ਵਡਹੰਸੁ ਮਹਲਾ ੫ ॥
vaddahans mahalaa 5 |
Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਸ਼ਾਹੀ।
SikhNet (Spanish)Wadajans, Mejl Guru Aryan, Quinto Canal Divino.
ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥
saadhasang har amrit peejai |
Sant Singh KhalsaIn the Saadh Sangat, the Company of the Holy, drink in the Ambrosial Nectar of the Lord.
Manmohan SinghIn the society, drinks thou the God's Nectar.
Manmohan Singh (Punjabi)ਸਤਿਸੰਗਤ ਅੰਦਰ ਤੂੰ ਵਾਹਿਗੁਰੂ ਦਾ ਸੁਧਾਰਸ ਪਾਨ ਕਰ।
Fareedkot Teekaਜਬ ਸੰਤੋਂ ਕੀ ਸੰਗਤਿ ਮੇਂ ਹਰਿ ਨਾਮ ਅੰਮ੍ਰਤ ਕੋ ਪਾਨ ਕਰੀਏ॥
Prof. Sahib Singhਗੁਰੂ ਦੀ ਸੰਗਤ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਣਾ ਚਾਹੀਦਾ ਹੈ,ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ। ਪੀਜੈ = ਪੀ ਸਕੀਦਾ ਹੈ।
SikhNet (Spanish)Bebo el Néctar del Señor en la Sociedad de los Santos
ਨਾ ਜੀਉ ਮਰੈ; ਨ ਕਬਹੂ ਛੀਜੈ ॥੧॥
naa jeeo marai; na kabahoo chheejai |1|
Sant Singh KhalsaThe soul does not die, nor does it ever waste away. ||1||
Manmohan SinghThe soul dies, not, nor does it ever withers away.
Manmohan Singh (Punjabi)ਆਤਮਾ ਨਾਂ ਮਰਦੀ ਹੈ, ਨਾਂ ਹੀ ਇਹ ਕਦੇ ਨਾਸ ਹੁੰਦੀ ਹੈ।
Fareedkot Teekaਤਬ ਨ ਤੋ ਜੀਉ ਮਰਤਾ ਹੈ ਨ ਕਬੀ ਅਵਸਥਾ ਬ੍ਯਰਥ ਜਾਤੀ ਹੈ॥੧॥
Prof. Sahib Singhਜਿਸ ਨਾਲ ਜਿੰਦ ਨਾਂ ਆਤਮਕ ਮੌਤੇ ਮਰਦੀ ਹੈ ਤੇ ਨਾਂ ਕਦੇ ਆਤਮਕ ਜੀਵਨ ਵਿੱਚ ਕਮਜ਼ੋਰੀ ਹੁੰਦੀ ਹੈ ॥੧॥ਪਦ ਅਰਥ ਜੀਉ = ਜਿੰਦ। ਨਾ ਮਰੈ = ਆਤਮਕ ਮੌਤੇ ਨਹੀਂ ਮਰਦੀ। ਨ ਛੀਜੈ = ਆਤਮਕ ਜੀਵਨ ਵਿਚ ਕਮਜ਼ੋਰ ਨਹੀਂ ਹੁੰਦੀ ॥੧॥
SikhNet (Spanish)y entonces ni muero ni soy destruido. (1)
ਵਡਭਾਗੀ ਗੁਰੁ ਪੂਰਾ ਪਾਈਐ ॥
vaddabhaagee gur pooraa paaeeai |
Sant Singh KhalsaBy great good fortune, one meets the Perfect Guru.
