ਬਸੰਤੁ ਮਹਲਾ ੧ ॥
basant mahalaa 1 |
Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant Mejl Guru Nanak, Primer Canal Divino.
ਚੰਚਲੁ ਚੀਤੁ; ਨ ਪਾਵੈ ਪਾਰਾ ॥
chanchal cheet; na paavai paaraa |
Sant Singh KhalsaThe fickle consciousness cannot find the Lord's limits.
Manmohan SinghThe mercurial mind can find not the Lord's limit.
Manmohan Singh (Punjabi)ਚੁਲਬੁਲਾ ਮਨੂਆ ਸੁਆਮੀ ਦੇ ਓੜਕ ਨੂੰ ਨਹੀਂ ਪਾ ਸਕਦਾ।
Fareedkot Teekaਹੇ ਪਰਾ ਰੂਪ! ਤੇਰੀ ਭਗਤੀ ਤੇ ਬਿਨਾਂ ਚਿਤ ਚੰਚਲ ਹੋ ਰਹਾ ਹੈ, ਇਸ ਤੇ ਤੇਰੇ ਰੂਪ ਕੋ ਪਾਵਤਾ ਨਹੀਂ॥
Prof. Sahib Singhਹੇ ਕਰਤਾਰ! (ਮਾਇਆ ਦੇ ਮੋਹ ਵਿਚ ਫਸ ਕੇ) ਚੰਚਲ (ਹੋ ਚੁਕਿਆ) ਮਨ (ਆਪਣੇ ਉੱਦਮ ਨਾਲ) ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ,ਪਦ ਅਰਥ ਚੰਚਲੁ = ਹਰ ਵੇਲੇ ਭਟਕਣ ਦੇ ਸੁਭਾਉ ਵਾਲਾ, ਕਦੇ ਨਾਹ ਟਿਕ ਸਕਣ ਵਾਲਾ। ਨ ਪਾਵੈ ਪਾਰਾ = (ਚੰਚਲਤਾ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ, ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ।
SikhNet (Spanish)Mi mente es mercurial, no conoce la Extensión de Dios
ਆਵਤ ਜਾਤ; ਨ ਲਾਗੈ ਬਾਰਾ ॥
aavat jaat; na laagai baaraa |
Sant Singh KhalsaIt is caught in non-stop coming and going.
Manmohan SinghIn coming and going it makes not any delay.
Manmohan Singh (Punjabi)ਆਉਣ ਤੇ ਜਾਣ ਵਿੱਚ ਇਸ ਨੂੰ ਕੋਈ ਦੇਰੀ ਨਹੀਂ ਲਗਦੀ।
Fareedkot Teeka(ਆਵਤ ਜਾਤ) ਜਨਮਤੇ ਮਰਤੇ ਵਾ ਸੰਕਲਪ ਵਿਕਲਪ ਕਰਤੇ ਕੋ ਡੇਰੀ ਨਹੀਂ ਲਾਗਤੀ ਹੈ॥
Prof. Sahib Singh(ਹਰ ਵੇਲੇ) ਭਟਕਦਾ ਫਿਰਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ (ਭਾਵ, ਰਤਾ ਭਰ ਭੀ ਟਿਕਦਾ ਨਹੀਂ।ਪਦ ਅਰਥ ਆਵਤ ਜਾਤ = ਆਉਂਦੇ ਜਾਂਦੇ ਨੂੰ, ਭਟਕਦੇ ਨੂੰ। ਬਾਰਾ = ਦੇਰ।
SikhNet (Spanish)y de manera incesante me muevo entre la vida y la muerte.
ਦੂਖੁ ਘਣੋ ਮਰੀਐ; ਕਰਤਾਰਾ ॥
dookh ghano mareeai; karataaraa |
Sant Singh KhalsaI am suffering and dying, O my Creator.
Manmohan SinghMy Creator-Lord, I am dying of immense pain.
Manmohan Singh (Punjabi)ਮੇਰੇ ਸਿਰਜਣਹਾਰ-ਸੁਆਮੀ, ਮੈਂ ਅਤਿਅੰਤ ਪੀੜ ਨਾਲ ਮਰ ਰਿਹਾ ਹਾਂ।
Fareedkot Teekaਹੇ ਕਰਤਾਰ! ਚਿਤ ਕੀ ਚੰਚਲਤਾ ਕਰ ਕੇ ਘਣਾ ਦੁਖ ਹੋ ਰਹਾ ਹੈ, ਇਸੀ ਕਰ ਕੇ ਮਰੀਤਾ ਹੈ॥
Prof. Sahib Singhਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਨੂੰ) ਬਹੁਤ ਦੁੱਖ ਸਹਾਰਨਾ ਪੈਂਦਾ ਹੈ, ਤੇ ਆਤਮਕ ਮੌਤ ਹੋ ਜਾਂਦੀ ਹੈ।ਪਦ ਅਰਥ ਮਰੀਐ = ਮਰ ਜਾਈਦਾ ਹੈ, ਆਤਮਕ ਮੌਤ ਸਹੇੜ ਲਈਦੀ ਹੈ। ਕਰਤਾਰਾ = ਹੇ ਕਰਤਾਰ!
SikhNet (Spanish)Oh Dios, inmenso es mi dolor, mi ser vive inundado de pesares
ਬਿਨੁ ਪ੍ਰੀਤਮ; ਕੋ ਕਰੈ. ਨ ਸਾਰਾ ॥੧॥
bin preetam; ko karai. na saaraa |1|
Sant Singh KhalsaNo one cares for me, except my Beloved. ||1||
Manmohan SinghWithout my beloved, no one takes care of me.
Manmohan Singh (Punjabi)ਆਪਣੇ ਪਿਆਰੇ ਦੇ ਬਾਝੋਂ, ਕੋਈ ਭੀ ਮੇਰੀ ਸਾਰ ਨਹੀਂ ਲੈਂਦਾ।
Fareedkot Teekaਹੇ ਪ੍ਰੀਤਮ! ਤੇਰੇ ਬਿਨਾਂ ਮੇਰੀ ਸਮ੍ਹਾਲ ਕੋਈ ਨਹੀਂ ਕਰਨੇ ਵਾਲਾ ਹੈ॥੧॥
Prof. Sahib Singh(ਇਸ ਬਿਪਤਾ ਵਿਚੋਂ) ਪ੍ਰੀਤਮ-ਪ੍ਰਭੂ ਤੋਂ ਬਿਨਾ ਹੋਰ ਕੋਈ ਧਿਰ ਮਦਦ ਭੀ ਨਹੀਂ ਕਰ ਸਕਦਾ ॥੧॥ਪਦ ਅਰਥ ਕੋ = ਕੋਈ ਹੋਰ। ਸਾਰਾ = ਸੰਭਾਲ ॥੧॥
SikhNet (Spanish)y sin Ti no hay nadie que vea por mí. (1)
ਸਭ ਊਤਮ; ਕਿਸੁ ਆਖਉ ਹੀਨਾ ॥
sabh aootam; kis aakhau heenaa |
Sant Singh KhalsaAll are high and exalted; how can I call anyone low?
