ਧਨਾਸਰੀ ਮਹਲਾ ੩ ॥
dhanaasaree mahalaa 3 |
Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.
ਨਾਵੈ ਕੀ ਕੀਮਤਿ ਮਿਤਿ; ਕਹੀ. ਨ ਜਾਇ ॥
naavai kee keemat mit; kahee. na jaae |
Sant Singh KhalsaThe value and worth of the Lord's Name cannot be described.
Manmohan SinghThe worth and the state of the Lord's Name cannot be described.
Manmohan Singh (Punjabi)ਸੁਆਮੀ ਦੇ ਨਾਮ ਦਾ ਮੁੱਲ ਅਤੇ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਤਿਸ ਨਾਮ ਕੇ ਮਹਾਤਮ ਕੀ (ਮਿਤਿ) ਮਰਯਾਦਾ ਅਰਥਾਤ ਅਉਧੀ ਕਹੀ ਨਹੀਂ ਜਾਤੀ ਹੈ॥
Prof. Sahib Singhਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ।ਪਦ ਅਰਥ ਨਾਵੈ ਕੀ = (ਪਰਮਾਤਮਾ ਦੇ) ਨਾਮ ਦੀ। ਮਿਤਿ = ਮਾਪ, ਮਰਯਾਦਾ।
SikhNet (Spanish)El valor y el contenido del Nombre del Señor, no pueden ser descritos.
ਸੇ ਜਨ ਧੰਨੁ; ਜਿਨ ਇਕ ਨਾਮਿ ਲਿਵ ਲਾਇ ॥
se jan dhan; jin ik naam liv laae |
Sant Singh KhalsaBlessed are those humble beings, who lovingly focus their minds on the Naam, the Name of the Lord.
Manmohan SinghBlessed are the persons who fix their attention on the Name alone.
Manmohan Singh (Punjabi)ਮੁਬਾਰਕ ਹਨ ਉਹ ਪੁਰਸ਼ ਜੋ ਆਪਣੀ ਬਿਰਤੀ ਕੇਵਲ ਨਾਮ ਨਾਲ ਹੀ ਜੋੜਦੇ ਹਨ।
Fareedkot Teekaਸੋਈ ਪੁਰਸ਼ ਧੰਨ੍ਯ ਹੈਂ ਜਿਨੋਂ ਨੇ ਏਕ (ਨਾਮਿ) ਨਾਮੀ ਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ।ਪਦ ਅਰਥ ਸੇ = ਉਹ {ਬਹੁ-ਵਚਨ}। ਧੰਨੁ = ਭਾਗਾਂ ਵਾਲੇ। ਨਾਮਿ = ਨਾਮ ਵਿਚ। ਲਿਵ = ਲਗਨ।
SikhNet (Spanish)Benditos son aquellos seres que fijan su atención solamente en el Naam.
ਗੁਰਮਤਿ ਸਾਚੀ; ਸਾਚਾ ਵੀਚਾਰੁ ॥
guramat saachee; saachaa veechaar |
Sant Singh KhalsaTrue are the Guru's Teachings, and True is contemplative meditation.
Manmohan SinghTrue is the Guru's instruction and true the Lord's meditation.
Manmohan Singh (Punjabi)ਸੱਚਾ ਹੈ ਗੁਰਾਂ ਦਾ ਉਪਦੇਸ਼ ਅਤੇ ਸੱਚਾ ਹੈ ਸੁਆਮੀ ਦਾ ਸਿਮਰਨ।
Fareedkot Teekaਜਿਨੋਂ ਕੋ ਸਚੀ ਗੁਰਮਤਿ ਪ੍ਰਾਪਤਿ ਭਈ ਹੈ, ਸੋਈ ਸਾਚਾ ਵੀਚਾਰ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ।ਪਦ ਅਰਥ ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ। ਸਾਚਾ ਵੀਚਾਰੁ = ਸਦਾ-ਥਿਰ ਪ੍ਰਭੂ ਦੇ ਗੁਣਾਂ ਦਾ ਵਿਚਾਰ।
SikhNet (Spanish)Verdad es la Instrucción del Guru y Verdad es la Maravillosa Meditación en el Nombre.
