ਬਸੰਤੁ ਮਹਲਾ ੧ ਇਕ ਤੁਕੀਆ ॥
basant mahalaa 1 ik tukeea | Ang 1189
Sant Singh KhalsaBasant, First Mehl, Ik-Tukee:
Manmohan SinghBasant 1st Guru. Ik-tukia.
Manmohan Singh (Punjabi)ਬਸੰਤੁ ਪਹਿਲੀ ਪਾਤਿਸ਼ਾਹੀ। ਇਕਤੁਕੀਆ।
Prof. Sahib Singhਪਦ ਅਰਥ ਇਕ ਤੁਕੀਆ = ਉਹ ਅਸਟਪਦੀਆਂ ਜਿਨ੍ਹਾਂ ਦੇ ਹਰੇਕ ਬੰਦ ਵਿਚ ਇਕ ਇਕ ਤੁਕ ਹੈ।
SikhNet (Spanish)Basant Mejl Guru Nanak, Primer Canal Divino, Ik-Tukas.
ਮਤੁ ਭਸਮ ਅੰਧੂਲੇ; ਗਰਬਿ ਜਾਹਿ ॥
mat bhasam andhoole; garab jaeh | Ang 1189
Sant Singh KhalsaDo not make such a show of rubbing ashes on your body.
Manmohan SinghO blind man, pride thou not on besmearing thy body with ashes.
Manmohan Singh (Punjabi)ਹੇ ਅੰਨ੍ਹੇ ਇਨਸਾਨ! ਤੂੰ ਆਪਣੀ ਦੇਹਿ ਨੂੰ ਸੁਆਹ ਮਲਣ ਦਾ ਹੰਕਾਰ ਨਾਂ ਕਰ।
Fareedkot Teeka(ਅੰਧੂਲੇ) ਹੇ ਅੰਧੇ ਅਗ੍ਯਾਨੀ! ਭਸਮ ਕੋ ਲਗਾਇ ਕਰ ਮਤ ਹੰਕਾਰ ਮੇਂ ਹੋ ਜਾਵੈ, ਭਾਵ ਹੰਕਾਰ ਨ ਕਰੁ॥
Prof. Sahib Singhਹੇ ਅਕਲੋਂ ਅੰਨ੍ਹੇ! ਪਿੰਡੇ ਤੇ ਸੁਆਹ ਮਲ ਕੇ ਮਤਾਂ ਤੂੰ ਅਹੰਕਾਰ ਵਿਚ ਆ ਜਾਏਂ (ਕਿ ਤੂੰ ਕੋਈ ਬੜਾ ਹੀ ਉੱਤਮ ਕਰਮ ਕਰ ਰਿਹਾ ਹੈਂ)ਪਦ ਅਰਥ ਭਸਮ = ਸੁਆਹ। ਅੰਧੂਲੇ = ਹੇ ਅੰਧੁਲੇ! ਹੇ ਅਕਲੋਂ ਅੰਨ੍ਹੇ! ਮਤੁ ਗਰਬਿ ਜਾਹਿ = ਮਤਾਂ ਤੂੰ ਅਹੰਕਾਰ ਵਿਚ ਆ ਜਾਏਂ। ਗਰਬਿ = ਅਹੰਕਾਰ ਵਿਚ। ਗਰਬਿ ਜਾਹ = ਤੂੰ ਅਹੰਕਾਰਿਆ ਜਾਏਂ।
SikhNet (Spanish)Oh Yogui, deja de untar cenizas en tu cuerpo, pues de esta manera,
ਇਨ ਬਿਧਿ; ਨਾਗੇ ਜੋਗੁ ਨਾਹਿ ॥੧॥
ein bidh; naage jog naeh |1| Ang 1189
Sant Singh KhalsaO naked Yogi, this is not the way of Yoga! ||1||
Manmohan SinghThis wise, O naked man, thou shall unite not with thy Lord.
Manmohan Singh (Punjabi)ਇਸ ਤਰ੍ਹਾਂ, ਹੇ ਨਗਨ ਇਨਸਾਨ! ਤੇਰਾ ਤੇਰੇ ਪ੍ਰਭੂ ਨਾਲ ਮਿਲਾਪ ਨਹੀਂ ਹੋਣਾ।
Fareedkot Teekaਇਨ ਉਪਾਵੋਂ ਕੇ ਕਰਨੇ ਸੇ, ਹੇ ਨਾਗੇ! ਪਰਮੇਸ੍ਵਰ ਮੇਂ (ਜੋਗੁ) ਜੁੜਨਾ ਨਹੀਂ ਹੋਤਾ॥੧॥
Prof. Sahib Singhਨੰਗੇ ਰਹਿ ਕੇ (ਤੇ ਪਿੰਡੇ ਉਤੇ ਸੁਆਹ ਮਲ ਕੇ) ਇਹਨਾਂ ਤਰੀਕਿਆਂ ਨਾਲ (ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ ॥੧॥ਪਦ ਅਰਥ ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਜੋਗੁ = ਪਰਮਾਤਮਾ ਨਾਲ ਮਿਲਾਪ ॥੧॥
SikhNet (Spanish)oh Yogui desnudo, uno no logra la Verdadera Unión con Dios. (1)
ਮੂੜੑੇ ਕਾਹੇ ਬਿਸਾਰਿਓ; ਤੈ ਰਾਮ ਨਾਮ ॥
moorrae kaahe bisaario; tai raam naam | Ang 1189
Sant Singh KhalsaYou fool! How can you have forgotten the Lord's Name?
