ੴ

ਸਿੱਖਬਾਣੀ · SikhBani

Ang 375

Sri Guru Granth Sahib · Raag Aasaa · 5 shabads, 49 lines
Translations
Shabad Guru Arjan Dev Ji Raag Aasaa continued from Ang 374

ਦਰਸਨ ਕੀ. ਮਨਿ ਆਸ ਘਨੇਰੀ; ਕੋਈ ਐਸਾ ਸੰਤੁ. ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥

darasan kee. man aas ghaneree; koee aisaa sant. mo kau pireh milaavai |1| rahaau |

Sant Singh KhalsaMy mind's desire for the Blessed Vision of His Darshan is so great. Is there any Saint who can lead me to meet my Beloved? ||1||Pause||
Manmohan SinghGreat is my mind's desire to have a sight of Him. Is there any such saint as will cause me to meet my beloved? Pause.
Manmohan Singh (Punjabi)ਮੇਰੇ ਹਿਰਦੇ ਅੰਦਰ ਬਹੁਤੀ ਹੈ, ਖਾਹਿਸ਼, ਉਸ ਦੇ ਦੀਦਾਰ ਦੀ। ਕੀ ਕੋਈ ਐਹੋ ਜੇਹਾ ਸਾਧੂ ਹੈ, ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ। ਠਹਿਰਾਉ।
Fareedkot Teekaਪ੍ਯਾਰੇ ਕੇ ਦਰਸਨ ਕੀ ਮੇਰੇ ਮਨ ਮੇਂ ਆਸਾ (ਘਨੇਰੀ) ਬਹੁਤ ਲਗ ਰਹੀ ਹੈ। ਕੋਈ ਐਸਾ ਭੀ ਸੰਤ ਹੈ, ਜੋ ਮੁਝ ਕੋ ਪ੍ਯਾਰੇ ਸੇ ਮਿਲਾਇ ਦੇਇ॥੧॥ ਰਹਾਉ ॥
Prof. Sahib Singhਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਘਨੇਰੀ = ਬਹੁਤ। ਪਿਰਹਿ = ਪਤੀ ਨਾਲ ॥੧॥ ਰਹਾਉ ॥

SikhNet (Spanish)no puedo estar un sólo día, no, ni siquiera un momento, sin Ella. ¿Habrá un Santo que me pueda unir con mi Amor? (1-Pausa)

ਚਾਰਿ ਪਹਰ; ਚਹੁ ਜੁਗਹ ਸਮਾਨੇ ॥

chaar pehar; chahu jugah samaane |

Sant Singh KhalsaThe four watches of the day are like the four ages.
Manmohan SinghThe four watches of the day are like the four ages.
Manmohan Singh (Punjabi)ਦਿਨ ਦੇ ਚਾਰੇ ਪਹਿਰ ਚਹੁੰ ਜੁਗਾਂ ਦੇ ਮਾਨੰਦ ਹਨ।
Fareedkot Teekaਚਾਰ ਪਹਰ ਦਿਨ ਕੇ ਮੁਝੇ ਚਾਰੋਂ ਜੁਗੋਂ ਕੇ ਸਮਾਨ ਬੀਤਤੇ ਹੈਂ॥
Prof. Sahib Singh(ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ,

ਪਦ ਅਰਥ ਸਮਾਨੇ = ਸਮਾਨ, ਬਰਾਬਰ।

SikhNet (Spanish)Los cuatro turnos del día son tan largos como épocas

ਰੈਣਿ ਭਈ; ਤਬ ਅੰਤੁ. ਨ ਜਾਨੇ ॥੨॥

rain bhee; tab ant. na jaane |2|

Sant Singh KhalsaAnd when night comes, I think that it shall never end. ||2||
Manmohan SinghWhen the night comes, I think, then, that it shall never end.
Manmohan Singh (Punjabi)ਜਦ ਰਾਤ ਆਉਂਦੀ ਹੈ, ਤਦ ਮੈਂ ਖਿਆਲ ਕਰਦਾ ਹਾਂ ਕਿ ਇਸ ਦਾ ਅਖੀਰ ਹੋਣਾ ਹੀ ਨਹੀਂ।
Fareedkot Teekaਔਰ ਜਬ ਰਾਤਿ ਹੋਤੀ ਹੈ ਤਬ ਤਿਸ ਦੁਖ ਕਾ ਤੋ ਮੈਂ ਅੰਤ ਹੀ ਨਹੀਂ ਜਾਨਤੀ॥੨॥
Prof. Sahib Singhਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ ॥੨॥

ਪਦ ਅਰਥ ਰੈਣਿ = ਰਾਤ। ਅੰਤੁ = (ਰਾਤ ਦਾ) ਅਖ਼ੀਰ ॥੨॥

SikhNet (Spanish)y cuando llega la noche, me parece eterna. (2)

ਪੰਚ ਦੂਤ ਮਿਲਿ; ਪਿਰਹੁ ਵਿਛੋੜੀ ॥

panch doot mil; pirahu vichhorree |

Sant Singh KhalsaThe five demons have joined together, to separate me from my Husband Lord.
Manmohan SinghThe five demons have jointly separated me, from my spouse.
Manmohan Singh (Punjabi)ਪੰਜਾਂ ਭੂਤਨਿਆਂ ਨੇ ਇਕੱਠੇ ਹੋ ਮੈਨੂੰ ਮੇਰੇ ਕੰਤ ਨਾਲੋਂ ਵੱਖਰਾ ਕੀਤਾ ਹੈ।
Fareedkot Teekaਕਾਮਾਦਿ ਪਾਂਚ ਦੂਤੋਂ ਨੇ ਮਿਲ ਕਰ ਕੇ ਮੈਂ ਪ੍ਯਾਰੇ ਸੇ ਵਿਛੋੜੀ ਹੂੰ॥
Prof. Sahib Singh(ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ,

ਪਦ ਅਰਥ ਦੂਤ = ਵੈਰੀ। ਮਿਲਿ = ਮਿਲ ਕੇ। ਪਿਰਹੁ = ਪਿਰ ਤੋਂ।

SikhNet (Spanish)En conspiración, los cinco ladrones me han separado de mi Señor,

ਭ੍ਰਮਿ ਭ੍ਰਮਿ ਰੋਵੈ; ਹਾਥ ਪਛੋੜੀ ॥੩॥

bhram bhram rovai; haath pachhorree |3|

Sant Singh KhalsaWandering and rambling, I cry out and wring my hands. ||3||
Manmohan SinghWandering and wandering, I bewail and wring my hands.
Manmohan Singh (Punjabi)ਭਟਕ ਭਟਕ ਕੇ ਮੈਂ ਵਿਰਲਾਪ ਕਰਦੀ ਅਤੇ ਆਪਣੇ ਹੱਥ ਮਰੋੜਦੀ ਹਾਂ।
Fareedkot Teeka(ਹਾਥ ਪਛੋੜੀ) ਸਿਰ ਪਰ ਹਾਥ ਮਾਰ ਮਾਰ ਕਰ ਭ੍ਰਮ ਕੀ ਭ੍ਰਮਾਈ ਹੂਈ ਯਹਿ ਦਾਸੀ ਰੋਤੀ ਹੈ॥੩॥
Prof. Sahib Singhਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ ॥੩॥

ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਹਾਥ ਪਛੋੜੀ = ਹੱਥ ਮਲਦੀ ਹੈ, ਪਛੁਤਾਂਦੀ ਹੈ ॥੩॥

SikhNet (Spanish)y ahora vago por aquí y por allá sin sentido, y lamentándome. (3)

ਜਨ ਨਾਨਕ ਕਉ; ਹਰਿ ਦਰਸੁ ਦਿਖਾਇਆ ॥

jan naanak kau; har daras dikhaaeaa |

Sant Singh KhalsaThe Lord has revealed the Blessed Vision of His Darshan to servant Nanak;
Manmohan SinghUnto slave Nanak, God has shown His sight.
Manmohan Singh (Punjabi)ਗੋਲੇ ਨਾਨਕ ਨੂੰ, ਵਾਹਿਗੁਰੂ ਨੇ ਆਪਣਾ ਦਰਸ਼ਨ ਵਿਖਾਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕਉ ਕ੍ਰਿਪਾ ਕਰ ਹਰੀ ਨੇ ਦਰਸਨ ਦਿਖਲਾਇਆ ਹੈ॥
Prof. Sahib Singhਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ,
SikhNet (Spanish)Cuando a Nanak el Señor le mostró Su Visión,

ਆਤਮੁ ਚੀਨੑਿ; ਪਰਮ ਸੁਖੁ ਪਾਇਆ ॥੪॥੧੫॥

aatam cheena; param sukh paaeaa |4|15|

Sant Singh Khalsarealizing his own self, he has obtained supreme peace. ||4||15||
Manmohan SinghRealising his own self, he has obtained supreme bliss.
Manmohan Singh (Punjabi)ਆਪਣੇ ਆਪੇ ਨੂੰ ਅਨੁਭਵ ਕਰਕੇ, ਉਸ ਨੂੰ ਮਹਾਨ ਅਨੰਦ ਪਰਾਪਤ ਹੋਇਆ ਹੈ।
Fareedkot Teekaਅਪਨੇ ਸੂਰਪ ਕੋ (ਚੀਨਿ) ਪਹਿਚਾਨ ਕਰ (ਪਰਮ) ਬਡਾ ਸੁਖ ਪਾਯਾ ਹੈ॥੪॥੧੫॥
Prof. Sahib Singhਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੪॥੧੫॥

