ਮਲਾਰ ਮਹਲਾ ੧ ॥
malaar mahalaa 1 |
Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.
ਕਰਉ ਬਿਨਉ. ਗੁਰ ਅਪਨੇ ਪ੍ਰੀਤਮ; ਹਰਿ ਵਰੁ ਆਣਿ ਮਿਲਾਵੈ ॥
krau binau. gur apane preetam; har var aan milaavai |
Sant Singh KhalsaI offer prayers to my Beloved Guru, that He may unite me with my Husband Lord.
Manmohan SinghI make supplication before my beloved Guru, that he may unite me with God, my spouse.
Manmohan Singh (Punjabi)ਮੈਂ ਆਪਣੇ ਪਿਆਰੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ, ਕਿ ਉਹ ਮੈਨੂੰ ਮੇਰੇ ਕੰਤ ਵਾਹਿਗੁਰੂ ਨਾਲ ਮਿਲਾ ਦੇਣ।
Fareedkot Teekaਮੈਂ ਅਪਨੇ ਸਤਿਗੁਰੋਂ ਕੇ ਆਗੇ ਬੇਨਤੀ ਕਰਤੀ ਹੂੰ: ਜੋ ਮੇਰੇ (ਵਰੁ) ਪਤੀ ਹਰੀ ਕੋ ਮੇਰੇ ਸਾਥ ਲਿਆਕੇ ਮਿਲਾਵੈ॥
Prof. Sahib Singhਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ।ਪਦ ਅਰਥ ਕਰਉ = ਮੈਂ ਕਰਦਾ ਹਾਂ। ਬਿਨਉ = ਬੇਨਤੀ। ਗੁਰ ਅਪਨੇ ਪ੍ਰੀਤਮ = ਆਪਣੇ ਪ੍ਰੀਤਮ ਗੁਰੂ ਪਾਸ। ਵਰੁ = ਖਸਮ। ਆਣਿ = ਲਿਆ ਕੇ।
SikhNet (Spanish)Le rezo a mi Guru, a mi Amor, que me guíe hasta mi Esposo.
ਸੁਣਿ ਘਨ ਘੋਰ ਸੀਤਲੁ ਮਨੁ ਮੋਰਾ; ਲਾਲ ਰਤੀ ਗੁਣ ਗਾਵੈ ॥੧॥
sun ghan ghor seetal man moraa; laal ratee gun gaavai |1|
Sant Singh KhalsaI hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||
Manmohan SinghHearing the thundering of clouds my mind is rendered calm and cool and imbued with the Love of my Beloved, I sing His praise.
Manmohan Singh (Punjabi)ਬੱਦਲਾਂ ਦੀ ਗਰਜ ਨੂੰ ਸੁਣ ਕੇ, ਮੇਰਾ ਚਿੱਤ ਠੰਡਾ-ਠਾਰ ਹੋ ਗਿਆ ਹੈ ਅਤੇ ਆਪਣੇ ਪਿਆਰੇ ਦੇ ਪਿਆਰ ਨਾਲ ਰੰਗੀਜ ਮੈਂ ਉਸ ਦੀ ਮਹਿਮਾ ਗਾਇਨ ਕਰਦੀ ਹਾਂ।
Fareedkot Teekaਮੇਘ ਰੂਪੀ ਸਤਿਗੁਰੋਂ ਕਾ ਉਪਦੇਸ਼ (ਘੋਰ) ਗਰਜਣਾ ਸੁਣ ਕਰ ਕੇ ਮਨ ਰੂਪੀ ਮੋਰ ਵਾ ਮੇਰਾ ਮਨ ਸੀਤਲ ਹੂਆ ਹੈ। ਤਿਸੀ ਤੇ ਮੇਰੀ ਬਾਣੀ ਹਰੀ (ਲਾਲ) ਪ੍ਯਾਰੇ ਮੇਂ ਰਤੀ ਹੂਈ ਤਿਸ ਕੇ ਗੁਣੋਂ ਕੋ ਗਾਵਤੀ ਹੈ॥੧॥
Prof. Sahib Singh(ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤ-ਸਾਲਾਹ ਕਰਦੀ ਹੈ ॥੧॥ਪਦ ਅਰਥ ਸੁਣਿ = ਸੁਣ ਕੇ। ਘਨਘੋਰ = ਬੱਦਲਾਂ ਦੀ ਗਰਜ। ਮੋਰਾ = ਮੇਰਾ। ਰਤੀ = ਰੰਗੀ ਹੋਈ ॥੧॥
SikhNet (Spanish)Sí, cuando veo las nubes de Gracia relampaguear, el pavo real de mi mente danza, e imbuido en Su Amor, grazna Su Alabanza. (1)
ਬਰਸੁ ਘਨਾ; ਮੇਰਾ ਮਨੁ ਭੀਨਾ ॥
baras ghanaa; meraa man bheenaa |
Sant Singh KhalsaThe rain pours down, and my mind is drenched with His Love.
