ੴ

ਸਿੱਖਬਾਣੀ · SikhBani

Ang 1254

Sri Guru Granth Sahib · Raag Malaar · 3 shabads, 25 lines
Translations
Shabad Guru Nanak Dev Ji Raag Malaar

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧ ॥

raag malaar chaupade mahalaa 1 ghar 1 |

Sant Singh KhalsaRaag Malaar, Chau-Padhay, First Mehl, First House:
Manmohan SinghRag Malar Chaupadas. 1st Guru.
Manmohan Singh (Punjabi)ਰਾਗ ਮਲਾਰ ਚਉਪਦੇ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Malhar, Chau-Padas, Mejl. Guru Nanak, Primer Canal Divino.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere us but One God, True is His Name, Creative His personality and Immortal His form. He is without fear, sans enmity, unborn and self-illumined, By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser más allá del Tiempo, no Encarnado, Auto Existente, el Iluminador.

ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥

khaanaa peenaa hasanaa saunaa; visar geaa hai maranaa |

Sant Singh KhalsaEating, drinking, laughing and sleeping, the mortal forgets about dying.
Manmohan SinghAmidst eating, drinking, laughing and sleeping, one forget death.
Manmohan Singh (Punjabi)ਖਾਣ, ਪੀਣ, ਹੱਸਣ ਅਤੇ ਸੌਣ ਅੰਦਰ ਇਨਸਾਨ ਮੌਤ ਨੂੰ ਭੁਲਾ ਦਿੰਦਾ ਹੈ।
Fareedkot Teekaਹੇ ਭਾਈ! ਖਾਣਾ ਔਰ ਪੀਣਾ, ਹਸਣਾ ਸਉਣਾ ਇਨ ਕਰਮੋਂ ਮੇਂ ਲਗ ਕਰ ਕੇ ਤੁਮ ਕੋ ਅਪਣਾ ਮਰਣਾ ਭੂਲ ਗਿਆ ਹੈ॥
Prof. Sahib Singhਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ,
SikhNet (Spanish)Uno come, bebe, se casa y duerme sin acordarse de la muerte.

ਖਸਮੁ ਵਿਸਾਰਿ. ਖੁਆਰੀ ਕੀਨੀ; ਧ੍ਰਿਗੁ ਜੀਵਣੁ. ਨਹੀ ਰਹਣਾ ॥੧॥

khasam visaar. khuaaree keenee; dhrig jeevan. nahee rahanaa |1|

Sant Singh KhalsaForgetting his Lord and Master, the mortal is ruined, and his life is cursed. He cannot remain forever. ||1||
Manmohan SinghForgetting his Lord, man has ruined himself and rendered his life accursed. He is not to stay here.
Manmohan Singh (Punjabi)ਆਪਣੇ ਸਾਹਿਬ ਨੂੰ ਭੁਲਾ, ਪ੍ਰਾਣੀ ਨੇ ਆਪਣੇ ਆਪ ਨੂੰ ਤਬਾਹ ਕਰਕੇ ਆਪਣੀ ਜਿੰਦਗੀ ਨੂੰ ਫਿਟਕਾਰਯੋਗ ਬਣਾ ਲਿਆ ਹੈ। ਉਸਨੇ ਏਥੇ ਠਹਿਰਨਾ ਨਹੀਂ।
Fareedkot Teekaਅਪਣੇ (ਖਸਮੁ) ਮਾਲਕ ਵਾਹਿਗੁਰੂ ਕੋ ਵਿਸਾਰ ਕਰ ਕੇ ਤੁਮ ਖੁਆਰੀ ਕਰੀ ਹੈ, ਤਾਂ ਤੇ ਤੁਮਾਰੇ ਜੀਵਣੇ ਕੋ ਧ੍ਰਿਕਾਰ ਹੈ। ਅੰਤ ਕੋ ਜੀਵਤੇ ਭੀ ਨਹੀਂ ਰਹਿਣਾ ਹੈ॥੧॥
Prof. Sahib Singh(ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ। (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ। ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?) ॥੧॥

ਪਦ ਅਰਥ ਖੁਆਰੀ = ਖ਼ੁਆਰ ਹੋਣ ਵਾਲੀ ਕਰਤੂਤ। ਧ੍ਰਿਗ = ਫਿਟਕਾਰ-ਯੋਗ ॥੧॥

SikhNet (Spanish)Pero abandonando al Señor y Maestro, la corta vida de uno es desperdiciada en vano. (1)

ਪ੍ਰਾਣੀ. ਏਕੋ ਨਾਮੁ ਧਿਆਵਹੁ ॥

praanee. eko naam dhiaavahu |

Sant Singh KhalsaO mortal, meditate on the One Lord.
Manmohan SinghO mortal, meditate thou on the one Lord's Name.
Manmohan Singh (Punjabi)ਹੇ ਫਾਨੀ ਬੰਦੇ! ਤੂੰ ਇਕ ਸਾਹਿਬ ਦੇ ਨਾਮ ਦਾ ਹੀ ਸਿਮਰਨ ਕਰ।
Fareedkot Teekaਹੇ ਪ੍ਰਾਣੀ! ਤਿਸ ਇਕ ਵਾਹਿਗੁਰੂ ਕੇ ਨਾਮ ਕੋ ਧਿਆਵੋ॥
Prof. Sahib Singhਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰ।
SikhNet (Spanish)Oh ser humano, habita en el Nombre de tu Único Dios,

