂਪੁ ਹੋਤਾ ਹੈ, ਸੋ ਸਿੰਮ੍ਰਤੀ ਪੂਰਬ ਦ੍ਰਿਸਟ ਪਦਾਰਥੋਂ ਕੀ ਹੋਤੀ ਹੈ। ਜਿਨ ਮਨਮੁਖੋਂ ਨੇ ਸੁਖੁ ਕਬੀ ਹੀ ਨਹੀਂ ਦੇਖਾ ਹੈ, ਤਿਨ ਕੋ ਸੁਖੋਂ ਕੀ ਸਿੰਮ੍ਰਤੀ ਕਹਾਂ ਸੇ ਹੋਗੀ। ਜਬ ਸਿੰਮ੍ਰਤੀ ਨਹੀਂ ਹੈ ਤਬ ਸੁਪਨੇ ਮੇਂ ਕੈਸੇ ਸੁਖੁ ਦੇਖੇਂਗੇ। ਪੁਨਃ ਵਹੁ ਕੈਸੇ ਹੈਂ ਕਿ ਬਹੁਤ ਪ੍ਰਕਾਰ ਕੀ ਚਿੰਤਾ ਨੇ (ਪਰਜਾਲੇ) ਵਿਸੇਸ ਕਰ ਕੇ ਜਲਾਏ ਹੂਏ ਹੈਂ॥੩॥☬ਅਬ ਭਗਤੋਂ ਕਾ ਨਿਜ ਸਿਧਾਂਤੁ ਦਿਖਾਵਤੇ ਹੈਂ:
Prof. Sahib Singhਕਦੇ ਸੁਪਨੇ ਵਿਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ ॥੩॥

ਪਦ ਅਰਥ ਦੇਖਨੀ = ਦੇਖਨਿ, ਵੇਖਦੇ। ਪਰਜਾਲੇ = ਚੰਗੀ ਤਰ੍ਹਾਂ ਸਾੜਦੀ ਹੈ॥੩॥

SikhNet (Spanish)Aun en sus sueños, no encuentran paz, son consumidos por las llamas de intensa ansiedad.

ਸਭਨਾ ਕਾ ਦਾਤਾ ਏਕੁ ਹੈ; ਆਪੇ ਬਖਸ ਕਰੇਇ ॥

sabhanaa kaa daataa ek hai; aape bakhas karee |

Sant Singh KhalsaThe One Lord is the Giver of all; He Himself bestows all blessings.
Manmohan SinghOne Lord's is the bestower of all. He Himself bestows bounties.
Manmohan Singh (Punjabi)ਇਕ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਉਹ ਆਪ ਹੀ ਬਖਸ਼ੀਸ਼ਾਂ ਬਖਸ਼ਦਾ ਹੈ।
Fareedkot Teekaਸਰਬ ਕਾ ਦਾਤਾ ਏਕੁ ਪਰਮੇਸ੍ਵਰੁ ਹੀ ਹੈ, ਪੁਨਃ ਆਪ ਹੀ ਅਪਨੀ ਕ੍ਰਿਪਾ ਕਰ ਕੇ ਦਾਤ ਕਰਤਾ ਹੈ॥
Prof. Sahib Singhਉਹ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਹਰੇਕ ਜੀਵ ਦੇ ਦਿਲ ਦੀ) ਜਾਣਦਾ ਹੈ।

ਪਦ ਅਰਥ ਬਖਸ = ਬਖ਼ਸ਼ਸ਼। ਕਰੇਇ = ਕਰਦਾ ਹੈ।

SikhNet (Spanish)El Señor es el Dador, Él es Quien confiere las bendiciones.

ਕਹਣਾ ਕਿਛੂ ਨ ਜਾਵਈ; ਜਿਸੁ ਭਾਵੈ ਤਿਸੁ ਦੇਇ ॥

kahanaa kichhoo na jaavee; jis bhaavai tis dee |

Sant Singh KhalsaNo one else has any say in this; He gives just as He pleases.
Manmohan SinghHe gives unto him, whom He is pleased with. No one has any say in it.
Manmohan Singh (Punjabi)ਉਹ ਉਸ ਨੂੰ ਦਿੰਦਾ ਹੈ, ਜਿਹੜਾ ਉਸ ਨੂੰ ਚੰਗਾ ਲਗਦਾ ਹੈ। ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
Fareedkot Teekaਤਿਸੁ ਵਾਹਿਗੁਰੂ ਕਾ ਪ੍ਰਭਾਵ ਕੁਛੁ ਕਹਾ ਨਹੀਂ ਜਾਤਾ ਹੈ, ਕ੍ਯੋਂਕਿ ਜਿਸ ਕੋ ਜੋ ਦੀਆ ਚਾਹਤਾ ਹੈ, ਸੋ ਦੇਤਾ ਹੈ॥
Prof. Sahib Singhਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿ ਮਨਮੁਖ ਕਿਉਂ ਨਾਮ ਨਹੀਂ ਚੇਤਦਾ ਤੇ ਗੁਰਮੁਖਿ ਕਿਉਂ ਸਿਮਰਦਾ ਹੈ?) ਜਿਸ ਉੱਤੇ ਉਹ ਪ੍ਰਸੰਨ ਹੁੰਦਾ ਹੈ, ਉਸ ਨੂੰ ਨਾਮ ਦੀ ਦਾਤ ਦੇ ਦੇਂਦਾ ਹੈ।

ਪਦ ਅਰਥ ਜਾਵਈ = ਜਾਵਏ, ਜਾਵੈ।

SikhNet (Spanish)Uno nunca sabe cuándo y con quién el Señor está complacido.

ਨਾਨਕ ਗੁਰਮੁਖਿ ਪਾਈਐ; ਆਪੇ ਜਾਣੈ ਸੋਇ ॥੪॥੯॥੪੨॥

naanak guramukh paaeeai; aape jaanai soe |4|9|42|

Sant Singh KhalsaO Nanak, the Gurmukhs obtain Him; He Himself knows Himself. ||4||9||42||
Manmohan SinghNanak, god is obtained through the Guru. He Himself understands His ownself.
Manmohan Singh (Punjabi)ਨਾਨਕ, ਵਾਹਿਗੁਰੂ ਦੀ ਪਰਾਪਤੀ ਗੁਰੂ ਦੁਆਰਾ ਹੁੰਦੀ ਹੈ। ਉਹ ਖੁਦ ਹੀ ਆਪਣੇ ਆਪ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਕੇ ਉਪਦੇਸ਼ ਦ੍ਵਾਰਾ ਗ੍ਯਾਨੁ ਪ੍ਰਾਪਤਿ ਹੋਤਾ ਹੈ, ਤਬ ਤਿਸ ਹਰੀ ਕੇ ਸ੍ਵਰੂਪ ਕੋ ਜਗ੍ਯਾਸੂ ਜਨ ਆਪ ਹੀ ਜਾਨ ਲੇਤੇ ਹੈਂ॥੪॥੯॥੪੨॥
Prof. Sahib Singhਹੇ ਨਾਨਕ! (ਉਸ ਦੀ ਮਿਹਰ ਨਾਲ) ਗੁਰੂ ਦੀ ਸਰਨ ਪਿਆਂ ਉਸ ਨਾਲ ਮਿਲਾਪ ਹੁੰਦਾ ਹੈ ॥੪॥੯॥੪੨॥

ਪਦ ਅਰਥ ਸੋਇ = ਉਹ ਪ੍ਰਭੂ ਹੀ॥੪॥

SikhNet (Spanish)Nanak, sólo a través del Guru es que Lo alcanzamos y de ninguna otra manera, sólo Él conoce Su Propio Ser. (4-9-42)

