ੴ

ਸਿੱਖਬਾਣੀ · SikhBani

ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥

jeh chit aaveh so thaan suhaavaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Vadhans · Ang 563 · 11 lines
Translations

ਵਡਹੰਸੁ ਮਹਲਾ ੫ ॥

vaddahans mahalaa 5 |

Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਿਸ਼ਾਹੀ।
SikhNet (Spanish)Wadajans, Mejl Guru Aryan, Quinto Canal Divino.

ਵਿਸਰੁ ਨਾਹੀ; ਪ੍ਰਭ ਦੀਨ ਦਇਆਲਾ ॥

visar naahee; prabh deen deaalaa |

Sant Singh KhalsaDo not forget me, O God, Merciful to the meek.
Manmohan SinghForsake me not, O Lord merciful to the meek.
Manmohan Singh (Punjabi)ਮੈਨੂੰ ਨਾਂ ਭੁਲਾ, ਹੇ ਮਸਕੀਨਾਂ ਦੇ ਮਿਹਰਬਾਨ ਸੁਆਮੀ!
Fareedkot Teekaਹੇ ਦੀਨਦ੍ਯਾਲ ਪ੍ਰਭੂ! ਤੂੰ ਮੇਰੇ ਕੋ ਮਤ ਬਿਸਰੁ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਤੋਂ ਕਦੇ ਨਾ ਭੁਲ!

ਪਦ ਅਰਥ ਵਿਸਰੁ ਨਾਹੀ = ਨਾਹ ਭੁੱਲ। ਪ੍ਰਭ = ਹੇ ਪ੍ਰਭੂ!

SikhNet (Spanish)No me abandones, oh Señor de los humildes,

ਤੇਰੀ ਸਰਣਿ; ਪੂਰਨ ਕਿਰਪਾਲਾ ॥੧॥ ਰਹਾਉ ॥

teree saran; pooran kirapaalaa |1| rahaau |

Sant Singh KhalsaI seek Your Sanctuary, O Perfect, Compassionate Lord. ||1||Pause||
Manmohan SinghThy refuge, I seek, O Thou the Omnipresent, compassionate Lord. Pause.
Manmohan Singh (Punjabi)ਮੈਂ ਤੇਰੀ ਸ਼ਰਣਾਗਤ ਲੋੜਦਾ ਹਾਂ, ਹੇ ਸਰਬ-ਵਿਆਪਕ ਦਿਆਲੂ ਸੁਆਮੀ! ਠਹਿਰਾਉ।
Fareedkot Teekaਹੇ ਪੂਰਣ! ਹਮ ਤੇਰੀ ਸਰਣ ਹੈਂ॥੧॥ ਰਹਾਉ ॥
Prof. Sahib Singhਮੈਂ ਤੇਰੀ ਸਰਨ ਆਇਆ ਹਾਂ, ਹੇ ਸਰਬ-ਵਿਆਪਕ! ਹੇ ਕਿਰਪਾ ਦੇ ਘਰ! ॥੧॥ ਰਹਾਉ ॥

ਪਦ ਅਰਥ ਪੂਰਨ = ਹੇ ਸਰਬ-ਵਿਆਪਕ ॥੧॥ ਰਹਾਉ ॥

SikhNet (Spanish)pues busco Tu Refugio, oh Ser Perfecto y Compasivo. (1-Pausa)

ਜਹ ਚਿਤਿ ਆਵਹਿ; ਸੋ ਥਾਨੁ ਸੁਹਾਵਾ ॥

jeh chit aaveh; so thaan suhaavaa |

Sant Singh KhalsaWherever You come to mind, that place is blessed.
Manmohan SinghWherever Thou art remembered, that place is blessed.
Manmohan Singh (Punjabi)ਜਿੱਥੇ ਕਿਤੇ ਤੂੰ ਸਿਮਰਿਆ ਜਾਂਦਾ ਹੈਂ, ਉਹ ਜਗ੍ਹਾਂ ਸੁੰਦਰ ਹੈ।
Fareedkot Teekaਜਹਾਂ ਬੈਠ ਕਰ ਤੂੰ ਚਿਤ ਮੇਂ ਆਵੈ ਸੋਈ ਸਥਾਨ ਸੋਭਾਇਮਾਨ ਹੈ॥
Prof. Sahib Singhਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ ਉਹ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਜਹ = ਜਿੱਥੇ। ਚਿਤਿ = ਚਿੱਤ ਵਿਚ। ਜਹ ਚਿਤਿ = ਜਿਸ ਚਿੱਤ ਵਿਚ। ਥਾਨੁ = ਹਿਰਦਾ-ਥਾਂ।