ਪਦ ਅਰਥ ਆਤਮੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਚੀਨਿ = ਪਰਖ ਕੇ, ਪੜਤਾਲ ਕੇ ॥੪॥੧੫॥

SikhNet (Spanish)realizó su Ser y se inmergió en el Éxtasis Supremo. (4‑15)

Open this shabad (24 lines, Angs 374-375) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਹਰਿ ਸੇਵਾ ਮਹਿ; ਪਰਮ ਨਿਧਾਨੁ ॥

har sevaa meh; param nidhaan |

Sant Singh KhalsaIn the Lord's service, are the greatest treasures.
Manmohan SinghIn God's service are the richest treasures.
Manmohan Singh (Punjabi)ਰੱਬ ਦੀ ਟਹਿਲ ਅੰਦਰ ਮਹਾਨ ਖ਼ਜ਼ਾਨੇ ਹਨ।
Fareedkot Teekaਹਰਿ ਕੀ ਸੇਵਾ ਮੇਂ (ਪਰਮ ਨਿਧਾਨੁ) ਸਭ ਕਾ ਆਸ੍ਰਯ ਹਰੀ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸੇਵਾ ਵਿਚ ਸਭ ਤੋਂ ਉੱਚਾ (ਆਤਮਕ ਜੀਵਨ ਦਾ) ਖ਼ਜ਼ਾਨਾ (ਲੁਕਿਆ ਪਿਆ ਹੈ।)

ਪਦ ਅਰਥ ਪਰਮ ਨਿਧਾਨੁ = ਸਭ ਤੋਂ ਉੱਚਾ (ਆਤਮਕ) ਖ਼ਜ਼ਾਨਾ {ਲਫ਼ਜ਼ 'ਨਿਧਾਨੁ' ਇਕ-ਵਚਨ ਹੈ}।

SikhNet (Spanish)En el Servicio al Señor se encuentran todos los tesoros.

ਹਰਿ ਸੇਵਾ; ਮੁਖਿ ਅੰਮ੍ਰਿਤ ਨਾਮੁ ॥੧॥

har sevaa; mukh amrit naam |1|

Sant Singh KhalsaServing the Lord, the Ambrosial Naam comes into one's mouth. ||1||
Manmohan SinghGod's service results in having the Nectar-Name in one's mouth.
Manmohan Singh (Punjabi)ਸੁਧਾ ਸਰੂਪ ਨਾਮ ਨੂੰ ਮੂੰਹ ਵਿੱਚ ਰੱਖਣਾ ਹੀ ਵਾਹਿਗੁਰੂ ਦੀ ਚਾਕਰੀ ਹੈ।
Fareedkot Teekaਅੰਮ੍ਰਿਤ ਨਾਮ ਕਾ ਉਚਾਰਣ ਕਰਣਾ ਹਰੀ ਕੀ ਸੇਵਾ ਹੈ॥੧॥
Prof. Sahib Singhਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੂੰਹ ਨਾਲ ਉਚਾਰਨਾ-ਇਹ ਪਰਮਾਤਮਾ ਦੀ ਸੇਵਾ ਹੈ ॥੧॥

ਪਦ ਅਰਥ ਮੁਖਿ = ਮੂੰਹ ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੧॥

SikhNet (Spanish)El Servicio al Señor es aquél en el que uno tiene siempre Su Nombre de Ambrosía en los labios. (1)

ਹਰਿ ਮੇਰਾ ਸਾਥੀ. ਸੰਗਿ ਸਖਾਈ ॥

har meraa saathee. sang sakhaaee |

Sant Singh KhalsaThe Lord is my Companion; He is with me, as my Help and Support.
Manmohan SinghGod, my comrade and helper is with me.
Manmohan Singh (Punjabi)ਵਾਹਿਗੁਰੂ ਮੇਰਾ ਸੰਗੀ ਤੇ ਸਹਾਇਕ ਮੇਰੇ ਨਾਲ ਹੈ।
Fareedkot Teekaਐਸਾ ਨਿਸਚਾ ਰਖਨਾ ਚਾਹੀਯੇ ਹਰਿ ਪ੍ਯਾਾਰਾ ਮੇਰਾ ਸਾਥੀ ਹੈ, ਸੋ ਮੇਰੇ ਸੰਗ ਸਦੀਵਕਾਲ ਸਹਾਇਕ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਮੇਰਾ ਸਾਥੀ ਹੈ ਮਿੱਤਰ ਹੈ।

ਪਦ ਅਰਥ ਸੰਗਿ = ਨਾਲ। ਸਖਾਈ = ਮਿੱਤਰ।

SikhNet (Spanish)El Señor, mi Consorte, mi Amigo, está siempre conmigo; cuando Lo gozo en placer o en dolor, veo Su Presencia.

ਦੁਖਿ ਸੁਖਿ ਸਿਮਰੀ. ਤਹ ਮਉਜੂਦੁ; ਜਮੁ ਬਪੁਰਾ. ਮੋ ਕਉ ਕਹਾ ਡਰਾਈ ॥੧॥ ਰਹਾਉ ॥

dukh sukh simaree. teh maujood; jam bapuraa. mo kau kahaa ddaraaee |1| rahaau |

Sant Singh KhalsaIn pain and pleasure, whenever I remember Him, He is present. How can the poor Messenger of Death frighten me now? ||1||Pause||
Manmohan SinghIn pain and pleasure, whenever I remember Him, He is present. Now, how can the poor Death's Courier terrify me? Pause.
Manmohan Singh (Punjabi)ਉਹ ਉਥੇ ਹਾਜਰ ਨਾਜਰ ਹੁੰਦਾ ਹੈ, ਜਿਥੇ ਗਮੀ ਤੇ ਖੁਸ਼ੀ ਵਿੱਚ ਮੈਂ ਉਸ ਨੂੰ ਯਾਦ ਕਰਦਾ ਹਾਂ। ਗਰੀਬ ਮੌਤ ਦਾ ਦੂਤ ਮੈਨੂੰ ਕਿਸ ਤਰ੍ਹਾਂ ਭੈ ਭੀਤ ਕਰ ਸਕਦਾ ਹੈ? ਠਹਿਰਾਉ।
Fareedkot Teekaਦੁਖ ਸੁਖ ਮੇਂ ਜਹਾਂ ਸਿਮਰਨ ਕਰੀਏ ਤਹਾਂ ਹੀ ਪ੍ਰਗਟ ਹੋਤਾ ਹੈ, ਜਮੁ (ਬਪੁਰਾ) ਬਿਚਾਰਾ ਮੁਝੇ ਕ੍ਯਾ ਭੈ ਦੇ ਸਕਤਾ ਹੈ॥੧॥ ਰਹਾਉ ॥
Prof. Sahib Singhਦੁੱਖ ਵੇਲੇ ਸੁਖ ਵੇਲੇ (ਜਦੋਂ ਭੀ) ਮੈਂ ਉਸ ਨੂੰ ਯਾਦ ਕਰਦਾ ਹਾਂ, ਉਹ ਉਥੇ ਹਾਜ਼ਰ ਹੁੰਦਾ ਹੈ। ਸੋ, ਵਿਚਾਰਾ ਜਮ ਮੈਨੂੰ ਕਿਥੇ ਡਰਾ ਸਕਦਾ ਹੈ? ॥੧॥ ਰਹਾਉ ॥

ਪਦ ਅਰਥ ਦੁਖਿ = ਦੁੱਖ ਵਿਚ, ਦੁੱਖ ਵੇਲੇ। ਸੁਖਿ = ਸੁਖ ਵਿਚ, ਸੁਖ ਵੇਲੇ। ਸਿਮਰੀ = ਸਿਮਰੀਂ, (ਜਦੋਂ) ਮੈਂ ਸਿਮਰਦਾ ਹਾਂ। ਤਹ = ਉਥੇ। ਬਪੁਰਾ = ਵਿਚਾਰਾ, ਨਿਮਾਣਾ ॥੧॥ ਰਹਾਉ ॥

SikhNet (Spanish)¿Cómo entonces el pobre mensajero de la muerte se podría atrever a aterrorizarme? (1‑Pausa)

ਹਰਿ ਮੇਰੀ ਓਟ; ਮੈ. ਹਰਿ ਕਾ ਤਾਣੁ ॥

har meree ott; mai. har kaa taan |

Sant Singh KhalsaThe Lord is my Support; the Lord is my Power.
Manmohan SinghGod is my mainstay and God is my might.
Manmohan Singh (Punjabi)ਵਾਹਿਗੁਰੂ ਮੇਰਾ ਆਸਰਾ ਹੈ ਅਤੇ ਵਾਹਿਗੁਰੂ ਹੀ ਮੈਡਾਂ ਜੋਰ।
Fareedkot Teekaਹਰਿ ਹੀ ਮੇਰੇ ਤਨ ਕੀ ਓਟ ਹੈ, ਹਰਿ ਹੀ ਮੇਰੇ ਕੋ (ਤਾਣੁ) ਬਲ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਹੀ ਮੇਰੀ ਓਟ ਹੈ, ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ,