Manmohan SinghAll are sublime, whom should I call low?
Manmohan Singh (Punjabi)ਸਾਰੇ ਹੀ ਸਰੇਸ਼ਟ ਹਨ, ਮੈਂ ਕਿਸ ਨੂੰ ਨੀਵਾ ਕਹਾ?
Fareedkot Teekaਸਭ ਕੋਈ ਊਤਮ ਹੈ। ਅਰ ਹੀਨ, ਭਾਵ ਨੀਚ ਕਿਸ ਕੋ ਕਹਾ ਜਾਵੇ?
Prof. Sahib Singhਸਾਰੀ ਲੁਕਾਈ ਚੰਗੀ ਹੈ, (ਕਿਉਂਕਿ ਸਭ ਵਿਚ ਪਰਮਾਤਮਾ ਆਪ ਮੌਜੂਦ ਹੈ) ਮੈਂ ਕਿਸੇ ਨੂੰ ਮਾੜਾ ਨਹੀਂ ਆਖ ਸਕਦਾ।ਪਦ ਅਰਥ ਸਭ = ਸਾਰੀ ਲੁਕਾਈ। ਊਤਮ = (ਮੈਥੋਂ) ਚੰਗੀ। ਹੀਨਾ = ਮਾੜਾ।
SikhNet (Spanish)Todos son sublimes, ¿a quién se le puede llamar bajo o deprimido?
ਹਰਿ ਭਗਤੀ; ਸਚਿ ਨਾਮਿ ਪਤੀਨਾ ॥੧॥ ਰਹਾਉ ॥
har bhagatee; sach naam pateenaa |1| rahaau |
Sant Singh KhalsaDevotional worship of the Lord and the True Name has satisfied me. ||1||Pause||
Manmohan SinghThrough the Lord's meditation and the True Name, I am satiated. Pause.
Manmohan Singh (Punjabi)ਸੁਆਮੀ ਦੇ ਸਿਮਰਨ ਅਤੇ ਸੱਚੇ ਨਾਮ ਦੇ ਰਾਹੀਂ ਮੈਂ ਤ੍ਰਿਪਤ ਹੋ ਗਿਆ ਹਾਂ। ਠਹਿਰਾਉ।
Fareedkot Teekaਹੇ ਹਰੀ ਨਾਮੀ ਸਚ ਸ੍ਵਰੂਪ! ਤੇਰੀ ਭਗਤੀ ਕਰ ਕੇ ਤੇਰੇ ਮੇਂ ਮੇਰਾ ਮਨੁ ਪਤੀਆਯਾ ਹੈ॥੧॥ ਰਹਾਉ॥
Prof. Sahib Singh(ਪਰ ਅਸਲ ਵਿਚ ਉਹੀ ਮਨੁੱਖ ਚੰਗਿਆਈ ਪ੍ਰਾਪਤ ਕਰਦਾ ਹੈ, ਜਿਸ ਦਾ ਮਨ) ਪਰਮਾਤਮਾ ਦੀ ਭਗਤੀ ਵਿਚ (ਜੁੜਦਾ ਹੈ) ਪ੍ਰਭੂ ਦੇ ਸਦਾ-ਥਿਰ ਨਾਮ ਵਿਚ (ਜੁੜ ਕੇ) ਖ਼ੁਸ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਪਤੀਨਾ = ਪਤੀਜ ਗਿਆ ਹੈ, ਗਿੱਝ ਗਿਆ ਹੈ ॥੧॥ ਰਹਾਉ ॥
SikhNet (Spanish)Sí, a través de tu Nombre Verdadero, uno está Complacido y vive en Devoción a Ti. (1-Pausa)
ਅਉਖਧ ਕਰਿ ਥਾਕੀ; ਬਹੁਤੇਰੇ ॥
aaukhadh kar thaakee; bahutere |
Sant Singh KhalsaI have taken all sorts of medicines; I am so tired of them.
Manmohan SinghI have grown weary of treating myself with many medicines.
Manmohan Singh (Punjabi)ਮੈਂ ਘਣੇਰੇ ਦਾਰੂ ਦਰਮਲ ਕਰ ਕੇ ਹਾਰ ਹੁਟ ਗਿਆ ਹਾਂ।
Fareedkot Teekaਚੰਚਲਤਾ ਰੂਪ ਰੋਗ ਕੇ ਔਖਧ ਬਹੁਤੇ ਹੀ ਸ੍ਰਿਸਟੀ ਕਰ ਥਾਕੀ ਹੈ॥
Prof. Sahib Singh(ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਣ ਲਈ) ਮੈਂ ਅਨੇਕਾਂ ਦਵਾਈਆਂ (ਭਾਵ, ਉੱਦਮ) ਕਰ ਕੇ ਹਾਰ ਗਈ ਹਾਂ,ਪਦ ਅਰਥ ਅਉਖਧ = ਦਵਾਈਆਂ, ਇਲਾਜ।
SikhNet (Spanish)Me he tratado con un sinnúmero de remedios,
ਕਿਉ ਦੁਖੁ ਚੂਕੈ; ਬਿਨੁ ਗੁਰ ਮੇਰੇ ॥
kiau dukh chookai; bin gur mere |
Sant Singh KhalsaHow can this disease be cured, without my Guru?
Manmohan SinghHow can the disease be eradicated without my Guru?
Manmohan Singh (Punjabi)ਮੇਰੇ ਗੁਰਾਂ ਦੇ ਬਗੈਰ ਬੀਮਾਰੀ ਕਿਸ ਤਰ੍ਹਾਂ ਕੱਟੀ ਜਾ ਸਕਦੀ ਹੈ?
Fareedkot Teekaਮੇਰੇ ਗੁਰੂ ਸੋ ਬਿਨਾਂ ਇਹੁ ਦੁਖੁ ਕਿਸ ਤਰਾਂ (ਚੂਕੈ) ਦੂਰ ਹੋਵੇ, ਭਾਵ ਦੂਰ ਨਹੀਂ ਹੋਤਾ॥
Prof. Sahib Singhਪਰ ਪਿਆਰੇ ਗੁਰੂ (ਦੀ ਸਹੈਤਾ) ਤੋਂ ਬਿਨਾ ਇਹ ਦੁੱਖ ਦੂਰ ਨਹੀਂ ਹੁੰਦਾ।ਪਦ ਅਰਥ ਕਿਉ ਚੂਕੇ = ਨਹੀਂ ਮੁੱਕ ਸਕਦਾ।
SikhNet (Spanish)pero sin el Guru mi dolor no se va,
ਬਿਨੁ ਹਰਿ ਭਗਤੀ; ਦੂਖ ਘਣੇਰੇ ॥
bin har bhagatee; dookh ghanere |
Sant Singh KhalsaWithout devotional worship of the Lord, the pain is so great.
