ਰਾਗੁ ਧਨਾਸਿਰੀ ਮਹਲਾ ੩ ਘਰੁ ੪ ॥
raag dhanaasiree mahalaa 3 ghar 4 |
Sant Singh KhalsaRaag Dhanaasaree, Third Mehl, Fourth House:
Manmohan SinghRag Dhanasri. 3rd Guru.
Manmohan Singh (Punjabi)ਰਾਗ ਧਨਾਸਰੀ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Rag Dhanasri, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਮ ਭੀਖਕ ਭੇਖਾਰੀ ਤੇਰੇ; ਤੂ ਨਿਜ ਪਤਿ ਹੈ ਦਾਤਾ ॥
ham bheekhak bhekhaaree tere; too nij pat hai daataa |
Sant Singh KhalsaI am just a poor beggar of Yours; You are Your Own Lord Master, You are the Great Giver.
Manmohan SinghI am a beggar and mumper of Thine and Thou art my own Beneficent Lord.
Manmohan Singh (Punjabi)ਮੈਂ ਤੈਡਾਂ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ।
Fareedkot Teekaਹਮ ਤੇਰੇ ਮੰਗਤਿਓਂ ਕੇ ਮੰਗਤੇ ਹੈਂ। (ਨਿਜ) ਆਪ ਤੂੰ ਕੈਸਾ ਹੈਂ? ਮੇਰਾ ਪਤੀ ਹੈਂ ਔਰ ਦਾਤਾ ਹੈਂ। ਅਥਵਾ ਤੂੰ ਕੈਸਾ ਹੈਂ? ਨਿਜ ਨਾਮ ਅਪਨੀ ਪਤ ਨਾਮ ਇਜਤ ਕਾ ਦਾਤਾ ਹੈਂ। ਤਾਤਪਰਜ ਯਹਿ ਹੈ ਕਿ ਅਪਨਾ ਆਪ ਸੇਵਕ ਕੌ ਦਾਨ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ।ਪਦ ਅਰਥ ਹਮ = ਅਸੀਂ ਜੀਵ। ਭੀਖਕ = ਮੰਗਤੇ। ਭੇਖਾਰੀ = ਮੰਗਤੇ। ਨਿਜ ਪਤਿ = ਆਪਣੇ ਆਪ ਦਾ ਮਾਲਕ, ਸੁਤੰਤਰ। ਦਾਤਾ = ਦਾਤਾਂ ਦੇਣ ਵਾਲਾ।
SikhNet (Spanish)Hay un sólo Dios. Por la Gracia del Verdadero Guru Él es obtenido. Soy un pordiosero y me arrastro a Tus Pies,
ਹੋਹੁ ਦੈਆਲ. ਨਾਮੁ ਦੇਹੁ ਮੰਗਤ ਜਨ ਕੰਉ; ਸਦਾ ਰਹਉ ਰੰਗਿ ਰਾਤਾ ॥੧॥
hohu daiaal. naam dehu mangat jan knau; sadaa rhau rang raataa |1|
Sant Singh KhalsaBe Merciful, and bless me, a humble beggar, with Your Name, so that I may forever remain imbued with Your Love. ||1||
Manmohan SinghBe merciful and bless me, the beggar, with Thy Name so that I my ever remain imbued with Thine love, O Lord.
Manmohan Singh (Punjabi)ਮਿਹਰਬਾਨ ਹੋ ਅਤੇ ਮੈਨੂੰ ਆਪਣੇ ਮੰਗਤੇ ਨੂੰ, ਆਪਣਾ ਨਾਮ ਪ੍ਰਦਾਨ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਪ੍ਰੀਤ ਨਾਲ ਰੰਗੀਜਿਆ ਰਹਾਂ, ਹੇ ਸੁਆਮੀ!
Fareedkot Teekaਤਾਂ ਤੇ ਦਿਆਲ ਹੋਵੋ ਔਰ ਅਪਨਾ ਨਾਮ ਮੁਝ ਮੰਗਤ ਜਨ ਕੋ ਦੀਜੀਏ, ਜਿਸ ਤੇਰੇ ਨਾਮ ਦਾਨ ਕੋ ਪਾਇ ਕਰ ਸਦਾ (ਰੰਗਿ) ਪ੍ਰੇਮ ਮੇਂ ਰਤਾ ਰਹੂੰ॥੧॥
Prof. Sahib Singhਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ਪਦ ਅਰਥ ਦੈਆਲ = ਦਇਆਵਾਨ। ਕੰਉ = ਨੂੰ। ਰਹਉ = ਰਹਉਂ, ਮੈਂ ਰਹਾਂ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ ॥੧॥
SikhNet (Spanish)Tu eres mi Señor Bondadoso, Ten Piedad y bendice a este hombre que te ruega por Tu Nombre, para que pueda permanecer siempre imbuido en Tu Amor, oh Señor. (1)
ਹੰਉ ਬਲਿਹਾਰੈ ਜਾਉ; ਸਾਚੇ ਤੇਰੇ ਨਾਮ ਵਿਟਹੁ ॥
hnau balihaarai jaau; saache tere naam vittahu |
Sant Singh KhalsaI am a sacrifice to Your Name, O True Lord.