Manmohan SinghPour down, O clouds, that my soul may be wetted with my spouse's love.
Manmohan Singh (Punjabi)ਵਰ੍ਹ ਪਓ, ਹੇ ਬੱਦਲੋ! ਤਾਂ ਜੋ ਮੇਰੀ ਜਿੰਦੜੀ ਆਪਣੇ ਪਤੀ ਦੀ ਪਿਰਹੜੀ ਨਾਲ ਭਿਜ ਜਾਵੇ।
Fareedkot Teekaਜਬ ਮੇਘ ਰੂਪ ਸਤਿਗੁਰੋਂ ਨੇ ਉਪਦੇਸ ਜਲ ਮੇਰੇ ਪਰ ਬਰਸਿਆ ਹੈ ਤਬ ਮੇਰਾ ਮਨ ਪਰੇਮ ਮੇਂ (ਭੀਨਾ) ਸਨਿਗਧ ਹੂਆ ਹੈ॥
Prof. Sahib Singhਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ।ਪਦ ਅਰਥ ਬਰਸੁ = ਵਰਖਾ ਕਰ। ਘਨਾ = ਹੇ ਘਟ! ਹੇ ਬੱਦਲ! ਭੀਨਾ = ਭਿੱਜ ਜਾਏ।
SikhNet (Spanish)Desparrámense ya, oh nubes, para que mi Alma se empape
ਅੰਮ੍ਰਿਤ ਬੂੰਦ ਸੁਹਾਨੀ ਹੀਅਰੈ; ਗੁਰਿ ਮੋਹੀ. ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥
amrit boond suhaanee heearai; gur mohee. man har ras leenaa |1| rahaau |
Sant Singh KhalsaThe drop of Ambrosial Nectar pleases my heart; the Guru has fascinated my mind, which is drenched in the sublime essence of the Lord. ||1||Pause||
Manmohan SinghThe Nectar drop is pleasing to my mind. The Guru has bewitched my soul and it is now absorbed in the God's elixir. Pause.
Manmohan Singh (Punjabi)ਆਬਿ-ਇਸਾਤ ਦੀ ਕਣੀ, ਮੇਰੇ ਹਿਰਦੇ ਨੂੰ ਚੰਗੀ ਲਗਦੀ ਹੈ। ਗੁਰਾਂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ ਅਤੇ ਇਹ ਹੁਣ ਵਾਹਿਗੁਰੂ ਦੇ ਅੰਮ੍ਰਿਤ ਵਿੱਚ ਸਮਾ ਗਈ ਹੈ। ਠਹਿਰਾਉ।
Fareedkot Teekaਸਤਿਗੁਰੋਂ ਕੀ ਸਿਖਿਆ ਰੂਪੀ ਅੰਮ੍ਰਿਤ ਬੂੰਦ ਮੇਰੇ ਰਿਦੇ ਮੇਂ ਸੁਖਾਈ ਹੈ, ਤਿਸੀ ਤੇ ਮੇਰੀ ਬੁਧੀ ਗੁਰੋਂ ਨੇ ਮੋਹਿ ਲਈ ਹੈ ਔਰ ਮਨ ਮੇਰਾ ਹਰੀ ਕੇ (ਰਸਿ) ਪ੍ਰੇਮ ਵਾ ਅਨੰਦ ਮੈ ਲੀਨ ਹੋ ਗਿਆ ਹੈ॥੧॥ ਰਹਾਉ ॥
Prof. Sahib Singh(ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ॥੧॥ ਰਹਾਉ ॥ਪਦ ਅਰਥ ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਰਸਿ = ਰਸ ਵਿਚ ॥੧॥ ਰਹਾਉ ॥
SikhNet (Spanish)y el Néctar descienda y se pose en mi corazón, y embrujado por el Guru, quede intoxicado con el Sabor de Dios. (1-Pausa)
ਸਹਜਿ ਸੁਖੀ. ਵਰ ਕਾਮਣਿ ਪਿਆਰੀ; ਜਿਸੁ ਗੁਰ ਬਚਨੀ ਮਨੁ ਮਾਨਿਆ ॥
sehaj sukhee. var kaaman piaaree; jis gur bachanee man maaniaa |
Sant Singh KhalsaWith intuitive peace and poise, the soul-bride is loved by her Husband Lord; her mind is pleased and appeased by the Guru's Teachings.
