ੴ

ਸਿੱਖਬਾਣੀ · SikhBani

ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥

amrit chhodd bikhiaa lobhaane sevaa kareh viddaanee
Guru Amardas Ji ਗੁਰੂ ਅਮਰਦਾਸ ਜੀ · Siree Raag · Ang 31 · 15 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਅੰਮ੍ਰਿਤੁ ਛੋਡਿ. ਬਿਖਿਆ ਲੋਭਾਣੇ; ਸੇਵਾ ਕਰਹਿ ਵਿਡਾਣੀ ॥

amrit chhodd. bikhiaa lobhaane; sevaa kareh viddaanee |

Sant Singh KhalsaDiscarding the Ambrosial Nectar, they greedily grab the poison; they serve others, instead of the Lord.
Manmohan SinghDiscarding ambrosia, (the perverse) cling to poison and serve other (than the Lord).
Manmohan Singh (Punjabi)ਆਬਹਿਯਾਤ ਨੂੰ ਤਿਆਗ ਕੇ (ਮਨਮੁਖ) ਜ਼ਹਿਰ ਨੂੰ ਚਿਮੜੇ ਹੋਏ ਹਨ ਤੇ (ਪ੍ਰਭੂ ਦੇ ਬਗੈਰ) ਹੋਰਸ ਦੀ ਟਹਿਲ ਕਰਦੇ ਹਨ।
Fareedkot Teekaਔਰੁ ਜੋ ਗੁਰ ਉਪਦੇਸ਼ ਰੂਪੁ ਅੰਮ੍ਰਿਤ ਕੋ ਤ੍ਯਾਗ ਕਰ, ਬਿਖ੍ਯਾ ਮੇਂ ਲੁਭਾਇ ਕਰ, ਮਨ ਕਾਮਨਾ ਕੇ ਪੂਰਣ ਅਰਥ (ਵਿਡਾਣੀ) ਪਰਾਈ ਸੇਵਾ ਕਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖ਼ਾਤਰ) ਹੋਰ ਹੋਰ ਦੀ (ਸੇਵਾ ਖ਼ੁਸ਼ਾਮਦ) ਕਰਦੇ ਫਿਰਦੇ ਹਨ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਬਿਖਿਆ = ਮਾਇਆ। ਵਿਡਾਣੀ = ਬਿਗਾਨੀ।

SikhNet (Spanish)Cuando uno abandona el Néctar del Señor, el veneno lo embruja, se pone a servir al otro, distinto del Señor.

ਆਪਣਾ ਧਰਮੁ ਗਵਾਵਹਿ, ਬੂਝਹਿ ਨਾਹੀ; ਅਨਦਿਨੁ ਦੁਖਿ ਵਿਹਾਣੀ ॥

aapanaa dharam gavaaveh, boojheh naahee; anadin dukh vihaanee |

Sant Singh KhalsaThey lose their faith, they have no understanding; night and day, they suffer in pain.
Manmohan SinghThey lose their faith, understand not God and pass night and day in pain.
Manmohan Singh (Punjabi)ਉਹ ਆਪਣੇ ਈਮਾਨ ਵੰਞਾ ਲੈਂਦੇ ਹਨ, ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਰੈਣ-ਦਿਹੁ ਤਕਲੀਫ ਵਿੱਚ ਗੁਜ਼ਾਰਦੇ ਹਨ।
Fareedkot Teekaਤਿਨ ਪੁਰਸੋਂ ਨੈਂ ਵਰਨਾਸ੍ਰਮ ਕਾ ਧਰਮੁ ਵਾ ਬ੍ਰਹਮੁ ਕਾ ਜਾਨਨਾ, ਜੋ ਤਿਨ ਕਾ ਧਰਮੁ ਥਾ, ਸੋ ਤੋ ਗਵਾਇ ਦੀਆ ਹੈ, ਯਾਂ ਤੇ ਨਹਿ ਬੂਝੈ ਸ੍ਵਰੂਪ ਕੋ ਮਾਨਤੇ ਨਹੀਂ ਹੈ, ਅਗਯਾਨ ਕਰ ਕੇ ਨਿਸ ਦਿਨ ਅਪਨੀ ਅਵਸਥਾ ਦੁਖੋਂ ਮੇਂ ਬਿਤੀਤ ਕਰੀ ਹੈ॥
Prof. Sahib Singh(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿਚ ਬੀਤਦੀ ਹੈ।