Manmohan SinghO feel why has thou forgotten the Lord's Name?
Manmohan Singh (Punjabi)ਹੇ ਮੂਰਖ! ਤੂੰ ਕਿਉਂ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ?
Fareedkot Teekaਹੇ ਮੂਰਖ! ਤੈਨੇ ਸੋ ਰਾਮ ਨਾਮ ਕਾਹੇ ਕੋ ਬਿਸਾਰਾ ਹੈ?
Prof. Sahib Singhਹੇ ਮੂਰਖ! ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ?ਪਦ ਅਰਥ ਮੂੜੇ = ਹੇ ਮੂਰਖ! ਕਾਹੇ = ਕਾਹਦੇ ਵਾਸਤੇ? ਕਿਉਂ?
SikhNet (Spanish)¿Por qué te has olvidado del Naam, el Nombre del Señor, oh tonto?
ਅੰਤ ਕਾਲਿ; ਤੇਰੈ ਆਵੈ ਕਾਮ ॥੧॥ ਰਹਾਉ ॥
ant kaal; terai aavai kaam |1| rahaau | Ang 1189
Sant Singh KhalsaAt the very last moment, it and it alone shall be of any use to you. ||1||Pause||
Manmohan SinghAt the last moment, it shall be of avail to thee. Pause.
Manmohan Singh (Punjabi)ਅਖੀਰ ਦੇ ਵੇਲੇ, ਇਹ ਤੇਰੇ ਕੰਮ ਆਏਗਾ। ਠਹਿਰਾਉ।
Fareedkot Teekaਜੋ ਅੰਤ ਕੇ ਸਮੇਂ ਤੇਰੇ ਕਾਮ ਆਵਣਾ ਹੈ॥੧॥ ਰਹਾਉ ॥☬ਜੇ ਕਹੇ ਜੋਗ ਕੈਸੇ ਹੋਵੈ? ਸੋ ਕਹਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਹੀ ਅੰਤ ਸਮੇ ਤੇਰੇ ਕੰਮ ਆ ਸਕਦਾ ਹੈ ॥੧॥ ਰਹਾਉ ॥ਪਦ ਅਰਥ ਅੰਤ ਕਾਲਿ = ਅਖ਼ੀਰਲੇ ਸਮੇ ॥੧॥ ਰਹਾਉ ॥
SikhNet (Spanish)Sólo el Nombre te brinda compañía en el más allá. (1-Pausa)
ਗੁਰ ਪੂਛਿ; ਤੁਮ ਕਰਹੁ ਬੀਚਾਰੁ ॥
gur poochh; tum karahu beechaar | Ang 1189
Sant Singh KhalsaConsult the Guru, reflect and think it over.
Manmohan SinghConsulting the Guru, reflect thou on the Name.