Manmohan SinghThe Bride whose mind is pleased with the Guru's word, is sweet to her spouse and enjoys peace of poise.
Manmohan Singh (Punjabi)ਉਹ ਪਤਨੀ ਜਿਸ ਦਾ ਚਿੱਤ ਗੁਰਾਂ ਦੀ ਬਾਣੀ ਨਾਲ ਪਰਸੰਨ ਹੋ ਗਿਆ ਹੈ, ਆਪਣੇ ਮਾਲਕ ਨੂੰ ਮਿੱਠੀ ਲਗਦੀ ਹੈ ਤੇ ਅਡੋਲਤਾ ਦੇ ਆਰਾਮ ਨੂੰ ਮਾਣਦੀ ਹੈ।
Fareedkot Teekaਸੋਈ (ਕਾਮਣਿ) ਇਸਤ੍ਰੀ ਪਤੀ ਕੋ ਪਿਆਰੀ ਅਰ (ਸਹਜਿ) ਸੁਭਾਵਕ ਸੁਖੀ ਹੈ, ਜਿਸ ਕਾ ਮਨ ਸਤਿਗੁਰੋਂ ਕੇ ਬਚਨੋਂ ਕਰ ਕੇ ਤਿਸ ਹਰੀ ਪਤੀ ਮੇਂ ਮਾਨਿਆ ਹੈ॥
Prof. Sahib Singhਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ।ਪਦ ਅਰਥ ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਵਰ ਕਾਮਣਿ = ਖਸਮ-ਪ੍ਰਭੂ ਦੀ (ਜੀਵ-) ਇਸਤ੍ਰੀ। ਜਿਸੁ ਮਨੁ = ਜਿਸ ਦਾ ਮਨ।
SikhNet (Spanish)Aquélla que es la Bienamada del Maestro, disfruta de la Paz del Equilibrio,
ਹਰਿ ਵਰਿ ਨਾਰਿ ਭਈ ਸੋਹਾਗਣਿ; ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥
har var naar bhee sohaagan; man tan prem sukhaaniaa |2|
Sant Singh KhalsaShe is the happy soul-bride of her Husband Lord; her mind and body are filled with joy by His Love. ||2||
Manmohan SinghSuch a bride of God, the Groom, becomes eternal and to her mind and body her Lord's love is pleasing.