ਆਪੇ ਬਖਸੇ; ਦੇ ਵੀਚਾਰੁ ॥੧॥
aape bakhase; de veechaar |1|
Sant Singh KhalsaGod Himself forgives, and bestows contemplative meditation. ||1||
Manmohan SinghBlessing with His contemplation, the Lord Himself pardons the man.
Manmohan Singh (Punjabi)ਆਪਣੀ ਬੰਦਗੀ ਦੀ ਵਿਚਾਰ ਦੇ ਕੇ, ਸੁਆਮੀ ਖੁਦ ਹੀ ਬੰਦੇ ਨੂੰ ਮਾਫ ਕਰ ਦਿੰਦਾ ਹੈ।
Fareedkot Teekaਅਰੁ ਤਿਨੋਂ ਕੋ ਕਰਤਾਰ ਸਚਾ ਵੀਚਾਰ ਦੇ ਕਰ ਬਖਸ਼ ਲੇਤਾ ਹੈ॥੧॥
Prof. Sahib Singhਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ॥੧॥ਪਦ ਅਰਥ ਦੇ = ਦੇਂਦਾ ਹੈ ॥੧॥
SikhNet (Spanish)Bendiciendo al ser humano con la Meditación, el Señor Mismo le confiere Su Perdón. (1)
ਹਰਿ ਨਾਮੁ ਅਚਰਜੁ; ਪ੍ਰਭੁ ਆਪਿ ਸੁਣਾਏ ॥
har naam acharaj; prabh aap sunaae |
Sant Singh KhalsaThe Lord's Name is wonderful! God Himself imparts it.
Manmohan SinghWondrous is the God's Name, which the Lord Himself preaches.
Manmohan Singh (Punjabi)ਅਦਭੁਤ ਹੈ ਵਾਹਿਗੁਰੂ ਦਾ ਨਾਮ। ਪ੍ਰਭੂ ਖੁਦ ਹੀ ਇਸ ਦਾ ਪ੍ਰਚਾਰ ਕਰਦਾ ਹੈ।
Fareedkot Teekaਹਰੀ ਕੇ ਨਾਮ ਅਸਚਰਜੁ ਰੂਪੁ ਹੈਂ ਅਰ ਗੁਰੂ ਰੂਪ ਹੋ ਕੇ ਪ੍ਰਭੂ ਨੇ ਆਪ ਹੀ ਸੁਣਾਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ।ਪਦ ਅਰਥ ਅਚਰਜੁ = ਹੈਰਾਨ ਕਰਨ ਵਾਲਾ।
SikhNet (Spanish)Maravilloso es el Nombre de Dios, el Señor Mismo habla de Él.
ਕਲੀ ਕਾਲ ਵਿਚਿ; ਗੁਰਮੁਖਿ ਪਾਏ ॥੧॥ ਰਹਾਉ ॥
kalee kaal vich; guramukh paae |1| rahaau |
Sant Singh KhalsaIn the Dark Age of Kali Yuga, the Gurmukhs obtain it. ||1||Pause||
Manmohan SinghIn the Dark age, it is through the Guru, that the Lord's Name is attained. Pause.
Manmohan Singh (Punjabi)ਕਾਲੇ ਯੁੱਗ ਅੰਦਰ ਗੁਰਾਂ ਦੇ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਓ।
Fareedkot Teekaਇਸ ਕਲਿਜੁਗ ਮੇਂ ਗੁਰਮੁਖੋਂ ਨੈ ਨਾਮੁ ਪਾਏ ਹੈਂ॥੧॥ ਰਹਾਉ ॥
Prof. Sahib Singhਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਕਲੀ ਕਾਲ ਵਿਚਿ = ਝਗੜਿਆਂ-ਭਰੇ ਜੀਵਨ-ਸਮੇ ਵਿਚ ॥੧॥ ਰਹਾਉ ॥
SikhNet (Spanish)Es a través del Guru que, en la Época Obscura, el Nombre del Señor es obtenido. (Pausa)
ਹਮ ਮੂਰਖ; ਮੂਰਖ ਮਨ ਮਾਹਿ ॥
ham moorakh; moorakh man maeh |
Sant Singh KhalsaWe are ignorant; ignorance fills our minds.