Manmohan Singh (Punjabi)ਗੁਰਾਂ ਦੀ ਸਲਾਹ ਲੈ, ਤੂੰ ਨਾਮ ਦਾ ਚਿੰਤਨ ਕਰ।
Fareedkot Teekaਗੁਰੋਂ ਕੋ ਪੂਛ ਕਰ ਕੇ ਤੁਮ ਬੀਚਾਰ ਕਰੋ॥
Prof. Sahib Singhਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ (ਘਰ-ਘਾਟ ਛੱਡ ਕੇ ਬਾਹਰ ਭਟਕਿਆਂ ਰੱਬ ਨਹੀਂ ਮਿਲਦਾ)।ਪਦ ਅਰਥ ਪੂਛਿ = ਪੁੱਛ ਕੇ, ਸਿੱਖਿਆ ਲੈ ਕੇ।
SikhNet (Spanish)Escucha la Sabiduría del Guru, medita en Ella y entonces lo que sea que veas,
ਜਹ ਦੇਖਉ; ਤਹ ਸਾਰਿਗਪਾਣਿ ॥੨॥
jeh dekhau; teh saarigapaan |2| Ang 1189
Sant Singh KhalsaWherever I look, I see the Lord of the World. ||2||
Manmohan SinghWherever I see, I see the Lord of the earth there.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਧਰਤੀ ਦੇ ਸੁਆਮੀ ਨੂੰ ਵੇਖਦਾ ਹਾਂ।
Fareedkot Teekaਜਹਾਂ ਦੇਖੋ ਤਹਾਂ ਸਾਰੰਗਪਾਣ ਭਗਵਤ ਕੋ ਬ੍ਯਾਪਕ ਦੇਖੋ॥੨॥☬ਜੇ ਕਹੇ ਤੁਸੀ ਆਪ ਕੋ ਕ੍ਯਾ ਮਾਨਤੇ ਹੋ? ਤਿਸੁ ਪਰ ਕਹਤੇ ਹੈਂ:
Prof. Sahib Singhਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ (ਹਰ ਥਾਂ) ਪਰਮਾਤਮਾ ਮੌਜੂਦ ਹੈ ॥੨॥ਪਦ ਅਰਥ ਦੇਖਉ = ਮੈਂ ਵੇਖਦਾ ਹਾਂ। ਸਾਰਿਗ ਪਾਣਿ = ਉਹ ਪਰਮਾਤਮਾ ਜਿਸ ਦੇ ਹੱਥ ਵਿਚ ਧਨੁਖ ਹੈ। ਸਾਰਿਗ = ਧਨਖ। ਪਾਣਿ = ਹੱਥ ॥੨॥
SikhNet (Spanish)ahí verás al Señor de la Tierra. (2)
ਕਿਆ ਹਉ ਆਖਾ; ਜਾਂ ਕਛੂ ਨਾਹਿ ॥
kiaa hau aakhaa; jaan kachhoo naeh | Ang 1189
Sant Singh KhalsaWhat can I say? I am nothing.
Manmohan SinghWhat can I say, when I myself am nothing?
Manmohan Singh (Punjabi)ਮੈਂ ਕੀ ਕਹਿ ਸਕਦਾ ਹਾਂ, ਜਦ ਕਿ ਮੈਂ ਖੁਦ ਕੁਝ ਭੀ ਨਹੀਂ?
Fareedkot Teekaਕ੍ਯਾ ਕਹਾਂ? ਜੋ ਮੈਂ ਅਪਣੇ ਆਪ ਕੋ ਕਛੁ ਮਾਨਤਾ ਹੀ ਨਹੀਂ ਹੂੰ॥
Prof. Sahib Singhਹੇ ਪ੍ਰਭੂ! ਮੈਂ ਮਾਣ ਭੀ ਕਿਸ ਚੀਜ਼ ਦਾ ਕਰਾਂ? ਜੋ ਕੁਝ ਭੀ ਮੈਂ ਆਪਣਾ ਸਮਝਦਾ ਹਾਂ ਇਹ ਮੇਰਾ ਆਪਣਾ ਨਹੀਂ, (ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੇ ਹੈ ਭੀ ਨਾਸਵੰਤ)ਪਦ ਅਰਥ ਆਖਾ = ਮੈਂ ਆਖਾਂ, ਮਾਣ ਕਰਾਂ। ਕਿਆ ਹਉ ਆਖਾ = ਮੈਂ ਕੀਹ ਮਾਣ ਕਰ ਸਕਦਾ ਹਾਂ?
SikhNet (Spanish)¿Qué puedo decirte, Oh Dios, excepto que nada me pertenece
ਜਾਤਿ ਪਤਿ ਸਭ ਤੇਰੈ ਨਾਇ ॥੩॥
jaat pat sabh terai naae |3| Ang 1189
Sant Singh KhalsaAll my status and honor are in Your Name. ||3||
Manmohan SinghAll my caste and honour are through Thy Name.
Manmohan Singh (Punjabi)ਮੇਰੀ ਸਾਰੀ ਜਾਤ ਅਤੇ ਇਜ਼ਤ ਤੇਰੇ ਨਾਮ ਦੇ ਰਾਹੀਂ ਹੀ ਹਨ।
Fareedkot Teekaਤੇਰੇ ਕੋ ਭੀ ਜਾਤੀ ਅਰ ਪਤਿਸ੍ਟਾ ਸਭ ਨਾਮ ਕੇ ਜਪਣੇ ਸੇ ਪ੍ਰਾਪਤਿ ਹੋਵੇਗੀ॥੩॥
Prof. Sahib Singhਹੇ ਪ੍ਰਭੂ! (ਗ੍ਰਿਹਸਤ ਵਿਚ ਰਹਿ ਕੇ ਉੱਚੀ ਜਾਤਿ ਜਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨਾ ਭੀ ਜੀਵ ਦੀ ਭਾਰੀ ਭੁੱਲ ਹੈ) ਤੇਰੇ ਨਾਮ ਵਿਚ ਜੁੜਨਾ ਹੀ ਉੱਚੀ ਜਾਤਿ ਹੈ ਤੇਰੇ ਨਾਮ ਵਿਚ ਜੁੜਨਾ ਹੀ ਦੁਨੀਆ ਵਿਚ ਇੱਜ਼ਤ-ਮਾਣ ਹੈ ॥੩॥ਪਦ ਅਰਥ ਪਤਿ = ਇੱਜ਼ਤ। ਤੇਰੈ ਨਾਇ = ਤੇਰੇ ਨਾਮ ਵਿਚ (ਲੀਨ ਹੋਣਾ) ॥੩॥
SikhNet (Spanish)y mi casta y mi honor se dan sólo a través de Tu Nombre. (3)
ਕਾਹੇ ਮਾਲੁ ਦਰਬੁ ਦੇਖਿ; ਗਰਬਿ ਜਾਹਿ ॥
kaahe maal darab dekh; garab jaeh | Ang 1189
Sant Singh KhalsaWhy do you take such pride in gazing upon your property and wealth?