Open this shabad (15 lines, Angs 29-30) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਸਚਾ ਸਾਹਿਬੁ ਸੇਵੀਐ; ਸਚੁ ਵਡਿਆਈ ਦੇਇ ॥

sachaa saahib seveeai; sach vaddiaaee dee |

Sant Singh KhalsaServe your True Lord and Master, and you shall be blessed with true greatness.
Manmohan SinghServe the True Lord, who will grant thee true greatness.
Manmohan Singh (Punjabi)ਸੱਚੇ ਸੁਆਮੀ ਦੀ ਸੇਵਾ ਕਰ ਜੋ ਤੈਨੂੰ ਸੱਚੀ ਪ੍ਰਭਤਾ ਪਰਦਾਨ ਕਰੇਗਾ।
Fareedkot Teekaਤਾਂ ਤੇ ਸਚਾ ਸਾਹਿਬੁ ਜੋ ਵਾਹਿਗੁਰੂ ਹੈ, ਜਬ ਤਿਸ ਕੀ ਭਗਤੀ ਕਰੀਏ ਤਬ ਵਹੁ ਸਚੀ ਵਡਿਆਈ, ਭਾਵ ਸਰੂਪ ਕੀ ਪ੍ਰਾਪਤੀ ਰੂਪੁ ਬਡਿਆਈ ਦੇਤਾ ਹੈ॥
Prof. Sahib Singh(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੇਵੀਐ = ਸਿਮਰਨਾ ਚਾਹੀਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।

SikhNet (Spanish)Los que sirven al Señor Verdadero, obtienen la Gloria de la Verdad.

ਗੁਰ ਪਰਸਾਦੀ ਮਨਿ ਵਸੈ; ਹਉਮੈ ਦੂਰਿ ਕਰੇਇ ॥

gur parasaadee man vasai; haumai door karee |

Sant Singh KhalsaBy Guru's Grace, He abides in the mind, and egotism is driven out.
Manmohan SinghBy Guru's grace, God abides within man's mind and drives away his pride.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਵੱਸਦਾ ਹੈ ਤੇ ਉਸ ਦੀ ਹੰਗਤਾ ਨੂੰ ਪਰੇ ਸੁੱਟ ਪਾਉਂਦਾ ਹੈ।
Fareedkot Teekaਪਰੰਤੂ ਹਰੀ ਨਾਮ ਰਿਦੇ ਮੇਂ ਤਬ ਬਸਤਾ ਹੈ, ਜਬ ਗੁਰੋਂ ਕੀ ਕ੍ਰਿਪਾ ਤੇ ਪੁਰਸੁ ਅਹੰਤਾ ਮਮਤਾ ਕਾ ਤ੍ਯਾਗੁ ਕਰੇ॥☬ਪ੍ਰਸ਼ਨ: ਮਨੁ ਕੈਸੇ ਇਸਥਿਤ ਹੋਤਾ ਹੈ?☬ਉੱਤਰ:
Prof. Sahib Singhਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਕਰੇਇ = ਕਰਦਾ ਹੈ।

SikhNet (Spanish)A través de la Gracia del Guru, Él viene a nuestra mente y remueve el lastre de nuestro ego negativo.

ਇਹੁ ਮਨੁ ਧਾਵਤੁ. ਤਾ ਰਹੈ; ਜਾ ਆਪੇ ਨਦਰਿ ਕਰੇਇ ॥੧॥

eihu man dhaavat. taa rahai; jaa aape nadar karee |1|

Sant Singh KhalsaThis wandering mind comes to rest, when the Lord casts His Glance of Grace. ||1||
Manmohan SinghWhen the Lord Himself casts His merciful glance, then alone is this fleeting mind restrained.
Manmohan Singh (Punjabi)ਜਦ ਸਾਈਂ ਖ਼ੁਦ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਕੇਵਲ ਤਦ ਹੀ ਇਹ ਭਜਿਆ ਫਿਰਦਾ ਮਨੂਆ ਕਾਬੂ ਵਿੱਚ ਆਉਂਦਾ ਹੈ।
Fareedkot Teekaਹੇ ਭਾਈ! ਜਬ ਵਾਹਿਗੁਰੂ ਆਪ ਹੀ ਅਪਨੀ ਕ੍ਰਿਪਾ ਦ੍ਰਿਸਟੀ ਕਰੇ ਤੌ ਇਹੁ ਮਨੁ ਧਾਵਨੇ ਸੇ ਰਹਿਤ ਹੋਤਾ ਹੈ॥੧॥
Prof. Sahib Singh(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ ॥੧॥

ਪਦ ਅਰਥ ਧਾਵਤੁ = ਭਟਕਦਾ, ਮਾਇਆ ਪਿਛੇ ਦੌੜਦਾ। ਤਾ = ਤਦੋਂ ਹੀ। ਰਹੈ = ਟਿਕਦਾ ਹੈ॥੧॥

SikhNet (Spanish)Su energía mental será contenida, sólo si Él, el Señor, en Su Gracia así lo desea. (1)

ਭਾਈ ਰੇ; ਗੁਰਮੁਖਿ ਹਰਿ ਨਾਮੁ ਧਿਆਇ ॥

bhaaee re; guramukh har naam dhiaae |

Sant Singh KhalsaO Siblings of Destiny, become Gurmukh, and meditate on the Name of the Lord.
Manmohan SinghO Brother! through the Guru meditate on Lord's Name.
Manmohan Singh (Punjabi)ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
Fareedkot Teekaਹੇ ਭਾਈ! ਜੇ ਕਰ ਪ੍ਰਮੇਸ੍ਵਰ ਕੀ ਕ੍ਰਿਪਾ ਕੋ ਚਾਹਤਾ ਹੈਂ, ਤਬ ਤੂੰ ਗੁਰੋਂ ਦ੍ਵਾਰੇ ਹਰੀ ਕੇ ਨਾਮ ਕਾ ਸਿਮਰਨ ਕਰੁ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
SikhNet (Spanish)Hermano, a través del Guru, medita en el Nombre.

ਨਾਮੁ ਨਿਧਾਨੁ ਸਦ ਮਨਿ ਵਸੈ; ਮਹਲੀ ਪਾਵੈ ਥਾਉ ॥੧॥ ਰਹਾਉ ॥

naam nidhaan sad man vasai; mahalee paavai thaau |1| rahaau |

Sant Singh KhalsaThe Treasure of the Naam abides forever within the mind, and one's place of rest is found in the Mansion of the Lord's Presence. ||1||Pause||
Manmohan SinghWhen the Name treasure ever abides in man's mind he finds a place in Lord's palace. Pause.
Manmohan Singh (Punjabi)ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ ਅੰਦਰ ਥਾਂ ਪਾ ਲੈਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਹਰੀ ਕਾ ਨਾਮੁ ਜੋ ਸਰਬ ਸੁਖੋਂ ਕਾ ਖਜ਼ਾਨਾ ਹੈ, ਸੋ ਜਬ ਮਨ ਮੇਂ ਬਸਤਾ ਹੈ ਤਬ (ਮਹਲੀ) ਜਗ੍ਯਾਸੂ ਜਨੁ (ਥਾਉ) ਨਿਜ ਸਰੂਪ ਕੋ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਸਦ = ਸਦਾ। ਮਹਲੀ = ਪ੍ਰਭੂ ਦੇ ਮਹਲ ਵਿਚ॥੧॥ਰਹਾਉ॥

SikhNet (Spanish)El Tesoro del Nombre se encuentra en la mente y uno encuentra un lugar en la Mansión del Señor. (1-Pausa)