Manmohan SinghWe are ignorant and ignorance is within our mind,
Manmohan Singh (Punjabi)ਅਸੀਂ ਬੇਸਮਝ ਹਾਂ ਅਤੇ ਬੇਸਮਝੀ ਹੀ ਸਾਡੇ ਚਿੱਤ ਵਿੱਚ ਹੈ,
Fareedkot Teeka(ਹਮ) ਤਮਾਮ ਅਰਥਾਤ ਸਰਬ ਮੂਰਖ ਜੀਵੋਂ ਕੇ ਮਨ ਬੀਚ ਮੂਰਖਤਾ ਵਸ ਰਹੀ ਹੈ॥
Prof. Sahib Singhਹੇ ਭਾਈ! (ਜੇ ਅਸੀਂ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀਂ ਨਿਰੋਲ ਮੂਰਖ ਹਾਂ।ਪਦ ਅਰਥ ਹਮ = ਅਸੀਂ ਜੀਵ। ਮਨ ਮਾਹਿ = (ਜੇ) ਮਨ ਵਿਚ (ਵਿਚਾਰ ਕਰ ਵੇਖੀਏ)।
SikhNet (Spanish)Soy ignorante y la ignorancia es parte de mi mente,
ਹਉਮੈ ਵਿਚਿ; ਸਭ ਕਾਰ ਕਮਾਹਿ ॥
haumai vich; sabh kaar kamaeh |
Sant Singh KhalsaWe do all our deeds in ego.
Manmohan Singhand in every thing we act in ego.
Manmohan Singh (Punjabi)ਅਤੇ ਅਸੀਂ ਸਾਰੇ ਕੰਮ ਹੰਕਾਰ ਅੰਦਰ ਕਰਦੇ ਹਾਂ।
Fareedkot Teekaਤਿਸੀ ਤੇ ਸੰਪੂਰਨ ਕਰਮ ਹਉਮੈਂ ਬੀਚ ਹੀ ਕਮਾਵਤੇ ਹੈਂ॥
Prof. Sahib Singhਕਿਉਂਕਿ ਅਸੀਂ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ,ਪਦ ਅਰਥ ਕਮਾਹਿ = (ਅਸੀ) ਕਰਦੇ ਹਾਂ।
SikhNet (Spanish)pues todas mis acciones las baso en el orgullo.
ਗੁਰ ਪਰਸਾਦੀ; ਹੰਉਮੈ ਜਾਇ ॥
gur parasaadee; hnaumai jaae |
Sant Singh KhalsaBy Guru's Grace, egotism is eradicated.
Manmohan SinghBy Guru's grace this ego is eliminated,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਹੰਕਾਰ ਦੂਰ ਹੋ ਜਾਂਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਤੇ ਜਬ ਜੀਵ ਕੀ ਹਉਮੈਂ ਚਲੀ ਜਾਵੇ॥
Prof. Sahib Singhਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ।ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ਹੀ।
SikhNet (Spanish)Por la Gracia del Guru, este ego negativo ha sido eliminado,
ਆਪੇ ਬਖਸੇ; ਲਏ ਮਿਲਾਇ ॥੨॥
aape bakhase; le milaae |2|
Sant Singh KhalsaForgiving us, the Lord blends us with Himself. ||2||
Manmohan Singhand granting pardon, the Lord blends us with Himself.
Manmohan Singh (Punjabi)ਅਤੇ ਸਾਨੂੰ ਮਾਫੀ ਦੇ ਕੇ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਤਬ ਤਿਸ ਕੌ ਵਾਹਿਗੁਰੂ ਆਪ ਬਖਸ਼ੇ ਹੈ ਪੁਨਾ ਅਪਨੇ ਮੇਂ ਮਿਲਾਇ ਲੇਤਾ ਹੈ॥੨॥
Prof. Sahib Singh(ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ ॥੨॥ਪਦ ਅਰਥ ਆਪੇ = (ਪ੍ਰਭੂ) ਆਪ ਹੀ ॥੨॥
SikhNet (Spanish)y confiriéndome Su Perdón, el Señor me ha fundido en Su Ser. (2)
ਬਿਖਿਆ ਕਾ ਧਨੁ; ਬਹੁਤੁ ਅਭਿਮਾਨੁ ॥
bikhiaa kaa dhan; bahut abhimaan |
Sant Singh KhalsaPoisonous wealth gives rise to great arrogance.