ਪਦ ਅਰਥ ਧਰਮੁ = (ਮਨੁੱਖਾ ਜੀਵਨ ਦਾ) ਫ਼ਰਜ਼। ਅਨਦਿਨੁ = ਹਰ ਰੋਜ਼। ਵਿਹਾਣੀ = ਬੀਤਦੀ ਹੈ।

SikhNet (Spanish)A uno se le olvida su Fe y sin concebir al Señor pasa sus noches y sus días en sufrimiento.

ਮਨਮੁਖ ਅੰਧ ਨ. ਚੇਤਹੀ; ਡੂਬਿ; ਮੁਏ. ਬਿਨੁ ਪਾਣੀ ॥੧॥

manamukh andh na. chetahee; ddoob; mue. bin paanee |1|

Sant Singh KhalsaThe blind, self-willed manmukhs do not even think of the Lord; they are drowned to death without water. ||1||
Manmohan SinghThe blind wayward think not of the Lord and are drowned to death without water.
Manmohan Singh (Punjabi)ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
Fareedkot Teekaਐਸੇ ਮਨਮੁਖ ਜੀਵ (ਅੰਧੇ) ਅਗਿ੍ਯਾਨੀ ਹੈਂ, ਯਾਂ ਤੇ (ਨ ਚੇਤਹੀ) ਸਿਮਰਤੇ ਨਹੀਂ ਹੈਂ ਕਿ ਮੈਂ ਕ੍ਯਾ ਬਸਤੂ ਹੂੰ ਔਰੁ ਸੰਸਾਰੁ ਕ੍ਯਾ ਬਸਤੂ ਹੈ, ਇਸੀ ਤੇ ਬਿਨਾ ਜਲ ਡੂਬ ਮਰੇ ਹੈਂ। ਭਾਵ ਏਹਿ ਕਿ ਨਾਮ ਰੂਪ ਪ੍ਰਪੰਚੁ ਸਭੁ ਮਿੱਥ੍ਯਾ ਸ੍ਵਰੂਪੁ ਹੈ। ਸੋ ਕੈਸੇ ਹੈ? ਜੋ ਪਦਾਰਥੁ ਵਾਸਤਵ ਤੇ ਕੁਛੁ ਨਾ ਹੋਵੇ ਔਰੁ ਭ੍ਰਮ ਕਰ ਕੇ ਪ੍ਰਤੀਤਿ ਹੋਵੈ ਸੋ ਮਿਥ੍ਯਾ ਹੈ। ਜੈਸੇ ਮ੍ਰਿਗ ਤ੍ਰਿਸਨਾ ਕਾ ਜਲੁ, ਰਜੂ ਮੇਂ ਸਰਪੁ ਇਤ੍ਯਾਦਿ ਔਰੁ ਅਨੇਕ ਦ੍ਰਿਸ਼੍ਟਾਂਤ ਹੈਂ। ਸੋ ਕੇਵਲ ਭ੍ਰਮ ਕਰ ਕੇ ਹੀ ਪ੍ਰਤੀਤ ਹੋਤੇ ਹੈਂ। ਜੈਸੇ ਮ੍ਰਿਗ ਤ੍ਰਿਸਨਾ ਕੇ ਜਲ ਅਨਹੋਤੇ ਹੀ ਮ੍ਰਿਗੁ ਭਟਕ ਕਰ ਪ੍ਰਾਣੋਂ ਕਾ ਨਾਸੁ ਕਰਤਾ ਹੈ, ਔਰੁ ਜੈਸੇ ਰੱਜੂ ਕੇ ਸਰਪ ਕਾ ਭੈ ਮਾਨ ਕਰ ਦ੍ਰਿਸ੍ਟਾ ਪੁਰਸੁ ਬ੍ਰਿਥਾ ਤਿਸ ਕੀ ਨਿਬ੍ਰਿਤੀ ਕੇ ਯਤਨ ਕਰਤਾ ਹੈ, ਵਾਸਤਵ ਤੇ ਕਛੁ ਭੀ ਨਹੀਂ ਹੈ, ਤੈਸੇ ਹੀ ਅਗਯਾਨੀ ਪੁਰਸੁ ਮਿਥ੍ਯਾ ਪ੍ਰਪੰਚ ਮੇਂ ਬੰਧਾਇ ਮਾਨ ਹੋ ਕਰ ਦੁਖ ਕੋ ਪ੍ਰਾਪਤਿ ਹੋਤਾ ਹੈ। ਯਾਂ ਤੇ ਬਿਨਾ ਜਲ ਕੇ ਡੂਬ ਮਰਤਾ ਹੈ॥੧॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ॥੧॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਚੇਤਹੀ = ਚੇਤਹਿ, ਚੇਤਦੇ॥੧॥