Manmohan SinghBy great good fortune the perfect Guru is attained.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ ਪੂਰਨ ਗੁਰੂ ਜੀ ਪ੍ਰਾਪਤ ਹੁੰਦੇ ਹਨ।
Fareedkot Teekaਬਡੇ ਭਾਗ ਸੇ ਪੂਰਾ ਸਤਿਗੁਰੂ ਪਾਈਤਾ ਹੈ॥
Prof. Sahib Singhਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,
SikhNet (Spanish)Con gran fortuna, uno recibe al Guru Perfecto,
ਗੁਰ ਕਿਰਪਾ ਤੇ; ਪ੍ਰਭੂ ਧਿਆਈਐ ॥੧॥ ਰਹਾਉ ॥
gur kirapaa te; prabhoo dhiaaeeai |1| rahaau |
Sant Singh KhalsaBy Guru's Grace, one meditates on God. ||1||Pause||
Manmohan SinghBy Guru's grace, the Lord is meditated upon. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸਾਹਿਬ ਸਿਮਰਿਆ ਜਾਂਦਾ ਹੈ। ਠਹਿਰਾਉ।
Fareedkot Teekaਔਰ ਗੁਰੋਂ ਕੀ ਕ੍ਰਿਪਾ ਸੇ ਪ੍ਰਭੂ ਕੋ ਧ੍ਯਾਈਤਾ ਹੈ॥੧॥ ਰਹਾਉ ॥
Prof. Sahib Singhਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ, ਨਾਲ ॥੧॥ ਰਹਾਉ ॥
SikhNet (Spanish)y por Su Gracia uno habita en el Señor. (1‑Pausa)
ਰਤਨ ਜਵਾਹਰ; ਹਰਿ ਮਾਣਕ ਲਾਲਾ ॥
ratan javaahar; har maanak laalaa |
Sant Singh KhalsaThe Lord is the jewel, the pearl, the gem, the diamond.
Manmohan SinghThe Lord is the jewel, pearl, gem and the ruby.
Manmohan Singh (Punjabi)ਸੁਆਮੀ ਜਵੇਹਰ, ਮੋਤੀ, ਹੀਰਾ ਅਤੇ ਮਣੀ ਹੈ।
Fareedkot Teeka(ਰਤਨ) ਬੈਰਾਗ (ਜਵਾਹਰ) ਸਾਖ੍ਯਾਤਕਾਰ (ਮਾਣਕ) ਮਨਨ (ਲਾਲਾ) ਪ੍ਰੇਮੁ ਹਮ ਨੇ ਪਾਯਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ।ਪਦ ਅਰਥ ਮਾਣਕ = ਮੋਤੀ।
SikhNet (Spanish)El Señor es la Joya, el rubí, la perla;
ਸਿਮਰਿ ਸਿਮਰਿ ਪ੍ਰਭ; ਭਏ ਨਿਹਾਲਾ ॥੨॥
simar simar prabh; bhe nihaalaa |2|
Sant Singh KhalsaMeditating, meditating in remembrance on God, I am in ecstasy. ||2||
Manmohan SinghBy reflecting and pondering over the Lord, I am enraptured.
Manmohan Singh (Punjabi)ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
Fareedkot Teekaਹਰਿ ਪ੍ਰਭੂ ਕੇ ਨਾਮ ਕੋ ਸਿਮਰਿ ਸਿਮਰਿ ਕਰ ਕੇ ਹਮ ਨਿਹਾਲ ਭਏ ਹੈਂ॥੨॥
Prof. Sahib Singhਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ ॥੨॥ਪਦ ਅਰਥ ਸਿਮਰਿ = ਸਿਮਰ ਕੇ। ਨਿਹਾਲਾ = ਪ੍ਰਸੰਨ, ਖ਼ੁਸ਼ ॥੨॥
SikhNet (Spanish)aquél que la contempla es redimido. (2)
ਜਤ ਕਤ ਪੇਖਉ; ਸਾਧੂ ਸਰਣਾ ॥
jat kat pekhau; saadhoo saranaa |
Sant Singh KhalsaWherever I look, I see the Sanctuary of the Holy.
Manmohan SinghWhere-so-ever I see, I see no other shelter but of the saints.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਸੰਤਾਂ ਦੇ ਬਿਨਾ ਹੋਰ ਕੋਈ ਪਨਾਹ ਨਹੀਂ ਵੇਖਦਾ।
Fareedkot Teekaਜਹਾਂ ਕਹਾਂ ਮੇਂ ਦੇਖਤਾ ਹੂੰ ਤਹਾਂ ਸਾਧੂਓਂ ਕੀ ਸਰਣ ਹੈ॥
Prof. Sahib Singhਮੈਂ ਜਿਧਰ ਕਿਧਰ ਵੇਖਦਾ ਹਾਂ, ਕੇਵਲ ਗੁਰੂ ਦੀ ਸਰਨ ਦੀ ਰਾਹੀਂ ਹੀ,ਪਦ ਅਰਥ ਜਤ ਕਤ = ਜਿਧਰ ਕਿਧਰ। ਪੇਖਉ = ਮੈਂ ਵੇਖਦਾ ਹਾਂ। ਸਾਧੂ = ਗੁਰੂ।
SikhNet (Spanish)Donde sea que veo, veo nada más que el Refugio de los Santos.
