ੴ

ਸਿੱਖਬਾਣੀ · SikhBani

Ang 666

Sri Guru Granth Sahib · Raag Dhanaasree · 4 shabads, 40 lines
Translations
Shabad Guru Amardas Ji Raag Dhanaasree continued from Ang 665

ਨਾਨਕ ਆਪੇ ਵੇਖੈ; ਆਪੇ ਸਚਿ ਲਾਏ ॥੪॥੭॥

naanak aape vekhai; aape sach laae |4|7|

Sant Singh KhalsaO Nanak, the Lord Himself sees all; He Himself links us to the Truth. ||4||7||
Manmohan SinghNanak, the Lord Himself sees all and Himself engageth man to Truth.
Manmohan Singh (Punjabi)ਨਾਨਕ, ਸਾਹਿਬ ਖੁਦ ਦੇਖਦਾ ਹੈ, ਅਤੇ ਖੁਦ ਹੀ ਇਨਸਾਨ ਨੂੰ ਸੱਚ ਨਾਲ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪੇ ਹੀ ਸਰਬ ਕੌ ਦੇਖਤਾ ਹੈ ਔਰ ਆਪੇ ਅਪਨੇ ਸਚ ਸਰੂਪ ਮੇਂ ਲਗਾਵਤਾ ਹੈ॥੪॥੭॥☬ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ ॥੪॥੭॥

ਪਦ ਅਰਥ ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ ॥੪॥੭॥

SikhNet (Spanish)Dice Nanak, el Señor Mismo lo ve todo y Él Mismo nos une a la Verdad. (4-7)

Open this shabad (19 lines, Angs 665-666) →

Shabad Guru Amardas Ji Raag Dhanaasree

ਧਨਾਸਰੀ ਮਹਲਾ ੩ ॥

dhanaasaree mahalaa 3 |

Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.

ਨਾਵੈ ਕੀ ਕੀਮਤਿ ਮਿਤਿ; ਕਹੀ. ਨ ਜਾਇ ॥

naavai kee keemat mit; kahee. na jaae |

Sant Singh KhalsaThe value and worth of the Lord's Name cannot be described.
Manmohan SinghThe worth and the state of the Lord's Name cannot be described.
Manmohan Singh (Punjabi)ਸੁਆਮੀ ਦੇ ਨਾਮ ਦਾ ਮੁੱਲ ਅਤੇ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਤਿਸ ਨਾਮ ਕੇ ਮਹਾਤਮ ਕੀ (ਮਿਤਿ) ਮਰਯਾਦਾ ਅਰਥਾਤ ਅਉਧੀ ਕਹੀ ਨਹੀਂ ਜਾਤੀ ਹੈ॥
Prof. Sahib Singhਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ।

ਪਦ ਅਰਥ ਨਾਵੈ ਕੀ = (ਪਰਮਾਤਮਾ ਦੇ) ਨਾਮ ਦੀ। ਮਿਤਿ = ਮਾਪ, ਮਰਯਾਦਾ।

SikhNet (Spanish)El valor y el contenido del Nombre del Señor, no pueden ser descritos.

ਸੇ ਜਨ ਧੰਨੁ; ਜਿਨ ਇਕ ਨਾਮਿ ਲਿਵ ਲਾਇ ॥

se jan dhan; jin ik naam liv laae |

Sant Singh KhalsaBlessed are those humble beings, who lovingly focus their minds on the Naam, the Name of the Lord.
Manmohan SinghBlessed are the persons who fix their attention on the Name alone.
Manmohan Singh (Punjabi)ਮੁਬਾਰਕ ਹਨ ਉਹ ਪੁਰਸ਼ ਜੋ ਆਪਣੀ ਬਿਰਤੀ ਕੇਵਲ ਨਾਮ ਨਾਲ ਹੀ ਜੋੜਦੇ ਹਨ।
Fareedkot Teekaਸੋਈ ਪੁਰਸ਼ ਧੰਨ੍ਯ ਹੈਂ ਜਿਨੋਂ ਨੇ ਏਕ (ਨਾਮਿ) ਨਾਮੀ ਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ।

ਪਦ ਅਰਥ ਸੇ = ਉਹ {ਬਹੁ-ਵਚਨ}। ਧੰਨੁ = ਭਾਗਾਂ ਵਾਲੇ। ਨਾਮਿ = ਨਾਮ ਵਿਚ। ਲਿਵ = ਲਗਨ।

SikhNet (Spanish)Benditos son aquellos seres que fijan su atención solamente en el Naam.

ਗੁਰਮਤਿ ਸਾਚੀ; ਸਾਚਾ ਵੀਚਾਰੁ ॥

guramat saachee; saachaa veechaar |

Sant Singh KhalsaTrue are the Guru's Teachings, and True is contemplative meditation.
Manmohan SinghTrue is the Guru's instruction and true the Lord's meditation.
Manmohan Singh (Punjabi)ਸੱਚਾ ਹੈ ਗੁਰਾਂ ਦਾ ਉਪਦੇਸ਼ ਅਤੇ ਸੱਚਾ ਹੈ ਸੁਆਮੀ ਦਾ ਸਿਮਰਨ।
Fareedkot Teekaਜਿਨੋਂ ਕੋ ਸਚੀ ਗੁਰਮਤਿ ਪ੍ਰਾਪਤਿ ਭਈ ਹੈ, ਸੋਈ ਸਾਚਾ ਵੀਚਾਰ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ।

ਪਦ ਅਰਥ ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ। ਸਾਚਾ ਵੀਚਾਰੁ = ਸਦਾ-ਥਿਰ ਪ੍ਰਭੂ ਦੇ ਗੁਣਾਂ ਦਾ ਵਿਚਾਰ।

SikhNet (Spanish)Verdad es la Instrucción del Guru y Verdad es la Maravillosa Meditación en el Nombre.

ਆਪੇ ਬਖਸੇ; ਦੇ ਵੀਚਾਰੁ ॥੧॥

aape bakhase; de veechaar |1|

Sant Singh KhalsaGod Himself forgives, and bestows contemplative meditation. ||1||
Manmohan SinghBlessing with His contemplation, the Lord Himself pardons the man.
Manmohan Singh (Punjabi)ਆਪਣੀ ਬੰਦਗੀ ਦੀ ਵਿਚਾਰ ਦੇ ਕੇ, ਸੁਆਮੀ ਖੁਦ ਹੀ ਬੰਦੇ ਨੂੰ ਮਾਫ ਕਰ ਦਿੰਦਾ ਹੈ।
Fareedkot Teekaਅਰੁ ਤਿਨੋਂ ਕੋ ਕਰਤਾਰ ਸਚਾ ਵੀਚਾਰ ਦੇ ਕਰ ਬਖਸ਼ ਲੇਤਾ ਹੈ॥੧॥
Prof. Sahib Singhਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ॥੧॥

ਪਦ ਅਰਥ ਦੇ = ਦੇਂਦਾ ਹੈ ॥੧॥

SikhNet (Spanish)Bendiciendo al ser humano con la Meditación, el Señor Mismo le confiere Su Perdón. (1)