Manmohan SinghWithout the Lord's love-worship, Many miseries befall the mortal.
Manmohan Singh (Punjabi)ਪ੍ਰਭੂ ਦੀ ਪਿਆਰੀ-ਉਪਾਸ਼ਨਾ ਦੇ ਬਾਝੋਂ ਪ੍ਰਾਣੀ ਨੂੰ ਬਹੁਤੀਆਂ ਮੁਸੀਬਤਾ ਪੈਦੀਆਂ ਹਨ।
Fareedkot Teekaਹੇ ਹਰੀ! ਆਪ ਕੀ ਭਗਤੀ ਸੇ ਬਿਨਾਂ ਦੁਖ ਬਹੁਤੇ ਹੀ ਹੋਤੇ ਹੈਂ॥
Prof. Sahib Singhਪਰਮਾਤਮਾ ਦੀ ਭਗਤੀ ਤੋਂ ਬਿਨਾ (ਮਨ ਨੂੰ) ਅਨੇਕਾਂ ਹੀ ਦੁੱਖ ਆ ਘੇਰਦੇ ਹਨ।
SikhNet (Spanish)pues sin Devoción a Dios, vivo con una inmensa tristeza.
ਦੁਖ ਸੁਖ ਦਾਤੇ ਠਾਕੁਰ ਮੇਰੇ ॥੨॥
dukh sukh daate tthaakur mere |2|
Sant Singh KhalsaMy Lord and Master is the Giver of pain and pleasure. ||2||
Manmohan SinghMy Lord is the Giver of pain and pleasure.
Manmohan Singh (Punjabi)ਮੇਰਾ ਮਾਲਕ ਪੀੜ ਅਤੇ ਪ੍ਰਸੰਨਤਾ ਦੇਣ ਵਾਲਾ ਹੈ।
Fareedkot Teekaਹੇ ਮੇਰੇ ਠਾਕੁਰ! ਦੁਖ ਔਰ ਸੁਖ ਕੇ (ਦਾਤੇ) ਦੇਣੇ ਵਾਲੇ ਤੁਮਹੀ ਹੋ॥੨॥
Prof. Sahib Singhਦੁੱਖ ਭੀ ਤੇ ਸੁਖ ਭੀ ਦੇਣ ਵਾਲੇ ਹੇ ਮੇਰੇ ਪਾਲਣਹਾਰ ਪ੍ਰਭੂ! (ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ) ॥੨॥ਪਦ ਅਰਥ ਦਾਤੇ = ਹੇ ਦਾਤਾਰ! ॥੨॥
SikhNet (Spanish)Oh Maestro, Tú Mismo me bendices, tanto con pena como con dolor. (2)
ਰੋਗੁ ਵਡੋ; ਕਿਉ. ਬਾਂਧਉ ਧੀਰਾ ॥
rog vaddo; kiau. baandhau dheeraa |
Sant Singh KhalsaThe disease is so deadly; how can I find the courage?
Manmohan SinghAcute is my malady. How shall I comfort myself?
Manmohan Singh (Punjabi)ਸਖਤ ਹੈ ਮੇਰੀ ਬੀਮਾਰੀ। ਮੈਂ ਧੀਰਜ ਕਿਸ ਤਰ੍ਹਾਂ ਕਰਾਂ?
Fareedkot Teekaਅਗ੍ਯਾਨੁ ਵੱਡਾ ਭਾਰੀ ਰੋਗੁ ਹੈ ਇਸ ਤੇ ਧੀਰਜ ਕੈਸੇ ਬਾਂਧੋਂ?
Prof. Sahib Singh(ਚੰਚਲਤਾ ਦਾ ਇਹ) ਰੋਗ ਬਹੁਤ ਵੱਡਾ ਹੈ (ਇਸ ਦੇ ਹੁੰਦਿਆਂ) ਮੈਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ।ਪਦ ਅਰਥ ਰੋਗੁ = (ਚੰਚਲਤਾ ਦਾ) ਰੋਗ। ਧੀਰਾ = ਧੀਰਜ।
SikhNet (Spanish)Mis males son intensos, oh ¿cómo podría confortarme?,
ਰੋਗੁ ਬੁਝੈ; ਸੋ ਕਾਟੈ ਪੀਰਾ ॥
rog bujhai; so kaattai peeraa |
Sant Singh KhalsaHe knows my disease, and only He can take away the pain.
Manmohan SinghHe, who knows the malady; he alone can rid me of the pain,
Manmohan Singh (Punjabi)ਜੋ ਕੋਈ ਬੀਮਾਰੀ ਨੂੰ ਸਮਝਦਾ ਹੈ, ਕੇਵਲ ਉਹ ਹੀ ਪੀੜ ਨੂੰ ਦੂਰ ਕਰ ਸਕਦਾ ਹੈ।
Fareedkot Teekaਜੋ ਇਸ ਰੋਗ ਕੋ ਬੂਝੈ ਹੈ, ਸੋ ਪੀੜਾ ਕਾਟ ਦੇਵੇ ਹੈ, ਭਾਵ ਤੂੰਹੀ ਪੀੜਾ ਕਟਣੇ ਵਾਲਾ ਹੈਂ॥
Prof. Sahib Singh(ਮੇਰੇ ਇਸ) ਰੋਗ ਨੂੰ ਗੁਰੂ ਹੀ ਸਮਝ ਸਕਦਾ ਹੈ ਤੇ ਉਹੀ ਮੇਰਾ ਦੁੱਖ ਕੱਟ ਸਕਦਾ ਹੈ।ਪਦ ਅਰਥ ਸੋ = ਉਹ (ਗੁਰੂ)।
SikhNet (Spanish)pues sólo Aquél que conoce mis dolores me puede ayudar.
ਮੈ ਅਵਗਣ ਮਨ ਮਾਹਿ ਸਰੀਰਾ ॥
mai avagan man maeh sareeraa |
Sant Singh KhalsaMy mind and body are filled with faults and demerits.
Manmohan SinghWithin my mind and body are the demerits.
