ੴ

ਸਿੱਖਬਾਣੀ · SikhBani

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥

khaanaa peenaa hasanaa saunaa visar geaa hai maranaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1254 · 12 lines
Translations

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧ ॥

raag malaar chaupade mahalaa 1 ghar 1 |

Sant Singh KhalsaRaag Malaar, Chau-Padhay, First Mehl, First House:
Manmohan SinghRag Malar Chaupadas. 1st Guru.
Manmohan Singh (Punjabi)ਰਾਗ ਮਲਾਰ ਚਉਪਦੇ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Malhar, Chau-Padas, Mejl. Guru Nanak, Primer Canal Divino.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere us but One God, True is His Name, Creative His personality and Immortal His form. He is without fear, sans enmity, unborn and self-illumined, By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser más allá del Tiempo, no Encarnado, Auto Existente, el Iluminador.

ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥

khaanaa peenaa hasanaa saunaa; visar geaa hai maranaa |

Sant Singh KhalsaEating, drinking, laughing and sleeping, the mortal forgets about dying.
Manmohan SinghAmidst eating, drinking, laughing and sleeping, one forget death.
Manmohan Singh (Punjabi)ਖਾਣ, ਪੀਣ, ਹੱਸਣ ਅਤੇ ਸੌਣ ਅੰਦਰ ਇਨਸਾਨ ਮੌਤ ਨੂੰ ਭੁਲਾ ਦਿੰਦਾ ਹੈ।
Fareedkot Teekaਹੇ ਭਾਈ! ਖਾਣਾ ਔਰ ਪੀਣਾ, ਹਸਣਾ ਸਉਣਾ ਇਨ ਕਰਮੋਂ ਮੇਂ ਲਗ ਕਰ ਕੇ ਤੁਮ ਕੋ ਅਪਣਾ ਮਰਣਾ ਭੂਲ ਗਿਆ ਹੈ॥
Prof. Sahib Singhਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ,
SikhNet (Spanish)Uno come, bebe, se casa y duerme sin acordarse de la muerte.

ਖਸਮੁ ਵਿਸਾਰਿ. ਖੁਆਰੀ ਕੀਨੀ; ਧ੍ਰਿਗੁ ਜੀਵਣੁ. ਨਹੀ ਰਹਣਾ ॥੧॥

khasam visaar. khuaaree keenee; dhrig jeevan. nahee rahanaa |1|

Sant Singh KhalsaForgetting his Lord and Master, the mortal is ruined, and his life is cursed. He cannot remain forever. ||1||
Manmohan SinghForgetting his Lord, man has ruined himself and rendered his life accursed. He is not to stay here.
Manmohan Singh (Punjabi)ਆਪਣੇ ਸਾਹਿਬ ਨੂੰ ਭੁਲਾ, ਪ੍ਰਾਣੀ ਨੇ ਆਪਣੇ ਆਪ ਨੂੰ ਤਬਾਹ ਕਰਕੇ ਆਪਣੀ ਜਿੰਦਗੀ ਨੂੰ ਫਿਟਕਾਰਯੋਗ ਬਣਾ ਲਿਆ ਹੈ। ਉਸਨੇ ਏਥੇ ਠਹਿਰਨਾ ਨਹੀਂ।
Fareedkot Teekaਅਪਣੇ (ਖਸਮੁ) ਮਾਲਕ ਵਾਹਿਗੁਰੂ ਕੋ ਵਿਸਾਰ ਕਰ ਕੇ ਤੁਮ ਖੁਆਰੀ ਕਰੀ ਹੈ, ਤਾਂ ਤੇ ਤੁਮਾਰੇ ਜੀਵਣੇ ਕੋ ਧ੍ਰਿਕਾਰ ਹੈ। ਅੰਤ ਕੋ ਜੀਵਤੇ ਭੀ ਨਹੀਂ ਰਹਿਣਾ ਹੈ॥੧॥
Prof. Sahib Singh(ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ। (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ। ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?) ॥੧॥