ਪਦ ਅਰਥ ਤਾਣੁ = ਬਲ, ਜ਼ੋਰ। ਮੈ = ਮੈਨੂੰ।

SikhNet (Spanish)El Señor es mi Refugio, el Señor es mi poder,

ਹਰਿ ਮੇਰਾ ਸਖਾ; ਮਨ ਮਾਹਿ ਦੀਬਾਣੁ ॥੨॥

har meraa sakhaa; man maeh deebaan |2|

Sant Singh KhalsaThe Lord is my Friend; He is my mind's advisor. ||2||
Manmohan SinghGod is my friend, and within my mind, is God's prop.
Manmohan Singh (Punjabi)ਵਾਹਿਗੁਰੂ ਮੇਰਾ ਮਿਤ੍ਰ ਹੈ ਅਤੇ ਮੇਰੇ ਚਿੱਤ ਅੰਦਰ, ਵਾਹਿਗੁਰੂ ਦੀ ਟੇਕ ਹੈ।
Fareedkot Teekaਹਰਿ ਹੀ ਮੇਰਾ (ਸਖਾ) ਮਿਤ੍ਰ ਹੈ, ਤਿਸੀ ਕਾ ਮਨ ਮਹਿ (ਦੀਬਾਣੁ) ਆਸਰਾ ਹੈ॥੨॥
Prof. Sahib Singhਪਰਮਾਤਮਾ ਮੇਰਾ ਮਿੱਤਰ ਹੈ, ਮੈਨੂੰ ਆਪਣੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ॥੨॥

ਪਦ ਅਰਥ ਦੀਬਾਣੁ = ਆਸਰਾ ॥੨॥

SikhNet (Spanish)el Señor es siempre mi Compañero y el Consejero de mi mente. (2)

ਹਰਿ ਮੇਰੀ ਪੂੰਜੀ; ਮੇਰਾ ਹਰਿ ਵੇਸਾਹੁ ॥

har meree poonjee; meraa har vesaahu |

Sant Singh KhalsaThe Lord is my capital; the Lord is my credit.
Manmohan SinghThe Lord is my capital and the Lord is my credit.
Manmohan Singh (Punjabi)ਪ੍ਰਭੂ ਮੇਰੀ ਰਾਸ ਹੈ ਅਤੇ ਪ੍ਰਭੂ ਹੀ ਮੈਡੀਂ ਸਾਖ ਹੈ।
Fareedkot Teekaਮੇਰੀ ਪੂੰਜੀ ਭੀ ਹਰਿ ਹੈ, ਵਿਸ੍ਵਾਸ ਭੀ ਮੇਰਾ ਹਰਿ ਮੇਂ ਹੈ॥
Prof. Sahib Singhਪਰਮਾਤਮਾ (ਦਾ ਨਾਮ ਹੀ) ਮੇਰੀ ਰਾਸਿ-ਪੂੰਜੀ ਹੈ, ਪਰਮਾਤਮਾ (ਦਾ ਨਾਮ ਹੀ) ਮੇਰੇ ਵਾਸਤੇ (ਆਤਮਕ ਜੀਵਨ ਦਾ ਵਪਾਰ ਕਰਨ ਲਈ) ਸਾਖ ਹੈ (ਇਤਬਾਰ ਦਾ ਵਸੀਲਾ ਹੈ)।

ਪਦ ਅਰਥ ਵੇਸਾਹੁ = ਇਤਬਾਰ, ਸਾਖ।

SikhNet (Spanish)El Señor es mi capital; el Señor es mi crédito.

ਗੁਰਮੁਖਿ ਧਨੁ ਖਟੀ; ਹਰਿ ਮੇਰਾ ਸਾਹੁ ॥੩॥

guramukh dhan khattee; har meraa saahu |3|

Sant Singh KhalsaAs Gurmukh, I earn the wealth, with the Lord as my Banker. ||3||
Manmohan SinghThrough the Guru, I earn riches, the Lord is my Banker.
Manmohan Singh (Punjabi)ਗੁਰਾਂ ਦੇ ਜ਼ਰੀਏ, ਮੈਂ ਪਦਾਰਥ ਕਮਾਉਂਦਾ ਹਾਂ। ਪ੍ਰਭੂ ਮੈਡਾਂ ਸ਼ਾਹੂਕਾਰ ਹੈ।
Fareedkot Teekaਜੋ ਜਸ ਸੇ ਗੁਰਮੁਖਿਤਾ ਕਰ ਨਾਮ ਧਨੁ ਖਟਤਾ ਹੈ, ਸੋ ਹਰਿ ਮੇਰਾ ਸਾਹੁ ਹੈ॥੩॥
Prof. Sahib Singhਗੁਰੂ ਦੀ ਸਰਨ ਪੈ ਕੇ ਮੈਂ ਨਾਮ-ਧਨ ਕਮਾ ਰਿਹਾ ਹਾਂ, ਪਰਮਾਤਮਾ ਹੀ ਮੇਰਾ ਸ਼ਾਹ ਹੈ (ਜੋ ਮੈਨੂੰ ਨਾਮ-ਧਨ ਦਾ ਸਰਮਾਇਆ ਦੇਂਦਾ ਹੈ) ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਖਟੀ = ਖੱਟੀ, ਮੈਂ ਖੱਟਦਾ ਹਾਂ ॥੩॥

SikhNet (Spanish)Sí, he ganado la Riqueza del Señor a través de la Gracia del Guru. (3)

ਗੁਰ ਕਿਰਪਾ ਤੇ; ਇਹ ਮਤਿ ਆਵੈ ॥

gur kirapaa te; ih mat aavai |

Sant Singh KhalsaBy Guru's Grace, this wisdom has come.
Manmohan SinghBy Guru's grace, this understanding is attained.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਸਮਝ ਪਰਾਪਤ ਹੁੰਦੀ ਹੈ।
Fareedkot Teekaਜਿਸ ਕੋ ਸਤਗੁਰੋਂ ਕੀ ਕ੍ਰਿਪਾ ਸੇ ਯਹਿ ਬੁਧਿ ਪ੍ਰਾਪਤਿ ਹੋਤੀ ਹੈ॥
Prof. Sahib Singh(ਜਿਸ ਮਨੁੱਖ ਨੂੰ) ਗੁਰੂ ਦੀ ਕਿਰਪਾ ਨਾਲ ਇਸ ਵਪਾਰ ਦੀ ਸਮਝ ਆ ਜਾਂਦੀ ਹੈ,
SikhNet (Spanish)A través de la Gracia del Guru nace esta Sabiduría,

ਜਨ ਨਾਨਕੁ; ਹਰਿ ਕੈ ਅੰਕਿ ਸਮਾਵੈ ॥੪॥੧੬॥

jan naanak; har kai ank samaavai |4|16|

Sant Singh KhalsaServant Nanak has merged into the Being of the Lord. ||4||16||
Manmohan SinghSlave Nanak has merged into the lap of the Lord.
Manmohan Singh (Punjabi)ਗੋਲਾ ਨਾਨਕ ਸੁਆਮੀ ਦੀ ਗੋਦੀ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰਿ ਕੇ (ਅੰਕਿ) ਸਰੂਪ ਮੇਂ ਸਮਾਉਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ॥੪॥੧੬॥
Prof. Sahib Singhਦਾਸ ਨਾਨਕ (ਆਖਦਾ ਹੈ ਕਿ) ਉਹ ਸਦਾ ਪਰਮਾਤਮਾ ਦੀ ਗੋਦ ਵਿਚ ਲੀਨ ਰਹਿੰਦਾ ਹੈ ॥੪॥੧੬॥
SikhNet (Spanish)y Nanak se inmerge en el Señor. (4‑16)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪ੍ਰਭੁ ਹੋਇ ਕ੍ਰਿਪਾਲੁ; ਤ ਇਹੁ ਮਨੁ ਲਾਈ ॥

prabh hoe kripaal; ta ihu man laaee |

Sant Singh KhalsaWhen God shows His Mercy, then this mind is focused on Him.
Manmohan SinghIf the Lord becomes merciful, then is this soul fixed up in Him.
Manmohan Singh (Punjabi)ਜੇਕਰ ਮਾਲਕ ਮਿਹਰਬਾਨ ਹੋ ਵੰਞੇ, ਤਦ ਇਹ ਆਤਮਾ ਉਸ ਅੰਦਰ ਜੁੜਦੀ ਹੈ।
Fareedkot Teekaਜਬ ਪ੍ਰਭੂ ਅਕਾਲ ਪੁਰਖ ਕ੍ਰਿਪਾਲ ਹੋਵੇ, ਤਬ ਯਹ ਮਨ ਸਤਗੁਰੋਂ ਕੀ ਸੇਵਾ ਮੇਂ ਲਗਾਈਤਾ ਹੈ॥
Prof. Sahib Singh(ਹੇ ਭਾਈ!) ਜੇ ਪਰਮਾਤਮਾ ਦਇਆਵਾਨ ਹੋਵੇ ਤਾਂ ਹੀ ਮੈਂ ਇਹ ਮਨ (ਗੁਰੂ ਦੇ ਚਰਨਾਂ ਵਿਚ) ਜੋੜ ਸਕਦਾ ਹਾਂ,