SikhNet (Spanish)Los arrogantes Manmukjs no habitan en el Nombre del Señor y son ahogados sin causa. (1)

ਮਨ ਰੇ. ਸਦਾ ਭਜਹੁ; ਹਰਿ ਸਰਣਾਈ ॥

man re. sadaa bhajahu; har saranaaee |

Sant Singh KhalsaO mind, vibrate and meditate forever on the Lord; seek the Protection of His Sanctuary.
Manmohan SinghO my Mind! ever remember God and seek His shelter.
Manmohan Singh (Punjabi)ਹੈ ਮੇਰੇ ਮਨ! ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਦੀ ਸ਼ਰਣਾਗਤ ਸੰਭਾਲ।
Fareedkot Teekaਹੇ ਮਨ! ਸਦਾ ਹੀ ਹਰੀ ਕੀ ਸਰਣ ਕੋ ਪ੍ਰਾਪਤਿ ਹੋਹੁ॥
Prof. Sahib Singhਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ।

ਪਦ ਅਰਥ ਭਜਹੁ = ਜਾਵੋ, ਪਵੋ।

SikhNet (Spanish)Oh mente mía, habita siempre en el Nombre y busca el Santuario del Señor.

ਗੁਰ ਕਾ ਸਬਦੁ ਅੰਤਰਿ ਵਸੈ; ਤਾ ਹਰਿ ਵਿਸਰਿ. ਨ ਜਾਈ ॥੧॥ ਰਹਾਉ ॥

gur kaa sabad antar vasai; taa har visar. na jaaee |1| rahaau |

Sant Singh KhalsaIf the Word of the Guru's Shabad abides deep within, then you shall not forget the Lord. ||1||Pause||
Manmohan SinghIf Guru's Word abides within thy mind, thou shalt not forget God, then. Pause.
Manmohan Singh (Punjabi)ਜੇਕਰ ਗੁਰ ਸ਼ਬਦ ਤੇਰੇ ਮਨ ਵਿੱਚ ਨਿਵਾਸ ਕਰ ਲਵੇ, ਤਦ ਤੂੰ ਵਾਹਿਗੁਰੂ ਨੂੰ ਨਹੀਂ ਭੁੱਲੇਗਾਂ। ਠਹਿਰਾਉ।
Fareedkot Teekaਪਰੰਤੂ ਜਬ ਗੁਰੋਂ ਕਾ ਉਪਦੇਸ਼ ਮਨ ਮੇਂ ਬਸਤਾ ਹੈ, ਤਬ ਹਰੀ ਬਿਸਰਿ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singh(ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿਚੋਂ) ਨਹੀਂ ਵਿਸਰਦਾ ॥੧॥ ਰਹਾਉ ॥

ਪਦ ਅਰਥ ਅੰਤਰਿ = ਹਿਰਦੇ ਵਿਚ॥੧॥ਰਹਾਉ॥

SikhNet (Spanish)Cuando la Palabra del Guru penetra tu ser, el Señor no se te olvida jamás. (1-Pausa)