Manmohan SinghThe riches of the world give rise to excessive ego;
Manmohan Singh (Punjabi)ਸੰਸਾਰ ਦੇ ਧਨ ਪਦਾਰਥ ਘਣਾ ਹੰਕਾਰ ਪੈਦਾ ਕਰਦੇ ਹਨ,
Fareedkot Teekaਇਹ ਜੀਵ ਵਿਸ਼ਿਅਹੁੰ ਕਾ ਧਨ ਪਾਇਕਰ ਬਹੁਤ ਅਭਿਮਾਨੁ ਕਰਤਾ ਹੈ॥
Prof. Sahib Singh(ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ)।ਪਦ ਅਰਥ ਬਿਖਿਆ = ਮਾਇਆ। ਅਭਿਮਾਨੁ = ਅਹੰਕਾਰ।
SikhNet (Spanish)Las riquezas del mundo dan uso excesivo al ego,
ਅਹੰਕਾਰਿ ਡੂਬੈ; ਨ ਪਾਵੈ ਮਾਨੁ ॥
ahankaar ddoobai; na paavai maan |
Sant Singh KhalsaDrowning in egotism, no one is honored.
Manmohan Singhthe man is drowned in pride and receive not honour.
Manmohan Singh (Punjabi)ਅਤੇ ਇਨਸਾਨ ਹੰਗਤਾ ਅੰਦਰ ਗਰਕ ਹੋ ਜਾਂਦਾ ਹੈ ਤੇ ਇਜ਼ਤ ਆਬਰੂ ਨਹੀਂ ਪਾਉਂਦਾ।
Fareedkot Teekaਤਿਸੀ ਕਰ ਹੰਕਾਰ ਮੇਂ ਡੂਬੇ ਹੈ, ਜੀਵ ਪਰਲੋਕ ਮੇਂ (ਮਾਨੁ) ਆਦਰ ਕੋ ਨਹੀਂ ਪਾਵਤਾ ਹੈ॥
Prof. Sahib Singhਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ।ਪਦ ਅਰਥ ਅਹੰਕਾਰਿ = ਅਹੰਕਾਰ ਵਿਚ। ਮਾਨੁ = ਆਦਰ।
SikhNet (Spanish)y el hombre se ahoga así en su propio orgullo y no recibe ningún Honor.
ਆਪੁ ਛੋਡਿ; ਸਦਾ ਸੁਖੁ ਹੋਈ ॥
aap chhodd; sadaa sukh hoee |
Sant Singh KhalsaForsaking self-conceit, one finds lasting peace.
Manmohan SinghForsaking self-conceit, one ever abides in peace,
Manmohan Singh (Punjabi)ਸਵੈ-ਹੰਗਤਾ ਨੂੰ ਤਿਆਗ, ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।
Fareedkot Teekaਆਪਾ ਭਾਵ ਛੋਡੇ ਤੇ ਸਦਾ ਸੁਖੀ ਹੋਈਤਾ ਹੈ॥
Prof. Sahib Singhਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਆਪੁ = ਆਪਾ-ਭਾਵ।
SikhNet (Spanish)Haciendo a un lado la vanagloria, uno puede vivir en Paz
ਗੁਰਮਤਿ ਸਾਲਾਹੀ; ਸਚੁ ਸੋਈ ॥੩॥
guramat saalaahee; sach soee |3|
Sant Singh KhalsaUnder Guru's Instruction, he praises the True Lord. ||3||
Manmohan Singhby Guru's instruction, one praises the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਸ ਸੱਚੇ ਸਾਈਂ ਦਾ ਜੱਸ ਕਰਦਾ ਹੈ।
Fareedkot Teekaਗੁਰੋਂ ਕੀ (ਮਤਿ) ਸਿਖ੍ਯਾ ਦੁਆਰੇ ਸੋਈ ਸਚ ਸਰੂਪ ਕੋ ਸਲਾਹਤਾ ਹੈ॥੩॥
Prof. Sahib Singhਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ ॥੩॥ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ ॥੩॥
SikhNet (Spanish)y por la Instrucción del Guru, alabar al Señor Verdadero. (3)
ਆਪੇ ਸਾਜੇ; ਕਰਤਾ ਸੋਇ ॥
aape saaje; karataa soe |
Sant Singh KhalsaThe Creator Lord Himself fashions all.