ਪਦ ਅਰਥ ਕ੍ਰਿਪਾਲੁ = {कृपा-आलय} ਦਇਆਵਾਨ। ਲਾਈ = ਲਾਈਂ, ਮੈਂ ਲਾਵਾਂ।

SikhNet (Spanish)Cuando el Señor tiene Misericordia de mi, entona mi mente en Él,

ਸਤਿਗੁਰੁ ਸੇਵਿ; ਸਭੈ ਫਲ ਪਾਈ ॥੧॥

satigur sev; sabhai fal paaee |1|

Sant Singh KhalsaServing the True Guru, all rewards are obtained. ||1||
Manmohan SinghServing the True Guru, I have received all the rewards.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾ ਕੇ ਮੈਂ ਸਾਰੇ ਸਿਲੇ ਪਾ ਲਏ ਹਨ।
Fareedkot Teekaਜਬ ਸਤਗੁਰੋਂ ਕੀ ਸੇਵਾ ਕਰਤਾ ਹੈ ਤਬ ਸਭ ਫਲ ਧਰਮ, ਅਰਥ, ਕਾਮ, ਮੋਖ੍ਯ, ਪ੍ਰਾਪਤ ਹੋ ਜਾਤੇ ਹੈਂ॥੧॥
Prof. Sahib Singhਤਦੋਂ ਹੀ ਗੁਰੂ ਦੀ (ਦੱਸੀ) ਸੇਵਾ ਕਰ ਕੇ ਮਨ-ਇੱਜ਼ਤ ਫਲ ਪ੍ਰਾਪਤ ਕਰ ਸਕਦਾ ਹਾਂ ॥੧॥

ਪਦ ਅਰਥ ਸੇਵਿ = ਸੇਵਾ ਕਰ ਕੇ। ਪਾਈ = ਪਾਈਂ, ਮੈਂ ਪਾਵਾਂ ॥੧॥

SikhNet (Spanish)y sirviendo al Verdadero Guru, cosecho todo el Fruto. (1)

ਮਨ. ਕਿਉ ਬੈਰਾਗੁ ਕਰਹਿਗਾ; ਸਤਿਗੁਰੁ ਮੇਰਾ ਪੂਰਾ ॥

man. kiau bairaag karahigaa; satigur meraa pooraa |

Sant Singh KhalsaO my mind, why are you so sad? My True Guru is Perfect.
Manmohan SinghMy soul, why shouldest thou feel sad when my True Guru is perfect.
Manmohan Singh (Punjabi)ਮੇਰੀ ਜਿੰਦੜੀਏ ਤੂੰ ਕਿਉਂ ਉਦਾਸ ਹੁੰਦੀ ਹੈਂ? ਮੈਡਾਂ ਸੱਚਾ ਗੁਰੂ ਪੂਰਨ ਹੈ।
Fareedkot Teekaਹੇ ਮਨ! ਜੋ ਮੇਰਾ ਸਤਿਗੁਰੂ ਪੂਰਾ ਹੈ, ਫਿਰ ਤੂੰ ਕ੍ਯੋਂ (ਬੈਰਾਗੁ) ਰੁਦਨ ਕਰਹਿਗਾ ਵਾ ਗੁਰਾਂ ਕੀ ਤ੍ਰਫੋਂ ਉਦਾਸੁ ਕਿਉਂ ਹੋਵੈਗਾ। ਗੁਰੋਂ ਸੇ ਸਭ ਕਛੁ ਪ੍ਰਾਪਤਿ ਹੋਵੈਗਾ, ਭਾਵ ਯਹ ਕਿ ਤੂੰ ਦੁਖੀ ਨਹੀਂ ਹੋਨਾ ਪਾਵੈਗਾ॥
Prof. Sahib Singhਹੇ ਮੇਰੇ ਮਨ! ਤੂੰ ਕਿਉਂ ਘਾਬਰਦਾ ਹੈਂ? (ਯਕੀਨ ਰੱਖ, ਤੇਰੇ ਸਿਰ ਉਤੇ ਉਹ) ਪਿਆਰਾ ਸਤਿਗੁਰੂ (ਰਾਖਾ) ਹੈ,

ਪਦ ਅਰਥ ਮਨ = ਹੇ ਮਨ! ਕਿਉ ਬੈਰਾਗੁ ਕਰਹਿਗਾ = ਕਿਉਂ ਘਾਬਰਦਾ ਹੈਂ?

SikhNet (Spanish)Oh mente, ¿Por qué estás triste? Tu Guru es Perfecto,

ਮਨਸਾ ਕਾ ਦਾਤਾ. ਸਭ ਸੁਖ ਨਿਧਾਨੁ; ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥

manasaa kaa daataa. sabh sukh nidhaan; amrit sar sad hee bharapooraa |1| rahaau |

Sant Singh KhalsaHe is the Giver of blessings, the treasure of all comforts; His Ambrosial Pool of Nectar is always overflowing. ||1||Pause||
Manmohan SinghThe Lord is the Grantor of boons, He is the treasure of all the comforts and His ambrosial tank is always brimful. Pause.
Manmohan Singh (Punjabi)ਸੁਆਮੀ ਮੁਰਾਦਾਂ ਬਖਸ਼ਣਹਾਰ ਹੈ, ਉਹ ਸਮੂਹ ਸੁੱਖਾਂ ਦਾ ਖ਼ਜ਼ਾਨਾ ਹੈ ਅਤੇ ਉਸ ਦਾ ਸੁਧਾ-ਰਸ ਦਾ ਸਰੋਵਰ ਹਮੇਸ਼ਾਂ ਹੀ ਪਰੀ ਪੂਰਨ ਹੈ। ਠਹਿਰਾਉ।
Fareedkot Teekaਮੇਰਾ ਪੂਰਾ ਸਤਿਗੁਰੂ ਜੋ ਅੰਮ੍ਰਿਤ ਸਰੋਵਰ ਸਦਾ ਹੀ ਭਰਪੂਰ ਹੈ, ਸਭ ਸੁਖਾਂ ਕਾ ਖਜਾਨਾ ਹੈ, (ਮਨਸਾ) ਮਨ ਬੰਛਤਿ ਕਾ ਦਾਤਾ॥੧॥ ਰਹਾਉ ॥
Prof. Sahib Singhਜੋ ਮਨ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਜਿਸ ਅੰਮ੍ਰਿਤ ਦੇ ਸਰੋਵਰ-ਗੁਰੂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰਿਆ ਹੋਇਆ ਹੈ ॥੧॥ ਰਹਾਉ ॥

ਪਦ ਅਰਥ ਮਨਸਾ = ਮਨ ਦਾ ਫੁਰਨਾ, ਇੱਛਾ। ਦਾਤਾ = ਦੇਣ ਵਾਲਾ। ਸੁਖ ਨਿਧਾਨੁ = ਸੁਖਾਂ ਦਾ ਖ਼ਜ਼ਾਨਾ। ਅੰਮ੍ਰਿਤ ਸਰਿ = ਅੰਮ੍ਰਿਤ ਦੇ ਸਰੋਵਰ-ਗੁਰੂ ਵਿਚ। ਭਰਪੂਰਾ = ਨਕਾ-ਨਕ ਭਰਿਆ ਹੋਇਆ ॥੧॥ ਰਹਾਉ ॥

SikhNet (Spanish)te satisface siempre, es el Tesoro de Éxtasis, el Tanque siempre desbordante de Néctar. (1‑Pausa)

ਚਰਣ ਕਮਲ; ਰਿਦ ਅੰਤਰਿ ਧਾਰੇ ॥

charan kamal; rid antar dhaare |

Sant Singh KhalsaOne who enshrines His Lotus Feet within the heart,
Manmohan SinghHe, who place in his heart God's lotus feet,
Manmohan Singh (Punjabi)ਜੋ ਵਾਹਿਗੁਰੂ ਦੇ ਕੰਵਲ ਪੈਰਾਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ,
Fareedkot Teekaਜਿਨੋਂ ਨੇ ਗੁਰੋਂ ਕੇ ਚਰਨ ਕਮਲ ਰਿਦ੍ਯ ਮੇਂ ਧਾਰਨ ਕੀਏ ਹੈਂ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ (ਗੁਰੂ ਦੇ) ਸੋਹਣੇ ਚਰਨ ਟਿਕਾ ਲਏ,