SikhNet (Spanish)Donde sea que Te alabo, ese lugar es bendecido

ਜਿਤੁ ਵੇਲਾ ਵਿਸਰਹਿ; ਤਾ ਲਾਗੈ ਹਾਵਾ ॥੧॥

jit velaa visareh; taa laagai haavaa |1|

Sant Singh KhalsaThe moment I forget You, I am stricken with regret. ||1||
Manmohan SinghThe moment I forget Thee, repentance overtake me, then.
Manmohan Singh (Punjabi)ਜਿਸ ਸਮੇਂ ਮੈਂ ਤੈਨੂੰ ਭੁੱਲ ਜਾਂਦਾ ਹਾਂ ਤਦ ਮੈਨੂੰ ਝੋਰਾ ਲੱਗ ਜਾਂਦਾ ਹੈ।
Fareedkot Teekaਜਿਸ ਸਮੇਂ ਤੂੰ ਬਿਸਰ ਜਾਤਾ ਹੈਂ ਉਸੀ ਸਮਯ (ਹਾਵਾ) ਝੋਰਾ ਵਾ ਹਾਹੁਕਾ ਲਗਤਾ ਹੈ॥੧॥
Prof. Sahib Singhਜਿਸ ਵੇਲੇ ਤੂੰ (ਮੈਨੂੰ) ਭੁੱਲ ਜਾਂਦਾ ਹੈ ਤਦੋਂ (ਮੈਨੂੰ) ਹਉਕਾ ਲੱਗਦਾ ਹੈ ॥੧॥

ਪਦ ਅਰਥ ਜਿਤੁ = ਜਿਸ ਵਿਚ। ਹਾਵਾ = ਹਾਹੁਕਾ ॥੧॥

SikhNet (Spanish)y donde sea que Te olvido, la tristeza me envuelve. (1)

ਤੇਰੇ ਜੀਅ; ਤੂ ਸਦ ਹੀ ਸਾਥੀ ॥

tere jeea; too sad hee saathee |

Sant Singh KhalsaAll beings are Yours; You are their constant companion.
Manmohan SinghAll creatures are Thine, and Thou art their constant companion.
Manmohan Singh (Punjabi)ਸਭ ਜੀਵ ਤੈਡੇ ਹਨ, ਤੂੰ ਉਨ੍ਹਾਂ ਦਾ ਹਮੇਸ਼ਾਂ ਹੀ ਸੰਗੀ ਹੈਂ।
Fareedkot Teekaਹਮ ਜੀਵ ਤੇਰੇ ਦਾਸ ਹੈਂ, ਤੂੰ ਸਦੀਵਕਾਲ ਹਮਾਰਾ ਸਾਥੀ ਹੈਂ॥
Prof. Sahib Singh(ਹੇ ਪ੍ਰਭੂ!) ਜੀਵ ਤੇਰੇ (ਪੈਦਾ ਕੀਤੇ ਹੋਏ) ਹਨ, ਤੂੰ ਸਦਾ ਹੀ ਇਨ੍ਹਾਂ ਦਾ ਮਦਦਗਾਰ ਹੈਂ।

ਪਦ ਅਰਥ ਜੀਅ = ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਦ = ਸਦਾ।

SikhNet (Spanish)Todas las criaturas son Tuyas; Tú eres nuestro Amigo Incondicional.

ਸੰਸਾਰ ਸਾਗਰ ਤੇ ਕਢੁ; ਦੇ ਹਾਥੀ ॥੨॥

sansaar saagar te kadt; de haathee |2|

Sant Singh KhalsaPlease, give me Your hand, and pull me up out of this world-ocean. ||2||
Manmohan SinghGiving me Thy hand, pull me out of the world ocean.
Manmohan Singh (Punjabi)ਆਪਣਾ ਹੱਥ ਮੈਨੂੰ ਫੜਾਅ ਕੇ ਮੈਨੂੰ ਜਗਤ ਸਮੁੰਦਰ ਤੋਂ ਬਾਹਰ ਕੱਢ ਲੈ।
Fareedkot Teekaਤਾਂ ਤੇ (ਹਾਥੀ) ਬਾਂਹ ਦੇ ਕਰ ਸੰਸਾਰ ਸਮੁਦ੍ਰ ਸੇ ਨਿਕਾਲ ਲੇਹੁ॥੨॥
Prof. Sahib Singh(ਹੇ ਪ੍ਰਭੂ! ਆਪਣਾ) ਹੱਥ ਦੇ ਕੇ (ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚੋਂ ਕੱਢ ਲੈ ॥੨॥

ਪਦ ਅਰਥ ਤੇ = ਤੋਂ, ਵਿਚੋਂ। ਦੇ = ਦੇ ਕੇ। ਹਾਥੀ = ਹੱਥ ॥੨॥

SikhNet (Spanish)Por favor, dame Tu Mano y sácame de este Océano del Mundo. (2)

ਆਵਣੁ ਜਾਣਾ; ਤੁਮ ਹੀ ਕੀਆ ॥

aavan jaanaa; tum hee keea |

Sant Singh KhalsaComing and going are by Your Will.
Manmohan SinghComing and going, Thou hast ordained.
Manmohan Singh (Punjabi)ਜੰਮਣਾ ਅਤੇ ਮਰਣਾ ਤੈਂ ਹੀ ਨਿਯੁਕਤ ਕੀਤਾ ਹੈ।
Fareedkot Teekaਯਹ ਆਵਾਗਮਨ ਤੁਮ ਨੇ ਹੀ ਕੀਆ ਹੈ॥
Prof. Sahib Singh(ਹੇ ਪ੍ਰਭੂ!) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੋਇਆ ਹੈ,

