ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਸਚਾ ਸਾਹਿਬੁ ਸੇਵੀਐ; ਸਚੁ ਵਡਿਆਈ ਦੇਇ ॥
sachaa saahib seveeai; sach vaddiaaee dee |
Sant Singh KhalsaServe your True Lord and Master, and you shall be blessed with true greatness.
Manmohan SinghServe the True Lord, who will grant thee true greatness.
Manmohan Singh (Punjabi)ਸੱਚੇ ਸੁਆਮੀ ਦੀ ਸੇਵਾ ਕਰ ਜੋ ਤੈਨੂੰ ਸੱਚੀ ਪ੍ਰਭਤਾ ਪਰਦਾਨ ਕਰੇਗਾ।
Fareedkot Teekaਤਾਂ ਤੇ ਸਚਾ ਸਾਹਿਬੁ ਜੋ ਵਾਹਿਗੁਰੂ ਹੈ, ਜਬ ਤਿਸ ਕੀ ਭਗਤੀ ਕਰੀਏ ਤਬ ਵਹੁ ਸਚੀ ਵਡਿਆਈ, ਭਾਵ ਸਰੂਪ ਕੀ ਪ੍ਰਾਪਤੀ ਰੂਪੁ ਬਡਿਆਈ ਦੇਤਾ ਹੈ॥
Prof. Sahib Singh(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੇਵੀਐ = ਸਿਮਰਨਾ ਚਾਹੀਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।
SikhNet (Spanish)Los que sirven al Señor Verdadero, obtienen la Gloria de la Verdad.
ਗੁਰ ਪਰਸਾਦੀ ਮਨਿ ਵਸੈ; ਹਉਮੈ ਦੂਰਿ ਕਰੇਇ ॥
gur parasaadee man vasai; haumai door karee |
Sant Singh KhalsaBy Guru's Grace, He abides in the mind, and egotism is driven out.
Manmohan SinghBy Guru's grace, God abides within man's mind and drives away his pride.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਵੱਸਦਾ ਹੈ ਤੇ ਉਸ ਦੀ ਹੰਗਤਾ ਨੂੰ ਪਰੇ ਸੁੱਟ ਪਾਉਂਦਾ ਹੈ।
Fareedkot Teekaਪਰੰਤੂ ਹਰੀ ਨਾਮ ਰਿਦੇ ਮੇਂ ਤਬ ਬਸਤਾ ਹੈ, ਜਬ ਗੁਰੋਂ ਕੀ ਕ੍ਰਿਪਾ ਤੇ ਪੁਰਸੁ ਅਹੰਤਾ ਮਮਤਾ ਕਾ ਤ੍ਯਾਗੁ ਕਰੇ॥☬ਪ੍ਰਸ਼ਨ: ਮਨੁ ਕੈਸੇ ਇਸਥਿਤ ਹੋਤਾ ਹੈ?☬ਉੱਤਰ:
Prof. Sahib Singhਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।ਪਦ ਅਰਥ ਮਨਿ = ਮਨ ਵਿਚ। ਕਰੇਇ = ਕਰਦਾ ਹੈ।
SikhNet (Spanish)A través de la Gracia del Guru, Él viene a nuestra mente y remueve el lastre de nuestro ego negativo.
ਇਹੁ ਮਨੁ ਧਾਵਤੁ. ਤਾ ਰਹੈ; ਜਾ ਆਪੇ ਨਦਰਿ ਕਰੇਇ ॥੧॥
eihu man dhaavat. taa rahai; jaa aape nadar karee |1|
Sant Singh KhalsaThis wandering mind comes to rest, when the Lord casts His Glance of Grace. ||1||
Manmohan SinghWhen the Lord Himself casts His merciful glance, then alone is this fleeting mind restrained.
