ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਸੁਭ ਚਿੰਤਨ ਗੋਬਿੰਦ ਰਮਣ; ਨਿਰਮਲ ਸਾਧੂ ਸੰਗ ॥
subh chintan gobind raman; niramal saadhoo sang |
Sant Singh KhalsaBless me with sublime thoughts, O Lord of the Universe, and contemplation in the immaculate Saadh Sangat, the Company of the Holy.
Manmohan SinghO Lord of the world, bless me with sublime thoughts, Thy meditation and immaculate society of saints.
Manmohan Singh (Punjabi)ਹੇ ਜਗਤ ਦੇ ਸੁਆਮੀ! ਮੈਨੂੰ ਸ੍ਰੇਸ਼ਟ ਖਿਆਲ ਆਪਣਾ ਸਿਮਰਨ ਅਤੇ ਪਵਿੱਤ੍ਰ ਸਤਿ ਸੰਗਤ ਦੀ ਦਾਤ ਬਖਸ਼।
Fareedkot Teekaਹੇ ਗੋਬਿੰਦ! ਤੇਰਾ ਸੁਭ ਚਿੰਤਨ, ਭਾਵ ਮਨਨ ਕਰੀਏ, ਆਤਮ ਵਿਚਾਰ ਕਰ ਤੇਰੇ ਗੁਣੋਂ ਮੇਂ ਬਾਣੀ ਕਰ ਰਮਣ ਕਰੀਏ ਅਰ ਸਰੀਰ ਕਰ ਤੇਰੇ ਸਾਧੋਂ ਕਾ ਨਿਰਮਲ ਸੰਗ ਕਰੀਏ॥
Prof. Sahib Singhਪਵਿਤ੍ਰ ਸਤ-ਸੰਗ ਕਰਾਂ, ਗੋਬਿੰਦ ਦਾ ਸਿਮਰਨ ਕਰਾਂ ਤੇ ਭਲੀਆਂ ਸੋਚਾਂ ਸੋਚਾਂ,
ਪਦ ਅਰਥ ਸੁਭ = ਭਲੀ। ਚਿੰਤਨ = ਸੋਚ। ਰਮਣ = ਸਿਮਰਨ। ਨਿਰਮਲੁ = ਪਵਿਤ੍ਰ।
SikhNet (Spanish)Oh Señor, bendíceme con pensamientos puros, con Tus Recuerdos y con la Sociedad de los Santos.
ਨਾਨਕ ਨਾਮੁ, ਨ ਵਿਸਰਉ ਇਕ ਘੜੀ; ਕਰਿ ਕਿਰਪਾ ਭਗਵੰਤ ॥੨॥
naanak naam, na visrau ik gharree; kar kirapaa bhagavant |2|
Sant Singh KhalsaO Nanak, may I never forget the Naam, the Name of the Lord, for even an instant; be merciful to me, Lord God. ||2||
Manmohan SinghO Auspicious Master, show mercy unto Nanak, that he may not forget Thee even for a moment.
Manmohan Singh (Punjabi)ਹੇ ਧੰਨਤਾ ਯੋਗ ਮਾਲਕ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੈਨੂੰ ਇਕ ਲੰਮ੍ਹੇ ਭਰ ਲਈ ਭੀ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵੰਤ! ਐਸੀ ਕ੍ਰਿਪਾ ਕਰ ਜੋ ਪੂਰਬ ਕਹੀ ਰੀਤ ਸੇ ਮੇਰੇ ਕੋ ਘੜੀ (ਮੁਹਤ) ਆਧੀ ਘੜੀ ਮਾਤ੍ਰ ਭੀ ਆਪ ਕਾ ਨਾਮ ਨ ਬਿਸਰੈ॥੨॥
Prof. Sahib Singhਹੇ ਭਗਵਾਨ! ਮੈਂ ਨਾਨਕ ਉਤੇ ਕਿਰਪਾ ਕਰ ਕਿ ਮੈਂ ਇਕ ਘੜੀ ਭਰ ਭੀ ਤੇਰਾ ਨਾਮ ਨਾਹ ਭੁਲਾਵਾਂ ॥੨॥
ਪਦ ਅਰਥ ਨ ਵਿਸਰਉ = ਨਾਹ ਭੁਲਾਵਾਂ ॥੨॥
* ਨੋਟ: ਇਹੀ ਸ਼ਲੋਕ ਰਾਗ ਆਸਾ ਮਹਲਾ ੫ ਛੰਤ ਘਰੁ ੭ ਦੇ ਸਿਰ-ਲੇਖ ਹੇਠ ਭੀ ਆਇਆ ਹੈ।
SikhNet (Spanish)Oh Señor, sé Compasivo conmigo y no dejes que Te olvide ni por un momento. (2)