ਧਨਾਸਰੀ ਮਹਲਾ ੩ ॥
dhanaasaree mahalaa 3 | Ang 665
Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.
ਕਾਚਾ ਧਨੁ ਸੰਚਹਿ; ਮੂਰਖ ਗਾਵਾਰ ॥
kaachaa dhan sancheh; moorakh gaavaar | Ang 665
Sant Singh KhalsaThe ignorant fools amass false wealth.
Manmohan SinghThe ignorant fools amass the perishable wealth.
Manmohan Singh (Punjabi)ਬੇਸਮਝ ਤੇ ਬੇਵਕੂਫ ਨਾਸਵੰਤ ਦੌਲਤ ਨੂੰ ਇਕੱਤਰ ਕਰਦੇ ਹਨ।
Fareedkot Teekaਵਿਵਹਾਰਕ ਧਨ ਕਚੇ ਕਉ (ਮੂਰਖ ਗਵਾਰ) ਅਤੀ ਮੂਰਖ ਸੰਚਨ ਕਰਤੇ ਹੈਂ॥
Prof. Sahib Singhਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ।ਪਦ ਅਰਥ ਕਾਚਾ = ਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿ = ਇਕੱਠਾ ਕਰਦੇ ਹਨ।
SikhNet (Spanish)Los seres tontos e ignorantes tratan de incrementar las riquezas perecederas,
ਮਨਮੁਖ ਭੂਲੇ; ਅੰਧ ਗਾਵਾਰ ॥
manamukh bhoole; andh gaavaar | Ang 665
Sant Singh KhalsaThe blind, foolish, self-willed manmukhs have gone astray.
Manmohan SinghThe blind, unwise and apostates are gone astray.
Manmohan Singh (Punjabi)ਇਹ ਅੰਨ੍ਹੇ, ਇਆਣੇ ਤੇ ਅਧਰਮੀ ਕੁਰਾਹੇ ਪਏ ਹੋਏ ਹਨ।
Fareedkot Teekaਸੋ ਸਨਮੁਖ ਮਨ ਕਰ ਕੇ ਅੰਧੇ, ਤਨ ਕਰ ਕੇ ਗਵਾਰ ਔ ਬਾਣੀ ਕਰ ਭੂਲੇ ਹੂਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਹੋਏ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ।
SikhNet (Spanish)esos ciegos apostatas son desviados del Sendero.
ਬਿਖਿਆ ਕੈ ਧਨਿ; ਸਦਾ ਦੁਖੁ ਹੋਇ ॥
bikhiaa kai dhan; sadaa dukh hoe | Ang 665
Sant Singh KhalsaPoisonous wealth brings constant pain.
Manmohan SinghThe poisonous wealth ever causes anguish.
Manmohan Singh (Punjabi)ਪ੍ਰਾਣ-ਨਾਸ਼ਕ ਦੌਲਤ ਹਮੇਸ਼ਾਂ ਦੁਖ ਹੀ ਦਿੰਦੀ ਹੈ।
Fareedkot Teekaਵਿਸ਼ਿਅਹੁੰ ਕੇ ਧਨ ਸੇ ਸਦਾ ਦੁਖ ਹੀ ਹੋਤਾ ਹੈ॥
Prof. Sahib Singhਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ।ਪਦ ਅਰਥ ਬਿਖਿਆ = ਮਾਇਆ। ਕੈ ਧਨਿ = ਦੇ ਧਨ ਨਾਲ।
SikhNet (Spanish)Esas riquezas fatalmente causan angustia,
ਨਾ ਸਾਥਿ ਜਾਇ; ਨ ਪਰਾਪਤਿ ਹੋਇ ॥੧॥
naa saath jaae; na paraapat hoe |1| Ang 665
Sant Singh KhalsaIt will not go with you, and it will not yield any profit. ||1||
Manmohan SinghIt goes not with the man, nor does it yield any profit.
Manmohan Singh (Punjabi)ਨਾਂ ਇਹ ਬੰਦੇ ਦੇ ਨਾਲ ਜਾਂਦੀ ਹੈ, ਨਾਂ ਹੀ ਇਸ ਤੋਂ ਕੁਝ ਲਾਭ ਹੁੰਦਾ ਹੈ।
Fareedkot Teekaਵੋਹ ਧਨੁ ਪ੍ਰਿਥਮੇ ਤੋ ਪ੍ਰਾਪਤ ਨਹੀਂ ਹੋਤਾ, ਜੇ ਹੋ ਭੀ ਜਾਤਾ ਹੈ ਤਉ ਅੰਤ ਕੋ ਸਾਥ ਨਹੀਂ ਜਾਤਾ ਹੈ॥੧॥
Prof. Sahib Singhਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ ॥੧॥ਪਦ ਅਰਥ ਪਰਾਪਤਿ = ਰਜੇਵਾਂ, ਤਸੱਲੀ, ਸੰਤੋਖ ॥੧॥
SikhNet (Spanish)pues no se van con el mortal ni tampoco le proporcionan una verdadera utilidad. (1)
ਸਾਚਾ ਧਨੁ; ਗੁਰਮਤੀ ਪਾਏ ॥
saachaa dhan; guramatee paae | Ang 665
Sant Singh KhalsaTrue wealth is obtained through the Guru's Teachings.
