ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਕਰਿ ਕਿਰਪਾ; ਹਰਿ ਪਰਗਟੀ ਆਇਆ ॥
kar kirapaa; har paragattee aaeaa |
Sant Singh KhalsaShowing His Mercy, the Lord has revealed Himself to me.
Manmohan SinghShowing His mercy, God has revealed Himself unto me.
Manmohan Singh (Punjabi)ਵਾਹਿਗੁਰੂ ਨੇ ਮਿਹਰ ਧਾਰ ਕੇ ਆਪਣੇ ਆਪ ਨੂੰ ਮੇਰੇ ਤੇ ਜ਼ਾਹਰ ਕੀਤਾ ਹੈ।
Fareedkot Teekaਤਬ ਹਰਿ ਅੰਤਸਕਰਣ ਮੇਂ ਪ੍ਰਗਟ ਹੋ ਆਇਆ ਹੈ॥
Prof. Sahib Singh(ਹੇ ਵੀਰ!) ਪਰਮਾਤਮਾ ਕਿਰਪਾ ਕਰ ਕੇ ਉਸ ਮਨੁੱਖ ਦੇ ਅੰਦਰ ਆਪ ਆ ਪਰਤੱਖ ਹੁੰਦਾ ਹੈ,ਪਦ ਅਰਥ ਕਰਿ = ਕਰ ਕੇ।
SikhNet (Spanish)Por Su Misericordia el Señor se me revela.
ਮਿਲਿ ਸਤਿਗੁਰ; ਧਨੁ ਪੂਰਾ ਪਾਇਆ ॥੧॥
mil satigur; dhan pooraa paaeaa |1|
Sant Singh KhalsaMeeting the True Guru, I have received the perfect wealth. ||1||
Manmohan SinghMeeting the True Guru, I have received the perfect wealth.
Manmohan Singh (Punjabi)ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪੂਰਨ ਪਦਾਰਥ ਪਰਾਪਤ ਕੀਤਾ ਹੈ।
Fareedkot Teekaਜਬ ਸਤਿਗੁਰੋਂ ਸੇ ਮਿਲਕਰ (ਪੂਰਾ ਧਨ) ਨਾਮ ਪਾਯਾ ਹੈ॥੧॥
Prof. Sahib Singhਜਿਸ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ ॥੧॥ਪਦ ਅਰਥ ਮਿਲਿ = ਮਿਲ ਕੇ। ਧਨੁ ਪੂਰਾ = ਕਦੇ ਨਾਹ ਘਟਣ ਵਾਲਾ ਨਾਮ-ਧਨ ॥੧॥
SikhNet (Spanish)Encontrando al Verdadero Guru, recibí el Tesoro Perfecto del Naam, el Nombre del Señor. (1)
ਐਸਾ ਹਰਿ ਧਨੁ. ਸੰਚੀਐ ਭਾਈ ॥
aisaa har dhan. sancheeai bhaaee |
Sant Singh KhalsaGather such a wealth of the Lord, O Siblings of Destiny.
Manmohan SinghSuch a Divine wealth, one should amass, O brother.
Manmohan Singh (Punjabi)ਐਹੋ ਜੇਹੀ ਰੱਬੀ ਦੌਲਤ ਬੰਦੇ ਨੂੰ ਇਕੱਤਰ ਕਰਨੀ ਚਾਹੀਦੀ ਹੈ, ਹੇ ਵੀਰ!
Fareedkot Teekaਹੇ ਭਾਈ! ਐਸਾ ਹਰਿ ਨਾਮ ਧਨ (ਸੰਚੀਐ) ਇਕਤ੍ਰ ਕਰੀਐ॥
Prof. Sahib Singhਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,ਪਦ ਅਰਥ ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ!