ਪਦ ਅਰਥ ਖੁਆਰੀ = ਖ਼ੁਆਰ ਹੋਣ ਵਾਲੀ ਕਰਤੂਤ। ਧ੍ਰਿਗ = ਫਿਟਕਾਰ-ਯੋਗ ॥੧॥

SikhNet (Spanish)Pero abandonando al Señor y Maestro, la corta vida de uno es desperdiciada en vano. (1)

ਪ੍ਰਾਣੀ. ਏਕੋ ਨਾਮੁ ਧਿਆਵਹੁ ॥

praanee. eko naam dhiaavahu |

Sant Singh KhalsaO mortal, meditate on the One Lord.
Manmohan SinghO mortal, meditate thou on the one Lord's Name.
Manmohan Singh (Punjabi)ਹੇ ਫਾਨੀ ਬੰਦੇ! ਤੂੰ ਇਕ ਸਾਹਿਬ ਦੇ ਨਾਮ ਦਾ ਹੀ ਸਿਮਰਨ ਕਰ।
Fareedkot Teekaਹੇ ਪ੍ਰਾਣੀ! ਤਿਸ ਇਕ ਵਾਹਿਗੁਰੂ ਕੇ ਨਾਮ ਕੋ ਧਿਆਵੋ॥
Prof. Sahib Singhਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰ।
SikhNet (Spanish)Oh ser humano, habita en el Nombre de tu Único Dios,

ਅਪਨੀ ਪਤਿ ਸੇਤੀ; ਘਰਿ ਜਾਵਹੁ ॥੧॥ ਰਹਾਉ ॥

apanee pat setee; ghar jaavahu |1| rahaau |

Sant Singh KhalsaYou shall go to your true home with honor. ||1 Pause||
Manmohan SinghThis wise thou shalt go thy home with honour. Pause.
Manmohan Singh (Punjabi)ਇਸ ਤਰ੍ਹਾਂ ਤੂੰ ਇਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ। ਠਹਿਰਾਉ।
Fareedkot Teekaਜਿਸ ਨਾਮ ਕੇ ਧਿਆਵਣੇ ਕਰ ਕੇ ਅਪਣੀ (ਪਤਿ) ਇਜਤ ਕੇ ਸਾਥ ਪ੍ਰਲੋਕ ਘਰ ਮੇਂ ਜਾਵੋਗੇ॥੧॥ ਰਹਾਉ ॥☬ਐਸੇ ਬੇਨਤੀ ਕਰੋ:
Prof. Sahib Singh(ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ ॥੧॥ ਰਹਾਉ ॥

ਪਦ ਅਰਥ ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ ॥੧॥ ਰਹਾਉ ॥

SikhNet (Spanish)para que puedas regresar a tu Hogar con Honor y Gloria. (1-Pausa)