Manmohan SinghI am a sacrifice unto Thy Name, O True Lord!
Manmohan Singh (Punjabi)ਮੈਂ ਤੇਰੇ ਨਾਮ ਉਤੋਂ ਕੁਰਬਾਨ ਹਾਂ, ਹੇ ਸੱਚੇ ਸੁਆਮੀ!
Fareedkot Teekaਹੇ ਸਾਚ ਸਰੂਪ! ਮੈਂ ਤੇਰੇ ਨਾਮ ਪਰ ਬਲਿਹਾਰੇ ਜਾਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ।ਪਦ ਅਰਥ ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਵਿਟਹੁ = ਤੋਂ।
SikhNet (Spanish)Ofrezco mi ser en sacrificio a Tu Nombre, oh Señor Verdadero.
ਕਰਣ ਕਾਰਣ ਸਭਨਾ ਕਾ ਏਕੋ; ਅਵਰੁ. ਨ ਦੂਜਾ ਕੋਈ ॥੧॥ ਰਹਾਉ ॥
karan kaaran sabhanaa kaa eko; avar. na doojaa koee |1| rahaau |
Sant Singh KhalsaThe One Lord is the Cause of causes; there is no other at all. ||1||Pause||
Manmohan SinghThe one Lord is the cause of all the causes and there is not any other second. Pause.
Manmohan Singh (Punjabi)ਇੱਕ ਸਾਹਿਬ ਹੀ ਸਾਰਿਆਂ ਹੇਤੂਆਂ ਦਾ ਹੇਤੂ ਹੈ, ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਓ।
Fareedkot Teekaਕਿਉਂਕਿ ਤੂੰ ਸਭਨਾਂ ਕਾ ਕਰਣ ਕਾਰਣ ਏਕ ਹੈਂ, ਤੇਰੇ ਬਿਨਾਂ ਔਰ ਦੂਸਰਾ ਕੋਈ ਨਹੀਂ ਹੈਂ॥੧॥ ਰਹਾਉ ॥
Prof. Sahib Singhਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ ॥੧॥ ਰਹਾਉ ॥
SikhNet (Spanish)El Único Señor, es la Causa de todas las causas. No hay nadie que se le compare. (1-Pausa)
ਬਹੁਤੇ ਫੇਰ ਪਏ ਕਿਰਪਨ ਕਉ; ਅਬ ਕਿਛੁ ਕਿਰਪਾ ਕੀਜੈ ॥
bahute fer pe kirapan kau; ab kichh kirapaa keejai |
Sant Singh KhalsaI was wretched; I wandered through so many cycles of reincarnation. Now, Lord, please bless me with Your Grace.
Manmohan SinghI, a mean fellow, have wandered through many rounds (of lives). Now, O Lord, bless me with some compassion.
Manmohan Singh (Punjabi)ਮੈਂ, ਕਮੀਨੇ ਨੇ, ਜੂਨੀਆਂ ਵਿੱਚ ਘਣੇਰੇ ਚੱਕਰ ਕੱਟੇ ਹਨ। ਹੁਣ ਹੇ ਸੁਆਮੀ! ਮੇਰੇ ਉਤੇ ਕੁਝ ਰਹਿਮਤ ਧਾਰ।
Fareedkot Teekaਮੁਝ ਕ੍ਰਿਪਨ ਕੌ ਬਹੁਤ ਹੀ ਚੌਰਾਸੀ ਕੇ ਫੇਰੇ ਪੜੇ ਹੈਂ, ਅਬ ਕੁਛ ਅਪਨੀ ਕ੍ਰਿਪਾ ਕਰੀਏ॥
Prof. Sahib Singhਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ।ਪਦ ਅਰਥ ਫੇਰ = ਗੇੜ। ਕਿਰਪਨ ਕਉ = ਕੰਜੂਸ ਨੂੰ, ਮਾਇਆ-ਵੇੜ੍ਹੇ ਨੂੰ। ਕੀਜੈ = ਕਰ।
SikhNet (Spanish)Yo, un ser desgraciado, he vagado a través de muchas encarnaciones, ahora oh Señor,
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ; ਐਸੀ ਬਖਸ ਕਰੀਜੈ ॥੨॥
hohu deaal darasan dehu apunaa; aisee bakhas kareejai |2|
Sant Singh KhalsaBe merciful, and grant me the Blessed Vision of Your Darshan; please grant me such a gift. ||2||
Manmohan SinghBe merciful and grant me Thine vision O God and bless me with such a gift.
