ੴ

ਸਿੱਖਬਾਣੀ · SikhBani

ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥

teraa keetaa hoe ta kaahe ddarapeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 522, 523 · 9 lines
Translations

ਪਉੜੀ ॥

paurree | Ang 522

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੇਰਾ ਕੀਤਾ ਹੋਇ; ਤ ਕਾਹੇ ਡਰਪੀਐ ॥

teraa keetaa hoe; ta kaahe ddarapeeai | Ang 522

Sant Singh KhalsaWhatever happens is according to Your Will, so why should I be afraid?
Manmohan SinghWhen everything is done by Thee, why should I, then, feel fear?
Manmohan Singh (Punjabi)ਜਦ ਹਰ ਚੀਜ ਤੇਰੀ ਕੀਤੀ ਹੀ ਹੁੰਦੀ ਹੈ, ਤਾਂ ਮੈਂ ਕਿਉਂ ਡਰ ਮਹਿਸੂਸ ਕਰਾਂ?
Fareedkot Teekaਹੇ ਪ੍ਰਭੂ! ਜੋ ਤੇਰਾ ਕੀਆ ਹੋਤਾ ਤੋ ਕਿਉਂ ਡਰਨਾ ਹੈ॥
Prof. Sahib Singh(ਹੇ ਪ੍ਰਭੂ!) ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ (ਅਸੀਂ) ਕਿਉਂ (ਕਿਸੇ ਤੋਂ) ਡਰੀਏ?

ਪਦ ਅਰਥ ਹੋਇ = ਹੁੰਦਾ ਹੈ, ਵਾਪਰਦਾ ਹੈ। ਕਾਹੇ = ਕਿਉਂ?

SikhNet (Spanish)Ya que todo lo que pasa es por Tu Voluntad, ¿qué puedo yo temer?

ਜਿਸੁ ਮਿਲਿ ਜਪੀਐ ਨਾਉ; ਤਿਸੁ ਜੀਉ ਅਰਪੀਐ ॥

jis mil japeeai naau; tis jeeo arapeeai | Ang 522

Sant Singh KhalsaMeeting Him, I meditate on the Name - I offer my soul to Him.
Manmohan SinghBy meeting whom, the Name is remembered, Unto him tender thou thy soul.
Manmohan Singh (Punjabi)ਜਿਸ ਨੂੰ ਭੇਟਣ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਉਸ ਨੂੰ ਆਪਣੀ ਆਤਮਾ ਸਮਰਪਨ ਕਰ ਦੇ।
Fareedkot Teekaਜਿਸ ਗੁਰ ਕੇ ਮਿਲਨੇ ਸੇ ਨਾਮ ਜਪੀਏ ਤਿਸ ਕੋ ਜੀਵ ਅਰਪਨ ਕਰੀਏ॥
Prof. Sahib Singhਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ, ਉਸ ਅਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ।

ਪਦ ਅਰਥ ਤਿਸੁ = ਉਸ ਨੂੰ। ਅਰਪੀਐ = ਭੇਟ ਕਰ ਦੇਈਏ।

SikhNet (Spanish)Así que yo me ofrezco a aquél en cuya compañía contemple Tu Nombre.

ਆਇਐ ਚਿਤਿ ਨਿਹਾਲੁ; ਸਾਹਿਬ ਬੇਸੁਮਾਰ ॥

aaeiai chit nihaal; saahib besumaar | Ang 522

Sant Singh KhalsaWhen the Infinite Lord comes to mind, one is enraptured.
Manmohan SinghBy recollecting in the mind, the Infinite Lord, the mortal is enraptured.
Manmohan Singh (Punjabi)ਬੇਅੰਤ ਸੁਆਮੀ ਨੂੰ ਚਿੱਤ ਵਿੱਚ ਚੇਤੇ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਥੀ ਵੰਞਦਾ ਹੈ।
Fareedkot Teekaਜਿਸ ਕੇ ਗੁਣੋਂ ਕੀ ਗਿਨਤੀ ਕੋਈ ਨਹੀਂ ਕਰ ਸਕਤਾ, ਐਸਾ ਤੂੰ ਸਾਹਿਬ ਜਬ ਚਿਤ ਮੇਂ ਆਵੈ ਤੋ ਜੀਵ ਨਿਹਾਲ ਹੋਵੈ ਹੈ॥
Prof. Sahib Singhਜੇ ਬੇਅੰਤ ਸਾਹਿਬ ਚਿੱਤ ਵਿਚ ਆ ਵੱਸੇ ਤਾਂ ਨਿਹਾਲ ਹੋ ਜਾਈਦਾ ਹੈ।