ਇਹੁ ਸਰੀਰੁ. ਮਾਇਆ ਕਾ ਪੁਤਲਾ; ਵਿਚਿ ਹਉਮੈ ਦੁਸਟੀ ਪਾਈ ॥

eihu sareer. maaeaa kaa putalaa; vich haumai dusattee paaee |

Sant Singh KhalsaThis body is the puppet of Maya. The evil of egotism is within it.
Manmohan SinghThis body is a puppet of mammon. In it is infused the evil ego.
Manmohan Singh (Punjabi)ਇਸ ਦੇਹਿ ਮੋਹਨੀ ਦੀ ਗੁੱਡੀ ਹੈ। ਇਸ ਅੰਦਰ ਮੰਦਾ ਹੰਕਾਰ ਭਰਿਆ ਹੋਇਆ ਹੈ।
Fareedkot Teekaਇਹੁ ਸਰੀਰੁ ਮਾਯਾ ਕਾ ਪੁਤਲਾ ਅਰਥਾਤ ਜੈਸੇ ਇੰਦ੍ਰ ਜਾਲੀ ਪੁਰਸ ਕੇ ਪਦਾਰਥ ਝੂਠੇ ਕੇਵਲ ਦੇਖਨੇ ਮਾਤ੍ਰ ਹੋਤੇ ਹੈਂ, ਤੈਸੇ ਹੀ ਸਰੀਰੁ ਭੀ ਦੇਖਨੇ ਮਾਤ੍ਰ ਹੀ ਹੈ, ਕ੍ਯੋਂਕਿ ਦੇਖਤੇ ਹੀ ਨਾਸੁ ਹੋ ਜਾਤਾ ਹੈ ਔਰੁ ਮਾਇਆ ਕਾ ਪੁਤਲਾ ਹੈ। ਪਰੰਤੂ ਇਸ ਛਲ ਰੂਪ ਸਰੀਰ ਮੇਂ ਜੋ ਅਹੰਤਾ ਔਰੁ ਮਮਤਾ ਹੈ, ਸੋਈ ਦੁਸ੍ਟਤਾਈ ਪਾਈ ਹੂਈ ਹੈ॥
Prof. Sahib Singhਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ।

ਪਦ ਅਰਥ ਦੁਸਟੀ = ਦੁਸ਼ਟਤਾ, ਬਦੀ, ਨੀਚਤਾ।

SikhNet (Spanish)Este cuerpo es el juguete de Maya y es allí donde habita el ego negativo.

ਆਵਣੁ ਜਾਣਾ ਜੰਮਣੁ ਮਰਣਾ; ਮਨਮੁਖਿ ਪਤਿ ਗਵਾਈ ॥

aavan jaanaa jaman maranaa; manamukh pat gavaaee |

Sant Singh KhalsaComing and going through birth and death, the self-willed manmukhs lose their honor.
Manmohan SinghIn coming and going, birth and death an apostate loses honour.
Manmohan Singh (Punjabi)ਆਉਣ ਜਾਣ, ਜਨਮ ਤੇ ਮਰਣ ਅੰਦਰ ਅਧਰਮੀ ਇਜ਼ਤ ਵੰਞਾ ਲੈਂਦਾ ਹੈ।
Fareedkot Teekaਇਸੀ ਕਰ ਕੇ ਮਨਮੁਖ ਜੀਵੋਂ ਕੋ ਜਨਮ ਕਰ ਆਵਨਾ ਔਰੁ ਮ੍ਰਿਤੁ ਹੋ ਕਰ ਜਾਨਾ ਐਸੇ ਸਦਾ ਹੀ ਰਹਿਤਾ ਹੈ, ਯਾਂ ਤੇ ਅਹੰਤਾ ਮਮਤਾ ਕਰ ਅਪਨੀ ਪਤਿ ਗਵਾਇ ਲਈ ਹੈ॥
Prof. Sahib Singhਉਸ ਦਾ ਜਗਤ ਵਿਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ।

ਪਦ ਅਰਥ ਪਤਿ = ਇੱਜ਼ਤ। ਮਨਮੁਖਿ = ਮਨਮੁਖ ਨੇ।

SikhNet (Spanish)El arrogante Manmukj va y viene y nace sólo para morir, perdiendo así su honor.