Manmohan SinghWhy take thou pride on beholding thine property and wealth?
Manmohan Singh (Punjabi)ਤੂੰ ਆਪਣੀ ਜਾਇਦਾਦ ਅਤੇ ਦੌਲਤ ਨੂੰ ਵੇਖ ਕੇ ਕਿਉਂ ਹੰਕਾਰ ਕਰਦਾ ਹੈ?
Fareedkot Teekaਮਾਲ ਅਰ ਦਰਬ੍ਯ ਕੋ ਦੇਖ ਕਰ ਕਿਸ ਵਾਸਤੇ ਗਰਬ ਜਾਤਾ ਹੈਂ?
Prof. Sahib Singh(ਗ੍ਰਿਹਸਤ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣ ਤੇ ਪਿੰਡੇ ਤੇ ਸੁਆਹ ਮਲਣ ਦਾ ਮਾਣ ਕਰਦਾ ਹੈ। ਇਹ ਭੁੱਲ ਹੈ। ਪਰ ਗ੍ਰਿਹਸਤੀ ਧਨ ਦਾ ਅਹੰਕਾਰ ਕਰਦਾ ਹੈ। ਇਹ ਭੀ ਮੂਰਖਤਾ ਹੈ) ਮਾਲ ਧਨ ਵੇਖ ਕੇ ਤੂੰ ਅਹੰਕਾਰ ਕਰਦਾ ਹੈਂ।ਪਦ ਅਰਥ ਦਰਬੁ = ਧਨ। ਦੇਖਿ = ਵੇਖ ਕੇ।
SikhNet (Spanish)¿Por qué alguien se puede enorgullecer de sus posesiones y riqueza,
ਚਲਤੀ ਬਾਰ; ਤੇਰੋ ਕਛੂ ਨਾਹਿ ॥੪॥
chalatee baar; tero kachhoo naeh |4| Ang 1189
Sant Singh KhalsaWhen you must leave, nothing shall go along with you. ||4||
Manmohan SinghNothing shall be thine at the time of departure.
Manmohan Singh (Punjabi)ਕੂਚ ਕਰਨ ਦੇ ਵੇਲੇ ਤੇਰਾ ਕੁਝ ਭੀ ਨਹੀਂ ਹੋਣਾ।
Fareedkot Teekaਅੰਤ ਕੋ ਚਲਣੇ ਕੇ ਸਮੇਂ ਤੇਰੋ ਕੁਛ ਭੀ ਸਹਾਈ ਨਹੀਂ ਹੋਵੇਗਾ॥੪॥
Prof. Sahib Singhਸੰਸਾਰ ਤੋਂ ਕੂਚ ਕਰਨ ਵੇਲੇ (ਧਨ ਮਾਲ ਵਿਚੋਂ) ਕੋਈ ਭੀ ਚੀਜ਼ ਤੇਰੀ ਨਹੀਂ ਹੋਵੇਗੀ ॥੪॥ਪਦ ਅਰਥ ਚਲਤੀ ਬਾਰ = ਸੰਸਾਰ ਤੋਂ ਕੂਚ ਕਰਨ ਵੇਲੇ ॥੪॥
SikhNet (Spanish)cuando nada se va con uno al final? (4)
ਪੰਚ ਮਾਰਿ; ਚਿਤੁ ਰਖਹੁ ਥਾਇ ॥
panch maar; chit rakhahu thaae | Ang 1189
Sant Singh KhalsaSo subdue the five thieves, and hold your consciousness in its place.
Manmohan SinghSubdue thou thy five demons, and keep thy mind in its place.