SikhNet (Spanish)Tal Tesoro Divino debe uno de recolectarlo siempre, oh hermano,
ਭਾਹਿ. ਨ ਜਾਲੈ, ਜਲਿ ਨਹੀ ਡੂਬੈ; ਸੰਗੁ ਛੋਡਿ ਕਰਿ. ਕਤਹੁ ਨ ਜਾਈ ॥੧॥ ਰਹਾਉ ॥
bhaeh. na jaalai, jal nahee ddoobai; sang chhodd kar. katahu na jaaee |1| rahaau |
Sant Singh KhalsaIt cannot be burned by fire, and water cannot drown it; it does not forsake society, or go anywhere else. ||1||Pause||
Manmohan SinghFire burns it not, nor does water drown it and deserting the company of man it goes not anywhere. Pause.
Manmohan Singh (Punjabi)ਅੱਗ ਇਸ ਨੂੰ ਸਾੜਦੀ ਨਹੀਂ, ਨਾਂ ਹੀ ਪਾਣੀ ਇਸ ਨੂੰ ਡੋਬਦਾ ਹੈ। ਇਨਸਾਨ ਦਾ ਸਾਥ ਤਿਆਗ ਕੇ ਇਹ ਕਿਧਰੇ ਨਹੀਂ ਜਾਂਦੀ। ਠਹਿਰਾਉ।
Fareedkot Teekaਜਿਸ ਕੋ ਅਗਨੀ ਨਹੀਂ ਜਾਲਤੀ, ਜਲ ਮੇਂ ਨਹੀਂ ਡੂਬਤਾ, ਜੋ ਸੰਗ ਤਿਆਗ ਕੇ ਕਹੀਂ ਨਹੀਂ ਜਾਤਾ॥੧॥ ਰਹਾਉ ॥
Prof. Sahib Singhਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ ॥੧॥ ਰਹਾਉ ॥ਪਦ ਅਰਥ ਭਾਹਿ = ਅੱਗ। ਜਾਲੈ = ਸਾੜੇ। ਜਲਿ = ਪਾਣੀ ਵਿਚ। ਸੰਗੁ = ਸਾਥ। ਛੋਡਿ ਕਰਿ = ਛੱਡ ਕੇ। ਕਤਹੂ = ਕਿਸੇ ਹੋਰ ਥਾਂ ॥੧॥ ਰਹਾਉ ॥
SikhNet (Spanish)porque no se quema ni se hunde ni lo abandona a uno nunca. (1‑Pausa)
ਤੋਟਿ ਨ ਆਵੈ; ਨਿਖੁਟਿ ਨ ਜਾਇ ॥
tott na aavai; nikhutt na jaae |
Sant Singh KhalsaIt does not run short, and it does not run out.
Manmohan SinghIt suffers not deficiency, nor is it exhausted.
Manmohan Singh (Punjabi)ਇਸ ਨੂੰ ਕਮੀ ਨਹੀਂ ਵਾਪਰਦੀ ਅਤੇ ਨਾਂ ਇਹ ਮੁੱਕਦੀ ਹੈ।
Fareedkot Teekaਪੁਨਾ ਹਰਿ ਧਨ ਕੈਸਾ ਹੈ? ਜਿਸ ਕੇ ਖਾਣੇ ਸੇ (ਤੋਟਿ) ਘਾਟਾ ਨਹੀਂ ਆਵਤਾ ਹੈ ਔਰੋਂ ਕੋ ਦੇਣੇ ਕਰ (ਨਿਖੁਟਿ) ਕਮਤੀ ਨਹੀਂ ਹੋਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ।ਪਦ ਅਰਥ ਤੋਟਿ = ਘਾਟਾ।
SikhNet (Spanish)El Tesoro Divino nunca se acaba, nunca disminuye,
ਖਾਇ ਖਰਚਿ; ਮਨੁ ਰਹਿਆ ਅਘਾਇ ॥੨॥
khaae kharach; man rahiaa aghaae |2|
Sant Singh KhalsaEating and consuming it, the mind remains satisfied. ||2||
Manmohan SinghEating and expending it, the mind remains satiated.