ਮਨਮੁਖ ਮਨੁ ਤਨੁ ਅੰਧੁ ਹੈ; ਤਿਸ ਨਉ. ਠਉਰ ਨ ਠਾਉ ॥

manamukh man tan andh hai; tis nau. tthaur na tthaau |

Sant Singh KhalsaThe minds and bodies of the self-willed manmukhs are filled with darkness; they find no shelter, no place of rest.
Manmohan SinghThere is darkness within the mind and body of an apostate. He has neither shelter nor place of rest.
Manmohan Singh (Punjabi)ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਮਨਮੁਖ ਕਾ ਜੋ ਮਨੁ ਤਨੁ ਸੂਛਮੁ ਹੈ, ਸੋ ਅਗ੍ਯਾਨ ਸਹਿਤ ਹੈ, ਤਿਸ ਅਗ੍ਯਾਨੀ ਕੋ ਨ ਇਸ ਲੋਕ ਅਰਥਾਤ ਸੰਤ ਸਭਾ ਮੇਂ ਠੌਰ ਹੈ ਅਰੁ ਨ ਪ੍ਰਲੋਕ ਅਰਥਾਤ ਵਾਹਿਗੁਰੂ ਕੇ ਦਰਬਾਰ ਮੇਂ ਜਗਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ।

ਪਦ ਅਰਥ ਅੰਧੁ = ਅੰਨ੍ਹਾ।

SikhNet (Spanish)Los arrogantes Manmukjs están ciegos del cuerpo y de la mente y no pueden encontrar descanso

ਬਹੁ ਜੋਨੀ ਭਉਦਾ ਫਿਰੈ; ਜਿਉ. ਸੁੰਞੈਂ ਘਰਿ ਕਾਉ ॥

bahu jonee bhaudaa firai; jiau. sunyain ghar kaau |

Sant Singh KhalsaThrough countless incarnations they wander lost, like crows in a deserted house.
Manmohan SinghHe continues roaming about, in many existences, like a crow in a deserted house.
Manmohan Singh (Punjabi)ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ।
Fareedkot Teekaਚੌਰਾਸੀ ਲਾਖ ਜੂਨੀਓਂ ਮੇਂ ਐਸੇ ਭ੍ਰਮਤਾ ਫਿਰਤਾ ਹੈ, ਜੈਸੇ ਸੂੰਨ ਗ੍ਰਹ ਮੇਂ ਕਊਆ ਦੁਖੀ ਹੋ ਕਰ ਕਲਪਨਾ ਕਰਤਾ ਭ੍ਰਮਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ)

ਪਦ ਅਰਥ ਘਰਿ = ਘਰ ਵਿਚ।

SikhNet (Spanish)Entran en el ciclo de nacimientos y muertes y vagan por la vida en sufrimiento.

ਗੁਰਮਤੀ ਘਟਿ ਚਾਨਣਾ; ਸਬਦਿ ਮਿਲੈ ਹਰਿ ਨਾਉ ॥੨॥

guramatee ghatt chaananaa; sabad milai har naau |2|

Sant Singh KhalsaThrough the Guru's Teachings, the heart is illuminated. Through the Shabad, the Name of the Lord is received. ||2||
Manmohan SinghBy Guru's teaching Divine Light shines in the heart and by his word God's Name is gained.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਨੂਰ ਮਨ ਅੰਦਰ ਚਮਕਦਾ ਹੈ ਅਤੇ ਉਸ ਦੀ ਬਾਣੀ ਦੁਆਰਾ ਰੰਬ ਦਾ ਨਾਮ ਮਿਲਦਾ ਹੈ।
Fareedkot Teekaਜੋ ਗੁਰੋਂ ਕੀ ਸਿਖ੍ਯਾ ਲੇ ਕਰ ਹਰੀ ਨਾਮ ਕੇ ਜਪਨੇ ਵਾਲੇ ਹੈਂ, ਤਿਨ ਕੇ (ਘਟਿ) ਅੰਤਹਕਰਣ ਮੇਂ ਗ੍ਯਾਨ ਰੂਪੀ ਪ੍ਰਕਾਸੁ ਭਯਾ ਹੈ ਔਰੁ ਤਿਸ ਗ੍ਯਾਨ ਕਰ ਕੇ ਸੋ ਪੁਰਸ (ਸਬਦਿ) ਬ੍ਰਹਮ ਸ੍ਵਰੂਪੁ ਮੇਂ ਅਭੇਦ ਭਏ ਹੈਂ॥੨॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੨॥

ਪਦ ਅਰਥ ਘਟਿ = ਹਿਰਦੇ ਵਿਚ॥੨॥

SikhNet (Spanish)A través de la Instrucción del Guru, obtenemos la Luz del Señor, y a través de la Palabra del Guru, Su Nombre. (2)

ਤ੍ਰੈ ਗੁਣ ਬਿਖਿਆ ਅੰਧੁ ਹੈ; ਮਾਇਆ ਮੋਹ ਗੁਬਾਰ ॥

trai gun bikhiaa andh hai; maaeaa moh gubaar |

Sant Singh KhalsaIn the corruption of the three qualities, there is blindness; in attachment to Maya, there is darkness.
Manmohan SinghThou art blinded by the wickedness of three dispositions and the darkness of the attachment of wealth.
Manmohan Singh (Punjabi)ਤੈਨੂੰ ਤਿੰਨਾਂ ਸੁਭਾਵਾਂ ਦੀ ਬਦੀ ਅਤੇ ਧਨ ਦੌਲਤ ਦੀ ਲਗਨ ਦੇ ਅਨ੍ਹੇਰੇ ਨੇ ਅੰਨ੍ਹਾ ਕਰ ਛੱਡਿਆ ਹੈ।
Fareedkot Teekaਔਰੁ ਰਜੋ, ਤਮੋ, ਸਤੋ, ਇਨ ਤੀਨੋਂ ਗੁਨੋਂ ਕਰ ਰਚਿਤ ਜੋ ਸੰਸਾਰੁ ਹੈ, ਸੋ ਸਬਦਿ ਸਪਰਸ ਆਦਿ ਵਿਸ੍ਯੋਂ ਕਰ ਕੇ ਵੈਰਾਗ ਬਿਬੇਕ ਰੂਪੀ ਨੇਤ੍ਰੋਂ ਸੇ ਬਿਨਾ ਅੰਧਾ ਹੋ ਰਹਾ ਹੈ, ਔਰੁ ਮਾਇਆ ਕੇ ਮੋਹਿ ਕਾ ਗੁਬਾਰੁ ਅਤ੍ਯੰਤ ਗਾਢਾ ਅੰਧੇਰਾ ਹੋ ਰਹਾ ਹੈ॥
Prof. Sahib Singhਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ)।

ਪਦ ਅਰਥ ਤ੍ਰੈਗੁਣ ਬਿਪਿਆ = (ਰਜੋ ਸਤੋ ਤਮੋ) ਤਿੰਨ ਗੁਣਾਂ ਵਾਲੀ ਮਾਇਆ। ਗੁਬਾਰ = ਹਨੇਰਾ।

SikhNet (Spanish)Uno vive cubierto por la neblina de Maya y por la oscuridad de las tres Gunas o cualidades del ser.