ਅਪਨੀ ਪਤਿ ਸੇਤੀ; ਘਰਿ ਜਾਵਹੁ ॥੧॥ ਰਹਾਉ ॥

apanee pat setee; ghar jaavahu |1| rahaau |

Sant Singh KhalsaYou shall go to your true home with honor. ||1 Pause||
Manmohan SinghThis wise thou shalt go thy home with honour. Pause.
Manmohan Singh (Punjabi)ਇਸ ਤਰ੍ਹਾਂ ਤੂੰ ਇਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ। ਠਹਿਰਾਉ।
Fareedkot Teekaਜਿਸ ਨਾਮ ਕੇ ਧਿਆਵਣੇ ਕਰ ਕੇ ਅਪਣੀ (ਪਤਿ) ਇਜਤ ਕੇ ਸਾਥ ਪ੍ਰਲੋਕ ਘਰ ਮੇਂ ਜਾਵੋਗੇ॥੧॥ ਰਹਾਉ ॥☬ਐਸੇ ਬੇਨਤੀ ਕਰੋ:
Prof. Sahib Singh(ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ ॥੧॥ ਰਹਾਉ ॥

ਪਦ ਅਰਥ ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ ॥੧॥ ਰਹਾਉ ॥

SikhNet (Spanish)para que puedas regresar a tu Hogar con Honor y Gloria. (1-Pausa)

ਤੁਧਨੋ ਸੇਵਹਿ. ਤੁਝੁ ਕਿਆ ਦੇਵਹਿ; ਮਾਂਗਹਿ ਲੇਵਹਿ. ਰਹਹਿ ਨਹੀ ॥

tudhano seveh. tujh kiaa deveh; maangeh leveh. raheh nahee |

Sant Singh KhalsaThose who serve You - what can they give You? They beg for and receive what cannot remain.
Manmohan SinghWhat they, who serve Thee, give Thee? They rather beg all the beings; thou are the life within those beings.
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੈਨੂੰ ਕੀ ਦਿੰਦੇ ਹਨ। ਉਹ ਸਗੋ ਤੇਰੇ ਕੋਲੋ ਮੰਗਕੇ ਲੈਂਦੇ ਹਨ ਅਤੇ ਮੰਗਣ ਤੋਂ ਰੁਕਦੇ ਨਹੀਂ।
Fareedkot Teekaਜੋ ਤੁਝ ਕੋ ਸੇਵਤੇ ਹੈਂ, ਸੋ ਤੁਝ ਕੋ ਕਿਆ ਦੇਤੇ ਹੈਂ ਅਰਥਾਤ ਕੁਛ ਨਹੀਂ ਦੇਤੇ ਹੈਂ, ਉਲਟਾ ਤੁਝ ਸੇ ਮਾਂਗ ਕਰ ਲੇਤੇ ਹੈਂ ਮਾਂਗਨੇ ਸੇ ਰਹਿਤੇ ਨਹੀਂ ਹੈਂ; ਵਾ ਜੋ ਪਦਾਰਥ ਤੁਝ ਸੇ ਮਾਂਗ ਕਰ ਲੇਤੇ ਹੈਂ, ਸੋ ਅੰਤ ਕੋ ਰਹਿਤੇ ਨਹੀਂ ਹੈ, ਭਾਵ ਯਹਿ ਸੋ ਪਦਾਰਥ ਨਾਸ ਰੂਪ ਹੈਂ॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ।

ਪਦ ਅਰਥ ਰਹਹਿ ਨਹੀ = (ਮੰਗਣ ਤੋਂ) ਰਹਿ ਨਹੀਂ ਸਕਦੇ।

SikhNet (Spanish)El que Te sirve, oh Dios, no Te da nada, pues en realidad es el tomador,

ਤੂ ਦਾਤਾ ਜੀਆ ਸਭਨਾ ਕਾ; ਜੀਆ ਅੰਦਰਿ ਜੀਉ ਤੁਹੀ ॥੨॥

too daataa jeea sabhanaa kaa; jeea andar jeeo tuhee |2|

Sant Singh KhalsaYou are the Great Giver of all souls; You are the Life within all living beings. ||2||
Manmohan SinghThou are the Giver for all the beings, thou are the life within those beings.
Manmohan Singh (Punjabi)ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈਂ, ਤੂੰ ਉਹਨਾਂ ਜੀਵਾਂ ਦੇ ਅੰਦਰ ਦੀ ਜਿੰਦ-ਜਾਨ ਹੈਂ।
Fareedkot Teekaਸਰਬ ਜੀਵੋਂ ਕਾ ਦਾਤਾ ਤੂੰ ਹੀ ਹੈਂ ਔਰ ਜੀਵੋਂ ਕੇ ਅੰਦਰ ਜੀਵਦਾ ਜੀਵ ਰੂਪ ਭੀ ਏਕ ਤੂੰ ਹੀ ਹੈਂ॥੨॥
Prof. Sahib Singhਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈਂ ॥੨॥
SikhNet (Spanish)el buscador, sólo Tú eres el Dador, sí, el Principio de Vida dentro de toda vida. (2)