ਹਰਿ ਨਾਮੁ ਅਚਰਜੁ; ਪ੍ਰਭੁ ਆਪਿ ਸੁਣਾਏ ॥

har naam acharaj; prabh aap sunaae |

Sant Singh KhalsaThe Lord's Name is wonderful! God Himself imparts it.
Manmohan SinghWondrous is the God's Name, which the Lord Himself preaches.
Manmohan Singh (Punjabi)ਅਦਭੁਤ ਹੈ ਵਾਹਿਗੁਰੂ ਦਾ ਨਾਮ। ਪ੍ਰਭੂ ਖੁਦ ਹੀ ਇਸ ਦਾ ਪ੍ਰਚਾਰ ਕਰਦਾ ਹੈ।
Fareedkot Teekaਹਰੀ ਕੇ ਨਾਮ ਅਸਚਰਜੁ ਰੂਪੁ ਹੈਂ ਅਰ ਗੁਰੂ ਰੂਪ ਹੋ ਕੇ ਪ੍ਰਭੂ ਨੇ ਆਪ ਹੀ ਸੁਣਾਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ।

ਪਦ ਅਰਥ ਅਚਰਜੁ = ਹੈਰਾਨ ਕਰਨ ਵਾਲਾ।

SikhNet (Spanish)Maravilloso es el Nombre de Dios, el Señor Mismo habla de Él.

ਕਲੀ ਕਾਲ ਵਿਚਿ; ਗੁਰਮੁਖਿ ਪਾਏ ॥੧॥ ਰਹਾਉ ॥

kalee kaal vich; guramukh paae |1| rahaau |

Sant Singh KhalsaIn the Dark Age of Kali Yuga, the Gurmukhs obtain it. ||1||Pause||
Manmohan SinghIn the Dark age, it is through the Guru, that the Lord's Name is attained. Pause.
Manmohan Singh (Punjabi)ਕਾਲੇ ਯੁੱਗ ਅੰਦਰ ਗੁਰਾਂ ਦੇ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਓ।
Fareedkot Teekaਇਸ ਕਲਿਜੁਗ ਮੇਂ ਗੁਰਮੁਖੋਂ ਨੈ ਨਾਮੁ ਪਾਏ ਹੈਂ॥੧॥ ਰਹਾਉ ॥
Prof. Sahib Singhਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਕਲੀ ਕਾਲ ਵਿਚਿ = ਝਗੜਿਆਂ-ਭਰੇ ਜੀਵਨ-ਸਮੇ ਵਿਚ ॥੧॥ ਰਹਾਉ ॥

SikhNet (Spanish)Es a través del Guru que, en la Época Obscura, el Nombre del Señor es obtenido. (Pausa)

ਹਮ ਮੂਰਖ; ਮੂਰਖ ਮਨ ਮਾਹਿ ॥

ham moorakh; moorakh man maeh |

Sant Singh KhalsaWe are ignorant; ignorance fills our minds.
Manmohan SinghWe are ignorant and ignorance is within our mind,
Manmohan Singh (Punjabi)ਅਸੀਂ ਬੇਸਮਝ ਹਾਂ ਅਤੇ ਬੇਸਮਝੀ ਹੀ ਸਾਡੇ ਚਿੱਤ ਵਿੱਚ ਹੈ,
Fareedkot Teeka(ਹਮ) ਤਮਾਮ ਅਰਥਾਤ ਸਰਬ ਮੂਰਖ ਜੀਵੋਂ ਕੇ ਮਨ ਬੀਚ ਮੂਰਖਤਾ ਵਸ ਰਹੀ ਹੈ॥
Prof. Sahib Singhਹੇ ਭਾਈ! (ਜੇ ਅਸੀਂ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀਂ ਨਿਰੋਲ ਮੂਰਖ ਹਾਂ।

ਪਦ ਅਰਥ ਹਮ = ਅਸੀਂ ਜੀਵ। ਮਨ ਮਾਹਿ = (ਜੇ) ਮਨ ਵਿਚ (ਵਿਚਾਰ ਕਰ ਵੇਖੀਏ)।

SikhNet (Spanish)Soy ignorante y la ignorancia es parte de mi mente,

ਹਉਮੈ ਵਿਚਿ; ਸਭ ਕਾਰ ਕਮਾਹਿ ॥

haumai vich; sabh kaar kamaeh |

Sant Singh KhalsaWe do all our deeds in ego.
Manmohan Singhand in every thing we act in ego.
Manmohan Singh (Punjabi)ਅਤੇ ਅਸੀਂ ਸਾਰੇ ਕੰਮ ਹੰਕਾਰ ਅੰਦਰ ਕਰਦੇ ਹਾਂ।
Fareedkot Teekaਤਿਸੀ ਤੇ ਸੰਪੂਰਨ ਕਰਮ ਹਉਮੈਂ ਬੀਚ ਹੀ ਕਮਾਵਤੇ ਹੈਂ॥
Prof. Sahib Singhਕਿਉਂਕਿ ਅਸੀਂ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ,

ਪਦ ਅਰਥ ਕਮਾਹਿ = (ਅਸੀ) ਕਰਦੇ ਹਾਂ।

SikhNet (Spanish)pues todas mis acciones las baso en el orgullo.

ਗੁਰ ਪਰਸਾਦੀ; ਹੰਉਮੈ ਜਾਇ ॥

gur parasaadee; hnaumai jaae |

Sant Singh KhalsaBy Guru's Grace, egotism is eradicated.
Manmohan SinghBy Guru's grace this ego is eliminated,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਹੰਕਾਰ ਦੂਰ ਹੋ ਜਾਂਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਤੇ ਜਬ ਜੀਵ ਕੀ ਹਉਮੈਂ ਚਲੀ ਜਾਵੇ॥
Prof. Sahib Singhਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ।

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ਹੀ।

SikhNet (Spanish)Por la Gracia del Guru, este ego negativo ha sido eliminado,

ਆਪੇ ਬਖਸੇ; ਲਏ ਮਿਲਾਇ ॥੨॥

aape bakhase; le milaae |2|

Sant Singh KhalsaForgiving us, the Lord blends us with Himself. ||2||
Manmohan Singhand granting pardon, the Lord blends us with Himself.
Manmohan Singh (Punjabi)ਅਤੇ ਸਾਨੂੰ ਮਾਫੀ ਦੇ ਕੇ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਤਬ ਤਿਸ ਕੌ ਵਾਹਿਗੁਰੂ ਆਪ ਬਖਸ਼ੇ ਹੈ ਪੁਨਾ ਅਪਨੇ ਮੇਂ ਮਿਲਾਇ ਲੇਤਾ ਹੈ॥੨॥
Prof. Sahib Singh(ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ ॥੨॥

ਪਦ ਅਰਥ ਆਪੇ = (ਪ੍ਰਭੂ) ਆਪ ਹੀ ॥੨॥

SikhNet (Spanish)y confiriéndome Su Perdón, el Señor me ha fundido en Su Ser. (2)