Manmohan Singh (Punjabi)ਇਸ ਨੂੰ ਖਾਂਦਾ ਅਤੇ ਖਰਚਦਾ ਹੋਇਆ ਚਿੱਤ ਤ੍ਰਿਪਤ ਰਹਿੰਦਾ ਹੈ।
Fareedkot Teekaਖਾਤੇ ਖਰਚਤੇ ਹੂਏ ਮਨ (ਅਘਾਇ) ਤ੍ਰਿਪਤ ਹੋ ਰਹਾ ਹੈ॥੨॥
Prof. Sahib Singhਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੁੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ ॥੨॥ਪਦ ਅਰਥ ਖਾਇ = ਖਾ ਕੇ, ਆਪ ਵਰਤ ਕੇ, ਆਪ ਜਪ ਕੇ। ਖਰਚਿ = ਖਰਚ ਕੇ, ਵੰਡ ਕੇ। ਰਹਿਆ ਅਘਾਇ = ਰੱਜਿਆ ਰਹਿੰਦਾ ਹੈ ॥੨॥
SikhNet (Spanish)y al gastarlo la mente está siempre en Paz. (2)
ਸੋ ਸਚੁ ਸਾਹੁ; ਜਿਸੁ ਘਰਿ. ਹਰਿ ਧਨੁ ਸੰਚਾਣਾ ॥
so sach saahu; jis ghar. har dhan sanchaanaa |
Sant Singh KhalsaHe is the true banker, who gathers the wealth of the Lord within his own home.
Manmohan SinghHe is the true banker, who amasses God's wealth in his home.
Manmohan Singh (Punjabi)ਉਹੀ ਸੱਚਾ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਪਦਾਰਥ ਨੂੰ ਆਪਣੇ ਗ੍ਰਹਿ ਅੰਦਰ ਜਮ੍ਹਾਂ ਕਰਦਾ ਹੈ।
Fareedkot Teekaਸਚਾ ਸਾਹੂਕਾਰ ਵਹੀ ਹੈ ਜਿਸ ਕੇ (ਘਰਿ) ਅੰਤਸਕਰਣ ਮੇਂ ਹਰਿ ਨਾਮ ਧਨ ਸੰਚਨ ਕੀਆ ਹੂਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ।ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸਾਹੂਕਾਰ। ਘਟਿ = ਹਿਰਦੇ-ਘਰ ਵਿਚ। ਸੰਚਾਣਾ = ਜਮ੍ਹਾਂ ਹੋ ਗਿਆ।
SikhNet (Spanish)El verdaderamente rico es aquél que posee la Riqueza del Señor,
ਇਸੁ ਧਨ ਤੇ; ਸਭੁ ਜਗੁ ਵਰਸਾਣਾ ॥੩॥
eis dhan te; sabh jag varasaanaa |3|
Sant Singh KhalsaWith this wealth, the whole world profits. ||3||
Manmohan SinghWith this wealth the whole world is profited.
Manmohan Singh (Punjabi)ਇਸ ਮਾਲ-ਦੌਲਤ ਤੋਂ ਸਾਰਾ ਜਹਾਨ ਲਾਭ ਉਠਾਉਂਦਾ ਹੈ।
Fareedkot Teekaਇਸ ਧਨ ਤੇ ਸਾਰਾ ਸੰਸਾਰ ਲਾਭ ਕੋ ਪ੍ਰਾਪਤ ਹੂਆ ਹੈ; ਅਰਥਾਤ ਜਗਤ ਮੇਂ ਜਿਸ ਜਿਸ ਨੇ ਨਾਮ ਜਪਾ ਹੈ, ਸੋਈ ਸੋਈ ਮੁਕਤਿ ਹੂਆ ਹੈ॥੩॥
Prof. Sahib Singhਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ ॥੩॥ਪਦ ਅਰਥ ਤੇ = ਤੋਂ। ਵਰਸਾਣਾ = ਲਾਭ ਉਠਾਂਦਾ ਹੈ ॥੩॥
SikhNet (Spanish)porque con esa Riqueza puede bendecir al mundo entero. (3)
ਤਿਨਿ. ਹਰਿ ਧਨੁ ਪਾਇਆ; ਜਿਸੁ ਪੁਰਬ ਲਿਖੇ ਕਾ ਲਹਣਾ ॥
tin. har dhan paaeaa; jis purab likhe kaa lahanaa |
Sant Singh KhalsaHe alone receives the Lord's wealth, who is pre-ordained to receive it.