ਲੋਭੀ ਅਨ ਕਉ ਸੇਵਦੇ; ਪੜਿ ਵੇਦਾ ਕਰੈ ਪੂਕਾਰ ॥

lobhee an kau sevade; parr vedaa karai pookaar |

Sant Singh KhalsaThe greedy people serve others, instead of the Lord, although they loudly announce their reading of scriptures.
Manmohan SinghThe men of avarice serve others, even though they advertise their study of Vedas.
Manmohan Singh (Punjabi)ਲਾਲਚੀ ਬੰਦੇ ਹੋਰਨਾ ਦੀ ਪਹਿਲ ਕਮਾਉਂਦੇ ਹਨ, ਭਾਵੇਂ ਉਹ ਆਪਣੇ ਬੇਦਾਂ ਦੇ ਵਾਚਣ ਦਾ ਢੰਡੋਰਾ ਪਿਟਦੇ ਹਨ।
Fareedkot Teekaਲੋਭ ਕਰ ਗ੍ਰਸਤ ਜੋ ਲੋਭੀ ਪੁਰਸ ਹੈਂ, ਸੋ (ਅਨ) ਦ੍ਵੈਤ ਕਰ ਪਰਮੇਸ੍ਵਰ ਸੇ ਭਿੰਨ ਔਰ ਪ੍ਰਪੰਚ ਕੋ ਸੇਵਨ ਕਰਤੇ ਹੈਂ॥☬ਪ੍ਰਸ਼ਨ: ਜੋ ਪੰਡਿਤ ਜਨ ਹੈਂ, ਸੋ ਤੋ ਐਸੇ ਨਹੀਂ ਕਰਤੇ ਹੋਵੇਂਗੇ?☬ਉੱਤਰੁ: ਵਿਚਾਰ ਸੇ ਬਿਨਾ (ਪੜਿ ਵੇਦਾ) ਬੇਦੋਂ ਕੋ ਪੜ ਕੇ ਭੀ ਪੰਡਿਤ ਜਨ ਮਾਯਾ ਕੇ ਨਮਿੱਤ ਪੜੇ ਪੁਕਾਰ ਕਰਤੇ ਹੈਂ ਕ੍ਯਾ ਮਾਂਗਤੇ ਹੈਂ, ਵਾ ਸ੍ਵਰਗਾਦਿਕ ਸੁਖੋਂ ਕੇ ਨਮਿੱਤ ਕਰਮੋਂ ਕੀ ਪੁਕਾਰ ਕਰਤੇ ਹੈਂ॥
Prof. Sahib Singhਲੋਭ-ਗ੍ਰਸੇ ਜੀਵ (ਉਂਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ।

ਪਦ ਅਰਥ ਅਨ ਕਉ = ਕਿਸੇ ਹੋਰ ਨੂੰ। ਪੜਿ = ਪੜ੍ਹ ਕੇ।

SikhNet (Spanish)Los avaros viven con el otro, aunque prediquen que leen los Vedas.

ਬਿਖਿਆ ਅੰਦਰਿ ਪਚਿ ਮੁਏ; ਨਾ ਉਰਵਾਰੁ. ਨ ਪਾਰੁ ॥੩॥

bikhiaa andar pach mue; naa uravaar. na paar |3|

Sant Singh KhalsaThey are burnt to death by their own corruption; they are not at home, on either this shore or the one beyond. ||3||
Manmohan SinghIn sin they are burnt down to death. They are neither on this shore nor on the yonder.
Manmohan Singh (Punjabi)ਪਾਪ ਅੰਦਰ ਉਹ ਸੜ ਕੇ ਮਰ ਗਏ ਹਨ। ਨਾਂ ਉਹ ਉਰਲੇ ਕਿਨਾਰੇ ਹਨ ਤੇ ਨਾਂ ਹੀ ਪਾਰਲੇ।
Fareedkot Teekaਔਰੁ ਵਿਸੈ ਸੁਖ ਮੇਂ ਪੜ ਕਰ (ਪਚਿ ਮੁਏ) ਜਲ ਮੁਏ ਹੈਂ, ਤਿਨ ਕੋ ਨ (ਉਰਵਾਰੁ) ਇਸ ਲੋਕ ਮੇਂ ਔਰੁ ਨ (ਪਾਰੁ) ਪਰਲੋਕ ਮੇਂ ਸੁਖੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ, ਨਾਹ ਪਾਰਲਾ ਬੰਨਾ ॥੩॥

ਪਦ ਅਰਥ ਪਚਿ ਮੁਏ = ਖ਼ੁਆਰ ਹੋ ਕੇ ਆਤਮਕ ਮੌਤੇ ਮਰਦੇ ਹਨ॥੩॥

SikhNet (Spanish)Ellos son consumidos por el fuego del deseo, y nunca están ni aquí ni allá. (3)

ਮਾਇਆ ਮੋਹਿ ਵਿਸਾਰਿਆ; ਜਗਤ ਪਿਤਾ ਪ੍ਰਤਿਪਾਲਿ ॥

maaeaa mohi visaariaa; jagat pitaa pratipaal |

Sant Singh KhalsaIn attachment to Maya, they have forgotten the Father, the Cherisher of the World.
Manmohan SinghIn the love of wealth they have forgotten the Father of the World. the Cherisher.
Manmohan Singh (Punjabi)ਧਨ-ਦੌਲਤ ਦੇ ਪਿਆਰ ਵਿੱਚ ਉਨ੍ਹਾਂ ਨੇ ਸੰਸਾਰ ਦੇ ਪਾਲਣ-ਪੋਸਣਹਾਰ ਬਾਬਲ ਨੂੰ ਭੁਲਾ ਦਿੱਤਾ ਹੈ।
Fareedkot Teeka(ਜਗਤਿ ਪਿਤਾ) ਸਰਬ ਜਗਤ ਕੇ ਉਤਪਤਿ ਪਾਲਨਾਦਿ ਕਰਨੇ ਵਾਲਾ ਜੋ ਪਰਮੇਸ੍ਵਰੁ ਹੈ, ਮਾਯਾ ਕੇ ਮੋਹ ਕਰ ਜੀਵੋਂ ਨੇ ਤਿਸ ਕੋ ਬਿਸਾਰ ਦੀਆ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।

ਪਦ ਅਰਥ ਮੋਹਿ = ਮੋਹ ਵਿਚ।

SikhNet (Spanish)Enamorados de Maya, se olvidan del Señor, de Su Padre, Quien es el Soporte de todo.

ਬਾਝਹੁ ਗੁਰੂ ਅਚੇਤੁ ਹੈ; ਸਭ ਬਧੀ ਜਮਕਾਲਿ ॥

baajhahu guroo achet hai; sabh badhee jamakaal |

Sant Singh KhalsaWithout the Guru, all are unconscious; they are held in bondage by the Messenger of Death.
Manmohan SinghWithout the Guru, all the mortals are unmindful and are in the bondage of the myrmidon of death.
Manmohan Singh (Punjabi)ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।
Fareedkot Teeka(ਬਾਝਹੁ ਗੁਰੂ) ਗੁਰ ਉਪਦੇਸ਼ੁ ਸੇ ਬਿਨਾ ਪ੍ਰਜਾ (ਅਚੇਤੁ) ਅਗ੍ਯਾਤ ਹੋ ਰਹੀ ਹੈ, ਯਾਂ ਤੇ ਜਮ ਕੀ ਔਰੁ ਕਾਲ ਕੀ ਬੰਧੀ ਹੂਈ ਹੈ। ਭਾਵ ਏਹਿ ਹੈ ਕਿ ਜੋ ਪਾਪੀ ਜੀਵ ਹੈਂ ਅੰਤ ਕੋ ਤਿਨ ਕੋ ਲੇਨੇ ਕੋ ਜਮੁ ਆਵਤਾ ਹੈ ਔਰੁ ਜੋ ਉਤਮ ਪੁਰਸ ਹੈਂ ਤਿਨ ਕੇ ਨਿਕਟ ਨਹੀਂ ਆਵਤਾ ਹੈ, ਕ੍ਯੋਂਕਿ ਤਿਨ ਕਾ ਸਰੀਰੁ (ਕਾਲਿ) ਸਮ੍ਯ ਕੇ ਅਨੁਸਾਰ ਆਪ ਹੀ ਅੰਤ ਹੋ ਜਾਤਾ ਹੈ॥
Prof. Sahib Singhਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ।

ਪਦ ਅਰਥ ਅਚੇਤੁ = ਗ਼ਾਫ਼ਿਲ। ਸਭ = ਸਾਰੀ ਲੁਕਾਈ। ਜਮ ਕਾਲਿ = ਜਮ ਕਾਲ ਨੇ।

SikhNet (Spanish)el Guru todos viven en la inconsciencia de su Divinidad y son desviados y engañados por el mensajero de la muerte.