Manmohan Singh (Punjabi)ਤੂੰ ਆਪਣੇ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਅਤੇ ਆਪਣੇ ਮਨ ਨੂੰ ਇਸ ਦੇ ਥਾਂ ਟਿਕਾਣੇ ਰੱਖ।
Fareedkot Teekaਪਾਂਚੋਂ ਕਾਮਾਦਿਕੋਂ ਕੌ ਮਾਰ ਕਰ ਕੇ ਚਿਤ ਕੋ ਇਸਥਿਤ ਕਰ ਰਖੋ॥
Prof. Sahib Singhਕਾਮਾਦਿਕ ਪੰਜਾਂ ਨੂੰ ਮਾਰ ਕੇ ਆਪਣੇ ਮਨ ਨੂੰ ਵੱਸ ਵਿਚ ਰੱਖ।ਪਦ ਅਰਥ ਪੰਚ = ਕਾਮਾਦਿਕ ਪੰਜੇ ਵਿਕਾਰ। ਥਾਇ = ਥਾਂ ਵਿਚ, ਵੱਸ ਵਿਚ।
SikhNet (Spanish)Calma tus pasiones, oh ser humano y conserva la mente en su centro,
ਜੋਗ ਜੁਗਤਿ ਕੀ; ਇਹੈ ਪਾਂਇ ॥੫॥
jog jugat kee; ihai paane |5| Ang 1189
Sant Singh KhalsaThis is the basis of the way of Yoga. ||5||
Manmohan SinghThis alone is the foundation of the way to union with God.
Manmohan Singh (Punjabi)ਕੇਵਲ ਇਹ ਹੀ ਵਾਹਿਗੁਰੂ ਦੇ ਮਿਲਾਪ ਦੇ ਮਾਰਗ ਦੀ ਬੁਲਿਆਦ ਹੈ।
Fareedkot Teekaਜੋਗ ਮੇਂ ਜੁੜਨੇ ਕੇ ਏਹੀ (ਪਾਂਇ) ਸਮਰਥਾ ਹੈ, ਜੋ ਚਿਤ ਕਾ ਥਿਰੁ ਕਰਨਾ ਹੈ॥੫॥
Prof. Sahib Singhਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ ॥੫॥ਪਦ ਅਰਥ ਪਾਂਇ = ਨੀਂਹ। ਜੋਗ ਜੁਗਤਿ = ਪਰਮਾਤਮਾ ਨਾਲ ਮਿਲਾਪ ਦਾ ਤਰੀਕਾ ॥੫॥
SikhNet (Spanish)pues sólo así se obtiene el Estado de Yoga. (5)
ਹਉਮੈ ਪੈਖੜੁ; ਤੇਰੇ ਮਨੈ ਮਾਹਿ ॥
haumai paikharr; tere manai maeh | Ang 1189
Sant Singh KhalsaYour mind is tied with the rope of egotism.
Manmohan SinghThy mind is tethered with the chains of ego (within they mind is the hopper of pride)
Manmohan Singh (Punjabi)ਤੇਰਾ ਮਨੂਆ ਹੰਕਾਰ ਦੇ ਸੰਗਲ ਨਾਲ ਨਰੜਿਆਂ ਹੋਇਆ ਹੈ, (ਮੇਰੇ ਮਨੂਏ ਅੰਦਰ ਹੰਗਤਾ ਦੀ ਜ਼ੰਜੀਰ ਹੈ)।
Fareedkot Teekaਹੰਤਾ ਮਮਤਾ ਕੇ ਪੈਖੜੇ ਅਰਥਾਤ ਬੰਧਨ ਤੇਰੇ ਮਨ ਰੂਪ ਪੈਰੋਂ ਮੇਂ ਪੜੇ ਹੂਏ ਹੈਂ॥
Prof. Sahib Singhਹੇ ਮੂਰਖ! (ਜੇ ਤੂੰ ਤਿਆਗੀ ਹੈਂ ਤਾਂ ਤਿਆਗ ਦਾ, ਤੇ, ਜੇ ਤੂੰ ਗ੍ਰਿਹਸਤੀ ਹੈ ਤਾਂ ਧਨ ਮਾਲ ਦਾ ਤੈਨੂੰ ਮਾਣ ਹੈ, ਇਹ) ਹਉਮੈ ਤੇਰੇ ਮਨ ਵਿਚ ਹੈ ਜੋ ਤੇਰੇ ਮਨ ਨੂੰ ਅਟਕਾਈ ਬੈਠੀ ਹੈ ਜਿਵੇਂ ਪਸ਼ੂ ਦੀ ਪਿਛਲੀ ਲੱਤ ਨਾਲ ਬੱਧਾ ਹੋਇਆ ਢੰਗਾ ਉਸ ਨੂੰ ਦੌੜਨ ਨਹੀਂ ਦੇਂਦਾ।ਪਦ ਅਰਥ ਪੈਖੜੁ = ਢੰਗਾ, ਪਸ਼ੂ ਦੇ ਪਿਛਲੇ ਪੈਰਾਂ ਨਾਲ ਬੱਧਾ ਹੋਇਆ ਰੱਸਾ ਜੋ ਉਸ ਨੂੰ ਦੌੜਨ ਨਹੀਂ ਦੇਂਦਾ।
SikhNet (Spanish)Tu mente está atada a las cadenas del ego negativo
ਹਰਿ. ਨ ਚੇਤਹਿ ਮੂੜੇ; ਮੁਕਤਿ ਜਾਹਿ ॥੬॥
har. na cheteh moorre; mukat jaeh |6| Ang 1189
Sant Singh KhalsaYou do not even think of the Lord - you fool! He alone shall liberate you. ||6||
Manmohan SinghO blockhead, thou remember not thy God, by which thou can be emancipated.
