ਛਲੰ ਛਿਦ੍ਰੰ ਕੋਟਿ ਬਿਘਨੰ; ਅਪਰਾਧੰ ਕਿਲਬਿਖ ਮਲੰ ॥
chhalan chhidran kott bighanan; aparaadhan kilabikh malan |
Sant Singh KhalsaFraud, false accusations, millions of diseases, sins and the filthy residues of evil mistakes;
Manmohan SinghFraud, accusations, millions of maladies, offences, filthy sins,
Manmohan Singh (Punjabi)ਫਰੇਬ, ਦੂਸਨ, ਕ੍ਰੋੜਾ ਹੀ ਮੁਸੀਬਤਾ, ਜੁਰਮ, ਮਲੀਣ ਪਾਪ,
Fareedkot Teekaਕਿਸੀ ਸਾਥ ਛਲ ਕਰਨਾ ਅਰ ਔਰੋਂ ਕੇ (ਛਿਦ੍ਰੰ) ਦੋਖੋਂ ਕੋ ਦੇਖਣਾ, ਪੁਨਾ ਪਰ ਕਾਰਜ ਮੇਂ ਕੋਟਾਨ ਪ੍ਰਕਾਰ ਸੇ ਵਿਘਨ ਕਰਨੇ ਔਰ ਐਸੇ ਵਿਘਨ ਵਿਖੇ ਰੂਪ (ਅਪਰਾਧੰ) ਪਾਪੋਂ ਕੀ ਮੈਲ ਸੇ ਜੋ (ਕਿਲ) ਨਿਸਚੇ ਕਰ ਕੇ ਭਰੇ ਹੂਏ ਹੈਂ; ਵਾ ਕਿਲਬਿਖ ਬਡੇ ਪਾਪੋਂ ਕਰ ਜੁਗਤ ਹੈ॥
Prof. Sahib Singh(ਦੂਜਿਆਂ ਨੂੰ) ਧੋਖਾ (ਦੇਣਾ), (ਕਿਸੇ ਦੇ) ਐਬ (ਫਰੋਲਣੇ), (ਹੋਰਨਾਂ ਦੇ ਰਸਤੇ ਵਿਚ) ਕ੍ਰੋੜਾਂ ਰੁਕਾਵਟਾਂ (ਪਾਣੀਆਂ), ਵਿਕਾਰ, ਪਾਪ,ਪਦ ਅਰਥ ਛਲੰ = ਧੋਖਾ (छल)। ਛਿਦ੍ਰੰ = ਐਬ, ਦੋਖ (छिद्रं)।ਕੋਟਿ = ਕ੍ਰੋੜਾਂ (कोटि)। ਬਿਘਨੰ = ਰੁਕਾਵਟ (विघ्न)। ਕਿਲਬਿਖ = ਪਾਪ (किल्विष)।
SikhNet (Spanish)Fraude, falsas acusaciones, miles de enfermedades, faltas y errores malvados;
ਭਰਮ ਮੋਹੰ ਮਾਨ ਅਪਮਾਨੰ; ਮਦੰ ਮਾਯਾ ਬਿਆਪਿਤੰ ॥
bharam mohan maan apamaanan; madan maayaa biaapitan |
Sant Singh Khalsadoubt, emotional attachment, pride, dishonor and intoxication with Maya
Manmohan Singhdoubt, dishonour, ego and absorption is worldly valuables
Manmohan Singh (Punjabi)ਸੰਦੇਹ, ਸੰਸਾਰੀ ਮਮਤਾ, ਇਜ਼ਤ, ਬੇਇਜ਼ਤੀ, ਹੰਕਾਰ ਅਤੇ ਸੰਸਾਰੀ ਪਦਾਰਥ ਅੰਦਰ ਲੀਣਤਾ;
Fareedkot Teekaਭ੍ਰਮ ਔ ਮੋਹ, ਮਾਨ, ਅਪਮਾਨ, (ਮਦੰ) ਹੰਕਾਰ ਆਦੀ ਮਾਯਾ ਜੰਨ ਵਿਕਾਰੋਂ ਮੇਂ ਇਹ ਜੀਵ ਵਿਆਪ ਰਹੇ ਹੈਂ॥