Manmohan Singh (Punjabi)ਮੇਰੇ ਚਿੱਤ ਤੇ ਦੇਹਿ ਅੰਦਰ ਬਦੀਆਂ ਹਨ।
Fareedkot Teekaਮੇਰੇ ਮਨ ਔ ਸਰੀਰ ਮੇਂ ਔਗੁਣ ਭਰੇ ਹੂਏ ਹੈਂ॥
Prof. Sahib Singh(ਇਸ ਰੋਗ ਦੇ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਵਧ ਰਹੇ ਹਨ।
SikhNet (Spanish)Oh Dios, mi mente vive en el error
ਢੂਢਤ ਖੋਜਤ; ਗੁਰਿ. ਮੇਲੇ ਬੀਰਾ ॥੩॥
dtoodtat khojat; gur. mele beeraa |3|
Sant Singh KhalsaI searched and searched, and found the Guru, O my brother! ||3||
Manmohan SinghSearching and seeking I met with my Guru, O brother.
Manmohan Singh (Punjabi)ਲਭਦਾ ਅਤੇ ਭਾਲਦਾ ਹੋਇਆ ਮੈਂ ਆਪਣੇ ਗੁਰਾਂ ਨੂੰ ਮਿਲ ਪਿਆ, ਹੈ ਭਰਾ!
Fareedkot Teekaਤੇਰੇ ਰਸਤੇ ਕੋ ਢੂੰਢਤੇ ਥੇ, ਅਬ ਗੁਰੂ ਸੂਰਮੇ ਨੇ ਹਮ ਤੇਰੇ ਸਾਥ ਮੇਲੇ ਹੈਂ॥੩॥
Prof. Sahib Singhਢੂੰਢਦਿਆਂ ਤੇ ਭਾਲ ਕਰਦਿਆਂ (ਆਖ਼ਿਰ) ਗੁਰੂ ਨੇ ਮੈਨੂੰ ਸਾਧ ਸੰਗਤ ਮਿਲਾ ਦਿੱਤੀ ॥੩॥ਪਦ ਅਰਥ ਗੁਰਿ = ਗੁਰੂ ਨੇ। ਬੀਰਾ = ਵੀਰ, ਸਤਸੰਗੀ ॥੩॥
SikhNet (Spanish)y así busco al Guru y me encuentro con Él. (3)
ਗੁਰ ਕਾ ਸਬਦੁ; ਦਾਰੂ ਹਰਿ ਨਾਉ ॥
gur kaa sabad; daaroo har naau |
Sant Singh KhalsaThe Word of the Guru's Shabad, and the Lord's Name are the cures.
Manmohan SinghThe Guru's word and the God's Name are the penacea of all ills.
Manmohan Singh (Punjabi)ਗੁਰਾਂ ਦੀ ਬਾਣੀ ਅਤੇ ਰਬ ਦਾ ਲਾਮ ਸਾਰੇ ਰੋਗਾਂ ਦੀ ਦਵਾਈ ਹਨ।
Fareedkot Teekaਹੇ ਹਰੀ! ਗੁਰੋਂ ਕਾ ਉਪਦੇਸੁ ਔ ਆਪ ਕਾ ਨਾਮੁ ਦਾਰੂ ਹੈ॥
Prof. Sahib Singh(ਚੰਚਲਤਾ ਦੇ ਰੋਗ ਦੀ) ਦਵਾਈ ਗੁਰੂ ਦਾ ਸ਼ਬਦ (ਹੀ) ਹੈ ਪਰਮਾਤਮਾ ਦਾ ਨਾਮ (ਹੀ) ਹੈ।
SikhNet (Spanish)El Naam, el Nombre del Señor, sí, la Palabra del Shabd del Guru es la Única cura para mis males
ਜਿਉ ਤੂ ਰਾਖਹਿ; ਤਿਵੈ ਰਹਾਉ ॥
jiau too raakheh; tivai rahaau |
Sant Singh KhalsaAs You keep me, so do I remain.
Manmohan SinghAs Thou keep me, O Lord, so do I live,
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਹੇ ਪ੍ਰਭੂ! ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Fareedkot Teekaਹੇ ਭਗਵਨ! ਮੇਰੇ ਕੋ ਜਿਸ ਪ੍ਰਕਾਰ ਤੂੰ ਰਾਖਤਾ ਹੈਂ ਤੈਸੇ ਹੀ ਮੈਂ ਰਹਿਤਾ ਹੂੰ॥
Prof. Sahib Singh(ਹੇ ਪ੍ਰਭੂ!) ਜਿਵੇਂ ਤੂੰ ਰੱਖੇਂ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਭਾਵ, ਮੈਂ ਉਸੇ ਜੀਵਨ-ਪੰਧ ਤੇ ਤੁਰ ਸਕਦਾ ਹਾਂ। ਮੇਹਰ ਕਰ, ਮੈਨੂੰ ਗੁਰੂ ਦੇ ਸ਼ਬਦ ਵਿਚ ਆਪਣੇ ਨਾਮ ਵਿਚ ਜੋੜੀ ਰੱਖ)।ਪਦ ਅਰਥ ਰਹਾਉ = ਰਹਿੰਦਾ ਹਾਂ।
SikhNet (Spanish)y así acepto lo que sé que viene de Dios.
ਜਗੁ ਰੋਗੀ; ਕਹ ਦੇਖਿ ਦਿਖਾਉ ॥
jag rogee; keh dekh dikhaau |
Sant Singh KhalsaThe world is sick; where should I look?
Manmohan SinghThe whole world itself is sick, thus whom should I seek and search to cure me?
Manmohan Singh (Punjabi)ਸਾਰਾ ਸੰਸਾਰ ਬੀਮਾਰ ਹੈ, ਆਪਣੇ ਆਪ ਨੂੰ ਰਾਜ਼ੀ ਕਰਵਾਉਣ ਲਈ ਮੈਂ ਕਿਸ ਨੂੰ ਲੱਭਾਂ ਤੇ ਭਾਲਾਂ?
Fareedkot Teekaਜਗਤ ਰੋਗੀ ਹੈ। ਇਸ ਵਾਸਤੇ ਇਸ ਕੋ ਅਰੋਗ ਦੇਖ ਕਰ ਆਪ ਰੋਗੁ ਨ ਦਿਖਾਵੋ॥
Prof. Sahib Singhਜਗਤ (ਆਪ ਹੀ) ਰੋਗੀ ਹੈ, ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ?ਪਦ ਅਰਥ ਕਹ ਦੇਖਿ = ਕਿਸ ਨੂੰ ਲੱਭ ਕੇ?
SikhNet (Spanish)El mundo entero vive en el dolor, ¿quién entonces hay para curarme, oh seres humanos?
ਹਰਿ ਨਿਰਮਾਇਲੁ; ਨਿਰਮਲੁ ਨਾਉ ॥੪॥
har niramaaeil; niramal naau |4|
Sant Singh KhalsaThe Lord is Pure and Immaculate; Immaculate is His Name. ||4||
Manmohan SinghImmaculate is my God and Immaculate is His Name.