ਪਦ ਅਰਥ ਆਇਐ ਚਿਤਿ = (ਪੂਰਬ ਪੂਰਨ ਕਾਰਦੰਤਕ; Locative Absolute) ਜੇ ਚਿੱਤ ਵਿਚ ਆ ਜਾਏ। ਬੇਸੁਮਾਰ = ਬੇਅੰਤ।

SikhNet (Spanish)Cuando aprecio a mi Señor Infinito y Maestro, soy bendecido.

ਤਿਸ ਨੋ ਪੋਹੇ ਕਵਣੁ; ਜਿਸੁ ਵਲਿ ਨਿਰੰਕਾਰ ॥

tis no pohe kavan; jis val nirankaar | Ang 522

Sant Singh KhalsaWho can touch one who has the Formless Lord on his side?
Manmohan SinghWho can touch him, on whose side is the Formless Lord?
Manmohan Singh (Punjabi)ਉਸ ਨੂੰ ਕੌਣ ਹੱਥ ਲਾ ਸਕਦਾ ਹੈ, ਜਿਸ ਦੇ ਪਾਸ ਸਰੂਪ-ਰਹਿਤ ਸੁਆਮੀ ਹੈ।
Fareedkot Teekaਹੇ ਨਿਰੰਕਾਰ! ਜਿਸ ਕੀ ਤਰਫ ਤੂੰ ਹੈਂ ਤਿਸ ਕੋ ਕੌਨ ਪਾਪ (ਪੋਹੇ) ਸਪਰਸ ਕਰ ਸਕਤਾ ਹੈ॥
Prof. Sahib Singhਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ।

ਪਦ ਅਰਥ ਪੋਹੇ = ਦਬਾ ਪਾਏ।

SikhNet (Spanish)¿Quién puede hacerle daño a aquél, de cuyo lado está el Señor Absoluto?

ਸਭੁ ਕਿਛੁ ਤਿਸ ਕੈ ਵਸਿ; ਨ ਕੋਈ ਬਾਹਰਾ ॥

sabh kichh tis kai vas; na koee baaharaa | Ang 522

Sant Singh KhalsaEverything is under His control; no one is beyond Him.
Manmohan SinghAll are subject to His sway. None is beyond His pale.
Manmohan Singh (Punjabi)ਸਾਰੇ ਉਸ ਦੇ ਅਖਤਿਆਰ ਵਿੱਚ ਹਨ। ਕੋਈ ਵੀ ਉਸ ਦੇ ਦਾਇਰੇ ਤੋਂ ਬਾਹਰ ਨਹੀਂ।
Fareedkot Teekaਹੇ ਹਰੀ! ਸਭ ਕੋਈ ਮਹਾਤਮਾ ਏਹੀ ਕਹਤਾ ਹੈ ਸਭ ਕੁਛ ਤਿਸ ਕੇ ਬਸ ਹੈ ਕੋਈ ਉਸ ਸੇ ਬਾਹਰ ਨਹੀਂ ਹੈ॥
Prof. Sahib Singhਹਰੇਕ ਚੀਜ਼ ਉਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ।

ਪਦ ਅਰਥ ਬਾਹਰਾ = ਆਕੀ।

SikhNet (Spanish)Todos están sujetos a Su Voluntad, y nadie está fuera de ella.

ਸੋ ਭਗਤਾ ਮਨਿ ਵੁਠਾ; ਸਚਿ ਸਮਾਹਰਾ ॥

so bhagataa man vutthaa; sach samaaharaa | Ang 522

Sant Singh KhalsaHe, the True Lord, dwells in the minds of His devotees.
Manmohan SinghHe, the joyful True Lord, abides in the mind of His devoted slaves.
Manmohan Singh (Punjabi)ਉਹ, ਪ੍ਰਸੰਨ ਸੱਚਾ ਪ੍ਰਭੂ, ਆਪਣੇ ਜਾਂ-ਨਿਸਾਰ ਗੋਲਿਆਂ ਦੇ ਰਿਦੇ ਅੰਦਰ ਵਸਦਾ ਹੈ।
Fareedkot Teekaਸੋ ਤੂੰ ਅਕਾਲ ਪੁਰਖ ਸਚਾ (ਸਮਾਹਰਾ) ਆਨੰਦ ਰੂਪ ਭਗਤੋਂ ਕੇ ਮਨ ਮੇਂ (ਵੁਠਾ) ਬਸ ਰਹਾ ਹੈਂ॥
Prof. Sahib Singhਉਹ ਪ੍ਰਭੂ ਭਗਤਾਂ ਦੇ ਮਨ ਵਿਚ ਆ ਵੱਸਦਾ ਹੈ (ਉਹਨਾਂ ਦੇ ਅੰਦਰ) ਸਮਾ ਜਾਂਦਾ ਹੈ।