Manmohan SinghHe, the Creator, Himself creates all.
Manmohan Singh (Punjabi)ਉਹ ਕਰਤਾਰ ਆਪ ਹੀ ਸਾਰਿਆਂ ਨੂੰ ਸਿਰਜਦਾ ਹੈ।
Fareedkot Teekaਸੋ ਕਰਤਾ ਪੁਰਖ ਆਪੇ ਹੀ ਸੰਪੂਰਨ ਸ੍ਰਿਸ਼ਟੀ ਕੌ ਸਾਜਤਾ ਹੈ॥
Prof. Sahib Singhਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ,ਪਦ ਅਰਥ ਸਾਜੇ = ਪੈਦਾ ਕਰਦਾ ਹੈ।
SikhNet (Spanish)Él, el Creador, Él Mismo lo crea todo, sin Él, no hay nadie más,
ਤਿਸੁ ਬਿਨੁ ਦੂਜਾ; ਅਵਰੁ ਨ ਕੋਇ ॥
tis bin doojaa; avar na koe |
Sant Singh KhalsaWithout Him, there is no other at all.
Manmohan SinghWithout Him there is no other second.
Manmohan Singh (Punjabi)ਉਸ ਦੇ ਬਗੈਰ ਹੋਰ ਦੂਸਰਾ ਕੋਈ ਹੈ ਹੀ ਨਹੀਂ।
Fareedkot Teekaਤਿਸ ਤੇ ਬਿਨਾ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ।
SikhNet (Spanish)sólo se apega a la Verdad, aquél a quien el Señor lo apega.
ਜਿਸੁ ਸਚਿ ਲਾਏ; ਸੋਈ ਲਾਗੈ ॥
jis sach laae; soee laagai |
Sant Singh KhalsaHe alone is attached to Truth, whom the Lord Himself so attaches.
Manmohan SinghHe alone attaches to Truth, whom the Lord Himself attaches.
Manmohan Singh (Punjabi)ਕੇਵਲ ਓਹੀ ਸੱਚ ਨਾਲ ਜੁੜਦਾ ਹੈ, ਜਿਸ ਨੂੰ ਸਾਹਿਬ ਆਪ ਜੋੜਦਾ ਹੈ।
Fareedkot Teekaਜਿਸਕੌ ਅਪਨੇ ਸਚ ਸਰੂਪ ਮੇਂ ਵਾਹਿਗੁਰੂ ਲਗਾਵਤਾ ਹੈ, ਸੋਈ ਲਗਤਾ ਹੈ॥
Prof. Sahib Singhਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ।ਪਦ ਅਰਥ ਸਚਿ = ਸਦਾ-ਥਿਰ ਨਾਮ ਵਿਚ।
SikhNet (Spanish)Dice Nanak, a través del Nombre,
ਨਾਨਕ ਨਾਮਿ; ਸਦਾ ਸੁਖੁ ਆਗੈ ॥੪॥੮॥
naanak naam; sadaa sukh aagai |4|8|
Sant Singh KhalsaO Nanak, through the Naam, lasting peace is attained in the hereafter. ||4||8||
Manmohan SinghNanak, through the Name, the mortal acquires peace hereafter.
Manmohan Singh (Punjabi)ਨਾਨਕ ਨਾਮ ਦੇ ਰਾਹੀਂ ਪ੍ਰਾਣੀ ਇਸ ਤੋਂ ਮਗਰੋਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਨਾਮੀ ਕੇ ਮਿਲਾਪ ਕਰ ਈਹਾਂ ਸਦਾ ਸੁਖ ਹੋਤਾ ਹੈ ਔਰ ਆਗੇ ਪ੍ਰਲੋਕ ਮੇਂ ਸੁਖ ਹੋਤਾ ਹੈ॥੪॥੮॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਸੇ ਜਾਚਨਾ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ ॥੪॥੮॥ਪਦ ਅਰਥ ਨਾਮਿ = ਨਾਮ ਵਿਚ (ਜੁੜਿਆਂ)। ਆਗੈ = ਪਰਲੋਕ ਵਿਚ (ਭੀ) ॥੪॥੮॥
SikhNet (Spanish)el mortal logra la Paz Eterna en el aquí después. (4-8)