Manmohan Singh (Punjabi)ਪਾਵਨ ਪਵਿੱਤਰ ਹੈ ਮੇਰੇ ਵਾਹਿਗੁਰੂ ਅਤੇ ਪਾਵਨ ਪਵਿੱਤ੍ਰ ਹੈ ਉਸ ਦਾ ਨਾਮ।
Fareedkot Teekaਹੇ ਹਰੀ! ਤੂੰ ਆਪ ਮਲ ਸੇ ਰਹਿਤ ਹੈਂ ਔਰ ਤੇਰਾ ਨਾਮ ਭੀ ਨਿਰਮਲੁ ਹੈ॥੪॥
Prof. Sahib Singhਇਕ ਪਰਮਾਤਮਾ ਹੀ ਪਵਿਤ੍ਰ ਹੈ, ਪਰਮਾਤਮਾ ਦਾ ਨਾਮ ਹੀ ਪਵਿਤ੍ਰ ਹੈ (ਗੁਰੂ ਦੀ ਸਰਨ ਪੈ ਕੇ ਇਹ ਹਰੀ-ਨਾਮ ਹੀ ਵਿਹਾਝਣਾ ਚਾਹੀਦਾ ਹੈ) ॥੪॥ਪਦ ਅਰਥ ਨਿਰਮਾਇਲੁ = ਪਵਿਤ੍ਰ ॥੪॥
SikhNet (Spanish)Sí, sólo Dios es Inmaculado, Inmaculado es Su Nombre. (4)
ਘਰ ਮਹਿ ਘਰੁ; ਜੋ ਦੇਖਿ ਦਿਖਾਵੈ ॥
ghar meh ghar; jo dekh dikhaavai |
Sant Singh KhalsaThe Guru sees and reveals the Lord's home, deep within the home of the self;
Manmohan SinghOne who sees and shows the Lord's abode in very mind;
Manmohan Singh (Punjabi)ਜੋ ਪ੍ਰਭੂ ਦੇ ਨਿਵਾਸ ਅਸਥਾਨ ਆਪਣੇ ਮਨ ਵਿੱਚ ਹੀ ਵੇਖਦਾ ਅਤੇ ਵਿਖਾਲਦਾ ਹੈ,
Fareedkot Teekaਜੋ (ਘਰੁ) ਹਿਰਦੇ ਮੇਂ (ਘਰੁ) ਸ੍ਵਰੂਪ ਕੋ ਦੇਖੇ ਹੈਂ, ਸੋ ਔਰੋਂ ਕੋ ਦਿਖਾਵੇ ਹੈਂ॥
Prof. Sahib Singhਜੇਹੜਾ ਗੁਰੂ (ਭਾਵ, ਗੁਰੂ ਹੀ) (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਵੇਖ ਕੇ ਹੋਰਨਾਂ ਨੂੰ ਵਿਖਾ ਸਕਦਾ ਹੈ,ਪਦ ਅਰਥ ਘਰਿ ਮਹਿ = ਹਿਰਦੇ ਵਿਚ। ਘਰ = ਪ੍ਰਭੂ ਦਾ ਟਿਕਾਣਾ।
SikhNet (Spanish)Él, el Guru, Quien ve todo y hace ver a otros el Recinto de la Verdad
ਗੁਰ ਮਹਲੀ; ਸੋ ਮਹਲਿ ਬੁਲਾਵੈ ॥
gur mahalee; so mehal bulaavai |
Sant Singh KhalsaHe ushers the soul-bride into the Mansion of the Lord's Presence.
Manmohan Singhhe the Guru, ushers the bride into her Lord's presence.
Manmohan Singh (Punjabi)ਉਹ ਗੁਰਦੇਵ ਪਤਨੀ ਨੂੰ ਉਸ ਦੇ ਸੁਆਮੀ ਦੀ ਹਜ਼ੂਰੀ ਅੰਦਰ ਬੁਲਾ ਲੈਂਦਾ ਹੈ।
Fareedkot Teekaਵਹੁ ਗੁਰੂ (ਮਹਲੀ) ਜਗ੍ਯਾਸੂ ਕੋ ਆਪਨੇ (ਮਹਲਿ) ਸ੍ਵਰੂਪ ਮੇਂ ਬੁਲਾਵੇ ਹੈਂ॥
Prof. Sahib Singhਸਭ ਤੋਂ ਉੱਚੇ ਮਹਲ ਦਾ ਵਾਸੀ ਉਹ ਗੁਰੂ ਹੀ ਜੀਵ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦ ਸਕਦਾ ਹੈ (ਤੇ ਟਿਕਾ ਸਕਦਾ ਹੈ।) ਜਿਨ੍ਹਾਂ ਬੰਦਿਆਂ ਨੂੰ ਗੁਰੂ ਪ੍ਰਭੂ ਦੀ ਹਜ਼ੂਰੀ ਵਿਚ ਅਪੜਾਂਦਾ ਹੈ,ਪਦ ਅਰਥ ਗੁਰ ਮਹਲੀ = ਵੱਡੇ ਟਿਕਾਣੇ ਵਾਲਾ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ।
SikhNet (Spanish)en el interior de su ser por medio de Su Palabra, nos conduce hasta la Presencia de Dios.
ਮਨ ਮਹਿ ਮਨੂਆ; ਚਿਤ ਮਹਿ ਚੀਤਾ ॥
man meh manooaa; chit meh cheetaa |
Sant Singh KhalsaWhen the mind remains in the mind, and the consciousness in the consciousness,
Manmohan SinghTheir soul stays within their soul and attention within their attention,
Manmohan Singh (Punjabi)ਜਿਨ੍ਹਾਂ ਦੀ ਆਤਮਾ ਰਹਿੰਦੀ ਹੈ ਆਤਮਾ ਅੰਦਰ ਅਤੇ ਬਿਰਤੀ ਰਹਿੰਦੀ ਹੈ ਬਿਰਤੀ ਅੰਦਰ,
Fareedkot Teekaਗੁਰੋਂ ਕੇ ਮੰਤ੍ਰ ਮੇਂ ਜਿਨ ਕਾ ਮਨੂਆ ਲਾਗਾ ਹੈ, ਵਹੁ ਹੇ (ਚਿਤ) ਚੈਤਨ ਸਰੂਪ! ਤੇਰਾ ਹੀ ਚਿੰਤਨ ਕਰਤੇ ਹੈਂ॥
Prof. Sahib Singhਉਹਨਾਂ ਦੇ ਮਨ ਉਹਨਾਂ ਦੇ ਚਿੱਤ (ਬਾਹਰ ਭਟਕਣੋਂ ਹਟ ਕੇ) ਅੰਦਰ ਹੀ ਟਿਕ ਜਾਂਦੇ ਹਨ,
SikhNet (Spanish)Quien conserva su mente en la Mente Universal,
ਐਸੇ ਹਰਿ ਕੇ ਲੋਗ ਅਤੀਤਾ ॥੫॥
aise har ke log ateetaa |5|
Sant Singh Khalsasuch people of the Lord remain unattached. ||5||
Manmohan Singhsuch are the detached men of God.