ਨਾਨਕ ਗੁਰਮਤਿ ਉਬਰੇ; ਸਚਾ ਨਾਮੁ ਸਮਾਲਿ ॥੪॥੧੦॥੪੩॥

naanak guramat ubare; sachaa naam samaal |4|10|43|

Sant Singh KhalsaO Nanak, through the Guru's Teachings, you shall be saved, contemplating the True Name. ||4||10||43||
Manmohan SinghO Nanak! by pondering on the True Name, under Guru's instruction, thou art saved.
Manmohan Singh (Punjabi)ਨਾਨਕ ਗੁਰਾਂ ਦੇ ਉਪਦੇਸ਼ ਤਾਬੇ ਸਤਿਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਲੇ ਕਰ ਵਾਹਿਗੁਰੂ ਕਾ ਸਚਾ ਨਾਮੁ ਜਪਿਆ ਹੈ, ਸੋਈ ਪੁਰਸ ਜਮ ਔਰੁ ਕਾਲ ਸੇ ਬਚੇ ਹੈਂ। ਭਾਵ ਏਹਿ ਕਿ ਨਾਮ ਕੀ ਉਪਾਸਨਾ ਕਰ ਕੇ ਅੰਤਸਕਰਨ ਕੀ ਸੁਧੀ ਦ੍ਵਾਰਾ ਗ੍ਯਾਨ ਕੋ ਪਾਇ ਕਰ ਜਨਮ ਮਰਨ ਸੇ ਰਹਿਤ ਭਏ ਹੈਂ॥੪॥੧੦॥੪੩॥
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ ॥੪॥੧੦॥੪੩॥

ਪਦ ਅਰਥ ਉਬਰੇ = ਬਚਦੇ ਹਨ। ਸਮਾਲਿ = ਸੰਭਾਲ ਕੇ, ਚੇਤੇ ਕਰ ਕੇ॥੪॥

SikhNet (Spanish)Dice Nanak, uno sale de ese pozo, sólo a través de la Instrucción del Guru; medita entonces en el Naam, en el Nombre Verdadero del Señor. (4-10-43)

Open this shabad →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਤ੍ਰੈ ਗੁਣ ਮਾਇਆ ਮੋਹੁ ਹੈ; ਗੁਰਮੁਖਿ. ਚਉਥਾ ਪਦੁ ਪਾਇ ॥

trai gun maaeaa mohu hai; guramukh. chauthaa pad paae |

Sant Singh KhalsaThe three qualities hold people in attachment to Maya. The Gurmukh attains the fourth state of higher consciousness.
Manmohan SinghIn the three temperaments is the attachment of wealth. The Guru-beloved attains to the fourth state of celestial beatitude.
Manmohan Singh (Punjabi)ਤਿੰਨਾਂ ਮਿਜਾਜ਼ਾ ਵਿੱਚ ਧਨ ਦੌਲਤ ਦੀ ਲਗਣ ਹੀ ਹੈ। ਗੁਰੂ-ਪਿਆਰਾ ਚੋਥੀ ਬੈਕੁੰਠੀ ਪ੍ਰਸੰਨਤਾ ਦੀ ਅਵਸਥਾ ਨੂੰ ਪਾ ਲੈਂਦਾ ਹੈ।
Fareedkot Teekaਹੇ ਭਾਈ! ਤਾਂ ਤੇ ਐਸੇ ਜੋ ਗੁਰਮੁਖਿ ਹੈਂ, ਤਿਨ ਕੋ ਹੀ ਚੌਥਾ ਪਦੁ ਜੋ ਤੁਰੀਯ ਅਵਸਥਾ ਹੈ, ਸੋ ਪ੍ਰਾਪਤਿ ਹੋਤੀ ਹੈ ਅਰਥਾਤ ਜਾਗ੍ਰਤਿ, ਪੁਨਃ ਸੁਪਨ ਔਰੁ ਸੁਖੋਪਤਿ, ਇਨ ਤੀਨੋਂ ਅਵਸਥਾ ਕਾ ਸਾਖੀ ਜੋ ਨਿਜ ਸ੍ਵਰੂਪੁ ਹੈ, ਤਿਸ ਕੋ ਜਾਨਿਆ ਹੈ। ਔਰੁ ਜੋ ਰਜੋ ਗੁਨ ਸੇ ਮਾਨੁਖ, ਔਰ ਤਮੋ ਗੁਨ ਸੇ ਅਸੁਰ ਤਥਾ ਨਾਗਾਦਿ, ਔਰੁ ਸਤੋ ਗੁਨ ਸੇ ਦੇਵਤਾ, ਏਹਿ ਜੋ ਤ੍ਰਿਗੁਣਾਂਤਮਕ ਪ੍ਰਪੰਚ ਕੇ ਜੀਵ ਹੈਂ, ਸੋ ਸਭ ਮਾਯਾ ਕਰ ਕੇ ਮੋਹਿਤ ਹੈਂ॥
Prof. Sahib Singh(ਜਗਤ ਵਿਚ) ਤ੍ਰਿਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਚਉਥਾ ਪਦੁ = ਚੌਥਾ ਦਰਜਾ, ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ।

SikhNet (Spanish)Aquél que permanece atrapado en las tres modalidades, no logra el Cuarto Estado de Éxtasis.

ਕਰਿ ਕਿਰਪਾ ਮੇਲਾਇਅਨੁ; ਹਰਿ ਨਾਮੁ ਵਸਿਆ ਮਨਿ ਆਇ ॥

kar kirapaa melaaeian; har naam vasiaa man aae |

Sant Singh KhalsaGranting His Grace, God unites us with Himself. The Name of the Lord comes to abide within the mind.
Manmohan SinghThe Lord mercifully unites with Himself those, within whose mind God's Name enters and acquires an abode.
Manmohan Singh (Punjabi)ਸੁਆਮੀ ਉਨ੍ਹਾਂ ਨੂੰ ਮਿਹਰਬਾਨੀ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਆ ਕੇ ਨਿਵਾਸ ਕਰ ਲੈਂਦਾ ਹੈ।
Fareedkot Teekaਹੇ ਭਾਈ! ਤ੍ਰਿਗੁਣਾਤਮਕ ਪਰਪੰਚ ਮੇਂ ਆਇ ਕਰ ਜਿਸ ਕੇ ਰਿਦੇ ਮੇਂ ਹਰੀ ਨਾਮ ਵਸਿਆ ਹੈ, ਤਿਸ ਕੋ ਕਿਰਪਾ ਕਰ ਕੇ ਅਪਨੇ ਸ੍ਵਰੂਪ ਮੇਂ ਪਰਮਾਤਮਾਂ ਨੇ ਮਿਲਾਇ ਲੀਆ ਹੈ॥
Prof. Sahib Singhਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਪਦ ਅਰਥ ਮੇਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਮਨਿ = ਮਨ ਵਿਚ।

SikhNet (Spanish)Si Él, el Señor, en Su Misericordia, te une en Su Ser, entonces en tu corazón, Su Nombre comenzará a habitar.