Manmohan Singh (Punjabi)ਮਿਹਰਬਾਨ ਹੋ, ਤੇ ਮੈਨੂੰ ਆਪਣਾ ਦੀਦਾਰ ਵਿਖਾਲ। ਮੈਨੂੰ ਐਹੋ ਜਿਹੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ।
Fareedkot Teekaਤਾਂ ਤੇ ਅਬ ਦਿਆਲ ਹੋਇ ਕਰ ਮੁਝ ਕੋ ਅਪਨਾ ਦਰਸਨ ਦੀਜੀਏ, ਮੇਰੇ ਕੌ ਇਹੀ ਬਖਸ਼ਸ ਕਰੀਏ॥
Prof. Sahib Singhਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ਪਦ ਅਰਥ ਬਖਸ = ਬਖ਼ਸ਼ਸ਼ ॥੨॥
SikhNet (Spanish)muestra un poco de Compasión para mí, ten piedad y permíteme tener la Visión de Tu Presencia, por favor, bendíceme con tal Regalo, oh Dios. (2)
ਭਨਤਿ ਨਾਨਕ. ਭਰਮ ਪਟ ਖੂਲੑੇ; ਗੁਰ ਪਰਸਾਦੀ ਜਾਨਿਆ ॥
bhanat naanak. bharam patt khoolae; gur parasaadee jaaniaa |
Sant Singh KhalsaPrays Nanak, the shutters of doubt have been opened wide; by Guru's Grace, I have come to know the Lord.
Manmohan SinghSay Nanak, the shutters of doubt have opened and, by Guru's grace, I have known the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਭਰਮ ਦੇ ਕਵਾੜ (ਪੜਦੇ) ਖੁਲ੍ਹ ਗਏ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸਾਈਂ ਨੂੰ ਜਾਣ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਤੇ ਅਬ ਮੇਰੇ ਭ੍ਰਮ ਕੇ ਪੜਦੇ ਵਾ ਤਾਕ ਖੁਲ ਗਏ, ਇਸ ਸੇ ਮੈਨੇ ਨਿਜ ਸਰੂਪ ਕੋ ਜਾਨ੍ਯਾ ਹੈ॥
Prof. Sahib Singhਹੇ ਭਾਈ! ਨਾਨਕ ਆਖਦਾ ਹੈ-ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ।ਪਦ ਅਰਥ ਭਨਤਿ = ਆਖਦਾ ਹੈ। ਭਰਮ ਪਟ = ਭਰਮ ਦੇ ਪੜਦੇ। ਪਰਸਾਦੀ = ਕਿਰਪਾ ਨਾਲ। ਜਾਨਿਆ = ਸਾਂਝ ਪਾ ਲਈ।
SikhNet (Spanish)Dice Nanak, mis dudas han terminado y por la Gracia del Guru, he conocido al Señor;
ਸਾਚੀ ਲਿਵ ਲਾਗੀ ਹੈ ਭੀਤਰਿ; ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥
saachee liv laagee hai bheetar; satigur siau man maaniaa |3|1|9|
Sant Singh KhalsaI am filled to overflowing with true love; my mind is pleased and appeased by the True Guru. ||3||1||9||
Manmohan SinghThe True love is enshrined within me, and my mind is propitiated with the True Guru.
Manmohan Singh (Punjabi)ਸੱਚੀ ਪ੍ਰੀਤ ਮੇਰੇ ਅੰਦਰ ਘਰ ਕਰ ਗਈ ਹੈ ਅਤੇ ਮੇਰਾ ਮਨੂਆ ਸੱਚੇ ਗੁਰਾਂ ਨਾਲ ਪਤੀਜ ਗਿਆ ਹੈ।
Fareedkot Teekaਅਬ ਹਿਰਦੇ ਬੀਚ ਸਾਚੀ ਪ੍ਰੀਤੀ ਲਾਗੀ ਹੈ, ਕਿਉਂਕਿ ਸਤਿਗੁਰੋਂ ਸਾਥ ਮਨ ਮਾਨਿਆਂ ਅਰਥਾਤ ਪਤਿਆਇਆ ਹੈ॥੩॥੧॥੯॥☬ਅਕਾਲ ਪੁਰਖ ਜੀ ਕੇ ਸਨਮੁਖ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੇਨਤੀ ਕਰਤੇ ਹੈਂ:
Prof. Sahib Singhਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਲਿਵ = ਲਗਨ। ਭੀਤਰਿ = ਅੰਦਰ, ਮਨ ਵਿਚ। ਸਿਉ = ਨਾਲ ॥੩॥੧॥੯॥
* ਨੋਟ: ਅੰਕ ੧ ਦਾ ਭਾਵ ਇਹ ਹੈ ਕਿ ਇਹ ਇੱਕ ਸ਼ਬਦ 'ਘਰੁ ੪' ਦਾ ਹੈ। ਗੁਰੂ ਰਾਮਦਾਸ ਜੀ ਦੇ ਇਸ ਰਾਗ ਵਿਚ ਕੁੱਲ ੯ ਸ਼ਬਦ ਹਨ।
SikhNet (Spanish)el Amor Verdadero ha crecido en mi, y mi mente ha sido visitada por el Verdadero Guru. (3-1-9)