Manmohan Singh (Punjabi)ਐਹੋ ਜਿਹੇ ਹਨ ਵਾਹਿਗੁਰੂ ਦੇ ਨਿਰਲੇਪ ਬੰਦੇ।
Fareedkot Teekaਹੇ ਹਰੀ! ਐਸੇ ਤੇਰੇ ਲੋਗ ਸਭ ਤੇ ਅਸੰਗ ਰਹਿਤੇ ਹੈਂ॥੫॥
Prof. Sahib Singhਤੇ ਇਸ ਤਰ੍ਹਾਂ ਪਰਮਾਤਮਾ ਦੇ ਸੇਵਕ (ਮਾਇਆ ਦੇ ਮੋਹ ਤੋਂ) ਨਿਰਲੇਪ ਹੋ ਜਾਂਦੇ ਹਨ ॥੫॥ਪਦ ਅਰਥ ਐਸੇ = ਇਸ ਤਰ੍ਹਾਂ, ਇਸ ਤਰੀਕੇ ਨਾਲ। ਅਤੀਤਾ = ਨਿਰਲੇਪ ॥੫॥
SikhNet (Spanish)y su conciencia en la Conciencia Universal, él en verdad, es el ser desapegado con Conciencia de Dios. (5)
ਹਰਖ ਸੋਗ ਤੇ; ਰਹਹਿ ਨਿਰਾਸਾ ॥
harakh sog te; raheh niraasaa |
Sant Singh KhalsaThey remain free of any desire for happiness or sorrow;
Manmohan SinghThey remain free of desire of weal and woe,
Manmohan Singh (Punjabi)ਉਹ ਖੁਸ਼ੀ ਅਤੇ ਗਮੀ ਤੋਂ ਇੱਛਾ-ਰਹਿਤ ਰਹਿੰਦੇ ਹਨ,
Fareedkot Teekaਪੁਨ: ਤਿਨ ਕਾ ਮਨੁ ਹਰਖ ਸੋਗ ਸੇ ਅਰੁ ਆਸ ਤੇ ਨਿਰਾਸ ਰਹਿਤਾ ਹੈ॥
Prof. Sahib Singh(ਨਿਰਲੇਪ ਹੋਏ ਹੋਏ ਹਰੀ ਦੇ ਸੇਵਕ) ਖ਼ੁਸ਼ੀ ਗ਼ਮੀ ਤੋਂ ਉਤਾਂਹ ਰਹਿੰਦੇ ਹਨ,ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮੀ। ਨਿਰਾਸਾ = ਉਪਰਾਮ।
SikhNet (Spanish)Él de seguro se eleva más allá del dolor y del placer,
ਅੰਮ੍ਰਿਤੁ ਚਾਖਿ; ਹਰਿ ਨਾਮਿ ਨਿਵਾਸਾ ॥
amrit chaakh; har naam nivaasaa |
Sant Singh Khalsatasting the Amrit, the Ambrosial Nectar, they abide in the Lord's Name.
Manmohan Singhand tasting Nectar abide in the Lord's Name.
Manmohan Singh (Punjabi)ਅਤੇ ਸੁਧਾਰਸ ਨੂੰ ਚੱਖ ਪ੍ਰਭੂ ਦੇ ਨਾਮ ਅੰਦਰ ਵਸਦੇ ਹਨ।
Fareedkot Teekaਗ੍ਯਾਨ ਅੰਮ੍ਰਿਤ ਕੋ ਚਾਖ ਕਰ, ਹੇ ਹਰੀ ਨਾਮੀ! ਤੇਰੇ ਮੇਂ ਨਿਵਾਸੁ ਕੀਤਾ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤ ਚੱਖ ਕੇ ਉਹ ਬੰਦੇ ਪਰਮਾਤਮਾ ਦੇ ਨਾਮ ਵਿਚ ਹੀ (ਆਪਣੇ ਮਨ ਦਾ) ਟਿਕਾਣਾ ਬਣਾ ਲੈਂਦੇ ਹਨ।ਪਦ ਅਰਥ ਚਾਖਿ = ਚੱਖ ਕੇ।
SikhNet (Spanish)saborea el Néctar del Nombre e inmerge su ser en el Naam, el Nombre del Señor.
ਆਪੁ ਪਛਾਣਿ; ਰਹੈ ਲਿਵ ਲਾਗਾ ॥
aap pachhaan; rahai liv laagaa |
Sant Singh KhalsaThey recognize their own selves, and remain lovingly attuned to the Lord.
Manmohan SinghThey recognise themselves and remain attuned to the Lord.
Manmohan Singh (Punjabi)ਉਹ ਆਪਣੇ ਆਪ ਨੂੰ ਸਿਞਾਣਦੇ ਹਨ ਅਤੇ ਪ੍ਰਭੂ ਨਾਲ ਪੀਤ ਅੰਦਰ ਜੁੜੇ ਰਹਿੰਦੇ ਹਨ।
Fareedkot Teekaਆਪ ਕੋ ਪਛਾਨ ਕਰ ਤਿਨ ਕਾ ਮਨੁ (ਲਿਵ) ਬ੍ਰਿਤੀ ਕਰ ਤੇਰੇ ਮੇਂ ਲਗਾ ਰਹਿਤਾ ਹੈ ਅਰਥਾਤ ਤਦ ਰੂਪ ਹੂਆ ਰਹਿਤਾ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖ ਕੇ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦਾ ਹੈ,ਪਦ ਅਰਥ ਆਪੁ = ਆਪਣੇ ਆਪ ਨੂੰ।
SikhNet (Spanish)Él se conoce a sí mismo y se entona en Dios,
ਜਨਮੁ ਜੀਤਿ; ਗੁਰਮਤਿ. ਦੁਖੁ ਭਾਗਾ ॥੬॥
janam jeet; guramat. dukh bhaagaa |6|
Sant Singh KhalsaThey are victorious on the battlefield of life, following the Guru's Teachings, and their pains run away. ||6||
Manmohan SinghThey win the battle of life and their pain hastens away through the Guru's instruction.
