ਬਸੰਤੁ ਮਹਲਾ ੧ ॥
basant mahalaa 1 |
Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant Mejl Guru Nanak, Primer Canal Divino.
ਦੁਬਿਧਾ ਦੁਰਮਤਿ; ਅਧੁਲੀ ਕਾਰ ॥
dubidhaa duramat; adhulee kaar |
Sant Singh KhalsaIn duality and evil-mindedness, the mortal acts blindly.
Manmohan SinghThrough duality and evil-intellect the mortal does blind deeds.
Manmohan Singh (Punjabi)ਦਵੈਤ-ਭਾਵ ਅਤੇ ਮੰਦੀ ਅਕਲ ਦੇ ਰਾਹੀਂ, ਪ੍ਰਾਣੀ ਅੰਨ੍ਹੇ ਕੰਮ ਕਰਦਾ ਹੈ।
Fareedkot Teekaਦੁਬਿਧਾ ਕਰ ਕੇ ਮਨਮੁਖੋਂ ਕੀ ਖੋਟੀ ਮਤ ਹੋ ਰਹੀ ਹੈ। ਇਸ ਵਾਸਤੇ ਤਿਨ ਕੀ ਕਾਰ ਭੀ ਅੰਧੁਲੀ ਹੈ, ਭਾਵ ਸੇ ਵੀਚਾਰ ਤੇ ਹੀਨ ਹੈਂ॥
Prof. Sahib Singhਭੈੜੀ ਮੱਤ ਦੇ ਪਿੱਛੇ ਲੱਗ ਕੇ ਮਨੁੱਖ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਹੀ ਕਾਰ ਕਰਦਾ ਹੈ।ਪਦ ਅਰਥ ਦੁਬਿਧਾ = ਦੁ-ਕਿਸਮਾ-ਪਨ, ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਅਧੁਲੀ = ਅੰਧੁਲੀ, ਅੰਨ੍ਹੀ।
SikhNet (Spanish)Ciegas son nuestras acciones si uno está afligido por el vicio y el doble pensamiento,
ਮਨਮੁਖਿ ਭਰਮੈ; ਮਝਿ ਗੁਬਾਰ ॥੧॥
manamukh bharamai; majh gubaar |1|
Sant Singh KhalsaThe self-willed manmukh wanders, lost in the darkness. ||1||
Manmohan SinghThe egocentric wanders in darkness.
Manmohan Singh (Punjabi)ਮਨਮਤੀਆ ਅਨ੍ਹੇਰੇ ਅੰਦਰ ਭਟਕਦਾ ਹੈ।
Fareedkot Teekaਸੋ ਮਨਮੁਖ (ਗੁਬਾਰ) ਸਘਨ ਅੰਧੇਰੇ ਮੇਂ ਅਰਥਾਤ ਅਗ੍ਯਾਨ ਮੇਂ ਭਰਮਤੇ ਹੈਂ॥੧॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ, ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) ॥੧॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਮਝਿ = ਵਿਚ। ਗੁਬਾਰ = ਹਨੇਰਾ, ਅਗਿਆਨਤਾ ਦਾ ਹਨੇਰਾ ॥੧॥
SikhNet (Spanish)sí, de ésta forma los soberbios Manmukjs son desviados del Sendero y caminan en la oscuridad. (1)
ਮਨੁ ਅੰਧੁਲਾ; ਅੰਧੁਲੀ ਮਤਿ ਲਾਗੈ ॥
man andhulaa; andhulee mat laagai |
Sant Singh KhalsaThe blind man follows blind advice.
Manmohan SinghThe blind man follows the blind counsel.
Manmohan Singh (Punjabi)ਅੰਨ੍ਹਾਂ ਮਨੁਖ ਅੰਨ੍ਹੀ ਸਲਾਹ ਮਗਰ ਟੁਰਦਾ ਹੈ।
Fareedkot Teekaਜਿਨ ਕਾ ਮਨੁ ਅੰਧਲਾ ਹੈ ਵਹੀ ਅੰਧੁਲੀ (ਮਤਿ) ਸਿਖ੍ਯਾ ਮੇਂ ਲਾਗੇ ਹੈਂ॥
Prof. Sahib Singhਮਾਇਆ ਵਿਚ ਅੰਨ੍ਹਾ ਹੋਇਆ ਮਨ ਉਸੇ ਮੱਤ ਦੇ ਪਿੱਛੇ ਤੁਰਦਾ ਹੈ ਜੋ (ਆਪ ਭੀ) ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਪਈ ਹੈ (ਤੇ ਉਹ ਮਨ ਮਾਇਆ ਦੀ ਭਟਕਣਾ ਵਿਚ ਹੀ ਰਹਿੰਦਾ ਹੈ)।ਪਦ ਅਰਥ ਅੰਧੁਲੀ ਮਤਿ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਮੱਤ।
SikhNet (Spanish)Si la mente está ciega, entonces se tambalea como los ciegos.