ਪਦ ਅਰਥ ਰਿਦ = ਹਿਰਦਾ।

SikhNet (Spanish)Aquél que enaltece los Pies de Loto del Señor en su corazón,

ਪ੍ਰਗਟੀ ਜੋਤਿ; ਮਿਲੇ ਰਾਮ ਪਿਆਰੇ ॥੨॥

pragattee jot; mile raam piaare |2|

Sant Singh Khalsameets the Beloved Lord; the Divine Light is revealed to him. ||2||
Manmohan Singhunto him the Divine light is revealed and he meets, the Beloved Lord.
Manmohan Singh (Punjabi)ਰੱਬੀ ਨੂਰ ਉਸ ਉਤੇ ਨਾਜ਼ਲ ਹੋ ਜਾਂਦਾ ਹੈ ਅਤੇ ਉਹ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ।
Fareedkot Teekaਤਿਨ ਕੋ ਜੋਤਿ ਗ੍ਯਾਤ ਪ੍ਰਗਟ ਭਈ ਹੈ ਔਰ ਰਾਮ ਪ੍ਯਾਰੇ ਕੇ ਸੰਗ ਮਿਲੇ ਹੈਂ॥੨॥
Prof. Sahib Singh(ਉਸ ਦੇ ਅੰਦਰ) ਪਰਮਾਤਮਾ ਦੀ ਜੋਤਿ ਜਗ ਪਈ, ਉਸ ਨੂੰ ਪਿਆਰਾ ਪ੍ਰਭੂ ਮਿਲ ਪਿਆ ॥੨॥
SikhNet (Spanish)es iluminado y se encuentra con su Amor, el Todo Prevaleciente Señor. (2)

ਪੰਚ ਸਖੀ ਮਿਲਿ; ਮੰਗਲੁ ਗਾਇਆ ॥

panch sakhee mil; mangal gaaeaa |

Sant Singh KhalsaThe five companions have met together to sing the songs of joy.
Manmohan SinghMeeting together the five mates sing the songs of joy,
Manmohan Singh (Punjabi)ਇਕੱਠੀਆਂ ਹੋ ਕੇ ਪੰਜ ਸੇਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ,
Fareedkot Teeka(ਪੰਚ) ਸੰਤ ਜੋ ਸਖੀਆਂ ਹੈਂ ਤਿਨ ਕੇ ਸੰਗ ਮਿਲ ਕਰ ਕੇ ਪ੍ਰਭੂ ਕੇ ਮਿਲਾਪ ਕਾ ਮੰਗਲਾਚਾਰ ਗਾਇਆ ਹੈ॥
Prof. Sahib Singhਉਸ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗਾਉਣਾ ਸ਼ੁਰੂ ਕਰ ਦਿੱਤਾ,

ਪਦ ਅਰਥ ਪੰਚ ਸਖੀ = ਪੰਜ ਸਹੇਲੀਆਂ, ਪੰਜ ਗਿਆਨ-ਇੰਦ੍ਰੇ। ਮੰਗਲੁ = ਸਿਫ਼ਤਿ ਸਾਲਾਹ ਦਾ ਗੀਤ।

SikhNet (Spanish)Entonces las cinco facultades amistosas cantan las estrofas bellas nupciales de alegría,

ਅਨਹਦ ਬਾਣੀ. ਨਾਦੁ ਵਜਾਇਆ ॥੩॥

anahad baanee. naad vajaaeaa |3|

Sant Singh KhalsaThe unstruck melody, the sound current of the Naad, vibrates and resounds. ||3||
Manmohan Singhand within him re-sounds the tune of the celestial strain.
Manmohan Singh (Punjabi)ਅਤੇ ਉਸ ਦੇ ਅੰਦਰ ਬੈਕੁੰਠੀ ਕੀਰਤਨ ਦਾ ਰਾਗ ਗੂੰਜਦਾ ਹੈ।
Fareedkot Teeka(ਅਨਹਦੁ) ਏਕ ਰਸ ਗੁਰ ਬਾਣੀ ਰੂਪ (ਨਾਦੁ) ਸਬਦ ਬਜਾਇਆ, ਭਾਵ ਜਪਿਆ ਹੈ॥੩॥
Prof. Sahib Singhਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਵਾਜਾ ਇਕ-ਰਸ ਵਜਾਣਾ ਸ਼ੁਰੂ ਕਰ ਦਿੱਤਾ ॥੩॥

ਪਦ ਅਰਥ ਅਨਹਦ = ਇਕ-ਰਸ, ਲਗਾਤਾਰ। ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ (ਦਾ)। ਨਾਦੁ = ਵਾਜਾ ॥੩॥

SikhNet (Spanish)y en su interior resuena el tono sutil de la Melodía Celestial. (3)

ਗੁਰੁ ਨਾਨਕੁ ਤੁਠਾ; ਮਿਲਿਆ ਹਰਿ ਰਾਇ ॥

gur naanak tutthaa; miliaa har raae |

Sant Singh KhalsaO Nanak, when the Guru is totally pleased, one meets the Lord, the King.
Manmohan SinghNanak, when the Guru is mightily pleased one meets with God, the Hari King.
Manmohan Singh (Punjabi)ਨਾਨਕ, ਜਦ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਇਨਸਾਨ ਵਾਹਿਗੁਰੂ ਰਾਜੇ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਜਬ ਗੁਰੂ (ਤੁਠਾ) ਪ੍ਰਸੰਨ ਭਇਆ ਹੈ ਤਬ ਹਰਿ ਰਾਜਾ ਮਿਲਿਆ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਪ੍ਰਸੰਨ ਹੋ ਪਿਆ ਉਸ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪਿਆ,

ਪਦ ਅਰਥ ਤੁਠਾ = ਪ੍ਰਸੰਨ ਹੋਇਆ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।

SikhNet (Spanish)Oh, dice Nanak, cuando el Guru me muestra Su Misericordia, entonces me encuentro con mi Señor,

ਸੁਖਿ ਰੈਣਿ ਵਿਹਾਣੀ; ਸਹਜਿ ਸੁਭਾਇ ॥੪॥੧੭॥

sukh rain vihaanee; sehaj subhaae |4|17|

Sant Singh KhalsaThen, the night of one's life passes in peace and natural ease. ||4||17||
Manmohan SinghThereafter the night passes in peace and poise.
Manmohan Singh (Punjabi)ਉਸ ਦੇ ਮਗਰੋਂ ਰਾਤ੍ਰੀ ਆਰਾਮ ਅਤੇ ਅਡੋਲਤਾ ਅੰਦਰ ਬਤੀਤ ਹੁੰਦੀ ਹੈ।
Fareedkot Teekaਤਬ ਸੁਖ ਪੂਰਬਕ ਅਵਸਥਾ ਰੂਪ ਰਾਤਿ (ਵਿਹਾਣੀ) ਬੀਤੀ ਹੈ ਔਰ (ਸਹਜਿ) ਸਾਂਤ ਸਭਾਉ ਭ੍ਯਾ ਹੈ॥੪॥੧੭॥☬ਜਿਸ ਹਰਿ ਕੇ ਨਾਮ ਜਪਨੇ ਕਰ ਸਾਂਤਿ ਸੁਭਾਉ ਹੂਆ ਹੈ, ਤਿਸ ਨਾਮ ਕੀ ਮਹਿਮਾ ਕਾ ਉਪਦੇਸ਼ ਕਰਤੇ ਹੈਂ:
Prof. Sahib Singhਉਸ ਦੀ (ਜ਼ਿੰਦਗੀ ਦੀ) ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਣ ਲੱਗ ਪਈ ॥੪॥੧੭॥

ਪਦ ਅਰਥ ਸੁਖਿ = ਸੁਖ ਵਿਚ। ਰੈਣਿ = ਰਾਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ ॥੪॥੧੭॥

SikhNet (Spanish)el Dios, y paso la noche de esta vida, en Paz y en Equilibrio. (4‑17)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਕਰਿ ਕਿਰਪਾ; ਹਰਿ ਪਰਗਟੀ ਆਇਆ ॥

kar kirapaa; har paragattee aaeaa |

Sant Singh KhalsaShowing His Mercy, the Lord has revealed Himself to me.
Manmohan SinghShowing His mercy, God has revealed Himself unto me.
Manmohan Singh (Punjabi)ਵਾਹਿਗੁਰੂ ਨੇ ਮਿਹਰ ਧਾਰ ਕੇ ਆਪਣੇ ਆਪ ਨੂੰ ਮੇਰੇ ਤੇ ਜ਼ਾਹਰ ਕੀਤਾ ਹੈ।
Fareedkot Teekaਤਬ ਹਰਿ ਅੰਤਸਕਰਣ ਮੇਂ ਪ੍ਰਗਟ ਹੋ ਆਇਆ ਹੈ॥
Prof. Sahib Singh(ਹੇ ਵੀਰ!) ਪਰਮਾਤਮਾ ਕਿਰਪਾ ਕਰ ਕੇ ਉਸ ਮਨੁੱਖ ਦੇ ਅੰਦਰ ਆਪ ਆ ਪਰਤੱਖ ਹੁੰਦਾ ਹੈ,

ਪਦ ਅਰਥ ਕਰਿ = ਕਰ ਕੇ।

SikhNet (Spanish)Por Su Misericordia el Señor se me revela.