Manmohan Singh (Punjabi)ਜਦ ਸਾਈਂ ਖ਼ੁਦ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਕੇਵਲ ਤਦ ਹੀ ਇਹ ਭਜਿਆ ਫਿਰਦਾ ਮਨੂਆ ਕਾਬੂ ਵਿੱਚ ਆਉਂਦਾ ਹੈ।
Fareedkot Teekaਹੇ ਭਾਈ! ਜਬ ਵਾਹਿਗੁਰੂ ਆਪ ਹੀ ਅਪਨੀ ਕ੍ਰਿਪਾ ਦ੍ਰਿਸਟੀ ਕਰੇ ਤੌ ਇਹੁ ਮਨੁ ਧਾਵਨੇ ਸੇ ਰਹਿਤ ਹੋਤਾ ਹੈ॥੧॥
Prof. Sahib Singh(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ ॥੧॥ਪਦ ਅਰਥ ਧਾਵਤੁ = ਭਟਕਦਾ, ਮਾਇਆ ਪਿਛੇ ਦੌੜਦਾ। ਤਾ = ਤਦੋਂ ਹੀ। ਰਹੈ = ਟਿਕਦਾ ਹੈ॥੧॥
SikhNet (Spanish)Su energía mental será contenida, sólo si Él, el Señor, en Su Gracia así lo desea. (1)
ਭਾਈ ਰੇ; ਗੁਰਮੁਖਿ ਹਰਿ ਨਾਮੁ ਧਿਆਇ ॥
bhaaee re; guramukh har naam dhiaae |
Sant Singh KhalsaO Siblings of Destiny, become Gurmukh, and meditate on the Name of the Lord.
Manmohan SinghO Brother! through the Guru meditate on Lord's Name.
Manmohan Singh (Punjabi)ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
Fareedkot Teekaਹੇ ਭਾਈ! ਜੇ ਕਰ ਪ੍ਰਮੇਸ੍ਵਰ ਕੀ ਕ੍ਰਿਪਾ ਕੋ ਚਾਹਤਾ ਹੈਂ, ਤਬ ਤੂੰ ਗੁਰੋਂ ਦ੍ਵਾਰੇ ਹਰੀ ਕੇ ਨਾਮ ਕਾ ਸਿਮਰਨ ਕਰੁ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
SikhNet (Spanish)Hermano, a través del Guru, medita en el Nombre.
ਨਾਮੁ ਨਿਧਾਨੁ ਸਦ ਮਨਿ ਵਸੈ; ਮਹਲੀ ਪਾਵੈ ਥਾਉ ॥੧॥ ਰਹਾਉ ॥
naam nidhaan sad man vasai; mahalee paavai thaau |1| rahaau |
Sant Singh KhalsaThe Treasure of the Naam abides forever within the mind, and one's place of rest is found in the Mansion of the Lord's Presence. ||1||Pause||
Manmohan SinghWhen the Name treasure ever abides in man's mind he finds a place in Lord's palace. Pause.
Manmohan Singh (Punjabi)ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ ਅੰਦਰ ਥਾਂ ਪਾ ਲੈਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਹਰੀ ਕਾ ਨਾਮੁ ਜੋ ਸਰਬ ਸੁਖੋਂ ਕਾ ਖਜ਼ਾਨਾ ਹੈ, ਸੋ ਜਬ ਮਨ ਮੇਂ ਬਸਤਾ ਹੈ ਤਬ (ਮਹਲੀ) ਜਗ੍ਯਾਸੂ ਜਨੁ (ਥਾਉ) ਨਿਜ ਸਰੂਪ ਕੋ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਸਦ = ਸਦਾ। ਮਹਲੀ = ਪ੍ਰਭੂ ਦੇ ਮਹਲ ਵਿਚ॥੧॥ਰਹਾਉ॥
SikhNet (Spanish)El Tesoro del Nombre se encuentra en la mente y uno encuentra un lugar en la Mansión del Señor. (1-Pausa)
ਮਨਮੁਖ ਮਨੁ ਤਨੁ ਅੰਧੁ ਹੈ; ਤਿਸ ਨਉ. ਠਉਰ ਨ ਠਾਉ ॥
manamukh man tan andh hai; tis nau. tthaur na tthaau |
Sant Singh KhalsaThe minds and bodies of the self-willed manmukhs are filled with darkness; they find no shelter, no place of rest.
Manmohan SinghThere is darkness within the mind and body of an apostate. He has neither shelter nor place of rest.