ਗੁਰ ਕਰਣੀ ਬਿਨੁ; ਭਰਮੁ. ਨ ਭਾਗੈ ॥੧॥ ਰਹਾਉ ॥
gur karanee bin; bharam. na bhaagai |1| rahaau |
Sant Singh KhalsaUnless one takes the Guru's Way, his doubt is not dispelled. ||1||Pause||
Manmohan SinghWithout going the Guru's way, one's doubt is dispelled not. Pause.
Manmohan Singh (Punjabi)ਗੁਰਾਂ ਦੇ ਮਾਰਗ ਉਪਰ ਟੁਰਣ ਦੇ ਬਗੈਰ, ਬੰਦੇ ਦਾ ਸੰਦੇਹ ਦੂਰ ਨਹੀਂ। ਠਹਿਰਾਉ।
Fareedkot Teekaਵਿਚਾਰ ਰੂਪੀ (ਗੁਰ) ਬਡੀ ਕਰਨੀ ਸੇ ਬਿਨਾਂ ਭਰਮ ਨਿਬ੍ਰਿਤ ਨਹੀਂ ਹੋਤਾ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧॥ ਰਹਾਉ ॥ਪਦ ਅਰਥ ਭਰਮੁ = ਭਟਕਣਾ ॥੧॥ ਰਹਾਉ ॥
SikhNet (Spanish)Sin ir por donde instruye el Guru uno no se libera de su duda. (1-Pausa)
ਮਨਮੁਖਿ ਅੰਧੁਲੇ; ਗੁਰਮਤਿ. ਨ ਭਾਈ ॥
manamukh andhule; guramat. na bhaaee |
Sant Singh KhalsaThe manmukh is blind; he does not like the Guru's Teachings.
Manmohan SinghThe wayward person is blind and likes not the Guru's instruction.
Manmohan Singh (Punjabi)ਆਪ ਹੁਦਰਾ ਪੁਰਸ਼ ਅੰਨ੍ਹਾਂ ਹੈ, ਅਤੇ ਗੁਰਾਂ ਦੇ ਉਪਦੇਸ਼ ਨੂੰ ਪਸੰਦ ਨਹੀਂ ਕਰਦਾ।
Fareedkot Teekaਮਨਮੁਖ (ਅੰਧੁਲੇ) ਅਗ੍ਯਾਨੀਓਂ ਕੋ ਗੁਰੋਂ ਕੀ ਮਤਿ ਨਹੀਂ ਭਾਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖਾਂ ਨੂੰ ਗੁਰੂ ਦੀ (ਦਿੱਤੀ) ਮੱਤ ਪਸੰਦ ਨਹੀਂ ਆਉਂਦੀ।ਪਦ ਅਰਥ ਨ ਭਾਈ = ਪਸੰਦ ਨਹੀਂ ਆਉਂਦੀ।
SikhNet (Spanish)El soberbio Manmukj está ciego, así no ama la Palabra del Shabd del Guru y se comporta como animal,
ਪਸੂ ਭਏ; ਅਭਿਮਾਨੁ. ਨ ਜਾਈ ॥੨॥
pasoo bhe; abhimaan. na jaaee |2|
Sant Singh KhalsaHe has become a beast; he cannot get rid of his egotistical pride. ||2||
Manmohan SinghHe has become a beast and is rid not of his self-conceit.