ਬਿਖਿਆ ਕਾ ਧਨੁ; ਬਹੁਤੁ ਅਭਿਮਾਨੁ ॥

bikhiaa kaa dhan; bahut abhimaan |

Sant Singh KhalsaPoisonous wealth gives rise to great arrogance.
Manmohan SinghThe riches of the world give rise to excessive ego;
Manmohan Singh (Punjabi)ਸੰਸਾਰ ਦੇ ਧਨ ਪਦਾਰਥ ਘਣਾ ਹੰਕਾਰ ਪੈਦਾ ਕਰਦੇ ਹਨ,
Fareedkot Teekaਇਹ ਜੀਵ ਵਿਸ਼ਿਅਹੁੰ ਕਾ ਧਨ ਪਾਇਕਰ ਬਹੁਤ ਅਭਿਮਾਨੁ ਕਰਤਾ ਹੈ॥
Prof. Sahib Singh(ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ)।

ਪਦ ਅਰਥ ਬਿਖਿਆ = ਮਾਇਆ। ਅਭਿਮਾਨੁ = ਅਹੰਕਾਰ।

SikhNet (Spanish)Las riquezas del mundo dan uso excesivo al ego,

ਅਹੰਕਾਰਿ ਡੂਬੈ; ਨ ਪਾਵੈ ਮਾਨੁ ॥

ahankaar ddoobai; na paavai maan |

Sant Singh KhalsaDrowning in egotism, no one is honored.
Manmohan Singhthe man is drowned in pride and receive not honour.
Manmohan Singh (Punjabi)ਅਤੇ ਇਨਸਾਨ ਹੰਗਤਾ ਅੰਦਰ ਗਰਕ ਹੋ ਜਾਂਦਾ ਹੈ ਤੇ ਇਜ਼ਤ ਆਬਰੂ ਨਹੀਂ ਪਾਉਂਦਾ।
Fareedkot Teekaਤਿਸੀ ਕਰ ਹੰਕਾਰ ਮੇਂ ਡੂਬੇ ਹੈ, ਜੀਵ ਪਰਲੋਕ ਮੇਂ (ਮਾਨੁ) ਆਦਰ ਕੋ ਨਹੀਂ ਪਾਵਤਾ ਹੈ॥
Prof. Sahib Singhਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ।

ਪਦ ਅਰਥ ਅਹੰਕਾਰਿ = ਅਹੰਕਾਰ ਵਿਚ। ਮਾਨੁ = ਆਦਰ।

SikhNet (Spanish)y el hombre se ahoga así en su propio orgullo y no recibe ningún Honor.

ਆਪੁ ਛੋਡਿ; ਸਦਾ ਸੁਖੁ ਹੋਈ ॥

aap chhodd; sadaa sukh hoee |

Sant Singh KhalsaForsaking self-conceit, one finds lasting peace.
Manmohan SinghForsaking self-conceit, one ever abides in peace,
Manmohan Singh (Punjabi)ਸਵੈ-ਹੰਗਤਾ ਨੂੰ ਤਿਆਗ, ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।
Fareedkot Teekaਆਪਾ ਭਾਵ ਛੋਡੇ ਤੇ ਸਦਾ ਸੁਖੀ ਹੋਈਤਾ ਹੈ॥
Prof. Sahib Singhਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Haciendo a un lado la vanagloria, uno puede vivir en Paz

ਗੁਰਮਤਿ ਸਾਲਾਹੀ; ਸਚੁ ਸੋਈ ॥੩॥

guramat saalaahee; sach soee |3|

Sant Singh KhalsaUnder Guru's Instruction, he praises the True Lord. ||3||
Manmohan Singhby Guru's instruction, one praises the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਸ ਸੱਚੇ ਸਾਈਂ ਦਾ ਜੱਸ ਕਰਦਾ ਹੈ।
Fareedkot Teekaਗੁਰੋਂ ਕੀ (ਮਤਿ) ਸਿਖ੍ਯਾ ਦੁਆਰੇ ਸੋਈ ਸਚ ਸਰੂਪ ਕੋ ਸਲਾਹਤਾ ਹੈ॥੩॥
Prof. Sahib Singhਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ ॥੩॥

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ ॥੩॥

SikhNet (Spanish)y por la Instrucción del Guru, alabar al Señor Verdadero. (3)

ਆਪੇ ਸਾਜੇ; ਕਰਤਾ ਸੋਇ ॥

aape saaje; karataa soe |

Sant Singh KhalsaThe Creator Lord Himself fashions all.
Manmohan SinghHe, the Creator, Himself creates all.
Manmohan Singh (Punjabi)ਉਹ ਕਰਤਾਰ ਆਪ ਹੀ ਸਾਰਿਆਂ ਨੂੰ ਸਿਰਜਦਾ ਹੈ।
Fareedkot Teekaਸੋ ਕਰਤਾ ਪੁਰਖ ਆਪੇ ਹੀ ਸੰਪੂਰਨ ਸ੍ਰਿਸ਼ਟੀ ਕੌ ਸਾਜਤਾ ਹੈ॥
Prof. Sahib Singhਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ,

ਪਦ ਅਰਥ ਸਾਜੇ = ਪੈਦਾ ਕਰਦਾ ਹੈ।

SikhNet (Spanish)Él, el Creador, Él Mismo lo crea todo, sin Él, no hay nadie más,

ਤਿਸੁ ਬਿਨੁ ਦੂਜਾ; ਅਵਰੁ ਨ ਕੋਇ ॥

tis bin doojaa; avar na koe |

Sant Singh KhalsaWithout Him, there is no other at all.
Manmohan SinghWithout Him there is no other second.
Manmohan Singh (Punjabi)ਉਸ ਦੇ ਬਗੈਰ ਹੋਰ ਦੂਸਰਾ ਕੋਈ ਹੈ ਹੀ ਨਹੀਂ।
Fareedkot Teekaਤਿਸ ਤੇ ਬਿਨਾ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ।
SikhNet (Spanish)sólo se apega a la Verdad, aquél a quien el Señor lo apega.

ਜਿਸੁ ਸਚਿ ਲਾਏ; ਸੋਈ ਲਾਗੈ ॥

jis sach laae; soee laagai |

Sant Singh KhalsaHe alone is attached to Truth, whom the Lord Himself so attaches.
Manmohan SinghHe alone attaches to Truth, whom the Lord Himself attaches.
Manmohan Singh (Punjabi)ਕੇਵਲ ਓਹੀ ਸੱਚ ਨਾਲ ਜੁੜਦਾ ਹੈ, ਜਿਸ ਨੂੰ ਸਾਹਿਬ ਆਪ ਜੋੜਦਾ ਹੈ।
Fareedkot Teekaਜਿਸਕੌ ਅਪਨੇ ਸਚ ਸਰੂਪ ਮੇਂ ਵਾਹਿਗੁਰੂ ਲਗਾਵਤਾ ਹੈ, ਸੋਈ ਲਗਤਾ ਹੈ॥
Prof. Sahib Singhਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ।