ਗੁਰਮੁਖਿ ਧਿਆਵਹਿ. ਸਿ ਅੰਮ੍ਰਿਤੁ ਪਾਵਹਿ; ਸੇਈ ਸੂਚੇ ਹੋਹੀ ॥

guramukh dhiaaveh. si amrit paaveh; seee sooche hohee |

Sant Singh KhalsaThe Gurmukhs meditate, and receive the Ambrosial Nectar; thus they become pure.
Manmohan SinghThe God-conscious beings who remember God; they receive Nectar and they alone become pure.
Manmohan Singh (Punjabi)ਰੱਬ ਨੂੰ ਜਾਣਨ ਵਾਲੇ ਜੀਵ ਰੱਬ ਨੂੰ ਸਿਮਰਦੇ ਹਨ, ਉਹ ਸੁਧਾਰਸ ਪਾ ਲੈਂਦੇ ਹਨ ਅਤੇ ਕੇਵਲ ਉਹ ਹੀ ਪਵਿੱਤ੍ਰ ਹੁੰਦੇ ਹਨ।
Fareedkot Teekaਜੋ ਗੁਰਮੁਖ ਤਿਸ ਕੋ ਧਿਆਵਤੇ ਹੈਂ ਸੋਈ ਅੰਮ੍ਰਿਤ ਕੋ ਪਾਵਤੇ ਹੈਂ ਔਰ ਸੋਈ ਸਰਬ ਪ੍ਰਕਾਰ ਪਵਿਤ੍ਰ ਹੋਤੇ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ।

ਪਦ ਅਰਥ ਸਿ = ਉਹ ਬੰਦੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੂਚੇ = ਪਵਿਤ੍ਰ।

SikhNet (Spanish)Ellos, los Seres Concientes en Dios, quienes Te contemplan, son bendecidos con Tu Néctar y son purificados.

ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ; ਮੈਲੇ. ਹਛੇ ਹੋਹੀ ॥੩॥

ahinis naam japahu re praanee; maile. hachhe hohee |3|

Sant Singh KhalsaDay and night, chant the Naam, the Name of the Lord, O mortal. It makes the filthy immacuate. ||3||
Manmohan SinghDay and night contemplate thou the Lord's name, O mortal. Through it the filthy are rendered immaculate.
Manmohan Singh (Punjabi)ਦਿਨ ਤੇ ਰੈਣ ਤੂੰ ਆਪਣੇ ਸਾਈਂ ਨੂੰ ਯਾਦ ਕਰ, ਹੇ ਫਾਨੀ ਬੰਦੇ! ਇਸ ਦੇ ਰਾਹੀਂ ਗੰਦੇ ਮੰਦੇ, ਪਵਿੱਤਰ ਪਾਵਨ ਹੋ ਜਾਂਦੇ ਹਨ।
Fareedkot Teekaਤਾਂ ਤੇ ਹੇ ਪ੍ਰਾਣੀ! ਦਿਨੇ ਰਾਤ ਤਿਸ ਵਾਹਿਗੁਰੂ ਕੇ ਨਾਮ ਕੋ ਹੀ ਜਪੋ, ਜਿਸ ਨਾਮ ਜਾਪ ਤੇ ਪਾਪੋਂ ਕਰ ਮੈਲੇ ਭੀ (ਹਛੇ) ਸੁਧ ਹੋਇ ਜਾਤੇ ਹੈਂ, ਭਾਵ ਪਾਪੋਂ ਸੇ ਰਹਿਤ ਹੋ ਜਾਤੇ ਹੈਂ॥੩॥
Prof. Sahib Singh(ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। (ਨਾਮ ਜਪ ਕੇ) ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ ॥੩॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਹਛੇ = ਪਵਿੱਤ੍ਰ। ਹੋਹੀ = ਹੋ ਜਾਂਦੇ ਹਨ ॥੩॥

SikhNet (Spanish)Habiten siempre en el Nombre del Señor, oh seres humanos, para que sean liberados de sus impurezas. (3)

ਜੇਹੀ ਰੁਤਿ. ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ ॥

jehee rut. kaaeaa sukh tehaa; teho jehee dehee |

Sant Singh KhalsaAs is the season, so is the comfort of the body, and so is the body itself.
Manmohan SinghAs is the season, so is the comfort of the body and so is the body itself.
Manmohan Singh (Punjabi)ਜੇਹਾ ਜੇਹਾ ਮੋਸਮ ਹੁੰਦਾ ਹੈ, ਉਹੋ ਜੇਹਾ ਹੀ ਆਰਾਮ ਸਰੀਰ ਨੂੰ ਹੁੰਦਾ ਹੈ ਅਤੇ ਉਹੋ ਜੇਹਾ ਹੀ ਸਰੀਰ ਖੁਦ ਹੁੰਦਾ ਹੈ।
Fareedkot Teekaਸਤਿਯੁਗ, ਤ੍ਰੇਤਾ, ਦ੍ਵਾਪਰ, ਕਲਿਯੁਗ ਆਦੀ ਜੈਸੇ ਰੁਤਿ ਹੋਤੀ ਹੈ ਤੈਸਾ ਹੀ ਸਰੀਰ ਕੋ ਸੁਖ ਹੋਤਾ ਹੈ। ਔਰ ਤਿਸੀ ਸਮੇਂ ਜੈਸੀ ਵਡੀ ਛੋਟੀ ਜੀਵ ਕੋ ਦੇਹੀ ਮਿਲਤੀ ਹੈ, ਭਾਵ ਕਲਿਜੁਗ ਮੇਂ ਥੋੜਾ ਜੀਵਨਾ ਹੈ ਅਰ ਥੋੜਾ ਸੁਖ ਹੈ ਤਾਂ ਤੇ ਨਾਮ ਜਪੀਏ॥
Prof. Sahib Singh(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ-ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇ੍ਰੰਦੇ ਢਲਦੇ ਰਹਿੰਦੇ ਹਨ)।