Manmohan Singh (Punjabi)ਉਹ ਡੰਗਰ ਬਣ ਗਿਆ ਹੈ ਅਤੇ ਸਵੈ-ਹੰਗਤਾ ਤੋਂ ਉਸ ਦੀ ਖਲਾਸੀ ਨਹੀਂ ਹੁੰਦੀ।
Fareedkot Teekaਪਸੂ ਵਤ ਹੋ ਰਹੇ ਹੈਂ ਔਰ ਤਿਨ ਕਾ ਅਭਿਮਾਨ ਦੂਰ ਨਹੀਂ ਹੋਤਾ॥੨॥
Prof. Sahib Singh(ਉਹ ਵੇਖਣ ਨੂੰ ਭਾਵੇਂ ਮਨੁੱਖ ਹਨ ਪਰ ਸੁਭਾਵ ਵਲੋਂ) ਪਸ਼ੂ ਹੋ ਚੁਕੇ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਆਕੜ ਨਹੀਂ ਜਾਂਦੀ ॥੨॥
SikhNet (Spanish)sin liberarse de su ego negativo. (2)
ਲਖ ਚਉਰਾਸੀਹ ਜੰਤ ਉਪਾਏ ॥
lakh chauraaseeh jant upaae |
Sant Singh KhalsaGod created 8.4 million species of beings.
Manmohan SinghGod has created eighty four Lakh species of beings.
Manmohan Singh (Punjabi)ਹਰੀ ਨੇ ਚੁਰਾਸੀ ਲੱਖ ਕਿਸਮਾਂ ਦੇ ਜੀਵ ਰਚੇ ਹਨ।
Fareedkot Teekaਚੌਰਾਸੀ ਲਖ ਜੋ ਜੀਵ ਜੰਤ ਉਪਾਏ ਹੂਏ ਹੈਂ॥
Prof. Sahib Singhਸਿਰਜਣਹਾਰ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕਰਦਾ ਹੈ,
SikhNet (Spanish)Dios ha creado 8.4 millones de especies
ਮੇਰੇ ਠਾਕੁਰ ਭਾਣੇ; ਸਿਰਜਿ ਸਮਾਏ ॥੩॥
mere tthaakur bhaane; siraj samaae |3|
Sant Singh KhalsaMy Lord and Master, by the Pleasure of His Will, creates and destroys them. ||3||
Manmohan SinghIn His will my Lord creates and destroys them.
Manmohan Singh (Punjabi)ਆਪਣੀ ਰਜ਼ਾ ਅੰਦਰ, ਮੇਰਾ ਮਾਲਕ ਉਹਨਾਂ ਨੂੰ ਰਚਦਾ ਅਤੇ ਨਸ਼ਟ ਕਰ ਦਿੰਦਾ ਹੈ।
Fareedkot Teekaਸੋ ਮੇਰੇ ਠਾਕੁਰ ਨੇ ਆਪਣੈ ਭਾਣੇ ਵਿਚ ਉਤਪਤਿ ਕਰ ਕੇ ਲ੍ਯ ਕੀਏ ਹੈਂ॥੩॥
Prof. Sahib Singhਜਿਵੇਂ ਉਸ ਠਾਕੁਰ ਦੀ ਮਰਜ਼ੀ ਹੁੰਦੀ ਹੈ, ਪੈਦਾ ਕਰਦਾ ਹੈ ਤੇ ਨਾਸ ਭੀ ਕਰ ਦੇਂਦਾ ਹੈ ॥੩॥ਪਦ ਅਰਥ ਸਿਰਜਿ = ਪੈਦਾ ਕਰ ਕੇ। ਸਮਾਏ = ਲੀਨ ਕਰ ਲੈਂਦਾ ਹੈ ॥੩॥
SikhNet (Spanish)y cuando tal es Su Voluntad las inmerge en Su Ser. (3)
ਸਗਲੀ ਭੂਲੈ; ਨਹੀ ਸਬਦੁ ਅਚਾਰੁ ॥
sagalee bhoolai; nahee sabad achaar |
Sant Singh KhalsaAll are deluded and confused, without the Word of the Shabad and good conduct.
Manmohan SinghEveryone, who owns not the Name and good conduct goes astray.