Manmohan Singh (Punjabi)ਹੇ ਬੁੰਧੂ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਜਿਸ ਦੁਆਰਾ ਤੂੰ ਮੁਕਤ ਹੋ ਸਕਦਾ ਹੈ।
Fareedkot Teekaਹੇ ਮੂਰਖ! ਹਰੀ ਕੋ ਨਹੀਂ ਸਿਮਰਤਾ, ਜਿਸ ਕਰ ਕੇ ਤੂੰ ਮੁਕਤਿ ਹੋ ਜਾਵੈ॥੬॥
Prof. Sahib Singhਤੂੰ (ਇਸ ਹਉਮੈ ਦੇ ਢੰਗੇ ਦੇ ਕਾਰਨ) ਪਰਮਾਤਮਾ ਨੂੰ ਨਹੀਂ ਸਿਮਰਦਾ। ਤੇ, ਵਿਕਾਰਾਂ ਤੋਂ ਖ਼ਲਾਸੀ ਸਿਮਰਨ ਨਾਲ ਹੀ ਹੋ ਸਕਦੀ ਹੈ ॥੬॥ਪਦ ਅਰਥ ਮੁਕਤਿ ਜਾਹਿ = ਵਿਕਾਰਾਂ ਤੋਂ ਸੁਤੰਤਰ ਹੋ ਸਕੇਂ ॥੬॥
SikhNet (Spanish)y uno no alaba a Dios para que sean quitadas. (6)
ਮਤ ਹਰਿ ਵਿਸਰਿਐ; ਜਮ ਵਸਿ ਪਾਹਿ ॥
mat har visariai; jam vas paeh | Ang 1189
Sant Singh KhalsaIf you forget the Lord, you will fall into the clutches of the Messenger of Death.
Manmohan SinghForget thou not the Lord, otherwise thou shall fall in the clutches of Yama.
Manmohan Singh (Punjabi)ਤੂੰ ਸਾਹਿਬ ਨੂੰ ਨਾਂ ਭੁਲਾ ਨਹੀਂ ਤਾਂ ਤੂੰ ਯਮ ਦੇ ਪੰਜੇ ਵਿੱਚ ਫਸ ਜਾਵੇਗਾਂ।
Fareedkot Teekaਮਤ ਹਰੀ ਕੋ ਬਿਸਾਰਨੇ ਕਰ ਜਮ ਕੇ ਵਸ ਪੜਤਾ ਹੋਵੈਂ॥
Prof. Sahib Singh(ਹੇ ਮੂਰਖ! ਸੁਚੇਤ ਹੋ) ਪਰਮਾਤਮਾ ਦਾ ਨਾਮ ਭੁਲਾਇਆਂ ਮਤਾਂ ਜਮਾਂ ਦੇ ਵੱਸ ਵਿਚ ਪੈ ਜਾਏਂ,ਪਦ ਅਰਥ ਮਤ = ਮਤਾਂ ਕਿਤੇ। ਜਮ ਵਸਿ = ਜਮਾਂ ਦੇ ਵੱਸ ਵਿਚ। ਪਾਹਿ = ਪੈ ਜਾਏਂ।
SikhNet (Spanish)No dejes a Dios aunque seas entregado a las manos de Yama, el mensajero de la muerte,
ਅੰਤ ਕਾਲਿ ਮੂੜੇ; ਚੋਟ ਖਾਹਿ ॥੭॥
ant kaal moorre; chott khaeh |7| Ang 1189
Sant Singh KhalsaAt that very last moment, you fool, you shall be beaten. ||7||
Manmohan SinghAt the last moment, O unwise man, thou shall bear the blows.
Manmohan Singh (Punjabi)ਅਖੀਰ ਦੇ ਵੇਲੇ ਹੈ ਕਮਲੇ ਬੰਦੇ! ਤੂੰ ਸੱਟਾਂ ਸਹਾਰੇਗਾਂ।
Fareedkot Teekaਪੁਨਹ ਅੰਤ ਕੇ ਸਮੇਂ ਜਮ ਕੀ ਚੋਟਾਂ ਖਾਤਾ ਹੋਵੈ॥੭॥
Prof. Sahib Singhਤੇ ਅਖ਼ੀਰਲੇ ਸਮੇ (ਪਛਤਾਵੇ ਦੀ) ਮਾਰ-ਕੁੱਟ ਖਾਏਂ ॥੭॥ਪਦ ਅਰਥ ਚੋਟ = ਮਾਰ-ਕੁਟਾਈ ॥੭॥
SikhNet (Spanish)o enfrentarás las consecuencias de tus acciones, oh tonto. (7) P
ਗੁਰਸਬਦੁ ਬੀਚਾਰਹਿ; ਆਪੁ ਜਾਇ ॥
gurasabad beechaareh; aap jaae | Ang 1190
Sant Singh KhalsaContemplate the Word of the Guru's Shabad, and be rid of your ego.