ਪਦ ਅਰਥ ਰੁਤਿ = ਮੌਸਮ (ਨੋਟ: ਆਤਮਕ ਜੀਵਨ ਵਾਸਤੇ ਦੋ ਹੀ ਰੁੱਤਾਂ ਹਨ, ਜੀਵਨ ਉਤੇ ਪ੍ਰਭਾਵ ਪਾਣ ਵਾਲੀਆਂ ਦੋ ਹੀ ਅਵਸਥਾ ਹਨ: ਸਿਮਰਨ-ਅਵਸਥਾ ਤੇ ਨਾਮ-ਹੀਨਤਾ)। ਦੇਹੀ = ਸਰੀਰ।

SikhNet (Spanish)Así como es la estación, así el cuerpo la disfruta y se funde en el mismo espíritu de la estación.

ਨਾਨਕ. ਰੁਤਿ ਸੁਹਾਵੀ ਸਾਈ; ਬਿਨੁ ਨਾਵੈ. ਰੁਤਿ ਕੇਹੀ ॥੪॥੧॥

naanak. rut suhaavee saaee; bin naavai. rut kehee |4|1|

Sant Singh KhalsaO Nanak, that season is beautiful; without the Name, what season is it? ||4||1||
Manmohan SinghNanak, beauteous is the season, in which the Lord's name is meditated upon. What is any season, without the Lord's Name?
Manmohan Singh (Punjabi)ਨਾਨਕ ਸੁੰਦਰ ਹੈ ਉਹ ਮੋਸਮ, ਜਿਸ ਵਿੱਚ ਸਾਹਿਬ ਸਿਮਰਿਆ ਜਾਂਦਾ ਹੈ। ਸਾਹਿਬ ਦੇ ਨਾਮ ਦੇ ਬਗੈਰ ਕੋਈ ਮੌਸਮ ਕੀ ਹੈ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਰੁਤ ਅਰਥਾਤ ਸਮਾਂ ਸੋਭਨੀਕ ਹੈ ਜਿਸਮੈਂ ਨਾਮ ਜਪੀਏ ਔਰ ਨਾਮ ਜਪੇ ਸੇ ਬਿਨਾ ਰੁਤਿ (ਕੇਹੀ) ਕਿਆ ਹੈ, ਭਾਵ ਨਾਮ ਸੇ ਬਿਨਾ ਸਮਾਂ ਵਿਅਰਥ ਹੈ॥੪॥੧॥
Prof. Sahib Singhਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ)। ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ ॥੪॥੧॥

ਪਦ ਅਰਥ ਸਾਈ = ਉਹੀ। ਕੇਹੀ = ਕੋਈ ਲਾਭ ਨਾਹ ਦੇ ਸਕਣ ਵਾਲੀ ॥੪॥੧॥

SikhNet (Spanish)Siéntete entonces bendecido en la Estación del Nombre del Señor, pues, ¿puede algo germinar -aún estando en primavera- sin haberse sembrado la semilla? (4-1)

Open this shabad →

Shabad Guru Nanak Dev Ji Raag Malaar

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਕਰਉ ਬਿਨਉ. ਗੁਰ ਅਪਨੇ ਪ੍ਰੀਤਮ; ਹਰਿ ਵਰੁ ਆਣਿ ਮਿਲਾਵੈ ॥

krau binau. gur apane preetam; har var aan milaavai |

Sant Singh KhalsaI offer prayers to my Beloved Guru, that He may unite me with my Husband Lord.
Manmohan SinghI make supplication before my beloved Guru, that he may unite me with God, my spouse.
Manmohan Singh (Punjabi)ਮੈਂ ਆਪਣੇ ਪਿਆਰੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ, ਕਿ ਉਹ ਮੈਨੂੰ ਮੇਰੇ ਕੰਤ ਵਾਹਿਗੁਰੂ ਨਾਲ ਮਿਲਾ ਦੇਣ।
Fareedkot Teekaਮੈਂ ਅਪਨੇ ਸਤਿਗੁਰੋਂ ਕੇ ਆਗੇ ਬੇਨਤੀ ਕਰਤੀ ਹੂੰ: ਜੋ ਮੇਰੇ (ਵਰੁ) ਪਤੀ ਹਰੀ ਕੋ ਮੇਰੇ ਸਾਥ ਲਿਆਕੇ ਮਿਲਾਵੈ॥
Prof. Sahib Singhਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ।

ਪਦ ਅਰਥ ਕਰਉ = ਮੈਂ ਕਰਦਾ ਹਾਂ। ਬਿਨਉ = ਬੇਨਤੀ। ਗੁਰ ਅਪਨੇ ਪ੍ਰੀਤਮ = ਆਪਣੇ ਪ੍ਰੀਤਮ ਗੁਰੂ ਪਾਸ। ਵਰੁ = ਖਸਮ। ਆਣਿ = ਲਿਆ ਕੇ।

SikhNet (Spanish)Le rezo a mi Guru, a mi Amor, que me guíe hasta mi Esposo.