ਪਦ ਅਰਥ ਆਵਣੁ ਜਾਣਾ = ਜਨਮ ਮਰਨ ਦਾ ਗੇੜ

SikhNet (Spanish)El ir y venir está sólo en Tu Voluntad,

ਜਿਸੁ ਤੂ ਰਾਖਹਿ; ਤਿਸੁ ਦੂਖੁ. ਨ ਥੀਆ ॥੩॥

jis too raakheh; tis dookh. na theea |3|

Sant Singh KhalsaOne whom You save is not afflicted by suffering. ||3||
Manmohan SinghHe, whom Thou savest, him no anguish overtakes.
Manmohan Singh (Punjabi)ਜਿਸ ਦੀ ਤੂੰ ਰਖਿਆ ਕਰਦਾ ਹੈ, ਉਸ ਨੂੰ ਕੋਈ ਕਸ਼ਟ ਨਹੀਂ ਵਿਆਪਦਾ।
Fareedkot Teekaਜਿਸ ਕੋ ਤੂੰ ਰਖਤਾ ਹੈਂ ਤਿਸ ਕੋ ਕੋਈ ਦੁਖ ਨਹੀਂ ਹੂਆ॥੩॥
Prof. Sahib Singhਜਿਸ ਜੀਵ ਨੂੰ ਤੂੰ (ਇਸ ਗੇੜ ਵਿਚੋਂ) ਬਚਾ ਲੈਂਦਾ ਹੈਂ, ਉਸ ਨੂੰ ਕੋਈ ਦੁਖ ਪੋਹ ਨਹੀਂ ਸਕਦਾ ॥੩॥
SikhNet (Spanish)a quien salvas no le afecta el sufrimiento. (3)

ਤੂ ਏਕੋ ਸਾਹਿਬੁ; ਅਵਰੁ. ਨ ਹੋਰਿ ॥

too eko saahib; avar. na hor |

Sant Singh KhalsaYou are the One and only Lord and Master; there is no other.
Manmohan SinghThou art the only Lord, there is not any other.
Manmohan Singh (Punjabi)ਕੇਵਲ ਤੂੰ ਹੀ ਮਾਲਕ ਹੈ, ਹੋਰ ਕੋਈ ਹੈ ਹੀ ਨਹੀਂ।
Fareedkot Teekaਤੂੰ ਸਾਹਿਬ ਏਕ ਹੈਂ ਅਰ ਤੇਰੇ ਬਰਾਬਰ ਔਰ ਕੋਈ ਨਹੀਂ ਹੈ॥
Prof. Sahib Singh(ਹੇ ਪ੍ਰਭੂ!) ਤੂੰ ਹੀ ਇਕ ਮਾਲਕ ਹੈਂ ਐਸਾ ਕੋਈ ਹੋਰ ਨਹੀਂ।

ਪਦ ਅਰਥ ਸਾਹਿਬੁ = ਮਾਲਕ। ਏਕੋ = ਇੱਕ ਹੀ।

SikhNet (Spanish)Eres nuestro Único Señor y Maestro; no existe ningún otro,

ਬਿਨਉ ਕਰੈ ਨਾਨਕੁ; ਕਰ ਜੋਰਿ ॥੪॥੭॥

binau karai naanak; kar jor |4|7|

Sant Singh KhalsaNanak offers this prayer with his palms pressed together. ||4||7||
Manmohan SinghWith joined hands, Nanak makes a supplication before Thee.
Manmohan Singh (Punjabi)ਹੱਥ ਜੋੜ ਕੇ ਨਾਨਕ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਸੇ ਮੈਂ ਆਪ ਕੇ ਅਗੇ ਹਾਥ ਜੋੜ ਕਰ ਬੇਨਤੀ ਕਰਤਾ ਹੂੰ॥੪॥੧॥
Prof. Sahib Singhਨਾਨਕ (ਤੇਰੇ ਅੱਗੇ) ਹੱਥ ਜੋੜ ਕੇ ਬੇਨਤੀ ਕਰਦਾ ਹੈ ॥੪॥੭॥

ਪਦ ਅਰਥ ਬਿਨਉ = ਬੇਨਤੀ। ਨਾਨਕੁ ਕਰੈ = ਨਾਨਕ ਕਰਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖੋ}। ਕਰ = (ਦੋਵੇਂ) ਹੱਥ। ਜੋਰਿ = ਜੋੜ ਕੇ ॥੪॥੭॥

SikhNet (Spanish)y en total humildad, Nanak Te ofrece su Oración. (4-7)
Answers quote the Granth verbatim with Ang citations. AI commentary is not Gurbani and not a religious ruling.