Manmohan SinghThe True riches are obtained through the Guru's instruction,
Manmohan Singh (Punjabi)ਸੱਚਾ ਧਨ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ,
Fareedkot Teekaਨਾਮ ਰੂਪੀ ਸਚਾ ਧਨ ਗੁਰਮਤੀ ਪੁਰਸ਼ ਪਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮਤੀ = ਗੁਰੂ ਦੀ ਮਤਿ ਉੱਤੇ ਤੁਰ ਕੇ।
SikhNet (Spanish)Las verdaderas riquezas son obtenidas a través de la Instrucción del Guru
ਕਾਚਾ ਧਨੁ. ਫੁਨਿ ਆਵੈ ਜਾਏ ॥ ਰਹਾਉ ॥
kaachaa dhan. fun aavai jaae | rahaau | Ang 665
Sant Singh KhalsaFalse wealth continues coming and going. ||Pause||
Manmohan Singhand the false wealth ever continues coming and going. Pause.
Manmohan Singh (Punjabi)ਅਤੇ ਕੂੜੀ ਦੌਲਤ ਹਮੇਸ਼ਾਂ ਆਉਂਦੀ ਤੇ ਜਾਂਦੀ ਰਹਿੰਦੀ ਹੈ। ਠਹਿਰਾਉ।
Fareedkot Teekaਪੁਨਾ ਏਹ ਕਾਚਾ ਧਨ ਮਾਇਕੀ ਪਦਾਰਥ ਆਵੈ ਜਾਵੈ, ਭਾਵ ਯੇਹਿ ਆਗਮਾ ਪਾਈ ਜਾਨ ਕੇ ਤਿਸ ਕਾ ਹਰਖ ਸੋਗ ਨਹੀਂ ਕਰਤੇ ਹੈਂ॥
Prof. Sahib Singh(ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ ਰਹਾਉ॥ਪਦ ਅਰਥ ਫੁਨਿ = ਮੁੜ ਮੁੜ। ਆਵੈ = ਮਿਲਦਾ ਹੈ, ਲੱਭਦਾ ਹੈ। ਜਾਏ = ਹੱਥੋਂ ਖੁੱਸ ਜਾਂਦਾ ਹੈ ॥ਰਹਾਉ॥
SikhNet (Spanish)y las riquezas falsas continúan yendo y viniendo. (Pausa)
ਮਨਮੁਖਿ ਭੂਲੇ; ਸਭਿ ਮਰਹਿ ਗਵਾਰ ॥
manamukh bhoole; sabh mareh gavaar | Ang 665
Sant Singh KhalsaThe foolish self-willed manmukhs all go astray and die.
Manmohan SinghAll the silly, disbelievers go astray and die away.
Manmohan Singh (Punjabi)ਸਾਰੇ ਬੇਸਮਝ ਬੇਮੁਖ ਕੁਰਾਹੇ ਪੈ ਮਰ ਵੰਞਦੇ ਹਨ।
Fareedkot Teekaਮਨਮੁਖ ਮੂਰਖ ਨਾਮ ਸੇ ਭੂਲੇ ਹੂਏ ਸਭੀ ਜਨਮਤੇ ਮਰਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ,ਪਦ ਅਰਥ ਸਭਿ = ਸਾਰੇ। ਮਰਹਿ = ਆਤਮਕ ਜੀਵਨ ਗਵਾ ਲੈਂਦੇ ਹਨ।
SikhNet (Spanish)Los tontos mal creyentes se pierden y mueren lejos,
ਭਵਜਲਿ ਡੂਬੇ; ਨ ਉਰਵਾਰਿ. ਨ ਪਾਰਿ ॥
bhavajal ddoobe; na uravaar. na paar | Ang 665
Sant Singh KhalsaThey drown in the terrifying world-ocean, and they cannot reach either this shore, or the one beyond.
Manmohan SinghThey are drowned in the dreadful world ocean and they get to neither this shore nor that.