Manmohan SinghReflecting on the Guru's word, thy ego shall be stilled,
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਤੇਰੀ ਹੰਗਤਾ ਨਵਿਰਤ ਹੋ ਜਾਏਗੀ,
Fareedkot Teekaਜੇ ਆਪਾ ਭਾਉ ਕੋ ਗਵਾਇ ਕਰ ਗੁਰ ਸਬਦ ਕੋ ਵੀਚਾਰੇ॥
Prof. Sahib Singhਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਰੱਖੇਂ, ਤਾਂ ਇਸ ਤਰ੍ਹਾਂ ਆਪਾ-ਭਾਵ ਦੂਰ ਹੋ ਸਕੇਗਾ।ਪਦ ਅਰਥ ਆਪੁ = ਆਪਾ-ਭਾਵ।
SikhNet (Spanish)Si meditas en la Palabra del Shabd del Guru, haciendo a un lado tu ego,
ਸਾਚ ਜੋਗੁ; ਮਨਿ ਵਸੈ ਆਇ ॥੮॥
saach jog; man vasai aae |8| Ang 1190
Sant Singh KhalsaTrue Yoga shall come to dwell in your mind. ||8||
Manmohan Singhand the 'True Yog shall come and abide within thy mind.
Manmohan Singh (Punjabi)ਅਤੇ ਸੱਚਾ ਯੋਗੁ ਆ ਕੇ ਤੇਰੇ ਮਨ ਵਿੱਚ ਟਿਕ ਜਾਵੇਗਾ।
Fareedkot Teekaਤਬ ਸਚ ਜੋਗ ਸਚ ਮੇਂ ਜੁੜਨੇ ਕਾ ਪ੍ਰਕਾਰੁ ਤੇਰੇ ਮਨ ਮੇਂ ਆਇ ਵਸੈ॥੮॥
Prof. Sahib Singh(ਗੁਰੂ ਦਾ ਸ਼ਬਦ ਵਿਚਾਰਨ ਦੀ ਬਰਕਤਿ ਨਾਲ ਉਹ ਪ੍ਰਭੂ-ਨਾਮ) ਮਨ ਵਿਚ ਆ ਵੱਸਦਾ ਹੈ ਜੋ ਸਦਾ-ਥਿਰ ਪ੍ਰਭੂ ਨਾਲ ਸਦਾ ਦਾ ਮਿਲਾਪ ਬਣਾ ਦੇਂਦਾ ਹੈ ॥੮॥ਪਦ ਅਰਥ ਸਾਚ ਜੋਗੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਮਿਲਾਪ ॥੮॥
SikhNet (Spanish)entonces el Misterio de la Verdadera Yoga se mostrará ante ti. (8)
ਜਿਨਿ. ਜੀਉ ਪਿੰਡੁ ਦਿਤਾ; ਤਿਸੁ ਚੇਤਹਿ ਨਾਹਿ ॥
jin. jeeo pindd ditaa; tis cheteh naeh | Ang 1190
Sant Singh KhalsaHe blessed you with body and soul, but you do not even think of Him.
Manmohan SinghThou remember not Him, who has blessed thee with soul and body.
Manmohan Singh (Punjabi)ਤੂੰ ਉਸ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਤੈਨੂੰ ਆਤਮਾ ਅਤੇ ਦੇਹਿ ਬਖਸ਼ੇ ਹਨ।
Fareedkot Teekaਜਿਸ ਪਰਮੇਸ੍ਵਰ ਨੇ ਜੀਉ ਔਰ ਸਰੀਰੁ ਦੀਆ ਹੈ ਤਿਸ ਕੋ ਚੇਤਤਾ ਨਹੀਂ॥
Prof. Sahib Singhਹੇ ਮੂਰਖ! ਜਿਸ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਸ ਨੂੰ ਤੂੰ ਚੇਤੇ ਨਹੀਂ ਕਰਦਾ,ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।
SikhNet (Spanish)¿Por qué hacerlo a un lado, a Él, Quien te ha bendecido con un cuerpo humano y un Alma?
ਮੜੀ ਮਸਾਣੀ; ਮੂੜੇ ਜੋਗੁ ਨਾਹਿ ॥੯॥
marree masaanee; moorre jog naeh |9| Ang 1190
Sant Singh KhalsaYou fool! Visiting graves and cremation grounds is not Yoga. ||9||
Manmohan SinghO unwise man, abiding at graveyards and cremation grounds union with God is obtained not.
