ਤਰਣ ਸਰਣ ਸੁਆਮੀ; ਰਮਣ ਸੀਲ ਪਰਮੇਸੁਰਹ ॥
taran saran suaamee; raman seel paramesurah |
Sant Singh KhalsaIn the Sanctuary of the Kind-hearted Lord, our Transcendent Lord and Master, we are carried across.
Manmohan SinghSeeking the protection of the All-pervading and Tender-hearted Lord Master, the mortal is ferried across.
Manmohan Singh (Punjabi)ਸਰਬ-ਵਿਆਪਕ ਅਤੇ ਨਰਮ-ਦਿਲ ਸਾਈਂ ਮਾਲਕ ਦੀ ਪਨਾਹ ਲੈਣ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
Fareedkot Teekaਰਮਣ ਸੀਲ ਜੋ ਵਿਆਪਕ ਰੂਪ ਪ੍ਰਮੇਸਰ ਸਰਬ ਕਾ ਸੁਆਮੀ ਹੈ, ਤਿਸ ਕੀ ਸਰਣ ਹੋਣੇ ਕਰ ਕੇ ਇਸ ਜੀਵ ਕਾ ਸੰਸਾਰ ਸਿੰਧ ਸੇ ਤਰਣਾ ਹੋਤਾ ਹੈ॥
Prof. Sahib Singhਪਰਮਾਤਮਾ ਸਭ ਕੌਤਕ ਰਚਨਹਾਰ ਹੈ, ਸਭ ਦਾ ਮਾਲਕ ਹੈ, ਉਸ ਦੀ ਸਰਨ (ਜੀਵਾਂ ਲਈ, ਮਾਨੋ) ਜਹਾਜ਼ ਹੈ।
ਪਦ ਅਰਥ ਤਰਣ = ਜਹਾਜ਼ (तृ = to cross। तरण = a boat)। ਰਮਣ ਸੀਲ = ਕ੍ਰੀੜਾ ਕਰਨ ਵਾਲਾ, ਕੌਤਕ ਕਰਨਹਾਰ।
SikhNet (Spanish)En el Santuario del Bondadoso Corazón de Dios, nuestro Maestro, el Dios Trascendente, somos llevados a través.
ਕਰਣ ਕਾਰਣ ਸਮਰਥਹ; ਦਾਨੁ ਦੇਤ ਪ੍ਰਭੁ ਪੂਰਨਹ ॥
karan kaaran samarathah; daan det prabh pooranah |
Sant Singh KhalsaGod is the Perfect, All-powerful Cause of causes; He is the Giver of gifts.
Manmohan SinghThe Perfect Lord is potent to do all deeds and to give all gifts.
Manmohan Singh (Punjabi)ਪੂਰਨ ਪ੍ਰਭੂ ਸਾਰੇ ਕੰਮ ਕਰਨ ਅਤੇ ਸਾਰੀਟਾ ਦਾਤਾਂ ਦੇਣ ਦੇ ਯੋਗ ਹੈ।
Fareedkot Teekaਜਗਤ ਕੇ ਕਾਰਨ ਜੋ ਮਹਤਤਾ ਆਦੀ ਹੈਂ ਤਿਨੋਂ ਕੇ ਕਰਨੇ ਕੋ ਸੋ ਸਮਰਥ ਹੈ ਔਰ ਸੰਪੂਰਨ ਜੀਵੋਂ ਕੋ ਸੋ ਪ੍ਰਭੂ ਸਰਬ ਪਰਕਾਰ ਸੇ ਦਾਨ ਦੇਤਾ ਹੈ॥
Prof. Sahib Singhਪੂਰਨ ਪ੍ਰਭੂ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਹ ਜਗਤ ਦਾ ਮੂਲ ਹੈ, ਸਭ ਕੁਝ ਕਰਨ-ਜੋਗਾ ਹੈ।
ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਅਰਥ = ਪਦਾਰਥ (अर्थ)।
SikhNet (Spanish)Dios es la Perfecta, la Toda Poderosa Causa de causas, es el Dador de todos los Regalos,
ਨਿਰਾਸ. ਆਸ ਕਰਣੰ; ਸਗਲ ਅਰਥ ਆਲਯਹ ॥
niraas. aas karanan; sagal arath aalayah |
Sant Singh KhalsaHe gives hope to the hopeless. He is the Source of all riches.
Manmohan SinghHe gives hope to the hopeless one and is the Abode of all the riches.