Prof. Sahib Singhਭਟਕਣਾ, ਮੋਹ, ਆਦਰ, ਨਿਰਾਦਰੀ, ਅਹੰਕਾਰ-(ਜਿਨ੍ਹ੍ਹਾਂ ਲੋਕਾਂ ਨੂੰ ਇਹਨਾਂ ਤਰੀਕਿਆਂ ਨਾਲ) ਮਾਇਆ ਆਪਣੇ ਦਬਾਉ ਹੇਠ ਰੱਖਦੀ ਹੈ,ਪਦ ਅਰਥ ਮਾਨ = ਆਦਰ। ਅਪਮਾਨੰ = ਨਿਰਾਦਰੀ। ਬਿਆਪਤੰ = ਦਬਾਉ ਹੇਠ ਆਉਂਦੇ ਹਨ। ਮਦੰ = ਅਹੰਕਾਰ (मद)।
SikhNet (Spanish)duda, apegos emocionales, orgullo, deshonor e intoxicación por Maya,
ਮ੍ਰਿਤੵੁ ਜਨਮ ਭ੍ਰਮੰਤਿ ਨਰਕਹ; ਅਨਿਕ ਉਪਾਵੰ, ਨ ਸਿਧੵਤੇ ॥
mritayu janam bhramant narakah; anik upaavan, na sidhayate |
Sant Singh Khalsathese lead mortals to death and rebirth, wandering lost in hell. In spite of all sorts of efforts, salvation is not found.
Manmohan Singhthrough these, the mortal goes, comes and wanders in hell and in spite of making many efforts, he is not emancipated.
Manmohan Singh (Punjabi)ਇਨ੍ਹਾਂ ਦੇ ਰਾਹੀਂ ਪ੍ਰਾਣੀ ਜਾਂਦਾ, ਆਉਂਦਾ ਅਤੇ ਦੋਜ਼ਕ ਅੰਦਰ ਭਟਕਦਾ ਹੈ ਅਤੇ ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ ਉਹ ਬੰਦਖਲਾਸ ਨਹੀਂ ਹੁੰਦਾ।
Fareedkot Teekaਤਿਸੀ ਤੇ ਇਹ ਜਨਮਤੇ ਮਰਤੇ ਅਨੇਕ ਜਨਮੋਂ ਕੋ ਪਾਇਕਰ ਨਰਕ ਕੇ ਦੋਖੋਂ ਕੋ ਭੋਗਤੇ ਹੈਂ ਔਰ ਸਕਾਮ ਕਰਮ ਰੂਪੀ ਉਪਾਵੋਂ ਕਰ ਕੇ (ਸਿਧਿ) ਮੋਖ ਕੋ ਪ੍ਰਾਪਤ ਨਹੀਂ ਹੋਤੇ॥
Prof. Sahib Singhਉਹ ਜਨਮ ਮਰਨ ਵਿਚ ਭਟਕਦੇ ਰਹਿੰਦੇ ਹਨ, ਨਰਕ ਭੋਗਦੇ ਰਹਿੰਦੇ ਹਨ। ਅਨੇਕਾਂ ਉਪਾਵ ਕਰਨ ਨਾਲ ਭੀ (ਇਹਨਾਂ ਦੁੱਖਾਂ ਤੋਂ ਨਿਕਲਣ ਵਿਚ ਕਾਮਯਾਬ ਨਹੀਂ ਹੁੰਦੇ।ਪਦ ਅਰਥ ਮ੍ਰਿਤ੍ਯ੍ਯੁ = ਮੌਤ (मृत्यु)।ਭ੍ਰਮੰਤਿ = ਭਟਕਦੇ ਹਨ (भ्रमन्ति)। ਨ ਸਿਧ੍ਯ੍ਯਤੇ = ਕਾਮਯਾਬ ਨਹੀਂ ਹੁੰਦੇ।
SikhNet (Spanish)llevan a los mortales a la muerte y al renacimiento, perdidos en las consecuencias de sus propios actos y, a pesar de todos los esfuerzos, la salvación no es encontrada.