ਤੁਧਨੋ ਸੇਵਹਿ. ਤੁਝੁ ਕਿਆ ਦੇਵਹਿ; ਮਾਂਗਹਿ ਲੇਵਹਿ. ਰਹਹਿ ਨਹੀ ॥

tudhano seveh. tujh kiaa deveh; maangeh leveh. raheh nahee |

Sant Singh KhalsaThose who serve You - what can they give You? They beg for and receive what cannot remain.
Manmohan SinghWhat they, who serve Thee, give Thee? They rather beg all the beings; thou are the life within those beings.
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੈਨੂੰ ਕੀ ਦਿੰਦੇ ਹਨ। ਉਹ ਸਗੋ ਤੇਰੇ ਕੋਲੋ ਮੰਗਕੇ ਲੈਂਦੇ ਹਨ ਅਤੇ ਮੰਗਣ ਤੋਂ ਰੁਕਦੇ ਨਹੀਂ।
Fareedkot Teekaਜੋ ਤੁਝ ਕੋ ਸੇਵਤੇ ਹੈਂ, ਸੋ ਤੁਝ ਕੋ ਕਿਆ ਦੇਤੇ ਹੈਂ ਅਰਥਾਤ ਕੁਛ ਨਹੀਂ ਦੇਤੇ ਹੈਂ, ਉਲਟਾ ਤੁਝ ਸੇ ਮਾਂਗ ਕਰ ਲੇਤੇ ਹੈਂ ਮਾਂਗਨੇ ਸੇ ਰਹਿਤੇ ਨਹੀਂ ਹੈਂ; ਵਾ ਜੋ ਪਦਾਰਥ ਤੁਝ ਸੇ ਮਾਂਗ ਕਰ ਲੇਤੇ ਹੈਂ, ਸੋ ਅੰਤ ਕੋ ਰਹਿਤੇ ਨਹੀਂ ਹੈ, ਭਾਵ ਯਹਿ ਸੋ ਪਦਾਰਥ ਨਾਸ ਰੂਪ ਹੈਂ॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ।

ਪਦ ਅਰਥ ਰਹਹਿ ਨਹੀ = (ਮੰਗਣ ਤੋਂ) ਰਹਿ ਨਹੀਂ ਸਕਦੇ।

SikhNet (Spanish)El que Te sirve, oh Dios, no Te da nada, pues en realidad es el tomador,

ਤੂ ਦਾਤਾ ਜੀਆ ਸਭਨਾ ਕਾ; ਜੀਆ ਅੰਦਰਿ ਜੀਉ ਤੁਹੀ ॥੨॥

too daataa jeea sabhanaa kaa; jeea andar jeeo tuhee |2|

Sant Singh KhalsaYou are the Great Giver of all souls; You are the Life within all living beings. ||2||
Manmohan SinghThou are the Giver for all the beings, thou are the life within those beings.
Manmohan Singh (Punjabi)ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈਂ, ਤੂੰ ਉਹਨਾਂ ਜੀਵਾਂ ਦੇ ਅੰਦਰ ਦੀ ਜਿੰਦ-ਜਾਨ ਹੈਂ।
Fareedkot Teekaਸਰਬ ਜੀਵੋਂ ਕਾ ਦਾਤਾ ਤੂੰ ਹੀ ਹੈਂ ਔਰ ਜੀਵੋਂ ਕੇ ਅੰਦਰ ਜੀਵਦਾ ਜੀਵ ਰੂਪ ਭੀ ਏਕ ਤੂੰ ਹੀ ਹੈਂ॥੨॥
Prof. Sahib Singhਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈਂ ॥੨॥
SikhNet (Spanish)el buscador, sólo Tú eres el Dador, sí, el Principio de Vida dentro de toda vida. (2)

ਗੁਰਮੁਖਿ ਧਿਆਵਹਿ. ਸਿ ਅੰਮ੍ਰਿਤੁ ਪਾਵਹਿ; ਸੇਈ ਸੂਚੇ ਹੋਹੀ ॥

guramukh dhiaaveh. si amrit paaveh; seee sooche hohee |

Sant Singh KhalsaThe Gurmukhs meditate, and receive the Ambrosial Nectar; thus they become pure.
Manmohan SinghThe God-conscious beings who remember God; they receive Nectar and they alone become pure.
Manmohan Singh (Punjabi)ਰੱਬ ਨੂੰ ਜਾਣਨ ਵਾਲੇ ਜੀਵ ਰੱਬ ਨੂੰ ਸਿਮਰਦੇ ਹਨ, ਉਹ ਸੁਧਾਰਸ ਪਾ ਲੈਂਦੇ ਹਨ ਅਤੇ ਕੇਵਲ ਉਹ ਹੀ ਪਵਿੱਤ੍ਰ ਹੁੰਦੇ ਹਨ।
Fareedkot Teekaਜੋ ਗੁਰਮੁਖ ਤਿਸ ਕੋ ਧਿਆਵਤੇ ਹੈਂ ਸੋਈ ਅੰਮ੍ਰਿਤ ਕੋ ਪਾਵਤੇ ਹੈਂ ਔਰ ਸੋਈ ਸਰਬ ਪ੍ਰਕਾਰ ਪਵਿਤ੍ਰ ਹੋਤੇ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ।