Manmohan Singh (Punjabi)ਉਹ ਬੇ-ਉਮੈਦ ਨੂੰ ਉਮੈਦ ਬਖਸ਼ਦਾ ਹੈ ਅਤੇ ਸਮੂਹ ਧਨ ਪਦਾਰਥਾਂ ਦਾ ਘਰ ਹੈ।
Fareedkot Teekaਨਿਆਸਰਿਓਂ ਕੀ ਆਸਾ ਕੋ ਪੂਰਨ ਕਰਨਹਾਰਾ ਹੈ ਔ ਸੰਪੂਰਨ (ਅਰਥ) ਪਦਾਰਥੋਂ ਕਾ (ਆਲਯਹ) ਘਰ ਹੈ॥
Prof. Sahib Singhਪ੍ਰਭੂ ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਪਦਾਰਥਾਂ ਦਾ ਘਰ ਹੈ।
ਪਦ ਅਰਥ ਆਲਯਹ = ਘਰ (आलय:)।
SikhNet (Spanish)da Esperanza a quien nunca la tuvo y es la Fuente de toda Riqueza.
ਗੁਣ ਨਿਧਾਨ ਸਿਮਰੰਤਿ ਨਾਨਕ; ਸਗਲ ਜਾਚੰਤ ਜਾਚਿਕਹ ॥੪੩॥
gun nidhaan simarant naanak; sagal jaachant jaachikah |43|
Sant Singh KhalsaNanak meditates in remembrance on the Treasure of Virtue; we are all beggars, begging at His Door. ||43||
Manmohan SinghNanak meditates on God, the Treasure of virtues, of whom beg all the beggars.
Manmohan Singh (Punjabi)ਨਾਨਕ, ਨੇਕੀਆਂ ਦੇ ਖਜਾਨੇ ਵਾਹਿਗੁਰੂ ਦਾ ਭਜਨ ਕਰਦਾ ਹੈ, ਜਿਸ ਪਾਸੋਂ ਸਾਰੇ ਮੰਗਤੇ ਮੰਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਗੁਣੋਂ ਕੇ ਨਿਧਾਨ ਵਾਹਿਗੁਰੂ ਸੇ ਸੰਪੂਰਨ ਜੀਵ ਜਾਚਕ ਹੋ ਕਰ ਮਾਂਗਤੇ ਹੈਂ, ਤਿਸੀ ਕਾ ਹਮ ਸਿਮਰਨ ਕਰਤੇ ਹੈਂ॥੪੩॥☬ਸੰਤੋਂ ਕੀ ਸੰਗਤ ਕਰ ਕੇ ਜੋ (ਰਾਮ) ਵਿਆਪਕ ਰਾਮ ਕੇ ਰਾਮ ਨਾਮ ਕੋ (ਰਮਣੰ) ਜਪਣ ਕਰ ਕੇ ਹਰੀ ਦਿਆਲੂ ਕੇ ਚਰਨੋਂ ਕੀ ਹਰ ਪ੍ਰਕਾਰ ਸੇ ਸਰਣ ਹੂਏ ਹੈਂ। ਤਿਨੋਂ ਕੋ ਜੋ ਫਲ੍ਹ ਪ੍ਰਾਪਤਿ ਹੂਆ ਹੈ, ਸੋ ਸ੍ਰੀ ਗੁਰੂ ਜੀ ਆਗੇ ਇਸ ਸਲੋਕ ਮੇਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਸਾਰੇ (ਜੀਵ) ਮੰਗਤੇ (ਬਣ ਕੇ ਉਸ ਦੇ ਦਰ ਤੋਂ) ਮੰਗਦੇ ਹਨ, ਤੇ ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਸਿਮਰਦੇ ਹਨ ॥੪੩॥
ਪਦ ਅਰਥ ਨਿਧਾਨ = ਖ਼ਜ਼ਾਨਾ (निधानं)। ਜਾਚੰਤ = ਮੰਗਦੇ ਹਨ (याचन्ति)। ਜਾਚਕਹਿ = ਮੰਗਤੇ (याचका:) ॥੪੩॥
* ਭਾਵ: ਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ਤੇ ਦੇਣ-ਜੋਗਾ ਹੈ। ਉਸੇ ਦਾ ਆਸਰਾ ਲੈਣਾ ਚਾਹੀਦਾ ਹੈ।
SikhNet (Spanish)Nanak medita en el Tesoro de Virtud, somos todos sus pordioseros pidiendo limosna en Su Puerta. (43)