Manmohan Singh (Punjabi)ਹਰ ਕੋਈ, ਜੋ ਨਾਮ ਅਤੇ ਨੇਕ ਆਚਰਣ ਨੂੰ ਨਹੀਂ ਅਪਣਾਉਂਦਾ ਕੁਰਾਹੇ ਪੈ ਜਾਂਦਾ ਹੈ।
Fareedkot Teekaਜਿਨ ਕੋ ਗੁਰ ਸਬਦ ਕਾ (ਅਚਾਰੁ) ਕਰਤਬ ਨਹੀਂ ਹੈ, ਸੋ ਭੂਲਤੇ ਹੈਂ॥
Prof. Sahib Singhਪਰ ਉਹ ਸਾਰੀ ਹੀ ਲੁਕਾਈ ਕੁਰਾਹੇ ਪਈ ਰਹਿੰਦੀ ਹੈ ਜਦ ਤਕ ਉਹ ਗੁਰੂ ਦਾ ਸ਼ਬਦ (ਹਿਰਦੇ ਵਿਚ ਨਹੀਂ ਵਸਾਂਦੀ, ਤੇ ਜਦ ਤਕ ਉਸ ਸ਼ਬਦ ਅਨੁਸਾਰ ਆਪਣਾ) ਕਰਤੱਬ ਨਹੀਂ ਬਣਾਂਦੀ।ਪਦ ਅਰਥ ਅਚਾਰੁ = ਆਚਾਰ, ਚੰਗਾ ਜੀਵਨ।
SikhNet (Spanish)Si el mundo no desarrolla la Cultura de la Palabra del Shabd,
ਸੋ ਸਮਝੈ; ਜਿਸੁ ਗੁਰੁ ਕਰਤਾਰੁ ॥੪॥
so samajhai; jis gur karataar |4|
Sant Singh KhalsaHe alone is instructed in this, who is blessed by the Guru, the Creator. ||4||
Manmohan SinghHe alone is instructed, whom the Guru-God blesses.
Manmohan Singh (Punjabi)ਕੇਵਲ ਉਹ ਹੀ ਸਿਖ-ਮਤ ਲੈਂਦਾ ਹੈ, ਜਿਸ ਤੇ ਗੁਰੂ ਪ੍ਰਮੇਸ਼ਰ ਮਿਹਰ ਧਾਰਦੇ ਹਨ।
Fareedkot Teekaਜਿਸ ਕੋ ਗੁਰੂਦ੍ਵਾਰਾ ਮਿਲਤਾ ਹੈ, ਸੋ ਸਮਝਤਾ ਹੈ॥੪॥
Prof. Sahib Singhਉਹੀ ਜੀਵ (ਜੀਵਨ ਦੇ ਸਹੀ ਰਸਤੇ ਨੂੰ) ਸਮਝਦਾ ਹੈ ਜਿਸ ਦਾ ਰਾਹਬਰ ਗੁਰੂ ਬਣਦਾ ਹੈ ਕਰਤਾਰ ਬਣਦਾ ਹੈ ॥੪॥
SikhNet (Spanish)se desvía del Sendero, pero sólo lo entiende aquél que es bendecido por el Dios Guru. (4)
ਗੁਰ ਕੇ ਚਾਕਰ; ਠਾਕੁਰ ਭਾਣੇ ॥
gur ke chaakar; tthaakur bhaane |
Sant Singh KhalsaThe Guru's servants are pleasing to our Lord and Master.
Manmohan SinghThe Guru's servants are pleasing to the Lord.
Manmohan Singh (Punjabi)ਗੁਰਾਂ ਦੇ ਸੇਵਕ ਸੁਆਮੀ ਨੂੰ ਚੰਗੇ ਲਗਦੇ ਹਨ।
Fareedkot Teekaਜੋ ਗੁਰੋਂ ਕੇ ਚਾਕਰ ਹੈਂ, ਸੋ ਠਾਕੁਰ ਕੋ (ਭਾਣੇ) ਭਾਏ ਹੈਂ॥
Prof. Sahib Singhਜੇਹੜੇ ਮਨੁੱਖ ਸਤਿਗੁਰੂ ਦੇ ਸੇਵਕ ਬਣਦੇ ਹਨ ਉਹ ਪਾਲਣਹਾਰ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।
SikhNet (Spanish)Los Sirvientes del Guru están complaciendo al Señor,
ਬਖਸਿ ਲੀਏ; ਨਾਹੀ ਜਮ ਕਾਣੇ ॥੫॥
bakhas lee; naahee jam kaane |5|
Sant Singh KhalsaThe Lord forgives them, and they no longer fear the Messenger of Death. ||5||
Manmohan SinghThem the Lord forgives and for them the fear of Death's courier is no more.