Manmohan Singh (Punjabi)ਉਹ ਜੀਵਨ ਦੀ ਲੜਾਈ ਨੂੰ ਜਿਤ ਲੈਂਦੇ ਹਨ ਅਤੇ ਗੁਰਾਂ ਦੀ ਸਿਖਮਤ ਰਾਹੀਂ ਉਹਨਾਂ ਦੀ ਪੀੜ ਦੋੜ ਜਾਂਦੀ ਹੈ।
Fareedkot Teekaਤਿਨੋਂ ਨੇ ਅਪਨਾ ਜਨਮੁ ਜੀਤਾ ਹੈ, ਭਾਵ ਸਫਲ ਕੀਆ ਹੈ ਔਰ ਗੁਰੋਂ ਦ੍ਵਾਰੇ ਜਨਮਾਦਿ ਦੁਖ ਤਿਨੋਂ ਕਾ (ਭਾਗਾ) ਦੂਰ ਹੋ ਗਿਆ ਹੈ॥ ੬॥
Prof. Sahib Singhਉਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲੈਂਦਾ ਹੈ। ਗੁਰੂ ਦੀ ਮੱਤ ਤੇ ਤੁਰਨ ਨਾਲ ਉਸ ਦਾ (ਚੰਚਲਤਾ ਵਾਲਾ) ਦੁੱਖ ਦੂਰ ਹੋ ਜਾਂਦਾ ਹੈ ॥੬॥
SikhNet (Spanish)así gana la batalla de la vida, liberándose de todo dolor, a través de la Palabra del Shabd del Guru. (6)
ਗੁਰਿ ਦੀਆ; ਸਚੁ ਅੰਮ੍ਰਿਤੁ ਪੀਵਉ ॥
gur deea; sach amrit peevau |
Sant Singh KhalsaThe Guru has given me the True Ambrosial Nectar; I drink it in.
Manmohan SinghI in-drink the Nectar of truth; that the Guru has given me,
Manmohan Singh (Punjabi)ਜੋ ਗੁਰਾਂ ਨੇ ਮੈਨੂੰ ਦਿੱਤਾ ਹੈ, ਮੈਂ ਉਹ ਸੱਚ ਦੇ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ,
Fareedkot Teekaਗੁਰੋਂ ਨੇ ਜੋ ਸਾਚਾ ਉਪਦੇਸ ਰੂਪ ਅੰਮ੍ਰਿਤ ਦੀਆ ਹੈ ਤਿਸ ਕੋ ਪੀਵਣਾ ਕਰਤਾ ਹੂੰ॥
Prof. Sahib Singh(ਮੇਹਰ ਕਰ ਕੇ) ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਦਿੱਤਾ ਹੈ, ਮੈਂ (ਉਸ ਅੰਮ੍ਰਿਤ ਨੂੰ ਸਦਾ) ਪੀਂਦਾ ਹਾਂ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਪੀਵਉ = ਮੈਂ ਪੀਂਦਾ ਹਾਂ।
SikhNet (Spanish)El Guru me ha bendecido con el Néctar de la Verdad de Dios,
ਸਹਜਿ ਮਰਉ; ਜੀਵਤ ਹੀ ਜੀਵਉ ॥
sehaj mrau; jeevat hee jeevau |
Sant Singh KhalsaOf course, I have died, and now I am alive to live.
Manmohan Singhand easily dying to myself, live I the true life.
Manmohan Singh (Punjabi)ਅਤੇ ਸੁਖੈਨ ਹੀ ਆਪਾ ਭਾਵ ਤੋਂ ਮਰ ਕੇ, ਮੈਂ ਸੱਚਾ ਜੀਵਨ ਜੀਉਂਦਾ ਹਾਂ।
Fareedkot Teekaਜਬ (ਸਹਜਿ) ਗ੍ਯਾਨ ਕਰ ਜੀਵ ਭਾਵ ਸੇ ਮਰਾ ਤਬ (ਹੀ) ਨਿਸਚੇ ਕਰ ਜੀਆ ਹੂੰ॥
Prof. Sahib Singh(ਉਸ ਅੰਮ੍ਰਿਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਵਿਕਾਰਾਂ ਵਲੋਂ ਮੂੰਹ ਮੋੜ ਚੁਕਾ ਹਾਂ, ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਮਰਉ = ਮੈਂ (ਵਿਕਾਰਾਂ ਵਲੋਂ) ਮਰ ਜਾਂਦਾ ਹਾਂ, ਹਟ ਜਾਂਦਾ ਹਾਂ। ਜੀਵਤ ਹੀ = ਜੀਊਂਦਾ ਹੀ, ਦੁਨੀਆ ਦੀ ਕਿਰਤ-ਕਾਰ ਕਰਦਾ ਹੀ। ਜੀਵਉ = ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
SikhNet (Spanish)así muero en Vida, en Equilibrio y vivo la Verdadera Vida.
ਅਪਣੋ ਕਰਿ ਰਾਖਹੁ; ਗੁਰ ਭਾਵੈ ॥
apano kar raakhahu; gur bhaavai |
Sant Singh KhalsaPlease, protect me as Your Own, if it pleases You.
Manmohan SinghIf the Guru so wills, Thou, O Lord protect me as Thy own.
Manmohan Singh (Punjabi)ਜੇਕਰ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲਗੇ ਤਾਂ ਤੂੰ ਹੇ ਸੁਆਮੀ! ਮੈਨੂੰ ਆਪਣਾ ਨਿਜ ਦਾ ਜਾਣ ਮੇਰੀ ਰੱਖਿਆ ਕਰਦਾ ਹੈ।
Fareedkot Teekaਹੇ (ਗੁਰ) ਬਡੇ! ਜੇ ਤੈਨੂੰ ਭਾਵੈ ਤੋ ਹਮਾਰੇ ਸੀਸ ਪਰ ਅਪਨਾ (ਕਰਿ) ਹਾਥੁ ਰਾਖੋ॥
Prof. Sahib Singhਜੇ ਗੁਰੂ ਮੇਹਰ ਕਰੇ (ਭਾਵ, ਗੁਰੂ ਦੀ ਮੇਹਰ ਨਾਲ ਹੀ) (ਮੈਂ ਅਰਦਾਸ ਕਰਦਾ ਹਾਂ, ਤੇ ਆਖਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ (ਸੇਵਕ) ਬਣਾ ਕੇ (ਆਪਣੇ ਚਰਨਾਂ ਵਿਚ) ਰੱਖ।
SikhNet (Spanish)Oh Guru, si así es Tu Voluntad, conserva tu mano de Misericordia sobre mí, pues quien
ਤੁਮਰੋ ਹੋਇ; ਸੁ ਤੁਝਹਿ ਸਮਾਵੈ ॥੭॥
tumaro hoe; su tujheh samaavai |7|
Sant Singh KhalsaOne who is Yours, merges into You. ||7||
Manmohan SinghHe, who becomes Thine, merges in Thee, O Lord.