ਪਦ ਅਰਥ ਸਚਿ = ਸਦਾ-ਥਿਰ ਨਾਮ ਵਿਚ।

SikhNet (Spanish)Dice Nanak, a través del Nombre,

ਨਾਨਕ ਨਾਮਿ; ਸਦਾ ਸੁਖੁ ਆਗੈ ॥੪॥੮॥

naanak naam; sadaa sukh aagai |4|8|

Sant Singh KhalsaO Nanak, through the Naam, lasting peace is attained in the hereafter. ||4||8||
Manmohan SinghNanak, through the Name, the mortal acquires peace hereafter.
Manmohan Singh (Punjabi)ਨਾਨਕ ਨਾਮ ਦੇ ਰਾਹੀਂ ਪ੍ਰਾਣੀ ਇਸ ਤੋਂ ਮਗਰੋਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਨਾਮੀ ਕੇ ਮਿਲਾਪ ਕਰ ਈਹਾਂ ਸਦਾ ਸੁਖ ਹੋਤਾ ਹੈ ਔਰ ਆਗੇ ਪ੍ਰਲੋਕ ਮੇਂ ਸੁਖ ਹੋਤਾ ਹੈ॥੪॥੮॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਸੇ ਜਾਚਨਾ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ ॥੪॥੮॥

ਪਦ ਅਰਥ ਨਾਮਿ = ਨਾਮ ਵਿਚ (ਜੁੜਿਆਂ)। ਆਗੈ = ਪਰਲੋਕ ਵਿਚ (ਭੀ) ॥੪॥੮॥

SikhNet (Spanish)el mortal logra la Paz Eterna en el aquí después. (4-8)

Open this shabad →

Shabad Guru Amardas Ji Raag Dhanaasree

ਰਾਗੁ ਧਨਾਸਿਰੀ ਮਹਲਾ ੩ ਘਰੁ ੪ ॥

raag dhanaasiree mahalaa 3 ghar 4 |

Sant Singh KhalsaRaag Dhanaasaree, Third Mehl, Fourth House:
Manmohan SinghRag Dhanasri. 3rd Guru.
Manmohan Singh (Punjabi)ਰਾਗ ਧਨਾਸਰੀ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Rag Dhanasri, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਮ ਭੀਖਕ ਭੇਖਾਰੀ ਤੇਰੇ; ਤੂ ਨਿਜ ਪਤਿ ਹੈ ਦਾਤਾ ॥

ham bheekhak bhekhaaree tere; too nij pat hai daataa |

Sant Singh KhalsaI am just a poor beggar of Yours; You are Your Own Lord Master, You are the Great Giver.
Manmohan SinghI am a beggar and mumper of Thine and Thou art my own Beneficent Lord.
Manmohan Singh (Punjabi)ਮੈਂ ਤੈਡਾਂ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ।
Fareedkot Teekaਹਮ ਤੇਰੇ ਮੰਗਤਿਓਂ ਕੇ ਮੰਗਤੇ ਹੈਂ। (ਨਿਜ) ਆਪ ਤੂੰ ਕੈਸਾ ਹੈਂ? ਮੇਰਾ ਪਤੀ ਹੈਂ ਔਰ ਦਾਤਾ ਹੈਂ। ਅਥਵਾ ਤੂੰ ਕੈਸਾ ਹੈਂ? ਨਿਜ ਨਾਮ ਅਪਨੀ ਪਤ ਨਾਮ ਇਜਤ ਕਾ ਦਾਤਾ ਹੈਂ। ਤਾਤਪਰਜ ਯਹਿ ਹੈ ਕਿ ਅਪਨਾ ਆਪ ਸੇਵਕ ਕੌ ਦਾਨ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ।

ਪਦ ਅਰਥ ਹਮ = ਅਸੀਂ ਜੀਵ। ਭੀਖਕ = ਮੰਗਤੇ। ਭੇਖਾਰੀ = ਮੰਗਤੇ। ਨਿਜ ਪਤਿ = ਆਪਣੇ ਆਪ ਦਾ ਮਾਲਕ, ਸੁਤੰਤਰ। ਦਾਤਾ = ਦਾਤਾਂ ਦੇਣ ਵਾਲਾ।

SikhNet (Spanish)Hay un sólo Dios. Por la Gracia del Verdadero Guru Él es obtenido. Soy un pordiosero y me arrastro a Tus Pies,

ਹੋਹੁ ਦੈਆਲ. ਨਾਮੁ ਦੇਹੁ ਮੰਗਤ ਜਨ ਕੰਉ; ਸਦਾ ਰਹਉ ਰੰਗਿ ਰਾਤਾ ॥੧॥

hohu daiaal. naam dehu mangat jan knau; sadaa rhau rang raataa |1|

Sant Singh KhalsaBe Merciful, and bless me, a humble beggar, with Your Name, so that I may forever remain imbued with Your Love. ||1||
Manmohan SinghBe merciful and bless me, the beggar, with Thy Name so that I my ever remain imbued with Thine love, O Lord.
Manmohan Singh (Punjabi)ਮਿਹਰਬਾਨ ਹੋ ਅਤੇ ਮੈਨੂੰ ਆਪਣੇ ਮੰਗਤੇ ਨੂੰ, ਆਪਣਾ ਨਾਮ ਪ੍ਰਦਾਨ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਪ੍ਰੀਤ ਨਾਲ ਰੰਗੀਜਿਆ ਰਹਾਂ, ਹੇ ਸੁਆਮੀ!
Fareedkot Teekaਤਾਂ ਤੇ ਦਿਆਲ ਹੋਵੋ ਔਰ ਅਪਨਾ ਨਾਮ ਮੁਝ ਮੰਗਤ ਜਨ ਕੋ ਦੀਜੀਏ, ਜਿਸ ਤੇਰੇ ਨਾਮ ਦਾਨ ਕੋ ਪਾਇ ਕਰ ਸਦਾ (ਰੰਗਿ) ਪ੍ਰੇਮ ਮੇਂ ਰਤਾ ਰਹੂੰ॥੧॥
Prof. Sahib Singhਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥

ਪਦ ਅਰਥ ਦੈਆਲ = ਦਇਆਵਾਨ। ਕੰਉ = ਨੂੰ। ਰਹਉ = ਰਹਉਂ, ਮੈਂ ਰਹਾਂ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ ॥੧॥

SikhNet (Spanish)Tu eres mi Señor Bondadoso, Ten Piedad y bendice a este hombre que te ruega por Tu Nombre, para que pueda permanecer siempre imbuido en Tu Amor, oh Señor. (1)

ਹੰਉ ਬਲਿਹਾਰੈ ਜਾਉ; ਸਾਚੇ ਤੇਰੇ ਨਾਮ ਵਿਟਹੁ ॥

hnau balihaarai jaau; saache tere naam vittahu |

Sant Singh KhalsaI am a sacrifice to Your Name, O True Lord.
Manmohan SinghI am a sacrifice unto Thy Name, O True Lord!
Manmohan Singh (Punjabi)ਮੈਂ ਤੇਰੇ ਨਾਮ ਉਤੋਂ ਕੁਰਬਾਨ ਹਾਂ, ਹੇ ਸੱਚੇ ਸੁਆਮੀ!
Fareedkot Teekaਹੇ ਸਾਚ ਸਰੂਪ! ਮੈਂ ਤੇਰੇ ਨਾਮ ਪਰ ਬਲਿਹਾਰੇ ਜਾਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਵਿਟਹੁ = ਤੋਂ।

SikhNet (Spanish)Ofrezco mi ser en sacrificio a Tu Nombre, oh Señor Verdadero.