Manmohan Singh (Punjabi)ਉਨ੍ਹਾਂ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਅਤੇ ਉਨ੍ਹਾਂ ਨਹੀਂ ਮੌਤ ਦੇ ਦੂਤਾਂ ਦਾ ਡਰ ਨਹੀਂ ਰਹਿੰਦਾ।
Fareedkot Teekaਪਰਮੇਸ੍ਵਰ ਨੇ ਵਹੁ ਬਖਸ ਲੀਏ ਹੈਂ, ਇਸ ਵਾਸਤੇ ਤਿਨ ਕੋ ਜਮ ਕੀ ਕਾਣ ਨਹੀਂ ਹੋਤੀ ॥੫॥
Prof. Sahib Singhਉਹਨਾਂ ਨੂੰ ਜਮਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਉਤੇ ਮੇਹਰ ਕਰ ਦਿੱਤੀ ਹੁੰਦੀ ਹੈ ॥੫॥ਪਦ ਅਰਥ ਕਾਣੇ = ਮੁਥਾਜੀ ॥੫॥
SikhNet (Spanish)Él los perdona y el miedo a la muerte desaparece. (5)
ਜਿਨ ਕੈ ਹਿਰਦੈ; ਏਕੋ ਭਾਇਆ ॥
jin kai hiradai; eko bhaaeaa |
Sant Singh KhalsaThose who love the One Lord with all their heart
Manmohan SinghThey who heartily love the One Lord;
Manmohan Singh (Punjabi)ਜੋ ਇਕ ਪ੍ਰਭੂ ਨੂੰ ਦਿਲੋਂ ਪਿਆਰ ਕਰਦੇ ਹਨ;
Fareedkot Teekaਜਿਨ ਕੇ ਹਿਰਦੇ ਮੇਂ ਏਕੋ ਪਰਮੇਸ੍ਵਰ ਭਾਇਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਹੀ ਪਿਆਰਾ ਲੱਗਦਾ ਹੈ,ਪਦ ਅਰਥ ਭਾਇਆ = ਚੰਗਾ ਲੱਗਾ।
SikhNet (Spanish)Los que aman a su Único Señor, el Dios,
ਆਪੇ ਮੇਲੇ; ਭਰਮੁ ਚੁਕਾਇਆ ॥੬॥
aape mele; bharam chukaaeaa |6|
Sant Singh Khalsa- He dispels their doubts and unites them with Himself. ||6||
Manmohan Singhdispelling their doubt, the Lord unites them with Himself.
Manmohan Singh (Punjabi)ਉਨ੍ਹਾਂ ਦਾ ਸੰਦੇਹ ਨਵਿਰਤ ਕਰ, ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਪਰਮੇਸ੍ਵਰ ਨੇ ਆਪੇ ਗੁਰੋਂ ਕੋ ਮੇਲ ਕਰ ਕੇ ਤਿਨ ਕਾ ਭ੍ਰਮੁ ਚੁਕਾਇ ਦੀਆ ਹੈ॥੬॥
Prof. Sahib Singhਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੬॥
SikhNet (Spanish)a ellos el Señor Mismo los une en Su Ser, liberándolos de su duda. (6)
ਬੇਮੁਹਤਾਜੁ ਬੇਅੰਤੁ ਅਪਾਰਾ ॥
bemuhataaj beant apaaraa |
Sant Singh KhalsaGod is Independent, Endless and Infinite.
Manmohan SinghFear-free, Limitless and Infinite is the Lord.
Manmohan Singh (Punjabi)ਭੈ-ਰਹਿਤ, ਬੇ-ਹਦ ਅਤੇ ਅਨੰਤ ਹੈ ਸੁਆਮੀ।
Fareedkot Teekaਵਾਹਿਗੁਰੂ ਬੇਮੁਹਤਾਜੁ ਹੈ ਪੁਨਹ ਬੇਅੰਤੁ ਹੈ ਔ ਅਪਾਰੁ ਹੈ॥
Prof. Sahib Singhਪ੍ਰਭੂ ਬੇ-ਮੁਥਾਜ ਹੈ ਬੇਅੰਤ ਹੈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
SikhNet (Spanish)Autosuficiente, Infinito y Sin Fronteras es el Señor y Él,
ਸਚਿ ਪਤੀਜੈ; ਕਰਣੈਹਾਰਾ ॥੭॥
sach pateejai; karanaihaaraa |7|
Sant Singh KhalsaThe Creator Lord is pleased with Truth. ||7||
Manmohan SinghHe, the Creator is pleased with truth.