ਪਦ ਅਰਥ ਸਿ = ਉਹ ਬੰਦੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੂਚੇ = ਪਵਿਤ੍ਰ।

SikhNet (Spanish)Ellos, los Seres Concientes en Dios, quienes Te contemplan, son bendecidos con Tu Néctar y son purificados.

ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ; ਮੈਲੇ. ਹਛੇ ਹੋਹੀ ॥੩॥

ahinis naam japahu re praanee; maile. hachhe hohee |3|

Sant Singh KhalsaDay and night, chant the Naam, the Name of the Lord, O mortal. It makes the filthy immacuate. ||3||
Manmohan SinghDay and night contemplate thou the Lord's name, O mortal. Through it the filthy are rendered immaculate.
Manmohan Singh (Punjabi)ਦਿਨ ਤੇ ਰੈਣ ਤੂੰ ਆਪਣੇ ਸਾਈਂ ਨੂੰ ਯਾਦ ਕਰ, ਹੇ ਫਾਨੀ ਬੰਦੇ! ਇਸ ਦੇ ਰਾਹੀਂ ਗੰਦੇ ਮੰਦੇ, ਪਵਿੱਤਰ ਪਾਵਨ ਹੋ ਜਾਂਦੇ ਹਨ।
Fareedkot Teekaਤਾਂ ਤੇ ਹੇ ਪ੍ਰਾਣੀ! ਦਿਨੇ ਰਾਤ ਤਿਸ ਵਾਹਿਗੁਰੂ ਕੇ ਨਾਮ ਕੋ ਹੀ ਜਪੋ, ਜਿਸ ਨਾਮ ਜਾਪ ਤੇ ਪਾਪੋਂ ਕਰ ਮੈਲੇ ਭੀ (ਹਛੇ) ਸੁਧ ਹੋਇ ਜਾਤੇ ਹੈਂ, ਭਾਵ ਪਾਪੋਂ ਸੇ ਰਹਿਤ ਹੋ ਜਾਤੇ ਹੈਂ॥੩॥
Prof. Sahib Singh(ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। (ਨਾਮ ਜਪ ਕੇ) ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ ॥੩॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਹਛੇ = ਪਵਿੱਤ੍ਰ। ਹੋਹੀ = ਹੋ ਜਾਂਦੇ ਹਨ ॥੩॥

SikhNet (Spanish)Habiten siempre en el Nombre del Señor, oh seres humanos, para que sean liberados de sus impurezas. (3)

ਜੇਹੀ ਰੁਤਿ. ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ ॥

jehee rut. kaaeaa sukh tehaa; teho jehee dehee |

Sant Singh KhalsaAs is the season, so is the comfort of the body, and so is the body itself.
Manmohan SinghAs is the season, so is the comfort of the body and so is the body itself.
Manmohan Singh (Punjabi)ਜੇਹਾ ਜੇਹਾ ਮੋਸਮ ਹੁੰਦਾ ਹੈ, ਉਹੋ ਜੇਹਾ ਹੀ ਆਰਾਮ ਸਰੀਰ ਨੂੰ ਹੁੰਦਾ ਹੈ ਅਤੇ ਉਹੋ ਜੇਹਾ ਹੀ ਸਰੀਰ ਖੁਦ ਹੁੰਦਾ ਹੈ।
Fareedkot Teekaਸਤਿਯੁਗ, ਤ੍ਰੇਤਾ, ਦ੍ਵਾਪਰ, ਕਲਿਯੁਗ ਆਦੀ ਜੈਸੇ ਰੁਤਿ ਹੋਤੀ ਹੈ ਤੈਸਾ ਹੀ ਸਰੀਰ ਕੋ ਸੁਖ ਹੋਤਾ ਹੈ। ਔਰ ਤਿਸੀ ਸਮੇਂ ਜੈਸੀ ਵਡੀ ਛੋਟੀ ਜੀਵ ਕੋ ਦੇਹੀ ਮਿਲਤੀ ਹੈ, ਭਾਵ ਕਲਿਜੁਗ ਮੇਂ ਥੋੜਾ ਜੀਵਨਾ ਹੈ ਅਰ ਥੋੜਾ ਸੁਖ ਹੈ ਤਾਂ ਤੇ ਨਾਮ ਜਪੀਏ॥
Prof. Sahib Singh(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ-ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇ੍ਰੰਦੇ ਢਲਦੇ ਰਹਿੰਦੇ ਹਨ)।