ਮਿਲਿ ਸਤਿਗੁਰ; ਧਨੁ ਪੂਰਾ ਪਾਇਆ ॥੧॥

mil satigur; dhan pooraa paaeaa |1|

Sant Singh KhalsaMeeting the True Guru, I have received the perfect wealth. ||1||
Manmohan SinghMeeting the True Guru, I have received the perfect wealth.
Manmohan Singh (Punjabi)ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪੂਰਨ ਪਦਾਰਥ ਪਰਾਪਤ ਕੀਤਾ ਹੈ।
Fareedkot Teekaਜਬ ਸਤਿਗੁਰੋਂ ਸੇ ਮਿਲਕਰ (ਪੂਰਾ ਧਨ) ਨਾਮ ਪਾਯਾ ਹੈ॥੧॥
Prof. Sahib Singhਜਿਸ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ ॥੧॥

ਪਦ ਅਰਥ ਮਿਲਿ = ਮਿਲ ਕੇ। ਧਨੁ ਪੂਰਾ = ਕਦੇ ਨਾਹ ਘਟਣ ਵਾਲਾ ਨਾਮ-ਧਨ ॥੧॥

SikhNet (Spanish)Encontrando al Verdadero Guru, recibí el Tesoro Perfecto del Naam, el Nombre del Señor. (1)

ਐਸਾ ਹਰਿ ਧਨੁ. ਸੰਚੀਐ ਭਾਈ ॥

aisaa har dhan. sancheeai bhaaee |

Sant Singh KhalsaGather such a wealth of the Lord, O Siblings of Destiny.
Manmohan SinghSuch a Divine wealth, one should amass, O brother.
Manmohan Singh (Punjabi)ਐਹੋ ਜੇਹੀ ਰੱਬੀ ਦੌਲਤ ਬੰਦੇ ਨੂੰ ਇਕੱਤਰ ਕਰਨੀ ਚਾਹੀਦੀ ਹੈ, ਹੇ ਵੀਰ!
Fareedkot Teekaਹੇ ਭਾਈ! ਐਸਾ ਹਰਿ ਨਾਮ ਧਨ (ਸੰਚੀਐ) ਇਕਤ੍ਰ ਕਰੀਐ॥
Prof. Sahib Singhਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,

ਪਦ ਅਰਥ ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ!

SikhNet (Spanish)Tal Tesoro Divino debe uno de recolectarlo siempre, oh hermano,

ਭਾਹਿ. ਨ ਜਾਲੈ, ਜਲਿ ਨਹੀ ਡੂਬੈ; ਸੰਗੁ ਛੋਡਿ ਕਰਿ. ਕਤਹੁ ਨ ਜਾਈ ॥੧॥ ਰਹਾਉ ॥

bhaeh. na jaalai, jal nahee ddoobai; sang chhodd kar. katahu na jaaee |1| rahaau |

Sant Singh KhalsaIt cannot be burned by fire, and water cannot drown it; it does not forsake society, or go anywhere else. ||1||Pause||
Manmohan SinghFire burns it not, nor does water drown it and deserting the company of man it goes not anywhere. Pause.
Manmohan Singh (Punjabi)ਅੱਗ ਇਸ ਨੂੰ ਸਾੜਦੀ ਨਹੀਂ, ਨਾਂ ਹੀ ਪਾਣੀ ਇਸ ਨੂੰ ਡੋਬਦਾ ਹੈ। ਇਨਸਾਨ ਦਾ ਸਾਥ ਤਿਆਗ ਕੇ ਇਹ ਕਿਧਰੇ ਨਹੀਂ ਜਾਂਦੀ। ਠਹਿਰਾਉ।
Fareedkot Teekaਜਿਸ ਕੋ ਅਗਨੀ ਨਹੀਂ ਜਾਲਤੀ, ਜਲ ਮੇਂ ਨਹੀਂ ਡੂਬਤਾ, ਜੋ ਸੰਗ ਤਿਆਗ ਕੇ ਕਹੀਂ ਨਹੀਂ ਜਾਤਾ॥੧॥ ਰਹਾਉ ॥
Prof. Sahib Singhਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਭਾਹਿ = ਅੱਗ। ਜਾਲੈ = ਸਾੜੇ। ਜਲਿ = ਪਾਣੀ ਵਿਚ। ਸੰਗੁ = ਸਾਥ। ਛੋਡਿ ਕਰਿ = ਛੱਡ ਕੇ। ਕਤਹੂ = ਕਿਸੇ ਹੋਰ ਥਾਂ ॥੧॥ ਰਹਾਉ ॥

SikhNet (Spanish)porque no se quema ni se hunde ni lo abandona a uno nunca. (1‑Pausa)

ਤੋਟਿ ਨ ਆਵੈ; ਨਿਖੁਟਿ ਨ ਜਾਇ ॥

tott na aavai; nikhutt na jaae |

Sant Singh KhalsaIt does not run short, and it does not run out.
Manmohan SinghIt suffers not deficiency, nor is it exhausted.
Manmohan Singh (Punjabi)ਇਸ ਨੂੰ ਕਮੀ ਨਹੀਂ ਵਾਪਰਦੀ ਅਤੇ ਨਾਂ ਇਹ ਮੁੱਕਦੀ ਹੈ।
Fareedkot Teekaਪੁਨਾ ਹਰਿ ਧਨ ਕੈਸਾ ਹੈ? ਜਿਸ ਕੇ ਖਾਣੇ ਸੇ (ਤੋਟਿ) ਘਾਟਾ ਨਹੀਂ ਆਵਤਾ ਹੈ ਔਰੋਂ ਕੋ ਦੇਣੇ ਕਰ (ਨਿਖੁਟਿ) ਕਮਤੀ ਨਹੀਂ ਹੋਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ।

ਪਦ ਅਰਥ ਤੋਟਿ = ਘਾਟਾ।

SikhNet (Spanish)El Tesoro Divino nunca se acaba, nunca disminuye,

ਖਾਇ ਖਰਚਿ; ਮਨੁ ਰਹਿਆ ਅਘਾਇ ॥੨॥

khaae kharach; man rahiaa aghaae |2|

Sant Singh KhalsaEating and consuming it, the mind remains satisfied. ||2||
Manmohan SinghEating and expending it, the mind remains satiated.
Manmohan Singh (Punjabi)ਇਸ ਨੂੰ ਖਾਂਦਾ ਅਤੇ ਖਰਚਦਾ ਹੋਇਆ ਚਿੱਤ ਤ੍ਰਿਪਤ ਰਹਿੰਦਾ ਹੈ।
Fareedkot Teekaਖਾਤੇ ਖਰਚਤੇ ਹੂਏ ਮਨ (ਅਘਾਇ) ਤ੍ਰਿਪਤ ਹੋ ਰਹਾ ਹੈ॥੨॥
Prof. Sahib Singhਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੁੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ ॥੨॥

ਪਦ ਅਰਥ ਖਾਇ = ਖਾ ਕੇ, ਆਪ ਵਰਤ ਕੇ, ਆਪ ਜਪ ਕੇ। ਖਰਚਿ = ਖਰਚ ਕੇ, ਵੰਡ ਕੇ। ਰਹਿਆ ਅਘਾਇ = ਰੱਜਿਆ ਰਹਿੰਦਾ ਹੈ ॥੨॥

SikhNet (Spanish)y al gastarlo la mente está siempre en Paz. (2)

ਸੋ ਸਚੁ ਸਾਹੁ; ਜਿਸੁ ਘਰਿ. ਹਰਿ ਧਨੁ ਸੰਚਾਣਾ ॥

so sach saahu; jis ghar. har dhan sanchaanaa |

Sant Singh KhalsaHe is the true banker, who gathers the wealth of the Lord within his own home.
Manmohan SinghHe is the true banker, who amasses God's wealth in his home.
Manmohan Singh (Punjabi)ਉਹੀ ਸੱਚਾ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਪਦਾਰਥ ਨੂੰ ਆਪਣੇ ਗ੍ਰਹਿ ਅੰਦਰ ਜਮ੍ਹਾਂ ਕਰਦਾ ਹੈ।
Fareedkot Teekaਸਚਾ ਸਾਹੂਕਾਰ ਵਹੀ ਹੈ ਜਿਸ ਕੇ (ਘਰਿ) ਅੰਤਸਕਰਣ ਮੇਂ ਹਰਿ ਨਾਮ ਧਨ ਸੰਚਨ ਕੀਆ ਹੂਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸਾਹੂਕਾਰ। ਘਟਿ = ਹਿਰਦੇ-ਘਰ ਵਿਚ। ਸੰਚਾਣਾ = ਜਮ੍ਹਾਂ ਹੋ ਗਿਆ।