Manmohan Singh (Punjabi)ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਮਨਮੁਖ ਕਾ ਜੋ ਮਨੁ ਤਨੁ ਸੂਛਮੁ ਹੈ, ਸੋ ਅਗ੍ਯਾਨ ਸਹਿਤ ਹੈ, ਤਿਸ ਅਗ੍ਯਾਨੀ ਕੋ ਨ ਇਸ ਲੋਕ ਅਰਥਾਤ ਸੰਤ ਸਭਾ ਮੇਂ ਠੌਰ ਹੈ ਅਰੁ ਨ ਪ੍ਰਲੋਕ ਅਰਥਾਤ ਵਾਹਿਗੁਰੂ ਕੇ ਦਰਬਾਰ ਮੇਂ ਜਗਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ।ਪਦ ਅਰਥ ਅੰਧੁ = ਅੰਨ੍ਹਾ।
SikhNet (Spanish)Los arrogantes Manmukjs están ciegos del cuerpo y de la mente y no pueden encontrar descanso
ਬਹੁ ਜੋਨੀ ਭਉਦਾ ਫਿਰੈ; ਜਿਉ. ਸੁੰਞੈਂ ਘਰਿ ਕਾਉ ॥
bahu jonee bhaudaa firai; jiau. sunyain ghar kaau |
Sant Singh KhalsaThrough countless incarnations they wander lost, like crows in a deserted house.
Manmohan SinghHe continues roaming about, in many existences, like a crow in a deserted house.
Manmohan Singh (Punjabi)ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ।
Fareedkot Teekaਚੌਰਾਸੀ ਲਾਖ ਜੂਨੀਓਂ ਮੇਂ ਐਸੇ ਭ੍ਰਮਤਾ ਫਿਰਤਾ ਹੈ, ਜੈਸੇ ਸੂੰਨ ਗ੍ਰਹ ਮੇਂ ਕਊਆ ਦੁਖੀ ਹੋ ਕਰ ਕਲਪਨਾ ਕਰਤਾ ਭ੍ਰਮਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ)ਪਦ ਅਰਥ ਘਰਿ = ਘਰ ਵਿਚ।
SikhNet (Spanish)Entran en el ciclo de nacimientos y muertes y vagan por la vida en sufrimiento.
ਗੁਰਮਤੀ ਘਟਿ ਚਾਨਣਾ; ਸਬਦਿ ਮਿਲੈ ਹਰਿ ਨਾਉ ॥੨॥
guramatee ghatt chaananaa; sabad milai har naau |2|
Sant Singh KhalsaThrough the Guru's Teachings, the heart is illuminated. Through the Shabad, the Name of the Lord is received. ||2||
Manmohan SinghBy Guru's teaching Divine Light shines in the heart and by his word God's Name is gained.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਨੂਰ ਮਨ ਅੰਦਰ ਚਮਕਦਾ ਹੈ ਅਤੇ ਉਸ ਦੀ ਬਾਣੀ ਦੁਆਰਾ ਰੰਬ ਦਾ ਨਾਮ ਮਿਲਦਾ ਹੈ।
Fareedkot Teekaਜੋ ਗੁਰੋਂ ਕੀ ਸਿਖ੍ਯਾ ਲੇ ਕਰ ਹਰੀ ਨਾਮ ਕੇ ਜਪਨੇ ਵਾਲੇ ਹੈਂ, ਤਿਨ ਕੇ (ਘਟਿ) ਅੰਤਹਕਰਣ ਮੇਂ ਗ੍ਯਾਨ ਰੂਪੀ ਪ੍ਰਕਾਸੁ ਭਯਾ ਹੈ ਔਰੁ ਤਿਸ ਗ੍ਯਾਨ ਕਰ ਕੇ ਸੋ ਪੁਰਸ (ਸਬਦਿ) ਬ੍ਰਹਮ ਸ੍ਵਰੂਪੁ ਮੇਂ ਅਭੇਦ ਭਏ ਹੈਂ॥੨॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੨॥ਪਦ ਅਰਥ ਘਟਿ = ਹਿਰਦੇ ਵਿਚ॥੨॥
SikhNet (Spanish)A través de la Instrucción del Guru, obtenemos la Luz del Señor, y a través de la Palabra del Guru, Su Nombre. (2)
ਤ੍ਰੈ ਗੁਣ ਬਿਖਿਆ ਅੰਧੁ ਹੈ; ਮਾਇਆ ਮੋਹ ਗੁਬਾਰ ॥
trai gun bikhiaa andh hai; maaeaa moh gubaar |
Sant Singh KhalsaIn the corruption of the three qualities, there is blindness; in attachment to Maya, there is darkness.
Manmohan SinghThou art blinded by the wickedness of three dispositions and the darkness of the attachment of wealth.