ਪਦ ਅਰਥ ਰੁਤਿ = ਮੌਸਮ (ਨੋਟ: ਆਤਮਕ ਜੀਵਨ ਵਾਸਤੇ ਦੋ ਹੀ ਰੁੱਤਾਂ ਹਨ, ਜੀਵਨ ਉਤੇ ਪ੍ਰਭਾਵ ਪਾਣ ਵਾਲੀਆਂ ਦੋ ਹੀ ਅਵਸਥਾ ਹਨ: ਸਿਮਰਨ-ਅਵਸਥਾ ਤੇ ਨਾਮ-ਹੀਨਤਾ)। ਦੇਹੀ = ਸਰੀਰ।

SikhNet (Spanish)Así como es la estación, así el cuerpo la disfruta y se funde en el mismo espíritu de la estación.

ਨਾਨਕ. ਰੁਤਿ ਸੁਹਾਵੀ ਸਾਈ; ਬਿਨੁ ਨਾਵੈ. ਰੁਤਿ ਕੇਹੀ ॥੪॥੧॥

naanak. rut suhaavee saaee; bin naavai. rut kehee |4|1|

Sant Singh KhalsaO Nanak, that season is beautiful; without the Name, what season is it? ||4||1||
Manmohan SinghNanak, beauteous is the season, in which the Lord's name is meditated upon. What is any season, without the Lord's Name?
Manmohan Singh (Punjabi)ਨਾਨਕ ਸੁੰਦਰ ਹੈ ਉਹ ਮੋਸਮ, ਜਿਸ ਵਿੱਚ ਸਾਹਿਬ ਸਿਮਰਿਆ ਜਾਂਦਾ ਹੈ। ਸਾਹਿਬ ਦੇ ਨਾਮ ਦੇ ਬਗੈਰ ਕੋਈ ਮੌਸਮ ਕੀ ਹੈ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਰੁਤ ਅਰਥਾਤ ਸਮਾਂ ਸੋਭਨੀਕ ਹੈ ਜਿਸਮੈਂ ਨਾਮ ਜਪੀਏ ਔਰ ਨਾਮ ਜਪੇ ਸੇ ਬਿਨਾ ਰੁਤਿ (ਕੇਹੀ) ਕਿਆ ਹੈ, ਭਾਵ ਨਾਮ ਸੇ ਬਿਨਾ ਸਮਾਂ ਵਿਅਰਥ ਹੈ॥੪॥੧॥
Prof. Sahib Singhਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ)। ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ ॥੪॥੧॥

ਪਦ ਅਰਥ ਸਾਈ = ਉਹੀ। ਕੇਹੀ = ਕੋਈ ਲਾਭ ਨਾਹ ਦੇ ਸਕਣ ਵਾਲੀ ॥੪॥੧॥

SikhNet (Spanish)Siéntete entonces bendecido en la Estación del Nombre del Señor, pues, ¿puede algo germinar -aún estando en primavera- sin haberse sembrado la semilla? (4-1)
Answers quote the Granth verbatim with Ang citations. AI commentary is not Gurbani and not a religious ruling.