ਸੁਣਿ ਘਨ ਘੋਰ ਸੀਤਲੁ ਮਨੁ ਮੋਰਾ; ਲਾਲ ਰਤੀ ਗੁਣ ਗਾਵੈ ॥੧॥

sun ghan ghor seetal man moraa; laal ratee gun gaavai |1|

Sant Singh KhalsaI hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||
Manmohan SinghHearing the thundering of clouds my mind is rendered calm and cool and imbued with the Love of my Beloved, I sing His praise.
Manmohan Singh (Punjabi)ਬੱਦਲਾਂ ਦੀ ਗਰਜ ਨੂੰ ਸੁਣ ਕੇ, ਮੇਰਾ ਚਿੱਤ ਠੰਡਾ-ਠਾਰ ਹੋ ਗਿਆ ਹੈ ਅਤੇ ਆਪਣੇ ਪਿਆਰੇ ਦੇ ਪਿਆਰ ਨਾਲ ਰੰਗੀਜ ਮੈਂ ਉਸ ਦੀ ਮਹਿਮਾ ਗਾਇਨ ਕਰਦੀ ਹਾਂ।
Fareedkot Teekaਮੇਘ ਰੂਪੀ ਸਤਿਗੁਰੋਂ ਕਾ ਉਪਦੇਸ਼ (ਘੋਰ) ਗਰਜਣਾ ਸੁਣ ਕਰ ਕੇ ਮਨ ਰੂਪੀ ਮੋਰ ਵਾ ਮੇਰਾ ਮਨ ਸੀਤਲ ਹੂਆ ਹੈ। ਤਿਸੀ ਤੇ ਮੇਰੀ ਬਾਣੀ ਹਰੀ (ਲਾਲ) ਪ੍ਯਾਰੇ ਮੇਂ ਰਤੀ ਹੂਈ ਤਿਸ ਕੇ ਗੁਣੋਂ ਕੋ ਗਾਵਤੀ ਹੈ॥੧॥
Prof. Sahib Singh(ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤ-ਸਾਲਾਹ ਕਰਦੀ ਹੈ ॥੧॥

ਪਦ ਅਰਥ ਸੁਣਿ = ਸੁਣ ਕੇ। ਘਨਘੋਰ = ਬੱਦਲਾਂ ਦੀ ਗਰਜ। ਮੋਰਾ = ਮੇਰਾ। ਰਤੀ = ਰੰਗੀ ਹੋਈ ॥੧॥

SikhNet (Spanish)Sí, cuando veo las nubes de Gracia relampaguear, el pavo real de mi mente danza, e imbuido en Su Amor, grazna Su Alabanza. (1)

ਬਰਸੁ ਘਨਾ; ਮੇਰਾ ਮਨੁ ਭੀਨਾ ॥

baras ghanaa; meraa man bheenaa |

Sant Singh KhalsaThe rain pours down, and my mind is drenched with His Love.
Manmohan SinghPour down, O clouds, that my soul may be wetted with my spouse's love.
Manmohan Singh (Punjabi)ਵਰ੍ਹ ਪਓ, ਹੇ ਬੱਦਲੋ! ਤਾਂ ਜੋ ਮੇਰੀ ਜਿੰਦੜੀ ਆਪਣੇ ਪਤੀ ਦੀ ਪਿਰਹੜੀ ਨਾਲ ਭਿਜ ਜਾਵੇ।
Fareedkot Teekaਜਬ ਮੇਘ ਰੂਪ ਸਤਿਗੁਰੋਂ ਨੇ ਉਪਦੇਸ ਜਲ ਮੇਰੇ ਪਰ ਬਰਸਿਆ ਹੈ ਤਬ ਮੇਰਾ ਮਨ ਪਰੇਮ ਮੇਂ (ਭੀਨਾ) ਸਨਿਗਧ ਹੂਆ ਹੈ॥
Prof. Sahib Singhਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ।

ਪਦ ਅਰਥ ਬਰਸੁ = ਵਰਖਾ ਕਰ। ਘਨਾ = ਹੇ ਘਟ! ਹੇ ਬੱਦਲ! ਭੀਨਾ = ਭਿੱਜ ਜਾਏ।

SikhNet (Spanish)Desparrámense ya, oh nubes, para que mi Alma se empape

ਅੰਮ੍ਰਿਤ ਬੂੰਦ ਸੁਹਾਨੀ ਹੀਅਰੈ; ਗੁਰਿ ਮੋਹੀ. ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥

amrit boond suhaanee heearai; gur mohee. man har ras leenaa |1| rahaau |

Sant Singh KhalsaThe drop of Ambrosial Nectar pleases my heart; the Guru has fascinated my mind, which is drenched in the sublime essence of the Lord. ||1||Pause||
Manmohan SinghThe Nectar drop is pleasing to my mind. The Guru has bewitched my soul and it is now absorbed in the God's elixir. Pause.
Manmohan Singh (Punjabi)ਆਬਿ-ਇਸਾਤ ਦੀ ਕਣੀ, ਮੇਰੇ ਹਿਰਦੇ ਨੂੰ ਚੰਗੀ ਲਗਦੀ ਹੈ। ਗੁਰਾਂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ ਅਤੇ ਇਹ ਹੁਣ ਵਾਹਿਗੁਰੂ ਦੇ ਅੰਮ੍ਰਿਤ ਵਿੱਚ ਸਮਾ ਗਈ ਹੈ। ਠਹਿਰਾਉ।
Fareedkot Teekaਸਤਿਗੁਰੋਂ ਕੀ ਸਿਖਿਆ ਰੂਪੀ ਅੰਮ੍ਰਿਤ ਬੂੰਦ ਮੇਰੇ ਰਿਦੇ ਮੇਂ ਸੁਖਾਈ ਹੈ, ਤਿਸੀ ਤੇ ਮੇਰੀ ਬੁਧੀ ਗੁਰੋਂ ਨੇ ਮੋਹਿ ਲਈ ਹੈ ਔਰ ਮਨ ਮੇਰਾ ਹਰੀ ਕੇ (ਰਸਿ) ਪ੍ਰੇਮ ਵਾ ਅਨੰਦ ਮੈ ਲੀਨ ਹੋ ਗਿਆ ਹੈ॥੧॥ ਰਹਾਉ ॥
Prof. Sahib Singh(ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ॥੧॥ ਰਹਾਉ ॥