ਸਤਗੁਰੁ ਸੇਵਿ ਸਦਾ ਸੁਖੁ ਪਾਇਆ; ਜੋਤੀ ਜੋਤਿ ਮਿਲਾਈ ॥੨॥

satagur sev sadaa sukh paaeaa; jotee jot milaaee |2|

Sant Singh KhalsaServing the True Guru, eternal peace is obtained, and one's light merges into the Light. ||2||
Manmohan SinghBy serving the True Guru man attains to eternal peace and his light merges with the Supreme Light.
Manmohan Singh (Punjabi)ਸੱਚੇ ਗੁਰਾਂ ਦੀ ਖਿਦਮਤ ਕਰਨ ਦੁਆਰਾ ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਰੋਸ਼ਨੀ ਪਰਮ ਰੋਸ਼ਨੀ ਨਾਲ ਰਲ ਜਾਂਦੀ ਹੈ।
Fareedkot Teekaਔਰੁ ਜੋ ਗੁਰਮੁਖਿ ਹੈਂ ਤਿਨੋਂ ਨੇ ਸਤਿਗੁਰੋਂ ਕੋ ਸੇਵਨ ਕੀਆ ਹੈ, ਤਿਨ ਕੀ ਜੋ ਜੋਤਿ ਕ੍ਯਾ ਚੈਤੰਨ ਸੱਤਾ ਹੈ, ਸੋ ਗੁਰੋਂ ਨੇ (ਜੋਤੀ) ਵਾਹਿਗੁਰੂ ਮੇਂ ਮਿਲਾਇ ਦਈ ਹੈ, ਯਾਂ ਤੇ ਨਿਤ ਸੁਖ ਕੋ ਪ੍ਰਾਪਤਿ ਭਏ ਹੈਂ॥੨॥☬ਪ੍ਰਸ਼ਨੁ: ਸਤਿਗੁਰੋਂ ਕੀ ਸੇਵਾ ਕੈਸੇ ਹੋਵੇ ਹੈ, ਭਾਵ ਸੁਖ ਸੇ ਵਾ ਦੁਖ ਸੇ ਹੋਤੀ ਹੈ?☬ਉੱਤਰ:
Prof. Sahib Singhਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੨॥
SikhNet (Spanish)En el Servicio del Guru Verdadero, uno obtiene la Paz Eterna y la luz interior se funde en la Luz Divina. (2)

ਸਤਗੁਰ ਕੀ ਸੇਵਾ ਅਤਿ ਸੁਖਾਲੀ; ਜੋ ਇਛੇ ਸੋ ਫਲੁ ਪਾਏ ॥

satagur kee sevaa at sukhaalee; jo ichhe so fal paae |

Sant Singh KhalsaServing the True Guru brings a deep and profound peace, and one's desires are fulfilled.
Manmohan SinghThe service of the Sat Guru is extremely ease-bestowing and by it one obtains the boon that he desire.
Manmohan Singh (Punjabi)ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਅਤੀ ਸੁਖਾਲੀ ਹੈ, ਕ੍ਯੋਂਕਿ ਕੇਵਲ ਆਗ੍ਯਾ ਹੀ ਮਾਨਨੇ ਸੇ ਪ੍ਰਸਿੰਨ ਹੋ ਜਾਤੇ ਹੈਂ। ਤਿਸ ਕਾ ਫਲੁ ਕ੍ਯਾ ਹੈ? (ਜੋ ਇਛੈ) (ਕ੍ਯਾ ਧਰਮੁ, ਅਰਥੁ, ਕਾਮੁ, ਮੋਖੁ, ਇਨ ਮੇਂ) ਜੋ ਇਛਾ ਕਰੇ ਸੋਈ ਪ੍ਰਾਪਤਿ ਹੋਤਾ ਹੈ॥
Prof. Sahib Singhਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।

ਪਦ ਅਰਥ ਸੁਖਾਲੀ = {ਸੁਖ-ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ।

SikhNet (Spanish)El Servicio del Guru Verdadero es muy sencillo, allí uno obtiene lo que pide.