ਕਰਣ ਕਾਰਣ ਸਭਨਾ ਕਾ ਏਕੋ; ਅਵਰੁ. ਨ ਦੂਜਾ ਕੋਈ ॥੧॥ ਰਹਾਉ ॥

karan kaaran sabhanaa kaa eko; avar. na doojaa koee |1| rahaau |

Sant Singh KhalsaThe One Lord is the Cause of causes; there is no other at all. ||1||Pause||
Manmohan SinghThe one Lord is the cause of all the causes and there is not any other second. Pause.
Manmohan Singh (Punjabi)ਇੱਕ ਸਾਹਿਬ ਹੀ ਸਾਰਿਆਂ ਹੇਤੂਆਂ ਦਾ ਹੇਤੂ ਹੈ, ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਓ।
Fareedkot Teekaਕਿਉਂਕਿ ਤੂੰ ਸਭਨਾਂ ਕਾ ਕਰਣ ਕਾਰਣ ਏਕ ਹੈਂ, ਤੇਰੇ ਬਿਨਾਂ ਔਰ ਦੂਸਰਾ ਕੋਈ ਨਹੀਂ ਹੈਂ॥੧॥ ਰਹਾਉ ॥
Prof. Sahib Singhਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ ॥੧॥ ਰਹਾਉ ॥

SikhNet (Spanish)El Único Señor, es la Causa de todas las causas. No hay nadie que se le compare. (1-Pausa)

ਬਹੁਤੇ ਫੇਰ ਪਏ ਕਿਰਪਨ ਕਉ; ਅਬ ਕਿਛੁ ਕਿਰਪਾ ਕੀਜੈ ॥

bahute fer pe kirapan kau; ab kichh kirapaa keejai |

Sant Singh KhalsaI was wretched; I wandered through so many cycles of reincarnation. Now, Lord, please bless me with Your Grace.
Manmohan SinghI, a mean fellow, have wandered through many rounds (of lives). Now, O Lord, bless me with some compassion.
Manmohan Singh (Punjabi)ਮੈਂ, ਕਮੀਨੇ ਨੇ, ਜੂਨੀਆਂ ਵਿੱਚ ਘਣੇਰੇ ਚੱਕਰ ਕੱਟੇ ਹਨ। ਹੁਣ ਹੇ ਸੁਆਮੀ! ਮੇਰੇ ਉਤੇ ਕੁਝ ਰਹਿਮਤ ਧਾਰ।
Fareedkot Teekaਮੁਝ ਕ੍ਰਿਪਨ ਕੌ ਬਹੁਤ ਹੀ ਚੌਰਾਸੀ ਕੇ ਫੇਰੇ ਪੜੇ ਹੈਂ, ਅਬ ਕੁਛ ਅਪਨੀ ਕ੍ਰਿਪਾ ਕਰੀਏ॥
Prof. Sahib Singhਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ।

ਪਦ ਅਰਥ ਫੇਰ = ਗੇੜ। ਕਿਰਪਨ ਕਉ = ਕੰਜੂਸ ਨੂੰ, ਮਾਇਆ-ਵੇੜ੍ਹੇ ਨੂੰ। ਕੀਜੈ = ਕਰ।

SikhNet (Spanish)Yo, un ser desgraciado, he vagado a través de muchas encarnaciones, ahora oh Señor,

ਹੋਹੁ ਦਇਆਲ ਦਰਸਨੁ ਦੇਹੁ ਅਪੁਨਾ; ਐਸੀ ਬਖਸ ਕਰੀਜੈ ॥੨॥

hohu deaal darasan dehu apunaa; aisee bakhas kareejai |2|

Sant Singh KhalsaBe merciful, and grant me the Blessed Vision of Your Darshan; please grant me such a gift. ||2||
Manmohan SinghBe merciful and grant me Thine vision O God and bless me with such a gift.
Manmohan Singh (Punjabi)ਮਿਹਰਬਾਨ ਹੋ, ਤੇ ਮੈਨੂੰ ਆਪਣਾ ਦੀਦਾਰ ਵਿਖਾਲ। ਮੈਨੂੰ ਐਹੋ ਜਿਹੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ।
Fareedkot Teekaਤਾਂ ਤੇ ਅਬ ਦਿਆਲ ਹੋਇ ਕਰ ਮੁਝ ਕੋ ਅਪਨਾ ਦਰਸਨ ਦੀਜੀਏ, ਮੇਰੇ ਕੌ ਇਹੀ ਬਖਸ਼ਸ ਕਰੀਏ॥
Prof. Sahib Singhਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥

ਪਦ ਅਰਥ ਬਖਸ = ਬਖ਼ਸ਼ਸ਼ ॥੨॥

SikhNet (Spanish)muestra un poco de Compasión para mí, ten piedad y permíteme tener la Visión de Tu Presencia, por favor, bendíceme con tal Regalo, oh Dios. (2)

ਭਨਤਿ ਨਾਨਕ. ਭਰਮ ਪਟ ਖੂਲੑੇ; ਗੁਰ ਪਰਸਾਦੀ ਜਾਨਿਆ ॥

bhanat naanak. bharam patt khoolae; gur parasaadee jaaniaa |

Sant Singh KhalsaPrays Nanak, the shutters of doubt have been opened wide; by Guru's Grace, I have come to know the Lord.
Manmohan SinghSay Nanak, the shutters of doubt have opened and, by Guru's grace, I have known the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਭਰਮ ਦੇ ਕਵਾੜ (ਪੜਦੇ) ਖੁਲ੍ਹ ਗਏ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸਾਈਂ ਨੂੰ ਜਾਣ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਤੇ ਅਬ ਮੇਰੇ ਭ੍ਰਮ ਕੇ ਪੜਦੇ ਵਾ ਤਾਕ ਖੁਲ ਗਏ, ਇਸ ਸੇ ਮੈਨੇ ਨਿਜ ਸਰੂਪ ਕੋ ਜਾਨ੍ਯਾ ਹੈ॥
Prof. Sahib Singhਹੇ ਭਾਈ! ਨਾਨਕ ਆਖਦਾ ਹੈ-ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ।

ਪਦ ਅਰਥ ਭਨਤਿ = ਆਖਦਾ ਹੈ। ਭਰਮ ਪਟ = ਭਰਮ ਦੇ ਪੜਦੇ। ਪਰਸਾਦੀ = ਕਿਰਪਾ ਨਾਲ। ਜਾਨਿਆ = ਸਾਂਝ ਪਾ ਲਈ।

SikhNet (Spanish)Dice Nanak, mis dudas han terminado y por la Gracia del Guru, he conocido al Señor;