SikhNet (Spanish)El verdaderamente rico es aquél que posee la Riqueza del Señor,

ਇਸੁ ਧਨ ਤੇ; ਸਭੁ ਜਗੁ ਵਰਸਾਣਾ ॥੩॥

eis dhan te; sabh jag varasaanaa |3|

Sant Singh KhalsaWith this wealth, the whole world profits. ||3||
Manmohan SinghWith this wealth the whole world is profited.
Manmohan Singh (Punjabi)ਇਸ ਮਾਲ-ਦੌਲਤ ਤੋਂ ਸਾਰਾ ਜਹਾਨ ਲਾਭ ਉਠਾਉਂਦਾ ਹੈ।
Fareedkot Teekaਇਸ ਧਨ ਤੇ ਸਾਰਾ ਸੰਸਾਰ ਲਾਭ ਕੋ ਪ੍ਰਾਪਤ ਹੂਆ ਹੈ; ਅਰਥਾਤ ਜਗਤ ਮੇਂ ਜਿਸ ਜਿਸ ਨੇ ਨਾਮ ਜਪਾ ਹੈ, ਸੋਈ ਸੋਈ ਮੁਕਤਿ ਹੂਆ ਹੈ॥੩॥
Prof. Sahib Singhਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ ॥੩॥

ਪਦ ਅਰਥ ਤੇ = ਤੋਂ। ਵਰਸਾਣਾ = ਲਾਭ ਉਠਾਂਦਾ ਹੈ ॥੩॥

SikhNet (Spanish)porque con esa Riqueza puede bendecir al mundo entero. (3)

ਤਿਨਿ. ਹਰਿ ਧਨੁ ਪਾਇਆ; ਜਿਸੁ ਪੁਰਬ ਲਿਖੇ ਕਾ ਲਹਣਾ ॥

tin. har dhan paaeaa; jis purab likhe kaa lahanaa |

Sant Singh KhalsaHe alone receives the Lord's wealth, who is pre-ordained to receive it.
Manmohan SinghHe alone receives God's wealth, who is pre-ordained to receive it.
Manmohan Singh (Punjabi)ਕੇਵਲ ਉਹੀ ਵਾਹਿਗੁਰੂ ਦੀ ਦੌਲਤ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਮੁੱਢ ਤੋਂ ਲਿਖੀ ਹੋਈ ਹੈ।
Fareedkot Teekaਤਿਸ ਨੇ ਯਿਹ ਹਰਿ ਨਾਮ ਧਨ ਪਾਇਆ ਹੈ, ਜਿਸ ਕੇ ਲਾਭ ਪ੍ਰਾਪਤਿ ਹੋਣੇ ਕਾ ਮਸਤਕ ਮੇਂ ਪੂਰਬਲੇ ਸੁਕ੍ਰਿਤੋਂ ਕਰ ਕੇ ਲੇਖ ਲਿਖਾ ਹੂਆ ਥਾ॥
Prof. Sahib Singh(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ।

ਪਦ ਅਰਥ ਤਿਨਿ = ਉਸ (ਮਨੁੱਖ) ਨੇ। ਪੁਰਬ ਲਿਖੇ ਕਾ = ਪੂਰਬਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਲਹਣਾ = ਪ੍ਰਾਪਤੀ।

SikhNet (Spanish)Pero solamente aquél que tiene este Destino puesto por el Decreto de Dios recibirá tal Tesoro.

ਜਨ ਨਾਨਕ. ਅੰਤਿ ਵਾਰ; ਨਾਮੁ ਗਹਣਾ ॥੪॥੧੮॥

jan naanak. ant vaar; naam gahanaa |4|18|

Sant Singh KhalsaO servant Nanak, at that very last moment, the Naam shall be your only decoration. ||4||18||
Manmohan SinghO Serf Nanak, at the last moment the Name is the mortal's decoration.
Manmohan Singh (Punjabi)ਹੇ ਨਫਰ ਨਾਨਕ! ਅਖੀਰ ਦੇ ਵੇਲੇ, ਨਾਮ ਹੀ ਪ੍ਰਾਣੀ ਦਾ ਸ਼ਿੰਗਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅੰਤ ਸਮੇਂ ਨਾਮ ਹੀ ਭੂਖਨ ਹੈ, ਭਾਵ ਸੋਭਾ ਰੂਪ ਵਾ ਆਸਰਾ ਨਾਮ ਹੀ ਹੈ॥੪॥੧੮॥☬ਨਾਮ ਸੇ ਬਿਨਾਂ ਸਰੀਰ ਕੀ ਨਿਸਫਲਤਾ ਦਿਖਾਵਤੇ ਹੂਏ ਖੇਤੀ ਕੇ ਦ੍ਰਿਸਟਾਂਤ ਸੇ ਉਪਦੇਸ਼ ਦੇਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ ॥੪॥੧੮॥

ਪਦ ਅਰਥ ਅੰਤਿ ਵਾਰ = ਅਖ਼ੀਰ ਸਮੇ ॥੪॥੧੮॥

SikhNet (Spanish)Oh, dice Nanak, cuando tu vida llegue a su fin, solamente el Naam, el Nombre del Señor te acompañará. (4‑18)

Open this shabad →

Shabad Guru Arjan Dev Ji Raag Aasaa continues on Ang 376

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜੈਸੇ ਕਿਰਸਾਣੁ. ਬੋਵੈ ਕਿਰਸਾਨੀ ॥

jaise kirasaan. bovai kirasaanee |

Sant Singh KhalsaJust like the farmer, He plants His crop,
Manmohan SinghO man, just as a husbandman (land-tiller) shown his crop and cuts down,
Manmohan Singh (Punjabi)ਹੇ ਜੀਵ! ਜਿਸ ਤਰ੍ਹਾਂ ਜਿਮੀਦਾਰ ਆਪਣੀ ਫਸਲ ਨੂੰ ਬੀਜ ਕੇ,
Fareedkot Teekaਹੇ ਪ੍ਰਾਣੀ! ਕ੍ਰਿਸਾਨ ਖੇਤੀ ਕਰਨੇ ਵਾਲਾ ਅਪਨੀ ਖੇਤੀ ਕੋ ਬੀਜਤਾ ਹੈ॥
Prof. Sahib Singhਹੇ ਪ੍ਰਾਣੀ! (ਜਿਵੇਂ) ਕੋਈ ਕਿਸਾਨ ਖੇਤੀ ਬੀਜਦਾ ਹੈ,

ਪਦ ਅਰਥ ਕਿਰਸਾਣੁ = ਕਿਸਾਨ। ਕਿਰਸਾਨੀ = ਖੇਤੀ, ਪੈਲੀ।

SikhNet (Spanish)Así como la paisana siembra su tierra,

ਕਾਚੀ ਪਾਕੀ ਬਾਢਿ ਪਰਾਨੀ ॥੧॥

kaachee paakee baadt paraanee |1|

Sant Singh Khalsaand, whether it is ripe or unripe, He cuts it down. ||1||
Manmohan Singhwhether unripe or ripe.
Manmohan Singh (Punjabi)ਕੱਚੀ ਜਾਂ ਪੱਕੀ ਨੂੰ ਕੱਟ ਸੁਟਦਾ ਹੈ।
Fareedkot Teekaਜੈਸੇ ਕ੍ਰਿਸਾਨ ਅਪਨੀ ਖੇਤੀ ਕੋ ਕੱਚੀ ਪੱਕੀ ਜਬ ਚਾਹੇ ਤਬ ਕਾਟ ਲੇਤਾ ਹੈ, ਤੈਸੇ ਹੀ ਯਹ ਪੰਚ ਤਤ੍ਵ ਨਿਰਮਤ ਨਾਮ ਰੂਪ ਸੰਸਾਰ ਈਸ੍ਵਰ ਕੀ ਖੇਤੀ ਹੈ, ਬਾਲਕ, ਜੁਬਾ, ਬ੍ਰਿਧ, ਜਬ ਚਾਹੇ ਤਬ ਪ੍ਰਾਣੋਂ ਕਾ ਬਿਯੋਗ ਕਰ ਦੇਤਾ ਹੈ॥੧॥
Prof. Sahib Singh(ਤੇ ਜਦੋਂ ਜੀ ਚਾਹੇ) ਉਸ ਨੂੰ ਵੱਢ ਲੈਂਦਾ ਹੈ (ਚਾਹੇ ਉਹ) ਕੱਚੀ (ਹੋਵੇ ਚਾਹੇ) ਪੱਕੀ (ਇਸੇ ਤਰ੍ਹਾਂ ਮਨੁੱਖ ਉਤੇ ਮੌਤ ਕਿਸੇ ਭੀ ਉਮਰੇ ਆ ਸਕਦੀ ਹੈ) ॥੧॥

ਪਦ ਅਰਥ ਕਾਚੀ = ਕੱਚੀ। ਪਾਕੀ = ਪੱਕੀ। ਬਾਢਿ = ਬਾਢੈ, ਵੱਢ ਲੈਂਦਾ ਹੈ। ਪਰਾਨੀ = ਹੇ ਪ੍ਰਾਣੀ! ॥੧॥

SikhNet (Spanish)y luego recolecta la cosecha ya sea madura o inmadura. (1)