Manmohan Singh (Punjabi)ਹੇ ਪਗਲੇ ਪ੍ਰਾਣੀ! ਕਬਰਸਤਾਨਾਂ ਅਤੇ ਸ਼ਮਸ਼ਾਨ ਭੂਮੀਆਂ ਤੇ ਵਸਣ ਦੁਆਰਾ ਵਾਹਿਗੁਰੂ ਨਾਲ ਮਿਲਾਪ ਪਰਾਪਤ ਨਹੀਂ ਹੁੰਦਾ।
Fareedkot Teekaਹੇ ਮੂਰਖ! ਮੜੀ ਮਸਾਣੀਓਂ ਮੇਂ ਬਾਸੁ ਕਰਨੇ ਸੇ ਜੋਗੁ ਪਰਾਪਤਿ ਨਹੀਂ ਹੋਤਾ॥੯॥
Prof. Sahib Singh(ਤੇ ਸੁਆਹ ਮਲ ਕੇ ਮੜ੍ਹੀਆਂ ਮਸਾਣਾਂ ਵਿਚ ਜਾ ਡੇਰਾ ਲਾਂਦਾ ਹੈਂ) ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ ॥੯॥ਪਦ ਅਰਥ ਮੂੜੇ = ਹੇ ਮੂਰਖ! ॥੯॥
SikhNet (Spanish)Oh tonto, la Yoga no es practicada en los crematorios, ni en las tumbas. (9)
ਗੁਣ ਨਾਨਕੁ ਬੋਲੈ; ਭਲੀ ਬਾਣਿ ॥
gun naanak bolai; bhalee baan | Ang 1190
Sant Singh KhalsaNanak chants the sublime, glorious Bani of the Word.
Manmohan SinghNanak utters the meritorious and sublime Gurbani.
Manmohan Singh (Punjabi)ਨਾਨਕ ਗੁਣਾਂ ਵਾਲੀ ਅਤੇ ਸਰੇਸ਼ਟ ਗੁਰਬਾਨੀ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣ ਉਚਾਰਨ ਰੂਪ ਬਾਣੀ ਭਲੀ ਹੈ॥
Prof. Sahib Singhਨਾਨਕ ਤਾਂ ਪਰਮਾਤਮਾ ਦੀਆਂ ਸਿਫ਼ਤਾਂ ਦੀ ਬਾਣੀ ਉਚਾਰਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਹੀ ਸੁੰਦਰ ਬਾਣੀ ਹੈ।ਪਦ ਅਰਥ ਗੁਣ ਬਾਣਿ = ਗੁਣਾਂ ਵਾਲੀ ਬਾਣੀ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ। ਭਲੀ = ਚੰਗੀ, ਸੋਹਣੀ।
SikhNet (Spanish)Nanak pronuncia Su Discurso íntegro para tu Bien,
ਤੁਮ ਹੋਹੁ ਸੁਜਾਖੇ; ਲੇਹੁ ਪਛਾਣਿ ॥੧੦॥੫॥
tum hohu sujaakhe; lehu pachhaan |10|5| Ang 1190
Sant Singh KhalsaUnderstand it, and appreciate it. ||10||5||
Manmohan SinghSee thou with thine eyes and realise its worth.
Manmohan Singh (Punjabi)ਤੂੰ ਆਪਣੀਆਂ ਅੱਖਾਂ ਨਾਲ ਵੇਖ ਅਤੇ ਇਸ ਦੀ ਕਦਰ ਨੂੰ ਅਨੁਭਵ ਕਰ।
Fareedkot Teekaਤੁਮ ਸੁਜਾਖੇ ਹੋਇ ਕਰ, ਭਾਵ ਸੇ ਗ੍ਯਾਨ ਵੈਰਾਗ ਨੇਤ੍ਰੋਂ ਸਹਿਤ ਹੋਇਕੇ ਅਪਨੇ ਸ੍ਵਰੂਪ ਕੋ ਪਛਾਣ ਲੇਵਹੁ॥੧੦॥੫॥
Prof. Sahib Singh(ਇਹੀ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ) ਇਸ ਗੱਲ ਨੂੰ ਸਮਝ (ਜੇ ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰੇਂਗਾ ਤਾਂ) ਤੈਨੂੰ ਭੀ ਪਰਮਾਤਮਾ ਦਾ ਦੀਦਾਰ ਕਰਾਣ ਵਾਲੀਆਂ ਆਤਮਕ ਅੱਖਾਂ ਮਿਲ ਜਾਣਗੀਆਂ ॥੧੦॥੫॥ਪਦ ਅਰਥ ਸੁਜਾਖਾ = ਵੇਖ ਸਕਣ ਵਾਲੀਆਂ ਅੱਖਾਂ ਵਾਲਾ ॥੧੦॥੫॥
SikhNet (Spanish)abre entonces el ojo de tu mente y conoce tu ser. (10-5)