ਸਾਚੀ ਲਿਵ ਲਾਗੀ ਹੈ ਭੀਤਰਿ; ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

saachee liv laagee hai bheetar; satigur siau man maaniaa |3|1|9|

Sant Singh KhalsaI am filled to overflowing with true love; my mind is pleased and appeased by the True Guru. ||3||1||9||
Manmohan SinghThe True love is enshrined within me, and my mind is propitiated with the True Guru.
Manmohan Singh (Punjabi)ਸੱਚੀ ਪ੍ਰੀਤ ਮੇਰੇ ਅੰਦਰ ਘਰ ਕਰ ਗਈ ਹੈ ਅਤੇ ਮੇਰਾ ਮਨੂਆ ਸੱਚੇ ਗੁਰਾਂ ਨਾਲ ਪਤੀਜ ਗਿਆ ਹੈ।
Fareedkot Teekaਅਬ ਹਿਰਦੇ ਬੀਚ ਸਾਚੀ ਪ੍ਰੀਤੀ ਲਾਗੀ ਹੈ, ਕਿਉਂਕਿ ਸਤਿਗੁਰੋਂ ਸਾਥ ਮਨ ਮਾਨਿਆਂ ਅਰਥਾਤ ਪਤਿਆਇਆ ਹੈ॥੩॥੧॥੯॥☬ਅਕਾਲ ਪੁਰਖ ਜੀ ਕੇ ਸਨਮੁਖ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੇਨਤੀ ਕਰਤੇ ਹੈਂ:
Prof. Sahib Singhਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਲਿਵ = ਲਗਨ। ਭੀਤਰਿ = ਅੰਦਰ, ਮਨ ਵਿਚ। ਸਿਉ = ਨਾਲ ॥੩॥੧॥੯॥

* ਨੋਟ: ਅੰਕ ੧ ਦਾ ਭਾਵ ਇਹ ਹੈ ਕਿ ਇਹ ਇੱਕ ਸ਼ਬਦ 'ਘਰੁ ੪' ਦਾ ਹੈ। ਗੁਰੂ ਰਾਮਦਾਸ ਜੀ ਦੇ ਇਸ ਰਾਗ ਵਿਚ ਕੁੱਲ ੯ ਸ਼ਬਦ ਹਨ।

SikhNet (Spanish)el Amor Verdadero ha crecido en mi, y mi mente ha sido visitada por el Verdadero Guru. (3-1-9)

Open this shabad →

Shabad Guru Ramdas Ji Raag Dhanaasree continues on Ang 667

ਧਨਾਸਰੀ ਮਹਲਾ ੪ ਘਰੁ ੧ ਚਉਪਦੇ ॥

dhanaasaree mahalaa 4 ghar 1 chaupade |

Sant Singh KhalsaDhanaasaree, Fourth Mehl, First House, Chau-Padhay:
Manmohan SinghDhanasri 4th Guru. Chaupadas.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ।

SikhNet (Spanish)Dhanasri, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੋ ਹਰਿ ਸੇਵਹਿ ਸੰਤ ਭਗਤ; ਤਿਨ ਕੇ ਸਭਿ ਪਾਪ ਨਿਵਾਰੀ ॥

jo har seveh sant bhagat; tin ke sabh paap nivaaree |

Sant Singh KhalsaThose Saints and devotees who serve the Lord have all their sins washed away.
Manmohan SinghO God, the saints and devotees who serve Thee, all their sins Thou washest off.
Manmohan Singh (Punjabi)ਹੇ ਹਰੀ! ਸਾਧੂ ਤੇ ਸ਼ਰਧਾਲੂ ਜੋ ਤੇਰੀ ਘਾਲ ਕਮਾਉਂਦੇ ਹਨ, ਤੂੰ ਉਹਨਾਂ ਦੇ ਸਾਰੇ ਪਾਪ ਧੋ ਸੁੱਟਦਾ ਹੈਂ।
Fareedkot Teekaਹੇ ਹਰੀ! ਜੋ ਸੰਤ ਭਗਤਿ ਤੁਝਕੌ ਸੇਵਤੇ ਹੈਂ, ਤਿਨੋਂ ਕੇ ਸਭ ਪਾਪੋਂ ਕੀ ਪੰਗਤੀ ਤੁਮਨੇ ਆਪ ਹੀ ਨਿਵਾਰੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈਂ।

ਪਦ ਅਰਥ ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਸਭਿ = ਸਾਰੇ। ਨਿਵਾਰੀ = ਦੂਰ ਕਰਨ ਵਾਲਾ।

SikhNet (Spanish)Hay un sólo Dios. Por la Gracia del Verdadero Guru Él es obtenido. Oh Dios, a los Divinos y a los Devotos que Te sirven, a ellos les has lavado todos sus errores.

ਹਮ ਊਪਰਿ ਕਿਰਪਾ ਕਰਿ ਸੁਆਮੀ; ਰਖੁ ਸੰਗਤਿ. ਤੁਮ ਜੁ ਪਿਆਰੀ ॥੧॥

ham aoopar kirapaa kar suaamee; rakh sangat. tum ju piaaree |1|

Sant Singh KhalsaHave Mercy on me, O Lord and Master, and keep me in the Sangat, the Congregation that You love. ||1||
Manmohan SinghTake pity on me, O Lord and keep me in the society, that is dear to Thee.
Manmohan Singh (Punjabi)ਮੇਰੇ ਉਤੇ ਰਹਿਮਤ ਧਾਰ, ਹੇ ਠਾਕੁਰ ਅਤੇ ਮੈਨੂੰ ਉਸ ਸਭਾ ਅੰਦਰ ਰੱਖ ਜਿਹੜੀ ਮਿੱਠੜੀ ਲੱਗਦੀ ਹੈ।
Fareedkot Teekaਤਾਂ ਤੇ ਅਬ ਹਮਾਰੇ ਪਰ ਬੀ ਹੇ ਸ੍ਵਾਮੀ! ਤੂੰ ਕ੍ਰਿਪਾ ਕਰ, ਜੋ ਸਾਧ ਸੰਗਤ ਤੁਮ ਕੋ ਪਿਆਰੀ ਹੈ, ਤਿਸੀ ਸਾਥ ਮੁਝ ਕੋ ਰਖੋ, ਭਾਵ ਸੇ ਸਦਾ ਸੰਗਤਿ ਮੇਂ ਰਹੀਏ॥੧॥
Prof. Sahib Singhਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤਿ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ॥੧॥

ਪਦ ਅਰਥ ਸੁਆਮੀ = ਹੇ ਮਾਲਕ ਪ੍ਰਭੂ! ਤੁਮ ਜੁ ਪਿਆਰੀ = ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ॥੧॥

SikhNet (Spanish)Ten Misericordia de mí, oh Señor y consérvame en esa Sociedad en la cual Estás. (1)

ਹਰਿ ਗੁਣ ਕਹਿ. ਨ ਸਕਉ; ਬਨਵਾਰੀ ॥

har gun keh. na skau; banavaaree |

Sant Singh KhalsaI cannot even speak the Praises of the Lord, the Gardener of the world.
Manmohan SinghI cannot narrate the praise of God, the Gardener of the world forest.
Manmohan Singh (Punjabi)ਜਗਤ ਜੰਗਲ ਦੇ ਮਾਲੀ ਵਾਹਿਗੁਰੂ ਦੀ ਕੀਰਤੀ ਮੈਂ ਵਰਣਨ ਨਹੀਂ ਕਰ ਸਕਦਾ।
Fareedkot Teekaਹੇ ਹਰੀ ਬਨਵਾਰੀ! ਤੇਰੇ ਗੁਣਾਂ ਕੋ ਮੈਂ ਉਚਾਰਨ ਨਹੀਂ ਕਰ ਸਕਤਾ ਹੂੰ, ਭਾਵ ਸੇ ਤੇਰੇ ਗੁਣ ਬਿਅੰਤ ਹੈਂ॥
Prof. Sahib Singhਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।

ਪਦ ਅਰਥ ਕਹਿ ਨ ਸਕਉ = ਕਹਿ ਨ ਸਕਉਂ, ਮੈਂ ਬਿਆਨ ਨਹੀਂ ਕਰ ਸਕਦਾ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਪਹਿਨੀ ਰੱਖਣ ਵਾਲਾ, ਕ੍ਰਿਸ਼ਨ} ਹੇ ਪਰਮਾਤਮਾ!