Manmohan Singh (Punjabi)ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਨਾਂ ਇਸ ਕਿਨਾਰੇ ਲੱਗਦੇ ਹਨ ਅਤੇ ਨਾਂ ਉਸ।
Fareedkot Teekaਅਰੁ ਸੰਸਾਰ ਸਮੁੰਦ੍ਰ ਮੇਂ ਡੂਬੇ ਹੂਏ ਨਾ ਉਰਾਰ ਤੇ ਨਾ ਪਾਰ ਹੀ ਹੋਤੇ ਹੈਂ॥
Prof. Sahib Singhਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ)।ਪਦ ਅਰਥ ਭਵਜਲਿ = ਸੰਸਾਰ-ਸਮੁੰਦਰ ਵਿਚ। ਉਰਵਾਰਿ = ਉਰਲੇ ਬੰਨੇ। ਪਾਰਿ = ਪਾਰਲੇ ਬੰਨੇ।
SikhNet (Spanish)pues se ahogan en el terrible océano del mundo y no alcanzan ni una ni la otra orilla.
ਸਤਿਗੁਰੁ ਭੇਟੇ; ਪੂਰੈ ਭਾਗਿ ॥
satigur bhette; poorai bhaag | Ang 665
Sant Singh KhalsaBut by perfect destiny, they meet the True Guru;
Manmohan SinghThrough perfect destiny they meet the True Guru,
Manmohan Singh (Punjabi)ਪੂਰਨ ਪ੍ਰਾਲਬਧ ਰਾਹੀਂ, ਉਹ ਸੱਚੇ ਗੁਰੂ ਨੂੰ ਮਿਲ ਪੈਦੇ ਹਨ,
Fareedkot Teekaਜਿਨੋਂ ਕੋ ਪੂਰੇ ਭਾਗੋਂ ਕਰ ਸਤਿਗੁਰ (ਭੇਟੇ) ਮਿਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,ਪਦ ਅਰਥ ਭੇਟੇ = ਮਿਲਦਾ ਹੈ। ਭਾਗਿ = ਕਿਸਮਤ ਨਾਲ।
SikhNet (Spanish)A través de un Destino Perfecto, aquéllos que conocen al Guru Verdadero son imbuidos en el Nombre de Dios,
ਸਾਚਿ ਰਤੇ; ਅਹਿਨਿਸਿ ਬੈਰਾਗਿ ॥੨॥
saach rate; ahinis bairaag |2| Ang 665
Sant Singh Khalsaimbued with the True Name, day and night, they remain detached from the world. ||2||
Manmohan Singhand, imbued with the True Name day and night, remain detached.
Manmohan Singh (Punjabi)ਅਤੇ ਸੱਚੇ ਨਾਮ ਨਾਲ ਰੰਗੇ ਹੋਏ ਦਿਨ ਰਾਤ ਨਿਰਲੇਪ ਰਹਿੰਦੇ ਹਨ।
Fareedkot Teekaਸੋ ਪੁਰਸ਼ ਸਚੇ ਨਾਮ ਮੇਂ ਦਿਨੇ ਰਾਤ ਰਤੇ ਹੈਂ ਔਰ ਸੰਸਾਰ ਤੇ (ਬੈਰਾਗਿ) ਉਦਾਸ ਹੂਏ ਹੈਂ; ਵਾ (ਬੈਰਾਗਿ) ਪ੍ਰੇਮ ਕਰ ਕੇ ਸਚੇ ਨਾਮ ਮੇਂ ਦਿਨੇ ਰਾਤ ਰਤੇ ਹੈਂ॥੨॥
Prof. Sahib Singhਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ ॥੨॥ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਮਸਤ। ਅਹਿ = ਦਿਨ। ਨਿਸਿ = ਰਾਤ। ਬੈਰਾਗਿ = ਵੈਰਾਗ ਵਿਚ ॥੨॥
SikhNet (Spanish)y así noche y día permanecen desapegados. (2)
ਚਹੁ ਜੁਗ ਮਹਿ; ਅੰਮ੍ਰਿਤੁ ਸਾਚੀ ਬਾਣੀ ॥
chahu jug meh; amrit saachee baanee | Ang 665
Sant Singh KhalsaThroughout the four ages, the True Bani of His Word is Ambrosial Nectar.
Manmohan SinghThroughout the four yugas, the true Gurbani is the only ambrosia.