Manmohan Singh (Punjabi)ਜੋ ਤੇਰਾ ਹੋ ਜਾਂਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਪ੍ਰਭੂ!
Fareedkot Teekaਜੋ ਤੁਮਾਰਾ ਦਾਸ ਹੋ ਜਾਤਾ ਹੈ, ਸੋ ਤੁਮਾਰੇ ਸ੍ਵਰੂਪ ਮੇਂ ਸਮਾਇ ਜਾਤਾ ਹੈ॥੭॥
Prof. Sahib Singhਜੇਹੜਾ ਬੰਦਾ ਤੇਰਾ (ਸੇਵਕ) ਬਣ ਜਾਂਦਾ ਹੈ, ਉਹ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ ॥੭॥
SikhNet (Spanish)Te pertenece, se inmerge en Ti. (7
ਭੋਗੀ ਕਉ; ਦੁਖੁ ਰੋਗ ਵਿਆਪੈ ॥
bhogee kau; dukh rog viaapai |
Sant Singh KhalsaPainful diseases afflict those who are sexually promiscuous.
Manmohan SinghAn agnosing ailment overtakes the lustful man.
Manmohan Singh (Punjabi)ਪਰਮ ਦੁਖ ਦੇਣ ਵਾਲੀ ਬੀਮਾਰੀ ਵਿਸ਼ਈ ਪੁਰਸ਼ ਨੂੰ ਆ ਚਿਮੜਦੀ ਹੈ।
Fareedkot Teekaਤੇਰੇ ਨ ਜਾਨਣੇ ਕਰ ਭੋਗੀ ਕੋ ਰੋਗੋਂ ਕਾ ਦੁਖੁ ਬ੍ਯਾਪਤਾ ਹੈ॥
Prof. Sahib Singhਜੇਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਭੋਗਣ ਵਿਚ ਹੀ ਮਸਤ ਰਹਿੰਦਾ ਹੈ ਉਸ ਨੂੰ ਰੋਗਾਂ ਦਾ ਦੁੱਖ ਆ ਦਬਾਂਦਾ ਹੈ।ਪਦ ਅਰਥ ਦੁਖੁ ਰੋਗ = ਰੋਗਾਂ ਦਾ ਦੁੱਖ। ਵਿਆਪੈ = ਜ਼ੋਰ ਪਾਂਦਾ ਹੈ।
SikhNet (Spanish)El que se involucra en los placeres mundanos,
ਘਟਿ ਘਟਿ ਰਵਿ ਰਹਿਆ; ਪ੍ਰਭੁ ਜਾਪੈ ॥
ghatt ghatt rav rahiaa; prabh jaapai |
Sant Singh KhalsaGod appears permeating and pervading in each and every heart.
Manmohan SinghThe Lord is seen pervading all the hearts.
Manmohan Singh (Punjabi)ਪ੍ਰਭੂ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਿਆ ਜਾਂਦਾ ਹੈ।
Fareedkot Teekaਹੇ ਪ੍ਰਭੂ! ਤੇਰੇ ਕੋ ਘਟ ਘਟ ਮੇਂ ਰਵਿ ਰਹਿਆ (ਜਾਪੈ) ਜਾਣੀਤਾ ਹੈ॥
Prof. Sahib Singhਪਰ, ਜਿਸ ਮਨੁੱਖ ਨੂੰ ਪਰਮਾਤਮਾ ਹਰੇਕ ਘਟ ਵਿਚ ਵਿਆਪਕ ਦਿੱਸ ਪੈਂਦਾ ਹੈ,ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਜਾਪੈ = ਜਾਪਦਾ ਹੈ, ਦਿੱਸਦਾ ਹੈ।
SikhNet (Spanish)obtiene sólo dolor, pero el que se eleva por encima del dolor
ਸੁਖ ਦੁਖ ਹੀ ਤੇ; ਗੁਰ ਸਬਦਿ ਅਤੀਤਾ ॥
sukh dukh hee te; gur sabad ateetaa |
Sant Singh KhalsaOne who remains unattached, through the Word of the Guru's Shabad
Manmohan SinghThrough the Guru's instruction, one remains detached from pleasure and pain,
Manmohan Singh (Punjabi)ਗੁਰਾਂ ਦੇ ਵੁਪਦੇਸ਼ ਰਾਹੀਂ ਉਹ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਹੋ ਜਾਂਦਾ ਹੈ,
Fareedkot Teekaਜੋ ਗੁਰ ਸਬਦੀ ਹੈਂ ਅਰੁ ਵੋਹੀ (ਹੀ) ਨਿਸਚੇ ਕਰ ਦੁਖੁ ਸੁਖ ਸੇ ਰਹਿਤ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੁਖਾਂ ਦੁੱਖਾਂ ਤੋਂ ਨਿਰਲੇਪ ਰਹਿੰਦਾ ਹੈ,ਪਦ ਅਰਥ ਤੇ = ਤੋਂ। ਅਤੀਤਾ = ਨਿਰਲੇਪ।
SikhNet (Spanish)y el placer, mediante la Palabra del Shabd del Guru, ve al Todopoderoso Señor, llenando los corazones,
ਨਾਨਕ ਰਾਮੁ ਰਵੈ; ਹਿਤ ਚੀਤਾ ॥੮॥੪॥
naanak raam ravai; hit cheetaa |8|4|
Sant Singh Khalsa- O Nanak, his heart and consciousness dwell upon and savor the Lord. ||8||4||
Manmohan SinghO Nanak, who with hearty love, contemplates his Lord.
Manmohan Singh (Punjabi)ਹੇ ਨਾਨਕ! ਜੋ ਦਿਲੀ ਪਿਆਰ ਨਾਲ, ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਾਮ! ਸੋ ਪੁਰਸ ਚਿਤ ਕੇ ਹਿਤ ਕਰ ਕੇ ਤੁਝ ਕੋ (ਰਵੈ) ਜਪਤੇ ਹੈਂ॥੮॥੪॥☬ਸਰੀਰ ਕੋ ਭਸਮ ਲਗਾਏ ਹੂਏ ਬਸਤ੍ਰ ਹੀਨ ਹੰਕਾਰੀ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਚਿੱਤ ਦੇ ਪਿਆਰ ਨਾਲ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੮॥੪॥ਪਦ ਅਰਥ ਹਿਤ = ਪ੍ਰੇਮ ॥੮॥੪॥
SikhNet (Spanish)y así oh dice Nanak, ese ser recita el Nombre con todo el Amor en su mente. (8-4)