SikhNet (Spanish)No tengo capacidad de narrar la Maravilla que es la Alabanza de Dios, el Jardinero del bosque del mundo.

ਹਮ ਪਾਪੀ ਪਾਥਰ ਨੀਰਿ ਡੁਬਤ; ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥

ham paapee paathar neer ddubat; kar kirapaa paakhan ham taaree | rahaau |

Sant Singh KhalsaWe are sinners, sinking like stones in water; grant Your Grace, and carry us stones across. ||Pause||
Manmohan SinghWe, the sinners, are sinking in water, like stones. Be merciful and ferry us, the stones, across. Pause.
Manmohan Singh (Punjabi)ਅਸੀਂ ਗੁਨਾਹਗਾਰ ਪੱਥਰ ਦੀ ਨਿਆਈਂ, ਪਾਣੀ ਵਿੱਚ ਡੁੱਬ ਰਹੇ ਹਾਂ। ਮਿਹਰ ਧਾਰ ਤੇ ਸਾਡਾ, ਪੱਥਰਾਂ ਦਾ, ਪਾਰ ਉਤਾਰਾ ਕਰ ਦੇ। ਠਹਿਰਾਓ।
Fareedkot Teekaਤਾਂ ਤੇ ਹਮ ਪਾਪੀ ਜੀਵ ਪਾਥਰਵਤ ਕਠੋਰ ਰਿਦੇ ਵਾਲੇ ਵਿਸ਼ਿਅਹੁੰ ਰੂਪੀ ਜਲ ਮੇਂ ਡੂਬ ਰਹੇ ਹੈਂ, ਤੁਮ ਅਪਨੀ ਕ੍ਰਿਪਾ ਕਰ ਕੇ ਹਮ (ਪਾਖਣ) ਪਾਥਰੋਂ ਕੋ ਤਾਰੀਏ॥ ਰਹਾਉ ॥
Prof. Sahib Singhਅਸੀਂ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ। ਮੇਹਰ ਕਰ, ਸਾਨੂੰ ਪੱਥਰਾਂ (ਪੱਥਰ-ਦਿਲਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ਰਹਾਉ॥

ਪਦ ਅਰਥ ਨੀਰਿ = ਪਾਣੀ ਵਿਚ। ਪਾਖਣ = ਪੱਥਰ ॥ਰਹਾਉ॥

SikhNet (Spanish)Yo, que soy un malvado, me hundo como una piedra en el agua. Ten Misericordia de mí y llévame a través de este terrible océano. Ten Misericordia de mí, aunque sea esa piedra. (Pausa)

ਜਨਮ ਜਨਮ ਕੇ ਲਾਗੇ ਬਿਖੁ ਮੋਰਚਾ; ਲਗਿ ਸੰਗਤਿ ਸਾਧ ਸਵਾਰੀ ॥

janam janam ke laage bikh morachaa; lag sangat saadh savaaree |

Sant Singh KhalsaThe rust of poison and corruption from countless incarnations sticks to us; joining the Saadh Sangat, the Company of the Holy, it is cleaned away.
Manmohan SinghThe rust of the poisonous sins of many births sticks to us; joining the society of saints, it is so thoroughly fled away,
Manmohan Singh (Punjabi)ਅਨੇਕਾਂ ਜਨਮਾਂ ਦੇ ਪਾਪਾਂ ਦਾ ਜੰਗਾਲ ਸਾਨੂੰ ਲੱਗਾ ਹੋਇਆ ਸੀ, ਸਤਿਸੰਗਤ ਨਾਲ ਜੁੜਨ ਦੁਆਰਾ ਇਹ ਐਉਂ ਲਹਿ ਗਿਆ ਹੈ,
Fareedkot Teekaਜਨਮ ਜਨਮਾਂਤ੍ਰੋਂ ਕਾ ਜੋ ਵਿਸ਼ੇ ਰੂਪ (ਮੋਰਚਾ) ਜੰਗਾਲ ਜੀਵੋਂ ਕੀ ਬੁਧੀ ਲਾਗ ਰਹਾ ਥਾ, ਤਿਨੋਂ ਕੇ ਬੀਚ ਸੇ ਜੋ ਸੰਤੋਂ ਕੀ ਸੰਗਤ ਮੇਂ ਮਿਲੇ ਹੈਂ, ਤਿਨੋਂ ਕੀ ਬੁਧੀ ਤੈਨੇ ਸਵਾਰੀ ਹੈ ਭਾਵ ਜੰਗਾਲ ਤੇ ਰਹਤ ਕਰਾ ਹੈ॥
Prof. Sahib Singhਹੇ ਭਾਈ! ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਰ ਪਾਪਾਂ ਦਾ ਜੰਗਾਲ ਸਾਧ ਸੰਗਤਿ ਦੀ ਸਰਨ ਪੈ ਕੇ ਇਵੇਂ ਸੋਧਿਆ ਜਾਂਦਾ ਹੈ,

ਪਦ ਅਰਥ ਬਿਖੁ = ਜ਼ਹਰ। ਮੋਰਚਾ = ਜੰਗਾਲ। ਸਵਾਰੀ = ਸ੍ਵੱਛ ਹੋ ਜਾਂਦੀ ਹੈ।

SikhNet (Spanish)La oxidación que ha sufrido mi Alma a causa de los errores cometidos a través de todas mis encarnaciones, es un cochambre que no puedo limpiar,