ਹਰਿ ਗੁਣ ਗਾਇ; ਨਿਰਮਲ ਮਨੁ ਕਰਣਾ ॥੩॥
har gun gaae; niramal man karanaa |3|
Sant Singh KhalsaSinging the Glorious Praises of the Lord, my soul becomes immaculately pure. ||3||
Manmohan SinghBy singing God's praise, the soul is rendered immaculately pure.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਆਤਮਾਂ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਹਰਿ ਗੁਣ ਗਾਨ ਕਰ ਕੇ ਮਨ ਕੋ ਨਿਰਮਲ ਕਰਣਾ ਹੈ॥੩॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ ॥੩॥ਪਦ ਅਰਥ ਗਾਇ = ਗਾ ਕੇ। ਨਿਰਮਲ = ਪਵਿਤ੍ਰ ॥੩॥
SikhNet (Spanish)Aquél que canta la Alabanza del Señor, borra su mente de toda mancha. (3)
ਘਟ ਘਟ ਅੰਤਰਿ; ਮੇਰਾ ਸੁਆਮੀ ਵੂਠਾ ॥
ghatt ghatt antar; meraa suaamee vootthaa |
Sant Singh KhalsaWithin each and every heart, dwells my Lord and Master.
Manmohan SinghIn all the hearts abides the Lord, my Master.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਮੈਡਾਂ ਮਾਲਕ, ਸੁਅਮੀ ਵੱਸਦਾ ਹੈ।
Fareedkot Teekaਸਭ ਘਟੋਂ, ਭਾਵ ਸਭ ਸਰੀਰੋਂ ਕੇ ਅੰਤਰ ਮੇਰਾ ਸ੍ਵਾਮੀ (ਵੂਠਾ) ਬਸਾ ਹੈ॥
Prof. Sahib Singhਮੇਰਾ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ।ਪਦ ਅਰਥ ਘਟ = ਸਰੀਰ। ਵੂਠਾ = ਵੱਸਦਾ ਹੈ।
SikhNet (Spanish)En todos los corazones habita el Señor, mi Único Maestro,
ਨਾਨਕ. ਨਾਮੁ ਪਾਇਆ; ਪ੍ਰਭੁ ਤੂਠਾ ॥੪॥੬॥
naanak. naam paaeaa; prabh tootthaa |4|6|
Sant Singh KhalsaO Nanak, one obtains the Naam, the Name of the Lord, when God bestows His Mercy. ||4||6||
Manmohan SinghNanak, when the Lord is in mercy, the mortal is blessed with the Name.
Manmohan Singh (Punjabi)ਨਾਨਕ ਜਦ ਪ੍ਰਭੂ ਮਿਹਰਬਾਨ ਹੁੰਦਾ ਹੈ, ਪ੍ਰਾਣੀ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪ੍ਰਭੂ ਪ੍ਰਸੰਨ ਭਯਾ ਹੈ ਤਬ ਹਮ ਨੇ ਨਾਮ ਪਾਯਾ ਹੈ॥੪॥੬॥☬ਬੇਨਤੀ:
Prof. Sahib Singhਜਦ ਪ੍ਰਭੂ ਪ੍ਰਸੰਨ ਹੁੰਦਾ ਹੈ ਤਾਂ ਉਸ ਦਾ ਨਾਮ (-ਸਿਮਰਨ) ਪ੍ਰਾਪਤ ਹੁੰਦਾ ਹੈ, ਹੇ ਨਾਨਕ! ॥੪॥੬॥ਪਦ ਅਰਥ ਤੂਠਾ = ਪ੍ਰਸੰਨ ਹੁੰਦਾ ਹੈ ॥੪॥੬॥
SikhNet (Spanish)y cuando tiene Compasión de Nanak, él también es bendecido con Su Nombre. (4‑6)