Manmohan SinghHe alone receives God's wealth, who is pre-ordained to receive it.
Manmohan Singh (Punjabi)ਕੇਵਲ ਉਹੀ ਵਾਹਿਗੁਰੂ ਦੀ ਦੌਲਤ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਮੁੱਢ ਤੋਂ ਲਿਖੀ ਹੋਈ ਹੈ।
Fareedkot Teekaਤਿਸ ਨੇ ਯਿਹ ਹਰਿ ਨਾਮ ਧਨ ਪਾਇਆ ਹੈ, ਜਿਸ ਕੇ ਲਾਭ ਪ੍ਰਾਪਤਿ ਹੋਣੇ ਕਾ ਮਸਤਕ ਮੇਂ ਪੂਰਬਲੇ ਸੁਕ੍ਰਿਤੋਂ ਕਰ ਕੇ ਲੇਖ ਲਿਖਾ ਹੂਆ ਥਾ॥
Prof. Sahib Singh(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ।ਪਦ ਅਰਥ ਤਿਨਿ = ਉਸ (ਮਨੁੱਖ) ਨੇ। ਪੁਰਬ ਲਿਖੇ ਕਾ = ਪੂਰਬਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਲਹਣਾ = ਪ੍ਰਾਪਤੀ।
SikhNet (Spanish)Pero solamente aquél que tiene este Destino puesto por el Decreto de Dios recibirá tal Tesoro.
ਜਨ ਨਾਨਕ. ਅੰਤਿ ਵਾਰ; ਨਾਮੁ ਗਹਣਾ ॥੪॥੧੮॥
jan naanak. ant vaar; naam gahanaa |4|18|
Sant Singh KhalsaO servant Nanak, at that very last moment, the Naam shall be your only decoration. ||4||18||
Manmohan SinghO Serf Nanak, at the last moment the Name is the mortal's decoration.
Manmohan Singh (Punjabi)ਹੇ ਨਫਰ ਨਾਨਕ! ਅਖੀਰ ਦੇ ਵੇਲੇ, ਨਾਮ ਹੀ ਪ੍ਰਾਣੀ ਦਾ ਸ਼ਿੰਗਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅੰਤ ਸਮੇਂ ਨਾਮ ਹੀ ਭੂਖਨ ਹੈ, ਭਾਵ ਸੋਭਾ ਰੂਪ ਵਾ ਆਸਰਾ ਨਾਮ ਹੀ ਹੈ॥੪॥੧੮॥☬ਨਾਮ ਸੇ ਬਿਨਾਂ ਸਰੀਰ ਕੀ ਨਿਸਫਲਤਾ ਦਿਖਾਵਤੇ ਹੂਏ ਖੇਤੀ ਕੇ ਦ੍ਰਿਸਟਾਂਤ ਸੇ ਉਪਦੇਸ਼ ਦੇਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ ॥੪॥੧੮॥ਪਦ ਅਰਥ ਅੰਤਿ ਵਾਰ = ਅਖ਼ੀਰ ਸਮੇ ॥੪॥੧੮॥
SikhNet (Spanish)Oh, dice Nanak, cuando tu vida llegue a su fin, solamente el Naam, el Nombre del Señor te acompañará. (4‑18)