ਪਦ ਅਰਥ ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਰਸਿ = ਰਸ ਵਿਚ ॥੧॥ ਰਹਾਉ ॥

SikhNet (Spanish)y el Néctar descienda y se pose en mi corazón, y embrujado por el Guru, quede intoxicado con el Sabor de Dios. (1-Pausa)

ਸਹਜਿ ਸੁਖੀ. ਵਰ ਕਾਮਣਿ ਪਿਆਰੀ; ਜਿਸੁ ਗੁਰ ਬਚਨੀ ਮਨੁ ਮਾਨਿਆ ॥

sehaj sukhee. var kaaman piaaree; jis gur bachanee man maaniaa |

Sant Singh KhalsaWith intuitive peace and poise, the soul-bride is loved by her Husband Lord; her mind is pleased and appeased by the Guru's Teachings.
Manmohan SinghThe Bride whose mind is pleased with the Guru's word, is sweet to her spouse and enjoys peace of poise.
Manmohan Singh (Punjabi)ਉਹ ਪਤਨੀ ਜਿਸ ਦਾ ਚਿੱਤ ਗੁਰਾਂ ਦੀ ਬਾਣੀ ਨਾਲ ਪਰਸੰਨ ਹੋ ਗਿਆ ਹੈ, ਆਪਣੇ ਮਾਲਕ ਨੂੰ ਮਿੱਠੀ ਲਗਦੀ ਹੈ ਤੇ ਅਡੋਲਤਾ ਦੇ ਆਰਾਮ ਨੂੰ ਮਾਣਦੀ ਹੈ।
Fareedkot Teekaਸੋਈ (ਕਾਮਣਿ) ਇਸਤ੍ਰੀ ਪਤੀ ਕੋ ਪਿਆਰੀ ਅਰ (ਸਹਜਿ) ਸੁਭਾਵਕ ਸੁਖੀ ਹੈ, ਜਿਸ ਕਾ ਮਨ ਸਤਿਗੁਰੋਂ ਕੇ ਬਚਨੋਂ ਕਰ ਕੇ ਤਿਸ ਹਰੀ ਪਤੀ ਮੇਂ ਮਾਨਿਆ ਹੈ॥
Prof. Sahib Singhਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ।

ਪਦ ਅਰਥ ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਵਰ ਕਾਮਣਿ = ਖਸਮ-ਪ੍ਰਭੂ ਦੀ (ਜੀਵ-) ਇਸਤ੍ਰੀ। ਜਿਸੁ ਮਨੁ = ਜਿਸ ਦਾ ਮਨ।

SikhNet (Spanish)Aquélla que es la Bienamada del Maestro, disfruta de la Paz del Equilibrio,

ਹਰਿ ਵਰਿ ਨਾਰਿ ਭਈ ਸੋਹਾਗਣਿ; ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥

har var naar bhee sohaagan; man tan prem sukhaaniaa |2|

Sant Singh KhalsaShe is the happy soul-bride of her Husband Lord; her mind and body are filled with joy by His Love. ||2||
Manmohan SinghSuch a bride of God, the Groom, becomes eternal and to her mind and body her Lord's love is pleasing.
Manmohan Singh (Punjabi)ਆਪਣੇ ਵਾਹਿਗੁਰੂ ਕੰਤ ਦੀ ਐਸੀ ਪਤਨੀ ਵੀ ਸਥਿਰ ਹੋ ਜਾਂਦੀ ਹੈ ਤੇ ਉਸ ਦੇ ਦਿਲ ਤੇ ਦੇਹਿ ਨੂੰ ਆਪਣੇ ਸੁਆਮੀ ਦਾ ਪਿਆਰ ਚੰਗਾ ਲਗਦਾ ਹੈ।
Fareedkot Teekaਸੋਈ ਹਰੀ ਪਤੀ ਕੀ ਨਾਰ ਸੁਹਾਗਨ ਭਈ ਹੈ ਜਿਸ ਕੇ ਮਨ ਤਨ ਕੇ ਅੰਤਰ ਤਿਸ ਵਾਹਿਗੁਰੂ ਕਾ ਪ੍ਰੇਮ ਸੁਖਾਇਆ ਹੈ॥੨॥
Prof. Sahib Singhਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ ॥੨॥

ਪਦ ਅਰਥ ਵਰਿ = ਵਰ ਕੇ, ਚੁਣ ਕੇ, ਪਤੀ ਬਣਾ ਕੇ। ਮਨਿ = ਮਨ ਵਿਚ। ਤਨਿ = ਤਨ ਵਿਚ। ਸੁਖਾਨਿਆ = ਸੁਖ ਲਿਆਉਂਦਾ ਹੈ ॥੨॥