Manmohan Singh (Punjabi)ਆਪਣੇ ਵਾਹਿਗੁਰੂ ਕੰਤ ਦੀ ਐਸੀ ਪਤਨੀ ਵੀ ਸਥਿਰ ਹੋ ਜਾਂਦੀ ਹੈ ਤੇ ਉਸ ਦੇ ਦਿਲ ਤੇ ਦੇਹਿ ਨੂੰ ਆਪਣੇ ਸੁਆਮੀ ਦਾ ਪਿਆਰ ਚੰਗਾ ਲਗਦਾ ਹੈ।
Fareedkot Teekaਸੋਈ ਹਰੀ ਪਤੀ ਕੀ ਨਾਰ ਸੁਹਾਗਨ ਭਈ ਹੈ ਜਿਸ ਕੇ ਮਨ ਤਨ ਕੇ ਅੰਤਰ ਤਿਸ ਵਾਹਿਗੁਰੂ ਕਾ ਪ੍ਰੇਮ ਸੁਖਾਇਆ ਹੈ॥੨॥
Prof. Sahib Singhਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ ॥੨॥ਪਦ ਅਰਥ ਵਰਿ = ਵਰ ਕੇ, ਚੁਣ ਕੇ, ਪਤੀ ਬਣਾ ਕੇ। ਮਨਿ = ਮਨ ਵਿਚ। ਤਨਿ = ਤਨ ਵਿਚ। ਸੁਖਾਨਿਆ = ਸੁਖ ਲਿਆਉਂਦਾ ਹੈ ॥੨॥
SikhNet (Spanish)sí, quien tiene una mente que está complacida con la Palabra del Guru, ama a Su Amor, en cuerpo y Alma y se convierte en la Novia Eterna de Dios. (2)
ਅਵਗਣ ਤਿਆਗਿ. ਭਈ ਬੈਰਾਗਨਿ; ਅਸਥਿਰੁ ਵਰੁ ਸੋਹਾਗੁ ਹਰੀ ॥
avagan tiaag. bhee bairaagan; asathir var sohaag haree |
Sant Singh KhalsaDiscarding her demerits, she becomes detached; with the Lord as her Husband, her marriage is eternal.
Manmohan SinghAbandoning demerits, she becomes detached and having God as her Groom, her married life is rendered permanent.
Manmohan Singh (Punjabi)ਬਦੀਆਂ ਨੂੰ ਛੱਡ ਕੇ ਉਹ ਉਪਰਾਮ ਹੋ ਜਾਂਦੀ ਹੈ ਅਤੇ ਹਰੀ ਨੂੰ ਆਪਣੇ ਪਤੀ ਵਜੋ ਪਾ, ਉਸ ਦਾ ਵਿਆਹੁਤਾ ਜੀਵਨ ਮੁਸਤਕਿਲ ਹੋ ਜਾਂਦਾ ਹੈ।
Fareedkot Teekaਅਵਗੁਣੋਂ ਕੋ ਤਿਆਗ ਕਰ ਕੇ ਜੋ ਵੈਰਾਗਵਾਨ ਭਈ ਹੈ ਤਿਸ ਕੋ ਹਰੀ ਪਤੀ ਕਾ (ਸੁਹਾਗੁ) ਅਨੰਦ ਇਸਥਿਤ ਹੂਆ ਹੈ॥
Prof. Sahib Singhਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ,ਪਦ ਅਰਥ ਤਿਆਗਿ = ਤਿਆਗ ਕੇ। ਬੈਰਾਗਨਿ = ਵੈਰਾਗ ਵਾਲੀ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।
SikhNet (Spanish)Ella abandona sus deméritos y se desapega de lo mundano, entonada en Su Señor Eterno y Maestro.
ਸੋਗੁ ਵਿਜੋਗੁ ਤਿਸੁ ਕਦੇ. ਨ ਵਿਆਪੈ; ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥
sog vijog tis kade. na viaapai; har prabh apanee kirapaa karee |3|
Sant Singh KhalsaShe never suffers separation or sorrow; her Lord God showers her with His Grace. ||3||
Manmohan SinghThe Lord God showers His benediction on her and she suffers not sorrow and separation ever.
Manmohan Singh (Punjabi)ਸੁਆਮੀ ਵਾਹਿਗੁਰੂ ਉਸ ਉਤੇ ਆਪਣੀ ਮਿਹਰ ਧਾਰਦਾ ਹੈ ਅਤੇ ਉਸ ਨੂੰ ਅਫਸੋਸ ਤੇ ਵਿਛੋੜਾ ਕਦਾਚਿਤ ਨਹੀਂ ਵਿਆਪਣੇ।
Fareedkot Teekaਪੁਨਹ ਜਿਸ ਪਰ ਹਰਿ ਪ੍ਰਭੂ ਨੇ ਅਪਣੀ ਕਿਰਪਾ ਕਰੀ ਹੈ ਤਿਸ ਕੋ ਸੋਗ ਵਿਜੋਗ ਕਬੀ ਨਹੀਂ ਬਿਆਪਤਾ ਹੈ॥੩॥
Prof. Sahib Singhਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ। ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ ॥੩॥ਪਦ ਅਰਥ ਸੋਗੁ = ਚਿੰਤਾ। ਵਿਜੋਗੁ = ਵਿਛੋੜਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਪ੍ਰਭਿ = ਪ੍ਰਭੂ ਨੇ ॥੩॥
SikhNet (Spanish)Ella no es atacada por la tristeza o el sentido de separación nunca más, tal es la Misericordia de Dios sobre ella. (3)
ਆਵਣ ਜਾਣੁ ਨਹੀ. ਮਨੁ ਨਿਹਚਲੁ; ਪੂਰੇ ਗੁਰ ਕੀ ਓਟ ਗਹੀ ॥
aavan jaan nahee. man nihachal; poore gur kee ott gahee |
Sant Singh KhalsaHer mind is steady and stable; she does not come and go in reincarnation.