Manmohan Singh (Punjabi)ਤੈਨੂੰ ਤਿੰਨਾਂ ਸੁਭਾਵਾਂ ਦੀ ਬਦੀ ਅਤੇ ਧਨ ਦੌਲਤ ਦੀ ਲਗਨ ਦੇ ਅਨ੍ਹੇਰੇ ਨੇ ਅੰਨ੍ਹਾ ਕਰ ਛੱਡਿਆ ਹੈ।
Fareedkot Teekaਔਰੁ ਰਜੋ, ਤਮੋ, ਸਤੋ, ਇਨ ਤੀਨੋਂ ਗੁਨੋਂ ਕਰ ਰਚਿਤ ਜੋ ਸੰਸਾਰੁ ਹੈ, ਸੋ ਸਬਦਿ ਸਪਰਸ ਆਦਿ ਵਿਸ੍ਯੋਂ ਕਰ ਕੇ ਵੈਰਾਗ ਬਿਬੇਕ ਰੂਪੀ ਨੇਤ੍ਰੋਂ ਸੇ ਬਿਨਾ ਅੰਧਾ ਹੋ ਰਹਾ ਹੈ, ਔਰੁ ਮਾਇਆ ਕੇ ਮੋਹਿ ਕਾ ਗੁਬਾਰੁ ਅਤ੍ਯੰਤ ਗਾਢਾ ਅੰਧੇਰਾ ਹੋ ਰਹਾ ਹੈ॥
Prof. Sahib Singhਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ)।ਪਦ ਅਰਥ ਤ੍ਰੈਗੁਣ ਬਿਪਿਆ = (ਰਜੋ ਸਤੋ ਤਮੋ) ਤਿੰਨ ਗੁਣਾਂ ਵਾਲੀ ਮਾਇਆ। ਗੁਬਾਰ = ਹਨੇਰਾ।
SikhNet (Spanish)Uno vive cubierto por la neblina de Maya y por la oscuridad de las tres Gunas o cualidades del ser.
ਲੋਭੀ ਅਨ ਕਉ ਸੇਵਦੇ; ਪੜਿ ਵੇਦਾ ਕਰੈ ਪੂਕਾਰ ॥
lobhee an kau sevade; parr vedaa karai pookaar |
Sant Singh KhalsaThe greedy people serve others, instead of the Lord, although they loudly announce their reading of scriptures.
Manmohan SinghThe men of avarice serve others, even though they advertise their study of Vedas.
Manmohan Singh (Punjabi)ਲਾਲਚੀ ਬੰਦੇ ਹੋਰਨਾ ਦੀ ਪਹਿਲ ਕਮਾਉਂਦੇ ਹਨ, ਭਾਵੇਂ ਉਹ ਆਪਣੇ ਬੇਦਾਂ ਦੇ ਵਾਚਣ ਦਾ ਢੰਡੋਰਾ ਪਿਟਦੇ ਹਨ।
Fareedkot Teekaਲੋਭ ਕਰ ਗ੍ਰਸਤ ਜੋ ਲੋਭੀ ਪੁਰਸ ਹੈਂ, ਸੋ (ਅਨ) ਦ੍ਵੈਤ ਕਰ ਪਰਮੇਸ੍ਵਰ ਸੇ ਭਿੰਨ ਔਰ ਪ੍ਰਪੰਚ ਕੋ ਸੇਵਨ ਕਰਤੇ ਹੈਂ॥☬ਪ੍ਰਸ਼ਨ: ਜੋ ਪੰਡਿਤ ਜਨ ਹੈਂ, ਸੋ ਤੋ ਐਸੇ ਨਹੀਂ ਕਰਤੇ ਹੋਵੇਂਗੇ?☬ਉੱਤਰੁ: ਵਿਚਾਰ ਸੇ ਬਿਨਾ (ਪੜਿ ਵੇਦਾ) ਬੇਦੋਂ ਕੋ ਪੜ ਕੇ ਭੀ ਪੰਡਿਤ ਜਨ ਮਾਯਾ ਕੇ ਨਮਿੱਤ ਪੜੇ ਪੁਕਾਰ ਕਰਤੇ ਹੈਂ ਕ੍ਯਾ ਮਾਂਗਤੇ ਹੈਂ, ਵਾ ਸ੍ਵਰਗਾਦਿਕ ਸੁਖੋਂ ਕੇ ਨਮਿੱਤ ਕਰਮੋਂ ਕੀ ਪੁਕਾਰ ਕਰਤੇ ਹੈਂ॥
Prof. Sahib Singhਲੋਭ-ਗ੍ਰਸੇ ਜੀਵ (ਉਂਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ।ਪਦ ਅਰਥ ਅਨ ਕਉ = ਕਿਸੇ ਹੋਰ ਨੂੰ। ਪੜਿ = ਪੜ੍ਹ ਕੇ।
SikhNet (Spanish)Los avaros viven con el otro, aunque prediquen que leen los Vedas.