Manmohan Singh (Punjabi)ਉਹ ਸਿਰਜਣਹਾਰ ਸੱਚ ਨਾਲ ਪ੍ਰਸੰਨ ਹੁੰਦਾ ਹੈ।
Fareedkot Teekaਸਚੁ ਧਾਰਨ ਕਰਨੇ ਸੇ ਵਹੁ ਕਰਨੇਹਾਰ ਵਾਹਿਗੁਰੂ ਪਤੀਆਵਤਾ ਹੈ॥੭॥
Prof. Sahib Singhਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਸਿਮਰਨ ਦੀ ਰਾਹੀਂ ਹੀ ਖ਼ੁਸ਼ ਕੀਤਾ ਜਾ ਸਕਦਾ ਹੈ ॥੭॥ਪਦ ਅਰਥ ਸਚਿ = ਸੱਚ ਦੀ ਰਾਹੀਂ, ਸਿਮਰਨ ਦੀ ਰਾਹੀਂ। ਪਤੀਜੈ = ਪ੍ਰਸੰਨ ਹੁੰਦਾ ਹੈ ॥੭॥
SikhNet (Spanish)el Señor Dios, está complacido sólo con la Verdad. (7)
ਨਾਨਕ. ਭੂਲੇ; ਗੁਰੁ ਸਮਝਾਵੈ ॥
naanak. bhoole; gur samajhaavai |
Sant Singh KhalsaO Nanak, the Guru instructs the mistaken soul.
Manmohan SinghO Nanak, the Guru instructs the erring one,
Manmohan Singh (Punjabi)ਹੇ ਨਾਨਕ! ਭੁਲੇ ਹੋਏ ਨੂੰ ਗੁਰੂ ਜੀ ਸਿਖ-ਮਤ ਦਿੰਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਭੂਲੇ ਹੂਏ ਜੀਵ ਕੋ ਗੁਰੂ ਸਮਝਾਵਤੇ ਹੈਂ॥
Prof. Sahib Singhਹੇ ਨਾਨਕ! (ਮਾਇਆ ਦੇ ਮੋਹ ਵਿਚ ਫਸ ਕੇ) ਕੁਰਾਹੇ ਪਏ ਮਨੁੱਖ ਨੂੰ ਗੁਰੂ (ਹੀ) ਸਮਝਾ ਸਕਦਾ ਹੈ।
SikhNet (Spanish)Si alguien anda perdido, el Señor lo instruye, le revela la Presencia de Dios,
ਏਕੁ ਦਿਖਾਵੈ; ਸਾਚਿ ਟਿਕਾਵੈ ॥੮॥੬॥
ek dikhaavai; saach ttikaavai |8|6|
Sant Singh KhalsaHe implants the Truth within him, and shows him the One Lord. ||8||6||
Manmohan Singhand enshrining truth within him, shows him the Unique Lord.
Manmohan Singh (Punjabi)ਅਤੇ ਉਸ ਦੇ ਅੰਦਰ ਸੱਚ ਅਸਥਾਪਨ ਕਰ, ਉਸ ਨੂੰ ਅਦੁੱਤੀ ਸਾਹਿਬ ਵਿਖਾਲ ਦਿੰਦੇ ਹਨ।
Fareedkot Teekaਤਿਸ ਕੇ ਹਿਰਦੇ ਮੇਂ ਸਾਚ ਕੋ ਇਸਥਿਤ ਕਰ ਕੇ ਇਕ ਵਾਹਿਗੁਰੂ ਕੋ ਦਿਖਾਇ ਦੇਤੇ ਹੈਂ॥੮॥੬॥
Prof. Sahib Singhਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ, ਉਸ ਨੂੰ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਜੋੜ ਦੇਂਦਾ ਹੈ ॥੮॥੬॥ਪਦ ਅਰਥ ਏਕੁ = ਇੱਕ ਪਰਮਾਤਮਾ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੮॥੬॥
SikhNet (Spanish)y así empieza a habitar en la Verdad de Dios. (8-6)