Manmohan SinghShe seizes the shelter of the Perfect Guru. Her mind becomes moveless and she comes and goes not.
Manmohan Singh (Punjabi)ਉਹ ਪੂਰਨ ਗੁਰਾਂ ਦੀ ਪਨਾਹ ਪਕੜ ਲੈਂਦੀ ਹੈ। ਉਸ ਦਾ ਮਨੂਆ ਅਹਿੱਲ ਹੋ ਜਾਂਦਾ ਹੈ ਅਤੇ ਉਹ ਆਉਂਦੀ ਜਾਂਦੀ ਨਹੀਂ।
Fareedkot Teekaਜਿਨੋਂ ਨੇ ਪੂਰੇ ਸਤਿਗੁਰੋਂ ਕੀ ਓਟ ਗ੍ਰਹਣ ਕਰੀ ਹੈ ਤਿਨੋਂ ਕਾ ਮਨ ਨਿਹਚਲ ਹੂਆ ਹੈ, ਤਿਸੀ ਕਰ ਕੇ ਤਿਨੋਂ ਕੋ ਪੁਨਹ ਆਵਣ ਜਾਣਾ ਅਰਥਾਤ ਜਨਮਣਾ ਮਰਨਾ ਨਹੀਂ ਹੋਤਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ), ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।ਪਦ ਅਰਥ ਆਵਣ ਜਾਣੁ = ਜਨਮ ਮਰਨ (ਦਾ ਗੇੜ)। ਓਟ = ਆਸਰਾ। ਗਹੀ = ਫੜੀ।
SikhNet (Spanish)Ella ya no regresa ni se va, su mente se vuelve inamovible, aferrándose al Refugio del Guru Perfecto.
ਨਾਨਕ. ਰਾਮ ਨਾਮੁ ਜਪਿ ਗੁਰਮੁਖਿ; ਧਨੁ ਸੋਹਾਗਣਿ ਸਚੁ ਸਹੀ ॥੪॥੨॥
naanak. raam naam jap guramukh; dhan sohaagan sach sahee |4|2|
Sant Singh KhalsaShe takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||
Manmohan SinghO Nanak, by the Guru's grace, utter thou the Lord's Name, that thou may be accepted as the really blessed bride of the True Lord.
Manmohan Singh (Punjabi)ਹੇ ਨਾਨਕ ਗੁਰਾਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤਾਂ ਜੋ ਤੂੰ ਸੱਚੇ ਸਾਈਂ ਦੀ ਅਸਲੀ ਮੁਬਾਰਕ ਪਤਨੀ ਪ੍ਰਵਾਨ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਨੇ ਗੁਰੋਂ ਦੁਆਰੇ ਰਾਮ ਨਾਮ ਜਪ ਕਰ ਕੇ ਸਚ ਸਰੂਪ ਕੋ (ਸਹੀ) ਨਿਸਚੇ ਕੀਆ ਹੈ, ਸੋ ਸੋਹਾਗਣੀ ਧੰਨ੍ਯ ਹੈ॥੪॥੨॥
Prof. Sahib Singhਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ ॥੪॥੨॥ਪਦ ਅਰਥ ਧਨੁ = (धन्य) ਭਾਗਾਂ ਵਾਲੀ। ਸਹੀ = ਠੀਕ ਤਰ੍ਹਾਂ ॥੪॥੨॥
SikhNet (Spanish)Dice Nanak, habita en el Nombre del Señor, por la Gracia del Guru, para que seas aceptada como la Novia Bendecida de tu Dios. (4-2)