ਬਿਖਿਆ ਅੰਦਰਿ ਪਚਿ ਮੁਏ; ਨਾ ਉਰਵਾਰੁ. ਨ ਪਾਰੁ ॥੩॥
bikhiaa andar pach mue; naa uravaar. na paar |3|
Sant Singh KhalsaThey are burnt to death by their own corruption; they are not at home, on either this shore or the one beyond. ||3||
Manmohan SinghIn sin they are burnt down to death. They are neither on this shore nor on the yonder.
Manmohan Singh (Punjabi)ਪਾਪ ਅੰਦਰ ਉਹ ਸੜ ਕੇ ਮਰ ਗਏ ਹਨ। ਨਾਂ ਉਹ ਉਰਲੇ ਕਿਨਾਰੇ ਹਨ ਤੇ ਨਾਂ ਹੀ ਪਾਰਲੇ।
Fareedkot Teekaਔਰੁ ਵਿਸੈ ਸੁਖ ਮੇਂ ਪੜ ਕਰ (ਪਚਿ ਮੁਏ) ਜਲ ਮੁਏ ਹੈਂ, ਤਿਨ ਕੋ ਨ (ਉਰਵਾਰੁ) ਇਸ ਲੋਕ ਮੇਂ ਔਰੁ ਨ (ਪਾਰੁ) ਪਰਲੋਕ ਮੇਂ ਸੁਖੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ, ਨਾਹ ਪਾਰਲਾ ਬੰਨਾ ॥੩॥ਪਦ ਅਰਥ ਪਚਿ ਮੁਏ = ਖ਼ੁਆਰ ਹੋ ਕੇ ਆਤਮਕ ਮੌਤੇ ਮਰਦੇ ਹਨ॥੩॥
SikhNet (Spanish)Ellos son consumidos por el fuego del deseo, y nunca están ni aquí ni allá. (3)
ਮਾਇਆ ਮੋਹਿ ਵਿਸਾਰਿਆ; ਜਗਤ ਪਿਤਾ ਪ੍ਰਤਿਪਾਲਿ ॥
maaeaa mohi visaariaa; jagat pitaa pratipaal |
Sant Singh KhalsaIn attachment to Maya, they have forgotten the Father, the Cherisher of the World.
Manmohan SinghIn the love of wealth they have forgotten the Father of the World. the Cherisher.
Manmohan Singh (Punjabi)ਧਨ-ਦੌਲਤ ਦੇ ਪਿਆਰ ਵਿੱਚ ਉਨ੍ਹਾਂ ਨੇ ਸੰਸਾਰ ਦੇ ਪਾਲਣ-ਪੋਸਣਹਾਰ ਬਾਬਲ ਨੂੰ ਭੁਲਾ ਦਿੱਤਾ ਹੈ।
Fareedkot Teeka(ਜਗਤਿ ਪਿਤਾ) ਸਰਬ ਜਗਤ ਕੇ ਉਤਪਤਿ ਪਾਲਨਾਦਿ ਕਰਨੇ ਵਾਲਾ ਜੋ ਪਰਮੇਸ੍ਵਰੁ ਹੈ, ਮਾਯਾ ਕੇ ਮੋਹ ਕਰ ਜੀਵੋਂ ਨੇ ਤਿਸ ਕੋ ਬਿਸਾਰ ਦੀਆ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।ਪਦ ਅਰਥ ਮੋਹਿ = ਮੋਹ ਵਿਚ।
SikhNet (Spanish)Enamorados de Maya, se olvidan del Señor, de Su Padre, Quien es el Soporte de todo.