SikhNet (Spanish)sí, quien tiene una mente que está complacida con la Palabra del Guru, ama a Su Amor, en cuerpo y Alma y se convierte en la Novia Eterna de Dios. (2)

ਅਵਗਣ ਤਿਆਗਿ. ਭਈ ਬੈਰਾਗਨਿ; ਅਸਥਿਰੁ ਵਰੁ ਸੋਹਾਗੁ ਹਰੀ ॥

avagan tiaag. bhee bairaagan; asathir var sohaag haree |

Sant Singh KhalsaDiscarding her demerits, she becomes detached; with the Lord as her Husband, her marriage is eternal.
Manmohan SinghAbandoning demerits, she becomes detached and having God as her Groom, her married life is rendered permanent.
Manmohan Singh (Punjabi)ਬਦੀਆਂ ਨੂੰ ਛੱਡ ਕੇ ਉਹ ਉਪਰਾਮ ਹੋ ਜਾਂਦੀ ਹੈ ਅਤੇ ਹਰੀ ਨੂੰ ਆਪਣੇ ਪਤੀ ਵਜੋ ਪਾ, ਉਸ ਦਾ ਵਿਆਹੁਤਾ ਜੀਵਨ ਮੁਸਤਕਿਲ ਹੋ ਜਾਂਦਾ ਹੈ।
Fareedkot Teekaਅਵਗੁਣੋਂ ਕੋ ਤਿਆਗ ਕਰ ਕੇ ਜੋ ਵੈਰਾਗਵਾਨ ਭਈ ਹੈ ਤਿਸ ਕੋ ਹਰੀ ਪਤੀ ਕਾ (ਸੁਹਾਗੁ) ਅਨੰਦ ਇਸਥਿਤ ਹੂਆ ਹੈ॥
Prof. Sahib Singhਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ,

ਪਦ ਅਰਥ ਤਿਆਗਿ = ਤਿਆਗ ਕੇ। ਬੈਰਾਗਨਿ = ਵੈਰਾਗ ਵਾਲੀ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Ella abandona sus deméritos y se desapega de lo mundano, entonada en Su Señor Eterno y Maestro.

ਸੋਗੁ ਵਿਜੋਗੁ ਤਿਸੁ ਕਦੇ. ਨ ਵਿਆਪੈ; ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥

sog vijog tis kade. na viaapai; har prabh apanee kirapaa karee |3|

Sant Singh KhalsaShe never suffers separation or sorrow; her Lord God showers her with His Grace. ||3||
Manmohan SinghThe Lord God showers His benediction on her and she suffers not sorrow and separation ever.
Manmohan Singh (Punjabi)ਸੁਆਮੀ ਵਾਹਿਗੁਰੂ ਉਸ ਉਤੇ ਆਪਣੀ ਮਿਹਰ ਧਾਰਦਾ ਹੈ ਅਤੇ ਉਸ ਨੂੰ ਅਫਸੋਸ ਤੇ ਵਿਛੋੜਾ ਕਦਾਚਿਤ ਨਹੀਂ ਵਿਆਪਣੇ।
Fareedkot Teekaਪੁਨਹ ਜਿਸ ਪਰ ਹਰਿ ਪ੍ਰਭੂ ਨੇ ਅਪਣੀ ਕਿਰਪਾ ਕਰੀ ਹੈ ਤਿਸ ਕੋ ਸੋਗ ਵਿਜੋਗ ਕਬੀ ਨਹੀਂ ਬਿਆਪਤਾ ਹੈ॥੩॥
Prof. Sahib Singhਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ। ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ ॥੩॥

ਪਦ ਅਰਥ ਸੋਗੁ = ਚਿੰਤਾ। ਵਿਜੋਗੁ = ਵਿਛੋੜਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਪ੍ਰਭਿ = ਪ੍ਰਭੂ ਨੇ ॥੩॥

SikhNet (Spanish)Ella no es atacada por la tristeza o el sentido de separación nunca más, tal es la Misericordia de Dios sobre ella. (3)

ਆਵਣ ਜਾਣੁ ਨਹੀ. ਮਨੁ ਨਿਹਚਲੁ; ਪੂਰੇ ਗੁਰ ਕੀ ਓਟ ਗਹੀ ॥

aavan jaan nahee. man nihachal; poore gur kee ott gahee |

Sant Singh KhalsaHer mind is steady and stable; she does not come and go in reincarnation.
Manmohan SinghShe seizes the shelter of the Perfect Guru. Her mind becomes moveless and she comes and goes not.
Manmohan Singh (Punjabi)ਉਹ ਪੂਰਨ ਗੁਰਾਂ ਦੀ ਪਨਾਹ ਪਕੜ ਲੈਂਦੀ ਹੈ। ਉਸ ਦਾ ਮਨੂਆ ਅਹਿੱਲ ਹੋ ਜਾਂਦਾ ਹੈ ਅਤੇ ਉਹ ਆਉਂਦੀ ਜਾਂਦੀ ਨਹੀਂ।
Fareedkot Teekaਜਿਨੋਂ ਨੇ ਪੂਰੇ ਸਤਿਗੁਰੋਂ ਕੀ ਓਟ ਗ੍ਰਹਣ ਕਰੀ ਹੈ ਤਿਨੋਂ ਕਾ ਮਨ ਨਿਹਚਲ ਹੂਆ ਹੈ, ਤਿਸੀ ਕਰ ਕੇ ਤਿਨੋਂ ਕੋ ਪੁਨਹ ਆਵਣ ਜਾਣਾ ਅਰਥਾਤ ਜਨਮਣਾ ਮਰਨਾ ਨਹੀਂ ਹੋਤਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ), ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਆਵਣ ਜਾਣੁ = ਜਨਮ ਮਰਨ (ਦਾ ਗੇੜ)। ਓਟ = ਆਸਰਾ। ਗਹੀ = ਫੜੀ।