ਪਦ ਅਰਥ ਵੁਠਾ = ਵੱਸਿਆ। ਸਚਿ = ਸੱਚ ਦੀ ਰਾਹੀਂ, (ਭਗਤਾਂ ਦੇ) ਸਿਮਰਨ ਦੀ ਰਾਹੀਂ। ਸਮਾਹਰਾ = ਸਮਾਇਆ ਹੋਇਆ।

SikhNet (Spanish)Ese Señor viene a la mente de Sus Devotos y Su Verdad está enaltecida en sus mentes.

ਤੇਰੇ ਦਾਸ ਧਿਆਇਨਿ ਤੁਧੁ; ਤੂੰ ਰਖਣ ਵਾਲਿਆ ॥

tere daas dhiaaein tudh; toon rakhan vaaliaa | Ang 522

Sant Singh KhalsaYour slaves meditate on You; You are the Savior, the Protector Lord.
Manmohan SinghThine serfs contemplate on Thee alone, O Thou the Saviour.
Manmohan Singh (Punjabi)ਤੇਰੇ ਨਫ਼ਰ ਕੇਵਲ ਤੇਰਾ ਹੀ ਆਰਾਧਨ ਕਰਦੇ ਹਨ, ਹੇ ਤੂੰ ਰੱਖਿਆ ਕਰਨ ਵਾਲਿਆ।
Fareedkot Teekaਹੇ ਰਖਿਆ ਕਰਨੇਹਾਰੇ! ਤੇਰੇ ਦਾਸ ਤੇਰੇ ਹੀ ਕੋ ਧਿਆਉਤੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈਂ।
SikhNet (Spanish)Tus Esclavos sólo Te contemplan a Ti, oh Salvador y Sostenedor de todo.

ਸਿਰਿ ਸਭਨਾ ਸਮਰਥੁ; ਨਦਰਿ ਨਿਹਾਲਿਆ ॥੧੭॥

sir sabhanaa samarath; nadar nihaaliaa |17| Ang 523

Sant Singh KhalsaYou are the Almighty Overlord of all; You bless us with Your Glance of Grace. ||17||
Manmohan SinghThou art the Omnipotent Over Lord of all and through Thine grace all are blessed.
Manmohan Singh (Punjabi)ਤੂੰ ਸਾਰਿਆਂ ਦਾ ਸਰਬ-ਸ਼ਕਤੀਵਾਨ ਸ਼੍ਰੋਮਣੀ ਸਾਹਿਬ ਹੈਂ। ਤੇਰੀ ਹੀ ਦਇਆ ਦੁਆਰਾ ਸਾਰੇ ਗਦ-ਗਦ ਹੁੰਦੇ ਹਨ।
Fareedkot Teekaਹੇ (ਨਦਰੀ) ਅਕਾਲ ਪੁਰਖ! ਤੂੰ ਸਭ ਕਾ ਸਿਰੋਮਣੀ ਔ ਸਮਰਥ ਦ੍ਰਿਸਟੀ ਕਰ ਦੇਖਤਾ ਹੈਂ॥੧੭॥
Prof. Sahib Singhਤੂੰ ਸਭ ਜੀਵਾਂ ਦੇ ਸਿਰ ਤੇ ਹਾਕਮ ਹੈਂ, ਮੇਹਰ ਦੀ ਨਜ਼ਰ ਕਰ ਕੇ (ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ ॥੧੭॥

ਪਦ ਅਰਥ ਨਿਹਾਲਿਆ = ਨਿਹਾਲ ਕਰਨ ਵਾਲਾ ॥੧੭॥

SikhNet (Spanish)Tú, oh Señor Todopoderoso, eres el Soporte de todos, y teniendo Tu Mirada de Gracia, todos somos bendecidos. (17)
Answers quote the Granth verbatim with Ang citations. AI commentary is not Gurbani and not a religious ruling.