ਜਤੁ ਸਤੁ ਤਪੁ ਪਵਿਤੁ ਸਰੀਰਾ; ਹਰਿ ਹਰਿ ਮੰਨਿ ਵਸਾਏ ॥

jat sat tap pavit sareeraa; har har man vasaae |

Sant Singh KhalsaAbstinence, truthfulness and self-discipline are obtained, and the body is purified; the Lord, Har, Har, comes to dwell within the mind.
Manmohan SinghBy placing Lord God in the mind continence, truthfulness and penance are obtained and the body becomes pure.
Manmohan Singh (Punjabi)ਵਾਹਿਗੁਰੂ ਸੁਆਮੀ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਪ੍ਰਹੇਜ-ਗਾਰੀ, ਸੱਚਾਈ ਅਤੇ ਤਪੱਸਿਆ ਪਰਾਪਤ ਹੋ ਜਾਂਦੇ ਹਨ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਜਬ ਗੁਰੋਂ ਸੇ ਮਿਲੇ ਜਤੁ, ਸਤੁ ਤਥਾ ਤਪਾਦਿਕੋਂ ਕੀ ਪ੍ਰਾਪਤੀ ਸੇ ਸਰੀਰ ਕੋ ਪਵਿੱਤ੍ਰ ਕਰ ਕੇ ਹਰੀ ਕਾ ਨਾਮ ਜੋ ਸਰਬ ਦੁਖੋਂ ਕੇ ਹਰਨੇ ਵਾਲਾ ਹੈ, ਸੋ ਮਨ ਮੇਂ ਬਸਾਵਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।

ਪਦ ਅਰਥ ਜਤੁ = ਵਿਕਾਰਾਂ ਵਲੋਂ ਰੋਕ। ਸਤੁ = ਉੱਚਾ ਆਚਰਨ। ਤਪੁ = ਸੇਵਾ। ਮੰਨਿ = ਮਨਿ, ਮਨ ਵਿਚ।

SikhNet (Spanish)A través del Servicio al Guru uno logra el mérito de la Contemplación, de las Austeridades, logrando la Verdad del Señor. El cuerpo se purifica y el Señor viene a residir en el corazón.

ਸਦਾ ਅਨੰਦਿ ਰਹੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਪਾਏ ॥੩॥

sadaa anand rahai din raatee; mil preetam sukh paae |3|

Sant Singh KhalsaSuch a person remains blissful forever, day and night. Meeting the Beloved, peace is found. ||3||
Manmohan SinghSuch person ever remain happy day and night and procures peace by meeting the Beloved.
Manmohan Singh (Punjabi)ਐਸਾ ਪੁਰਸ਼ ਹਮੇਸ਼ਾਂ ਦਿਹੁ ਰੈਣ ਖੁਸ਼ ਰਹਿੰਦਾ ਹੈ ਅਤੇ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
Fareedkot Teekaਤਬ ਪ੍ਰੀਤਮ ਜੋ ਵਾਹਿਗੁਰੂ ਹੈ ਤਿਸ ਕੇ ਸਾਥ ਮਿਲ ਕਰ ਕੇ ਦਿਨ ਔਰੁ ਰਾਤ੍ਰੀ ਮੇਂ ਸਦਾ ਹੀ ਅਨੰਦ ਸਹਿਤ ਰਹਿਤਾ ਹੈ॥੩॥
Prof. Sahib Singhਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ ॥੩॥

ਪਦ ਅਰਥ ਅਨੰਦਿ = ਅਨੰਦ ਵਿਚ॥੩॥

SikhNet (Spanish)Uno obtiene así el Éxtasis Eterno, viviendo en Paz al encontrar al Señor. (3)

ਜੋ ਸਤਗੁਰ ਕੀ ਸਰਣਾਗਤੀ; ਹਉ ਤਿਨ ਕੈ ਬਲਿ ਜਾਉ ॥

jo satagur kee saranaagatee; hau tin kai bal jaau |

Sant Singh KhalsaI am a sacrifice to those who seek the Sanctuary of the True Guru.
Manmohan SinghI am devoted unto those, who have sought the protection of the True Guru.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਸੱਚੇ ਗੁਰਾਂ ਦੀ ਪਨਾਹ ਲਈ ਹੈ।
Fareedkot Teekaਤਾਂ ਤੇ ਜੋ ਪੁਰਸ ਸਤਿਗੁਰੋਂ ਕੀ ਸਰਣਿ ਕੋ ਪ੍ਰਾਪਤਿ ਭਏ ਹੈਂ, ਮੈਂ ਤਿਨੋਂ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਬਲਿ ਜਾਉ = ਜਾਉਂ, ਸਦਕੇ ਜਾਂਦਾ ਹਾਂ।

SikhNet (Spanish)Doy mi vida en sacrificio a aquéllos que buscan el Santuario del Señor.