Manmohan Singh (Punjabi)ਚਾਰਾਂ ਹੀ ਯੁਗਾਂ ਅੰਦਰ ਸੱਚੀ ਗੁਰਬਾਣੀ ਹੀ ਵਾਹਿਦ ਅੰਮ੍ਰਿਤ ਸੁਧਾਰਸ ਹੈ।
Fareedkot Teekaਚਾਰੋਂ ਜੁਗੋਂ ਮਹਿ ਅੰਮ੍ਰਿਤ ਕਰਨੇ ਵਾਲੀ ਵਾ ਅੰਮ੍ਰਿਤ ਰੂਪ ਸਚੀ ਬਾਣੀ ਸਤਿਗੁਰੋਂ ਕੀ ਹੈ॥
Prof. Sahib Singhਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ),ਪਦ ਅਰਥ ਚਹੁ ਜੁਗ ਮਹਿ = ਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ।
SikhNet (Spanish)A través de las cuatro épocas, el Verdadero Gurbani es la única Ambrosia,
ਪੂਰੈ ਭਾਗਿ; ਹਰਿ ਨਾਮਿ ਸਮਾਣੀ ॥
poorai bhaag; har naam samaanee | Ang 665
Sant Singh KhalsaBy perfect destiny, one is absorbed in the True Name.
Manmohan SinghBy perfect good fortune, the, man is absorbed in the Lord's Name.
Manmohan Singh (Punjabi)ਪੂਰਨ ਚੰਗੀ ਕਿਸਮਤ ਦੁਆਰਾ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।
Fareedkot Teekaਪੂਰੇ ਭਾਗੋਂ ਵਾਲ੍ਯੋਂ ਕੀ ਤਿਸ ਬਾਣੀ ਕੇ ਜਾਪ ਸੇ ਹਰੀ ਨਾਮੀ ਮੇਂ ਬੁਧੀ ਸਮਾਣੀ ਹੈ॥
Prof. Sahib Singhਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਨਾਮਿ = ਨਾਮ ਵਿਚ।
SikhNet (Spanish)y por un Destino Perfecto, uno es absorbido en el Nombre del Señor.
ਸਿਧ ਸਾਧਿਕ, ਤਰਸਹਿ ਸਭਿ ਲੋਇ ॥
sidh saadhik, taraseh sabh loe | Ang 665
Sant Singh KhalsaThe Siddhas, the seekers and all men long for the Name.
Manmohan SinghThe adepts, the strivers and all the men long for the Name.
Manmohan Singh (Punjabi)ਪੂਰਨ ਪੁਰਸ਼, ਅਭਿਆਸੀ ਅਤੇ ਸਾਰੇ ਇਨਸਾਨ ਨਾਮ ਨੂੰ ਲੋਚਦੇ ਹਨ।
Fareedkot Teekaਸਿਧ ਔ ਸਾਧਨਾ ਕਰਨੇਵਾਲੇ ਆਦੀ ਸਭ ਲੋਕ ਤਿਸ ਬਾਣੀ ਕੋ ਤਰਸਦੇ ਹੈਂ॥
Prof. Sahib Singhਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ,ਪਦ ਅਰਥ ਸਿਧ = ਕਰਾਮਾਤੀ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਸਭਿ = ਸਾਰੇ। ਲੋਇ = ਲੋਕ ਵਿਚ, ਜਗਤ ਵਿਚ।
SikhNet (Spanish)Los Siddhas, los buscadores y todos los seres humanos, añoran el Nombre,
ਪੂਰੈ ਭਾਗਿ; ਪਰਾਪਤਿ ਹੋਇ ॥੩॥
poorai bhaag; paraapat hoe |3| Ang 665
Sant Singh KhalsaIt is obtained only by perfect destiny. ||3||
Manmohan SinghBut it is through perfect destiny that it is obtained.
Manmohan Singh (Punjabi)ਪਰ ਪੂਰਨ ਕਰਮਾਂ ਰਾਹੀਂ ਇਹ ਪਾਇਆ ਜਾਂਦਾ ਹੈ।
Fareedkot Teekaਪਰੰਤੂ ਵਹੁ ਪੂਰੇ ਭਾਗੋਂ ਕਰ ਕੇ ਹੀ ਪ੍ਰਾਪਤਿ ਹੋਤੀ ਹੈ॥੩॥
Prof. Sahib Singhਪਰ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਗੁਰਬਾਣੀ) ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੩॥
SikhNet (Spanish)pero es obtenido sólo a través de un Destino Perfecto. (3)
ਸਭੁ ਕਿਛੁ ਸਾਚਾ; ਸਾਚਾ ਹੈ ਸੋਇ ॥
sabh kichh saachaa; saachaa hai soe | Ang 665
Sant Singh KhalsaThe True Lord is everything; He is True.
Manmohan SinghThe True Lord is everything and True is He.