ਪੋਤੈ ਜਿਨ ਕੈ ਪੁੰਨੁ ਹੈ; ਤਿਨ ਸਤਸੰਗਤਿ ਮੇਲਾਇ ॥੧॥

potai jin kai pun hai; tin satasangat melaae |1|

Sant Singh KhalsaThose who have the treasure of goodness join the Sat Sangat, the True Congregation. ||1||
Manmohan SinghThey in whose treasure is benevolence, them the Lord unites with saints congregation.
Manmohan Singh (Punjabi)ਜਿਨ੍ਹਾਂ ਦੇ ਖ਼ਜ਼ਾਨੇ ਅੰਦਰ ਬਖ਼ਸ਼ਿਸ਼ ਹੈ, ਉਨ੍ਹਾਂ ਨੂੰ ਪ੍ਰਭੂ ਸਾਧ ਸੰਗਤ ਨਾਲ ਜੋੜ ਦਿੰਦਾ ਹੈ।
Fareedkot Teekaਪਰੰਤੂ ਜਿਨ ਕੇ ਪੂਰਬ ਸੰਚਿਤ ਕਰਮੋਂ ਕੇ (ਪੋਤੈ) ਖਜ਼ਾਨੇ ਮੇਂ ਪੁੰਨ ਬਿਸੇਸ ਹੈਂ, ਪਰਮੇਸ੍ਵਰ ਨੇ ਸੋਈ ਪੁਰਸ ਸਤਸੰਗਿ ਮੇਂ ਮਿਲਾਏ ਹੈਂ॥੧॥
Prof. Sahib Singhਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ ॥੧॥

ਪਦ ਅਰਥ ਪੋਤੈ = ਪੋਤੇ ਵਿਚ, ਖ਼ਜ਼ਾਨੇ ਵਿਚ। ਪੁੰਨੁ = ਨੇਕੀ॥੧॥

SikhNet (Spanish)Los que tienen a la Bondad como parte de su Tesoro, El Señor los conduce hasta la Saad Sangat, la Sociedad de los Santos. (1)

ਭਾਈ ਰੇ; ਗੁਰਮਤਿ ਸਾਚਿ ਰਹਾਉ ॥

bhaaee re; guramat saach rahaau |

Sant Singh KhalsaO Siblings of Destiny, follow the Guru's Teachings and dwell in truth.
Manmohan SinghO Brother! abide thou in Truth by guru's instructions.
Manmohan Singh (Punjabi)ਹੇ ਭਰਾ! ਗੁਰਾਂ ਦੀ ਸਿੱਖਿਆ ਦੁਆਰਾ, ਸੱਚ ਅੰਦਰ ਰਹੁ।
Fareedkot Teekaਹੇ ਭਾਈ! ਗੁਰੋਂ ਕੀ ਸਿਖ੍ਯਾ ਲੇ ਕਰ (ਸਾਚਿ) ਜੋ ਪਰਮੇਸ੍ਵਰ ਹੈ ਤਿਸ ਮੇਂ (ਰਹਾਉ) ਇਸਥਿਤੀ ਕਰੁ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੁ।

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਹਾਉ = ਟਿਕੇ ਰਹੁ।

SikhNet (Spanish)Hermano, habita en la Verdad, a través de la Instrucción del Guru.

ਸਾਚੋ ਸਾਚੁ ਕਮਾਵਣਾ; ਸਾਚੈ ਸਬਦਿ ਮਿਲਾਉ ॥੧॥ ਰਹਾਉ ॥

saacho saach kamaavanaa; saachai sabad milaau |1| rahaau |

Sant Singh KhalsaPractice truth, and only truth, and merge in the True Word of the Shabad. ||1||Pause||
Manmohan SinghPractise nothing but Truth and unite with the True Name. Pause.
Manmohan Singh (Punjabi)ਨਿਰੋਲ ਸੱਚ ਦੀ ਕਮਾਈ ਕਰ ਅਤੇ ਸੱਚੇ ਨਾਮ ਨਾਲ ਜੁੜ ਜਾ। ਠਹਿਰਾਉ।
Fareedkot Teekaਵਾ ਸਾਚ ਨਾਮ ਕੋ (ਰਹਾਉ) ਬੀਜੁ, ਭਾਵ ਏਹਿ ਕਿ ਜਪੁ, ਜਿਨੋਂ ਨੈ ਮਨ, ਬਚ, ਕ੍ਰਮ, ਕਰ ਕੇ ਸਾਚ ਨਾਮ ਕਾ ਕਮਾਵਨਾ ਅਰਥਾਤ ਜਪੁ ਔਰੁ ਧਿਆਨ ਕੀਆ ਹੈ, ਸੋ ਪੁਰਸ ਸਾਚੇ ਸਬਦਿ ਬ੍ਰਹਮ ਸ੍ਵਰੂਪੁ ਮੇਂ ਅਭੇਦ ਭਏ ਹੈਂ॥੧॥ ਰਹਾਉ ॥
Prof. Sahib Singhਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹੋ ॥੧॥ ਰਹਾਉ ॥

ਪਦ ਅਰਥ ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ (ਦਾ ਸਿਮਰਨ) ਹੀ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਮਿਲਾਉ = ਮਿਲੇ ਰਹੋ॥੧॥ਰਹਾਉ॥

SikhNet (Spanish)Practica la Verdad, vive la Verdad, y únete a la Palabra Verdadera. (1-Pausa)

ਜਿਨੀ ਨਾਮੁ ਪਛਾਣਿਆ; ਤਿਨ ਵਿਟਹੁ ਬਲਿ ਜਾਉ ॥

jinee naam pachhaaniaa; tin vittahu bal jaau |

Sant Singh KhalsaI am a sacrifice to those who recognize the Naam, the Name of the Lord.
Manmohan SinghI am a sacrifice unto those, who have recognised God's Name.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਹਰੀ ਨਾਮ ਨੂੰ ਸਿੰਞਾਣਿਆ ਹੈ।
Fareedkot Teekaਔਰੁ ਜਿਨ ਪੁਰਸੋਂ ਨੇ ਨਾਮੁ ਜਪਨੇ ਕਰ ਕੇ ਸ੍ਵਰੂਪੁ ਕੋ ਪਛਾਣਿਆ ਹੈ, (ਤਿਨ ਵਿਟਹੁ) ਤਿਨ ਕੇ ਊਪਰ ਸੇ ਮੇਂ ਬਲਿਹਾਰ ਜਾਵਾਂ॥
Prof. Sahib Singhਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ।

ਪਦ ਅਰਥ ਨਾਮੁ ਪਛਾਣਿਆ = ਪ੍ਰਭੂ ਚੇ ਨਾਮ ਦੀ ਕਦਰ ਪਛਾਣੀ ਹੈ। ਵਿਟਹੁ = ਤੋਂ। ਜਾਉ = ਜਾਉਂ, ਮੈਂ ਜਾਂਦਾ ਹਾਂ।

SikhNet (Spanish)Ofrezco mi vida en sacrificio, a aquéllos que realizan el Nombre del Señor.