ਦਰਿ ਸਚੈ ਸਚੀ ਵਡਿਆਈ; ਸਹਜੇ ਸਚਿ ਸਮਾਉ ॥

dar sachai sachee vaddiaaee; sahaje sach samaau |

Sant Singh KhalsaIn the Court of the True One, they are blessed with true greatness; they are intuitively absorbed into the True Lord.
Manmohan SinghIn the True Court they obtains true honour and are easily absorbed in the True Lord.
Manmohan Singh (Punjabi)ਸੱਚੇ ਦਰਬਾਰ ਅੰਦਰ ਉਹ ਸੱਚਾ ਮਾਣ ਪਾਉਂਦੇ ਹਨ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸਚੇ ਵਾਹਿਗੁਰੂ ਕੇ ਦ੍ਵਾਰੇ ਤਿਨ ਕੋ ਸੱਚੀ ਵਡਿਆਈ ਪ੍ਰਾਪਤ ਹੋਤੀ ਹੈ, ਪੁਨਃ ਸਹਿਜੇ ਹੀ ਸਚੇ ਪਰਮੇਸ੍ਵਰ ਮੇਂ ਸਮਾਇ ਜਾਤੇ ਹੈਂ॥
Prof. Sahib Singhਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਦਰਿ = ਦਰ ਤੇ। ਸਚੀ = ਸਦਾ-ਥਿਰ ਰਹਿਣ ਵਾਲੀ।

SikhNet (Spanish)Ellos se funden en la Verdad, en Estado de Equilibrio y cantan las Alabanzas del Señor en Su Puerta.

ਨਾਨਕ. ਨਦਰੀ ਪਾਈਐ; ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥

naanak. nadaree paaeeai; guramukh mel milaau |4|12|45|

Sant Singh KhalsaO Nanak, by His Glance of Grace He is found; the Gurmukh is united in His Union. ||4||12||45||
Manmohan SinghNanak, through associating with the society of the Exalted Guru one meets the Lord by His grace.
Manmohan Singh (Punjabi)ਨਾਨਕ ਮੁਖੀ ਗੁਰਾਂ ਦੀ ਸੰਗਤ ਨਾਲ ਜੁੜਨ ਦੇ ਰਾਹੀਂ ਬੰਦਾ ਉਸ ਦੀ ਮਿਹਰ ਸਦਕਾ ਸਾਈਂ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ (ਨਦਰੀ) ਵਾਹਿਗੁਰੂ ਕੀ ਕ੍ਰਿਪਾ ਦ੍ਰਿਸਟਿ ਹੋਵੇ, ਤਬ ਤਿਸ ਕੇ ਮਿਲਾਪੀ ਜੋ ਬ੍ਰਹਮ ਗ੍ਯਾਨੀ ਹੈਂ, ਸੋ ਮਿਲਤੇ ਹੈਂ ਔਰ ਸੋ ਬ੍ਰਹਮ ਗ੍ਯਾਨੀ ਅਪਨੀ ਕ੍ਰਿਪਾ ਦ੍ਰਿਸ੍ਟੀ ਕਰ ਕੇ ਜਗ੍ਯਾਸੂ ਜਨ ਕੋ ਤੱਤ ਵੇਤ੍ਯੋਂ ਕੇ ਬੀਚ ਮਿਲਾਇ ਦੇਤੇ ਹੈਂ, ਭਾਵ ਏਹਿ ਕਿ ਗ੍ਯਾਨਵਾਨ ਕਰ ਦੇਤੇ ਹੈਂ॥੪॥੧੨॥੪੫॥
Prof. Sahib Singhਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ॥੪॥੧੨॥੪੫॥

ਪਦ ਅਰਥ ਵਡਿਆਈ = ਇੱਜ਼ਤ। ਸਹਜੇ = ਸਹਜਿ, ਆਤਮਕ ਅਡੋਲਤਾ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਉ = ਸਮਾਈ, ਲੀਨਤਾ। ਮੇਲਿ = ਇਕੱਠ ਵਿਚ। ਮਿਲਾਉ = ਮਿਲਾਪ॥੪॥

SikhNet (Spanish)Dice Nanak, a través de Su Gracia el Señor es conocido y a través del Guru uno es unido con el Señor. (4-12-45)
Answers quote the Granth verbatim with Ang citations. AI commentary is not Gurbani and not a religious ruling.