Manmohan Singh (Punjabi)ਸੱਚਾ ਸਾਹਿਬ ਸਾਰਾ ਕੁਝ ਹੈ, ਉਹ ਸੱਚਾ ਸਾਹਿਬ ਹੀ ਹੈ।
Fareedkot Teekaਜਿਨੋਂ ਕੋ ਸਚਾ ਧਨ ਪ੍ਰਾਪਤਿ ਭਯਾ ਹੈ, ਤਿਨੋਂ ਕਾ ਸਭ ਕਿਛ (ਸਾਚਾ) ਸਫਲ ਹੈ॥
Prof. Sahib Singhਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ,ਪਦ ਅਰਥ ਸਭੁ ਕਿਛੁ = ਹਰੇਕ ਚੀਜ਼। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇ = ਉਹ (ਪ੍ਰਭੂ) ਹੀ।
SikhNet (Spanish)Él Señor Verdadero lo es Todo, Él es Verdad,
ਊਤਮ ਬ੍ਰਹਮੁ; ਪਛਾਣੈ ਕੋਇ ॥
aootam braham; pachhaanai koe | Ang 665
Sant Singh KhalsaOnly a few realize the exalted Lord God.
Manmohan SinghRare is the person, who realise the sublime Lord.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਸ੍ਰੇਸ਼ਟ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਤਾਂ ਤੇ ਕੋਈ ਵਿਰਲਾ ਉਤਮ ਅਰਥਾਤ ਸਾਧਨ ਸਪੰਨ ਹੋ ਕਰ ਬ੍ਰਹਮ ਕੌ ਪਛਾਣਤਾ ਹੈ॥☬ਸੋ ਪਛਾਨਣੇ ਵਾਲਾ ਐਸੇ ਜਾਨਤਾ ਹੋ:
Prof. Sahib Singhਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ।ਪਦ ਅਰਥ ਕੋਇ = ਕੋਈ ਵਿਰਲਾ ਮਨੁੱਖ। ਪਛਾਣੈ = ਸਾਂਝ ਪਾਂਦਾ ਹੈ।
SikhNet (Spanish)excepcional es aquella persona que logra vivenciar al Sublime Señor,
ਸਚੁ ਸਾਚਾ; ਸਚੁ ਆਪਿ ਦ੍ਰਿੜਾਏ ॥
sach saachaa; sach aap drirraae | Ang 665
Sant Singh KhalsaHe is the Truest of the True; He Himself implants the True Name within.
Manmohan SinghThe Truest of the true, Himself implants the True Name in the mind.
Manmohan Singh (Punjabi)ਸਚਿਆਰਾਂ ਦਾ ਪਰਮ ਸਚਿਆਰ, ਖੁਦ ਹੀ ਸੱਚੇ ਨਾਮ ਨੂੰ ਅੰਤਰ ਆਤਮੇ ਪੱਕਾ ਕਰਦਾ ਹੈ।
Fareedkot Teekaਸਾਚਾ ਵਾਹਿਗੁਰੂ (ਸਚੁ) ਨਿਸਚੇ ਕਰ ਕੇ ਸਚਾ ਨਾਮ ਆਪੇ ਹੀ ਦ੍ਰਿੜਾਵਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ।ਪਦ ਅਰਥ ਸਚੁ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।
SikhNet (Spanish)La Verdad de las verdades. Él Mismo implanta el Nombre Verdadero en la mente.
ਨਾਨਕ ਆਪੇ ਵੇਖੈ; ਆਪੇ ਸਚਿ ਲਾਏ ॥੪॥੭॥
naanak aape vekhai; aape sach laae |4|7| Ang 666
Sant Singh KhalsaO Nanak, the Lord Himself sees all; He Himself links us to the Truth. ||4||7||
Manmohan SinghNanak, the Lord Himself sees all and Himself engageth man to Truth.
Manmohan Singh (Punjabi)ਨਾਨਕ, ਸਾਹਿਬ ਖੁਦ ਦੇਖਦਾ ਹੈ, ਅਤੇ ਖੁਦ ਹੀ ਇਨਸਾਨ ਨੂੰ ਸੱਚ ਨਾਲ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪੇ ਹੀ ਸਰਬ ਕੌ ਦੇਖਤਾ ਹੈ ਔਰ ਆਪੇ ਅਪਨੇ ਸਚ ਸਰੂਪ ਮੇਂ ਲਗਾਵਤਾ ਹੈ॥੪॥੭॥☬ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ ॥੪॥੭॥ਪਦ ਅਰਥ ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ ॥੪॥੭॥
SikhNet (Spanish)Dice Nanak, el Señor Mismo lo ve todo y Él Mismo nos une a la Verdad. (4-7)