ਜਿਉ ਕੰਚਨੁ. ਬੈਸੰਤਰਿ ਤਾਇਓ; ਮਲੁ ਕਾਟੀ ਕਟਿਤ ਉਤਾਰੀ ॥੨॥

jiau kanchan. baisantar taaeo; mal kaattee kattit utaaree |2|

Sant Singh KhalsaIt is just like gold, which is heated in the fire, to remove the impurities from it. ||2||
Manmohan Singhas the impurity of gold is completely removed and eliminated by heating it in the fire.
Manmohan Singh (Punjabi)ਜਿਸ ਤਰ੍ਹਾਂ ਅੱਗ ਵਿੱਚ ਤੱਤਾ ਕਰਨ ਨਾਲ ਸੋਨੇ ਦੀ ਮੈਲ ਪੂਰੀ ਤਰ੍ਹਾਂ ਲਹਿ ਅਤੇ ਉਤਰ ਜਾਂਦੀ ਹੈ।
Fareedkot Teekaਸੋ ਐਸੇ ਸੁਧ ਹੂਏ ਹੈਂ ਜਿਸ ਪ੍ਰਕਾਰ (ਕੰਚਨੁ) ਸੁਵਰਨ ਅਗਨੀ ਮੇਂ ਤਪਾਇਆ ਹੂਆ ਸੁਧ ਹੋਤਾ ਹੈ। ਤੈਸੇ ਸੁਵਰਨ ਵਤ ਜਗਿਆਸੀ ਕੋ ਜਬ ਗਿਆਨ ਰੂਪੀ ਬੈਸੰਤਰ ਮੇਂ ਸਤਿਗੁਰੋਂ ਨੇ ਤਾਇਆ ਤਬ ਰਾਗ ਦ੍ਵੈਸ਼ ਰੂਪੀ ਮਲ ਰਿਦੇ ਕੋ ਜੋ ਕਾਟਤੀ ਥੀ, ਤਿਸ ਕੇ ਕਾਟਨੇਵਾਰੇ ਸਤਿਗੁਰੋਂ ਨੇ ਉਤਾਰੀ ਹੈ, ਭਾਵ ਸੇ ਦੂਰ ਕਰੀ ਹੈ॥੨॥
Prof. Sahib Singhਜਿਵੇਂ ਸੋਨਾ ਅੱਗ ਵਿਚ ਤਪਾਇਆਂ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲਾਹ ਦਿੱਤੀ ਜਾਂਦੀ ਹੈ ॥੨॥

ਪਦ ਅਰਥ ਕੰਚਨੁ = ਸੋਨਾ। ਬੈਸੰਤਰਿ = ਅੱਗ ਵਿਚ। ਤਾਇਓ = ਤਪਾਇਆ ਜਾਂਦਾ ਹੈ। ਕਾਟੀ = ਕੱਟੀ ਜਾਂਦੀ ਹੈ। ਕਟਤਿ = ਕੱਟ ਕੇ। ਉਤਾਰੀ = ਲਾਹੀ ਜਾਂਦੀ ਹੈ ॥੨॥

SikhNet (Spanish)pero uniéndome a la Sociedad de los Santos, ha sido tan fácil purificarme, así como las impurezas del oro pueden ser removidas en el fuego. (2)

ਹਰਿ ਹਰਿ ਜਪਨੁ. ਜਪਉ ਦਿਨੁ ਰਾਤੀ; ਜਪਿ ਹਰਿ ਹਰਿ. ਹਰਿ ਉਰਿ ਧਾਰੀ ॥

har har japan. jpau din raatee; jap har har. har ur dhaaree |

Sant Singh KhalsaI chant the chant of the Name of the Lord, day and night; I chant the Name of the Lord, Har, Har, Har, and enshrine it within my heart.
Manmohan SinghDay and night, I utter the Name of the Lord God and repeating Lord Master's Name I enshrine Him it in my heart.
Manmohan Singh (Punjabi)ਦਿਨ ਰਾਤ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਸੁਆਮੀ ਮਾਲਕ ਦੇ ਨਾਮ ਦਾ ਜਾਪ ਕਰਕੇ ਮੈਂ ਇਸ ਨੂੰ ਆਪਣੇ ਦਿਲ ਵਿੱਚ ਟਿਥਾਉਂਦਾ ਹਾਂ।
Fareedkot Teekaਤਿਸੀ ਤੇ ਹੇ ਹਰੀ! ਅਬ ਤੇਰੇ ਹਰਿ ਨਾਮ ਜਾਪ ਕੋ ਦਿਨੇ ਰਾਤੀ ਜਪਣਾ ਕਰੂੰ। ਮਨ ਤਨ ਬਾਣੀ ਕਰ ਕੇ ਹੇ ਹਰੀ! ਅਬ ਤੇਰੀ ਹੀ ਪ੍ਰੀਤੀ ਰਿਦੇ ਮੇਂ ਧਾਰੀ ਹੈ॥
Prof. Sahib Singh(ਹੇ ਭਾਈ! ਤਾਂਹੀਏਂ) ਮੈਂ (ਭੀ) ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ, ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।

ਪਦ ਅਰਥ ਜਪਉ = ਜਪਉਂ, ਮੈਂ ਜਪਦਾ ਹਾਂ। ਜਪਿ = ਜਪ ਕੇ। ਉਰਿ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਟਿਕਾਂਦਾ ਹਾਂ।

SikhNet (Spanish)Canto el Nombre del Señor día y noche, recito el Nombre del Señor, Jar, Jar, Jar, y Lo enaltezco en mi corazón.

ਹਰਿ ਹਰਿ. ਹਰਿ ਅਉਖਧੁ ਜਗਿ ਪੂਰਾ; ਜਪਿ ਹਰਿ ਹਰਿ. ਹਉਮੈ ਮਾਰੀ ॥੩॥

har har. har aaukhadh jag pooraa; jap har har. haumai maaree |3|

Sant Singh KhalsaThe Name of the Lord, Har, Har, Har, is the most perfect medicine in this world; chanting the Name of the Lord, Har, Har, I have conquered my ego. ||3||
Manmohan SinghThe Lord Master's Name is the perfect cure in this world and uttering the Lord's Name I have stilled my ego.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਇਸ ਜਗਤ ਅੰਦਰ ਕਾਮਲ ਦਵਾਈ ਹੈ, ਸਾਈਂ ਦੇ ਨਾਮ ਦਾ ਉਚਾਰਨ ਕਰ ਕੇ ਮੈਂ ਆਪਣੀ ਹੰਗਤਾ ਮਾਰ ਸੁੱਟੀ ਹੈ।
Fareedkot Teekaਹੇ ਹਰੀ! ਤੇਰਾ ਹਰਿ ਹਰਿ ਨਾਮ ਜਗਤ ਮੇਂ ਪੂਰਾ ਅਉਖਧ ਹੈ। ਜਿਸ ਨੇ ਤੇਰੇ ਹਰਿ ਹਰਿ ਨਾਮ ਕੋ ਜਪਿਆ ਹੈ ਤਿਸ ਨੇ ਹਉਮੈ ਮਾਰੀ ਹੈ॥੩॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਗਤ ਵਿਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ। ਇਹ ਨਾਮ ਜਪ ਕੇ (ਅੰਦਰੋਂ) ਹਉਮੈ ਮੁਕਾ ਸਕੀਦੀ ਹੈ ॥੩॥

ਪਦ ਅਰਥ ਅਉਖਧੁ = ਦਵਾਈ। ਜਗਿ = ਜਗਤ ਵਿਚ। ਪੂਰਾ = ਕਦੇ ਨਾਹ ਖੁੰਝਣ ਵਾਲਾ ॥੩॥

SikhNet (Spanish)El Nombre del Señor es la Medicina más Perfecta en este mundo, recitando el Nombre del Señor, Jar, Jar, he conquistado mi ego. (3)

Open this shabad (12 lines, Angs 666-667) →

Ang 666 of 1430