ਆਪੁ ਛੋਡਿ ਚਰਣੀ ਲਗਾ; ਚਲਾ ਤਿਨ ਕੈ ਭਾਇ ॥

aap chhodd charanee lagaa; chalaa tin kai bhaae |

Sant Singh KhalsaRenouncing selfishness, I fall at their feet, and walk in harmony with His Will.
Manmohan SinghHaving renounced my self conceit I fall at their feet and walk (act) in accordance with their-will.
Manmohan Singh (Punjabi)ਆਪਣੀ ਸਵੇ-ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੇ ਪੈਰੀ ਪੈਦਾ ਅਤੇ ਉਨ੍ਹਾਂ ਦੇ ਭਾਣੇ ਅਨੁਸਾਰ ਟੁਰਦਾ ਹਾਂ।
Fareedkot Teeka(ਆਪੁ) ਹੰਕਾਰ ਕੋ ਛੋਡਿ ਕਰ ਤਿਨ ਮਹਾਤਮਾਂ ਪੁਰਸੋਂ ਕੇ ਚਰਨੋਂ ਸੇ ਲਾਗਉ ਔਰ ਤਿਨ ਕੇ ਭਾਇ ਆਗ੍ਯਾਨੁਸਾਰ ਚਲਉ॥☬ਪ੍ਰਸ਼ਨ: ਤਿਨ ਕੇ ਅਨੁਸਾਰ ਚਲਣੇ ਸੇ ਕਿਆ ਲਾਭੁ ਹੋਤਾ ਹੈ?
Prof. Sahib Singhਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ।

ਪਦ ਅਰਥ ਆਪੁ = ਆਪਾ-ਭਾਵ। ਲਗਾ = ਲੱਗਾਂ, ਮੈਂ ਲੱਗਦਾ ਹਾਂ। ਭਾਇ = ਪ੍ਰੇਮ ਵਿਚ, ਰਜ਼ਾ ਵਿਚ।

SikhNet (Spanish)Doblego mi ego y me amarro a los Pies del Señor, siguiendo Su Sendero.

ਲਾਹਾ. ਹਰਿ ਹਰਿ ਨਾਮੁ ਮਿਲੈ; ਸਹਜੇ ਨਾਮਿ ਸਮਾਇ ॥੨॥

laahaa. har har naam milai; sahaje naam samaae |2|

Sant Singh KhalsaEarning the Profit of the Name of the Lord, Har, Har, I am intuitively absorbed in the Naam. ||2||
Manmohan SinghReaping the profit of Lord God's Name, I shall thus be easily absorbed in Name.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਮੈਂ ਇਸ ਤਰ੍ਹਾਂ ਸੁਭਾਵਕ ਹੀ ਨਾਮ ਵਿੱਚ ਲੀਨ ਹੋ ਜਾਵਾਂਗਾ।
Fareedkot Teekaਹੇ ਭਾਈ! ਤਿਸ ਕਰ ਕੇ ਹਰਿ ਹਰਿ ਨਾਮ ਕਾ ਲਾਭੁ ਪ੍ਰਾਪਤਿ ਹੋਤਾ ਹੈ, ਤਿਸ ਨਾਮ ਕਰ (ਸਹਜੇ) ਸ੍ਵਭਾਵਕ ਹੀ ਨਾਮੀ ਵਾਹਿਗੁਰੂ ਮੇਂ ਅਭੇਦ ਹੋ ਜਾਈਤਾ ਹੈ॥੨॥
Prof. Sahib Singh(ਜੇਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ ॥੨॥

ਪਦ ਅਰਥ ਲਾਹਾ = ਲਾਭ। ਸਹਜੇ = ਸਹਿਜ, ਆਤਮਕ ਅਡੋਲਤਾ ਦੀ ਰਾਹੀਂ। ਸਮਾਇ = ਲੀਨ ਹੋ ਜਾਂਦਾ ਹੈ॥੨॥

SikhNet (Spanish)Así es como uno obtiene el Beneficio del Nombre del Señor e inadvertidamente se funde en Él. (2)

ਬਿਨੁ ਗੁਰ. ਮਹਲੁ ਨ ਪਾਈਐ; ਨਾਮੁ. ਨ ਪਰਾਪਤਿ ਹੋਇ ॥

bin gur. mehal na paaeeai; naam. na paraapat hoe |

Sant Singh KhalsaWithout the Guru, the Mansion of the Lord's Presence is not found, and the Naam is not obtained.
Manmohan SinghWithout the Guru, man obtains not God's mansion, nor does he attain to His Name.
Manmohan Singh (Punjabi)ਗੁਰਾਂ ਦੇ ਬਗੈਰ ਜੀਵ ਹਰੀ ਦੇ ਮੰਦਰ ਨੂੰ ਨਹੀਂ ਪਾਉਂਦਾ ਅਤੇ ਨਾਂ ਹੀ ਉਸ ਦੇ ਨਾਮ ਨੂੰ ਹਾਸਲ ਕਰਦਾ ਹੈ।
Fareedkot Teekaਪਰੰਤੂ ਗੁਰੁ ਕਿਰਪਾ ਸੇ ਬਿਨਾ ਹਰੀ ਨਾਮ ਕੀ ਪ੍ਰਾਪਤੀ ਨਹੀਂ ਹੋਤੀ ਔਰੁ ਨਾਮ ਸੇ ਬਿਨਾ (ਮਹਲੁ) ਸਰੂਪ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ।

ਪਦ ਅਰਥ ਮਹਲੁ = ਪਰਮਾਤਮਾ ਦਾ ਦਰ।

SikhNet (Spanish)Sin el Guru, uno no sube hasta el Castillo del Señor, ni le es dado el Nombre.

ਐਸਾ ਸਤਗੁਰੁ. ਲੋੜਿ ਲਹੁ; ਜਿਦੂ ਪਾਈਐ ਸਚੁ ਸੋਇ ॥

aisaa satagur. lorr lahu; jidoo paaeeai sach soe |

Sant Singh KhalsaSeek and find such a True Guru, who shall lead you to the True Lord.
Manmohan SinghSearch for and obtain such True Guru through whom mayest gain that True Lord.
Manmohan Singh (Punjabi)ਖੋਜ ਕੇ ਐਹੋ ਜੇਹੇ ਸਚੇ ਗੁਰਾਂ ਨੂੰ ਪਰਾਪਤ ਕਰ ਜਿਨ੍ਹਾਂ ਦੇ ਰਾਹੀਂ ਤੂੰ ਉਸ ਸਚੇ ਸਾਈਂ ਨੂੰ ਪਾ ਲਵੇ।
Fareedkot Teekaਇਸ ਸੇ ਹੇ ਭਾਈ! ਐਸਾ ਗ੍ਯਾਨਵਾਨੁ ਸਤਿਗੁਰੂ (ਲੋੜਿ) ਢੂੰਢ ਲੇਵੋ, (ਜਿਦੂ) ਜਿਸੁ ਸਤਿਗੁਰੂ ਸੇ ਓਹੁ ਸਚਾ ਵਾਹਿਗੁਰੂ ਪ੍ਰਾਪਤਿ ਹੋਵੇ॥
Prof. Sahib Singh(ਹੇ ਭਾਈ! ਤੂੰ ਭੀ) ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ।

ਪਦ ਅਰਥ ਲੋੜਿ ਲਹੁ = ਲੱਭ ਲਵੋ। ਜਿਦੂ = ਜਿਸ ਤੋਂ। ਸਚੁ ਸੋਇ = ਉਹ ਸਦਾ-ਥਿਰ ਪ੍ਰਭੂ।

SikhNet (Spanish)Encuentra al Guru Verdadero, pues de Él podrás recibir la Verdad del Señor.