SikhNet (Spanish)Ella ya no regresa ni se va, su mente se vuelve inamovible, aferrándose al Refugio del Guru Perfecto.

ਨਾਨਕ. ਰਾਮ ਨਾਮੁ ਜਪਿ ਗੁਰਮੁਖਿ; ਧਨੁ ਸੋਹਾਗਣਿ ਸਚੁ ਸਹੀ ॥੪॥੨॥

naanak. raam naam jap guramukh; dhan sohaagan sach sahee |4|2|

Sant Singh KhalsaShe takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||
Manmohan SinghO Nanak, by the Guru's grace, utter thou the Lord's Name, that thou may be accepted as the really blessed bride of the True Lord.
Manmohan Singh (Punjabi)ਹੇ ਨਾਨਕ ਗੁਰਾਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤਾਂ ਜੋ ਤੂੰ ਸੱਚੇ ਸਾਈਂ ਦੀ ਅਸਲੀ ਮੁਬਾਰਕ ਪਤਨੀ ਪ੍ਰਵਾਨ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਨੇ ਗੁਰੋਂ ਦੁਆਰੇ ਰਾਮ ਨਾਮ ਜਪ ਕਰ ਕੇ ਸਚ ਸਰੂਪ ਕੋ (ਸਹੀ) ਨਿਸਚੇ ਕੀਆ ਹੈ, ਸੋ ਸੋਹਾਗਣੀ ਧੰਨ੍ਯ ਹੈ॥੪॥੨॥
Prof. Sahib Singhਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ ॥੪॥੨॥

ਪਦ ਅਰਥ ਧਨੁ = (धन्य) ਭਾਗਾਂ ਵਾਲੀ। ਸਹੀ = ਠੀਕ ਤਰ੍ਹਾਂ ॥੪॥੨॥

SikhNet (Spanish)Dice Nanak, habita en el Nombre del Señor, por la Gracia del Guru, para que seas aceptada como la Novia Bendecida de tu Dios. (4-2)

Open this shabad →

Shabad Guru Nanak Dev Ji Raag Malaar continues on Ang 1255

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ; ਹਉਮੈ ਕਰਤ ਗਵਾਇਆ ॥

saachee surat naam nahee tripate; haumai karat gavaaeaa |

Sant Singh KhalsaThey pretend to understand the Truth, but they are not satisfied by the Naam; they waste their lives in egotism.
Manmohan SinghThey who posses not true under-standing and are sated not with the Name, lose their life, taking pride,
Manmohan Singh (Punjabi)ਜਿਨ੍ਹਾਂ ਦੇ ਪੱਲੇ ਸੱਚੀ ਸਮਝ ਨਹੀਂ ਤੇ ਨਾਮ ਨਾਲ ਸੰਤੁਸ਼ਟ ਨਹੀਂ ਹੋਈ, ਉਹ ਹੰਕਾਰ ਕਰਦੇ ਹੋਏ ਆਪਣਾ ਜੀਵਨ ਗੁਆ ਲੈਂਦੇ ਹਨ।
Fareedkot Teekaਨਾਮ ਕੇ ਜਾਪ ਸੇ ਸਚ ਸਰੂਪ ਕੀ ਗਿਆਤ ਕਰ ਜੋ ਮਨਮੁਖ ਤ੍ਰਿਪਤੇ ਨਹੀਂ ਹੈ, ਭਾਵ ਨਾਮ ਜਾਪ ਅਰ ਸਚੀ ਸਮਝ ਤੇ ਬਿਨਾ ਹੋਣੇ ਕਰ ਤ੍ਰਿਸ਼ਨਾਤਰ ਹੈਂ, ਤਿਨੋਂ ਨੇ ਹਉਮੈਂ ਕਰਤਿਆਂ ਜਨਮ ਗਵਾਇਆ ਹੈ॥
Prof. Sahib Singhਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤ ਨਹੀਂ ਸਕੇ, 'ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ'-ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ।

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ, ਟਿੱਕਵੀਂ, ਅਡੋਲ। ਨਾਮਿ = ਨਾਮ ਵਿਚ। ਤ੍ਰਿਪਤੇ = ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤੇ। ਹਉਮੈ = ਹਉ ਹਉ, ਮੈਂ ਮੈਂ (ਮੈਂ ਵੱਡਾ ਬਣਾਂ ਮੈਂ ਵੱਡਾ ਬਣਾਂ; ਇਹ ਖ਼ਿਆਲ)।

SikhNet (Spanish)Cuando la mente de uno está impura, no es confortada por el Nombre, y el ego nos hace desperdiciar la vida impunemente.

Open this shabad (19 lines, Angs 1254-1255) →

Ang 1254 of 1430