ਜੋ ਜਨਮੈ; ਸੋ ਜਾਨਹੁ ਮੂਆ ॥

jo janamai; so jaanahu mooaa |

Sant Singh KhalsaJust so, you must know this well, that whoever is born, shall die.
Manmohan Singhso take it for granted, that he, who is born, shall die.
Manmohan Singh (Punjabi)ਇਸੇ ਤਰ੍ਹਾਂ ਸਮਝ ਲੈ ਕਿ ਜੋ ਜੰਮਿਆ ਹੈ। ਉਸ ਨੇ ਮਰ ਜਾਣਾ ਹੈ।
Fareedkot Teekaਜੋ ਜਨਮਾ ਹੈ ਉਹ ਮੂਆ ਹੀ ਜਾਨ ਲੇਵੋ, ਭਾਵ ਅਵਸ੍ਯਮੇਵ ਮਰੇਗਾ॥
Prof. Sahib Singh(ਹੇ ਭਾਈ!) ਯਕੀਨ ਜਾਣੋ ਕਿ ਜਿਹੜਾ ਜੀਵ ਪੈਦਾ ਹੁੰਦਾ ਹੈ ਉਹ ਮਰਦਾ ਭੀ (ਜ਼ਰੂਰ) ਹੈ।

ਪਦ ਅਰਥ ਜਾਨਹੁ = ਯਕੀਨ ਜਾਣੋ।

SikhNet (Spanish)Así el nacimiento termina con la muerte,

ਗੋਵਿੰਦ ਭਗਤੁ; ਅਸਥਿਰੁ ਹੈ ਥੀਆ ॥੧॥ ਰਹਾਉ ॥

govind bhagat; asathir hai theea |1| rahaau |

Sant Singh KhalsaOnly the devotee of the Lord of the Universe becomes stable and permanent. ||1||Pause||
Manmohan SinghOnly the saint of the World-Lord becomes eternally stable. Pause.
Manmohan Singh (Punjabi)ਕੇਵਲ ਸ੍ਰਿਸ਼ਟੀ ਦੇ ਸੁਆਮੀ ਦਾ ਸਾਧੂ ਹੀ ਹਮੇਸ਼ਾਂ ਲਈ ਅਹਿਲ ਹੁੰਦਾ ਹੈ। ਠਹਿਰਾਉ।
Fareedkot Teekaਹੇ ਭਾਈ! ਜੋ ਗੋਬਿੰਦ ਕਾ ਭਗਤ ਹੈ, ਸੋ (ਅਸਥਿਰੁ) ਅਚਲ, ਭਾਵ ਜਨਮ ਮਰਨ ਰਹਤ ਹੂਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਭਗਤ (ਇਸ ਅਟੱਲ ਨਿਯਮ ਨੂੰ ਜਾਣਦਾ ਹੋਇਆ ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਅਸਥਿਰੁ = (ਮੌਤ ਦੇ ਸਹਮ ਵਲੋਂ) ਅਡੋਲ-ਚਿੱਤ। ਥੀਆ = ਹੋ ਗਿਆ ਹੈ ॥੧॥ ਰਹਾਉ ॥

SikhNet (Spanish)y solamente el Devoto del Señor vivirá para la eternidad. (1‑Pausa)

ਦਿਨ ਤੇ; ਸਰਪਰ ਪਉਸੀ ਰਾਤਿ ॥

din te; sarapar pausee raat |

Sant Singh KhalsaThe day shall certainly be followed by the night.
Manmohan SinghThe day shall, assuredly, be followed by night.
Manmohan Singh (Punjabi)ਦਿਹੁੰ ਦੇ ਮਗਰੋਂ ਰੈਣ, ਨਿਸਚਿਤ ਹੀ ਆਵੇਗੀ।
Fareedkot Teekaਜੈਸੇ ਦਿਨ ਹੂਆ ਹੈ, ਤੋ (ਸਰਪਰ) ਅਵਸ੍ਯ ਰਾਤਿ ਪੜੇ ਹੀ ਗੀ॥
Prof. Sahib Singh(ਹੇ ਭਾਈ!) ਦਿਨ ਤੋਂ ਜ਼ਰੂਰ ਰਾਤ ਪੈ ਜਾਇਗੀ,

ਪਦ ਅਰਥ ਤੇ = ਤੋਂ। ਸਰਪਰ = ਜ਼ਰੂਰ। ਪਉਸੀ = ਪਏਗੀ। ਰੈਣਿ = ਰਾਤ।

SikhNet (Spanish)Sin duda, el día se torna en noche,

ਰੈਣਿ ਗਈ; ਫਿਰਿ ਹੋਇ ਪਰਭਾਤਿ ॥੨॥

rain gee; fir hoe parabhaat |2|

Sant Singh KhalsaAnd when the night passes, the morning shall again dawn. ||2||
Manmohan SinghWhen the night passes, the morn shall dawn, again.
Manmohan Singh (Punjabi)ਜਦ ਰਾਤ ਬੀਤ ਜਾਂਦੀ ਹੈ, ਮੁੜ ਕੇ ਸਵੇਰਾ ਹੋ ਜਾਂਦਾ ਹੈ।
Fareedkot Teekaਔਰ ਜਬ ਰਾਤ ਪੜੀ ਤੋ ਅਵਸ੍ਯਮੇਵ ਸਵੇਰਾ ਹੋਗਾ। ਇਸੀ ਪ੍ਰਕਾਰ ਗੋਬਿੰਦ ਭਗਤ ਬਿਨਾਂ ਜੋ ਜਨਮੇਗਾ ਮਰੇਗਾ, ਮਰੇਗਾ ਫਿਰ ਜਨਮੇਗਾ॥੨॥
Prof. Sahib Singhਰਾਤ (ਭੀ) ਮੁੱਕ ਜਾਂਦੀ ਹੈ ਫਿਰ ਮੁੜ ਸਵੇਰ ਹੋ ਜਾਂਦੀ ਹੈ (ਇਸੇ ਤਰ੍ਹਾਂ ਜਗਤ ਵਿਚ ਜਨਮ ਤੇ ਮਰਨ ਦਾ ਸਿਲਸਲਾ ਤੁਰਿਆ ਰਹਿੰਦਾ ਹੈ) ॥੨॥

ਪਦ ਅਰਥ ਪਰਭਾਤਿ = ਸਵੇਰ ॥੨॥

SikhNet (Spanish)y la noche estalla en el amanecer. (2)

ਮਾਇਆ ਮੋਹਿ; ਸੋਇ ਰਹੇ ਅਭਾਗੇ ॥

maaeaa mohi; soe rahe abhaage |

Sant Singh KhalsaIn the love of Maya, the unfortunate ones remain in sleep.
Manmohan SinghIn the love of mammon, the ill-fated keep on sleeping.
Manmohan Singh (Punjabi)ਧਨ-ਦੋਲਤ ਦੀ ਲਗਨ ਅੰਦਰ, ਨਿਕਰਮਣ ਸੌਂ ਰਹੇ ਹਨ।
Fareedkot Teekaਮਾਇਆ ਮੇਂ ਮੋਹਿਤ ਹੂਏ ਹੂਏ ਅਭਾਗੇ ਜੀਵ ਮੋਹ ਨਿੰਦ੍ਰਾ ਮੇਂ ਸੋਇ ਰਹੇ ਹੈਂ॥
Prof. Sahib Singh(ਇਹ ਜਾਣਦਿਆਂ ਭੀ ਕਿ ਮੌਤ ਜ਼ਰੂਰ ਆਉਣੀ ਹੈ) ਬਦ-ਨਸੀਬ ਬੰਦੇ ਮਾਇਆ ਦੇ ਮੋਹ ਵਿਚ (ਫਸ ਕੇ ਜੀਵਨ-ਮਨੋਰਥ ਵਲੋਂ) ਗਾਫ਼ਿਲ ਹੋਏ ਰਹਿੰਦੇ ਹਨ।

ਪਦ ਅਰਥ ਮੋਹਿ = ਮੋਹ ਵਿਚ। ਅਭਾਗੇ = ਬਦ-ਨਸੀਬ ਬੰਦੇ।

SikhNet (Spanish)Seducido por Maya, los seres que arrastran un destino mal afortunado no despiertan de su sueño,

ਗੁਰ ਪ੍ਰਸਾਦਿ; ਕੋ ਵਿਰਲਾ ਜਾਗੇ ॥੩॥

gur prasaad; ko viralaa jaage |3|

Sant Singh KhalsaBy Guru's Grace, a rare few remain awake and aware. ||3||
Manmohan SinghBy Guru's grace, a few remain wakeful.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵੇਂ ਟੱਲੇ ਹੀ ਜਾਗਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਕੋ ਬਿਰਲਾ ਇਸ ਨਿੰਦ੍ਰਾ ਸੇ ਜਾਗਤਾ ਹੈ॥੩॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਮੋਹ ਦੀ ਨੀਂਦ ਤੋਂ) ਜਾਗਦਾ ਹੈ ॥੩॥

ਪਦ ਅਰਥ ਕੋ = ਕੋਈ ॥੩॥

SikhNet (Spanish)y extraordinario es aquél que, por la Gracia del Guru, está despierto. (3)

Open this shabad (11 lines, Angs 375-376) →

Ang 375 of 1430