ਅਸੁਰ ਸੰਘਾਰੈ. ਸੁਖਿ ਵਸੈ; ਜੋ ਤਿਸੁ ਭਾਵੈ ਸੁ ਹੋਇ ॥੩॥

asur sanghaarai. sukh vasai; jo tis bhaavai su hoe |3|

Sant Singh KhalsaDestroy your evil passions, and you shall dwell in peace. Whatever pleases the Lord comes to pass. ||3||
Manmohan SinghHe, who slays his evil passion abides in peace. What ever pleases Him that comes to pass.
Manmohan Singh (Punjabi)ਜੋ ਆਪਣੇ ਮੰਦ-ਵਿਸ਼ੇ ਨੂੰ ਮਾਰਦਾ ਹੈ, ਉਹ ਆਰਾਮ ਅੰਦਰ ਰਹਿੰਦਾ ਹੈ। ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
Fareedkot Teekaਪੁਨ: ਜੀਵ (ਅਸੁਰ) ਕਾਮ ਕ੍ਰੋਧਾਦਿ ਆਸੁਰੀ ਸੰਪਦਾ ਕੋ (ਸੰਘਾਰੈ) ਨਾਸੁ ਕਰੇ ਔਰੁ ਐਸੇ ਨਿਸਚੇ ਕੋ ਧਾਰਨ ਕਰੇ ਕਿ ਜੋ ਕੁਛ ਵਾਹਿਗੁਰੂ ਕੋ ਭਾਵਤਾ ਹੈ, ਸੋਈ ਹੋਤਾ ਹੈ, ਐਸੇ ਜਾਨ ਕਰ ਅਪਨੀ ਕਲਪਨਾ ਕਾ ਤ੍ਯਾਗੁ ਕਰੇ, ਤਬ ਸੁਖ ਸ੍ਵਰੂਪੁ ਆਤਮਾ ਮੇਂ ਇਸਥਿਤ ਹੋਤਾ ਹੈ॥੩॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ) ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ (ਉਸਨੂੰ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੩॥

ਪਦ ਅਰਥ ਅਸੁਰ = ਕਾਮਾਦਿਕ ਦੈਂਤਾਂ ਨੂੰ। ਸੰਘਾਰੈ = ਮਾਰ ਲੈਂਦਾ ਹੈ॥੩॥

SikhNet (Spanish)Él elimina la maldad de tu interior y la Paz llega; lo que sea que es Su Voluntad, eso acéptalo. (3)

ਜੇਹਾ ਸਤਗੁਰੁ ਕਰਿ ਜਾਣਿਆ; ਤੇਹੋ ਜੇਹਾ ਸੁਖੁ ਹੋਇ ॥

jehaa satagur kar jaaniaa; teho jehaa sukh hoe |

Sant Singh KhalsaAs one knows the True Guru, so is the peace obtained.
Manmohan SinghAs is the intensity of belief in the True Guru, so is the comfort, the mortal obtains.
Manmohan Singh (Punjabi)ਜਿਹੋ ਜਿਹਾ ਭਰੋਸਾ ਸਚੇ ਗੁਰਾਂ ਅੰਦਰ ਹੈ, ਉਹੋ ਜਿਹਾ ਹੀ ਆਰਾਮ ਜੀਵ ਪਾਉਂਦਾ ਹੈ।
Fareedkot Teekaਜੈਸਾ ਕਰ ਕੇ ਸਤਿਗੁਰੋਂ ਕੋ ਕੋਈ ਜਾਣਤਾ ਹੈ, ਤਿਸ ਕੀ ਭਾਵਨਾ ਅਨੁਸਾਰ ਤੈਸਾ ਹੀ ਸੁਖੁ ਦੁਖੁ ਫਲੁ ਹੋਤਾ ਹੈ॥
Prof. Sahib Singhਕੋਈ ਭੀ ਮਨੁੱਖ (ਗੁਰੂ-ਚਰਨਾਂ ਵਿਚ) ਸਰਧਾ ਬਣ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ।
SikhNet (Spanish)Conociendo al verdadero Guru la paz es obtenida.

ਏਹੁ ਸਹਸਾ ਮੂਲੇ ਨਾਹੀ; ਭਾਉ ਲਾਏ ਜਨੁ ਕੋਇ ॥

ehu sahasaa moole naahee; bhaau laae jan koe |

Sant Singh KhalsaThere is no doubt at all about this, but those who love Him are very rare.
Manmohan SinghThere is absolutely no doubt in this, but only a rare person embraces love for the Guru.
Manmohan Singh (Punjabi)ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਏਹੁ ਜੋ ਮੇਰਾ ਕਥਨੁ ਹੈ ਇਸ ਮੇਂ (ਮੂਲੇ) ਕਦਾਚਿਤ ਭੀ ਸੰਦੇਹ ਨਹੀਂ ਹੈ, ਚਾਹੇ ਕੋਈ ਪੁਰਸੁ ਇਸ ਮੇਂ (ਭਾਉ) ਪ੍ਰੇਮੁ ਲਗਾਇ ਕਰ ਦੇਖ ਲੇਵੇ॥
Prof. Sahib Singhਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।) (ਕਿਉਂਕਿ)

ਪਦ ਅਰਥ ਸਹਸਾ = ਸ਼ੱਕ। ਮੂਲੇ = ਬਿਲਕੁਲ। ਭਾਉ = ਪਿਆਰ। ਜਨੁ ਕੋਇ = ਕੋਈ ਭੀ ਮਨੁੱਖ।

SikhNet (Spanish)No hay duda de que está allí pero extraordinario es Aquél que La logra vivir.

ਨਾਨਕ. ਏਕ ਜੋਤਿ ਦੁਇ ਮੂਰਤੀ; ਸਬਦਿ ਮਿਲਾਵਾ ਹੋਇ ॥੪॥੧੧॥੪੪॥

naanak. ek jot due mooratee; sabad milaavaa hoe |4|11|44|

Sant Singh KhalsaO Nanak, the One Light has two forms; through the Shabad, union is attained. ||4||11||44||
Manmohan SinghNanak, God and the Guru have two forms but they have the same one Light. It is by the word that mortal attains to the union with God.1
Manmohan Singh (Punjabi)ਨਾਨਕ ਵਾਹਿਗੁਰੂ ਅਤੇ ਗੁਰੂ ਦੇ ਦੋ ਸਰੂਪ ਹਨ, ਪਰ ਉਨ੍ਹਾਂ ਦਾ ਐਨ ਓਹੀ ਇਕ ਨੂਰ ਹੈ। ਨਾਮ ਦੁਆਰਾ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰੋਂ ਕੇ ਉਪਦੇਸ਼ ਕਰ ਕੇ ਜੀਵੋਂ ਕਾ ਪਰਮੇਸ੍ਵਰ ਸਾਥ ਮਿਲਾਪੁ ਹੋਤਾ ਹੈ, ਵਾਹਿਗੁਰੂ ਔਰੁ ਪਰਮੇਸ੍ਵਰ ਦੋਨੋ ਏਕ ਰੂਪੁ ਹੀ ਹੈਂ ਕੇਵਲ ਕਥਨ ਮਾਤ੍ਰ ਮੇਂ ਭੇਦੁ ਹੈ॥੪॥੧੧॥੪੪॥
Prof. Sahib Singhਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ ॥੪॥੧੧॥੪੪॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ॥੪॥

SikhNet (Spanish)Dice Nanak, aunque diferentes en Su Forma, el Guru y Dios tienen la misma Esencia, pero nuestra Unión con el Guru se da a través de la Palabra del Shabd. (4-11-44)

Open this shabad →

Ang 30 of 1430