ਬਾਝਹੁ ਗੁਰੂ ਅਚੇਤੁ ਹੈ; ਸਭ ਬਧੀ ਜਮਕਾਲਿ ॥
baajhahu guroo achet hai; sabh badhee jamakaal |
Sant Singh KhalsaWithout the Guru, all are unconscious; they are held in bondage by the Messenger of Death.
Manmohan SinghWithout the Guru, all the mortals are unmindful and are in the bondage of the myrmidon of death.
Manmohan Singh (Punjabi)ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।
Fareedkot Teeka(ਬਾਝਹੁ ਗੁਰੂ) ਗੁਰ ਉਪਦੇਸ਼ੁ ਸੇ ਬਿਨਾ ਪ੍ਰਜਾ (ਅਚੇਤੁ) ਅਗ੍ਯਾਤ ਹੋ ਰਹੀ ਹੈ, ਯਾਂ ਤੇ ਜਮ ਕੀ ਔਰੁ ਕਾਲ ਕੀ ਬੰਧੀ ਹੂਈ ਹੈ। ਭਾਵ ਏਹਿ ਹੈ ਕਿ ਜੋ ਪਾਪੀ ਜੀਵ ਹੈਂ ਅੰਤ ਕੋ ਤਿਨ ਕੋ ਲੇਨੇ ਕੋ ਜਮੁ ਆਵਤਾ ਹੈ ਔਰੁ ਜੋ ਉਤਮ ਪੁਰਸ ਹੈਂ ਤਿਨ ਕੇ ਨਿਕਟ ਨਹੀਂ ਆਵਤਾ ਹੈ, ਕ੍ਯੋਂਕਿ ਤਿਨ ਕਾ ਸਰੀਰੁ (ਕਾਲਿ) ਸਮ੍ਯ ਕੇ ਅਨੁਸਾਰ ਆਪ ਹੀ ਅੰਤ ਹੋ ਜਾਤਾ ਹੈ॥
Prof. Sahib Singhਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ।ਪਦ ਅਰਥ ਅਚੇਤੁ = ਗ਼ਾਫ਼ਿਲ। ਸਭ = ਸਾਰੀ ਲੁਕਾਈ। ਜਮ ਕਾਲਿ = ਜਮ ਕਾਲ ਨੇ।
SikhNet (Spanish)el Guru todos viven en la inconsciencia de su Divinidad y son desviados y engañados por el mensajero de la muerte.
ਨਾਨਕ ਗੁਰਮਤਿ ਉਬਰੇ; ਸਚਾ ਨਾਮੁ ਸਮਾਲਿ ॥੪॥੧੦॥੪੩॥
naanak guramat ubare; sachaa naam samaal |4|10|43|
Sant Singh KhalsaO Nanak, through the Guru's Teachings, you shall be saved, contemplating the True Name. ||4||10||43||
Manmohan SinghO Nanak! by pondering on the True Name, under Guru's instruction, thou art saved.
Manmohan Singh (Punjabi)ਨਾਨਕ ਗੁਰਾਂ ਦੇ ਉਪਦੇਸ਼ ਤਾਬੇ ਸਤਿਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਲੇ ਕਰ ਵਾਹਿਗੁਰੂ ਕਾ ਸਚਾ ਨਾਮੁ ਜਪਿਆ ਹੈ, ਸੋਈ ਪੁਰਸ ਜਮ ਔਰੁ ਕਾਲ ਸੇ ਬਚੇ ਹੈਂ। ਭਾਵ ਏਹਿ ਕਿ ਨਾਮ ਕੀ ਉਪਾਸਨਾ ਕਰ ਕੇ ਅੰਤਸਕਰਨ ਕੀ ਸੁਧੀ ਦ੍ਵਾਰਾ ਗ੍ਯਾਨ ਕੋ ਪਾਇ ਕਰ ਜਨਮ ਮਰਨ ਸੇ ਰਹਿਤ ਭਏ ਹੈਂ॥੪॥੧੦॥੪੩॥
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ ॥੪॥੧੦॥੪੩॥ਪਦ ਅਰਥ ਉਬਰੇ = ਬਚਦੇ ਹਨ। ਸਮਾਲਿ = ਸੰਭਾਲ ਕੇ, ਚੇਤੇ ਕਰ ਕੇ॥੪॥
SikhNet (Spanish)Dice Nanak, uno sale de ese pozo, sólo a través de la Instrucción del Guru; medita entonces en el Naam, en el Nombre Verdadero del Señor. (4-10-43)