ਨਿਰਮਲੰ ਸਾਧ ਸੰਗਹ; ਜਪੰਤਿ ਨਾਨਕ. ਗੋਪਾਲ ਨਾਮੰ ॥
niramalan saadh sangah; japant naanak. gopaal naaman |
Sant Singh KhalsaChanting and meditating on the Name of the Lord in the Saadh Sangat, the Company of the Holy, O Nanak, mortals become immaculate and pure.
Manmohan SinghO Nanak, one is rendered immaculate by contemplating on Lord's Name in the society of saints,
Manmohan Singh (Punjabi)ਨਾਨਕ, ਪ੍ਰਾਣੀ ਪਾਵਨ ਪਵਿੱਤਰ ਹੋ ਜਾਂਦਾ ਹੈ, ਸਤਿਸੰਗਤ ਅੰਦਰ ਸੁਆਮੀ ਦੇ ਨਾਮ ਸਿਮਰਨ ਨਾਲ ਤੇ
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਖ ਸੰਤੋਂ ਕੇ ਸੰਗ ਦ੍ਵਾਰੇ ਗੋਪਾਲ ਕੇ ਨਾਮ ਕੋ ਨਿਤੰਪ੍ਰਤੀ ਜਪਤਾ ਹੈ॥
Prof. Sahib Singhਹੇ ਨਾਨਕ! ਜੋ ਮਨੁੱਖ ਸਦਾ ਸਾਧ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦੇ ਹਨ,
SikhNet (Spanish)Cantando y meditando en el Nombre del Señor, en la Saad Sangat, oh, dice Nanak, los mortales se vuelven Inmaculados y Puros,
ਰਮੰਤਿ ਗੁਣ ਗੋਬਿੰਦ; ਨਿਤ ਪ੍ਰਤਹ ॥੪੨॥
ramant gun gobind; nit pratah |42|
Sant Singh KhalsaThey continually dwell upon the Glorious Praises of God. ||42||
Manmohan Singhand reciting the Master's praises, all the time.
Manmohan Singh (Punjabi)ਸਦਾ ਹੀ ਮਾਲਕ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ।
Fareedkot Teekaਗੋਬਿੰਦ ਕੇ ਗੁਣੋਂ ਕੇ ਨਿਤੰਪ੍ਰਤੀ ਗਾਯਨ ਕਰਤਾ ਹੈ, ਸੋਈ ਨਿਰਮਲ ਹੋਤਾ ਹੈ॥੪੨॥☬ਭਾਵ ਪੂਰਬੋਕਤ ਬਿਕਾਰੋਂ ਸੇ ਰਹਿਤ ਹੋਤਾ ਹੈ:
Prof. Sahib Singhਸਦਾ ਗੋਬਿੰਦ ਦੇ ਗੁਣ ਗਾਂਦੇ ਹਨ, ਉਹ ਪਵਿਤ੍ਰ (-ਜੀਵਨ) ਹੋ ਜਾਂਦੇ ਹਨ ॥੪੨॥ਪਦ ਅਰਥ ਨਿਤ ਪ੍ਰਤਹ = ਸਦਾ ॥੪੨॥
* ਭਾਵ: ਮਾਇਆ ਅਨੇਕਾਂ ਤਰੀਕਿਆਂ ਨਾਲ ਮਨੁੱਖ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ। ਜਿਹੜਾ ਮਨੁੱਖ ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ, ਉਹ ਇਸ ਤੋਂ ਬਚਿਆ ਰਹਿੰਦਾ ਹੈ।
SikhNet (Spanish)pues continuamente habitan en las Gloriosas Alabanzas de Dios. (42)